ਮੰਤਰੀ ਮੰਡਲ

ਮੰਤਰੀ ਮੰਡਲ ਨੇ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਕੈਂਪਸ, ਜਾਮਨਗਰ ਵਿੱਚ ਆਯੁਰਵੇਦ ਸੰਸਥਾਵਾਂ ਦੇ ਸਮੂਹ ਨੂੰ ਰਾਸ਼ਟਰੀ ਮਹੱਤਵ ਦੀ ਸੰਸਥਾ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦਿੱਤੀ

Posted On: 08 JAN 2020 3:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਕੈਂਪਸ, ਜਾਮਨਗਰ ਵਿੱਚ (ਕ) ਆਯੁਰਵੇਦ ਵਿੱਚ ਗਰੈਜੂਏਟ ਅਧਿਆਪਨ ਅਤੇ ਖੋਜ (ਖ) ਸ਼੍ਰੀ ਗੁਲਾਬਕੁਨਵਰਬਾ ਆਯੁਰਵੇਦ ਮਹਾਵਿਦਿਆਲਾ ਅਤੇ (ਗ) ਫਾਰਮੇਸੀ ਇਕਾਈ ਸਮੇਤ ਆਯੁਰਵੇਦ ਫਾਰਮਾਸਿਊਟਿਕਲਸ ਸਾਇੰਸਿਸ ਸੰਸਥਾਨ ਜਿਹੀਆਂ ਆਯੁਰਵੇਦ ਸੰਸਥਾਵਾਂ ਅਤੇ ਮਹਾਰਿਸ਼ੀ ਪਤੰਜਲੀ ਯੋਗ ਤੇ ਪ੍ਰਾਕ੍ਰਿਤਿਕ ਚਿਕਿਤਸਾ ਸਿੱਖਿਆ ਤੇ ਖੋਜ ਸੰਸਥਾਨ ਨੂੰ ਆਯੁਰਵੇਦ ਵਿੱਚ ਅਧਿਆਪਨ ਅਤੇ ਖੋਜ ਸੰਸਥਾਨ ਦੇ ਸਵਸਥਵ੍ਰਿਤ ਵਿਭਾਗ ਵਿੱਚ ਸ਼ਾਮਲ ਕਰਕੇ ਇਸ ਨੂੰ (ਆਯੁਰਵੇਦ ਅਧਿਆਪਨ ਅਤੇ ਖੋਜ ਸੰਸਥਾਨ) ਰਾਸ਼ਟਰੀ ਮਹੱਤਵ ਦੇ ਸੰਸਥਾਨ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਆਯੁਰਵੇਦ ਸਿੱਖਿਆ ਅਤੇ ਖੋਜ ਸੰਸਥਾਨ, ਜਾਮਨਗਰ ਨੂੰ ਰਾਸ਼ਟਰੀ ਮਹੱਤਵ ਦਾ ਸੰਸਥਾਨ ਐਲਾਨ ਕਰਨ ਲਈ ਇਸ ਨਾਲ ਸਬੰਧਿਤ ਬਿਲ ਨੂੰ ਸੰਸਦ ਦੇ ਅਗਲੇ ਸੈਸ਼ਨ ਵਿੱਚ ਪੇਸ਼ ਕੀਤਾ ਜਾਏਗਾ।

ਭਾਰਤ ਵਿੱਚ ਜਨ ਸਿਹਤ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਆਯੁਸ਼ ਵਿਵਸਥਾਵਾਂ ਦੀ ਤੇਜ਼ੀ ਨਾਲ ਵਧਦੀ ਭੂਮਿਕਾ ਨੂੰ ਦੇਖਦੇ ਹੋਏ, ਇਸ ਨੂੰ ਰਾਸ਼ਟਰੀ ਮਹੱਤਵ ਦਾ ਦਰਜਾ ਦੇਣ ਨਾਲ ਜਨ ਸਿਹਤ ਵਿੱਚ ਆਯੁਰਵੇਦ ਦੀ ਭੂਮਿਕਾ ਅਤੇ ਮਹੱਤਵ ਨੂੰ ਪ੍ਰੋਤਸਾਹਨ ਮਿਲੇਗਾਆਯੁਰਵੇਦ ਨੂੰ ਹੁਲਾਰਾ ਦੇਣ ਨਾਲ ਸਿਹਤ ’ਤੇ ਭਾਰਤ ਸਰਕਾਰ ਦਾ ਖਰਚ ਘਟੇਗਾ ਕਿਉਂਕਿ ਪਰਹੇਜ਼ ਤੋਂ ਨਿਵਾਰਕ ਪਹੁੰਚਾਂ ਦੀ ਵਜ੍ਹਾ ਨਾਲ ਆਯੁਰਵੇਦ ਕਿਫਾਇਤੀ ਹੁੰਦਾ ਹੈ ।

ਦੁਨੀਆ ਭਰ ਵਿੱਚ ਆਯੁਰਵੇਦ ਨਾਲ ਸਬੰਧਿਤ ਜਾਣਕਾਰੀ, ਇਸ ਦੀਆਂ ਸੇਵਾਵਾਂ ਅਤੇ ਇਸ ਵਿੱਚ ਲੋਕਾਂ ਦੀ ਰੁਚੀ ਵਧ ਰਹੀ ਹੈ । ਆਯੁਰਵੇਦ ਦੀ ਪੈਦਾਇਸ਼ ਭਾਰਤ ਦੀ ਹੈ ਅਤੇ ਪੂਰੀ ਦੁਨੀਆ ਆਯੁਰਵੇਦ  ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸਿੱਖਿਆ ਅਤੇ ਸਿਖਲਾਈ ਦੇ ਅਤਿ-ਆਧੁਨਿਕ ਉੱਨਤ ਸੰਸਥਾਵਾਂ ਲਈ ਭਾਰਤ ਵੱਲ ਆਸ ਦੀ ਨਜ਼ਰ ਨਾਲ ਦੇਖ ਰਹੀ ਹੈ।  ਪ੍ਰਸਤਾਵਿਤ ਸੰਸਥਾਨ ਨੂੰ ਰਾਸ਼ਟਰੀ ਮਹੱਤਵ ਦਾ ਦਰਜਾ ਮਿਲਣ ਨਾਲ ਇਸ ਨੂੰ ਆਯੁਰਵੇਦ ਸਿੱਖਿਆ ਦਾ ਪੱਧਰ ਵਧਾਉਣ,ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਗ ਦੇ ਅਨੁਸਾਰ ਕਈ ਕੋਰਸ ਤਿਆਰ ਕਰਨ, ਉੱਨਤ ਮੁੱਲਾਂਕਣ ਕਾਰਜ ਪੱਧਤੀ ਅਪਣਾਉਣ ਦੇ ਇਖ਼ਤਿਆਰ ਮਿਲ ਸਕਣਗੇ ।  ਇਸ ਨੂੰ ਲੋਕਾਂ ਵਿੱਚ ਆਯੁਸ਼ ਦੀ ਡੂੰਘੀ ਪੈਠ ਬਣਾਉਣ ਲਈ ਆਪਣੇ ਸਰਟੀਫਿਕੇਸ਼ਨ ਕੋਰਸ ਬਣਾਉਣ ਦਾ ਅਧਿਕਾਰ ਮਿਲ ਜਾਵੇਗਾ ਅਤੇ ਜਨ ਸਿਹਤ ਚੁਣੌਤੀਆਂ ਨਾਲ ਨਿਪਟਣ ਵਿੱਚ ਇਸ ਦੀ ਸਮਰੱਥਾ ਨੂੰ ਉਭਾਰਨ ਦੀ ਸਮਰੱਥਾ ਵੀ ਵਧੇਗੀ

 

****

ਵੀਆਰਆਰਕੇ/ਐੱਸਸੀ
 



(Release ID: 1598984) Visitor Counter : 96


Read this release in: English