ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ, ਟਿਊਨੀਸ਼ੀਆ ਅਤੇ ਪਾਪੁਆ ਨਿਊ ਗਿਨੀ ਦੇ ਚੋਣ ਕਮਿਸ਼ਨਾਂ ਦਰਮਿਆਨ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰਾਂ ਨੂੰ ਪ੍ਰਵਾਨਗੀ ਦਿੱਤੀ

Posted On: 22 JAN 2020 3:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਲਈ ਟਿਊਨੀਸ਼ੀਆ ਦੀ ਸੁਤੰਤਰ ਚੋਣ ਉੱਚ ਅਥਾਰਿਟੀ (ਆਈਐੱਸਆਈਈ) ਅਤੇ ਪਾਪੂਆ ਨਿਊ ਗਿਨੀ ਇਲੈਕਟੋਰਲ ਕਮਿਸ਼ਨ (ਪੀਐੱਨਜੀਈਸੀ) ਨਾਲ ਸਹਿਮਤੀ ਪੱਤਰਾਂ ਸਬੰਧੀ ਵਿਧਾਨਕ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਭਾਵ:

ਇਹ ਸਹਿਮਤੀ ਪੱਤਰ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ ਜਿਸ ਦਾ ਉਦੇਸ਼ ਟਿਊਨੀਸ਼ੀਆ ਦੀਆਂ ਚੋਣਾਂ ਲਈ ਸੁਤੰਤਰ ਉੱਚ ਅਥਾਰਿਟੀ ਅਤੇ ਪਾਪੁਆ ਨਿਊ ਗਿਨੀ ਇਲੈਕਟੋਰਲ ਕਮਿਸ਼ਨ (ਪੀਐੱਨਜੀਈਸੀ) ਲਈ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਲਈ ਤਕਨੀਕੀ ਸਹਾਇਤਾ/ਸਮਰੱਥਾ ਸਮਰਥਨ ਦਾ ਨਿਰਮਾਣ ਕਰਨਾ, ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਦੀ ਕਲਪਨਾ ਕਰਨਾ ਅਤੇ ਆਪਣੇ-ਆਪਣੇ ਦੇਸ਼ ਵਿੱਚ ਚੋਣਾਂ ਕਰਵਾਉਣ ਵਿੱਚ ਅਜਿਹੀਆਂ ਸੰਸਥਾਵਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈਇਸ ਦੇ ਨਤੀਜੇ ਵਜੋਂ ਭਾਰਤ ਦੇ ਅੰਤਰਰਾਸ਼ਟਰੀ ਸਬੰਧ ਵੀ ਮਜ਼ਬੂਤ ਹੋਣਗੇ।

*******

 

ਵੀਆਰਆਰਕੇ/ਐੱਸਸੀ



(Release ID: 1600289) Visitor Counter : 90


Read this release in: English