ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ 71ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 25 JAN 2020 8:10PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

1. 71ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ, ਮੈਂ ਦੇਸ਼ ਤੇ ਵਿਦੇਸ਼ ਵਿੱਚ ਵਸੇ ਭਾਰਤ ਦੇ ਸਾਰੇ ਲੋਕਾਂ ਨੂੰ, ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

2. ਅੱਜ ਤੋਂ ਸੱਤ ਦਹਾਕੇ ਪਹਿਲਾਂ, 26 ਜਨਵਰੀ ਨੂੰ, ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਉਸ ਤੋਂ ਪਹਿਲਾਂ ਹੀ ਇਸ ਤਾਰੀਖ ਦਾ ਵਿਸ਼ੇਸ਼ ਮਹੱਤਵ ਸਥਾਪਿਤ ਹੋ ਚੁੱਕਿਆ ਸੀ। 'ਪੂਰਨ ਸਵਰਾਜ' ਦਾ ਸੰਕਲਪ ਲੈਣ ਤੋਂ ਬਾਅਦ ਸਾਡੇ ਦੇਸ਼ਵਾਸੀ 1930 ਤੋਂ 1947 ਤੱਕ, ਹਰ ਵਰ੍ਹੇ 26 ਜਨਵਰੀ ਨੂੰ 'ਪੂਰਨ ਸਵਰਾਜ ਦਿਵਸ' ਮਨਾਇਆ ਕਰਦੇ ਸੀ। ਇਸੇ ਲਈ ਸੰਨ 1950 ਵਿੱਚ ਉਸੇ ਇਤਿਹਾਸਿਕ ਦਿਨ 'ਤੇ, ਅਸੀਂ ਭਾਰਤ ਦੇ ਲੋਕਾਂ ਨੇ, ਸੰਵਿਧਾਨ ਦੇ ਆਦਰਸ਼ਾਂ ਦੇ ਪ੍ਰਤੀ ਆਸਥਾ (ਵਿਸ਼ਵਾਸ) ਪ੍ਰਗਟਾਉਂਦੇ ਹੋਏ, ਇੱਕ ਗਣਤੰਤਰ ਦੇ ਰੂਪ ਵਿੱਚ, ਆਪਣੀ ਯਾਤਰਾ ਸ਼ੁਰੂ ਕੀਤੀ ਤੇ ਉਸ ਵੇਲੇ ਤੋਂ ਹਰ ਸਾਲ 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ।

3. ਆਧੁਨਿਕ ਗਣਰਾਜ ਦੀ ਸ਼ਾਸਨ ਪ੍ਰਣਾਲੀ ਦੇ ਤਿੰਨ ਅੰਗ ਹੁੰਦੇ ਨੇ - ਵਿਧਾਇਕਾਂ ਵਿਧਾਨ-ਪਾਲਿਕਾ, ਕਾਰਜ-ਪਾਲਿਕਾ ਤੇ ਨਿਆਂ-ਪਾਲਿਕਾ। ਇਹ ਤਿੰਨੇ ਅੰਗ ਭਿੰਨ-ਭਿੰਨ (ਵੱਖ-ਵੱਖ) ਹੁੰਦੇ ਹੋਏ ਵੀ ਇੱਕ-ਦੂਜੇ ਨਾਲ ਜੁੜੇ ਹੋਏ ਨੇ ਤੇ ਇੱਕ-ਦੂਜੇ 'ਤੇ ਅਧਾਰਿਤ ਵੀ ਹੁੰਦੇ ਨੇ ਪਰ ਅਸਲ ਵਿੱਚ ਤਾਂ ਲੋਕਾਂ ਨਾਲ ਹੀ ਰਾਸ਼ਟਰ ਬਣਦਾ ਹੈ। 'ਅਸੀਂ ਭਾਰਤ ਦੇ ਲੋਕ' ਹੀ ਆਪਣੇ ਗਣਤੰਤਰ ਦਾ ਸੰਚਾਲਨ ਕਰਦੇ ਹਾਂ। ਆਪਣੇ ਸਾਂਝੇ ਭਵਿੱਖ ਦੇ ਬਾਰੇ ਫੈਸਲਾ ਲੈਣ ਦੀ ਅਸਲ ਸ਼ਕਤੀ ਸਾਡੇ ਭਾਰਤ ਦੇ ਲੋਕਾਂ ਵਿੱਚ ਹੀ ਵਸੀ ਹੈ।

4. ਸਾਡੇ ਸੰਵਿਧਾਨ ਨੇ, ਸਾਨੂੰ ਸਾਰਿਆਂ ਨੂੰ ਇੱਕ ਸਵਾਧੀਨ ਲੋਕਤੰਤਰ ਦੇ ਨਾਗਰਿਕ ਦੇ ਰੂਪ ਵਿੱਚ ਕੁਝ ਅਧਿਕਾਰ ਪ੍ਰਦਾਨ ਕੀਤੇ ਨੇ। ਪਰ ਸੰਵਿਧਾਨ ਦੇ ਅਧੀਨ ਹੀ, ਅਸੀਂ ਸਾਰਿਆਂ ਨੇ ਇਹ ਜ਼ਿੰਮੇਵਾਰੀ ਵੀ ਲਈ ਹੈ ਕਿ ਅਸੀਂ ਨਿਆਂ, ਸਵਤੰਤਰਤਾ ਅਤੇ ਸਮਾਨਤਾ ਤੇ ਭਾਈਚਾਰੇ ਦੇ ਅਸਲ (ਮੂਲਭੂਤ) ਲੋਕਤਾਂਤਰਿਕ ਆਦਰਸ਼ਾਂ ਦੇ ਪ੍ਰਤੀ ਸਦਾ ਵਚਨਬੱਧ ਰਹੀਏਰਾਸ਼ਟਰ ਦੇ ਨਿਰੰਤਰ ਵਿਕਾਸ ਅਤੇ ਆਪਸੀ ਭਾਈਚਾਰੇ ਦੇ ਲਈ ਇਹ ਸਭ ਤੋਂ ਉੱਤਮ ਮਾਰਗ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜੀਵਨ ਮੁੱਲਾਂ (ਕਦਰਾਂ-ਕੀਮਤਾਂ) ਨੂੰ ਅਪਣਾਉਣ ਨਾਲ ਇਨ੍ਹਾਂ ਸੰਵਿਧਾਨਿਕ ਆਦਰਸ਼ਾਂ ਦੀ ਪਾਲਣਾ ਸਾਡੇ ਸਾਰਿਆਂ ਲਈ ਹੋਰ ਵੀ (ਸੁਖਾਲੀ) ਸਰਲ ਹੋ ਜਾਂਦੀ ਹੈ। ਅਜਿਹਾ ਕਰਦੇ ਹੋਏ, ਅਸੀਂ ਸਾਰੇ, ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਨੂੰ ਹੋਰ ਵੀ (ਸਾਰਥਿਕਤਾ) ਸਾਰਥਿਕ ਮਾਅਨੇ ਦੇ ਸਕਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,

5. ਜਨ-ਕਲਿਆਣ ਦੇ ਲਈ, ਸਰਕਾਰ ਨੇ ਕਈ ਅਭਿਆਨ ਚਲਾਏ ਹਨ। ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ ਕਿ ਨਾਗਰਿਕਾਂ ਨੇ, ਸਵੈਇੱਛਾ ਨਾਲ ਉਨ੍ਹਾਂ ਅਭਿਆਨਾਂ ਨੂੰ, (ਲੋਕਪ੍ਰਿਯ) ਹਰਮਨਪਿਆਰੇ ਅੰਦੋਲਨਾਂ ਦਾ ਰੂਪ ਦਿੱਤਾ ਹੈ। ਜਨਤਾ ਦੀ (ਭਾਗੀਦਾਰੀ) ਭਾਈਵਾਲੀ ਕਾਰਨ 'ਸਵੱਛ ਭਾਰਤ ਅਭਿਯਾਨ' ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਪ੍ਰਭਾਵਸ਼ਾਲੀ ਸਫ਼ਲਤਾ ਹਾਸਿਲ ਕੀਤੀ ਹੈ। ਭਾਈਵਾਲੀ ਦੀ ਇਹੀ ਭਾਵਨਾ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਯਤਨਾਂ ਵਿੱਚ ਵੀ ਦਿਖਾਈ ਦਿੰਦੀ ਹੈ - ਚਾਹੇ ਰਸੋਈ ਗੈਸ ਦੀ ਸਬਸਿਡੀ ਨੂੰ ਛੱਡਣਾ ਹੋਵੇ, ਜਾਂ ਫਿਰ ਡਿਜੀਟਲ ਭੁਗਤਾਨ ਨੂੰ ਬੜਾਵਾ ਦੇਣਾ ਹੋਵੇ। 'ਪ੍ਰਧਾਨਮੰਤਰੀ ਉੱਜਵਲਾ ਯੋਜਨਾ' ਦੀਆਂ ਪ੍ਰਾਪਤੀਆਂ (ਉਪਲੱਬਧੀਆਂ) ਗੌਰਵਮਈ ਹਨ, ਫ਼ਖਰ ਕਰਨ ਦੇ ਯੋਗ ਹਨ। ਟੀਚੇ ਨੂੰ ਪੂਰਾ ਕਰਦੇ ਹੋਏ 8 ਕਰੋੜ ਲਾਭਪਾਤਰੀਆਂ ਨੂੰ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਜਾ ਚੁੱਕਾ ਹੈ। ਅਜਿਹਾ ਹੋਣ ਨਾਲ, ਲੋੜਵੰਦ ਲੋਕਾਂ ਨੂੰ ਹੁਣ ਸਾਫ਼-ਸੁਥਰੇ ਬਾਲਣ ਦੀ ਸਹੂਲਤ ਮਿਲ ਰਹੀ ਹੈ। 'ਪ੍ਰਧਾਨ ਮੰਤਰੀ ਸਹਜ ਬਿਜਲੀ ਹਰ ਘਰ ਯੋਜਨਾ' ਮਤਲਬ 'ਸੌਭਾਗਯ ਯੋਜਨਾ' ਨਾਲ ਲੋਕਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਆਈ ਹੈ। 'ਪ੍ਰਧਾਨਮੰਤਰੀ ਕਿਸਾਨ ਸੰਮਾਨ ਨਿਧੀ' ਨਾਲ 14 ਕਰੋੜ ਤੋਂ ਵਧੇਰੇ ਕਿਸਾਨ ਭਰਾ-ਭੈਣਾਂ ਹਰ ਸਾਲ 6 ਹਜ਼ਾਰ ਰੁਪਏ ਦੀ ਘੱਟੋ-ਘੱਟ ਆਮਦਨ ਹਾਸਿਲ ਕਰਨ ਦੇ ਹੱਕਦਾਰ ਬਣੇ ਹਨ। ਇਸ ਨਾਲ ਸਾਡੇ ਦੇਸ਼ ਦੇ ਅੰਨਦਾਤਾਵਾਂ ਨੂੰ ਆਦਰਪੂਰਵਕ ਜੀਵਨ ਜਿਊਣ ਵਿੱਚ ਸਹਾਇਤਾ ਮਿਲ ਰਹੀ ਹੈ।

ਵਧਦੇ ਹੋਏ ਜਲ ਸੰਕਟ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ (ਸਾਹਮਣਾ) ਕਰਨ ਲਈ ਜਲਸ਼ਕਤੀ ਮੰਤਰਾਲੇ ਦਾ ਗਠਨ ਕੀਤਾ (ਨਿਰਮਾਣ ਕੀਤਾ) ਗਿਆ ਹੈ ਅਤੇ ਜਲ ਨੂੰ ਬਚਾਉਣ ਤੇ ਪ੍ਰਬੰਧ ਕਰਨ ਨੂੰ ਸਰਬਉੱਚ ਪਹਿਲ ਦਿੱਤੀ ਜਾ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ 'ਜਲ ਜੀਵਨ ਮਿਸ਼ਨ' ਵੀ 'ਸਵੱਛ ਭਾਰਤ ਅਭਿਯਾਨ' ਦੀ ਤਰ੍ਹਾਂ ਹੀ ਇੱਕ ਜਨ ਅੰਦੋਲਨ ਦਾ ਰੂਪ ਲਵੇਗਾ।

6. ਸਰਕਾਰ ਦੀ ਹਰ ਨੀਤੀ ਦੇ ਪਿੱਛੇ ਲੋੜਵੰਦ ਲੋਕਾਂ ਦੇ ਕਲਿਆਣ ਦੇ ਨਾਲ-ਨਾਲ ਇਹ ਭਾਵਨਾ ਵੀ ਹੁੰਦੀ ਹੈ ਕਿ ''ਸਭ ਤੋਂ ਪਹਿਲਾਂ ਰਾਸ਼ਟਰ ਸਾਡਾ''ਜੀ ਐੱਸ ਟੀ ਦੇ ਲਾਗੂ ਹੋ ਜਾਣ ਨਾਲ ਇੱਕ ਦੇਸ਼, ਇੱਕ ਕਰ (ਟੈਕਸ), ਇੱਕ ਬਜ਼ਾਰ' ਦੀ ਧਾਰਨਾ ਸਾਕਾਰ ਹੋਈ ਹੈ, ਸੋਚ ਨੂੰ ਸਾਕਾਰ ਰੂਪ ਮਿਲ ਸਕਿਆ ਹੈ।
ਇਸੇ ਦੇ ਨਾਲ 'ਈ-ਨਾਮ' ਯੋਜਨਾ ਦੁਆਰਾ 'ਇੱਕ ਰਾਸ਼ਟਰ ਲਈ ਇੱਕ ਬਜ਼ਾਰ' ਬਣਾਉਣ ਦੀ ਪ੍ਰਕਿਰਿਆ ਮਜਬੂਤ ਬਣਾਈ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚੇਗਾ। ਅਸੀਂ ਦੇਸ਼ ਦੇ ਹਰ ਹਿੱਸੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਾਂ - ਚਾਹੇ ਉਹ ਜੰਮੂ-ਕਸ਼ਮੀਰ ਤੇ ਲੱਦਾਖ ਹੋਵੇ, ਪੂਰਬ ਉੱਤਰ ਖੇਤਰ ਦੇ ਰਾਜ ਹੋਣ ਜਾਂ ਹਿੰਦ ਮਹਾਸਾਗਰ ਵਿੱਚ ਸਥਿਤ ਸਾਡੇ ਦੀਪ-ਸਮੂਹ ਹੋਣ।

7. ਦੇਸ਼ ਦੇ ਵਿਕਾਸ ਲਈ ਇੱਕ ਮਜ਼ਬੂਤ ਅੰਦਰੂਨੀ ਸੁਰੱਖਿਆ ਪ੍ਰਣਾਲੀ ਦਾ ਹੋਣਾ ਵੀ ਜ਼ਰੂਰੀ ਹੈ। ਇਸ ਲਈ ਸਰਕਾਰ ਨੇ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਨੇਕ ਠੋਸ ਕਦਮ ਚੁੱਕੇ ਹਨ

8. ਸਿਹਤ ਤੇ ਸਿੱਖਿਆ ਸਹੂਲਤਾਂ ਦੇ ਅਸਾਨ ਹੋਣ ਨੂੰ ਅਕਸਰ (ਸੁਸ਼ਾਸਨ) ਸੁਚੱਜੇ ਸ਼ਾਸਨ ਦੀ ਅਧਾਰਸ਼ਿਲਾ (ਨੀਂਹ) ਸਮਝਿਆ ਜਾਂਦਾ ਹੈ। ਪਿਛਲੇ 7 ਦਹਾਕਿਆਂ ਦੌਰਾਨ ਅਸੀਂ ਇਨ੍ਹਾਂ ਖੇਤਰਾਂ ਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਸਰਕਾਰ ਨੇ ਆਪਣੇ ਮਹੱਤਵਅਕਾਂਖੀ ਪ੍ਰੋਗਰਾਮਾਂ ਨਾਲ ਸਿਹਤ ਦੇ ਖੇਤਰ ਵਿੱਚ ਵਿਸ਼ੇਸ਼ ਜ਼ੋਰ ਦਿੱਤਾ ਹੈ। 'ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ' ਅਤੇ 'ਆਯੁਸ਼ਮਾਨ ਭਾਰਤ' ਵਰਗੇ ਪ੍ਰੋਗਰਾਮਾਂ ਨਾਲ ਗ਼ਰੀਬਾਂ ਦੇ ਕਲਿਆਣ ਦੇ ਪ੍ਰਤੀ ਸੰਵੇਦਨਸ਼ੀਲਤਾ ਪ੍ਰਗਟ ਹੁੰਦੀ ਹੈ ਤੇ ਉਨ੍ਹਾਂ ਤੱਕ ਪ੍ਰਭਾਵਸ਼ਾਲੀ ਸਹਾਇਤਾ ਵੀ ਪਹੁੰਚ ਰਹੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ 'ਆਯੁਸ਼ਮਾਨ ਭਾਰਤ' ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਜਨ ਸਿਹਤ ਯੋਜਨਾ ਬਣ ਗਈ ਹੈ। ਆਮ ਵਿਅਕਤੀ ਲਈ, ਸਿਹਤ ਸੇਵਾਵਾਂ ਦੀ ਪਹੁੰਚ ਤੇ ਗੁਣਵੱਤਾ ਦੋਵਾਂ ਵਿੱਚ ਸੁਧਾਰ ਹੋਇਆ ਹੈ। 'ਜਨ ਔਸ਼ਧੀ ਯੋਜਨਾ' ਦੇ ਜ਼ਰੀਏ, (ਕਿਫਾਇਤੀ) ਵਾਜਬ ਕੀਮਤਾਂ ਤੇ ਗੁਣਵੱਤਾ ਵਾਲੀਆਂ ਜੈਨੇਰਿਕ ਦਵਾਈਆਂ ਮਿਲਣ ਨਾਲ, ਆਮ ਪਰਿਵਾਰਾਂ ਦੇ ਇਲਾਜ 'ਤੇ ਹੋਣ ਵਾਲੇ ਖਰਚੇ ਵਿੱਚ ਵੀ ਕਮੀ ਆਈ ਹੈ।

ਪਿਆਰੇ ਦੇਸ਼ਵਾਸੀਓ,

9. (ਪ੍ਰਾਚੀਨ ਕਾਲ) ਪੁਰਾਤਨ ਸਮੇਂ ਤੋਂ ਹੀ ਇੱਕ ਵਧੀਆ ਸਿੱਖਿਆ ਪ੍ਰਣਾਲੀ ਦੀ (ਨੀਂਹ) ਅਧਾਰਸ਼ਿਲਾ ਨਾਲੰਦਾ ਤੇ ਤਕਸ਼ਸ਼ਿਲਾ ਦੇ ਮਹਾਨ ਵਿਸ਼ਵ ਵਿਦਿਆਲਿਆਂ ਵਿੱਚ ਰੱਖੀ ਜਾ ਚੁੱਕੀ ਸੀ। ਭਾਰਤ ਵਿੱਚ ਸਦਾ ਗਿਆਨ ਨੂੰ ਸ਼ਕਤੀ, ਪ੍ਰਸਿੱਧੀ ਜਾਂ ਧਨ ਤੋਂ ਜ਼ਿਆਦਾ ਕੀਮਤੀ ਮੰਨਿਆ ਜਾਂਦਾ ਹੈ। ਵਿੱਦਿਅਕ ਸੰਸਥਾਵਾਂ ਨੂੰ ਭਾਰਤੀ ਪ੍ਰੰਪਰਾ ਵਿੱਚ ਗਿਆਨ ਹਾਸਿਲ ਕਰਨ ਦਾ ਸਥਾਨ ਯਾਨੀ ਵਿੱਦਿਆ ਦਾ ਮੰਦਿਰ ਮੰਨਿਆ ਜਾਂਦਾ ਹੈ। ਲੰਬੇ ਸਮੇਂ ਤੱਕ ਉਪਨਿਵੇਸ਼ਕ ਸ਼ਾਸਨ ਦੇ ਕਾਰਣ ਆਈ ਖੜੋਤ ਨੂੰ ਦੂਰ ਕਰਨ ਵਿੱਚ, ਸਿੱਖਿਆ ਹੀ ਸਸ਼ਕਤੀਕਰਣ ਦੇ ਇੱਕ ਪ੍ਰਭਾਵਸ਼ਾਲੀ ਮਾਧਿਅਮ ਦੇ ਰੂਪ ਵਿੱਚ ਉੱਭਰੀ ਹੈ। ਸਾਡੀ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਅਧਾਰ ਦਾ ਨਿਰਮਾਣ ਆਜ਼ਾਦੀ ਤੋਂ ਫੌਰੀ ਬਾਅਦ ਦੇ ਦੌਰ ਵਿੱਚ ਸ਼ੁਰੂ ਹੋਇਆ ਸੀ। ਉਦੋਂ ਸਾਡੇ ਸਾਧਨ ਸੀਮਤ ਸਨ। ਫਿਰ ਵੀ ਸਿੱਖਿਆ ਦੇ ਖੇਤਰ ਵਿੱਚ ਸਾਡੀਆਂ ਕਈ ਪ੍ਰਾਪਤੀਆਂ ਵਰਣਨਯੋਗ ਹਨ। ਸਾਡਾ ਯਤਨ ਹੈ ਕਿ ਦੇਸ਼ ਦਾ ਕੋਈ ਵੀ ਬੱਚਾ ਜਾਂ ਨੌਜਵਾਨ ਸਿੱਖਿਆ ਦੀ ਸਹੂਲਤ ਤੋਂ ਵਾਂਝਾ ਨਾ ਰਹੇ। ਨਾਲ ਹੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਦੇ ਹੋਏ ਆਪਣੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਸੀਂ ਲਗਾਤਾਰ ਯਤਨ ਕਰਦੇ ਰਹਿਣਾ ਹੈ

10. 'ਭਾਰਤੀ ਪੁਲਾੜ ਖੋਜ ਸੰਗਠਨ' - ਭਾਵ ਇਸਰੋ ਦੀਆਂ ਪ੍ਰਾਪਤੀਆਂ 'ਤੇ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਮਾਣ ਹੈ। ਇਸਰੋ ਦੀ ਟੀਮ ਆਪਣੇ 'ਮਿਸ਼ਨ ਗਗਨਯਾਨ' 'ਚ ਅੱਗੇ ਵਧ ਰਹੀ ਹੈ ਤੇ ਸਾਰੇ ਦੇਸ਼-ਵਾਸੀ ਇਸ ਸਾਲ ''ਭਾਰਤੀ ਮਾਨਵ ਅੰਤਰਿਕਸ਼ ਯਾਨ ਪ੍ਰੋਗਰਾਮ'' ਦੇ ਵੱਲ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਦਾ ਉਤਸ਼ਾਹ ਨਾਲ ਇੰਤਜ਼ਾਰ ਕਰ ਰਹੇ ਹਨ।

11. ਇਸੇ ਸਾਲ ਟੋਕੀਓ ਵਿੱਚ ਓਲੰਪਿਕ ਖੇਡਾਂ ਆਯੋਜਿਤ ਹੋਣ ਜਾ ਰਹੀਆਂ ਹਨ। ਪ੍ਰੰਪਰਿਕ ਰੂਪ ਨਾਲ ਕਈ ਖੇਡਾਂ ਵਿੱਚ ਭਾਰਤ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ। ਸਾਡੇ ਖਿਡਾਰੀਆਂ ਅਤੇ ਅਥਲੀਟਾਂ ਦੀ ਨਵੀਂ ਪੀੜ੍ਹੀ ਨੇ ਹਾਲ ਦੇ ਸਾਲਾਂ ਵਿੱਚ ਅਨੇਕ ਖੇਡ ਪ੍ਰਤੀਯੋਗਤਾਵਾਂ ਵਿੱਚ ਦੇਸ਼ ਦਾ ਨਾਮ ਉੱਚਾ ਕੀਤਾ ਹੈ।
ਓਲੰਪਿਕ 2020 ਦੀਆਂ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਰਤੀ ਦਲ ਨਾਲ ਕਰੋੜਾਂ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਅਤੇ ਸਮਰਥਨ ਦੀ ਤਾਕਤ ਮੌਜੂਦ ਰਹੇਗੀ।

12. ਪ੍ਰਵਾਸੀ ਭਾਰਤੀਆਂ ਨੇ ਵੀ ਹਮੇਸ਼ਾ ਭਾਰਤ ਦਾ ਮਾਣ ਵਧਾਇਆ ਹੈ। ਆਪਣੀਆਂ ਵਿਦੇਸ਼ ਯਾਤਰਾਵਾਂ ਦੌਰਾਨ ਮੈਂ ਦੇਖਿਆ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਨਾ ਕੇਵਲ ਉੱਥੋਂ ਦੀ ਧਰਤੀ ਨੂੰ ਆਪਣੀ ਮਿਹਨਤ ਨਾਲ ਖੁਸ਼ਹਾਲ ਤੇ ਮਜ਼ਬੂਤ ਕੀਤਾ ਹੈ, ਬਲਕਿ ਉਨ੍ਹਾਂ ਨੇ ਵਿਸ਼ਵ ਭਾਈਚਾਰੇ ਦੀ ਨਜ਼ਰ ਵਿੱਚ ਭਾਰਤ ਦੀ ਛਵੀ (ਅਕਸ) ਨੂੰ ਵੀ ਨਿਖਾਰਿਆ ਹੈ, ਸ਼ਲਾਘਾਯੋਗ ਯੋਗਦਾਨ ਦਿੱਤਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

13. ਦੇਸ਼ ਦੀਆਂ ਫੌਜਾਂ, ਅਰਧ ਸੈਨਿਕ ਦਸਤੇ ਤੇ ਸੁਰੱਖਿਆ ਦਸਤਿਆਂ ਦੀ ਮੈਂ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕਰਦਾ ਹਾਂ। ਦੇਸ਼ ਦੀ ਏਕਤਾ-ਅਖੰਡਤਾ ਤੇ ਸੁਰੱਖਿਆ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦਾ ਬਲੀਦਾਨ, ਅਦਭੁੱਤ ਸਾਹਸ ਤੇ ਅਨੁਸ਼ਾਸਨ ਦੀਆਂ ਅਮਰ ਗਾਥਾਵਾਂ ਪੇਸ਼ ਕਰਦਾ ਹੈ। ਸਾਡੇ ਕਿਸਾਨ, ਸਾਡੇ ਡਾਕਟਰ ਤੇ ਨਰਸ, ਵਿੱਦਿਆ ਤੇ ਸੰਸਕਾਰ ਦੇਣ ਵਾਲੇ ਸਿੱਖਿਅਕ, ਮਿਹਨਤੀ ਵਿਗਿਆਨੀ ਤੇ ਇੰਜੀਨੀਅਰ ਸੁਚੇਤ ਤੇ ਸਰਗਰਮ ਨੌਜਵਾਨ, ਸਾਡੇ ਕਲ-ਕਾਰਖਾਨਿਆਂ ਨੂੰ ਆਪਣੀ ਮਿਹਨਤ ਨਾਲ ਚਲਾਉਣ ਵਾਲੇ ਮਜ਼ਦੂਰ ਭਰਾਵਾਂ, ਸਨਅਤੀ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਉੱਦਮੀ, ਸਾਡੀ ਸੰਸਕ੍ਰਿਤੀ ਤੇ ਕਲਾ ਨੂੰ ਨਿਖਾਰਨ ਵਾਲੇ ਕਲਾਕਾਰ, ਭਾਰਤ ਦੇ ਸਰਵਿਸ ਸੈਕਟਰ ਨੂੰ ਸੰਸਾਰ ਭਰ ਵਿੱਚ ਸਨਮਾਨਿਤ ਥਾਵਾਂ ਦਿਵਾਉਣ ਵਾਲੇ ਸਾਰੇ ਪ੍ਰੋਫੈਸ਼ਨਲ ਤੇ ਬਾਕੀ ਅਨੇਕ ਖੇਤਰਾਂ ਵਿੱਚ ਆਪਣਾ ਯੋਗਦਾਨ ਦੇਣ ਵਾਲੇ ਸਾਡੇ ਸਾਰੇ ਦੇਸ਼ਵਾਸੀ ਤੇ ਖਾਸ ਕਰਕੇ ਹਰ ਤਰ੍ਹਾਂ ਦੀਆਂ ਔਕੜਾਂ ਦੇ ਬਾਵਜੂਦ ਸਫਲਤਾ ਦੇ ਨਵੇਂ ਮਾਨਦੰਡ ਸਥਾਪਿਤ ਕਰਨ ਵਾਲੀਆਂ ਸਾਡੀਆਂ ਹੋਣਹਾਰ ਬੇਟੀਆਂ, ਇਹ ਸਾਰੇ ਸਾਡੇ ਦੇਸ਼ ਦਾ ਗੌਰਵ ਨੇ

14. ਇਸ ਮਹੀਨੇ ਦੇ ਸ਼ੁਰੂ ਵਿੱਚ, ਮੈਨੂੰ ਦੇਸ਼ ਦੇ ਕੁਝ ਮਿਹਨਤੀ ਲੋਕਾਂ ਨਾਲ ਮਿਲਣ ਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਸ਼ੰਸਾਯੋਗ ਕੰਮ ਕੀਤਾ ਏਸਾਦਗੀ ਤੇ ਨਿਸ਼ਠਾ ਨਾਲ ਚੁੱਪਚਾਪ ਆਪਣਾ ਕੰਮ ਕਰਦੇ ਹੋਏ ਉਨ੍ਹਾਂ ਲੋਕਾਂ ਨੇ ਵਿਗਿਆਨ ਤੇ ਇਨੋਵੇਸ਼ਨ, ਖੇਤੀ ਤੇ ਵਣ ਸੰਪਦਾ ਦੇ ਵਿਕਾਸ, ਸਿੱਖਿਆ, ਸਿਹਤ, ਖੇਡਾਂ, ਪੁਰਾਣੀਆਂ ਸ਼ਿਲਪਕਲਾਵਾਂ ਨੂੰ ਫਿਰ ਤੋਂ ਹਰਮਨਪਿਆਰਾ ਬਣਾਉਣ, ਦਿੱਵਿਯਾਂਗ ਵਿਅਕਤੀਆਂ, ਔਰਤਾਂ ਤੇ ਬੱਚਿਆਂ ਦੇ ਸਸ਼ਕਤੀਕਰਣ ਤੇ ਜ਼ਰੂਰਤਮੰਦ ਲੋਕਾਂ ਲਈ ਭੋਜਨ ਤੇ ਪੋਸ਼ਣ ਦਾ ਪ੍ਰਬੰਧ ਕਰਨਾ ਆਦਿ, ਵੱਖ-ਵੱਖ ਖੇਤਰਾਂ ਵਿੱਚ ਭਰਪੂਰ ਯੋਗਦਾਨ ਦਿੱਤਾ ਏ। ਉਦਾਹਰਣ ਵਜੋਂ ਜੰਮੂ-ਕਸ਼ਮੀਰ ਵਿੱਚ ਸੁਸ਼੍ਰੀ ਆਰਿਫ਼ਾ ਜਾਨ ਨੇ ਨਮਦਾ ਦਸਤਕਾਰੀ ਨੂੰ ਮੁੜ ਤੋਂ ਹਰਮਨਪਿਆਰਾ ਬਣਾਉਣ ਲਈ, ਤੇਲੰਗਾਨਾ ਵਿੱਚ ਸੁਸ਼੍ਰੀ ਰਤਨਾਵਲੀ ਕੋਟਪੱਲੀ ਨੇ ਥੈਲੇਸੀਮੀਆ ਤੋਂ ਪੀੜਤ ਲੋਕਾਂ ਦੇ ਇਲਾਜ ਲਈ, ਕੇਰਲ ਵਿੱਚ ਸ਼੍ਰੀਮਤੀ ਦੇਵਕੀ ਅੰਮਾ ਨੇ ਆਪਣੇ ਨਿਜੀ ਯਤਨਾਂ ਨਾਲ ਵਣ-ਸੰਪਦਾ ਪੈਦਾ ਕਰਕੇ, ਮਣੀਪੁਰ ਵਿੱਚ ਸ਼੍ਰੀ ਜਾਮਖੋਜਾਂਗ ਮਿਸਾਓ ਨੇ ਸਮੁੱਚੇ  ਸਮੁਦਾਇਕ ਵਿਕਾਸ ਲਈ ਕੰਮ ਕਰਕੇ ਤੇ ਪੱਛਮੀ ਬੰਗਾਲ ਵਿੱਚ ਸ਼੍ਰੀ ਬਾਬਰ ਅਲੀ ਨੇ ਬਚਪਨ ਤੋਂ ਹੀ ਕਮਜ਼ੋਰ ਵਰਗ ਦੇ ਬੱਚਿਆਂ ਵਿੱਚ ਸਿੱਖਿਆ ਦਾ ਪਸਾਰ ਕਰਨ ਦੇ ਆਪਣੇ ਸ਼ਲਾਘਾਯੋਗ ਯੋਗਦਾਨ ਨਾਲ ਲੋਕਾਂ ਦੇ ਜੀਵਨ ਵਿੱਚ ਆਸ਼ਾ ਦਾ ਸੰਚਾਰ ਕੀਤਾ ਏਇਹੋ ਜਿਹੇ ਬਹੁਤ ਸਾਰੇ ਲੋਕ ਨੇ, ਮੈਂ ਤਾਂ ਉਨ੍ਹਾਂ ਵਿੱਚੋਂ ਬਸ ਕੁਝ ਇੱਕ ਦੇ ਹੀ ਨਾਮ ਲਏ ਨੇਇਹ ਲੋਕ ਇਹ ਸਿੱਧ ਕਰਦੇ ਨੇ ਕਿ ਸਧਾਰਣ ਵਿਅਕਤੀ ਵੀ ਆਪਣੇ ਆਦਰਸ਼ਾਂ ਤੇ ਮਿਹਨਤ ਦੇ ਬਲਬੂਤੇ ਸਮਾਜ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੇ ਨੇ ਵੱਡੀ ਗਿਣਤੀ ਵਿੱਚ ਇਹੋ ਜਿਹੇ ਅਨੇਕ ਸਵੈਇਛੁੱਕ ਸੰਗਠਨ ਵੀ ਨੇ, ਜਿਹੜੇ ਸਰਕਾਰ ਨਾਲ ਮਿਲ ਕੇ ਰਾਸ਼ਟਰ ਨਿਰਮਾਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ

ਪਿਆਰੇ ਦੇਸ਼ਵਾਸੀਓ,

15. ਹੁਣ ਅਸੀਂ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਦਾਖਲ ਹੋ ਚੁੱਕੇ ਹਾਂਇਹ ਨਵੇਂ ਭਾਰਤ ਦੇ ਨਿਰਮਾਣ ਤੇ ਭਾਰਤੀਆਂ ਦੀ ਨਵੀਂ ਪੀੜ੍ਹੀ ਦੇ ਉਦੈ ਹੋਣ ਦਾ ਦਹਾਕਾ ਹੋਣ ਜਾ ਰਿਹਾ ਏਇਸ ਸ਼ਤਾਬਦੀ ਵਿੱਚ ਜਨਮੇ (ਪੈਦਾ ਹੋਏ) ਨੌਜਵਾਨ ਵਧ-ਚੜ੍ਹ ਕੇ ਰਾਸ਼ਟਰੀ ਵਿਚਾਰਧਾਰਾ 'ਚ ਆਪਣੀ ਹਿੱਸੇਦਾਰੀ ਪਾ ਰਹੇ ਹਨਸਮਾਂ ਬੀਤਣ ਦੇ ਨਾਲ ਸਾਡੇ ਸਵਾਧੀਨਤਾ ਸੰਗਰਾਮ ਦੇ ਪ੍ਰਤੱਖ ਗਵਾਹ ਰਹੇ ਲੋਕ ਹੌਲੀ-ਹੌਲੀ ਸਾਡੇ ਤੋਂ ਵਿੱਛੜਦੇ ਜਾ ਰਹੇ ਨੇ ਪਰ ਸਾਡੇ ਸਵਾਧੀਨਤਾ ਸੰਗਰਾਮ ਦੀਆਂ ਆਸਥਾਵਾਂ ਲਗਾਤਾਰ ਕਾਇਮ ਰਹਿਣਗੀਆਂ। ਅੱਜ ਦੇ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਜਾਣਕਾਰੀ ਉਪਲੱਬਧ ਹੈ ਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਵੀ ਵਧੇਰੇ ਹੈ। ਸਾਡੀ ਅਗਲੀ ਪੀੜ੍ਹੀ ਸਾਡੇ ਦੇਸ਼ ਦੀਆਂ ਅਧਾਰਭੂਤ ਕਦਰਾਂ-ਕੀਮਤਾਂ ਵਿੱਚ ਡੂੰਘੀ ਆਸਥਾ ਰੱਖਦੀ ਏਸਾਡੇ ਨੌਜਵਾਨਾਂ ਲਈ ਰਾਸ਼ਟਰ ਹਮੇਸ਼ਾ ਸਭ ਤੋਂ ਉੱਪਰ ਏਮੈਨੂੰ ਇਨ੍ਹਾਂ ਨੌਜਵਾਨਾਂ ਵਿੱਚ ਇੱਕ ਉੱਭਰਦੇ ਹੋਏ ਨਵੇਂ ਭਾਰਤ ਦੀ ਝਲਕ ਦਿਖਾਈ ਦਿੰਦੀ ਏ

16. ਰਾਸ਼ਟਰ ਨਿਰਮਾਣ ਲਈ ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਹਨਗਾਂਧੀ ਜੀ ਦੇ ਸੱਚ ਤੇ ਅਹਿੰਸਾ ਦੇ ਸੁਨੇਹੇ ਤੇ ਸੋਚ-ਵਿਚਾਰ ਕਰਨਾ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਸੱਚ ਤੇ ਅਹਿੰਸਾ ਦਾ ਸੁਨੇਹਾ ਸਾਡੇ ਅੱਜ ਦੇ ਸਮੇਂ ਵਿੱਚ ਹੋਰ ਵੀ ਵਧੇਰੇ ਜ਼ਰੂਰੀ ਹੋ ਗਿਆ ਏ

ਕਿਸੇ ਵੀ ਉਦੇਸ਼ ਲਈ ਸੰਘਰਸ਼ ਕਰਨ ਵਾਲੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਗਾਂਧੀ ਜੀ ਦੇ ਅਹਿੰਸਾ ਦੇ ਮੰਤਰ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਹੜਾ ਕਿ ਮਾਨਵਤਾ ਨੂੰ ਉਨ੍ਹਾਂ ਦਾ ਅਨਮੋਲ ਤੋਹਫਾ ਏ। ਕੋਈ ਵੀ ਕੰਮ ਚਾਹੇ ਵਾਜਬ ਹੈ ਜਾਂ ਗ਼ੈਰ-ਵਾਜਬ, ਇਹ ਤੈਅ ਕਰਨ ਲਈ ਗਾਂਧੀ ਜੀ ਦੀ ਮਾਨਵ ਕਲਿਆਣ ਦੀ ਕਸੌਟੀ ਸਾਡੇ ਲੋਕਤੰਤਰ 'ਤੇ ਵੀ ਲਾਗੂ ਹੁੰਦੀ ਏਲੋਕਤੰਤਰ 'ਚ ਸੱਤਾ ਧਿਰ ਤੇ ਵਿਰੋਧੀ ਧਿਰ ਦੋਵਾਂ ਦੀ ਅਹਿਮ ਭੂਮਿਕਾ ਹੁੰਦੀ ਏਰਾਜਨੀਤਿਕ ਵਿਚਾਰਾਂ ਦੇ ਪ੍ਰਗਟਾਵੇ ਦੇ ਨਾਲ-ਨਾਲ ਦੇਸ਼ ਦੇ ਸਮੁੱਚੇ ਵਿਕਾਸ ਤੇ ਸਾਰੇ ਦੇਸ਼ਵਾਸੀਆਂ ਦੇ ਕਲਿਆਣ ਲਈ ਦੋਵਾਂ ਨੂੰ ਮਿਲਜੁਲ ਕੇ ਅੱਗੇ ਵਧਣਾ ਚਾਹੀਦਾ ਏ

ਪਿਆਰੇ ਦੇਸ਼ਵਾਸੀਓ,

17. ਗਣਤੰਤਰ ਦਿਵਸ ਸਾਡੇ ਸੰਵਿਧਾਨ ਦਾ ਉਤਸਵ ਹੈ। ਅੱਜ ਦੇ ਦਿਨ, ਮੈਂ ਸੰਵਿਧਾਨ ਦੇ ਮੁੱਖ ਨਿਰਮਾਤਾ, ਬਾਬਾ ਸਾਹਿਬ ਅੰਬੇਡਕਰ ਦੇ ਇੱਕ ਵਿਚਾਰ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਸੀ ਕਿ: ''ਜੇਕਰ ਅਸੀਂ ਸਿਰਫ ਬਾਹਰੀ ਤੌਰ 'ਤੇ ਹੀ ਨਹੀਂ, ਸਗੋਂ ਅਸਲ ਵਿੱਚ ਵੀ ਲੋਕਤੰਤਰ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਮੇਰੀ ਸਮਝ 'ਚ ਸਾਡਾ ਪਹਿਲਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਸਾਨੂੰ ਆਪਣੇ ਸਮਾਜਿਕ ਤੇ ਆਰਥਿਕ ਟੀਚਿਆਂ ਨੂੰ ਹਾਸਿਲ ਕਰਨ ਲਈ ਪੂਰੀ ਨਿਸ਼ਠਾ ਨਾਲ ਸੰਵਿਧਾਨਿਕ ਉਪਾਵਾਂ ਦਾ ਹੀ ਆਸਰਾ ਲੈਣਾ ਚਾਹੀਦਾ ਹੈ।"
ਬਾਬਾ ਸਾਹਿਬ ਅੰਬੇਡਕਰ ਦੇ ਇਨ੍ਹਾਂ ਸ਼ਬਦਾਂ ਨੇ, ਸਾਡੇ ਮਾਰਗ ਨੂੰ ਹਮੇਸ਼ਾ ਰੋਸ਼ਨ ਕੀਤਾ ਏ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਇਹ ਸ਼ਬਦ ਸਾਡੇ ਰਾਸ਼ਟਰ ਨੂੰ ਗੌਰਵ ਦੀਆਂ ਉਚਾਈਆਂ ਤੱਕ ਲੈ ਜਾਣ ਵਿੱਚ ਲਗਾਤਾਰ ਮਾਰਗ ਦਰਸ਼ਨ ਕਰਦੇ ਰਹਿਣਗੇ।

ਪਿਆਰੇ ਦੇਸ਼ਵਾਸੀਓ,

18. ਸਾਰੇ ਸੰਸਾਰ ਨੂੰ ਇੱਕੋ ਪਰਿਵਾਰ ਸਮਝਣ ਦੀ ''ਵਸੁਧੈਵ ਕੁਟੁੰਬਕਮ੍'' ਦੀ ਸਾਡੀ ਸੋਚ, ਬਾਕੀ ਦੇਸ਼ਾਂ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤ ਬਣਾਉਂਦੀ ਹੈ। ਅਸੀਂ ਆਪਣੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਤੇ ਵਿਕਾਸ ਤੇ ਪ੍ਰਾਪਤੀਆਂ ਨੂੰ ਸਾਰੇ ਵਿਸ਼ਵ ਨਾਲ ਸਾਂਝਾ ਕਰਦੇ ਆਏ ਹਾਂ।

ਗਣਤੰਤਰ ਦਿਵਸ ਦੇ ਉਤਸਵ 'ਚ ਵਿਦੇਸ਼ੀ ਰਾਸ਼ਟਰ ਦੇ ਮੁਖੀਆਂ ਨੂੰ ਸੱਦਾ ਪੱਤਰ ਦੇਣ ਦੀ ਸਾਡੀ ਪ੍ਰੰਪਰਾ ਰਹੀ ਐ। ਮੈਨੂੰ ਖੁਸ਼ੀ ਹੈ ਕਿ ਇਸ ਸਾਲ ਵੀ ਕੱਲ੍ਹ ਦੇ ਸਾਡੇ ਗਣਤੰਤਰ ਦਿਵਸ ਦੇ ਉਤਸਵ ', ਸਾਡੇ ਮਾਣਯੋਗ ਦੋਸਤ ਬ੍ਰਾਜੀਲ ਦੇ ਰਾਸ਼ਟਰਪਤੀ ਸ਼੍ਰੀ ਹਾਯਰ ਬੋਲਸੋਨਾਰੋ (Mr. Jair Bolsonaro) ਸਾਡੇ ਸਨਮਾਨਿਤ ਮਹਿਮਾਨ ਹੋਣਗੇ।

ਵਿਕਾਸ ਦੇ ਰਾਹ 'ਤੇ ਅੱਗੇ ਵਧਦੇ ਹੋਏ, ਸਾਡਾ ਦੇਸ਼ ਤੇ ਅਸੀਂ ਸਾਰੇ ਦੇਸ਼ਵਾਸੀ, ਵਿਸ਼ਵ-ਭਾਈਚਾਰੇ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਾਂ, ਤਾਕਿ ਸਾਡਾ ਤੇ ਪੂਰੀ ਮਾਨਵਤਾ ਦਾ ਭਵਿੱਖ ਸੁਰੱਖਿਅਤ ਰਹੇ ਤੇ ਖੁਸ਼ਹਾਲ ਬਣੇ।

19. ਮੈਂ ਇੱਕ ਵਾਰ ਫਿਰ, ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੰਦਾ ਹਾਂ ਤੇ ਤੁਹਾਡੇ ਸਾਰਿਆਂ ਦੇ ਸੁਖਦ ਭਵਿੱਖ ਲਈ ਕਾਮਨਾ ਕਰਦਾ ਹਾਂ।

ਜੈ ਹਿੰਦ!

ਜੈ ਹਿੰਦ!

ਜੈ ਹਿੰਦ!

*****

ਵੀਆਰਆਰਕੇ/ਏਕੇਪੀ
 



(Release ID: 1600631) Visitor Counter : 137


Read this release in: English