ਪ੍ਰਧਾਨ ਮੰਤਰੀ ਦਫਤਰ

ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ ਸ਼੍ਰੀ ਥਰਮਨ ਸ਼ਣਮੁਗਰਤਨਮ (Mr. Tharman Shanmugaratnam) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 06 JAN 2020 5:15PM by PIB Chandigarh

ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ ਸ਼੍ਰੀ ਥਰਮਨ ਸ਼ਣਮੁਗਰਤਨਮ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸ਼੍ਰੀ ਸ਼ਣਮੁਗਰਤਨਮ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਜ਼ਰੀਏ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਹਸੀਅਨ ਲੂੰਗ ਨੂੰ ਨਵੇਂ ਵਰ੍ਹੇ ਦੇ ਅਵਸਰ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਅਤੇ ਸ਼੍ਰੀ ਸ਼ਣਮੁਗਰਤਨਮ ਨੇ ਦੁਵੱਲੇ ਸਬੰਧਾਂ ਵਿੱਚ ਹੋ ਰਹੀ ਤੇਜ਼ ਪ੍ਰਗਤੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਬੁਨਿਆਦੀ ਢਾਂਚੇ, ਕੌਸ਼ਲ, ਭਾਰਤ-ਸਿੰਗਾਪੁਰ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ), ਅਤੇ ਡਿਜੀਟਲ ਅਰਥਵਿਵਸਥਾ ਸਹਿਤ ਆਰਥਿਕ ਸਹਿਯੋਗ ਦੇ ਖੇਤਰ ਵਿੱਚ ਆਪਸੀ ਹਿਤਾਂ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸ਼੍ਰੀ ਸ਼ਣਮੁਗਰਤਨਮ ਨੇ ਭਾਰਤ ਦੇ ਸਮਾਜਿਕ ਬਦਲਾਅ ਅਤੇ ਡਿਜੀਟਲ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ। 

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਬੁਨਿਆਦੀ ਢਾਂਚੇ, ਸੈਰ-ਸਪਾਟਾ(ਟੂਰਿਜ਼ਮ), ਡਿਜੀਟਲ ਭੁਗਤਾਨ ਪ੍ਰਣਾਲੀਆਂ, ਇਨੋਵੇਸ਼ਨ ਅਤੇ ਗਵਰਨੈਂਸ(ਸ਼ਾਸਨ) ਦੇ ਖੇਤਰਾਂ ਵਿੱਚ ਸਹਿਯੋਗ ਨੂੰ ਅਧਿਕ ਮਜ਼ਬੂਤ ਬਣਾਉਣ ਦੀ ਵੀ ਇੱਛਾ ਪ੍ਰਗਟਾਈ 

*****

ਵੀਆਰਆਰਕੇ/ਵੀਜੇ/ਬੀਐੱਮ
 



(Release ID: 1598779) Visitor Counter : 63


Read this release in: English