ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੁਰੰਮਤ ਕੀਤੀਆਂ ਚਾਰ ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ

Posted On: 11 JAN 2020 9:20AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਮੁਰੰਮਤ ਕੀਤੀਆਂ ਜਾ ਚੁੱਕੀਆਂ ਚਾਰ ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਵਿੱਚ ਓਲਡ ਕਰੰਸੀ ਬਿਲਡਿੰਗ, ਬੇਲਵੇਡੀਅਰ ਹਾਊਸ, ਵਿਕਟੋਰੀਆ ਮੈਮੋਰੀਅਲ ਹਾਲ  ਅਤੇ ਮੈਟਕਾਫ ਹਾਊਸ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਕਿਹਾ ਕਿ ਅੱਜ ਦਾ ਦਿਨ ਇੱਕ ਵਿਸ਼ੇਸ਼ ਅਵਸਰ ਹੈ ਕਿਉਂਕਿ ਅੱਜ ਦੇ ਦਿਨ ਦੇਸ਼ ਦੀ ਕਲਾ, ਸੱਭਿਆਚਾਰ, ਅਤੇ ਵਿਰਾਸਤ ਦੀ ਸੰਭਾਲ ਲਈ ਦੇਸ਼ ਵਿਆਪੀ ਪ੍ਰਚਾਰ ਦੇ ਨਾਲ ਹੀ ਇਨ੍ਹਾਂ ਵਿਰਾਸਤਾਂ ਦੇ ਮਹੱਤਵ ਨੂੰ ਫਿਰ ਤੋਂ ਸਮਝਣ ਉਨ੍ਹਾਂ ਨੂੰ ਨਵੀਂ ਪਹਿਚਾਣ ਦੇਣ ਅਤੇ ਨਵੇਂ ਰੂਪ ਵਿੱਚ  ਲਿਆਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ।  

ਵਿਸ਼ਵ ਲਈ ਵਿਰਾਸਤੀ ਸੈਰ-ਸਪਾਟੇ ਦਾ ਕੇਂਦਰ:

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਹਮੇਸ਼ਾ ਤੋਂ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਢਾਂਚਿਆਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਨੂੰ ਆਧੁਨਿਕ ਰੂਪ ਦੇਣ ਦੀ ਇੱਛਾ ਰਹੀ ਹੈ। ਇਸੇ ਭਾਵਨਾ ਦੇ ਨਾਲ ਕੇਂਦਰ ਸਰਕਾਰ ਨੇ ਦੁਨੀਆ ਵਿੱਚ ਭਾਰਤ ਨੂੰ ਵਿਰਾਸਤੀ ਸੈਰ-ਸਪਾਟਾ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੇ ਪੰਜ ਉੱਘੇ ਆਈਕੌਨਿਕ ਮਿਊਜ਼ੀਅਮਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਬਣਾਉਣ ਲਈ ਉਨ੍ਹਾਂ ਦਾ ਆਧੁਨਿਕੀਕਰਨ ਦੀ ਯੋਜਨਾ ਬਣਾਈ ਹੈ ਇਹ ਕੰਮ ਵਿਸ਼ਵ ਦੇ ਸਭ ਤੋਂ ਪੁਰਾਣੇ ਮਿਊਜ਼ੀਅਮਾਂ ਵਿੱਚੋਂ ਇੱਕ ਕੋਲਕਾਤਾ ਵਿਚਲੇ ਭਾਰਤੀ ਮਿਊਜ਼ੀਅਮ ਤੋਂ ਸ਼ੁਰੂ ਕੀਤਾ ਗਿਆ ਹੈ।

 ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸੰਸਾਧਨ ਜੁਟਾਉਣ ਅਤੇ ਰਾਸ਼ਟਰੀ ਮਹੱਤਵ ਦੀਆਂ ਇਨ੍ਹਾਂ ਆਈਕੌਨਿਕ(ਉੱਘੀਆਂ) ਸੱਭਿਆਚਾਰਕ ਵਿਰਾਸਤ ਕੇਂਦਰਾਂ ਦੇ ਪ੍ਰਬੰਧਨ ਲਈ ਸਰਕਾਰ ਨੇ ਭਾਰਤੀ ਵਿਰਾਸਤ ਸੰਭਾਲ ਸੰਸਥਾਨ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ  ਜਿਸ ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਪ੍ਰਦਾਨ ਕੀਤਾ ਜਾਏਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਓਲਡ ਕਰੰਸੀ ਬਿਲਡਿੰਗ, ਬੇਲਵੇਡੀਅਰ ਹਾਊਸ, ਵਿਕਟੋਰੀਆ ਮੈਮੋਰੀਅਲ ਹਾਲ ਅਤੇ ਮੈਟਕਾਫ ਹਾਊਸ ਜਿਹੇ ਇਤਿਹਾਸਿਕ ਭਵਨਾਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ ਬੇਲਵੇਡੀਅਰ ਹਾਊਸ ਨੂੰ ਸਰਕਾਰ ਵਿਸ਼ਵ ਦਾ ਇੱਕ ਮਿਊਜ਼ੀਅਮ ਬਣਾਉਣ ਦੀ ਦਿਸ਼ਾ ਵਿੱਚ ਪ੍ਰਯਤਨ ਕਰ ਰਹੀ ਹੈ।

ਸ਼੍ਰੀ  ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਕੋਲਕਾਤਾ ਵਿੱਚ ਭਾਰਤ ਸਰਕਾਰ ਦੀ ਟਕਸਾਲ ਵਿਖੇ ‘ਕੌਇਨੇਜ਼ ਤੇ ਕਮਰਸ’ ਦਾ ਇੱਕ ਮਿਊਜ਼ੀਅਮ ਸਥਾਪਿਤ ਲਈ ਵਿਚਾਰ ਕਰ ਰਹੀ ਹੈ।

ਬਿਪਲਬੀ ਭਾਰਤ:

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਟੋਰੀਆ ਮੈਮੋਰੀਅਲ ਦੀਆਂ ਪੰਜ ਗੈਲਰੀਆਂ ਵਿੱਚੋਂ ਤਿੰਨ ਗੈਲਰੀਆਂ ਕਾਫ਼ੀ ਸਮੇਂ ਤੋਂ ਬੰਦ ਪਈਆਂ ਸਨ ਅਤੇ ਇਹ ਚੰਗੀ ਸਥਿਤੀ ਹੈ। ਅਸੀਂ ਇਸ ਨੂੰ ਦੁਆਰਾ ਫਿਰ ਤੋਂ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਇਸ ਵਿੱਚ ਕੁਝ ਜਗ੍ਹਾ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਵੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ “ਬਿਪਲਬੀ ਭਾਰਤ” ਦਾ ਨਾਮ ਦਿੱਤਾ ਜਾਣਾ ਚਾਹੀਦਾ ਹੈਇੱਥੇ ਅਸੀਂ ਸੁਭਾਸ਼ ਚੰਦਰ ਬੋਸਅਰਬਿੰਦੋ ਘੋਸ਼ਰਾਸ ਬਿਹਾਰੀ ਬੋਸ ਜਿਹੇ ਮਹਾਨ ਨੇਤਾਵਾਂ ਅਤੇ ਖੁਦੀ ਰਾਮ ਬੋਸ , ਬਾਘਾ ਜਤਿਨ, ਬਿਨੌਯ , ਬਾਦਲ ਅਤੇ ਦਿਨੇਸ਼ ਜਿਹੇ ਕ੍ਰਾਂਤੀਕਾਰੀਆਂ ਬਾਰੇ ਕਾਫ਼ੀ ਕੁਝ ਦੇਖ ਸਕਦੇ ਹਾਂ

ਬੰਗਾਲ ਦਾ ਸੱਭਿਆਚਾਰ ਅਤੇ ਵਿਰਾਸਤ ਬਹੁਤ ਸਮ੍ਰਿੱਧ ਹੈ ਅਤੇ ਸੱਭਿਆਚਾਰ ਹੀ ਸਾਨੂੰ ਜੋੜਕੇ ਰੱਖਦਾ ਹੈਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ 2022 ਵਿੱਚ ਈਸ਼ਵਰਚੰਦ ਵਿੱਦਿਆਸਾਗਰ ਦੀ 200 ਵੀਂ ਜਯੰਤੀ ਮਨਾ ਰਹੇ ਹਾਂ। ਉਸੇ ਵਰ੍ਹੇ ਭਾਰਤ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇ ਗੰਢ ਵੀ ਮਨਾਵੇਗਾਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਨੇਤਾਜੀ ਨੂੰ ਲੈ ਕੇ ਦਹਾਕਿਆਂ ਤੋਂ ਜੁੜੀ ਜਨਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਦਿੱਲੀ ਦੇ ਲਾਲ ਕਿਲੇ ਵਿਖੇ ਇੱਕ ਮਿਊਜ਼ੀਅਮ ਬਣਾਇਆ ਗਿਆ ਹੈ ਅਤੇ ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਦਾ ਨਾਮ ਵੀ ਸੁਭਾਸ਼ ਚੰਦਰ ਬੋਸ ਦੇ ਨਾਮ ‘ਤੇ ਰੱਖਿਆ ਗਿਆ ਹੈ।

ਬੰਗਾਲ ਦੇ ਉੱਘੇ ਨੇਤਾਵਾਂ ਨੂੰ ਸ਼ਰਧਾਜਲੀ

ਪ੍ਰਧਾਨ ਮੰਤਰੀ ਨੇ ਬੰਗਾਲ ਦੇ ਸੁਤੰਤਰਤਾ ਸੈਨਾਨੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਦੀ ਮਿੱਟੀ ਵਿੱਚ ਜੰਮੇ ਅਤੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰਨ ਸਭ ਕੁੱਝ ਨਿਛਾਵਰ ਕਰਨ ਵਾਲੇ ਮਹਾਨ ਨੇਤਾਵਾਂ ਨੂੰ ਅੱਜ ਸੱਚੀ ਸ਼ਰਧਾਂਜਲੀ ਅਤੇ ਉਚਿਤ ਸਨਮਾਨ ਦੇਣ ਦਾ ਸਮਾਂ ਹੈ।  ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਅਸੀਂ ਸ਼੍ਰੀ ਈਸ਼ਵਰ ਚੰਦਰ ਵਿਦਿਆਸਾਗਰ ਦੀ 200ਵੀਂ ਜਯੰਤੀ ਮਨਾ ਰਹੇ ਹਾਂ ਅਤੇ  ਭਾਰਤ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਅਜਿਹੇ ਸਮੇਂ ਵਿੱਚ ਹੀ ਪ੍ਰਸਿੱਧ ਸਮਾਜ ਸੁਧਾਰਕ ਅਤੇ ਸਿੱਖਿਆ ਸ਼ਾਸਤਰੀ ਸ਼੍ਰੀ ਰਾਜਾ ਰਾਮ ਮੋਹਨ ਰਾਏ  ਦੀ 250ਵੀਂ ਜਯੰਤੀ ਵੀ ਹੈਸਾਨੂੰ ਦੇਸ਼  ਦੇ ‍ਆਤਮਵਿਸ਼ਵਾਸ ਨੂੰ ਵਧਾਉਣ, ਨੌਜਵਾਨਾਂ, ਮਹਿਲਾਵਾਂ ਅਤੇ ਬਾਲੜੀਆਂ ਦੀ ਭਲਾਈ ਨੂੰ ਹੁਲਾਰਾ ਦੇਣ ਦੇ ਉਨ੍ਹਾਂ ਦੇ ਪ੍ਰਯਤਨਾਂ ਨੂੰ ਯਾਦ ਰੱਖਣ ਦੀ ਲੋੜ ਹੈ। ਸਾਨੂੰ ਇਸ ਭਾਵਨਾ ਦੇ ਨਾਲ ਹੀ ਉਨ੍ਹਾਂ ਦੀ 250ਵੀਂ ਜਯੰਤੀ ਮਨਾਉਣੀ ਚਾਹੀਦੀ ਹੈ

 

ਭਾਰਤੀ ਇਤਿਹਾਸ ਦੀ ਸਾਂਭ ਸੰਭਾਲ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਰਾਸਤ, ਭਾਰਤ ਦੇ ਮਹਾਨ ਨੇਤਾਵਾਂ ਦੀ ਸਾਂਭ-ਸੰਭਾਲ, ਭਾਰਤ ਦਾ ਇਤਿਹਾਸ ਰਾਸ਼ਟਰ ਨਿਰਮਾਣ ਦਾ ਇੱਕ  ਮੁੱਖ ਪਹਿਲੂ ਹੈ।

 “ਇਹ ਬਹੁਤ ਦੁਖ ਦੀ ਗੱਲ ਹੈ ਕਿ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਲਿਖੇ ਗਏ ਭਾਰਤ ਦੇ ਇਤਿਹਾਸ ਨੇ ਇਸ ਦੇ ਕਈ ਮਹੱਤਵਪੂਰਨ ਪਹਿਲੂਆਂ ਨੂੰ ਛੱਡ ਦਿੱਤਾ ਸੀ। ਮੈਂ 1903 ਵਿੱਚ ਗੁਰੂਦੇਵ ਰਵਿੰਦਰਨਾਥ ਟੈਗੋਰ ਦੁਆਰਾ ਲਿਖੀ ਰਚਨਾ ਦਾ ਹਵਾਲਾ ਦੇਣਾ ਚਾਹੁੰਦਾ ਹਾਂ, “ਭਾਰਤ ਦਾ ਇਤਿਹਾਸ ਉਹ ਨਹੀਂ ਹੈ ਜੋ ਅਸੀਂ ਆਪਣੇ ਲਈ ਅਧਿਐਨ ਕਰਦੇ ਹਾਂਅਤੇ ਪਰੀਖਿਆ ਲਈ ਯਾਦ ਕਰਦੇ ਹਨਉਹ ਕੇਵਲ ਇਸ ਬਾਰੇ ਗੱਲ ਕਰਦਾ ਹੈ ਕਿ ਬਾਹਰ ਦੇ ਲੋਕਾਂ ਨੇ ਸਾਨੂੰ ਕਿਵੇਂ ਜਿੱਤਣ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਬੱਚਿਆਂ ਨੇ ਆਪਣੇ ਪਿਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਿਵੇਂ ਭਾਈ ਆਪਸ ਵਿੱਚ ਸਿੰਘਾਸਨ ਦੇ ਲਈ ਲੜੇ। ਭਾਰਤੀ ਨਾਗਰਿਕ, ਭਾਰਤੀ ਕਿਸ ਤਰ੍ਹਾਂ ਜੀ ਰਹੇ ਸਨ, ਇਸ ਨੂੰ ਸਾਡਾ ਇਤਿਹਾਸ ਨੂੰ ਕੋਈ ਮਹੱਤਵ ਨਹੀਂ ਦਿੰਦਾ”।

 “ਗੁਰੂਦੇਵ ਨੇ ਇਹ ਵੀ ਕਿਹਾ, ‘ਤੂਫਾਨ ਦੀ ਤਾਕਤ ਜੋ ਵੀ ਹੋ ਸਕਦੀ ਹੈ, ਅਧਿਕ ਮਹੱਤਵਪੂਰਨ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਦਾ ਸਾਹਮਣਾ ਕੀਤਾ, ਉਨ੍ਹਾਂ ਇਸ ਨਾਲ ਕਿਵੇਂ ਨਿਪਟਿਆ

ਦੋਸਤੋ , ਗੁਰੂਦੇਵ ਦਾ ਇਹ ਹਵਾਲਾ ਯਾਦ ਦਿਵਾਉਂਦਾ ਹੈ ਕਿ ਉਨ੍ਹਾਂ ਇਤਿਹਾਸਕਾਰਾਂ ਨੇ ਕੇਵਲ ਬਾਹਰ ਤੋਂ ਹੀ ਤੂਫਾਨ ਨੂੰ ਦੇਖਿਆ ਹੈ। ਉਹ ਉਨ੍ਹਾਂ ਲੋਕਾਂ ਦੇ ਘਰਾਂ ਦੇ ਅੰਦਰ ਨਹੀਂ ਗਏ ਹਨ ਜੋ ਤੂਫਾਨ ਦਾ ਸਾਹਮਣਾ ਕਰ ਰਹੇ ਸਨਜੋ ਲੋਕ ਇਸ ਨੂੰ ਬਾਹਰ ਤੋਂ ਦੇਖਦੇ ਹਨ ਉਨ੍ਹਾਂ ਨੂੰ ਸਮਝ ਵਿੱਚ ਨਹੀਂ ਆਉਂਦਾ ਹੈ ਕਿ ਉਦੋਂ ਲੋਕ ਕਿਵੇਂ ਕੰਮ ਕਰ ਰਹੇ ਸਨ ।

 ਉਨ੍ਹਾਂ ਕਿਹਾ “ਦੇਸ਼ ਦੇ ਕਈ ਅਜਿਹੇ ਮੁੱਦਿਆਂ ਨੂੰ ਇਨ੍ਹਾਂ ਇਤਿਹਾਸਕਾਰਾਂ ਨੇ ਪਿੱਛੇ ਛੱਡ ਦਿੱਤਾ” ਉਨ੍ਹਾਂ ਨੇ ਕਿਹਾ।

 “ਅਸਥਿਰਤਾ ਅਤੇ ਯੁੱਧ ਦੇ ਉਸ ਦੌਰ ਵਿੱਚ, ਜਿਨ੍ਹਾਂ ਨੇ  ਦੇਸ਼ ਦੀ ਅੰਤਰਆਤਮਾ ਨੂੰ ਬਣਾਈ ਰੱਖਿਆ ਸੀ, ਜੋ ਸਾਡੀਆਂ ਮਹਾਨ ਪਰੰਪਰਾਵਾਂ ਨੂੰ ਅਗਲੀਆਂ ਪੀੜੀਆਂ ਤੱਕ ਪਹੁੰਚਾ ਰਹੇ ਸਨ”

 ਇਹ ਸਾਡੀ ਕਲਾ, ਸਾਡੇ ਸਾਹਿਤ, ਸਾਡੇ ਸੰਗੀਤ, ਸਾਡੇ ਸੰਤਾਂ, ਸਾਡੇ ਭਿਖਸ਼ੂਆਂ ਦੁਆਰਾ ਕੀਤਾ ਗਿਆ ਸੀ

ਭਾਰਤੀ ਪਰੰਪਰਾ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣਾ

“ਭਾਰਤ ਦੇ ਹਰ ਕੋਨੇ ਵਿੱਚ ਕਈ ਪ੍ਰਕਾਰ ਦੀ ਕਲਾ ਅਤੇ ਸੰਗੀਤ ਨਾਲ ਸਬੰਧਿਤ ਵਿਸ਼ੇਸ਼ ਪਰੰਪਰਾਵਾਂ ਦੇਖੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਭਾਰਤ ਦੇ ਹਰ ਖੇਤਰ ਵਿੱਚ ਬੁੱਧੀਜੀਵੀਆਂ ਅਤੇ ਸੰਤਾਂ ਦਾ ਪ੍ਰਭਾਵ ਵੀ ਦਿਖਾਈ ਦਿੰਦਾ ਹੈ। ਇਨ੍ਹਾਂ ਵਿਅਕਤੀਆਂ, ਇਨ੍ਹਾਂ ਦੇ ਵਿਚਾਰਾਂ, ਕਲਾ ਅਤੇ ਸਾਹਿਤ ਦੇ ਵੱਖ-ਵੱਖ ਰੂਪਾਂ ਨੇ ਇਤਿਹਾਸ ਨੂੰ ਖੁਸ਼ਹਾਲ ਕੀਤਾ ਹੈ। ਇਨ੍ਹਾਂ ਮਹਾਨ ਹਸਤੀਆਂ ਨੇ ਭਾਰਤ ਦੇ ਇਤਿਹਾਸ ਵਿੱਚ ਕੁਝ ਸਭ ਤੋਂ ਵੱਡੇ ਸਮਾਜਕ ਸੁਧਾਰਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੁਆਰਾ ਦਿਖਾਇਆ ਗਿਆ ਮਾਰਗ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।”

 “ਭਗਤੀ ਅੰਦੋਲਨ ਕਈ ਸਮਾਜ ਸੁਧਾਰਕਾਂ ਦੇ ਗੀਤਾਂ ਅਤੇ ਵਿਚਾਰਾਂ ਨਾਲ ਖੁਸ਼ਹਾਲ ਕੀਤਾ ਗਿਆ ਸੀਸੰਤ ਕਬੀਰ, ਤੁਲਸੀਦਾਸ ਅਤੇ ਹੋਰ ਲੋਕਾਂ ਨੇ ਸਮਾਜ ਨੂੰ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।” ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਯਾਦ ਰੱਖਣਾ ਚਾਹੀਦ ਹੈ ਕਿ ਸੁਆਮੀ ਵਿਵੇਕਾਨੰਦ ਨੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਆਪਣੀ ਗੱਲਬਾਤ ਦੌਰਾਨ ਕਿਹਾ ਸੀ- ‘ਵਰਤਮਾਨ ਸਦੀ ਤੁਹਾਡੀ ਹੋ ਸਕਦੀ ਹੈ, ਲੇਕਿਨ 21 ਵੀਂ ਸਦੀ ਭਾਰਤ ਦੀ ਹੋਵੇਗੀ।’ ਸਾਨੂੰ ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ

***

ਵੀਆਰਆਰਕੇ/ਕੇਪੀ

 


(Release ID: 1599407) Visitor Counter : 166


Read this release in: English