ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ

Posted On: 23 JAN 2020 1:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “23 ਜਨਵਰੀ 1897 ਨੂੰ ਆਪਣੀ ਡਾਇਰੀ ਵਿੱਚ ਜਾਨਕੀਨਾਥ ਬੋਸ ਨੇ ਲਿਖਿਆ, “ਦੁਪਹਿਰ ਸਮੇਂ ਇੱਕ ਪੁੱਤਰ ਨੇ ਜਨਮ ਲਿਆ।” ਇਹ ਪੁੱਤਰ ਬਹਾਦੁਰ, ਸੁਤੰਰਤਾ ਸੈਨਾਨੀ ਅਤੇ ਵਿਚਾਰਕ ਬਣਿਆ, ਜਿਸਨੇ ਆਪਣਾ ਸੰਪੂਰਨ ਜੀਵਨ ਇੱਕ ਮਹਾਨ ਕਾਰਜ-ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ। ਮੈਂ ਨੇਤਾਜੀ ਬੋਸ ਦਾ ਜ਼ਿਕਰ ਕਰ ਰਿਹਾ ਹਾਂ, ਜਿਨ੍ਹਾਂ ਨੂੰ ਉਨ੍ਹਾਂ ਦੀ ਜਯੰਤੀ ’ਤੇ ਅੱਜ ਅਸੀਂ ਮਾਣ ਨਾਲ ਯਾਦ ਕਰਦੇ ਹਾਂ।

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬਹਾਦਰੀ ਅਤੇ ਬਸਤੀਵਾਦ ਨੂੰ ਰੋਕਣ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਭਾਰਤ ਹਮੇਸ਼ਾ ਉਨ੍ਹਾਂ ਦਾ ਆਭਾਰੀ ਰਹੇਗਾ। ਆਪਣੇ ਸਹਿਯੋਗੀ ਭਾਰਤੀਆਂ ਦੀ ਪ੍ਰਗਤੀ ਅਤੇ ਉਨ੍ਹਾਂ ਦੀ ਭਲਾਈ ਲਈ ਉਹ ਉਠ ਖੜ੍ਹੇ ਹੋਏ

 

https://twitter.com/narendramodi/status/1220176946044243971

 

https://twitter.com/narendramodi/status/1220177665203888128

 

******

 

ਵੀਆਰਆਰਕੇ/ਵੀਜੇ



(Release ID: 1600345) Visitor Counter : 84


Read this release in: English