ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 5 ਫਰਵਰੀ, 2020 ਨੂੰ ਲਖਨਊ ਵਿੱਚ ਡੈਫਐਕਸਪੋ 2020 ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ

Posted On: 03 FEB 2020 1:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਫਰਵਰੀ, 2020 ਨੂੰ ਲਖਨਊ, ਉੱਤਰ ਪ੍ਰਦੇਸ਼ ਵਿੱਚ ਡੇਫਐਕਸਪੋ 2020 ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਦੋ ਸਾਲਾ ਮੈਗਾ ਰੱਖਿਆ ਪ੍ਰਦਰਸ਼ਨੀ ਡੈੱਫਐਕਸਪੋ ਦਾ ਇਹ 11ਵਾਂ ਐਡੀਸ਼ਨ ਹੈ, ਜਿਸ ਵਿੱਚ 1000 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਆਪਣਾ ਸਾਮਾਨ ਪ੍ਰਦਰਸ਼ਿਤ ਕਰਨਗੀਆਂ, ਭਾਰਤ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡੈੱਫਐਕਸਪੋ ਹੈ।

ਐਕਸਪੋ ਦਾ ਵਿਸ਼ਾ ਹੈ : ‘ਭਾਰਤ : ਉੱਭਰਦਾ ਹੋਇਆ ਰੱਖਿਆ ਨਿਰਮਾਣ ਕੇਂਦਰ’। ਇਸ ਪ੍ਰਦਰਸ਼ਨੀ ਦਾ ਉਦੇਸ਼ ਰੱਖਿਆ ਖੇਤਰ ਦੀਆਂ ਮਹੱਤਵਪੂਰਨ ਟੈਕਨੋਲੋਜੀਆਂ ਨੂੰ ਇੱਕ ਸਥਾਨ ‘ਤੇ ਲਿਆਉਣਾ ਅਤੇ ਸਰਕਾਰ, ਨਿਜੀ ਨਿਰਮਾਤਿਆਂ ਅਤੇ ਸਟਾਰਟਅੱਪਸ ਨੂੰ ਅਣਗਿਣਤ ਅਵਸਰ ਪ੍ਰਦਾਨ ਕਰਨਾ ਹੈ। ਪ੍ਰਦਰਸ਼ਨੀ ਵਿੱਚ ਦੇਸ਼ ਦੇ ਏਅਰੋਸਪੇਸ, ਰੱਖਿਆ ਅਤੇ ਸੁਰੱਖਿਆ ਹਿਤਾਂ ਦੀ ਸਮੁੱਚੀ ਰੇਂਜ ਨੂੰ ਸ਼ਾਮਲ ਕੀਤਾ ਜਾਵੇਗਾ।

ਪ੍ਰਦਰਸ਼ਨੀ ਦੀ ਉਪ ਵਿਸ਼ਾ ਵਸਤੂ ‘ਡਿਜੀਟਲ ਟ੍ਰਾਂਸਫਾਰਮੇਸ਼ਨ ਆਵ੍ ਡਿਫੈਂਸ’, ਜੋ ਨਵੀਨਤਮ ਟੈਕਨੋਲੋਜੀਆਂ ਦੀ ਐਪਲੀਕੇਸ਼ਨ ਰਾਹੀਂ ਭਵਿੱਖ ਦੇ ਯੁੱਧ ਖੇਤਰ ਦੀ ਧਾਰਨਾ ਨਾਲ ਜੁੜੀ ਹੋਈ ਹੈ, ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਆਰੰਭਿਕ ਸਮਾਰੋਹ ਦੇ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਅਤੇ ਉੱਤਰ ਪ੍ਰਦੇਸ਼ ਦੇ ਪੈਵਿਲੀਅਨਜ਼ ਨੂੰ ਦੇਖਣਗੇ।

‘ਇੰਡੀਆ ਪੈਵਿਲੀਅਨ’ ਵਿੱਚ ਵਿਸ਼ੇਸ਼ ਕਰਕੇ ਨਾਲ ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈਜ਼) / ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਮਐੱਮਈਜ਼) ਅਤੇ ਇਨੋਵੇਟਿਡ ਈਕੋਸਿਸਟਮ ਸਮੇਤ ਜਨਤਕ ਅਤੇ ਨਿਜੀ ਖੇਤਰ ਦਰਮਿਆਨ ਮਜ਼ਬੁਤ ਹਿੱਸੇਦਾਰੀ ਨੂੰ ਦਰਸਾਇਆ ਜਾਵੇਗਾ, ਜੋ ਕਿ ਅੱਗੇ ਵਧਣ ਦੀ ਕੁੰਜੀ ਹੈ।

ਉੱਤਰ ਪ੍ਰਦੇਸ਼ ਦੇ ਪੈਵਿਲੀਅਨ ਵਿੱਚ ਰਾਜ ਦੇ ਪਹਿਚਾਣੇ ਹੋਏ ਡਿਫੈਂਸ ਕੌਰੀਡੋਰ ਵਿੱਚ ਨਿਵੇਸ਼ਕਾਂ ਲਈ ਉਦਯੋਗਿਕ ਕੌਸ਼ਲ ਅਤੇ ਵਿਸ਼ਾਲ ਸੰਭਾਵਨਾਵਾਂ ਹੋਣਗੀਆਂ। ਉੱਤਰ ਪ੍ਰਦੇਸ਼ ਸਰਕਾਰ ਅਨੇਕ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ, ਜਿਨ੍ਹਾਂ ਵਿੱਚ ਉੱਤਰੀ ਰਾਜ ਦੀ ਸਮ੍ਰਿੱਧ ਸੱਭਿਆਚਾਰ ਵਿਰਾਸਤ ਨੂੰ ਦਰਸਾਇਆ ਜਾਵੇਗਾ। ਵਿਸ਼ੇਸ਼ ਰੂਪ ਵਿੱਚ ਤਿਆਰ ਟੈਂਟ ਸਿਟੀ ਵਿੱਚ ਵਿਜ਼ੀਟਰਾਂ ਨੂੰ ਇੱਕ ਅਨੋਖਾ ਅਨੁਭਵ ਹੋਵੇਗਾ।

ਦੋ ਪੈਵੇਲੀਅਨਜ਼ ਨੂੰ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਲੈਂਡ ਸਿਸਟਮਸ ਦੁਆਰਾ ਫੁੱਲ ਲਾਈਵ ਪ੍ਰਦਰਸ਼ਨ, ਏਅਰੋਪਲੇਟਫਾਰਮ ਦੁਆਰਾ ਫਲਾਈਗ ਪ੍ਰਦਰਸ਼ਨ ਅਤੇ ਨੇਵਲ ਸਿਸਟਮਸ ਦੁਆਰਾ ਪਰਿਚਾਲਨ ਪ੍ਰਦਰਸ਼ਨ ਦੀ ਪ੍ਰਧਾਨਗੀ ਕਰਨਗੇ।

 

ਡੈਫਐਕਸਪੋ 2020 ਵਿੱਚ 70 ਤੋਂ ਅਧਿਕ ਦੇਸ਼ਾਂ ਵੱਲੋਂ ਹਿੱਸਾ ਲੈਣ ਦੀ ਉਮੀਦ ਹੈ। ਇਹ ਸਭ ਤੋਂ ਵੱਡੀ ਅੰਤਰਰਾਸ਼ਟਰੀ ਰੱਖਿਆ ਪ੍ਰਦਰਸ਼ਨੀ ਦੀ ਤਰਜ਼ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।

ਐਕਸਪੋ ਦੌਰਾਨ ਅਨੇਕ ਸਹਿਮਤੀ ਪੱਤਰਾਂ ‘ਤੇ ਦਸਤਖ਼ਤ ਹੋਣ ਦੀ ਉਮੀਦ ਹੈ, ਜਿਸ ਸਦਕਾ ਨਵੇਂ ਵਪਾਰ ਸਹਿਯੋਗ ਕਾਇਮ ਹੋਣਗੇ। 

***

ਵੀਆਰਆਰਕੇ/ਵੀਜੇ


(Release ID: 1601864) Visitor Counter : 110


Read this release in: English