ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ “ਈਟ ਰਾਈਟ” ਮੇਲੇ ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕੀਤਾ

ਸਹੀ ਭੋਜਨ ਨਾਲ ਭਾਰਤ ਵਿੱਚ ਬਿਮਾਰੀਆਂ ਘਟਾਉਣ ਵਿੱਚ ਮਦਦ ਮਿਲੇਗੀ
ਭਾਈਚਾਰਕ ਪ੍ਰੋਗਰਾਮਾਂ ਵਿੱਚ ਈਟ ਰਾਈਟ ਮੇਲਿਆਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ

Posted On: 26 DEC 2019 4:18PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾਕਟਰ ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿਖੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਦੂਜੇ ਈਟ ਰਾਈਟ ਮੇਲੇ (ਖਾਣ ਪੀਣ ਦੀਆਂ ਚੰਗੀਆਂ ਆਦਤਾਂ ਨਾਲ ਜੁੜੇ ਮੇਲੇ) ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਹੀ ਭੋਜਨ ਨਾਲ ਬਿਮਾਰੀਆਂ ਘਟਣਗੀਆਂ। ਸਹੀ ਭੋਜਨ ਦੀ ਆਦਤ ਪਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਜਨ ਅੰਦੋਲਨ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਇਸ ਨਾਲ ਦੇਸ਼ 'ਤੇ ਬਿਮਾਰੀਆਂ ਦੇ ਬੋਝ ਵਿੱਚ ਕਮੀ ਆਵੇਗੀ।

ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਐੱਫਐੱਸਐੱਸਏਆਈ (ਭਾਰਤੀ ਖੁਰਾਕ ਸੰਰਕਸ਼ਾ ਅਤੇ ਮਾਨਕ ਅਥਾਰਿਟੀ) ਦਾ ਈਟ ਰਾਈਟ ਮੇਲਾ ਇੱਕ ਸ਼ਲਾਘਾਯੋਗ ਯਤਨ ਹੈ। ਈਟ ਰਾਈਟ ਮੇਲੇ ਨੂੰ ਭਾਈਚਾਰਕ ਪ੍ਰੋਗਰਾਮਾਂ ਅਤੇ ਸਥਾਨਕ ਮੇਲਿਆਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਵੱਖ-ਵੱਖ ਭੋਜਨਾਂ ਦੇ ਸਿਹਤ ਅਤੇ ਪੋਸ਼ਣ ਫਾਇਦਿਆਂ ਬਾਰੇ ਜਾਣਕਾਰੀ ਹਾਸਲ ਕਰ ਸਕਣ। ਮਾਹਿਰਾਂ ਵੱਲੋਂ ਲੋਕਾਂ ਨੂੰ ਖੁਰਾਕ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਭੋਜਨ ਬਣਾਉਣ ਦੇ ਤਰੀਕਿਆਂ ਦਾ ਸਿੱਧਾ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਅਜਿਹੇ ਆਯੋਜਨਾਂ ਨਾਲ ਲੋਕਾਂ ਨੂੰ ਮਨੋਰੰਜਨ ਵੀ ਮਿਲੇਗਾ।

ਡਾਕਟਰ ਹਰਸ਼ ਵਰਧਨ ਨੇ ਇਸ ਤੱਥ ਨੂੰ ਦੱਸਦਿਆਂ ਕਿਹਾ ਕਿ ਭਾਰਤ ਇੱਕ ਪਾਸੇ ਘੱਟ-ਪੋਸ਼ਣ ਨਾਲ ਜੂਝ ਰਿਹਾ ਹੈ, ਜਿਸ ਨਾਲ ਇੱਕ ਪਾਸੇ ਵਾਸਟਿੰਗ ਅਤੇ ਸਟੰਟਿੰਗ ਵਰਗੀਆਂ ਬਿਮਾਰੀਆਂ ਸਾਹਮਣੇ ਆਈਆਂ ਹਨ ਅਤੇ ਦੂਜੇ ਪਾਸੇ ਲੋਕ ਮੋਟਾਪੇ ਨਾਲ ਪੀੜਿਤ ਹੋ ਰਹੇ ਹਨ। ਮੋਟਾਪੇ ਦਾ ਮੁੱਖ ਕਾਰਨ ਵੱਧ ਮਾਤਰਾ ਵਿੱਚ ਜੰਕ ਫੂਡ ਦਾ ਉਪਯੋਗ, ਗਲਤ ਖੁਰਾਕ ਦੀ ਚੋਣ, ਵੱਧ ਮਾਤਰਾ ਵਿੱਚ ਭੋਜਨ ਲੈਣਾ ਅਤੇ ਕਸਰਤ ਦੀ ਕਮੀ ਹੈ। ਭੋਜਨ ਨਾਲ ਸਬੰਧਤ ਬਿਮਾਰੀਆਂ ਦੇ ਵਾਧੇ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਇੱਕ ਦਹਾਕੇ ਦੀ ਤੁਲਨਾ ਵਿੱਚ ਲੋਕ ਘੱਟ ਸਿਹਤਯਾਬ ਭੋਜਨ ਲੈ ਰਹੇ ਹਨ। ਇਸ ਬਾਰੇ ਐੱਫਐੱਸਐੱਸਏਆਈ ਵੱਲੋਂ ਸ਼ੁਰੂ ਕੀਤਾ ਗਿਆ ਈਟ ਰਾਈਟ ਅੰਦੋਲਨ ਸਮੇਂ ਦੀ ਮੰਗ ਦੇ ਅਨੁਸਾਰ ਹੈ।

 

ਡਾਕਟਰ ਹਰਸ਼ ਵਰਧਨ ਨੇ ਦ ਪਰਪਲ ਬੁੱਕ ਲਾਂਚ ਕੀਤੀ। ਇਹ ਬਿਮਾਰੀਆਂ ਲਈ ਸਹੀ ਖੁਰਾਕ ਦੱਸਣ ਵਾਲੀ ਕਿਤਾਬ ਹੈ। ਇਸ ਕਿਤਾਬ ਵਿੱਚ ਹਸਪਤਾਲਾਂ ਲਈ ਸ਼ੂਗਰ, ਵੱਧ ਤਣਾਅ, ਕੈਂਸਰਪੇਟ ਦੀਆਂ ਬਿਮਾਰੀਆਂ ਨਾਲ ਸਬੰਧਿਤ ਭੋਜਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਹ ਕਿਤਾਬ www.fssai.gov.in ਤੋਂ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ।

ਪ੍ਰੋਗਰਾਮ ਵਿੱਚ ਡਾਕਟਰ ਹਰਸ਼ ਵਰਧਨ ਨੇ NetSCoFAN (ਭੋਜਨ ਸੁਰੱਖਿਆ ਅਤੇ ਪੋਸ਼ਣ ਲਈ ਵਿਗਿਆਨਕ ਸਹਿਯੋਗ ਨੈੱਟਵਰਕ) ਲਾਂਚ ਕੀਤਾ, ਜਿਹੜਾ ਭੋਜਨ ਅਤੇ ਪੋਸ਼ਣ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸੋਧ ਤੇ ਸਿੱਖਿਆ ਅਦਾਰਿਆਂ ਦਾ ਨੈੱਟਵਰਕ ਹੈ। ਇਸ ਨੈੱਟਵਰਕ ਵਿੱਚ ਵੱਖ-ਵੱਖ ਪ੍ਰਮੁੱਖਾਂ/ਡਾਇਰੈਕਟਰਾਂ ਅਤੇ ਵਿਗਿਆਨੀਆਂ ਬਾਰੇ ਵਿਸਤ੍ਰਿਤ ਜਾਣਕਾਰੀ, ਇੱਕ ਡਾਇਰੈਕਟਰੀ ਤਹਿਤ ਦਿੱਤੀ ਗਈ ਹੈ। NetSCoFAN  ਤਹਿਤ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਅਦਾਰਿਆਂ ਦੇ 8 ਗਰੁੱਪ ਹਨ। ਇਨ੍ਹਾਂ ਖੇਤਰਾਂ ਵਿੱਚ ਮੁੱਖ ਹਨ- ਜੀਵ ਵਿਗਿਆਨ, ਰਸਾਇਣ, ਪੋਸ਼ਣ, ਪਸ਼ੂਆਂ ਤੋਂ ਪ੍ਰਾਪਤ ਭੋਜਨ, ਪੇੜ ਪੌਦਿਆਂ ਤੋਂ ਪ੍ਰਾਪਤ ਭੋਜਨ, ਜਲ ਅਤੇ ਹੋਰ ਰੁੱਖ, ਭੋਜਨ ਦੀ ਜਾਂਚ ਸੁਰੱਖਿਅਤ ਅਤੇ ਟਿਕਾਊ ਪੈਕੇਜਿੰਗ ਆਦਿ। ਐੱਫਐੱਸਐੱਸਏਆਈ ਨੇ 8 ਨੋਡਲ ਅਦਾਰਿਆਂ ਦੀ ਪਹਿਚਾਣ ਕੀਤੀ ਹੈ, ਜਿਹੜੇ ਸੋਧ, ਸਰਵੇਖਣ ਅਤੇ ਸਬੰਧਿਤ ਕੰਮ ਕਰਨਗੇ। ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ NetSCoFAN ਖੁਰਾਕ ਸੁਰੱਖਿਆ ਮਾਮਲਿਆਂ ਤੇ ਡਾਟਾ ਇਕੱਠਾ ਕਰੇਗਾ ਅਤੇ ਡਾਟਾ ਬੇਸ ਤਿਆਰ ਕਰੇਗਾ।

ਡਾਕਟਰ ਹਰਸ਼ ਵਰਧਨ ਨੇ ਉਦਘਾਟਨ ਪ੍ਰੋਗਰਾਮ ਦੌਰਾਨ ਦਿੱਲੀ ਦੇ ਖੁਰਾਕ ਸੁਰੱਖਿਆ ਕਮਿਸ਼ਨਰ, ਸ਼੍ਰੀ ਡੀ ਐੱਨ ਸਿੰਘ ਨੂੰ 3 ਮੋਬਾਈਲ ਖੁਰਾਕ ਜਾਂਚ ਵੈਨ (ਸੀਐੱਨਜੀ ਸਮਰੱਥ) ਪ੍ਰਦਾਨ ਕੀਤੀਆਂ।

********

 

ਐੱਮਵੀ/ਆਈਏ


(Release ID: 1597921) Visitor Counter : 229


Read this release in: English