ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀ ਸਿੱਦਗੰਗਾ ਮਠ ਦਾ ਦੌਰਾ ਕੀਤਾ, ਸ੍ਰੀ ਸ੍ਰੀ ਸਿਵਕੁਮਾਰ ਸੁਆਮੀਜੀ ਦੇ ਯਾਦਗਾਰੀ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ

Posted On: 02 JAN 2020 4:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਕਰਨਾਟਕ  ਦੇ ਤੁਮਕੁਰ ਵਿੱਚ ਸ੍ਰੀ ਸਿੱਦਗੰਗਾ ਮਠ ਦਾ ਦੌਰਾ ਕੀਤਾ ਅਤੇ ਸ੍ਰੀ ਸ੍ਰੀ ਸਿਵਕੁਮਾਰ ਸੁਆਮੀਜੀ  ਦੇ ਯਾਦਗਾਰੀ ਮਿਊਜ਼ੀਅਮ ਦੀ ਨੀਂਹ ਪੱਥਰ ਰੱਖਿਆ

ਸ੍ਰੀ ਸਿੱਦਗੰਗਾ ਮਠ ਤੁਮਕੁਰ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬਹੁਤ ਸੁਭਾਗਸ਼ਾਲੀ ਹਨ ਕਿ ਉਹ ਅਜਿਹੀ ਪਵਿੱਤਰ ਭੂਮੀ ਤੋਂ ਸਾਲ 2020 ਦੀ ਸ਼ੁਰੂਆਤ ਕਰ ਰਹੇ ਹਨ ।  ਉਨ੍ਹਾਂ ਨੇ ਕਿਹਾ ਕਿ ਸ੍ਰੀ ਸਿੱਦਗੰਗਾ ਮਠ ਦੀ ਪਵਿੱਤਰ ਊਰਜਾ ਸਾਡੇ ਦੇਸ਼ ਦੇ ਲੋਕਾਂ  ਦੇ ਜੀਵਨ ਨੂੰ ਭਰਪੂਰ ਕਰਦੀ ਹੈ

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪੂਜਨੀਕ ਸੁਆਜੀ ਸ੍ਰੀ ਸ੍ਰੀ ਸਿਵਕੁਮਾਰ ਜੀ  ਦੀ ਸਰੀਰਕ ਅਣਹੋਂਦ ਨੂੰ ਅਨੁਭਵ ਕਰਦੇ ਹਾਂ ਮੈਂ ਇਹ ਗੱਲ ਵਿਅਕਤੀਗਤ ਤੌਰ ‘ਤੇ ਅਨੁਭਵ ਕੀਤੀ ਹੈ ਕਿ ਉਨ੍ਹਾਂ ਦਾ ਨਿਹਾਰਨਾ ਮਾਤ੍ਰ ਹੀ ਬਹੁਤ ਸਮ੍ਰਿੱਧ ਅਤੇ ਪ੍ਰੇਰਣਾਦਾਇਕ ਸੀ ।  ਉਨ੍ਹਾਂ  ਦੇ  ਪ੍ਰੇਰਣਾਦਾਇਕ ਵਿਅਕਤਿੱਤਵ ਤੋਂ ਇਹ ਪਵਿੱਤਰ ਸਥਾਨ ਦਹਾਕਿਆਂ ਤੋਂ ਸਮਾਜ ਨੂੰ ਦਿਸ਼ਾ ਪ੍ਰਦਾਨ ਕਰ ਰਿਹਾ ਹੈ

https://twitter.com/narendramodi/status/1212679481988546561

ਉਨ੍ਹਾਂ ਕਿਹਾ, ਇਹ ਮੇਰਾ ਸੁਭਾਗ ਹੈ ਕਿ ਮੈਨੂੰ ਸ੍ਰੀ ਸ੍ਰੀ ਸਿਵਕੁਮਾਰ ਜੀ  ਦੀ ਯਾਦ ਵਿੱਚ ਬਣਾਏ ਜਾਣ ਵਾਲੇ ਇਸ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਹੈਇਹ ਮਿਊਜ਼ੀਅਮ ਨਾ ਕੇਵਲ ਲੋਕਾਂ ਨੂੰ ਪ੍ਰੇਰਿਤ ਕਰੇਗਾਬਲਕਿ ਸਮਾਜ ਅਤੇ ਦੇਸ਼ ਨੂੰ ਦਿਸ਼ਾ ਦੇਣ ਦਾ ਕੰਮ ਵੀ ਕਰੇਗਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਨਾਲ 21ਵੀਂ ਸਦੀ  ਦੇ ਤੀਜੇ ਦਹਾਕੇ ਵਿੱਚ ਪ੍ਰਵੇਸ਼  ਕੀਤਾ ਹੈ ।

ਉਨ੍ਹਾਂ ਰਾਸ਼ਟਰ ਨੂੰ ਇਹ ਯਾਦ ਕਰਨ ਲਈ ਕਿਹਾ ਕਿ ਪਿਛਲੇ ਦਹਾਕੇ ਦੀ ਸ਼ੁਰੂਆਤ ਕਿਵੇਂ ਹੋਈ ।  ਉਨ੍ਹਾਂ ਇਹ ਵੀ ਕਿਹਾ ਕਿ 21ਵੀਂ ਸਦੀ ਦਾ ਤੀਜਾ ਦਹਾਕਾ ਉਮੀਦਾਂਆਕਾਂਖਿਆਵਾਂ ਦੇ ਮਜ਼ਬੂਤ ਪਾਏਦਾਨ ਉੱਤੇ ਸ਼ੁਰੂ ਹੋਇਆ ਹੈ ।

ਉਨ੍ਹਾਂ ਕਿਹਾ ਕਿ ਅਭਿਲਾਸ਼ਾ (ਆਕਾਂਖਿਆ) ਇੱਕ ਨਵੇਂ ਭਾਰਤ ਲਈ ਹੈਇਹ ਆਕਾਂਖਿਆ ਯੁਵਾ ਸੁਪਨਿਆਂ ਦੀ ਹੈ ।  ਇਹ ਦੇਸ਼ ਦੀਆਂ ਭੈਣ - ਬੇਟੀਆਂ ਦੀ ਅਭਿਲਾਸ਼ਾ (ਆਕਾਂਖਿਆ) ਹੈ ।  ਇਹ ਇੱਛਾ ਦੇਸ਼  ਦੇ ਗ਼ਰੀਬਾਂ ਦੱਬੇ-ਕੁਚਲੇ ਵੰਚਿਤਾਂ ਪੀੜਿਤਾਂ ਪਿਛੜਿਆਂ ਅਤੇ ਆਦਿਵਾਸੀਆਂ ਲਈ ਹੈ ।

 “ਇਹ ਅਭਿਲਾਸ਼ਾ (ਆਕਾਂਖਿਆ) ਭਾਰਤ ਨੂੰ ਇੱਕ ਖੁਸ਼ਹਾਲ ਸਮਰੱਥ ਅਤੇ ਸੰਪੂਰਨ ਵਿਸ਼ਵ ਸ਼ਕਤੀ  ਦੇ ਰੂਪ ਵਿੱਚ ਦੇਖਣ ਦੀ ਹੈ ।  ਇਹ ਹਰੇਕ ਭਾਰਤੀ ਦੀ ਮਨੋਭਾਵਨਾ ਬਣ ਗਈ ਹੈ ਕਿ ਸਾਨੂੰ ਜੋ ਸਮੱਸਿਆਵਾਂ ਵਿਰਾਸਤ ਵਿੱਚ ਮਿਲੀਆਂ ਹਨ ਉਨ੍ਹਾਂ ਦਾ ਸਮਾਧਾਨ ਕਰਨਾ ਹੋਵੇਗਾ ।  ਸਮਾਜ ਤੋਂ ਨਿਕਲਿਆ ਇਹ ਸੰਦੇਸ਼ ਸਾਡੀ ਸਰਕਾਰ ਨੂੰ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਨੇਕ ਲੋਕ ਆਪਣੀ ਅਤੇ ਆਪਣੀਆਂ ਬੇਟੀਆਂ ਦੀ ਜਾਨ ਬਚਾਉਣ ਲਈ ਪਾਕਿਸਤਾਨ ਤੋਂ ਭੱਜ ਕੇ ਭਾਰਤ ਆਏ ਹਨ ।

ਉਨ੍ਹਾਂ ਕਿਹਾ ਕਿ ਹਰ ਦੇਸ਼ਵਾਸੀ  ਦੇ ਮਨ ਵਿੱਚ ਇਹ ਸਵਾਲ ਹੈ ਕਿ ਲੋਕ ਪਾਕਿਸਤਾਨ ਦੇ ਖਿਲਾਫ ਬੋਲਣ ਦੀ ਬਜਾਏ ਇਨ੍ਹਾਂ ਲੋਕਾਂ ਦੇ ਖਿਲਾਫ ਕਿਉਂ ਜਲੂਸ ਕੱਢ ਰਹੇ ਹਨ ।

ਭਾਰਤ ਦੀ ਸੰਸਦ  ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਲੋਕਾਂ  ਲਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਤੁਸੀਂ ਅੰਦੋਲਨ ਕਰਨਾ ਹੈ ਤਾਂ ਪਿਛਲੇ 70 ਵਰ੍ਹਿਆਂ ਵਿੱਚ ਪਾਕਿਸਤਾਨ ਦੁਆਰਾ ਕੀਤੇ ਗਏ ਕਾਰਨਾਮਿਆਂ ਦੇ ਖ਼ਿਲਾਫ਼ ਆਪਣੀ ਆਵਾਜ ਉਠਾਓ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਪਾਕਿਸਤਾਨ ਦੀ ਇਸ ਕਾਰਵਾਈ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਖੁਲਾਸਾ ਕੀਤਾ ਜਾਵੇ ।  ਅਗਰ ਤੁਸੀਂ ਨਾਅਰੇ ਲਗਾਉਣੇ ਹਨਤਾਂ ਪਾਕਿਸਤਾਨ ਵਿੱਚ ਜਿਸ ਤਰ੍ਹਾਂ ਨਾਲ ਘੱਟ ਗਿਣਤੀਆਂ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਉਸ ਦੇ ਖ਼ਿਲਾਫ਼ ਨਾਅਰੇ ਲਗਾਓ ।  ਅਗਰ ਤੁਸੀਂ ਕੋਈ ਜਲੂਸ ਕੱਢਣਾ ਹੈ ਤਾਂ ਪਾਕਿਸਤਾਨ ਵਿੱਚ ਪ੍ਰਤਾੜਿਤ ਕੀਤੇ ਜਾ ਰਹੇ ਹਿੰਦੂ – ਦੱਬ ਕੁਚਲੇ  - ਪੀੜਿਤ - ਸ਼ੋਸ਼ਿਤਾਂ  ਦੇ ਸਮਰਥਨ ਵਿੱਚ ਜਲੂਸ ਕੱਢੋ

ਪ੍ਰਧਾਨ ਮੰਤਰੀ ਨੇ 3 ਪ੍ਰਸਤਾਵਾਂ  ਬਾਰੇ ਸੰਤ ਸਮਾਜ ਦਾ ਸਰਗਰਮ ਸਮਰਥਨ ਮੰਗਿਆ ਹੈ ।

ਪਹਿਲਾਹਰ ਵਿਅਕਤੀ ਦੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਨੂੰ ਮਹੱਤਵ ਦਿੰਦੇ ਹੋਏ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਨੂੰ ਮਜ਼ਬੂਤ ਬਣਾਉਣਾ ।

ਦੂਜਾਪ੍ਰਕਿਰਤੀ ਅਤੇ ਵਾਤਾਵਰਣ ਦੀ ਸੁਰੱਖਿਆ ਕਰਨਾ

ਅਤੇ ਤੀਜਾਜਲ ਸੰਭਾਲ਼ਵਾਟਰ ਹਾਰਵੈਸਟਿੰਗ ਬਾਰੇ ਜਨ ਜਾਗਰੂਕਤਾ ਲਈ ਸਹਿਯੋਗ ਕਰਨਾ

ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਉਚਿਤ ਮਾਰਗ ਲਈ ਸੰਤਾਂਮਹਾਤਮਾ ਅਤੇ ਗੁਰੂਆਂ ਨੂੰ ਇੱਕ ਪ੍ਰਕਾਸ਼ ਸਤੰਭ  ਦੇ ਰੂਪ ਵਿੱਚ ਦੇਖਿਆ ਹੈ ।

https://twitter.com/PMOIndia/status/1212676458159591424

***

ਵੀਆਰਆਰਕੇ/ਏਕੇ
 



(Release ID: 1598392) Visitor Counter : 78


Read this release in: English