ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਰੋਨਾਵਾਇਰਸ ‘ਤੇ ਅੱਪਡੇਟ - ਯਾਤਰਾ ਬਾਰੇ ਸੋਧੀਆਂ ਹੋਈਆਂ ਅਡਵਾਈਜ਼ਰੀਜ਼ ਜਾਰੀ

Posted On: 03 FEB 2020 10:38AM by PIB Chandigarh

        ਜਿਵੇਂ ਕਿ ਕੱਲ੍ਹ ਸੂਚਿਤ ਕੀਤਾ ਗਿਆ ਸੀ, ਚੀਨ ਬਾਰੇ ਯਾਤਰਾ ਅਡਵਾਈਜ਼ਰ  ਵਿਚ ਹੋਰ ਸੋਧ ਕੀਤੀ ਗਈ ਅਤੇ ਜਨਤਾ ਨੂੰ ਚੀਨ ਯਾਤਰਾ ਤੋਂ ਪ੍ਰਹੇਜ਼ ਕਰਨ ਲਈ ਕਿਹਾ ਗਿਆ ਅਤੇ ਹਰ ਕੋਈ ਜਿਸ ਦਾ 15 ਜਨਵਰੀ, 2020 ਤੋਂ ਚੀਨ ਯਾਤਰਾ ਦਾ ਇਤਿਹਾਸ ਰਿਹਾ ਹੈ, ਉਸ ਨੂੰ ਅਤੇ ਅੱਗੋਂ  ਦੇ ਯਾਤਰੀਆਂ ਨੂੰ ਅਲੱਗ ਥਲੱਗ ਰੱਖ ਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ

  • ਚੀਨੀ ਪਾਸਪੋਰਟ ਹੋਲਡਰਾਂ ਦੀ -ਵੀਜ਼ਾ ਸਹੂਲਤ ਆਰਜ਼ੀ ਤੌਰ ‘ਤੇ ਮੁਲਤਵੀ ਕਰ ਦਿੱਤੀ ਗਈ ਹੈ
  • ਚੀਨੀ ਨਾਗਰਿਕਾਂ ਨੂੰ ਜੋ -ਵੀਜ਼ਾ ਜਾਰੀ ਕੀਤੇ ਗਏ ਹਨਉਹ ਆਰਜ਼ੀ ਤੌਰ ‘ਤੇ ਜਾਇਜ਼ ਨਹੀਂ ਹਨ
  •   ਚੀਨ ਤੋਂ ਔਨਲਾਈਨ ਵੀਜ਼ਾ ਲੈਣ ਲਈ ਮੈਡੀਕਲ ਅਰਜ਼ੀਆਂ ਦੇਣ ਦੀ ਜੋ ਸਹੂਲਤ ਸੀ ਮੁਅੱਤਲ ਕਰ ਦਿੱਤੀ ਗਈ ਹੈ
  •  ਚੀਨ ਤੋਂ  ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕਾਰਨਾਂ ਕਰਕੇ ਭਾਰਤ ਆਉਣਾ ਪੈ ਰਿਹਾ ਹੈ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਬੀਜਿੰਗ ਸਥਿਤ ਭਾਰਤੀ ਦੁਤਾਵਾਸ ਜਾਂ ਸ਼ੰਘਾਈ ਜਾਂ ਗੁਆਂਗਝਾਵ ਸਥਿਤੀ ਭਾਰਤੀ ਕੌਂਸੁਲੇਟ ਨਾਲ ਸੰਪਰਕ ਕਰਨ

*******

ਐੱਮਵੀ


(Release ID: 1601965) Visitor Counter : 125


Read this release in: English