ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਕੋਜ਼ੀਕੋਡ ਵਿੱਚ ‘ਭਾਰਤੀ ਵਿਚਾਰਧਾਰਾ ਦਾ ਵਿਸ਼ਵੀਕਰਣ’ ਵਿਸ਼ੇ ’ਤੇ ਇੱਕ ਅੰਤਰਰਾਸ਼ਟਰੀ ਕਨਕਲੇਵ ਨੂੰ ਸੰਬੋਧਨ ਕੀਤਾ

ਕਿਹਾ – ਦਇਆ, ਸਦਭਾਵਨਾ, ਨਿਆਂ, ਸੇਵਾ ਅਤੇ ਖੁੱਲ੍ਹਾਪਣ ਉਹ ਆਦਰਸ਼ ਹਨ ਜਿਨ੍ਹਾਂ ‘ਤੇ ਭਾਰਤੀ ਕਦਰਾਂ-ਕੀਮਤਾਂ ਅਧਾਰਿਤ ਹਨ
ਕਿਹਾ, ਭਾਰਤ ਮਾਣ ਨਾਲ ਆਪਣੀਆਂ ਪ੍ਰਣਾਲੀਆਂ ਅਤੇ ਪਰੰਪਰਾਵਾਂ ਨਾਲ ਜੁੜ ਕੇ ਰਹਿੰਦੇ ਹੋਏ ਵਿਕਾਸ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ
ਸੁਆਮੀ ਵਿਵੇਕਾਨੰਦ ਦੀ ਆਦਮਕੱਦ ਪ੍ਰਤਿਮਾ ਤੋਂ ਪਰਦਾ ਹਟਾਇਆ

Posted On: 16 JAN 2020 6:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਈਆਈਐੱਮ ਕੋਜ਼ੀਕੋਡ ਵਿਖੇ ਸੁਆਮੀ ਵਿਵੇਕਾਨੰਦ ਦੀ ਇੱਕ ਆਦਮਕੱਦ ਪ੍ਰਤਿਮਾ ਤੋਂ ਪਰਦਾ ਹਟਾਇਆ। ਪ੍ਰਧਾਨ ਮੰਤਰੀ ਆਈਆਈਐੱਮ ਕੋਜ਼ੀਕੋਡ ਵਿਖੇ ਭਾਰਤੀ ਵਿਚਾਰਧਾਰਾ ਦੇ ਵਿਸ਼ਵੀਕਰਣ ਵਿਸੇ ’ਤੇ ਇੱਕ ਅੰਤਰਰਾਸ਼ਟਰੀ ਕਨਕਲੇਵ ਵਿੱਚ ਹਿੱਸਾ ਲੈ ਰਹੇ ਸਨ

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤੀ ਵਿਚਾਰ ਧਾਰਾ ਜੀਵੰਤ ਅਤੇ ਵਿਵਿਧ ਹੈ। ਇਹ ਦਰਿੜ੍ਹ ਅਤੇ ਵਿਸਤ੍ਰਿਤ ਹੈ। ਇਹ ਇੰਨੀ ਵਿਆਪਕ ਹਨ ਕਿ ਇਸ ਨੂੰ ਕਿਸੇ ਇੱਕ ਸੈਮੀਨਾਰ, ਭਾਸ਼ਣ ਜਾਂ ਕਿਤਾਬਾਂ ਵਿੱਚ ਨਹੀਂ ਸਮੋਇਆ ਜਾ ਸਕਦਾ।  ਪਰ, ਮੋਟੇ ਤੌਰ ‘ਤੇ ਕੁਝ ਆਦਰਸ਼ ਹਨ ਜੋ ਭਾਰਤੀ ਕਦਰਾਂ-ਕੀਮਤਾਂ ਦੇ ਕੇਂਦਰ ਵਿੱਚ ਰਹੇ ਹਨ। ਉਹ ਆਦਰਸ਼ ਹਨ – ਦਇਆ, ਸਦਭਾਵਨਾ, ਨਿਆਂ, ਸੇਵਾ ਅਤੇ ਖੁੱਲ੍ਹਾਪਣ।

ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਸਭ ਤੋਂ ਵੱਡੀ ਗੱਲ ਦੁਨੀਆਂ ਨੂੰ ਭਾਰਤ ਦੇ ਵੱਲ ਆਕਰਸਿਤ ਕਰਦੀ ਹੈ ਉਹ ਹੈ, ਉਸ ਦੀਆਂ ਸ਼ਾਂਤੀ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ’ਤੇ ਅਧਾਰਿਤ ਕਦਰਾਂ-ਕੀਮਤਾਂ। ਸਦਭਾਵਨਾ ਅਤੇ ਸ਼ਾਂਤੀ ਦੇ ਬਲ ’ਤੇ ਹੀ ਸਾਡੀ ਸੱਭਿਅਤਾ ਅੱਜ ਵੀ ਫਲ-ਫੁੱਲ ਰਹੀ ਹੈ ਜਦੋਂਕਿ ਦੁਨੀਆ ਦੀਆਂ ਕਈ ਸੱਭਿਅਤਾਵਾਂ ਦੀ ਹੋਂਦ ਮਿਟ ਚੁੱਕੀ ਹੈ।

“ਇੰਨੇ ਸਾਰੇ ਰਾਜ। ਇੰਨੀਆਂ ਸਾਰੀਆਂ ਭਾਸ਼ਾਵਾਂ। ਇੰਨੀਆਂ ਸਾਰੀਆਂ ਉਪਭਾਸ਼ਾਵਾਂ ਇੰਨੇ ਸਾਰੇ ਧਰਮ। ਇੰਨੇ ਸਾਰੇ ਰੀਤੀ-ਰਿਵਾਜ ਤੇ ਪਰੰਪਰਾਵਾਂ।  ਇੰਨੀਆਂ ਸਾਰੀਆਂ ਖਾਣਪੀਣ ਦੀਆਂ ਆਦਤਾਂ, ਇੰਨੀਆਂ ਸਾਰੀਆਂ ਜੀਵਨ ਸ਼ੈਲੀਆਂ ਇੰਨੇ ਸਾਰੇ ਪਹਿਨਣ ਦੇ ਤਰੀਕੇ; ਫਿਰ ਵੀ, ਸਦੀਆਂ ਤੋਂ ਅਸੀਂ ਲੋਕ ਸ਼ਾਂਤੀ ਨਾਲ ਰਹੇ ਹਾਂ। ਨਾਲ ਸਦੀਆਂ ਤੋਂ ਅਸੀਂ ਦੁਨੀਆਂ ਦਾ ਆਪਣੀ ਜ਼ਮੀਨ 'ਤੇ ਸੁਆਗਤ ਕੀਤਾ ਹੈ। ਸਾਡੀ ਸੱਭਿਅਤਾ ਖੁਸ਼ਹਾਲ ਹੋਈ ਹੈ ਜਦੋ ਕਿ ਕਈ ਨਹੀਂ ਹੋਇਆਂ। ਕਿਉਂ? ਕਿਉਂਕਿ ਭਾਰਤ ਵਿੱਚ ਸ਼ਾਂਤੀ ਅਤੇ ਸਦਭਾਵਨਾ ਮਿਲਦੀ ਹੈ। 

ਉਨ੍ਹਾਂ ਕਿਹਾ ਕਿ ਸਾਡੀ ਅਸਲੀ ਤਾਕਤ ਇਹ ਹੈ ਕਿ ਸਾਡੇ ਵਿਚਾਰ ਸਰਲ ਅਤੇ ਸਬੰਧਿਤ ਪਿਰਤਾਂ ਦੁਆਰਾ ਨਿਰਦੇਸ਼ਤ ਜਿੰਦਾ ਪਰੰਪਰਾਵਾਂ ਬਣ ਚੁੱਕੇ ਹਨ। ਇਹ ਪਿਰਤਾਂ ਨਾ ਤਾਂ ਕਠੋਰ ਹਨ ਅਤੇ ਨਾ ਹੀ ਇੱਕ ਆਯਾਮੀ ਹਨ। ਉਨ੍ਹਾਂ ਦੀ ਸੁੰਦਰਤਾ ਇਸ ਤੱਥ ਵਿੱਚ ਹੈ ਕਿ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਨਾਲ ਪ੍ਰੈਕਟਿਸ ਵਿੱਚ ਲਿਆਂਦਾ ਜਾ ਸਕਦਾ ਹੈ

ਉਨ੍ਹਾਂ ਕਿਹਾ  ਕਿ ਭਾਰਤ, ਹਿੰਦੂ, ਬੋਧੀ, ਜੈਨ ਅਤੇ ਸਿੱਖ ਜਿਹੇ ਜੀਵੰਤ ਧਰਮਾਂ ਦੀ ਜਨਮ ਭੂਮੀ ਹੈ।  ਇਸ ਭੂਮੀ ’ਤੇ ਸੂਫ਼ੀਵਾਦ ਵੀ ਪਣਪਿਆ’’ ਅਹਿੰਸਾ ਨੂੰ ਇਸ ਸਭ ਦਾ ਅਧਾਰ ਦੱਸਦੇ ਹੋਏ ਉਨ੍ਹਾਂ ਕਿਹਾ ਮਹਾਤਮਾ ਗਾਂਧੀ ਨੇ “ਇਨ੍ਹਾਂ ਆਦਰਸ਼ਾਂ ਨੂੰ ਆਪਣਾ ਮੂਲਮੰਤਰ ਬਣਾਇਆ ਸੀ” ਜਿਨ੍ਹਾਂ ਨੇ ਅੱਗੇ ਭਾਰਤ ਦੀ ਅਜ਼ਾਦੀ ਦਾ ਰਾਹ ਪੱਧਰਾ ਕੀਤਾ

ਉਨ੍ਹਾਂ ਕਿਹਾ, “ਸੰਘਰਸ਼ ਤੋਂ ਬਚਣ ਦਾ ਭਾਰਤੀ ਤਰੀਕਾ ਬੇਰਹਿਮੀ ਨਾਲ ਬਲਪ੍ਰਯੋਗ ਦਾ ਨਹੀਂ ਬਲਕਿ ਸੰਵਾਦ ਦੀ ਤਾਕਤ ਹੈ।”

ਵਾਤਾਵਰਣ ਨਾਲ ਲਗਾਅ (ਲਈ ਪਿਆਰ):

ਉਨ੍ਹਾਂ ਕਿਹਾ ਜਦੋਂ ਮੈਂ ਕਹਿੰਦਾ ਹਾਂ ਕਿ ਭਾਰਤ ਸ਼ਾਂਤੀ ਅਤੇ ਸਦਭਾਵਨਾ ਵਿੱਚ ਵਿਸ਼ਵਾਸ ਕਰਦਾ ਹੈ, ਤਾਂ ਇਸ ਵਿੱਚ ਮਾਂ ਪ੍ਰਕਿਰਤੀ ਅਤੇ ਵਾਤਾਵਰਣ ਦੇ ਨਾਲ ਸਦਭਾਵਨਾ ਸ਼ਾਮਲ ਹੈ ਇਸ ਭਾਵਨਾ  ਨੂੰ ਤੁਸੀਂ ਵਾਤਾਵਰਣ ਸੁਰੱਖਿਆ ਲਈ ਕੀਤੇ ਜਾ ਰਹੇ ਸਾਡੇ ਪ੍ਰਯਤਨਾਂ ਵਿੱਚ ਦੇਖ ਸਕਦੇ ਹੋ

ਉਨ੍ਹਾਂ ਨੇ ਕਿਹਾ ਕਿ ਇੱਕ ਵਧੇਰੇ ਸਵੱਛ ਭਵਿੱਖ ਲਈ ਭਾਰਤ ਨੇ ਸੌਰ ਊਰਜਾ ਦਾ ਉਪਯੋਗ ਕਰਨ ਵਾਸਤੇ “ਅੰਤਰਰਾਸ਼ਟਰੀ ਸੌਰ ਗਠਬੰਧਨ ਬਣਾਉਣ ਵਿੱਚ ਦੁਨੀਆ ਦੀ ਅਗਵਾਈ ਕੀਤੀ

ਪ੍ਰਧਾਨ ਮੰਤਰੀ  ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ 36 ਕਰੋੜ ਐੱਲਈਡੀ ਬਲਬ ਵੰਡੇ ਗਏ ਅਤੇ 1 ਕਰੋੜ ਤੋਂ ਜ਼ਿਆਦਾ ਸਟ੍ਰੀਟ ਲਾਈਟਾਂ ਨੂੰ ਐੱਲਈਡੀ ਨਾਲ ਬਦਲ ਕੇ 25000 ਕਰੋੜ ਰੁਪਏ ਦੀ ਬੱਚਤ ਕੀਤੀ ਗਈ ਜਿਸ ਦੇ ਨਾਲ ਕਾਰਬਨ ਡਾਈਔਕਸਾਈਡ ਦੇ ਉਤਸਰਜਨ ਵਿੱਚ 4 ਕਰੋੜ ਟਨ ਦੀ ਕਮੀ ਆਈ

ਟਾਈਗਰਾਂ ਅਤੇ ਸ਼ੇਰਾਂ ਦੀ ਸੁਰੱਖਿਆ

ਉਨ੍ਹਾਂ ਕਿਹਾ ਕਿ 2006 ਤੋਂ ਹੁਣ ਤੱਕ ਦੇਸ਼ ਵਿੱਚ ਟਾਈਗਰਾਂ ਦੀ ਸੰਖਿਆ ਵਧ ਕੇ ਦੁੱਗਣੀ ਹੋ ਚੁੱਕੀ ਹੈ। “ਅੱਜ ਭਾਰਤ ਲਗਭਗ 2970 ਟਾਈਗਰਾਂ ਦਾ ਘਰ ਹੈ ਜੋ ਟਾਈਗਰਾਂ ਦੀ ਗਲੋਬਲ ਅਬਾਦੀ ਦਾ ਤਿੰਨ ਚੌਥਾਈ ਹੈ। ਭਾਰਤ ਟਾਈਗਰਾਂ ਦੇ ਬਿਹਤਰੀਨ ਆਵਾਸਾਂ ਵਿੱਚੋਂ ਇੱਕ ਹੈ। ਦੁਨੀਆ ਨੇ 2010 ਵਿੱਚ ਇਹ ਤੈਅ ਕੀਤਾ ਸੀ ਕਿ 2022 ਤੱਕ ਟਾਈਗਰਾਂ ਦੀ ਅਬਾਦੀ ਦੁੱਗਣੀ ਕਰ ਲਈ ਜਾਵੇਗੀ। ਅਸੀਂ ਇਹ ਟੀਚਾ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਪੂਰਾ ਕਰ ਲਿਆ ਹੈ”  ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇਸ਼ ਵਿੱਚ 2010 ਤੋਂ 2015 ਦਰਮਿਆਨ ਟਾਈਗਰਾਂ ਦੀ ਆਬਾਦੀ 30% ਵਧੀ ਹੈ।

ਵਣ ਖੇਤਰਾਂ ਦਾ ਵਧਦਾ ਦਾਇਰਾ

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਵਣ ਖੇਤਰ ਵਧ ਰਹੇ ਹਨ। “2014 ਵਿੱਚ ਪ੍ਰੋਟੈਕਟਿਡ ਖੇਤਰਾਂ ਦੀ ਸੰਖਿਆ 692 ਸੀ। ਇਹ 2019 ਵਿੱਚ 860 ਤੋਂ ਅਧਿਕ ਹੋ ਗਈ। 2014 ਵਿੱਚ 43 ਕਮਿਊਨਿਟੀ ਰਿਜ਼ਰਵਸ ਸਨ। ਹੁਣ, 100 ਤੋਂ ਅਧਿਕ ਹਨਇਹ ਤੱਥ ਕਈ ਵਾਤਾਵਰਣ ਅਤੇ ਵਣਜੀਵ ਪ੍ਰੇਮੀਆਂ ਨੂੰ ਭਾਰਤ ਵੱਲ ਆਕਰਸ਼ਿਤ ਕਰ ਰਹੇ ਹਨ

ਮਹਿਲਾਵਾਂ ਦੀ ਭਲਾਈ

ਪ੍ਰਧਾਨ ਮੰਤਰੀ ਨੇ ਕਿਹਾ, “ਮਹਿਲਾਵਾਂ ਨੂੰ ਆਦਰ, ਮਹੱਤਵ ਅਤੇ ਸਨਮਾਨ ਦਿੱਤਾ ਜਾਣਾ ਦੇਸ਼ ਦਾ ਇੱਕ ਸ਼ਾਨਦਾਰ ਪਹਿਲੂ ਹੈ। ਮਹਿਲਾਵਾਂ ਦੇਵਤਵ ਦਾ ਰੂਪ ਹਨ।”

ਉਨ੍ਹਾਂ ਨੇ ਭਗਤੀ ਅੰਦੋਲਨ ਦੇ ਰਾਜਾਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿੱਦਿਆਸਾਗਰ, ਮਹਾਤਮਾ ਫੂਲੇ ਅਤੇ ਸਾਵਿਤਰੀ ਬਾਈ ਫੂਲੇ ਜਿਹੇ ਸਮਾਜ ਸੁਧਾਰਕਾਂ ਦੇ ਇਸ ਦਿਸ਼ਾ ਵਿੱਚ ਕੀਤੇ ਗਏ ਪ੍ਰਯਤਨਾਂ ਦੀ ਸਰਾਹਣਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਪਹਿਲੇ ਦਿਨ ਤੋਂ ਹੀ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਸੀ ਜਦਕਿ ਕਈ ਪੱਛਮੀ ਦੇਸ਼ਾਂ ਵਿੱਚ ਮਹਿਲਾਵਾਂ ਨੂੰ ਇਹ ਅਧਿਕਾਰ ਮਿਲਣ ਵਿੱਚ ਸਦੀਆਂ ਲਗ ਗਈਆਂ

ਉਨ੍ਹਾਂ ਕਿਹਾ, “ਅੱਜ ਮੁਦਰਾ ਰਿਣ ਯੋਜਨਾ ਦੀਆਂ 70% ਲਾਭਾਰਥੀ ਮਹਿਲਾਵਾਂ ਹਨ। ਮਹਿਲਾਵਾਂ ਹਥਿਆਰਬੰਦ ਬਲਾਂ ਵਿੱਚ ਵੀ ਸਰਗਰਮ ਯੋਗਦਾਨ ਪਾ ਰਹੀਆਂ ਹਨ। ਮਹਿਲਾ ਨੇਵੀ ਅਫਸਰਾਂ ਦੇ ਇੱਕ ਦਲ ਸਮੁੰਦਰ ਦੇ ਰਸਤੇ ਸਾਰੀ ਦੁਨੀਆ ਦੀ ਯਾਤਰਾ ਕਰਨ ਕੇ ਆਉਣਾ ਇਤਿਹਾਸਕ ਘਟਨਾ ਸੀ। ਦੇਸ਼ ਵਿੱਚ ਅੱਜ ਮਹਿਲਾ ਸਾਂਸਦਾਂ ਦੀ ਸੰਖਿਆ ਵੀ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਹੈ। ਲੋਕ ਸਭਾ ਚੋਣਾਂ-2019 ਵਿੱਚ ਮਹਿਲਾ ਵੋਟਰਾਂ ਦੀ ਸੰਖਿਆ ਵੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਰਹੀ।

ਖੁੱਲ੍ਹੇ ਵਿਚਾਰਾਂ ਦਾ ਜਸ਼ਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਖੁੱਲ੍ਹੇ ਵਿਚਾਰਾਂ ਦਾ ਆਨੰਦ ਉਠਾਉਂਦਾ ਹੈ ਜਿੱਥੇ ਵਿਚਾਰਾਂ ਦਾ ਖੁੱਲ੍ਹਾਪਣ ਹੁੰਦਾ ਹੈ ਅਤੇ ਵੱਖ-ਵੱਖ ਮਤਾਂ ਦਾ ਸਨਮਾਨ ਕੀਤਾ ਜਾਂਦਾ ਹੈ ਉੱਥੇ ਇਨੋਵੇਸ਼ਨ ਸੁਭਾਵਕ ਹਨ। ਭਾਰਤੀਆਂ ਵਿੱਚ ਇਨੋਵੇਸ਼ਨ ਦੀ ਇਹੀ ਊਰਜਾ ਦੁਨੀਆ ਨੂੰ ਭਾਰਤ ਵੱਲ ਆਕਰਸ਼ਿਤ ਕਰ ਰਹੀ ਹੈ। ਉਨ੍ਹਾਂ ਕਿਹਾ ਭਾਰਤੀ ਵਿਚਾਰਧਾਰਾ ਨੇ ਦੁਨੀਆ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਅੱਗੇ ਹੋਰ ਵੀ ਯੋਗਦਾਨ ਦੇਣ ਦੀ ਸਮਰੱਥਾ ਹੈ। ਇਸ ਵਿੱਚ ਦੁਨੀਆ ਦੇ ਸਾਹਮਣੇ ਮੌਜੂਦ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਸਮਰੱਥਾ ਹੈ।

 

 

***

ਵੀਆਰਆਰਕੇ/ਏਕੇ
 



(Release ID: 1599831) Visitor Counter : 76


Read this release in: English