ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਉਡੀਸ਼ਾ ਸਰਕਾਰ ਦੇ ਦੋ ਸਟੇਟ ਪੀਐੱਸਯੂਸ ਦੇ ਨਾਲ ਇੱਕ ਸੰਯੁਕਤ ਉੱਦਮ ਕੰਪਨੀ ਨੀਲਾਂਚਲ ਇਸਪਾਤ ਨਿਗਮ ਲਿਮਿਟਡ ਵਿੱਚ ਮਿਨਰਲਸ ਐਂਡ ਮੈਟਲਸ ਟ੍ਰੇਡਿਗ ਕਾਰਪੋਰੇਸ਼ਨ ਲਿਮਿਟਡ (ਐੱਸਐੱਸਟੀਸੀ), ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ), ਮੇਕਾਨ (MECON) ਅਤੇ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟਡ (ਭੇਲ) ਦੀ ਇਕੁਵਿਟੀ ਹਿੱਸੇਦਾਰੀ ਦੇ ਰਣਨੀਤਿਕ ਵਿਨਿਵੇਸ਼ ਨੂੰ ‘ਸਿਧਾਂਤਕ’ ਪ੍ਰਵਾਨਗੀ ਦਿੱਤੀ

Posted On: 08 JAN 2020 3:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ’ਤੇ ਕੈਬਨਿਟ ਕਮੇਟੀ (ਸੀਸੀਈਏ) ਨੇ ਨੀਲਾਂਚਲ ਇਸਪਾਤ ਨਿਗਮ ਲਿਮਿਟਡ (ਐੱਨਆਈਐੱਨਐੱਲ) ਵਿੱਚ ਖਣਿਜ ਅਤੇ ਧਾਤੂ ਵਪਾਰ ਨਿਗਮ ਲਿਮਿਟਿਡ  (ਐੱਮਐੱਮਟੀਸੀ) (49.78%),ਰਾਸ਼ਟਰੀ ਖਣਿਜ ਵਿਕਾਸ ਨਿਗਮ  (ਐੱਨਐੱਮਡੀਸੀ) (10.10%), ਮੇਕਾਨ (0.68%) ਅਤੇ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟਡ (ਭੇਲ) (0.68%) ਅਤੇ ਉਡੀਸ਼ਾ ਸਰਕਾਰ  ਦੇ ਦੋ ਜਨਤਕ ਖੇਤਰ ਅਦਾਰਿਆਂ (ਪੀਐੱਸਯੂ) ਯਾਨੀ ਕਿ ਉਡੀਸ਼ਾ ਉਦਯੋਗਿਕ ਪ੍ਰਸੋਸ਼ਨ ਅਤੇ ਨਿਵੇਸ਼ ਨਿਗਮ ਲਿਮਿਟਡ (ਆਈਪੀਆਈਸੀਓਐੱਲ) (12.00%) ਅਤੇ ਉਡੀਸ਼ਾ ਖਨਨ ਨਿਗਮ (ਓਐੱਮਸੀ) (20.47%) ਦੀ ਇਕਇਟੀ ਹਿੱਸੇਦਾਰੀ ਦਾ ਰਣਨੀਤਕ ਵਿਨਿਵੇਸ਼ ਇੱਕ ਅਜਿਹੇ ਰਣਨੀਤਕ ਖਰੀਦਦਾਰ ਨੂੰ ਕਰਨ ਦੀ ਸਿਧਾਂਤਕਪ੍ਰਵਾਨਗੀ  ਦੇ ਦਿੱਤੀ ਹੈ,ਜਿਸ ਦੀ ਪਹਿਚਾਣ ਦੋ ਪੜਾਵਾਂ ਵਾਲੀ ਨਿਲਾਮੀ ਪ੍ਰਕਿਰਿਆ ਜ਼ਰੀਏ ਕੀਤੀ ਗਈ ਹੈ।  ਐੱਨਆਈਐੱਨਐੱਲ ਇੱਕ ਸੰਯੁਕਤ ਉੱਦਮ ਕੰਪਨੀ ਹੈ,ਜਿਸ ਵਿੱਚ ਚਾਰ ਸੀਪੀਐੱਸਈਜ਼ (ਕੇਂਦਰੀ ਜਨਤਕ ਅਦਾਰੇ)  ਯਾਨੀ ਕਿ ਐੱਮਐੱਮਟੀਸੀ, ਐੱਨਐੱਮਡੀਸੀ, ਭੇਲ ਅਤੇ ਮੇਕਾਨ ਅਤੇ ਉਡੀਸ਼ਾ ਸਰਕਾਰ ਦੇ ਦੋ ਸਟੇਟ ਪੀਐੱਸਯੂ  ਆਈਪੀਆਈਸੀਓਐੱਲ ਅਤੇ ਓਐੱਮਸੀ ਸ਼ੇਅਰਧਾਰਕ ਹਨ

ਐੱਨਆਈਐੱਨਐੱਲ ਦਾ ਪ੍ਰਸਤਾਵਿਤ ਰਣਨੀਤਕ ਵਿਨਿਵੇਸ਼ ਉਨ੍ਹਾਂ ਸੰਸਾਧਨਾਂ ਨੂੰ ਮੁਕਤ ਕਰੇਗਾ, ਜਿਨ੍ਹਾਂ ਦਾ ਇਸਤੇਮਾਲ ਸਰਕਾਰ  ਦੇ ਸਮਾਜਿਕ ਖੇਤਰ / ਵਿਕਾਸ ਪ੍ਰੋਗਰਾਮਾਂ ਦਾ ਵਿੱਤ  ਪੋਸ਼ਣ ਕਰਨ ਵਿੱਚ ਹੋਵੇਗਾ ।  ਇਸ ਨਾਲ ਆਮ ਜਨਤਾ ਨੂੰ ਲਾਭ ਹੋਵੇਗਾ ।  ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸਫ਼ਲ ਰਣਨੀਤਕ ਖਰੀਦਦਾਰ ਇਸ ਕੰਪਨੀ  ਦੇ ਵਿਕਾਸ ਲਈ ਨਵਾਂ ਪ੍ਰਬੰਧਨ/ ਟੈਕਨੋਲੋਜੀ/ ਨਿਵੇਸ਼ ਲਿਆ ਸਕਦਾ ਹੈ ਅਤੇ ਇਸ ਦੇ ਨਾਲ ਹੀ ਇਹ ਖਰੀਦਦਾਰ ਇਸ ਕੰਪਨੀ  ਦੇ ਕਾਰੋਬਾਰੀ ਸੰਚਾਲਨਾਂ ਦੇ ਵਿਕਾਸ ਲਈ ਇਨੋਵੇਟਿਵ ਤਰੀਕਿਆਂ ਦਾ ਇਸਤੇਮਾਲ ਕਰ ਸਕਦਾ ਹੈ ਜਿਸ ਨਾਲ ਹੋਰ ਵੀ ਅਧਿਕ ਰੋਜ਼ਗਾਰ ਦੇ ਅਵਸਰ ਸਿਰਜੇ ਜਾ ਸਕਦੇ ਹਨ

****

 

ਵੀਆਰਆਰਕੇ/ਐੱਸਸੀ
 


(Release ID: 1599053) Visitor Counter : 162


Read this release in: English