ਮੰਤਰੀ ਮੰਡਲ
ਮੰਤਰੀ ਮੰਡਲ ਨੇ ਵੰਚਿਤ ਖੇਤਰਾਂ, ਸਮਾਜ ਦੇ ਅਣਗੋਲਿਆ ਵਰਗਾਂ ਅਤੇ ਉੱਭਰਦੇ ਪ੍ਰਾਥਮਿਕ ਖੇਤਰਾਂ ਦੇ ਕੇਂਦਰਿਤ ਵਿਕਾਸ ਦੇ ਨਵੇਂ ਪ੍ਰੋਜੈਕਟਾਂ ਲਈ ਪੂਰਬ ਉੱਤਰ ਪਰਿਸ਼ਦ (ਐੱਨਈਸੀਸ) ਐਲੋਕੇਸ਼ਨ ਵਿੱਚੋਂ 30% ਐਲੋਕੇਸ਼ਨ ਨੂੰ ਪ੍ਰਵਾਨਗੀ ਦਿੱਤੀ
Posted On:
29 JAN 2020 2:17PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਹੇਠ ਲਿਖਿਆਂ ਪ੍ਰਵਾਨਗੀ ਦਿੱਤੀ ਹੈ :-
i. ਪੂਰਬ–ਉੱਤਰ ਰਾਜਾਂ ਦੇ ਵੰਚਿਤ ਖੇਤਰਾਂ, ਸਮਾਜ ਦੇ ਅਣਗੋਲਿਆ ਵਰਗਾਂ ਅਤੇ ਉੱਭਰਦੇ ਪ੍ਰਾਥਮਿਕ ਖੇਤਰਾਂ ਦੇ ਕੇਂਦਰਿਤ ਵਿਕਾਸ ਲਈ ਮੌਜੂਦਾ ‘ਪੂਰਬ-ਉੱਤਰ ਪਰਿਸ਼ਦ ਦੀਆਂ ਯੋਜਨਾਵਾਂ’ ਤਹਿਤ ਨਵੇਂ ਪ੍ਰੋਜੈਕਟਾਂ ਲਈ ਪੂਰਬ ਉੱਤਰ ਪਰਿਸ਼ਦ (ਐੱਨਈਸੀ) ਦੀ ਐਲੋਕੇਸ਼ਨ ਵਿੱਚੋਂ ’ਤੇ 30% ਦੀ ਐਲੋਕੇਸ਼ ਨੂੰ ਪ੍ਰਵਾਨਗੀ। ਬਾਕੀ ਐਲੋਕੇਸ਼ਨ ਨੂੰ ਮੌਜੂਦਾ 2 ਹਿੱਸਿਆਂ (ਰਾਜ ਦਾ ਹਿੱਸਾ-60% ਅਤੇ ਕੇਂਦਰੀ ਹਿੱਸਾ 40%) ਵਿੱਚ ਵੰਡਿਆ ਜਾਵੇਗਾ।
ii. ਮੁਲਾਂਕਣ ਅਤੇ ਪ੍ਰਵਾਨਗੀ ਵਿਵਸਥਾ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਪੂਰਬ-ਉੱਤਰ ਪਰਿਸ਼ਦ (ਐੱਨਈਸੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ।
iii. ਰਾਜ ਦੇ ਹਿੱਸੇ ਦੇ ਤਹਿਤ, ਹਰੇਕ ਰਾਜ ਦੀ ਨੌਰਮੇਟਿਵ ਐਲੋਕੇਸ਼ਨ ਦੀ ਅਧਿਕਤਮ 25% ਧਨਰਾਸ਼ੀ ਉਨ੍ਹਾਂ ਪ੍ਰੋਜੈਕਟਾਂ ਲਈ ਵੰਡਣਾ, ਜੋ ਪੂਰਬ-ਉੱਤਰ ਪਰਿਸ਼ਦ ਦੇ ਅਧਿਕਾਰ ਪੱਤਰ ਵਿੱਚ ਸ਼ਾਮਲ ਖੇਤਰਾਂ ਵਿੱਚ ਨਹੀਂ ਹਨ, ਲੇਕਿਨ ਜਿਨ੍ਹਾਂ ਨੂੰ ਰਾਜ ਸਰਕਾਰਾਂ ਦੇ ਸੁਝਾਵਾਂ ਅਨੁਸਾਰ ਸਥਾਨਕ ਜ਼ਰੂਰਤਾਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਮੌਜੂਦਾ ‘ਪੂਰਬ-ਉੱਤਰ ਪਰਿਸ਼ਦ ਦੀਆਂ ਯੋਜਨਾਵਾਂ (ਐੱਨਈਸੀ)’ ਤਹਿਤ ਪ੍ਰੋਜੈਕਟਾਂ ਤੋਂ ਪੂਰਬ-ਉੱਤਰ ਰਾਜਾਂ ਦੇ ਪਿਛੜੇ ਅਤੇ ਅਣਗੌਲਿਆਂ ਖੇਤਰਾਂ ਦੇ ਹਾਸ਼ੀਏ ਵਾਲੇ ਅਤੇ ਕਮਜ਼ੋਰ ਲੋਕਾਂ ਨੂੰ ਸਮਾਜਿਕ-ਆਰਥਿਕ ਲਾਭ ਮਿਲਣਗੇ। ਇਸ ਨਾਲ ਫ਼ੈਸਲਾ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਪ੍ਰੋਜੈਕਟਾਂ ਦਾ ਲਾਗੂਕਰਨ ਜਲਦੀ ਹੋਵੇਗਾ।
*****
ਵੀਆਰਆਰਕੇ/ਐੱਸਸੀ
(Release ID: 1600983)
Visitor Counter : 90