ਪ੍ਰਧਾਨ ਮੰਤਰੀ ਦਫਤਰ

ਇਰਾਨ ਦੇ ਵਿਦੇਸ਼ ਮੰਤਰੀ, ਡਾ. ਜਵਾਦ ਜ਼ਰੀਫ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 15 JAN 2020 6:25PM by PIB Chandigarh

ਇਰਾਨ ਦੇ ਵਿਦੇਸ਼ ਮੰਤਰੀ, ਡਾ. ਜਵਾਦ ਜ਼ਰੀਫ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਡਾ. ਜਵਾਦ ਜ਼ਰੀਫ ਰਾਇਸੀਨਾ ਡਾਇਲੌਗ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਦੌਰੇ ਤੇ ਹਨ।

 

Description: https://lh3.googleusercontent.com/KmmaOIuqh3QeW009z3yPTUxjgP_C__bhH02iYKR8F12sjhL-3rIbEACWVFfnTHadLUynmqC7Ju7GTO_NPV4dszySg31dwtlCqrHblmVHjgCbWA9xSENppTmabuBuom4lOdcwL-Xz

 

ਭਾਰਤ ਵਿੱਚ ਡਾ. ਜ਼ਰੀਫ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ ਸਤੰਬਰ, 2019 ਵਿੱਚ ਇਰਾਨ ਦੇ ਰਾਸ਼ਟਰਪਤੀ ਰੂਹਾਨੀ ਨਾਲ ਹੋਈਆਂ ਨਿੱਘੀਆਂ ਅਤੇ ਸੁਹਿਰਦਤਾਪੂਰਨ ਚਰਤਾਵਾਂ ਨੂੰ ਯਾਦ ਕੀਤਾ। ਉਨ੍ਹਾਂ ਇਰਾਨ ਨਾਲ ਮਜ਼ਬੂਤ ਅਤੇ ਮੈਤਰੀਪੂਰਣ ਸਬੰਧ ਵਿਕਸਿਤ ਕਰਨ ਦੀ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਚਾਬਹਾਰ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ ਲਈ ਈਰਾਨੀ ਲੀਡਰਸ਼ਿਪ ਦਾ ਧੰਨਵਾਦ ਦਿੱਤਾ।

ਵਿਦੇਸ਼ ਮੰਤਰੀ ਨੇ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਘਟਨਾਕ੍ਰਮ ਤੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਵਿੱਚ ਭਾਰਤ ਦੀ ਜ਼ਬਰਦਸਤ ਦਿਲਚਸਪੀ ਦਾ ਜ਼ਿਕਰ ਕੀਤਾ।

*****

ਵੀਆਰਆਰਕੇ/ਏਕੇ



(Release ID: 1599674) Visitor Counter : 67


Read this release in: English