ਪ੍ਰਧਾਨ ਮੰਤਰੀ ਦਫਤਰ

ਮਨਿਸਟ੍ਰੀਅਲ ਨੇ ਰਾਇਸੀਨਾ ਡਾਇਲੌਗ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 15 JAN 2020 9:36AM by PIB Chandigarh

12 ਦੇਸ਼ਾਂ ਦੇ ਮਨਿਸਟ੍ਰੀਅਲ ਪੱਧਰ ਦੇ ਡੈਲੀਗੇਟਾਂ ਨੇ ਰਾਇਸੀਨਾ ਡਾਇਲੌਗ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਅੱਜ ਉਨ੍ਹਾਂ ਦੇ ਨਿਵਾਸ ’ਤੇ ਮੁਲਾਕਾਤ ਕੀਤੀ।

ਲਾਤਵੀਆ ਦੇ ਵਿਦੇਸ਼ ਮੰਤਰੀ  ਸ਼੍ਰੀ ਐਡਗਰਸ ਰਿੰਕੇਵਿਕਸ, ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਸ਼੍ਰੀ ਅਬਦੁਲਾਜ਼ੀਜ਼ ਕਾਮਿਲੋ, ਹੰਗਰੀ ਦੇ ਵਿਦੇਸ਼ ਅਤੇ ਵਪਾਰ ਮੰਤਰੀ ਸ਼੍ਰੀ ਪੀਟਰ ਜ਼ੀਕਾਰਟੋਅਫਗਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡਾ. ਹਮਦੁੱਲਾ  ਮੋਹਿਬ, ਜ਼ੈੱਕ ਗਣਰਾਜ ਦੇ ਵਿਦੇਸ਼ ਮੰਤਰੀ  ਸ਼੍ਰੀ ਟੋਮਸ ਪੈਟ੍ਰਿਸੇਕਮਾਲਦੀਵ  ਦੇ ਵਿਦੇਸ਼ ਮੰਤਰੀ  ਸ਼੍ਰੀ ਅਬਦੁੱਲਾ ਸ਼ਾਹਿਦਬੰਗਲਾਦੇਸ਼  ਦੇ ਸੂਚਨਾ ਮੰਤਰੀ  ਡਾ. ਹਸਨ ਮਹਿਮੂਦਐਸਟੋਨੀਆ ਦੇ ਵਿਦੇਸ਼ ਮੰਤਰੀ  ਸ਼੍ਰੀ ਉਰਵਸ ਰੇਨਸਾਲੂ , ਅੰਤਰਰਾਸ਼ਟਰੀ ਸਬੰਧ ਅਤੇ ਦੱਖਣ ਅਫਰੀਕਾ ਸਹਿਯੋਗ  ਦੇ ਮੰਤਰੀ ਡਾ. ਨਲੇਦੀ ਪੇਂਡਰਡੈਨਮਾਰਕ ਦੇ ਵਿਦੇਸ਼ ਮੰਤਰੀ ਸ਼੍ਰੀ ਜੇਪੀ ਕੋਫੋਡ, ਰਾਸ਼ਟਰਮੰਡਲ ਜਨਰਲ ਸਕੱਤਰ ਸ਼੍ਰੀ ਪੇਟ੍ਰਸ਼ੀਆ ਸਕੌਟਲੈਂਡ, ਸ਼ੰਘਾਈ ਸਹਿਯੋਗ ਸੰਗਠਨ ਦੇ ਜਨਰਲ ਸਕੱਤਰ ਸ਼੍ਰੀ ਵਲਾਦੀਮੀਰ ਨੋਰੋਵ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਇਨ੍ਹਾਂ ਨੇਤਾਵਾਂ ਦਾ ਭਾਰਤ ਆਉਣ ‘ਤੇ ਸਵਾਗਤ ਕੀਤਾ ਅਤੇ ਰਾਇਸੀਨਾ ਡਾਇਲੌਗ 2020 ਵਿੱਚ ਭਾਗ ਲੈਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਅਤੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਲਈ ਸਰਕਾਰ ਦੁਆਰਾ ਵੱਡੇ ਪੈਮਾਨੇ ’ਤੇ ਕੀਤੇ ਜਾ ਰਹੇ ਪ੍ਰਯਤਨਾਂ ਦੀ ਚਰਚਾ ਕੀਤੀ ਅਤੇ ਪ੍ਰਮੁੱਖ ਗਲੋਬਲ ਵਿਕਾਸ ਚੁਣੌਤੀਆਂ ਨੂੰ ਘੱਟ ਕਰਨ ਅਤੇ ਟਿਕਾਊ ਵਿਕਾਸ ਟੀਚੇ ਨੂੰ ਹਾਸਲ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।

***

ਵੀਆਰਆਰਕੇ/ਏਕੇ
 


(Release ID: 1600074) ਵਿਜ਼ੀਟਰ ਕਾਊਂਟਰ : 96
Read this release in: English