ਮੰਤਰੀ ਮੰਡਲ
ਮੰਤਰੀ ਮੰਡਲ ਨੇ ਇੰਡੀਆ ਇੰਫਰਾਸਟ੍ਰਕਚਰ ਫਾਈਨਾਂਸ ਕੰਪਨੀ ਲਿਮਿਟਡ (ਆਈਆਈਐੱਫਸੀਐੱਲ) ਨੂੰ ਇਕਵਿਟੀ ਸਹਾਇਤਾ ਦੇਣ ਅਤੇ ਅਧਿਕਾਰਤ ਪੂੰਜੀ ਵਿੱਚ ਵਾਧਾ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
11 DEC 2019 6:26PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਈਆਈਐੱਫਸੀਐੱਲ ਨੂੰ ਵਿੱਤੀ ਸਾਲ 2019-20 ਵਿੱਚ 5,300 ਕਰੋੜ ਰੁਪਏ ਅਤੇ ਵਿੱਤੀ ਸਾਲ 2020-21 ਵਿੱਚ 10,000 ਕਰੋੜ ਰੁਪਏ ਦੀ ਅਤਿਰਿਕਤ ਇਕਵਿਟੀ ਸਹਾਇਤਾ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੰਮ ਨਿਯਮਿਤ ਬਜਟ ਸਹਾਇਤਾ ਦੇ ਜ਼ਰੀਏ ਅਤੇ/ਪੁਨਰਪੂੰਜੀਕਰਣ ਬੌਂਡਾਂ ਨੂੰ ਜਾਰੀ ਕਰਕੇ ਪੂਰਾ ਕੀਤਾ ਜਾਵੇਗਾ । ਆਰਥਿਕ ਮਾਮਲਿਆਂ ਦਾ ਵਿਭਾਗ ਇਸ ਦੀ ਅਵਧੀ ਦੇ ਨਾਲ-ਨਾਲ ਨਿਯਮਾਂ ਅਤੇ ਸ਼ਰਤਾਂ ਨੂੰ ਤੈਅ ਕਰੇਗਾ । ਕੈਬਨਿਟ ਨੇ ਆਈਆਈਐੱਫਸੀਐੱਲ ਦੀ ਅਧਿਕਾਰਤ ਪੂੰਜੀ ਨੂੰ 6,000 ਕਰੋੜ ਰੁਪਏ ਤੋਂ ਵਧਾ ਕੇ 25,000 ਕਰੋੜ ਰੁਪਏ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਮੁੱਖ ਪ੍ਰਭਾਵ :
ਇਸ ਨਾਲ ਆਈਆਈਐੱਫਸੀਐੱਲ ਨੂੰ ਉਧਾਰੀ ਲਈ ਅਤਿਰਿਕਤ ਗੁੰਜਾਇਸ਼ ਰੱਖਣ ਵਿੱਚ ਮਦਦ ਮਿਲੇਗੀ, ਜਿਸ ਨਾਲ ਇਹ ਅਗਲੇ ਪੰਜ ਵਰ੍ਹਿਆਂ ਵਿੱਚ ਬੁਨਿਆਦੀ ਢਾਂਚਾ ਖੇਤਰ ਵਿੱਚ 100 ਲੱਖ ਕਰੋੜ ਰੁਪਏ ਨਿਵੇਸ਼ ਕਰਨ ਸਬੰਧੀ ਭਾਰਤ ਸਰਕਾਰ ਦੇ ਟੀਚੇ ਦੇ ਅਨੁਰੂਪ ਵੱਡੇ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਦੇ ਸਮਰੱਥ ਹੋ ਜਾਵੇਗੀ ।
******
ਐੱਸਸੀ/ਪੀਕੇ/ਐੱਸਐੱਚ
(रिलीज़ आईडी: 1596631)
आगंतुक पटल : 130
इस विज्ञप्ति को इन भाषाओं में पढ़ें:
English