ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਕੋਲਕਾਤਾ ਵਿੱਚ ਪੋਰਟ ਟਰੱਸਟ ਦੇ 150ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ; ਰਬਿੰਦਰ ਸੇਤੂ ਇੰਟਰੈਕਟਿਵ ਲਾਈਟ ਐਂਡ ਸਾਊਂਡ ਸ਼ੋਅ ਲਾਂਚ ਕੀਤਾ

Posted On: 11 JAN 2020 9:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਕੋਲਕਾਤਾ ਪੋਰਟ ਟਰੱਸਟ ਦੇ  150ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਕੋਲਕਾਤਾ ਦੇ ਰਬਿੰਦਰ ਸੇਤੂ (ਹਾਵੜਾ ਬ੍ਰਿਜ) ’ਤੇ ਇੱਕ ਇੰਟਰਰੈਕਟਿਵ ਲਾਈਟ ਐਂਡ ਸਾਊਡ ਸ਼ੋਅ ਲਾਂਚ ਕੀਤਾਉਨ੍ਹਾਂ ਨੇ ਸਮਾਰੋਹ ਸਥਾਨ ’ਤੇ ਨਵੀਂ ਪ੍ਰਕਾਸ਼ ਵਿਵਸਥਾ ਦੇ ਉਦਘਾਟਨ ਲਈ ਆਯੋਜਿਤ ਸ਼ਾਨਦਾਰ ਸੱਭਿਆਚਾਰਾਕ ਪ੍ਰੋਗਰਾਮ ਵੀ ਦੇਖਿਆ 

 

ਇਸ ਅਵਸਰ ’ਤੇ ਪੱਛਮੀ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ, ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਰਬਿੰਦਰ ਸੇਤੂ ਨੂੰ ਘੱਟ ਊਰਜਾ ਖਪਤ ਵਾਲੇ ਵੱਖ-ਵੱਖ ਰੰਗਾਂ ਦੇ 650 ਐੱਲਈਡੀ ਬਲਬਾਂ ਅਤੇ ਸਪਾਟ ਲਾਈਟ ਫਿਟਿੰਗਜ  ਨਾਲ ਸਜਾਇਆ ਗਿਆ ਹੈਬੇੱਹਦ ਖੂਬਸੂਰਤ ਰੋਸ਼ਨੀ ਦੀ ਇਹ ਸਜਾਵਟ ਪੁਲ ਨਿਰਮਾਣ ਵਿੱਚ ਇੰਜੀਨੀਅਰਿੰਗ ਦਾ ਇੱਕ ਕਮਾਲ ਮੰਨੇ ਜਾਣ ਵਾਲੇ ਹਾਵੜਾ ਬ੍ਰਿਜ ਨੂੰ ਵਧੇਰੇ ਵਿਰਾਸਤੀ ਰੂਪ ਦੇਵੇਗਾ ਨਵਾਂ ਇੰਟਰੈਕਟਿਵ ਸ਼ੋਅ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ। 

ਰਬਿੰਦਰ ਸੇਤੂ ਦਾ ਨਿਰਮਾਣ 1943  ਵਿੱਚ ਕੀਤਾ ਗਿਆ ਸੀ। ਇਸ ਪੁਲ ਦੀ  75ਵੀਂ ਵਰ੍ਹੇ ਗੰਢ ਪਿਛਲੇ ਸਾਲ ਮਨਾਈ ਗਈ ਸੀ। ਇਸ ਪੁਲ ਨਿਰਮਾਣ ਇੰਜੀਨੀਅਰਿੰਗ ਦਾ ਕਮਾਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਪੁਲ ਦੇ ਹਿੱਸਿਆਂ ਨੂੰ ਜੋੜਨ ਲਈ ਇਸ ਵਿੱਚ ਕਿਸੇ ਤਰ੍ਹਾਂ ਦੇ ਨਟ ਬੋਲਟ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ। ਇਸ ਦੇ ਨਿਰਮਾਣ ਵਿੱਚ 26 ਹਜ਼ਾਰ 500 ਟਨ ਸਟੀਲ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਵਿੱਚੋਂ 23 ਹਜ਼ਾਰ ਟਨ ਸਟੀਲ ਬੇਹੱਦ ਉੱਚ ਸ਼੍ਰੇਣੀ ਦਾ ਹੈ।

***

ਵੀਆਰਆਰਕੇ/ਏਕੇ
 


(Release ID: 1599277) Visitor Counter : 108
Read this release in: English