ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੰਤਰੀ ਮੰਡਲ ਸਕੱਤਰ ਨੇ ਨੋਵੇਲ ਕੋਰੋਨਾਵਾਇਰਸ ‘ਤੇ ਸਮੀਖਿਆ ਮੀਟਿੰਗ ਕੀਤੀ ਨਵਾਂ ਯਾਤਰਾ ਪਰਾਮਰਸ਼ ਜਾਰੀ: ਯਾਤਰੀ ਚੀਨ ਯਾਤਰਾ ਤੋਂ ਪ੍ਰਹੇਜ਼ ਕਰਨ - ਵਾਪਸ ਆਉਣ ਵਾਲੇ ਯਾਤਰੀਆਂ ਨੂੰ ਵੱਖ ਰੱਖਿਆ ਜਾ ਸਕਦਾ ਹੈ
Posted On:
03 FEB 2020 4:40PM by PIB Chandigarh
ਕੈਬਨਿਟ ਸਕੱਤਰ ਨੇ ਨੋਵੇਲ ਕੋਰੋਨਾਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦਿੱਲੀ ਵਿੱਚ ਸਿਹਤ ਅਤੇ ਪਰਿਵਾਰ ਭਲਾਈ, ਵਿਦੇਸ਼ ਮਾਮਲੇ , ਗ੍ਰਿਹ ਮਾਮਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲਿਆਂ ਅਤੇ ਸਿਹਤ ਖੋਜ ਵਿਭਾਗ ਦੇ ਸਕੱਤਰਾਂ ਅਤੇ ਆਈਟੀਬੀਪੀ, ਏਐੱਫਐੱਮਐੱਸ ਅਤੇ ਐੱਨਡੀਐੱਮਏ ਦੇ ਨੁਮਾਇੰਦਿਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਕੈਬਨਿਟ ਸਕੱਤਰ ਹੁਣ ਤੱਕ 6 ਸਮੀਖਿਆ ਮੀਟਿੰਗਾਂ ਕਰ ਚੁੱਕੇ ਹਨ।
ਇੱਕ ਨਵਾਂ ਯਾਤਰਾ ਪਰਾਮਰਸ ਜਾਰੀ ਕੀਤਾ ਗਿਆ ਹੈ ਜਿਸ ਵਿਚ ਲੋਕਾਂ ਨੂੰ ਚੀਨ ਜਾਣ ਤੋਂ ਪ੍ਰਹੇਜ਼ ਕਰਨ ਦੀ ਤਾਕੀਦ ਕੀਤੀ ਗਈ ਹੈ। ਚੀਨ ਯਾਤਰਾ ਤੋਂ ਵਾਪਸੀ ‘ਤੇ ਉਨ੍ਹਾਂ ਨੂੰ ਵੱਖਰੇ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 15 ਜਨਵਰੀ 2020 ਦੇ ਬਾਅਦ ਤੋਂ ਹੁਣ ਤੱਕ ਜਿਸ ਨੇ ਵੀ ਚੀਨ ਯਾਤਰਾ ਕੀਤੀ ਹੈ ਅਤੇ ਹੁਣ ਤੋਂ ਜੋ ਵੀ ਕੋਈ ਚੀਨ ਯਾਤਰਾ ‘ਤੇ ਜਾਵੇਗਾ, ਉਨ੍ਹਾਂ ਨੂੰ ਵਾਪਸ ਆਉਣ ‘ਤੇ ਅਲੱਗ ਰੱਖਿਆ ਜਾਵੇਗਾ।
ਅੱਜ ਤੱਕ 445 ਉਡਾਨਾਂ ਦੇ 58658 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਹੈ। ਰੋਗ ਦੇ ਲੱਛਣਾਂ ਵਾਲੇ ਕੁੱਲ 142 ਸ਼ੱਕੀ ਯਾਤਰੀਆਂ ਨੂੰ ਹਸਪਤਾਲਾਂ ਵਿੱਚ ਅਲੱਗ ਥਲੱਗ ਰੱਖਿਆ ਗਿਆ ਹੈ। 130 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 128 ਨੈਗਟਿਵ ਨਿਕਲੇ ਹਨ। ਕੇਰਲ ਦੇ ਜੋ ਦੋ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ, ਉਨ੍ਹਾਂ ਉਪਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਉਹ ਸਥਿਰ ਹਨ।
ਵੁਹਾਨ ਤੋਂ 330 ਯਾਤਰੀਆਂ ਦਾ ਦੂਜਾ ਬੈਚ (ਜਿਸ ਵਿੱਚ ਮਾਲਦੀਵ ਦੇ 7 ਸ਼ਹਿਰੀ ਵੀ ਹਨ) ਭਾਰਤ ਪਹੁੰਚ ਚੁੱਕਾ ਹੈ। ਇਨ੍ਹਾਂ ਵਿਚੋਂ 300 ਨੂੰ ਆਈਟੀਬੀਪੀ ਦੇ ਚਾਵਲਾ ਕੈਂਪ ਵਿੱਚ ਰੱਖਿਆ ਗਿਆ ਹੈ ਅਤੇ 30 ਨੂੰ ਮਾਨੇਸਰ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
****
ਐੱਮਵੀ
(Release ID: 1601963)
Visitor Counter : 134