ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ 2.0’ ਦੀ 8 ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.01.2020)

Posted On: 26 JAN 2020 6:35PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ 26 ਜਨਵਰੀ ਹੈ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। 2020 ਦਾ ਇਹ ਪਹਿਲਾ 'ਮਨ ਕੀ ਬਾਤ' ਦਾ ਮੇਲ ਹੈ। ਇਸ ਵਰ੍ਹੇ ਦਾ ਇਹ ਪਹਿਲਾ ਪ੍ਰੋਗਰਾਮ ਹੈ, ਇਸ ਦਹਾਕੇ ਦਾ ਵੀ ਇਹ ਪਹਿਲਾ ਪ੍ਰੋਗਰਾਮ ਹੈ। ਸਾਥੀਓ ਇਸ ਵਾਰ ਗਣਤੰਤਰ ਦਿਵਸ ਸਮਾਰੋਹ ਦੀ ਵਜ੍ਹਾ ਕਰਕੇ ਤੁਹਾਡੇ ਨਾਲ 'ਮਨ ਕੀ ਬਾਤ' ਦੇ ਸਮੇਂ ਵਿੱਚ ਤਬਦੀਲੀ ਕਰਨਾ ਠੀਕ ਲੱਗਿਆ ਅਤੇ ਇਸ ਲਈ ਇੱਕ ਵੱਖਰਾ ਸਮਾਂ ਤੈਅ ਕਰਕੇ ਅੱਜ ਤੁਹਾਡੇ ਨਾਲ 'ਮਨ ਕੀ ਬਾਤ' ਕਰ ਰਿਹਾ ਹਾਂ। ਸਾਥੀਓ, ਦਿਨ ਬਦਲਦੇ ਹਨ, ਹਫ਼ਤੇ ਬਦਲ ਜਾਂਦੇ ਹਨ, ਮਹੀਨੇ ਵੀ ਬਦਲਦੇ ਹਨ, ਸਾਲ ਬਦਲ ਜਾਂਦੇ ਹਨ ਪਰ ਭਾਰਤ ਦੇ ਲੋਕਾਂ ਦਾ ਉਤਸਾਹ ਅਤੇ ਅਸੀਂ ਵੀ ਕੁਝ ਘੱਟ ਨਹੀਂ, ਅਸੀਂ ਵੀ ਕੁਝ ਕਰਕੇ ਰਹਾਂਗੇ। ‘Can do, ਇਹ ‘Can do’ ਦੀ ਭਾਵਨਾ, ਸੰਕਲਪ ਬਣ ਕੇ ਉੱਭਰ ਰਹੀ ਹੈ, ਦੇਸ਼ ਅਤੇ ਸਮਾਜ ਲਈ ਕੁਝ ਕਰ ਗੁਜਰਨ ਦੀ ਭਾਵਨਾ, ਹਰ ਦਿਨ, ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੀ ਜਾ ਰਹੀ ਹੈ। ਸਾਥੀਓ, 'ਮਨ ਕੀ ਬਾਤ' ਦੇ ਇਸ ਮੰਚ ਉੱਪਰ, ਅਸੀਂ ਸਾਰੇ, ਇੱਕ ਵਾਰੀ ਫਿਰ ਇਕੱਠੇ ਹੋਏ ਹਾਂ। ਨਵੇਂ-ਨਵੇਂ ਵਿਸ਼ਿਆਂ ਉੱਪਰ ਚਰਚਾ ਕਰਨ ਲਈ ਅਤੇ ਦੇਸ਼ਵਾਸੀਆਂ ਦੀਆਂ ਨਵੀਆਂ-ਨਵੀਆਂ ਪ੍ਰਾਪਤੀਆਂ ਨੂੰ Celebrate ਕਰਨ ਵਾਸਤੇ, ਭਾਰਤ ਨੂੰ Celebrate ਕਰਨ ਵਾਸਤੇ। 'ਮਨ ਕੀ ਬਾਤ' Sharing, Learning ਅਤੇ Growing Together ਦਾ ਇੱਕ ਵਧੀਆ ਅਤੇ ਸਹਿਜ Platform ਬਣ ਗਿਆ ਹੈ। ਹਰ ਮਹੀਨੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਸੁਝਾਅ, ਆਪਣੀਆਂ ਕੋਸ਼ਿਸ਼ਾਂ, ਆਪਣੇ ਤਜ਼ਰਬੇ Share ਕਰਦੇ ਹਨ। ਉਨ੍ਹਾਂ ਵਿੱਚੋਂ ਸਮਾਜ ਨੂੰ ਪ੍ਰੇਰਣਾ ਮਿਲੇ, ਅਜਿਹੀਆਂ ਕੁਝ ਗੱਲਾਂ, ਲੋਕਾਂ ਦੀਆਂ ਨਿਵੇਕਲੀਆਂ ਕੋਸ਼ਿਸ਼ਾਂ ਉੱਪਰ ਸਾਨੂੰ ਚਰਚਾ ਕਰਨ ਦਾ ਮੌਕਾ ਮਿਲਦਾ ਹੈ।

        ‘ਕਿਸੇ ਨੇ ਕਰਕੇ ਦਿਖਾਇਆ ਹੈ’ ਤਾਂ ਕੀ ਅਸੀਂ ਵੀ ਕਰ ਸਕਦੇ ਹਾਂ? ਕੀ ਉਸ ਪ੍ਰਯੋਗ ਨੂੰ ਦੁਹਰਾ ਕੇ ਇੱਕ ਵੱਡੀ ਤਬਦੀਲੀ ਲਿਆ ਸਕਦੇ ਹਾਂ? ਕੀ ਉਸ ਨੂੰ, ਸਮਾਜ ਦੀ ਇੱਕ ਸਹਿਜ ਆਦਤ ਦੇ ਰੂਪ ਵਿੱਚ ਵਿਕਸਿਤ ਕਰਕੇ, ਉਸ ਤਬਦੀਲੀ ਨੂੰ, ਸਥਾਈ ਬਣਾ ਸਕਦੇ ਹਾਂ? ਏਦਾਂ ਦੇ ਹੀ ਕੁਝ ਸਵਾਲਾਂ ਦੇ ਜਵਾਬ ਲੱਭਦਿਆਂ-ਲੱਭਦਿਆਂ, ਹਰ ਮਹੀਨੇ 'ਮਨ ਕੀ ਬਾਤ' ਵਿੱਚ ਕੁਝ Appeal, ਕੁਝ ਗੁਜਾਰਿਸ਼, ਕੁਝ ਕਰ ਵਿਖਾਉਣ ਦੇ ਸੰਕਲਪਾਂ ਦਾ ਸਿਲਸਿਲਾ ਚਲ ਪੈਂਦਾ ਹੈ। ਪਿਛਲੇ ਕਈਆਂ ਸਾਲਾਂ ’ਚ ਅਸੀਂ ਨਿੱਕੇ-ਨਿੱਕੇ ਸੰਕਲਪ ਲਏ ਹੋਣਗੇ, ਜਿਵੇਂ ‘No to single use plastic 'ਖਾਦੀ', ਅਤੇ ‘Local’ ਖਰੀਦਣ ਦੀ ਗੱਲ ਹੋਵੇ, ਸਵੱਛਤਾ ਦੀ ਗੱਲ ਹੋਵੇ, ਧੀਆਂ (ਬੇਟੀਆਂ) ਦੇ ਆਦਰ ਅਤੇ ਮਾਣ ਦੀ ਚਰਚਾ ਹੋਵੇ, Less cash economy ਦਾ ਇਹ ਨਵਾਂ ਪਹਿਲੂ, ਇਸ 'ਤੇ ਜ਼ੋਰ ਦੇਣਾ ਹੋਵੇ। ਅਜਿਹੇ ਬਹੁਤ ਸਾਰੇ ਸੰਕਲਪਾਂ ਦਾ ਜਨਮ ਸਾਡੀਆਂ ਇਨ੍ਹਾਂ ਹਲਕੀਆਂ-ਫੁਲਕੀਆਂ ਮਨ ਦੀਆਂ ਗੱਲਾਂ 'ਚ ਹੋਇਆ ਹੈ ਅਤੇ ਇਨ੍ਹਾਂ ਨੂੰ ਤਾਕਤ ਵੀ ਤੁਸੀਂ ਲੋਕਾਂ ਨੇ ਹੀ ਦਿੱਤੀ ਹੈ।

        ਮੈਨੂੰ ਇੱਕ ਬੜਾ ਹੀ ਪਿਆਰਾ ਪੱਤਰ ਮਿਲਿਆ ਹੈ, ਬਿਹਾਰ ਦੇ ਸ਼੍ਰੀਮਾਨ ਸ਼ੈਲੇਸ਼ ਦਾ। ਵੈਸੇ ਤਾਂ ਹੁਣ ਉਹ ਬਿਹਾਰ ਵਿੱਚ ਨਹੀਂ ਰਹਿੰਦੇ। ਉਨ੍ਹਾਂ ਦੱਸਿਆ ਕਿ ਉਹ ਦਿੱਲੀ 'ਚ ਰਹਿ ਕੇ ਕਿਸੇ NGO 'ਚ ਕੰਮ ਕਰਦੇ ਹਨ। ਸ਼੍ਰੀਮਾਨ ਸ਼ੈਲੇਸ਼ ਲਿਖਦੇ ਨੇ, 'ਮੋਦੀ ਜੀ, ਤੁਸੀਂ ਹਰ 'ਮਨ ਕੀ ਬਾਤ' ਵਿੱਚ ਕੋਈ ਨਾ ਕੋਈ ਅਪੀਲ ਕਰਦੇ ਹੋ, ਮੈਂ ਉਨ੍ਹਾਂ ਵਿੱਚੋਂ ਕਈ ਚੀਜ਼ਾਂ ਨੂੰ ਲਿਆ ਹੈ। ਇਨ੍ਹਾਂ ਸਰਦੀਆਂ ਵਿੱਚ ਮੈਂ ਲੋਕਾਂ ਦੇ ਘਰਾਂ ਵਿੱਚੋਂ ਕੱਪੜੇ ਇਕੱਠੇ ਕਰਕੇ ਲੋੜਵੰਦਾਂ ਨੂੰ ਵੰਡੇ ਹਨ। ਮੈਂ 'ਮਨ ਕੀ ਬਾਤ' ਸੁਣ ਕੇ ਕਈ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਫਿਰ ਹੌਲੀ-ਹੌਲੀ ਮੈਂ ਕੁਝ ਭੁੱਲ ਗਿਆ ਤੇ ਕੁਝ ਚੀਜ਼ਾਂ ਛੁਟ ਗਈਆਂ। ਮੈਂ ਇਸ ਨਵੇਂ ਵਰ੍ਹੇ 'ਤੇ 'ਮਨ ਕੀ ਬਾਤ' ਉੱਪਰ ਇੱਕ ਚਾਰਟਰ ਬਣਾਇਆ ਹੈ, ਜਿਸ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਇੱਕ ਲਿਸਟ ਬਣਾਈ ਹੈ। ਜਿਵੇਂ ਲੋਕ ਨਵੇਂ ਵਰ੍ਹੇ ਉੱਪਰ New Year Resolutions ਬਣਾਉਂਦੇ ਹਨ। ਮੋਦੀ ਜੀ, ਇਹ ਮੇਰੇ ਨਵੇਂ ਵਰ੍ਹੇ ਦਾ Social Resolution ਹੈ। ਮੈਨੂੰ ਲਗਦਾ ਹੈ ਕਿ ਇਹ ਸਭ ਛੋਟੀਆਂ-ਛੋਟੀਆਂ ਚੀਜ਼ਾਂ ਹਨ ਪਰ ਵੱਡੀ ਤਬਦੀਲੀ ਲਿਆ ਸਕਦੀਆਂ ਹਨ। ਕੀ ਤੁਸੀਂ ਇਸ ਚਾਰਟਰ ਉੱਪਰ ਆਪਣੇ Autograph ਦੇ ਕੇ ਮੈਨੂੰ ਵਾਪਸ ਭੇਜ ਸਕਦੇ ਹੋ?' ਸ਼ੈਲੇਸ਼ ਜੀ, ਤੁਹਾਡਾ ਬਹੁਤ-ਬਹੁਤ ਅਭਿਨੰਦਨ ਅਤੇ ਸ਼ੁਭਕਾਮਨਾਵਾਂ। ਤੁਹਾਡੇ ਨਵੇਂ ਸਾਲ ਦੇ Resolutions ਲਈ 'ਮਨ ਕੀ ਬਾਤ ਚਾਰਟਰ', ਇਹ ਬਹੁਤ ਹੀ Innovative ਹੈ। ਮੈਂ ਆਪਣੇ ਵੱਲੋਂ ਸ਼ੁਭਕਾਮਨਾਵਾਂ ਲਿਖ ਕੇ ਇਸ ਨੂੰ ਜ਼ਰੂਰ ਤੁਹਾਨੂੰ ਵਾਪਸ ਭੇਜਾਂਗਾ। ਸਾਥੀਓ, ਇਸ 'ਮਨ ਕੀ ਬਾਤ ਚਾਰਟਰ' ਨੂੰ ਜਦ ਮੈਂ ਪੜ੍ਹ ਰਿਹਾ ਸੀ ਤਾਂ ਉਦੋਂ ਮੈਨੂੰ ਵੀ ਹੈਰਾਨੀ ਹੋਈ ਕਿ ਇੰਨੀਆਂ ਸਾਰੀਆਂ ਗੱਲਾਂ ਹਨ, ਏਨੇ ਸਾਰੇ ਹੈਸ਼ਟੈਗ ਹਨ ਅਤੇ ਅਸੀਂ ਸਾਰੇ ਮਿਲ ਕੇ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ। ਕਦੀ ਅਸੀਂ ਸੰਦੇਸ਼ ਟੂ Soldiers, ਦੇ ਨਾਲ ਅਸੀਂ ਆਪਣੇ ਜਵਾਨਾਂ ਨਾਲ ਭਾਵੁਕ ਰੂਪ ਵਿੱਚ ਅਤੇ ਮਜ਼ਬੂਤੀ ਨਾਲ ਜੁੜਨ ਦੀ ਮੁਹਿੰਮ ਚਲਾਈ। ‘Khadi for nation - Khadi for fashion’ ਦੇ ਨਾਲ ਖਾਦੀ ਦੀ ਵਿਕਰੀ ਨੂੰ ਨਵੇਂ ਮੁਕਾਮ ਉੱਪਰ ਪਹੁੰਚਾਇਆ। ‘Buy Local’ ਦਾ ਮੰਤਰ ਅਪਣਾਇਆ। ਅਸੀਂ ਫਿਟ ਤਾਂ ਇੰਡੀਆ ਫਿਟ, ਨਾਲ ਫਿਟਨਸ ਪ੍ਰਤੀ ਜਾਗਰੂਕਤਾ ਵਧਾਈ। ‘My Clean India’ ਜਾਂ ‘Statue Cleaning’ ਦੇ ਯਤਨਾਂ ਨਾਲ ਸਵੱਛਤਾ ਨੂੰ Mass Movement ਬਣਾਇਆ। ਹੈਸ਼-ਟੈਗ ਨੋ ਟੂ ਡਰੱਗਸ (#NoToDrugs), ਹੈਸ਼-ਟੈਗ ਭਾਰਤ ਕੀ ਲਕਸ਼ਮੀ (#BharatKiLakshami), ਹੈਸ਼-ਟੈਗ ਸੈਲਫ ਫਾਰ ਸੁਸਾਇਟੀ (#Self4Society), ਹੈਸ਼-ਟੈਗ StressFreeExam (#StressFreeExams), ਹੈਸ਼-ਟੈਗ ਸੁਰਕਸ਼ਾ ਬੰਧਨ (#SurakshaBadhan), ਹੈਸ਼-ਟੈਗ Digital Economy (#DigitalEconomy), ਹੈਸ਼-ਟੈਗ Road Safety (#RoadSafety) ਓ ਹੋ ਹੋ ਅਣਗਿਣਤ ਨੇ।

        ਸ਼ੈਲੇਸ਼ ਜੀ, ਤੁਹਾਡੇ ਇਸ 'ਮਨ ਕੀ ਬਾਤ' ਦੇ ਚਾਰਟਰ ਨੂੰ ਵੇਖ ਕੇ ਇਹ ਅਹਿਸਾਸ ਹੋਇਆ ਕਿ ਇਹ ਲਿਸਟ ਸੱਚੀ ਬਹੁਤ ਲੰਬੀ ਹੈ। ਆਓ, ਇਸ ਸਫਰ ਨੂੰ Continue ਕਰੀਏ। ਇਸ 'ਮਨ ਕੀ ਬਾਤ ਚਾਰਟਰ' ਵਿੱਚੋਂ ਆਪਣੀ ਦਿਲਚਸਪੀ ਦੇ ਕਿਸੇ ਵੀ Cause ਨਾਲ ਜੁੜੀਏ। ਹੈਸ਼-ਟੈਗ se ਕਰਕੇ ਸਾਰਿਆਂ ਨਾਲ, ਮਾਣ ਨਾਲ ਆਪਣੇ Contribution ਨੂੰ Share ਕਰੀਏ। ਦੋਸਤਾਂ ਨੂੰ, ਪਰਿਵਾਰ ਨੂੰ ਅਤੇ ਸਾਰਿਆਂ ਨੂੰ Motivate ਕਰੀਏ। ਜਦੋਂ ਹਰ ਭਾਰਤਵਾਸੀ ਇੱਕ ਕਦਮ ਤੁਰਦਾ ਹੈ ਤਾਂ ਸਾਡਾ ਭਾਰਤ 130 ਕਰੋੜ ਕਦਮ ਅੱਗੇ ਵਧਾਉਂਦਾ ਹੈ। ਇਸੇ ਲਈ ਚਰੈਵੇਤਿ-ਚਰੈਵੇਤਿ-ਚਰੈਵੇਤਿ, ਚਲਦੇ ਰਹੋ, ਚਲਦੇ ਰਹੋ, ਚਲਦੇ ਰਹੋ ਦਾ ਮੰਤਰ ਲੈ ਕੇ, ਆਪਣੀਆਂ ਕੋਸ਼ਿਸ਼ਾਂ, ਕਰਦੇ ਰਹੀਏ।

        ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ 'ਮਨ ਕੀ ਬਾਤ ਚਾਰਟਰ' ਬਾਰੇ ਗੱਲ ਕੀਤੀ। ਸਵੱਛਤਾ ਤੋਂ ਬਾਅਦ ਜਨ ਸਾਂਝੇਦਾਰੀ ਦੀ ਭਾਵਨਾ, Participative Spirit, ਅੱਜ ਇੱਕ ਹੋਰ ਖੇਤਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਹ ਹੈ 'ਜਲ ਸੰਭਾਲ'(ਪਾਣੀ ਦੀ ਸੰਭਾਲ), ਪਾਣੀ ਦੀ ਸੰਭਾਲ ਲਈ ਕਈ ਵਿਆਪਕ ਅਤੇ Innovative ਕੋਸ਼ਿਸ਼ਾਂ ਦੇਸ਼ ਦੇ ਹਰ ਕੋਨੇ ਵਿੱਚ ਚਲ ਰਹੀਆਂ ਹਨ। ਮੈਨੂੰ ਇਹ ਕਹਿੰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਮੌਨਸੂਨ ਦੇ ਵੇਲੇ ਸ਼ੁਰੂ ਕੀਤਾ ਗਿਆ ਇਹ 'ਜਲ ਸ਼ਕਤੀ ਅਭਿਯਾਨ', ਜਨ ਸਾਂਝੇਦਾਰੀ ਨਾਲ ਵਧੇਰੇ ਸਫਲਤਾ ਵੱਲ ਅੱਗੇ ਵਧ ਰਿਹਾ ਹੈ। ਵੱਡੀ ਗਿਣਤੀ ਵਿੱਚ ਤਲਾਬਾਂ, ਪੋਖਰਾਂ ਆਦਿ ਦਾ ਨਿਰਮਾਣ ਕੀਤਾ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਹਿੰਮ ਵਿੱਚ ਸਮਾਜ ਦੇ ਹਰ ਤਬਕੇ ਦੇ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ। ਹੁਣ ਰਾਜਸਥਾਨ ਦੇ ਝਾਲੋਰ ਜ਼ਿਲ੍ਹੇ ਨੂੰ ਹੀ ਵੇਖ ਲਈਏ, ਇੱਥੋਂ ਦੀਆਂ ਦੋ ਇਤਿਹਾਸਿਕ ਬਾਉਲੀਆਂ ਕੂੜੇ ਅਤੇ ਗੰਦੇ ਪਾਣੀ ਦਾ ਭੰਡਾਰ ਬਣ ਗਈਆਂ ਸਨ। ਫਿਰ ਕੀ ਸੀ, ਭਦਰਾਯੂੰ ਅਤੇ ਥਾਨਵਾਲਾ ਪੰਚਾਇਤ ਦੇ ਸੈਂਕੜੇ ਲੋਕਾਂ ਨੇ 'ਜਲ ਸ਼ਕਤੀ ਅਭਿਯਾਨ' ਦੇ ਤਹਿਤ ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ। ਬਾਰਿਸ਼ ਤੋਂ ਪਹਿਲਾਂ ਹੀ ਇਹ ਲੋਕ ਇਨ੍ਹਾਂ ਬਾਉਲੀਆਂ 'ਚ ਜਮ੍ਹਾ ਹੋਏ ਗੰਦੇ ਪਾਣੀ, ਕੂੜੇ ਅਤੇ ਚਿੱਕੜ ਨੂੰ ਸਾਫ ਕਰਨ 'ਚ ਜੁਟ ਗਏ। ਇਸ ਮੁਹਿੰਮ ਲਈ ਕਿਸੇ ਨੇ ਮਿਹਨਤ ਦਾ ਦਾਨ (ਸ਼੍ਰਮਦਾਨ) ਕੀਤਾ ਤਾਂ ਕਿਸੇ ਨੇ ਧਨ ਦਾਨ ਕੀਤਾ ਅਤੇ ਇਸੇ ਦਾ ਨਤੀਜਾ ਹੈ ਕਿ ਇਹ ਬਾਉਲੀਆਂ ਅੱਜ ਉੱਥੋਂ ਦੀ ਜੀਵਨ ਰੇਖਾ ਬਣ ਗਈਆਂ ਹਨ। ਕੁਝ ਏਦਾਂ ਦੀ ਹੀ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੀ, ਜਿੱਥੇ 43 ਹੈਕਟੇਅਰ ਖੇਤਰ ਵਿੱਚ ਫੈਲੀ ਸਰਾਹੀ ਝੀਲ ਆਪਣੇ ਅੰਤਲੇ ਸਾਹ ਗਿਣ ਰਹੀ ਸੀ ਪਰ ਪਿੰਡ ਵਾਸੀਆਂ ਨੇ ਆਪਣੀ ਸੰਕਲਪ ਸ਼ਕਤੀ ਨਾਲ ਇਸ ਵਿੱਚ ਨਵੀਂ ਜਾਨ ਪਾ ਦਿੱਤੀ। ਇੰਨੇ ਵੱਡੇ ਮਿਸ਼ਨ ਦੇ ਰਾਹ ਵਿੱਚ ਇਨ੍ਹਾਂ ਨੇ ਕਿਸੇ ਵੀ ਕਮੀ ਨੂੰ ਰਾਹ 'ਚ ਨਹੀਂ ਆਉਣ ਦਿੱਤਾ। ਇੱਕ ਤੋਂ ਬਾਅਦ ਇੱਕ ਕਈ ਪਿੰਡ ਆਪਸ ਵਿੱਚ ਜੁੜਦੇ ਗਏ, ਇਸ ਝੀਲ ਦੇ ਚਾਰੇ ਪਾਸੇ ਇੱਕ ਮੀਟਰ ਉੱਚਾ ਬੰਨ੍ਹ ਬਣਾਇਆ। ਹੁਣ ਝੀਲ ਪਾਣੀ ਨਾਲ ਨੱਕੋ-ਨੱਕ ਭਰੀ ਹੈ ਅਤੇ ਆਲੇ-ਦੁਆਲੇ ਦਾ ਵਾਤਾਵਰਣ ਪੰਛੀਆਂ ਦੀ ਚਹਿਕ ਨਾਲ ਗੂੰਜ ਰਿਹਾ ਹੈ।

        ਉੱਤਰਾਖੰਡ ਦੇ ਅਲਮੋੜਾ-ਹਲਦਵਾਨੀ ਹਾਈਵੇ ਨਾਲ ਜੁੜੇ ‘ਸੁਨਿਯਾਕੋਟ’ ਪਿੰਡ ਤੋਂ ਵੀ ਜਨ-ਸਾਂਝੇਦਾਰੀ ਦੀ ਇੱਕ ਏਦਾਂ ਦੀ ਹੀ ਮਿਸਾਲ ਸਾਹਮਣੇ ਆਈ ਹੈ। ਪਿੰਡ ਵਾਲਿਆਂ ਨੇ ਜਲ ਸੰਕਟ ਨਾਲ ਨਿਬੜਨ ਲਈ ਖੁਦ ਹੀ ਪਿੰਡ ਤੱਕ ਪਾਣੀ ਲਿਆਉਣ ਦਾ ਸੰਕਲਪ ਲਿਆ। ਫਿਰ ਕੀ ਸੀ, ਲੋਕਾਂ ਨੇ ਆਪਸ ਵਿੱਚ ਪੈਸੇ ਇਕੱਠੇ ਕੀਤੇ, ਯੋਜਨਾ ਬਣੀ, ਮਿਹਨਤ ਦਾ ਦਾਨ (ਸ਼੍ਰਮਦਾਨ) ਹੋਇਆ ਅਤੇ ਕਰੀਬ ਇੱਕ ਕਿਲੋਮੀਟਰ ਦੂਰ ਤੱਕ ਪਾਈਪ ਵਿਛਾਈ ਗਈ। Pumping Station ਲਾਇਆ ਗਿਆ ਅਤੇ ਫਿਰ ਵੇਖਦਿਆਂ-ਵੇਖਦਿਆਂ ਦੋ ਦਹਾਕੇ ਪੁਰਾਣੀ ਸਮੱਸਿਆ ਹਮੇਸ਼ਾ-ਹਮੇਸ਼ਾ ਲਈ ਖਤਮ ਹੋ ਗਈ। ਇਸੇ ਤਰ੍ਹਾਂ ਤਮਿਲਨਾਡੂ ਤੋਂ Borewell ਨੂੰ Rainwater Harvesting ਦਾ ਜ਼ਰੀਆ ਬਣਾਉਣ ਦਾ ਬਹੁਤ ਹੀ Innovative Idea ਸਾਹਮਣੇ ਆਇਆ ਹੈ। ਦੇਸ਼ ਭਰ ਵਿੱਚ 'ਜਲ ਸੰਭਾਲ' ਨਾਲ ਜੁੜੀਆਂ ਅਜਿਹੀਆਂ ਅਣਗਿਣਤ ਕਹਾਣੀਆਂ ਹਨ ਜੋ New India ਦੇ ਸੰਕਲਪਾਂ ਨੂੰ ਬਲ ਦੇ ਰਹੀਆਂ ਹਨ। ਅੱਜ ਸਾਡੇ ਜਲ ਸ਼ਕਤੀ Champions ਦੀਆਂ ਕਹਾਣੀਆਂ ਸੁਣਨ ਲਈ ਪੂਰਾ ਦੇਸ਼ ਉਤਸੁਕ ਹੈ। ਮੇਰੀ ਤੁਹਾਨੂੰ ਬੇਨਤੀ ਹੈ ਜਲ ਭੰਡਾਰਨ ਅਤੇ ਜਲ ਸੰਭਾਲ ਉੱਪਰ ਕੀਤੀਆਂ ਗਈਆਂ ਆਪਣੀਆਂ ਜਾਂ ਆਪਣੇ ਆਲੇ-ਦੁਆਲੇ ਹੋ ਰਹੀਆਂ ਕੋਸ਼ਿਸ਼ਾਂ ਦੀਆਂ ਕਹਾਣੀਆਂ, ਫੋਟੋ ਅਤੇ ਵੀਡੀਓ #jalshakti4India, ਇਸ ਉੱਪਰ ਜ਼ਰੂਰ ਸ਼ੇਅਰ ਕਰੋ।

        ਮੇਰੇ ਪਿਆਰੇ ਦੇਸ਼ਵਾਸੀਓ ਅਤੇ ਖਾਸ ਕਰਕੇ ਮੇਰੇ ਨੌਜਵਾਨ ਸਾਥੀਓ, ਅੱਜ 'ਮਨ ਕੀ ਬਾਤ' ਦੇ ਮਾਧਿਅਮ ਰਾਹੀਂ ਮੈਂ ਅਸਾਮ ਦੀ ਸਰਕਾਰ ਅਤੇ ਅਸਾਮ ਦੇ ਲੋਕਾਂ ਨੂੰ 'ਖੇਲੋ ਇੰਡੀਆ' ਦੀ ਸ਼ਾਨਦਾਰ ਮੇਜ਼ਬਾਨੀ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਥੀਓ, 22 ਜਨਵਰੀ ਨੂੰ ਹੀ ਗੁਵਾਹਾਟੀ ਵਿੱਚ ਤੀਜੇ 'ਖੇਲੋ ਇੰਡੀਆ Games' ਦੀ ਸਮਾਪਤੀ ਹੋਈ ਹੈ। ਇਸ ਵਿੱਚ ਵੱਖ-ਵੱਖ ਰਾਜਾਂ ਦੇ ਲਗਭਗ 6 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੇਡਾਂ ਦੇ ਇਸ ਮਹਾਉਤਸਵ ਅੰਦਰ 80 ਰਿਕਾਰਡ ਟੁੱਟੇ ਅਤੇ ਮੈਨੂੰ ਮਾਣ ਹੈ ਕਿ ਜਿਨ੍ਹਾਂ ਵਿੱਚੋਂ 56 ਰਿਕਾਰਡ ਤੋੜਨ ਦਾ ਕੰਮ ਸਾਡੀਆਂ ਧੀਆਂ (ਬੇਟੀਆਂ) ਨੇ ਕੀਤਾ। ਇਹ ਪ੍ਰਾਪਤੀ, ਧੀਆਂ (ਬੇਟੀਆਂ) ਦੇ ਨਾਮ ਹੋਈ ਹੈ, ਮੈਂ ਸਾਰੇ ਜੇਤੂਆਂ ਦੇ ਨਾਲ-ਨਾਲ ਇਸ ਵਿੱਚ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦਾ ਹਾਂ। ਨਾਲ ਹੀ 'ਖੇਲੋ ਇੰਡੀਆ Games' ਦੇ ਸਫਲ ਆਯੋਜਨ ਲਈ ਇਸ ਨਾਲ ਜੁੜੇ ਸਾਰੇ ਲੋਕਾਂ, ਸਿੱਖਿਅਤ ਕਰਨ ਵਾਲੇ ਅਤੇ ਤਕਨੀਕੀ ਅਧਿਕਾਰੀਆਂ ਪ੍ਰਤੀ ਧੰਨਵਾਦ ਪ੍ਰਗਟਾਉਂਦਾ ਹਾਂ। ਇਹ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਸਾਲ ਦਰ ਸਾਲ 'ਖੇਲੋ ਇੰਡੀਆ Games' 'ਚ ਖਿਡਾਰੀਆਂ ਦੀ ਹਿੱਸੇਦਾਰੀ ਵਧ ਰਹੀ ਹੈਇਸ ਤੋਂ ਪਤਾ ਲਗਦਾ ਹੈ ਕਿ ਸਕੂਲੀ ਪੱਧਰ ਉੱਪਰ ਬੱਚਿਆਂ ਵਿੱਚ ਸਪੋਰਟਸ ਦੇ ਪ੍ਰਤੀ ਝੁਕਾਅ ਕਿੰਨਾ ਵਧ ਰਿਹਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 2018 ਵਿੱਚ ਜਦ 'ਖੇਲੋ ਇੰਡੀਆ Games' ਦੀ ਸ਼ੁਰੂਆਤ ਹੋਈ ਸੀ। ਉਦੋਂ ਇਸ ਵਿੱਚ 3500 ਖਿਡਾਰੀਆਂ ਨੇ ਹਿੱਸਾ ਲਿਆ ਸੀ ਪਰ ਸਿਰਫ 3 ਵਰ੍ਹਿਆਂ ਵਿੱਚ ਖਿਡਾਰੀਆਂ ਦੀ ਗਿਣਤੀ 6 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਭਾਵ ਤਕਰੀਬਨ ਦੁੱਗਣੀ। ਇੰਨਾ ਹੀ ਨਹੀਂ, ਸਿਰਫ 3 ਵਰ੍ਹਿਆਂ ਵਿੱਚ 'ਖੇਲੋ ਇੰਡੀਆ Games' ਦੇ ਮਾਧਿਅਮ ਰਾਹੀਂ 3200 ਪ੍ਰਤਿਭਾਸ਼ਾਲੀ ਬੱਚੇ ਉੱਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਕਈ ਬੱਚੇ ਅਜਿਹੇ ਹਨ ਜੋ ਥੁੜ੍ਹਾਂ ਅਤੇ ਗ਼ਰੀਬੀ ਵਿਚਕਾਰ ਪਲੇ ਹਨ, 'ਖੇਲੋ ਇੰਡੀਆ Games' 'ਚ ਸ਼ਾਮਲ ਹੋਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਸਬਰ ਅਤੇ ਦ੍ਰਿੜ੍ਹ ਸੰਕਲਪ ਦੀਆਂ ਅਜਿਹੀਆਂ ਕਹਾਣੀਆਂ ਹਨ ਜੋ ਹਰ ਹਿੰਦੁਸਤਾਨੀ ਨੂੰ ਪ੍ਰੇਰਣਾ ਦੇਣਗੀਆਂ। ਹੁਣ ਗੁਵਾਹਾਟੀ ਦੀ ਪੂਰਣਿਮਾ ਮੰਡਲ ਨੂੰ ਹੀ ਲੈ ਲਈਏ, ਉਹ ਖੁਦ ਗੁਵਾਹਾਟੀ ਨਗਰ ਨਿਗਮ 'ਚ ਇੱਕ ਸਫਾਈ ਕਰਮਚਾਰੀ ਹੈ ਪਰ ਉਸ ਦੀ ਧੀ (ਬੇਟੀ) ਮਾਲਵਿਕਾ ਨੇ ਜਿੱਥੇ ਫੁੱਟਬਾਲ 'ਚ ਦਮ ਵਿਖਾਇਆ, ਉੱਥੇ ਉਸ ਦੇ ਇੱਕ ਬੇਟੇ ਸੁਜੀਤ ਨੇ ਖੋ-ਖੋ ਵਿੱਚ ਤਾਂ ਦੂਜੇ ਬੇਟੇ ਪ੍ਰਦੀਪ ਨੇ ਹਾਕੀ ਵਿੱਚ ਅਸਾਮ ਦੀ ਪ੍ਰਤੀਨਿਧਤਾ ਕੀਤੀ।

        ਕੁਝ ਏਦਾਂ ਦੀ ਹੀ ਮਾਣ ਨਾਲ ਭਰ ਦੇਣ ਵਾਲੀ ਕਹਾਣੀ ਤਮਿਲਨਾਡੂ ਦੇ ਯੋਗਾਨੰਥਨ ਦੀ ਹੈ। ਉਹ ਆਪ ਤਾਂ ਤਮਿਲਨਾਡੂ ਵਿੱਚ ਬੀੜੀ ਬਣਾਉਣ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਦੀ ਬੇਟੀ ਪੂਰਣਾਸ਼੍ਰੀ ਨੇ ਵੇਟ-ਲਿਫਟਿੰਗ 'ਚ ਗੋਲਡ ਮੈਡਲ ਪ੍ਰਾਪਤ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ। ਜਦ ਮੈਂ David Beckham ਦਾ ਨਾਮ ਲਵਾਂਗਾ ਤਾਂ ਤੁਸੀਂ ਆਖੋਗੇ, ਮਸ਼ਹੂਰ ਇੰਟਰਨੈਸ਼ਨਲ ਫੁੱਟਬਾਲਰ। ਪਰ ਹੁਣ ਸਾਡੇ ਕੋਲ ਵੀ ਇੱਕ David Beckham ਹੈ ਅਤੇ ਉਸ ਨੇ ਗੁਵਾਹਾਟੀ ਦੇ Youth Games 'ਚ ਸੋਨੇ ਦਾ ਤਮਗਾ ਜਿੱਤਿਆ ਹੈ। ਉਹ ਵੀ ਸਾਈਕਲ ਦੌੜ ਦੇ 200 ਮੀਟਰ ਦੇ Sprint Event ਵਿੱਚ ਅਤੇ ਮੇਰੇ ਲਈ ਤਾਂ ਦੋਹਰੀ ਖੁਸ਼ੀ ਦੀ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ, ਜਦੋਂ ਮੈਂ ਅੰਡੇਮਾਨ-ਨਿਕੋਬਾਰ ਗਿਆ ਸੀ। ਕਾਰ-ਨਿਕੋਬਾਰ ਦੀਪ ਦੇ ਰਹਿਣ ਵਾਲੇ ਡੇਵਿਡ ਦੇ ਸਿਰ ਤੋਂ ਬਚਪਨ ਵਿੱਚ ਹੀ ਮਾਂ-ਪਿਓ ਦਾ ਸਾਇਆ ਉੱਠ ਗਿਆ ਸੀ, ਉਸ ਦੇ ਚਾਚਾ ਉਸ ਨੂੰ ਫੁੱਟਬਾਲਰ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਮਸ਼ਹੂਰ ਫੁੱਟਬਾਲਰ ਦੇ ਨਾਮ ਉੱਪਰ ਉਸ ਦਾ ਨਾਮ ਰੱਖ ਦਿੱਤਾ ਗਿਆ ਪਰ ਇਸ ਦਾ ਮਨ ਤਾਂ ਸਾਈਕਲਿੰਗ ਨਾਲ ਜੁੜਿਆ ਹੋਇਆ ਸੀ। 'ਖੇਲੋ ਇੰਡੀਆ' ਸਕੀਮ ਦੇ ਤਹਿਤ ਇਨ੍ਹਾਂ ਦੀ ਚੋਣ ਵੀ ਹੋ ਗਈ ਅਤੇ ਅੱਜ ਵੇਖੋ ਇਨ੍ਹਾਂ ਨੇ ਸਾਈਕਲਿੰਗ 'ਚ ਇੱਕ ਨਵਾਂ ਮੀਲ-ਪੱਥਰ ਸਥਾਪਿਤ ਕਰ ਦਿੱਤਾ।

        ਭਿਵਾਨੀ ਦੇ ਪ੍ਰਸ਼ਾਂਤ ਸਿੰਘ ਕਨ੍ਹਈਆ ਨੇ Pole Vault Event ਵਿੱਚ ਖੁਦ ਆਪਣਾ ਹੀ ਨੈਸ਼ਨਲ ਰਿਕਾਰਡ ਬ੍ਰੇਕ ਕੀਤਾ ਹੈ। 19 ਸਾਲ ਦੇ ਪ੍ਰਸ਼ਾਂਤ ਇੱਕ ਕਿਸਾਨ ਪਰਿਵਾਰ ਤੋਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਸ਼ਾਂਤ ਮਿੱਟੀ ਵਿੱਚ Pole Vault ਦੀ ਪ੍ਰੈਕਟਿਸ ਕਰਦੇ ਹਨ। ਇਹ ਜਾਣਨ ਤੋਂ ਬਾਅਦ ਖੇਡ ਵਿਭਾਗ ਨੇ ਉਨ੍ਹਾਂ ਦੇ ਕੋਚ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਅਕੈਡਮੀ ਚਲਾਉਣ 'ਚ ਮਦਦ ਕੀਤੀ ਅਤੇ ਅੱਜ ਪ੍ਰਸ਼ਾਂਤ ਉੱਥੇ ਸਿਖਲਾਈ ਪ੍ਰਾਪਤ ਕਰ ਰਹੇ ਹਨ।

        ਮੁੰਬਈ ਦੀ ਕਰੀਨਾ ਸ਼ਾਂਕਤਾ ਦੀ ਕਹਾਣੀ ਵਿੱਚ ਕਿਸੇ ਵੀ ਹਾਲਤ 'ਚ ਹਾਰ ਨਾ ਮੰਨਣ ਦਾ ਇੱਕ ਜਜ਼ਬਾ ਹਰ ਕਿਸੇ ਨੂੰ ਪ੍ਰੇਰਿਤ ਕਰਦਾ ਹੈ। ਕਰੀਨਾ ਨੇ Swimming ਵਿੱਚ 100 ਮੀਟਰ ਬ੍ਰੈਸਟ ਸਟਰੋਕ ਮੁਕਾਬਲੇ ਦੀ Under-17 Category ਵਿੱਚ ਗੋਲਡ ਮੈਡਲ ਜਿੱਤਿਆ ਅਤੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ। 10th Standard ਵਿੱਚ ਪੜ੍ਹਨ ਵਾਲੀ ਕਰੀਨਾ ਦੇ ਲਈ ਇੱਕ ਸਮਾਂ ਅਜਿਹਾ ਵੀ ਆਇਆ, ਜਦ Knee Injury ਦੇ ਚਲਦਿਆਂ ਟਰੇਨਿੰਗ ਛੱਡਣੀ ਪਈ ਸੀ ਪਰ ਕਰੀਨਾ ਅਤੇ ਉਸ ਦੀ ਮਾਂ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਨਤੀਜਾ ਸਾਡੇ ਸਾਹਮਣੇ ਹੈ। ਮੈਂ ਸਾਰੇ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਸਾਰੇ ਦੇਸ਼ਵਾਸੀਆਂ ਵੱਲੋਂ ਇਨ੍ਹਾਂ ਸਭਨਾਂ ਦੇ Parents ਨੂੰ ਵੀ ਨਮਨ ਕਰਦਾ ਹਾਂ, ਜਿਨ੍ਹਾਂ ਨੇ ਗ਼ਰੀਬੀ ਨੂੰ ਬੱਚਿਆਂ ਦੇ ਭਵਿੱਖ ਦੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰੀ ਖੇਡ ਪ੍ਰਤੀਯੋਗਤਾ ਦੇ ਮਾਧਿਅਮ ਨਾਲ ਜਿੱਥੇ ਖਿਡਾਰੀਆਂ ਨੂੰ ਆਪਣਾ Passion ਵਿਖਾਉਣ ਦਾ ਮੌਕਾ ਮਿਲਦਾ ਹੈ, ਉੱਥੇ ਹੀ ਉਹ ਦੂਸਰੇ ਰਾਜਾਂ ਦੇ ਸੱਭਿਆਚਾਰ ਦੇ ਰੂ--ਰੂ ਵੀ ਹੁੰਦੇ ਹਨ। ਇਸ ਲਈ ਅਸੀਂ 'ਖੇਲੋ ਇੰਡੀਆ Youth Games' ਦੀ ਤਰਜ਼ ਉੱਪਰ ਹੀ ਹਰ ਵਰ੍ਹੇ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਸ' ਵੀ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ।

        ਸਾਥੀਓ, ਅਗਲੇ ਮਹੀਨੇ 22 ਫਰਵਰੀ ਤੋਂ 1 ਮਾਰਚ ਤੱਕ ਓਡੀਸ਼ਾ ਦੇ ਕਟਕ ਅਤੇ ਭੁਵਨੇਸ਼ਵਰ 'ਚ ਪਹਿਲੇ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਸ' ਆਯੋਜਿਤ ਹੋ ਰਹੇ ਹਨ। ਇਨ੍ਹਾਂ ਵਿੱਚ ਭਾਗ ਲੈਣ ਲਈ 3 ਹਜ਼ਾਰ ਤੋਂ ਜ਼ਿਆਦਾ ਖਿਡਾਰੀ Qualify ਕਰ ਚੁੱਕੇ ਹਨ।

        ਮੇਰੇ ਪਿਆਰੇ ਦੇਸ਼ਵਾਸੀਓ, Exams ਦਾ Season ਆ ਚੁੱਕਾ ਹੈ ਤਾਂ ਜ਼ਾਹਿਰ ਹੈ ਕਿ ਸਾਰੇ ਵਿਦਿਆਰਥੀ ਆਪੋ-ਆਪਣੀਆਂ ਤਿਆਰੀਆਂ ਨੂੰ ਆਖ਼ਰੀ Shape ਦੇਣ ਵਿੱਚ ਜੁਟੇ ਹੋਣਗੇ। ਦੇਸ਼ ਦੇ ਕਰੋੜਾਂ ਵਿਦਿਆਰਥੀ ਸਾਥੀਆਂ ਨਾਲ 'ਪਰੀਕਸ਼ਾ ਪੇ ਚਰਚਾ' ਦੇ ਅਨੁਭਵ ਤੋਂ ਬਾਅਦ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਦੇਸ਼ ਦਾ ਨੌਜਵਾਨ ਸਵੈ-ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਹਰ ਚੁਣੌਤੀ ਲਈ ਤਿਆਰ ਹੈ।

        ਸਾਥੀਓ, ਇੱਕ ਪਾਸੇ ਪ੍ਰੀਖਿਆਵਾਂ ਅਤੇ ਦੂਜੇ ਪਾਸੇ ਠੰਢ ਦਾ ਮੌਸਮ, ਇਨ੍ਹਾਂ ਦੋਵਾਂ ਵਿਚਕਾਰ ਮੇਰੀ ਬੇਨਤੀ ਹੈ ਕਿ ਖੁਦ ਨੂੰ ਫਿਟ ਜ਼ਰੂਰ ਰੱਖੋ। ਥੋੜ੍ਹੀ-ਬਹੁਤ Exercise ਜ਼ਰੂਰ ਕਰੋ, ਥੋੜ੍ਹਾ ਖੇਡੋ-ਕੁੱਦੋ। ਖੇਡਣਾ-ਕੁੱਦਣਾ ਫਿਟ ਰਹਿਣ ਦਾ ਮੂਲ ਮੰਤਰ ਹੈ। ਵੈਸੇ ਮੈਂ ਇਨ੍ਹੀਂ ਦਿਨੀਂ ਵੇਖਦਾ ਹਾਂ ਕਿ ‘Fit India’ ਨੂੰ ਲੈ ਕੇ ਬਹੁਤ ਸਾਰੇ Events ਹੁੰਦੇ ਹਨ। 18 ਜਨਵਰੀ ਨੂੰ ਨੌਜਵਾਨਾਂ ਨੇ ਦੇਸ਼ ਭਰ ਵਿੱਚ Cyclothon ਦਾ ਆਯੋਜਨ ਕੀਤਾ। ਇਸ ਵਿੱਚ ਸ਼ਾਮਿਲ ਲੱਖਾਂ ਦੇਸ਼ਵਾਸੀਆਂ ਨੇ Fitness ਦਾ ਸੰਦੇਸ਼ ਦਿੱਤਾ। ਸਾਡਾ New India ਪੂਰੀ ਤਰ੍ਹਾਂ ਫਿਟ ਰਹੇ, ਇਸ ਲਈ ਹਰ ਪੱਧਰ ਉੱਪਰ ਜੋ ਕੋਸ਼ਿਸ਼ਾਂ ਵੇਖਣ ਨੂੰ ਮਿਲ ਰਹੀਆਂ ਹਨ, ਉਹ ਜੋਸ਼ ਅਤੇ ਉਤਸਾਹ ਨਾਲ ਭਰ ਦੇਣ ਵਾਲੀਆਂ ਹਨ। ਪਿਛਲੇ ਵਰ੍ਹੇ ਨਵੰਬਰ ਵਿੱਚ ਸ਼ੁਰੂ ਹੋਈ 'ਫਿਟ ਇੰਡੀਆ ਸਕੂਲ' ਦੀ ਮੁਹਿੰਮ ਵੀ ਹੁਣ ਰੰਗ ਲਿਆ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ 65 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਨੇ Online Registration ਕਰਕੇ 'ਫਿਟ ਇੰਡੀਆ ਸਕੂਲ' ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਦੇਸ਼ ਦੇ ਬਾਕੀ ਸਾਰੇ ਸਕੂਲਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ Physical Activity ਅਤੇ ਖੇਡਾਂ ਨੂੰ ਪੜ੍ਹਾਈ ਨਾਲ ਜੋੜ ਕੇ 'ਫਿਟ ਸਕੂਲ' ਜ਼ਰੂਰ ਬਣਨ। ਇਸ ਦੇ ਨਾਲ ਹੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ Physical Activity ਨੂੰ ਵੱਧ ਤੋਂ ਵੱਧ ਉਤਸਾਹ ਦੇਣ। ਰੋਜ਼ ਆਪਣੇ ਆਪ ਨੂੰ ਯਾਦ ਦਿਵਾਉਣ ਕਿ ਅਸੀਂ ਫਿਟ ਤਾਂ ਇੰਡੀਆ ਫਿਟ

        ਮੇਰੇ ਪਿਆਰੇ ਦੇਸ਼ਵਾਸੀਓ, 2 ਹਫ਼ਤੇ ਪਹਿਲਾਂ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਤਿਉਹਾਰਾਂ ਦੀ ਧੂਮਧਾਮ ਸੀ। ਜਦੋਂ ਪੰਜਾਬ ਵਿੱਚ ਲੋਹੜੀ ਜੋਸ਼ ਅਤੇ ਉਤਸਾਹ ਦੀ ਗਰਮਾਇਸ਼ ਫੈਲਾਅ ਰਹੀ ਸੀ। ਤਮਿਲਨਾਡੂ ਦੀਆਂ ਭੈਣਾਂ ਅਤੇ ਭਰਾ, ਪੋਂਗਲ ਦਾ ਤਿਉਹਾਰ ਮਨਾ ਰਹੇ ਸਨ। ਤਿਰੂਵਲੂੱਵਰ ਦੀ ਜਯੰਤੀ Celebrate ਕਰ ਰਹੇ ਸਨ। ਅਸਾਮ ਵਿੱਚ ਬਿਹੂ ਦੀ ਮਨਮੋਹਕ ਛਟਾ ਵੇਖਣ ਨੂੰ ਮਿਲ ਰਹੀ ਸੀ। ਗੁਜਰਾਤ ਵਿੱਚ ਹਰ ਪਾਸੇ ਉਤਰਾਇਣ ਦੀ ਧੂਮ ਅਤੇ ਪਤੰਗਾਂ ਨਾਲ ਭਰਿਆ ਆਕਾਸ਼ ਸੀ। ਇਸੇ ਸਮੇਂ ਦਿੱਲੀ ਇੱਕ ਇਤਿਹਾਸਿਕ ਘਟਨਾ ਦੀ ਗਵਾਹ ਬਣ ਰਹੀ ਸੀ। ਦਿੱਲੀ ਵਿੱਚ ਇੱਕ ਮਹੱਤਵਪੂਰਨ ਸਮਝੌਤੇ ਉੱਪਰ ਦਸਤਖ਼ਤ ਕੀਤੇ ਗਏ। ਇਸ ਦੇ ਨਾਲ ਹੀ ਲਗਭਗ 25 ਸਾਲ ਪੁਰਾਣੀ ਬ੍ਰੂ-ਰਿਆਂਗ (Bru-Reang) Refugee Crisis, ਇੱਕ ਦਰਦਨਾਕ Chapter ਦਾ ਅੰਤ ਹੋਇਆ। ਹਮੇਸ਼ਾ-ਹਮੇਸ਼ਾ ਲਈ ਖਤਮ ਹੋ ਗਈ। ਆਪਣੇ Busy Routine ਅਤੇ Festive Season ਦੇ ਚਲਦਿਆਂ ਤੁਸੀਂ ਸ਼ਾਇਦ ਇਸ ਇਤਿਹਾਸਿਕ ਸਮਝੌਤੇ ਬਾਰੇ ਵਿਸਤਾਰ ਵਿੱਚ ਨਹੀਂ ਜਾਣ ਸਕੇ। ਇਸ ਲਈ ਮੈਨੂੰ ਲੱਗਾ ਕਿ ਇਸ ਬਾਰੇ ਮੈਂ 'ਮਨ ਕੀ ਬਾਤ' ਵਿੱਚ ਤੁਹਾਡੇ ਨਾਲ ਚਰਚਾ ਜ਼ਰੂਰ ਕਰਾਂ। ਇਹ ਸਮੱਸਿਆ 90 ਦੇ ਦਹਾਕੇ ਦੀ ਹੈ। 1997 ਵਿੱਚ ਜਾਤੀ ਤਣਾਅ ਦੇ ਕਾਰਨ Bru-Reang ਜਨਜਾਤੀ ਦੇ ਲੋਕਾਂ ਨੂੰ ਮਿਜ਼ੋਰਮ ਤੋਂ ਨਿਕਲ ਕੇ ਤ੍ਰਿਪੁਰਾ 'ਚ ਸ਼ਰਨ ਲੈਣੀ ਪਈ ਸੀ। ਇਨ੍ਹਾਂ ਸ਼ਰਨਾਰਥੀਆਂ ਨੂੰ North Tripura ਦੇ ਕੰਚਨਪੁਰ ਸਥਿਤ ਅਸਥਾਈ ਕੈਂਪਾਂ 'ਚ ਰੱਖਿਆ ਗਿਆ। ਇਹ ਬਹੁਤ ਦਰਦਨਾਕ ਹੈ ਕਿ Bru-Reang ਭਾਈਚਾਰੇ ਦੇ ਲੋਕਾਂ ਨੇ ਸ਼ਰਨਾਰਥੀ ਦੇ ਰੂਪ ਵਿੱਚ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਗੁਆ ਦਿੱਤਾ। ਉਨ੍ਹਾਂ ਲਈ ਕੈਂਪਾਂ ਵਿੱਚ ਜ਼ਿੰਦਗੀ ਕੱਟਣ ਦਾ ਮਤਲਬ ਸੀ, ਹਰ ਬੁਨਿਆਦੀ ਸਹੂਲਤ ਤੋਂ ਵਾਂਝਾ ਹੋਣਾ। 23 ਸਾਲ ਤੱਕ ਨਾ ਘਰ, ਨਾ ਜ਼ਮੀਨ, ਨਾ ਪਰਿਵਾਰ ਲਈ, ਬਿਮਾਰੀ ਲਈ ਇਲਾਜ ਦਾ ਪ੍ਰਬੰਧ ਅਤੇ ਨਾ ਹੀ ਬੱਚਿਆਂ ਦੀ ਸਿੱਖਿਆ ਦੀ ਚਿੰਤਾ ਜਾਂ ਉਨ੍ਹਾਂ ਲਈ ਸਹੂਲਤ। ਜ਼ਰਾ ਸੋਚੋ 23 ਸਾਲ ਤੱਕ ਕੈਂਪਾਂ ਵਿੱਚ, ਮੁਸ਼ਕਿਲ ਹਾਲਾਤ ਵਿੱਚ ਜੀਵਨ ਬਤੀਤ ਕਰਨਾ ਉਨ੍ਹਾਂ ਲਈ ਕਿੰਨਾ ਔਖਾ ਰਿਹਾ ਹੋਵੇਗਾ। ਜੀਵਨ ਦੇ ਹਰ ਪਲ ਹਰ ਇੱਕ ਦਿਨ ਦਾ ਅਨਿਸ਼ਚਿਤ ਭਵਿੱਖ ਨਾਲ ਵਧਣਾ ਕਿੰਨਾ ਕਸ਼ਟਦਾਇਕ ਰਿਹਾ ਹੋਵੇਗਾ। ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਪਰ ਉਨ੍ਹਾਂ ਦੇ ਇਸ ਦਰਦ ਦਾ ਹੱਲ ਨਹੀਂ ਨਿਕਲ ਸਕਿਆ। ਪਰ ਇੰਨੇ ਕਸ਼ਟ ਦੇ ਬਾਵਜੂਦ ਭਾਰਤੀ ਸੰਵਿਧਾਨ ਅਤੇ ਸੰਸਕ੍ਰਿਤੀ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਅਡੋਲ ਰਿਹਾ ਅਤੇ ਇਸੇ ਵਿਸ਼ਵਾਸ ਦਾ ਨਤੀਜਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਅੱਜ ਇੱਕ ਨਵੀਂ ਸਵੇਰ ਆਈ ਹੈ। ਸਮਝੌਤੇ ਦੇ ਤਹਿਤ ਹੁਣ ਉਨ੍ਹਾਂ ਲਈ ਸਨਮਾਨਪੂਰਵਕ ਜੀਵਨ ਜੀਣ ਦਾ ਰਾਹ ਖੁੱਲ੍ਹ ਗਿਆ ਹੈ। ਆਖਿਰਕਾਰ 2020 ਦਾ ਨਵਾਂ ਦਹਾਕਾ, Bru-Reang ਭਾਈਚਾਰੇ ਦੇ ਜੀਵਨ ਵਿੱਚ ਇੱਕ ਨਵੀਂ ਆਸ ਅਤੇ ਉਮੀਦ ਦੀ ਕਿਰਨ ਲੈ ਕੇ ਆਇਆ ਹੈ। ਕਰੀਬ 34 ਹਜ਼ਾਰ Bru ਸ਼ਰਨਾਰਥੀਆਂ ਨੂੰ ਤ੍ਰਿਪੁਰਾ 'ਚ ਵਸਾਇਆ ਜਾਵੇਗਾ। ਇੰਨਾ ਹੀ ਨਹੀਂ ਉਨ੍ਹਾਂ ਦੇ ਮੁੜ ਵਸੇਬੇ ਅਤੇ ਸਰਬਪੱਖੀ ਵਿਕਾਸ ਲਈ ਕੇਂਦਰ ਸਰਕਾਰ ਲਗਭਗ 6 ਸੌ ਕਰੋੜ ਰੁਪਏ ਦੀ ਮਦਦ ਵੀ ਕਰੇਗੀ। ਹਰੇਕ ਵਿਸਥਾਪਿਤ ਪਰਿਵਾਰ ਨੂੰ ਪਲਾਟ ਦਿੱਤਾ ਜਾਵੇਗਾ, ਘਰ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਰਾਸ਼ਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਹ ਹੁਣ ਕੇਂਦਰ ਅਤੇ ਰਾਜ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੈ ਸਕਣਗੇ। ਇਹ ਸਮਝੌਤਾ ਕਈ ਕਾਰਨਾਂ ਕਰਕੇ ਬਹੁਤ ਖ਼ਾਸ ਹੈ। ਇਹ Co-operative Federalism ਦੀ ਭਾਵਨਾ ਨੂੰ ਦਰਸਾਉਂਦਾ ਹੈ। ਸਮਝੌਤੇ ਲਈ ਮਿਜ਼ੋਰਮ ਅਤੇ ਤ੍ਰਿਪੁਰਾ, ਦੋਵਾਂ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਇਹ ਸਮਝੌਤਾ ਦੋਵਾਂ ਰਾਜਾਂ ਦੀ ਜਨਤਾ ਦੀ ਸਹਿਮਤੀ ਅਤੇ ਸ਼ੁਭਕਾਮਨਾਵਾਂ ਨਾਲ ਹੀ ਸੰਭਵ ਹੋਇਆ ਹੈ। ਇਸ ਲਈ ਮੈਂ ਦੋਹਾਂ ਰਾਜਾਂ ਦੀ ਜਨਤਾ ਦਾ, ਉੱਥੋਂ ਦੇ ਮੁੱਖ ਮੰਤਰੀਆਂ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਸਮਝੌਤਾ ਭਾਰਤੀ ਸੱਭਿਆਚਾਰ ਵਿੱਚ ਮੌਜੂਦ ਕਰੁਣਾਭਾਵ ਅਤੇ ਸੁਹਿਰਦਤਾ ਨੂੰ ਵੀ ਪ੍ਰਗਟ ਕਰਦਾ ਹੈ। ਸਾਰਿਆਂ ਨੂੰ ਆਪਣਾ ਮੰਨ ਕੇ ਚਲਣਾ ਅਤੇ ਇਕਜੁੱਟਤਾ ਨਾਲ ਰਹਿਣਾ ਇਸ ਪਵਿੱਤਰ ਭੂਮੀ ਦੇ ਸੰਸਕਾਰਾਂ ਵਿੱਚ ਰਚਿਆ ਹੋਇਆ ਹੈ। ਇੱਕ ਵਾਰ ਫਿਰ ਇਨ੍ਹਾਂ ਰਾਜਾਂ ਦੇ ਨਿਵਾਸੀਆਂ ਅਤੇ Bru-Reang ਭਾਈਚਾਰੇ ਦੇ ਲੋਕਾਂ ਨੂੰ ਮੈਂ ਵਿਸ਼ੇਸ਼ ਰੂਪ ਵਿੱਚ ਵਧਾਈ ਦਿੰਦਾ ਹਾਂ।

        ਮੇਰੇ ਪਿਆਰੇ ਦੇਸ਼ਵਾਸੀਓ, ਇੰਨੇ ਵੱਡੇ 'ਖੇਲੋ ਇੰਡੀਆ' ਗੇਮਸ ਦਾ ਸਫ਼ਲ ਆਯੋਜਨ ਕਰਨ ਵਾਲੇ ਅਸਾਮ ਵਿੱਚ ਇੱਕ ਹੋਰ ਵੱਡਾ ਕੰਮ ਹੋਇਆ ਹੈ, ਤੁਸੀਂ ਵੀ ਨਿਊਜ਼ ਵਿੱਚ ਵੇਖਿਆ ਹੋਣਾ ਕਿ ਅਜੇ ਕੁਝ ਦਿਨ ਪਹਿਲਾਂ ਅਸਾਮ '8 ਵੱਖ-ਵੱਖ ਮਿਲੀਟੈਂਟ ਗਰੁੱਪਾਂ ਦੇ 644 ਲੋਕਾਂ ਨੇ ਆਪਣੇ ਹਥਿਆਰਾਂ ਨਾਲ ਆਤਮ-ਸਮਰਪਣ ਕੀਤਾ ਜੋ ਪਹਿਲਾਂ ਹਿੰਸਾ ਦੇ ਰਾਹ ਉੱਪਰ ਤੁਰ ਪਏ ਸਨ। ਉਨ੍ਹਾਂ ਨੇ ਆਪਣਾ ਵਿਸ਼ਵਾਸ ਸ਼ਾਂਤੀ ਵਿੱਚ ਜਤਾਇਆ ਅਤੇ ਦੇਸ਼ ਦੇ ਵਿਕਾਸ ਵਿੱਚ ਹਿੱਸੇਦਾਰ ਬਣਨ ਦਾ ਫ਼ੈਸਲਾ ਲਿਆ ਹੈ, ਮੁੱਖ ਧਾਰਾ ਵਿੱਚ ਵਾਪਸ ਆਏ ਹਨ। ਪਿਛਲੇ ਵਰ੍ਹੇ ਤ੍ਰਿਪੁਰਾ ਵਿੱਚ ਵੀ 80 ਤੋਂ ਜ਼ਿਆਦਾ ਲੋਕ ਹਿੰਸਾ ਦਾ ਰਾਹ ਛੱਡ ਕੇ ਮੁੱਖ ਧਾਰਾ ਵਿੱਚ ਮੁੜ ਆਏ ਹਨ, ਜਿਨ੍ਹਾਂ ਨੇ ਇਹ ਸੋਚ ਕੇ ਹਥਿਆਰ ਚੁੱਕ ਲਏ ਸਨ ਕਿ ਹਿੰਸਾ ਨਾਲ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਦਾ ਇਹ ਵਿਸ਼ਵਾਸ ਦ੍ਰਿੜ੍ਹ ਹੋਇਆ ਹੈ ਕਿ ਸ਼ਾਂਤੀ ਅਤੇ ਏਕਾ ਹੀ ਕਿਸੇ ਵੀ ਵਿਵਾਦ ਨੂੰ ਸੁਲਝਾਉਣ ਦਾ ਇੱਕੋ-ਇੱਕ ਰਾਹ ਹੈ। ਦੇਸ਼ਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ North-East ਵਿੱਚ Insurgency ਕਾਫੀ ਮਾਤਰਾ ਵਿੱਚ ਘੱਟ ਹੋਈ ਹੈ ਅਤੇ ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਸ ਖੇਤਰ ਨਾਲ ਜੁੜੇ ਹਰ ਇੱਕ ਮੁੱਦੇ ਨੂੰ ਸ਼ਾਂਤੀ ਨਾਲ, ਇਮਾਨਦਾਰੀ ਨਾਲ ਚਰਚਾ ਕਰਕੇ ਸੁਲਝਾਇਆ ਜਾ ਸਕਦਾ ਹੈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੁਣ ਵੀ ਹਿੰਸਾ ਅਤੇ ਹਥਿਆਰਾਂ ਦੇ ਦਮ ਉੱਪਰ ਸਮੱਸਿਆਵਾਂ ਦਾ ਹੱਲ ਖੋਜ ਰਹੇ ਲੋਕਾਂ ਨੂੰ ਅੱਜ ਇਸ ਗਣਤੰਤਰ ਦਿਵਸ ਦੇ ਪਵਿੱਤਰ ਮੌਕੇ 'ਤੇ ਅਪੀਲ ਕਰਦਾ ਹਾਂ ਕਿ ਉਹ ਵਾਪਸ ਪਰਤ ਆਉਣ। ਮੁੱਦਿਆਂ ਨੂੰ ਸ਼ਾਂਤਮਈ ਢੰਗ ਨਾਲ ਸੁਲਝਾਉਣ ਵਿੱਚ ਆਪਣੀਆਂ ਅਤੇ ਇਸ ਦੇਸ਼ ਦੀਆਂ ਸਮਰੱਥਾਵਾਂ ਵਿੱਚ ਭਰੋਸਾ ਰੱਖਣ। ਅਸੀਂ 21ਵੀਂ ਸਦੀ ਵਿੱਚ ਹਾਂ ਜੋ ਗਿਆਨ-ਵਿਗਿਆਨ ਅਤੇ ਲੋਕਤੰਤਰ ਦਾ ਯੁਗ ਹੈ। ਕੀ ਤੁਸੀਂ ਕਿਸੇ ਅਜਿਹੀ ਜਗ੍ਹਾ ਬਾਰੇ ਸੁਣਿਆ ਹੈ, ਜਿੱਥੇ ਹਿੰਸਾ ਨਾਲ ਜੀਵਨ ਬਿਹਤਰ ਹੋਇਆ ਹੋਵੇ? ਕੀ ਤੁਸੀਂ ਕਿਸੇ ਅਜਿਹੀ ਜਗ੍ਹਾ ਬਾਰੇ ਸੁਣਿਆ ਹੈ, ਜਿੱਥੇ ਸ਼ਾਂਤੀ ਅਤੇ ਸਦਭਾਵਨਾ ਜੀਵਨ ਲਈ ਮੁਸੀਬਤ ਬਣੇ ਹੋਣ? ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਕਰਦੀ। ਦੁਨੀਆ ਦੀ ਕਿਸੇ ਵੀ ਸਮੱਸਿਆ ਦਾ ਹੱਲ ਕੋਈ ਹੋਰ ਦੂਜੀ ਸਮੱਸਿਆ ਪੈਦਾ ਕਰਨ ਨਾਲ ਨਹੀਂ, ਸਗੋਂ ਵੱਧ ਤੋਂ ਵੱਧ ਹੱਲ ਲੱਭ ਕੇ ਹੀ ਹੋ ਸਕਦਾ ਹੈ। ਆਓ, ਅਸੀਂ ਸਾਰੇ ਮਿਲ ਕੇ ਇੱਕ ਅਜਿਹੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਜੁਟ ਜਾਈਏ, ਜਿੱਥੇ ਸ਼ਾਂਤੀ ਹਰ ਸਵਾਲ ਦੇ ਜਵਾਬ ਦਾ ਅਧਾਰ ਹੋਵੇ। ਇਕਜੁੱਟਤਾ ਹਰ ਸਮੱਸਿਆ ਦੇ ਹੱਲ ਦੇ ਯਤਨ ਵਿੱਚ ਹੋਵੇ ਅਤੇ ਭਾਈਚਾਰਾ ਹਰ ਵੰਡ ਅਤੇ ਬਟਵਾਰੇ ਦੀ ਕੋਸ਼ਿਸ਼ ਨੂੰ ਨਾਕਾਮ ਕਰੇ।

        ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਗਣਤੰਤਰ ਦਿਵਸ ਦੇ ਪਵਿੱਤਰ ਦਿਹਾੜੇ ਉੱਪਰ ਮੈਨੂੰ 'ਗਗਨਯਾਨ' ਬਾਰੇ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ, ਦੇਸ਼ ਉਸ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ। 2022 'ਚ ਸਾਡੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਵਾਲੇ ਹਨ ਅਤੇ ਉਸ ਮੌਕੇ ਉੱਪਰ ਸਾਨੂੰ 'ਗਗਨਯਾਨ ਮਿਸ਼ਨ' ਦੇ ਨਾਲ ਇੱਕ ਭਾਰਤਵਾਸੀ ਨੂੰ ਪੁਲਾੜ ਵਿੱਚ ਲੈ ਕੇ ਜਾਣ ਦੇ ਆਪਣੇ ਸੰਕਲਪ ਨੂੰ ਸਿੱਧ ਕਰਨਾ ਹੈ। 'ਗਗਨਯਾਨ ਮਿਸ਼ਨ' 21ਵੀਂ ਸਦੀ ਵਿੱਚ Science and Technology ਦੇ ਖੇਤਰ ਵਿੱਚ ਭਾਰਤ ਦੀ ਇੱਕ ਇਤਿਹਾਸਿਕ ਉਪਲੱਬਧੀ ਹੋਵੇਗਾ। ਨਵੇਂ ਭਾਰਤ ਲਈ ਇਹ ਇੱਕ 'ਮੀਲ ਦਾ ਪੱਥਰ' ਸਾਬਤ ਹੋਵੇਗਾ।

        ਸਾਥੀਓ, ਤੁਹਾਨੂੰ ਪਤਾ ਹੀ ਹੋਣਾ ਕਿ ਇਸ ਮਿਸ਼ਨ ਵਿੱਚ Astronaut ਭਾਵ ਪੁਲਾੜ ਯਾਤਰੀ ਲਈ 4 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਹ ਚਾਰੇ ਨੌਜਵਾਨ ਭਾਰਤੀ ਹਵਾਈ ਸੈਨਾ ਦੇ ਪਾਇਲਟ ਹਨ। ਇਹ ਹੋਣਹਾਰ ਨੌਜਵਾਨ ਭਾਰਤ ਦੀ ਕੁਸ਼ਲਤਾ, ਪ੍ਰਤਿਭਾ, ਸਮਰੱਥਾ, ਸਾਹਸ ਅਤੇ ਸੁਪਨਿਆਂ ਦਾ ਪ੍ਰਤੀਕ ਹਨ। ਸਾਡੇ ਚਾਰੇ ਮਿੱਤਰ ਅਗਲੇ ਕੁਝ ਹੀ ਦਿਨਾਂ ਵਿੱਚ ਟਰੇਨਿੰਗ ਵਾਸਤੇ ਰੂਸ ਜਾਣ ਵਾਲੇ ਹਨ। ਮੈਨੂੰ ਯਕੀਨ ਹੈ ਕਿ ਇਹ ਭਾਰਤ ਅਤੇ ਰੂਸ ਦੇ ਵਿਚਕਾਰ ਮਿੱਤਰਤਾ ਅਤੇ ਸਹਿਯੋਗ ਦਾ ਇੱਕ ਹੋਰ ਸੁਨਹਿਰਾ ਅਧਿਆਏ ਬਣੇਗਾ। ਇਨ੍ਹਾਂ ਨੂੰ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਹੀ ਦੇਸ਼ ਦੀਆਂ ਉਮੀਦਾਂ ਅਤੇ ਸੱਧਰਾਂ ਦੀ ਉਡਾਣ ਨੂੰ ਪੁਲਾੜ ਤੱਕ ਲੈ ਕੇ ਜਾਣ ਦਾ ਦਾਰੋਮਦਾਰ ਇਨ੍ਹਾਂ ਵਿੱਚੋਂ ਹੀ ਕਿਸੇ ਇੱਕ ਉੱਪਰ ਹੋਵੇਗਾ। ਅੱਜ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਉੱਪਰ ਇਨ੍ਹਾਂ ਚਾਰਾਂ ਨੌਜਵਾਨਾਂ ਅਤੇ ਇਸ ਮਿਸ਼ਨ ਨਾਲ ਜੁੜੇ ਭਾਰਤ ਅਤੇ ਰੂਸ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਮੈਂ ਵਧਾਈ ਦਿੰਦਾ ਹਾਂ।

        ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੀ ਮਾਰਚ ਵਿੱਚ ਇੱਕ ਵੀਡੀਓ ਮੀਡੀਆ ਅਤੇ Social Media ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਰਚਾ ਇਹ ਸੀ ਕਿ ਕਿਵੇਂ 107 ਸਾਲ ਦੀ ਇੱਕ ਬਜ਼ੁਰਗ ਮਾਂ ਰਾਸ਼ਟਰਪਤੀ ਭਵਨ ਸਮਾਰੋਹ 'Protocol ਤੋੜ ਕੇ ਰਾਸ਼ਟਰਪਤੀ ਜੀ ਨੂੰ ਅਸ਼ੀਰਵਾਦ ਦਿੰਦੀ ਹੈ। ਇਹ ਮਹਿਲਾ ਸੀ ਸਾਲੂਮਰਦਾ ਥਿਮੱਕਾ ਜੋ ਕਰਨਾਟਕ ''ਵਰਿਕਸ਼ ਮਾਤਾ' ਦੇ ਨਾਮ ਨਾਲ ਮਸ਼ਹੂਰ ਹਨ ਅਤੇ ਉਹ ਸਮਾਰੋਹ ਸੀ ਪਦਮ ਪੁਰਸਕਾਰ ਦਾ। ਬਹੁਤ ਹੀ ਸਧਾਰਨ Background ਤੋਂ ਆਉਣ ਵਾਲੀ ਥਿਮੱਕਾ ਦੇ ਅਸਧਾਰਨ ਯੋਗਦਾਨ ਨੂੰ ਦੇਸ਼ ਨੇ ਜਾਣਿਆ, ਸਮਝਿਆ ਅਤੇ ਸਨਮਾਨ ਦਿੱਤਾ ਸੀ। ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਮਿਲ ਰਿਹਾ ਸੀ।

        ਸਾਥੀਓ ਅੱਜ ਭਾਰਤ ਆਪਣੀਆਂ ਇਨ੍ਹਾਂ ਮਹਾਨ ਵਿਭੂਤੀਆਂ ਨੂੰ ਲੈ ਕੇ ਮਾਣ ਮਹਿਸੂਸ ਕਰਦਾ ਹੈ, ਜ਼ਮੀਨ ਨਾਲ ਜੁੜੇ ਲੋਕਾਂ ਨੂੰ ਸਨਮਾਨਿਤ ਕਰਕੇ ਮਾਣਮੱਤਾ ਮਹਿਸੂਸ ਕਰਦਾ ਹੈ। ਹਰ ਵਰ੍ਹੇ ਦੀ ਤਰ੍ਹਾਂ ਕੱਲ੍ਹ ਸ਼ਾਮ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਇਨ੍ਹਾਂ ਸਾਰੇ ਲੋਕਾਂ ਬਾਰੇ ਜ਼ਰੂਰ ਪੜ੍ਹੋਇਨ੍ਹਾਂ ਦੇ ਯੋਗਦਾਨ ਬਾਰੇ, ਪਰਿਵਾਰ ਬਾਰੇ ਚਰਚਾ ਕਰੋ। 2020 ਦੇ ਪਦਮ ਪੁਰਸਕਾਰਾਂ ਲਈ ਇਸ ਸਾਲ 46 ਹਜ਼ਾਰ ਤੋਂ ਜ਼ਿਆਦਾ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਇਹ ਗਿਣਤੀ 2014 ਦੇ ਮੁਕਾਬਲੇ 20 ਗੁਣਾ ਤੋਂ ਵੀ ਜ਼ਿਆਦਾ ਹੈ। ਇਹ ਅੰਕੜੇ ਜਨ-ਜਨ ਦੇ ਇਸ ਵਿਸ਼ਵਾਸ ਨੂੰ ਵੀ ਦਰਸਾਉਂਦੇ ਹਨ ਕਿ ਪਦਮ ਅਵਾਰਡ, ਹੁਣ People’s Award ਬਣ ਚੁੱਕਾ ਹੈ। ਅੱਜ ਪਦਮ ਪੁਰਸਕਾਰਾਂ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੈ। ਪਹਿਲਾਂ ਜਿਹੜੇ ਫੈਸਲੇ ਸੀਮਿਤ ਲੋਕਾਂ ਵਿਚਕਾਰ ਹੁੰਦੇ ਸਨ, ਉਹ ਅੱਜ ਪੂਰੀ ਤਰ੍ਹਾਂ ਨਾਲ People-Driven ਹਨ। ਇੱਕ ਤਰ੍ਹਾਂ ਨਾਲ ਕਹੀਏ ਤਾਂ ਪਦਮ ਪੁਰਸਕਾਰਾਂ ਨੂੰ ਲੈ ਕੇ ਦੇਸ਼ ਵਿੱਚ ਇੱਕ ਨਵਾਂ ਵਿਸ਼ਵਾਸ ਅਤੇ ਸਨਮਾਨ ਪੈਦਾ ਹੋਇਆ ਹੈ। ਹੁਣ ਸਨਮਾਨ ਲੈਣ ਵਾਲਿਆਂ ਵਿੱਚੋਂ ਕਈ ਲੋਕ ਅਜਿਹੇ ਹੁੰਦੇ ਹਨ ਜੋ ਮਿਹਨਤ ਦੀ ਸਿਖ਼ਰ ਨਾਲ ਜ਼ਮੀਨ ਤੋਂ ਉੱਠੇ ਹਨ। ਸੀਮਿਤ ਸਾਧਨਾਂ ਦੀਆਂ ਮੁਸ਼ਕਿਲਾਂ ਅਤੇ ਆਪਣੇ ਆਲੇ-ਦੁਆਲੇ ਦੀ ਘੋਰ ਨਿਰਾਸ਼ਾ ਨੂੰ ਤੋੜ ਕੇ ਅੱਗੇ ਵਧੇ ਹਨ। ਦਰਅਸਲ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ, ਸੇਵਾ ਦੀ ਭਾਵਨਾ, ਨਿਰਸਵਾਰਥ ਭਾਵ, ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ। ਮੈਂ ਇੱਕ ਵਾਰ ਫਿਰ ਸਾਰੇ ਪਦਮ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਉਨ੍ਹਾਂ ਬਾਰੇ ਪੜ੍ਹਨ ਲਈ, ਜ਼ਿਆਦਾ ਜਾਣਕਾਰੀ ਜੁਟਾਉਣ ਲਈ ਖਾਸ ਬੇਨਤੀ ਕਰਦਾ ਹਾਂ। ਉਨ੍ਹਾਂ ਦੇ ਜੀਵਨ ਦੀਆਂ ਅਸਧਾਰਨ ਕਹਾਣੀਆਂ, ਸਮਾਜ ਨੂੰ ਸਹੀ ਅਰਥਾਂ ਵਿੱਚ ਪ੍ਰੇਰਿਤ ਕਰਨਗੀਆਂ।

        ਮੇਰੇ ਪਿਆਰੇ ਦੇਸ਼ਵਾਸੀਓ, ਫਿਰ ਇੱਕ ਵਾਰੀ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਪੂਰਾ ਦਹਾਕਾ ਤੁਹਾਡੇ ਜੀਵਨ ਵਿੱਚ, ਭਾਰਤ ਦੇ ਜੀਵਨ ਵਿੱਚ, ਨਵੇਂ ਸੰਕਲਪਾਂ ਵਾਲਾ ਬਣੇ, ਨਵੀਂ ਸਿੱਧੀ ਵਾਲਾ ਬਣੇ ਅਤੇ ਦੁਨੀਆ ਭਾਰਤ ਤੋਂ, ਜੋ ਉਮੀਦਾਂ ਕਰਦੀ ਹੈ, ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਸਮਰੱਥਾ ਭਾਰਤ ਪ੍ਰਾਪਤ ਕਰਕੇ ਰਹੇ। ਇਸੇ ਇੱਕ ਨਵੇਂ ਵਿਸ਼ਵਾਸ ਦੇ ਨਾਲ ਆਓ ਨਵੇਂ ਦਹਾਕੇ ਦਾ ਅਰੰਭ ਕਰਦੇ ਹਾਂ। ਨਵੇਂ ਸੰਕਲਪਾਂ ਨਾਲ, ਮਾਂ ਭਾਰਤੀ ਲਈ ਜੁਟ ਜਾਂਦੇ ਹਾਂ। ਬਹੁਤ-ਬਹੁਤ ਧੰਨਵਾਦ। ਨਮਸਕਾਰ।

 

*****

ਵੀਆਰਆਰਕੇ/ਏਕੇ



(Release ID: 1600644) Visitor Counter : 182


Read this release in: English