ਮੰਤਰੀ ਮੰਡਲ

ਮੰਤਰੀ ਮੰਡਲ ਨੇ ਐੱਨਐੱਚਏਆਈ ਨੂੰ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ ਬਣਾਉਣ ਅਤੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਮੁਦਰੀਕਰਨ ਲਈ ਅਧਿਕਾਰ ਦਿੱਤੇ

Posted On: 11 DEC 2019 6:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੇਬੀ ਦੁਆਰਾ ਨਿਵੇਸ਼ ਟਰੱਸਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ (ਆਈਐੱਨਵੀਆਈਟੀ) ਬਣਾਉਣ ਅਤੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਮੁਦਰੀਕਰਨ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੂੰ ਅਧਿਕਾਰ ਦੇਣ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਐੱਨਐੱਚਏਆਈ ਘੱਟ ਤੋਂ ਘੱਟ ਇੱਕ ਸਾਲ ਦੇ ਟੋਲ ਕਲੈਕਸ਼ਨ ਟ੍ਰੈਕ ਰਿਕਾਰਡ ਵਾਲੇ ਮੁਕੰਮਲ ਰਾਸ਼ਟਰੀ ਰਾਜਮਾਰਗਾਂ ਦਾ ਮੁਦਰੀਕਰਨ ਕਰ ਸਕੇਗਾ। ਅਤੇ  ਐੱਨਐੱਚਏਆਈ ਪਹਿਚਾਣ ਕੀਤੇ ਗਏ ਰਾਜਮਾਰਗ ’ਤੇ ਟੋਲ ਲਗਾਉਣ ਦਾ ਅਧਿਕਾਰ ਰਾਖਵਾ ਰੱਖਦਾ ਹੈ।

ਪ੍ਰਭਾਵ :

  • ਆਈਐੱਨਵੀਆਈਟੀ ਸਾਧਨ ਵਜੋਂ ਨਿਵੇਸ਼ਕਾਂ ਨੂੰ ਅਧਿਕ ਲਚੀਲਤਾ ਪ੍ਰਦਾਨ ਕਰਦਾ ਹੈ ਅਤੇ ਇਹ ਹੇਠ ਲਿਖੇ ਅਵਸਰ ਪ੍ਰਦਾਨ ਕਰਦਾ ਹੈ :
  • ਵਿਸ਼ਿਸ਼ਟ ਓ ਐਂਡ ਐੱਮ ਰਿਆਇਤ ਪ੍ਰਾਪਤਕਰਤਾ ਬਣਾਉਣਾ
  • ਭਾਰਤੀ ਰਾਜ ਮਾਰਗ ਬਜ਼ਾਰ ਲਈ ਪੇਟੈਂਟ ਪੂੰਜੀ (20-30 ਵਰ੍ਹਿਆਂ ਲਈ) ਆਕਰਸ਼ਿਤ ਕਰਨਾ ਕਿਉਂਕਿ ਨਿਵੇਸ਼ਕ ਨਿਰਮਾਣ ਜੋਖਮ ਨੂੰ ਨਾਪਸੰਦ ਕਰਦੇ ਹਨ ਅਤੇ ਦੀਰਘਕਾਲਿਕ ਲਾਭ ਪ੍ਰਦਾਨ ਕਰਨ ਵਾਲੇ ਅਸਾਸਿਆਂ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਰੱਖਦੇ ਹਨ।
  • ਖੁਦਰਾ ਘਰੇਲੂ ਬਚਤ ਅਤੇ ਵਿਸ਼ੇਸ਼ ਸੰਸਥਾਨਾਂ (ਮਿਊਚਲ ਫੰਡ, ਪੀਐੱਫਆਰਡੀਏ ਆਦਿ) ਦੇ ਧਨ-ਕੋਸ਼ ਨੂੰ ਆਈਐੱਨਵੀਆਈਟੀ ਦੇ ਮਾਧਿਅਮ ਨਾਲ ਬੁਨਿਆਦੀ ਢਾਂਚਾ ਖੇਤਰ ਵਿੱਚ ਨਿਵੇਸ਼ ਕੀਤਾ ਜਾਵੇਗਾ।

****

ਐੱਸਸੀ/ਪੀਕੇ/ਐੱਸਐੱਚ


(Release ID: 1596581) Visitor Counter : 114


Read this release in: English