ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਫਰਾਂਸ ਦਰਮਿਆਨ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਸਮਝੌਤੇ ਦੀ ਪੁਸ਼ਟੀ ਨੂੰ ਪ੍ਰਵਾਨਗੀ ਦਿੱਤੀ

Posted On: 08 JAN 2020 3:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰਤ ਅਤੇ ਫਰਾਂਸ ਦਰਮਿਆਨ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਸਮਝੌਤੇ ਦੀ ਪੁਸ਼ਟੀ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ’ਤੇ, ਫਰਾਂਸ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੇ ਦੌਰਾਨ ਮਾਰਚ 2018 ਵਿੱਚ ਹਸਤਾਖ਼ਰ ਕੀਤੇ ਗਏ ਸਨ।

ਇਹ ਸਮਝੌਤਾ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸਿੱਧਾ ਸੰਪਰਕ ਵਧਾਉਣ, ਵਿਦਿਆਰਥੀਆਂਸਿੱਖਆ ਸ਼ਾਸਤ੍ਰੀਆਂ, ਖੋਜਾਰਥੀਆਂ ਅਤੇ ਕੁਸ਼ਲ ਪ੍ਰੋਫੈਸ਼ਨਲਾਂ ਦੀ ਮੋਬਿਲਿਟੀ ਨੂੰ ਪ੍ਰੋਤਸਾਹਨ ਦੇਣ ਅਤੇ ਅਨਿਯਮਿਤ ਮਾਈਗ੍ਰੇਸ਼ਨ (ਪ੍ਰਵਾਸਨ) ਅਤੇ ਮਾਨਵ ਤਸਕਰੀ  ਦੇ ਮੁੱਦੇ ’ਤੇ ਸਹਿਯੋਗ ਮਜ਼ਬੂਤ ਕਰਨਾ ਵਿੱਚ ਇੱਕ ਪ੍ਰਮੁੱਖ ਮੀਲ ਪੱਖਰ ਦੀ ਪ੍ਰਤੀਨਿਧਤਾ ਕਰਦਾ ਹੈ ।  ਇਹ ਸਮਝੌਤਾ ਫਰਾਂਸ  ਦੇ ਨਾਲ ਭਾਰਤ  ਦੇ ਬਹੁਪੱਖੀ ਸਬੰਧਾਂ ਵਿੱਚ ਤੇਜ਼ੀ ਨਾਲ ਵਿਸਤਾਰ ਲਿਆਉਣ ਦਾ ਪ੍ਰਮਾਣ ਹੈ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਵਿਸ਼ਵਾਸ ਅਤੇ ਭਰੋਸੇ ਦਾ ਪ੍ਰਤੀਕ ਵੀ ਹੈ

ਇਹ ਸਮਝੌਤਾ ਸ਼ੁਰੂ ਵਿੱਚ 7 ਸਾਲ ਦੀ ਮਿਆਦ ਦੇ ਲਈ ਜਾਈਜ਼ ਹੈ। ਸਮਝੌਤੇ ਵਿੱਚ ਆਟੋਮੈਟਿਕ ਨਵਿਆਉਣ ਅਤੇ ਇੱਕ ਜੁਆਇੰਟ ਵਰਕਿੰਗ ਗਰੁੱਪ ਦੇ ਜ਼ਰੀਏ ਇਸ ਉੱਤੇ ਨਿਗਰਾਨੀ ਰੱਖਣ ਦੀ ਵਿਵਸਥਾ ਹੈ ।

****

ਵੀਆਰਆਰਕੇ/ਐੱਸਸੀ


 



(Release ID: 1598784) Visitor Counter : 92


Read this release in: English