ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਜਟ ਤੋਂ ਪਹਿਲਾਂ ਕਈ ਸੈਕਟਰਲ ਗਰੁੱਪਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ
5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀ ਪ੍ਰਾਪਤੀ ਲਈ ਸਾਰੇ ਹਿਤਧਾਰਕਾਂ ਇਕਾਗਰ ਹੋ ਕੇ ਯਤਨ ਕਰਨ ਦਾ ਸੱਦਾ ਦਿੱਤਾ
Posted On:
09 JAN 2020 3:39PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਦੀ ਪ੍ਰਾਪਤੀ ਲਈ ਸਾਰੇ ਹਿਤਧਾਰਕਾਂ ਨੂੰ ਇਕਾਗਰ ਹੋ ਕੇ ਯਤਨ ਕਰਨ ਦਾ ਸੱਦਾ ਦਿੱਤਾ ।
ਪ੍ਰਧਾਨ ਮੰਤਰੀ ਕਈ ਸੀਨੀਅਰ ਅਰਥਸ਼ਾਸਤਰੀਆਂ; ਪ੍ਰਾਈਵੇਟ ਇਕੁਇਟੀ/ਉੱਦਮ ਪੂੰਜੀਪਤੀਆਂ (ਵੈਂਚਰ ਕੈਪੀਟਲਿਸਟ); ਨਿਰਮਾਣ, ਯਾਤਰਾ ਅਤੇ ਸੈਰ-ਸਪਾਟਾ, ਪਰਿਧਾਨ ਅਤੇ ਐੱਫਐੱਮਸੀਜੀ ਅਤੇ ਅਨੈਲਾਟਿਕਸ ਖੇਤਰਾਂ ਦੇ ਬਿਜ਼ਨਸ ਲੀਡਰਾਂ ਅਤੇ ਖੇਤੀਬਾੜੀ, ਵਿਗਿਆਨ ਅਤੇ ਟੈਕਨੋਲੋਜੀ ਅਤੇ ਵਿੱਤ ਦੇ ਖੇਤਰਾਂ ਦੇ ਮਾਹਿਰਾਂ ਨਾਲ ਸੰਵਾਦ ਕਰ ਰਹੇ ਸਨ।
ਇਹ ਬੈਠਕ ਪ੍ਰੀ-ਬਜਟ ਅਭਿਆਸ ਦੇ ਹਿੱਸੇ ਦੇ ਤੌਰ ‘ਤੇ ਅੱਜ ਨਵੀਂ ਦਿੱਲੀ ਸਥਿਤ ਨੀਤੀ ਆਯੋਗ ਵਿਖੇ ਆਯੋਜਿਤ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਪ੍ਰਸੰਨਤਾ ਹੋਈ ਕਿ ਦੋ ਘੰਟੇ ਦੀ ਖੁੱਲ੍ਹੀ ਨੇ ਜ਼ਮੀਨੀ ਪੱਧਰ ’ਤੇ ਕਾਰਜ ਕਰ ਰਹੇ ਲੋਕਾਂ ਦੇ ਨਾਲ-ਨਾਲ ਸਬੰਧਿਤ ਖੇਤਰਾਂ ਵਿੱਚ ਕਾਰਜ ਕਰ ਰਹੇ ਲੋਕਾਂ ਦੇ ਅਨੁਭਵ ਵੀ ਸਾਹਮਣੇ ਲਿਆਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਨੀਤੀ ਘਾੜਿਆਂ ਅਤੇ ਕਈ ਹਿਤਧਾਰਕਾਂ ਦਰਮਿਆਨ ਤਾਲਮੇਲ ਵਧੇਗਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਵਿਚਾਰ ਅਚਾਨਕ ਨਹੀਂ ਆਇਆ ਹੈ ਅਤੇ ਇਹ ਦੇਸ਼ ਦੀਆਂ ਸ਼ਕਤੀਆਂ ਦੀ ਗਹਿਰੀ ਸਮਝ ’ਤੇ ਅਧਾਰਿਤ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਵਿੱਚ ਖਪਤ ਕਰਨ ਦੀ ਸੁਦ੍ਰਿੜ੍ਹ ਸਮਰੱਥਾ, ਭਾਰਤੀ ਅਰਥਵਿਵਸਥਾ ਦੇ ਬੁਨਿਆਦੀ ਤੱਤਾਂ ਦੀ ਮਜਬੂਤੀ ਦੇ ਨਾਲ-ਨਾਲ ਇਸ ਦੇ ਫਿਰ ਤੋਂ ਤੇਜ ਵਿਕਾਸ ਦੇ ਪਥ ‘ਤੇ ਅੱਗੇ ਦੀ ਸਮਰੱਥਾ ਨੂੰ ਵੀ ਦਰਸਾਉਦੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਸੈਰ-ਸਪਾਟਾ, ਸ਼ਹਿਰੀ ਵਿਕਾਸ, ਬੁਨਿਆਦੀ ਢਾਂਚਾ ਅਤੇ ਖੇਤੀਬਾੜੀ ਅਧਾਰਿਤ ਉਦਯੋਗਾ ਜਿਹੇ ਕਈ ਸੈਕਟਰਾਂ ਵਿੱਚ ਅਰਥਵਿਵਸਥਾ ਨੂੰ ਅੱਗੇ ਲਿਜਾਣ ਦੇ ਨਾਲ-ਨਾਲ ਰੋਜ਼ਗਾਰ ਸਿਰਜਣ ਦੀ ਵੀ ਅਪਾਰ ਸਮਰੱਥਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਫੋਰਮਾਂ ਵਿੱਚ ਖੁੱਲ੍ਹੀ ਚਰਚਾ ਅਤੇ ਵਿਚਾਰ ਮੰਥਨ, ਸਸ਼ਕਤ ਬਹਿਸ ਅਤੇ ਮੁੱਦਿਆਂ ਦੀ ਡੂੰਘੀ ਸਮਝ ਦਾ ਰਾਹ ਪੱਧਰਾ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਸਕਾਰਾਤਮਿਕ ਮੂਡ(ਮਨੋਬਿਰਤੀ) ਨੂੰ ਹੁਲਾਰਾ ਮਿਲੇਗਾ ਅਤੇ ਇਸ ਦੇ ਨਾਲ ਹੀ ਸਮਾਜ ਵਿੱਚ ਇਸ ਤਰ੍ਹਾਂ ਦੀ ਭਾਵਨਾ ਪਣਪੇਗੀ ਕਿ “ਅਸੀਂ ਇਹ ਕਰ ਸਕਦੇ ਹਾਂ”।
ਭਾਰਤ ਨੂੰ ਅਸੀਮਿਤ ਸੰਭਾਵਨਾਵਾਂ ਵਾਲਾ ਦੇਸ਼ ਦੱਸਦੇ ਹੋਏ ਉਨ੍ਹਾਂ ਸਾਰੇ ਹਿਤਧਾਰਕਾਂ ਨੂੰ ਵਾਸਤਵਿਕਤਾ ਅਤੇ ਅਨੁਭੂਤੀ ਵਿਚਲੇ ਅੰਤਰ ਨੂੰ ਪੂਰਨ ਲਈ ਆਪਣੀ ਤਰਫੋਂ ਅਣਥੱਕ ਪ੍ਰਯਤਨ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ, ‘ਸਾਨੂੰ ਸਾਰਿਆਂ ਨੂੰ ਨਿਸ਼ਚਿਤ ਤੌਰ ‘ਤੇ ਮਿਲ-ਜੁਲ ਕੇ ਕੰਮ ਕਰਨਾ ਅਤੇ ਇੱਕ ਰਾਸ਼ਟਰ ਦੀ ਤਰ੍ਹਾਂ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।’
https://twitter.com/NITIAayog/status/1215206756575600640
ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ 38 ਪ੍ਰਤੀਨਿਧੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸ਼੍ਰੀ ਸ਼ੰਕਰ ਅਚਾਰੀਆ, ਸ਼੍ਰੀ ਆਰ ਨਾਗਰਾਜ, ਸੁਸ਼੍ਰੀ ਫਰਜ਼ਾਨਾ ਅਫ਼ਰੀਦੀ ਜਿਹ ਅਰਥਸ਼ਾਸਤਰੀ, ਵੈਂਚਰ ਕੈਪੀਟਲਿਸਟ ਸ਼੍ਰੀ ਪ੍ਰਦੀਪ ਸ਼ਾਹ , ਉਦਯੋਗਪਤੀ ਸ਼੍ਰੀ ਅੱਪਾਰਾਓ ਮੱਲਵਰਾਪੁ, ਸ਼੍ਰੀ ਦੀਪ ਕਾਲੜਾ, ਸ਼੍ਰੀ ਪਤੰਜਲੀ ਗੋਵਿੰਦ ਕੇਸਵਾਨੀ, ਸ਼੍ਰੀ ਦੀਪਕ ਸੇਠ, ਸ਼੍ਰੀ ਸ੍ਰੀਕੁਮਾਰ ਮਿਸਰਾ, ਵਿਸ਼ਾ ਮਾਹਿਰ ਸ਼੍ਰੀ ਆਸ਼ੀਸ਼ ਧਵਨ ਅਤੇ ਸ਼੍ਰੀ ਸ਼ਿਵ ਸਰੀਨ ਸ਼ਾਮਲ ਸਨ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ, ਰੇਲ ਅਤੇ ਵਣਜ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਤੋਮਰ, ਕਈ ਮੰਤਰਾਲਿਆ ਦੇ ਸਕੱਤਰ, ਨੀਤੀ ਆਯੋਗ ਦੇ ਉਪ ਚੇਅਰਮੈਨ ਸ਼੍ਰੀ ਰਾਜੀਵ ਕੁਮਾਰ ਅਤੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਕਾਂਤ ਨੇ ਇਸ ਬੈਠਕ ਵਿੱਚ ਹਿੱਸਾ ਲਿਆ।
****
ਵੀਆਰਆਰਕੇ/ਕੇਪੀ
(Release ID: 1599055)
Visitor Counter : 170