ਪ੍ਰਧਾਨ ਮੰਤਰੀ ਦਫਤਰ

ਬੋਡੋ ਸਮਝੌਤਾ 'ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ' ਦੇ ਮੰਤਰ ਅਤੇ 'ਏਕ ਭਾਰਤ - ਸ਼੍ਰੇਸ਼ਠ ਭਾਰਤ' ਦੀ ਭਾਵਨਾ ਤੋਂ ਪ੍ਰੇਰਿਤ ਹੈ - ਪ੍ਰਧਾਨ ਮੰਤਰੀ

ਬੋਡੋ ਖੇਤਰਾਂ ਦਾ ਵਿਕਾਸ ਸਰਕਾਰ ਦੀ ਸਰਵ ਉੱਚ ਪਹਿਲ, 1500 ਕਰੋੜ ਰੁਪਏ ਦੇ ਵਿਕਾਸ ਪੈਕੇਜ ਉੱਤੇ ਕੰਮ ਸ਼ੁਰੂ ਹੋ ਗਿਆ ਹੈ- ਪੀਐੱਮ

Posted On: 30 JAN 2020 3:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੋਡੋ ਸਮਝੌਤੇ ਨੂੰ ਅਸਾਮ ਵਿਚ ਸ਼ਾਂਤੀ ਅਤੇ ਵਿਕਾਸ ਦਾ ਇਤਿਹਾਸਿਕ ਅਧਿਆਏ ਕਰਾਰ ਦਿੱਤਾ ਹੈ ਬੋਡੋ ਸਮਝੌਤੇ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ 'ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ' ਦੇ ਮੰਤਰ ਅਤੇ 'ਏਕ ਭਾਰਤ -ਸ਼੍ਰੇਸ਼ਠ  ਭਾਰਤ' ਦੀ ਭਾਵਨਾ ਤੋਂ ਪ੍ਰੇਰਿਤ ਹੈ

 

ਪ੍ਰਧਾਨ ਮੰਤਰੀ ਨੇ ਕਈ ਲੜੀ ਟਵੀਟਸ  ਵਿਚ ਕਿਹਾ "ਜਦੋਂ  ਕਿ ਭਾਰਤ ਪੂਜਨੀਕ ਬਾਪੂ ਨੂੰ ਉਨ੍ਹਾਂ ਦੀ ਪੁਣਯ ਤਿਥੀ ਉੱਤੇ ਯਾਦ ਕਰ ਰਿਹਾ ਹੈ, ਅਸਾਮ ਵਿਕਾਸ ਅਤੇ ਸ਼ਾਂਤੀ ਦਾ ਇਕ ਇਤਿਹਾਸਿਕ ਅਧਿਆਏ ਵੇਖ ਰਿਹਾ ਹੈ 50 ਸਾਲਾਂ ਦੀ ਉਡੀਕ ਤੋਂ ਬਾਅਦ ਸਾਡੇ ਬੋਡੋ ਮਿੱਤਰਾਂ ਨਾਲ ਹੋਏ ਸਮਝੌਤੇ ਨੇ ਇਕ ਨਵੀਂ ਸ਼ੁਰੂਆਤ ਕੀਤੀ ਹੈ ਇਹ ਅਸਾਮ ਦੀ ਏਕਤਾ ਨੂੰ ਮਜ਼ਬੂਤ ਕਰੇਗਾ, ਵਿਕਾਸ ਕਰੇਗਾ ਅਤੇ ਅਸੀਂ ਉਜਵਲ ਭਵਿੱਖ ਵਿਚ ਪ੍ਰਵੇਸ਼ ਕਰਾਂਗੇ

 

ਬੋਡੋ ਸੰਗਠਨਾਂ ਨਾਲ ਇਤਿਹਾਸਿਕ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਬਾਅਦ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਇਹ ਹੈ ਕਿ ਬੋਡੋ ਖੇਤਰਾਂ ਦਾ ਵਿਕਾਸ ਕੀਤਾ ਜਾਵੇ 1500 ਕਰੋੜ ਰੁਪਏ ਦੇ ਵਿਆਪਕ ਪੈਕੇਜ ਉੱਤੇ ਕੰਮ ਸ਼ੁਰੂ ਹੋ ਚੁੱਕਾ ਹੈ ਸਾਡਾ ਮੁੱਖ ਧਿਆਨ ਈਜ਼ ਆਵ੍ ਲਿਵਿੰਗ ਅਤੇ ਇਹ ਯਕੀਨੀ ਬਣਾਉਣ ਉੱਤੇ ਹੈ ਕਿ ਬੋਡੋਜ਼ ਨੂੰ ਸਰਕਾਰ ਦੀਆਂ ਸਕੀਮਾਂ ਦਾ ਪੂਰਾ ਲਾਭ ਮਿਲੇ

 

ਬੋਡੋ ਮਿੱਤਰ ਸ਼ਾਂਤੀ ਦੇ ਰਾਹ ਉੱਤੇ ਸਾਡੇ ਨਾਲ ਚੱਲ ਪਏ ਹਨ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਅਸੀਂ ਹਿੰਸਾ ਦਾ ਰਾਹ ਤਿਆਗ ਕੇ ਲੋਕਤੰਤਰ ਅਤੇ ਸੰਵਿਧਾਨ ਵਿਚ ਪੂਰਾ ਭਰੋਸਾ ਜਤਾਈਏ ਤਾਂ ਮਸਲਿਆਂ ਦਾ ਹੱਲ ਸੰਭਵ ਹੈ ਮੈਂ ਮੁੱਖ ਧਾਰਾ ਵਿਚ ਆਉਣ ਉੱਤੇ ਬੋਡੋ ਭਰਾਵਾਂ ਦਾ ਸਵਾਗਤ ਕਰਦਾ ਹਾਂ ਅਸੀਂ ਬੋਡੋ ਖੇਤਰਾਂ ਦੇ ਵਿਕਾਸ ਲਈ ਵਚਨਬੱਧ ਹਾਂ

 

ਪੰਜ ਦਹਾਕੇ ਪੁਰਾਣੇ ਬੋਡੋ ਮੁੱਦੇ ਦਾ ਹੱਲ ਅੱਜ ਪੂਜਨੀਯ ਬਾਪੂ ਦੀ ਬਰਸੀ ਉੱਤੇ ਨਿਕਲ ਆਇਆ ਹੈ ਬੋਡੋ ਗਰੁੱਪਾਂ ਅਤੇ ਸਰਕਾਰ ਦਰਮਿਆਨ ਹੋਇਆ ਸਮਝੌਤਾ ਅਸਾਮ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰੇਗਾ ਮੈਂ ਬੋਡੋ ਭਰਾਵਾਂ ਦੇ ਹਿੰਸਾ ਤਿਆਗਣ ਅਤੇ ਲੋਕਤੰਤਰ ਅਤੇ ਸੰਵਿਧਾਨ ਵਿਚ ਭਰੋਸਾ ਪ੍ਰਗਟਾਉਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ

 

ਬੋਡੋ ਮਿੱਤਰਾਂ ਨਾਲ ਸਮਝੌਤਾ ਅਸਾਮ ਅਤੇ ਦੇਸ਼ ਦੇ ਹੋਰ ਹਿੰਸਾ ਪ੍ਰਭਾਵਤ ਖੇਤਰਾਂ ਲਈ ਇਕ ਸੰਦੇਸ਼ ਹੈ ਦੇਸ਼ ਦੇ ਵਿਕਾਸ ਨੂੰ ਤਾਂ ਹੀ ਤੇਜ਼ ਕੀਤਾ ਜਾ ਸਕਦਾ ਹੈ ਜੇਕਰ ਮਾਹੌਲ ਹਿੰਸਾ ਅਤੇ ਭੈਅ ਤੋਂ ਮੁਕਤ ਹੋਵੇ ਖੁਸ਼ੀ ਹੈ ਕਿ ਸਾਡੇ ਬੋਡੋ ਭਰਾਵਾਂ ਦੀ ਪੂਰੀ ਊਰਜਾ ਹੁਣ ਅਸਾਮ ਦੇ ਵਿਕਾਸ ਨੂੰ ਮਜ਼ਬੂਤ ਕਰਨ ਵਿਚ ਲੱਗੇਗੀ

 

ਆਪਣੇ ਬੋਡੋ ਭਰਾਵਾਂ ਨਾਲ ਸਮਝੌਤਾ ਅਸਾਮ ਦੇ ਹੋਰ ਭਾਈਚਾਰਿਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ ਇਹ ਸਭ ਦੀ ਜਿੱਤ ਹੈ, ਇਹ ਮਨੁੱਖਤਾ ਦੀ ਜਿੱਤ ਹੈ ਇਹ 'ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ' ਦੇ ਮੰਤਰ ਅਤੇ 'ਏਕ ਭਾਰਤ ਸ੍ਰੇਸ਼ਟ ਭਾਰਤ' ਦੀ ਭਾਵਨਾ ਤੋਂ ਪ੍ਰੇਰਿਤ ਹੈ"

 

https://twitter.com/narendramodi/status/1222803889117773825

 

 

https://twitter.com/narendramodi/status/1222804715697668096

 

 

https://twitter.com/narendramodi/status/1222805331169775616

 

 

https://twitter.com/narendramodi/status/1222805925297147905

 

https://twitter.com/narendramodi/status/1222806668548825088

 

 

https://twitter.com/narendramodi/status/1222807352962715648

 

 

******

 

ਵੀਆਰਆਰਕੇ/ਕੇਪੀ


(Release ID: 1601539) ਵਿਜ਼ੀਟਰ ਕਾਊਂਟਰ : 131
Read this release in: English