ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਆਈਆਈਐੱਫਪੀਟੀ ਬਠਿੰਡਾ ਨੇ ਕੇਂਦਰ ਫੂਡ ਪ੍ਰੋਸੈੱਸਿੰਗ ਅਤੇ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿੱਚ ਭਾਰਤ ਦੀਆਂ 8 ਵੱਖ-ਵੱਖ ਉੱਘੀਆਂ ਸੰਸਥਾਵਾਂ ਨਾਲ ਸਹਿਮਤੀ ਪੱਤਰਾਂ (ਐੱਮਓਯੂ) ਉੱਤੇ ਹਸਤਾਖ਼ਰ ਕੀਤੇ

ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵਿਭਿੰਨਤਾ ਨੂੰ ਅਪਣਾਉਣਾ ਚਾਹੀਦਾ ਹੈ-ਸ੍ਰੀਮਤੀ ਹਰਸਿਮਰਤ ਕੌਰ ਬਾਦਲ

Posted On: 13 JAN 2020 5:57PM by PIB Chandigarh

                                                   ਬਠਿੰਡਾ , 13 ਜਨਵਰੀ 2020

 

ਇੰਡੀਅਨ ਇੰਸਟੀਟਿਊਟ ਆਵ੍  ਫੂਡ ਪ੍ਰੋਸੈੱਸਿੰਗ ਟੈਕਨੋਲੋਜੀ (ਆਈਆਈਐੱਫਪੀਟੀ), ਸੰਪਰਕ ਦਫਤਰ, ਬਠਿੰਡਾ ਨੇ  ਪੰਜਾਬ ਅਤੇ ਹਰਿਆਣਾ ਖੇਤਰ ਦੀਆਂ 8 ਵੱਖ-ਵੱਖ ਉੱਘੀਆਂ ਸੰਸਥਾਵਾਂ ਨਾਲ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਦੇ ਸੰਯੁਕਤ ਸਕੱਤਰ ਸ਼੍ਰੀ ਅਸ਼ੋਕ ਕੁਮਾਰ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇਇਹ ਹਸਤਾਖਰ ਡਾ. ਸੀ ਆਨੰਦਧਰਮਕ੍ਰਿਸ਼ਨਨ , ਡਾਇਰੈਕਟਰ , ਆਈਆਈਐੱਫਪੀਟੀ  ਨੇ ਇਨ੍ਹਾਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾਂ  ਦੇ ਵਾਈਸ ਚਾਂਸਲਰਾਂ ਅਤੇ ਡਾਇਰੈਕਟਰਾਂ ਨਾਲ ਕੀਤੇ ਅਤੇ ਕਾਗਜ਼ਾਂ ਦਾ ਆਦਾਨ-ਪ੍ਰਦਾਨ ਕੀਤਾ

 

ਇਨ੍ਹਾਂ  ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾ ਵਿੱਚ - ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ), ਬਠਿੰਡਾ, ਸੈਂਟਰਲ ਇੰਸਟੀਟਿਊਟ ਆਵ੍ ਪੋਸਟ ਹਾਰਵੈੱਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਐੱਚਈਪੀ), ਲੁਧਿਆਣਾ, ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ (ਐੱਨਡੀਆਰਆਈ), ਕਰਨਾਲ, ਇੰਡੀਅਨ ਇੰਸਟੀਟਿਊਟ ਆਵ੍  ਵੀਟ ਐਂਡ ਬਾਰਲੇ ਰਿਸਰਚ (ਆਈਆਈਡਬਲਿਊਬੀਆਰ), ਕਰਨਾਲ, ਸੰਤ ਲੌਂਗੋਵਾਲ ਇੰਸਟੀਟਿਊਟ ਆਵ੍ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਐੱਸਐੱਲਆਈਈਟੀ), ਸੰਗਰੂਰ, ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ-ਨਾਬੀ), ਮੋਹਾਲੀ ਅਤੇ ਗੁਰੂ ਨਾਨਕ ਕਾਲਜ, ਬੁਢਲਾਡਾ ਸ਼ਾਮਲ ਹਨ

 

ਇਸ ਮੌਕੇ ਉੱਤੇ ਬੋਲਦੇ ਹੋਏ ਕੇਂਦਰੀ ਫੂਡ  ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵਿਸ਼ਵ ਪੱਧਰ ਉੱਤੇ ਮੁਕਾਬਲਾ ਕਰਨ ਲਈ ਵਿਗਿਆਨਕ ਟੈਕਨੋਲੋਜੀ ਅਪਣਾਈ ਜਾਵੇ ਉਨ੍ਹਾਂ ਨੇ ਕਿਸਾਨਾਂ ਅਤੇ ਉੱਦਮੀਆਂ ਨੂੰ ਤਾਕੀਦ ਕੀਤੀ ਕਿ ਉਹ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਅਧੀਨ ਚਲ ਰਹੀ ਗ੍ਰਾਮ ਸਮ੍ਰਿੱਧੀ ਯੋਜਨਾ ਦਾ ਲਾਭ ਉਠਾਉਣ ਇਸ ਯੋਜਨਾ ਅਧੀਨ ਮੰਤਰਾਲੇ ਨੂੰ ਟੈਕਨੋਲੋਜੀ ਨੂੰ ਅੱਪਗ੍ਰੇਡ ਕਰਨ ਲਈ 3000 ਕਰੋੜ ਰੁਪਏ ਮਿਲੇ ਹਨ

 

ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇੱਕ ਦੂਜੇ ਨਾਲ ਸਹਿਯੋਗ ਕਰਕੇ ਕੰਮ ਕਰਨਾ ਚਾਹੀਦਾ ਹੈ ਤਾਕਿ ਛੋਟੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਅਜਿਹੇ ਸਹਿਮਤੀ ਪੱਤਰਾਂ ਉੱਤੇ ਹਸਤਾਖਰ ਹੋਣ ਨਾਲ ਕਿਸਾਨਾਂ ਦੀ ਭਲਾਈ ਲਈ ਨਵੇਂ ਮੌਕੇ ਪੈਦਾ ਹੋਣਗੇ ਕਿਉਂਕਿ ਫੂਡ ਪ੍ਰੋਸੈੱਸਿੰਗ ਮੰਤਰਾਲੇ ਵਿੱਚ ਵੱਡੀਆਂ ਸੰਭਾਵਨਾਵਾਂ ਮੌਜੂਦ ਹੈ ਉਨ੍ਹਾਂ ਕਿਸਾਨਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਆਮਦਨ ਵਧਾਉਣ ਲਈ ਵਿੱਚ ਵਿਭਿੰਨਤਾ ਲਿਆਉਣ

 

ਇਹ ਸਹਿਮਤੀ ਪੱਤਰ ਖੋਜ, ਹੁਨਰ ਵਿਕਾਸ, ਸਲਾਹਕਾਰੀ, ਸੰਸਥਾਗਤ ਵਿਕਾਸ, ਸੂਚਨਾ ਦੇ ਪ੍ਰਸਾਰ ਅਤੇ ਵਿਦਿਆਰਥੀਆਂ ਦੀ ਇਨ-ਪਲਾਂਟ ਟ੍ਰੇਨਿੰਗ ਦੀ ਸਹੂਲਤ ਵਿੱਚ ਮਦਦਗਾਰ ਸਿੱਧ ਹੋਣਗੇ ਜੋ ਸੰਪਰਕ ਕਾਇਮ ਹੋਵੇਗਾ ਉਸ ਨਾਲ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਭਾਈਵਾਲਾਂ ਵਿੱਚ ਸਬੰਧ ਹੋਰ ਵਿਕਸਿਤ ਹੋਣਗੇ

 

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਫਲ ਉੱਦਮੀਆਂ, ਜਿਨ੍ਹਾਂ ਨੇ ਕਿ ਆਈਆਈਐੱਫਪੀਟੀ ਸੰਪਰਕ ਦਫਤਰ, ਬਠਿੰਡਾ ਦੀ ਤਕਨੀਕੀ ਹਮਾਇਤ ਨਾਲ ਆਪਣਾ ਵਪਾਰ ਸਥਾਪਿਤ ਕੀਤਾ ਹੈ, ਨੂੰ ਸਨਮਾਨਿਤ ਕੀਤਾ

 

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਸ਼ੋਕ ਕੁਮਾਰ ਨੇ ਉੱਦਮੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਖੋਜ ਅਤੇ ਵਿਕਾਸ ਪਹਿਲਕਦਮੀਆਂ ਦਾ ਲਾਭ ਉਠਾਉਣ

 

ਡਾਇਰੈਕਟਰ ਆਈਆਈਐੱਫਪੀਟੀ ਡਾ. ਆਨੰਦਧਰਮਾਕ੍ਰਿਸ਼ਨਨ ਨੇ ਕਿਹਾ ਕਿ ਮੰਤਰਾਲੇ ਦੇ ਤਹਿਤ ਇੰਡੀਅਨ ਇੰਸਟੀਟਿਊਟ ਆਵ੍ ਫੂਡ ਪ੍ਰੋਸੈੱਸਿੰਗ ਟੈਕਨੋਲੋਜੀ (ਆਈਆਈਐਫਪੀਟੀ) ਇੱਕ ਉੱਘੀ ਵਿੱਦਿਅਕ, ਖੋਜ ਅਤੇ ਵਿਕਾਸ ਸੰਸਥਾ ਹੈ ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਵਿੱਚ ਚਲ ਰਹੇ ਖੋਜ ਕਾਰਜਾਂ ਨਾਲ ਦੇਸ਼ ਨੂੰ ਲਾਭ ਹੋਵੇਗਾ ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਬਠਿੰਡਾ ਵਿਖੇ ਫੂਡ ਟੈਸਟਿੰਗ ਲੈਬਾਰਟਰੀ ਸਥਾਪਿਤ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ

 

*****


ਐੱਸਕੇਐੱਸ
 



(Release ID: 1599350) Visitor Counter : 69


Read this release in: English