ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਲੋ ਇੰਡੀਆ ਯੁਵਾ ਖੇਡਾਂ ਦਾ ਤੀਜਾ ਐਡੀਸ਼ਨ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ

37 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਟੀਮਾਂ ਦੇ ਕਰੀਬ 6,800 ਅਥਲੀਟ 20 ਖੇਡਾਂ ਵਿੱਚ ਹਿੱਸਾ ਲੈਣਗੇ
ਗੋ - ਗ੍ਰੀਨ ਪ੍ਰੋਗਰਾਮ ਦੇ ਤਹਿਤ ਖੇਡ ਸਥਾਨਾਂ ਉੱਤੇ ਇਲੈਕਟ੍ਰਿਕ ਕਾਰਾਂ ਦਾ ਇਸਤੇਮਾਲ ਕੀਤਾ ਜਾਵੇਗਾ

Posted On: 08 JAN 2020 5:59PM by PIB Chandigarh

ਗੁਵਾਹਾਟੀ ਵਿੱਚ 10 ਤੋਂ 22 ਜਨਵਰੀ ,  2020 ਤੱਕ ਹੋਣ ਵਾਲੇ ਖੇਲੋ ਇੰਡੀਆ ਯੁਵਾ ਖੇਡਾਂ ਦੇ ਤੀਜਾ ਐਡੀਸ਼ਨ ਦੀ ਸ਼ੁਰੂਆਤ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ।  ਉਦਘਾਟਨ ਸਮਾਰੋਹ 10 ਜਨਵਰੀ ਨੂੰ ਇੰਦਰਾ ਗਾਂਧੀ ਸਟੇਡੀਅਮ ਵਿਖੇ ਹੋਵੇਗਾ ।  ਰੰਗਾਰੰਗ ਪ੍ਰੋਗਰਾਮ ਵਿੱਚ ਅਸਾਮ ਦੇ ਗੌਰਵ ਹਿਮਾ ਦਾਸ ਸਮੇਤ ਅਨੇਕ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਅਸਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ   ( ਸੁਤੰਤਰ ਚਾਰਜ )  ਸ਼੍ਰੀ ਕਿਰੇਨ ਰਿਜਿਜੂ ਸ਼ਾਮਲ ਹੋਣਗੇ ।

ਖੇਲੋ ਇੰਡੀਆ ਯੁਵਾ ਖੇਡਾਂ ਦੇ ਤੀਜਾ ਐਡੀਸ਼ਨ ਬਾਰੇ ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਖੇਲੋ ਇੰਡੀਆ ਯੁਵਾ ਖੇਡਾਂ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕਰਦੇ ਹੋਏ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ ।  ਮੁਕਾਬਲਿਆਂ ਨੇ ਭਾਰਤ ਵਿੱਚ ਖੇਡ ਕ੍ਰਾਂਤੀ ਸ਼ੁਰੂ ਕਰ ਦਿੱਤੀ ਹੈ ਅਤੇ ਸਾਨੂੰ ਇਸ ਤੱਥ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਟੂਰਨਾਮੈਂਟ ਅਸਾਮ ਵਿੱਚ ਹੋ ਰਹੇ ਹਨ ।  ਮੈਂ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ।  ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਖੇਲੋ ਇੰਡੀਆ ਯੁਵਾ ਖੇਡਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਨਿਸ਼ਚਿਤ ਰੂਪ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ ।  ਉਨ੍ਹਾਂ ਨੇ ਕਿਹਾ ਕਿ ਮੁਕਾਬਲੇ ਦੇ ਤੀਜੇ ਐਡੀਸ਼ਨ ਦਾ ਉੱਤਰ-ਪੂਰਬ ਦੇ ਨੌਜਵਾਨਾਂ ਉੱਤੇ ਕਾਫ਼ੀ ਪ੍ਰਭਾਵ ਪਵੇਗਾ ਜੋ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਦੇਖ ਸਕਣਗੇ ।

ਪ੍ਰਤੀਯੋਗਿਤਾ ਦੌਰਾਨ ਗੁਵਾਹਾਟੀ ਵਿੱਚ 8 ਸਥਾਨਾਂ ‘ਤੇ ਨਵੀਆਂ ਖੇਡਾਂ ਲਾਅਨ ਬਾਊਲਸ ਅਤੇ ਸਾਈਕਲਿੰਗ ਸਮੇਤ 37   ਰਾਜਾਂ ਅਤੇ ਸੰਘ ਸ਼ਾਸਿਤ ਪ੍ਰਦੇਸ਼ਾਂ ਦੀਆਂ ਟੀਮਾਂ  ਦੇ ਕਰੀਬ 6,800 ਅਥਲੀਟ 20 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ।  ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਕੁੱਲ ਸੰਖਿਆ 10,000 ਹੈਜਿਸ ਵਿੱਚ ਅਥਲੀਟ ਅਧਿਕਾਰੀ ਵਲੰਟੀਅਰ ਅਤੇ ਸਹਿਯੋਗੀ ਕਰਮਚਾਰੀ ਸ਼ਾਮਲ ਹਨ ।

ਉਦਘਾਟਨੀ ਸਮਾਰੋਹ 10 ਜਨਵਰੀ ਨੂੰ ਹੋਵੇਗਾਜੋ ਇੱਕ ਵਿਸ਼ਵ ਪੱਧਰ ਦਾ ਪ੍ਰੋਗਰਾਮ ਹੋਵੇਗਾ।  ਇਸ ਵਿੱਚ 400 ਤੋਂ ਅਧਿਕ ਕਾਸਟ ਮੈਂਬਰ ,  400 ਤੋਂ ਅਧਿਕ ਤਕਨੀਕੀ ਅਤੇ ਸਹਾਇਕ ਕਰਮਚਾਰੀ ਪੂਰਾ ਮਾਹੌਲ ਜੀਵੰਤ ਕਰ ਦੇਣਗੇ ।  ਰੋਸ਼ਨੀ ਅਤੇ ਟੈਕਨੋਲੋਜੀ ਦੇ ਇਨੋਵਟਿਵ ਇਸਤੇਮਾਲ ਨਾਲ ਤਿਆਰ ਕੀਤਾ  ਇਹ ਅਤਿ ਆਧੁਨਿਕ ਸ਼ੋਅ ਹੋਵੇਗਾ ਜੋ ਉਦਘਾਟਨੀ ਸਮਾਰੋਹ ਦਾ ਮੁੱਖ ਆਕਰਸ਼ਣ ਹੋਵੇਗਾ।  ਅਸਮ  ਦੀ ਕੁਦਰਤੀ ਸੁੰਦਰਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ।  ਇਸ ਰੰਗਾਰੰਗ ਪ੍ਰੋਗਰਾਮ ਵਿੱਚ ਅਸਾਮ ਦਾ ਵਿਸ਼ੇਸ਼ ਸੱਭਿਆਚਾਰ ਦੇਖਣ ਨੂੰ ਮਿਲੇਗਾਸਾਰੇ ਭਾਰਤੀਆਂ ਨੂੰ ਆਪਣੀ ਰੋਜ਼ ਮੱਰਾ ਜ਼ਿੰਦਗੀ ਵਿੱਚ ਫਿਟਨਸ (ਤੰਦਰੁਸਤੀ)  ਨੂੰ ਸ਼ਾਮਲ ਕਰਨ ਲਈ ਪ੍ਰੋਤਸਾਹਿਤ ਕਰਨ ਸਬੰਧੀ ਫਿਟ ਇੰਡੀਆ ਮੂਵਮੈਂਟ ਇਸ ਸ਼ੋਅ ਦਾ ਇੱਕ ਮਹੱਤਵਪੂਰਨ ਪਹਿਲੂ ਹੈ ।

ਖੇਲੋ ਇੰਡੀਆ ਯੁਵਾ ਖੇਡਾਂ ਦੇ ਤੀਜੇ ਐਡੀਸ਼ਨ ਵਿੱਚ ਸਰਕਾਰ ਦੁਆਰਾ ਪਹਿਲੀ ਵਾਰ ਕੀਤੀਆਂ ਗਈਆਂ ਅਨੇਕ ਪਹਿਲਾਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਵਿੱਚ ਕੋਲਕਾਤਾ ਅਤੇ ਦਿੱਲੀ ਤੋਂ ਅਥਲੀਟਾਂ ਨੂੰ ਗੁਵਾਹਾਟੀ ਲਿਜਾਣ ਲਈ ਸਮਰਪਿਤ ਜਹਾਜ਼ ਅਤੇ ਗੋ - ਗ੍ਰੀਨ ਪ੍ਰੋਗਰਾਮ ਸ਼ਾਮਲ ਹੈ ਜਿਸ ਵਿੱਚ ਖੇਡ ਸਥਾਨਾਂ ਉੱਤੇ ਇਲੈਕਟ੍ਰਿਕ ਕਾਰਾਂ ਦੇਖਣ ਨੂੰ ਮਿਲਣਗੀਆਂ ।  ਖੇਲੋ ਇੰਡੀਆ ਸਕਾਲਸ਼ਿਪ (ਵਜ਼ੀਫਿਆਂ) ਦੇ ਇਲਾਵਾ ਟੂਰਨਾਮੈਂਟ  ਦੇ ਜੇਤੂਆਂ ਨੂੰ ਅਸਾਮ ਸਰਕਾਰ ਨੇ ਨਕਦੀ ਪੁਰਸਕਾਰ ਵੀ ਦੇਣ ਦਾ ਐਲਾਨ ਕੀਤਾ ਹੈ ।  ਮੇਜ਼ਬਾਨ ਰਾਜ ਨੇ ਇਸ ਦੇ ਲਈ ਪੂਰੀ ਤਿਆਰੀ ਕਰ ਲਈ ਹੈ ਅਤੇ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ ।

ਕਈ ਰਾਜਾਂ  ਦੇ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਸਰਬਸ੍ਰੇਸ਼ਠ ਖੇਡ ਅਨੁਭਵ ਸੁਨਿਸ਼ਚਿਤ ਕਰਨ ਲਈ ਸਮਰਪਿਤ ਪ੍ਰਾਹੁਣਚਾਰੀ ਦਲ ਤਿਆਰ ਕੀਤੇ ਗਏ ਹਨ ਸ਼ਹਿਰ ਵਿੱਚ 100 ਤੋਂ ਅਧਿਕ ਹੋਟਲ ਬੁੱਕ ਕੀਤੇ ਗਏ ਹਨ ਅਤੇ ਰੇਲਵੇ ਸਟੇਸ਼ਨਾਂ ਬੱਸ ਅੱਡਿਆਂ ਅਤੇ ਹਵਾਈ ਅੱਡਿਆਂ ਉੱਤੇ ਸਮਰਪਿਤ ਸੁਆਗਤ ਡੈਸਕ ਸਥਾਪਿਤ ਕੀਤੇ ਗਏ ਹਨ ।

*****

ਵਾਈਕੇਬੀ/ਟੀਐੱਫਕੇ



(Release ID: 1599005) Visitor Counter : 95


Read this release in: English