ਮੰਤਰੀ ਮੰਡਲ

ਮੰਤਰੀ ਮੰਡਲ ਨੇ 4 ਸਟਾਰ ਜਨਰਲ ਦੇ ਰੈਂਕ ਵਿੱਚ ਚੀਫ਼ ਆਵ੍ ਡਿਫੈਂਸ ਸਟਾਫ ਦਾ ਅਹੁਦਾ ਸਿਰਜਣ ਦੀ ਪ੍ਰਵਾਨਗੀ ਦਿੱਤੀ

Posted On: 24 DEC 2019 5:54PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੱਕ ਇਤਿਹਾਸਿਕ ਫੈਸਲਾ ਕਰਦੇ ਹੋਏ ਦੇਸ਼ ਦੇ ਉੱਚ ਰੱਖਿਆ ਪ੍ਰਬੰਧਨ ਵਿੱਚ ਜ਼ਬਰਦਸਤ ਸੁਧਾਰ ਕਰਦਿਆਂ 4 ਸਟਾਰ ਜਨਰਲ ਦੇ ਰੈਂਕ ਵਿੱਚ, ਚੀਫ਼ ਆਵ੍ ਡਿਫੈਂਸ ਸਟਾਫ ਦਾ ਅਹੁਦਾ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਨ੍ਹਾਂ ਦਾ ਵੇਤਨ ਅਤੇ ਅਤਿਰਿਕਤ ਸੁਵਿਧਾਵਾਂ ਸਰਵਿਸ ਚੀਫ਼ ਦੇ ਬਰਾਬਰ ਹੋਣਗੀਆਂ ।  ਚੀਫ਼ ਆਵ੍ ਡਿਫੈਂਸ ਸਟਾਫ ਸੈਨਿਕ ਮਾਮਲਿਆਂ  ਦੇ ਵਿਭਾਗ (ਡੀਐੱਮਏ) ਦਾ ਵੀ ਪ੍ਰਮੁੱਖ ਹੋਵੇਗਾ, ਜਿਸ ਦਾ ਗਠਨ ਰੱਖਿਆ ਮੰਤਰਾਲੇ ਦੇ ਅੰਦਰ ਕੀਤਾ ਜਾਵੇਗਾ ਅਤੇ ਉਹ ਉਸ ਦੇ ਸਕੱਤਰ  ਦੇ ਰੂਪ ਵਿੱਚ ਕਾਰਜ ਕਰਨਗੇ

ਚੀਫ਼ ਆਵ੍ ਡਿਫੈਂਸ ਸਟਾਫ ਦੀ ਅਗਵਾਈ ਵਿੱਚ ਮਿਲਟਰੀ ਮਾਮਲੇ ਵਿਭਾਗ ਨਿਮਨਲਿਖਿਤ ਖੇਤਰਾਂ ਵਿੱਚ  ਕਾਰਜ ਕਰੇਗਾ :

 

    1. ਸੰਘ ਦੀ ਹਥਿਆਰਬੰਦ ਸੈਨਾ ਯਾਨੀ ਸੈਨਾਨੌਸੈਨਾ ਅਤੇ ਹਵਾਈ ਸੈਨਾ
    2. ਰੱਖਿਆ ਮੰਤਰਾਲਾ ਦੇ ਕ੍ਰਮਬੱਧ ਹੈੱਡਕੁਆਰਟਰ ਜਿਨ੍ਹਾਂ ਵਿੱਚ ਸੈਨਾ ਹੈੱਡਕੁਆਰਟਰ, ਨੌਸੈਨਾ ਹੈੱਡਕੁਆਰਟਰਹਵਾਈ ਸੈਨਾ ਹੈੱਡਕੁਆਰਟਰ ਅਤੇ ਡਿਫੈਂਸ ਸਟਾਫ ਹੈੱਡਕੁਆਰਟਰ ਸ਼ਾਮਲ ਹਨ
    3. ਪ੍ਰਦੇਸ਼ਿਕ ਸੈਨਾ (ਟੈਰੀਟੋਰੀਅਲ ਆਰਮੀ)
    4. ਸੈਨਾਨੌਸੈਨਾ ਅਤੇ ਹਵਾਈ ਸੈਨਾ ਨਾਲ ਜੁੜੇ ਕਾਰਜ
    5. ਮੌਜੂਦਾ ਨਿਯਮਾਂ ਅਤੇ ਪ੍ਰਕਿਰਿਆਵਾਂ ਅਨੁਸਾਰ ਪੂੰਜੀਗਤ ਪ੍ਰਾਪਤੀਆਂ ਨੂੰ ਛੱਡ ਕੇ ਸੇਵਾਵਾਂ ਲਈ ਵਿਸ਼ੇਸ਼ ਖਰੀਦ ।

 

ਉਪਰੋਕਤ ਮਾਮਲਿਆਂ ਦੇ ਇਲਾਵਾ ਮਿਲਟਰੀ ਮਾਮਲੇ ਦੇ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਹੇਠਾਂ ਲਿਖੀਆਂ ਗੱਲਾਂ ਵੀ ਸ਼ਾਮਲ ਹੋਣਗੀਆਂ: -

 

ਏ.)  ਏਕੀਕ੍ਰਿਤ ਸੰਯੁਕਤ ਯੋਜਨਾਵਾਂ ਅਤੇ ਜ਼ਰੂਰਤਾਂ ਦੇ ਮਾਧਿਅਮ ਨਾਲ ਮਿਲਟਰੀ ਸੇਵਾਵਾਂ ਦੀ ਖਰੀਦਟ੍ਰੇਨਿੰਗ ਅਤੇ ਸਟਾਫ ਦੀ ਨਿਯੁਕਤੀ ਦੀ ਪ੍ਰਕਿਰਿਆ ਵਿੱਚ ਤਾਲਮੇਲ ਲਿਆਉਣਾ

ਬੀ.)  ਸੰਯੁਕਤ ਸੰਚਾਲਨ  ਰਾਹੀਂ ਸੰਸਾਧਨਾਂ ਦੇ ਤਰਕਸੰਗਤ ਇਸਤੇਮਾਲ ਲਈ ਸੈਨਾ ਕਮਾਂਡਾਂ ਦੇ ਪੁਨਰਗਠਨ ਅਤੇ ਸੰਯੁਕਤ ਥੀਏਟਰ ਕਮਾਂਡਾਂ ਦੇ ਗਠਨ ਦੀ ਸੁਵਿਧਾ

ਸੀ. )  ਸੈਨਾਵਾਂ ਦੁਆਰਾ ਸਵਦੇਸ਼ ਨਿਰਮਿਤ ਉਪਕਰਣਾਂ  ਦੇ ਇਸਤੇਮਾਲ ਨੂੰ ਹੁਲਾਰਾ ਦੇਣਾ ।

ਮਿਲਟਰੀ ਮਾਮਲੇ ਵਿਭਾਗ ਦਾ ਮੁਖੀ ਹੋਣ ਦੇ ਇਲਾਵਾ ਚੀਫ਼ ਆਵ੍ ਡਿਫੈਂਸ ਸਟਾਫ, ਚੀਫ਼ ਆਵ੍ ਸਟਾਫ ਕਮੇਟੀ ਦੇ ਚੇਅਰਮੈਨ ਵੀ ਹੋਣਗੇ ।  ਉਹ ਸੈਨਾ ਦੇ ਤਿੰਨਾਂ ਅੰਗਾਂ ਦੇ ਮਾਮਲਿਆਂ ਵਿੱਚ ਰੱਖਿਆ ਮੰਤਰੀ ਦੇ ਪ੍ਰਿੰਸੀਪਲ ਮਿਲਟਰੀ ਸਲਾਹਕਾਰ ਵਜੋਂ ਕਾਰਜ ਕਰਨਗੇਲੇਕਿਨ ਇਸ ਦੇ ਨਾਲ ਹੀ ਤਿੰਨਾਂ ਸੈਨਾਵਾਂ ਦੇ ਮੁਖੀ ਰੱਖਿਆ ਮੰਤਰੀ  ਨੂੰ ਆਪਣੀ ਸੈਨਾਵਾਂ ਦੇ ਸੰਬਧ ਵਿੱਚ ਸਲਾਹ ਦੇਣਾ ਜਾਰੀ ਰੱਖਣਗੇ ।  ਚੀਫ਼ ਆਵ੍ ਡਿਫੈਂਸ ਸਟਾਫ ਤਿੰਨਾਂ ਸੈਨਾਵਾਂ ਦੇ ਮੁਖੀਆਂ ਦਾ ਕਮਾਂਡ ਨਹੀਂ ਕਰਨਗੇ ਅਤੇ ਨਹੀਂ ਕਿਸੇ ਹੋਰ ਸੈਨਾ ਕਮਾਂਡ ਲਈ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਗੇ ਤਾਕਿ ਰਾਜਨੀਤਕ ਅਗਵਾਈ ਨੂੰ ਸੈਨਾ ਮਾਮਲਿਆਂ ਵਿੱਚ ਨਿਰਪੱਖ ਸੁਝਾਅ ਦੇ ਸਕਣ

ਚੀਫ਼ ਆਵ੍ ਸਟਾਫ ਕਮੇਟੀ  ਦੇ ਸਥਾਈ ਚੇਅਰਮੈਨ ਦੇ ਰੂਪ ਵਿੱਚ ਚੀਫ਼ ਆਵ੍ ਡਿਫੈਂਸ ਸਟਾਫ ਨਿਮਨਲਿਖਤ ਕਾਰਜ ਕਰਨਗੇ :-

 

  • ਉਹ ਤਿੰਨਾਂ ਮਿਲਟਰੀ ਸੇਵਾਵਾਂ ਲਈ ਪ੍ਰਸ਼ਾਸਨਿਕ ਕੰਮਾਂ ਦੀ ਦੇਖ - ਰੇਖ ਕਰਨਗੇ ।  ਤਿੰਨਾਂ ਸੇਵਾਵਾਂ ਨਾਲ ਜੁੜੀਆਂ ਏਜੰਸੀਆਂ, ਸੰਗਠਨਾਂ ਅਤੇ ਸਾਇਬਰ ਅਤੇ ਸਪੇਸ ਨਾਲ ਸਬੰਧਿਤ ਕੰਮਾਂ ਦੀ ਕਮਾਂਡ ਚੀਫ਼ ਆਵ੍ ਡਿਫੈਂਸ ਸਟਾਫ ਦੇ ਹੱਥਾਂ ਵਿੱਚ ਹੋਵੇਗੀ ।

 

ਸੀਡੀਐੱਸ ਰੱਖਿਆ ਮੰਤਰੀ ਦੀ ਪ੍ਰਧਾਨਗੀ ਵਾਲੀ ਰੱਖਿਆ ਅਧਿਗ੍ਰਹਿਣ ਪਰਿਸ਼ਦ ਅਤੇ ਐੱਨਐੱਸਏ ਦੀ ਪ੍ਰਧਾਨਗੀ ਵਾਲੀ ਡਿਫੈਂਸ ਪਲਾਨਿੰਗ ਕਮੇਟੀ ਦੇ ਮੈਂਬਰ ਹੋਣਗੇ ।

ਨਿਊਕਲੀਅਰ ਕਮਾਂਡ ਅਥਾਰਟੀ ਕਮਾਂਡ ਦੇ ਮਿਲਟਰੀ ਸਲਾਹਕਾਰ ਦੇ ਰੂਪ ਵਿੱਚ ਕਾਰਜ ਕਰਨਗੇ ।

ਪਹਿਲਾਂ ਸੀਡੀਐੱਸ ਦੇ ਕਾਰਜਭਾਰ ਸੰਭਾਲਣ  ਤੋਂ ਬਾਅਦ ਤਿੰਨ ਸਾਲਾਂ ਦੇ ਅੰਦਰ ਤਿੰਨਾਂ ਹੀ ਸੇਵਾਵਾਂ ਦੇ ਅਪਰੇਸ਼ਨਸ, ਲੌਜਿਸਟਿਕ‍ਸਟਰਾਂਸਪੋਰਟ, ਟ੍ਰੇਨਿੰਗ, ਸਹਾਇਕ ਸੇਵਾਵਾਂਸੰਚਾਰ, ਮੁਰੰ‍ਮਤ ਅਤੇ ਰੱਖ- ਰਖਾਅ ਆਦਿ ਵਿੱਚ ਸੰਯੁਕਤਤਾ ਸੁਨਿਸ਼ਚਿਤ ਕਰਨਗੇ ।

ਇਨਫ੍ਰਾਸਟਰਕਚਰ ਦਾ ਅਨੁਕੂਲ ਉਪਯੋਗ ਸੁਨਿਸ਼ਚਿਤ ਕਰਨਗੇ ਅਤੇ ਤਿੰਨਾਂ ਹੀ ਸੇਵਾਵਾਂ ਵਿੱਚ ਸੰਯੁਕ‍ਤਤਾ ਰਾਹੀਂ ਇਸ ਨੂੰ ਤਰਕਸੰਗਤ ਬਣਾਉਣਗੇ ।

  • ਏਕੀਕ੍ਰਿਤ ਸਮਰੱਥਾ ਵਿਕਾਸ ਯੋਜਨਾ  ( ਆਈਸੀਡੀਪੀ ) ਦੇ ਬਾਅਦ ਅੱਗੇ ਦੇ ਕਦਮ ਦੇ ਰੂਪ ਵਿੱਚ ਪੰਜ ਸਾਲਾ ਰੱਖਿਆ ਪੂੰਜੀਗਤ ਸਮਾਨ ਅਧਿਗ੍ਰਹਿਣ ਯੋਜਨਾ  (ਡੀਸੀਏਪੀ) ਅਤੇ ਦੋ ਸਾਲਾ ਦਾ ਨਿਰੰਤਰ ਸਲਾਨਾ ਅਧਿਗ੍ਰਹਿਣ ਯੋਜਨਾਵਾਂ (ਏਏਪੀ) ਨੂੰ ਲਾਗੂ ਕਰਨਗੇ ।

 

  • ਅਨੁਮਾਨਿਤ ਬਜਟ  ਦੇ ਅਧਾਰ ਉੱਤੇ ਪੂੰਜੀਗਤ ਸਮਾਨ ਖਰੀਦ  ਦੇ ਪ੍ਰਸ‍ਤਾਵਾਂ ਨੂੰ ਅੰਤਰ - ਸੇਵਾ ਪ੍ਰਾਥਮਿਕਤਾ ਦੇਣਗੇ ।
  • ਫਜੂਲ ਖਰਚ ਵਿੱਚ ਕਮੀ ਕਰਕੇ ਹਥਿਆਰਬੰਦ ਬਲਾਂ ਦੀ ਲੜਾਕੂ ਸਮਰੱਥਾਵਾਂ ਵਧਾਉਣ ਲਈ ਤਿੰਨਾਂ ਸੇਵਾਵਾਂ  ਦੇ ਕੰਮਕਾਜ ਵਿੱਚ ਸੁਧਾਰਾਂ ਨੂੰ ਲਾਗੂ ਕਰਨਗੇ ।

ਇਹ ਉ‍ਮੀਦ ਕੀਤੀ ਜਾ ਰਹੀ ਹੈ ਕਿ ਉੱਚ‍ ਰੱਖਿਆ ਪ੍ਰਬੰਧਨ ਵਿੱਚ ਇਸ ਸੁਧਾਰ ਨਾਲ ਹਥਿਆਰਬੰਦ ਕੋਆਰਡੀਨੇਟ ਰੱਖਿਆ ਸਿਧਾਂਤਾਂ ਅਤੇ ਪ੍ਰਕਿਰਿਆਵਾਂ ਨੂੰ ਲਾਗੂ ਕਰਨ ਦੇ ਸਮਰੱਥ ਹੋ ਜਾਣਗੇ ਅਤੇ ਇਸ ਦੇ ਨਾਲ ਹੀ ਇਹ ਤਿੰਨਾਂ ਸੇਵਾਵਾਂ ਦਰਮਿਆਨ ਇੱਕ ਸਾਂਝੀ ਰਣਨੀਤੀ ਨਾਲ ਏਕੀਕ੍ਰਿਤ ਸੈਨਾ ਮੁਹਿੰਮ ਦੇ ਸੰਚਾ‍ਲਨ ਨੂੰ ਹੁਲਾਰਾ ਦੇਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਵੇਗਾ । ਟ੍ਰੇਨਿੰਗ, ਲੌਜਿਸਟਿਕ‍ਸ ਅਤੇ ਅਪਰੇਸ਼ਨਸ ਦੇ ਨਾਲ-ਨਾਲ ਖਰੀਦ ਨੂੰ ਪਹਿਲ ਦੇਣ ਵਿੱਚ ਵੀ ਸੰਯੁਕ‍ਤ ਰਣਨੀਤੀ ਅਪਣਾਉਣ ਲਈ ਕੋਆਰਡੀਨੇਟਡ ਪ੍ਰਯਤਨ ਕਰਨ ਨਾਲ ਦੇਸ਼ ਨੂੰ ਲਾਭ ਹੋਵੇਗਾ ।

 

*****

ਵੀਆਰਆਰਕੇ/ਐੱਸਸੀ/ਐੱਸਐੱਚ
 


(Release ID: 1597919) Visitor Counter : 304


Read this release in: English