ਮੰਤਰੀ ਮੰਡਲ

ਮੰਤਰੀ ਮੰਡਲ ਨੇ ਪਬਲਿਕ ਸੈਕਟਰ ਬੈਂਕਾ ਦੁਆਰਾ ਵਿੱਤ ਪੱਖੋਂ ਮਜ਼ਬੂਤ ਐੱਨਬੀਐੱਫਸੀ/ ਐੱਚਐੱਫਸੀ ਤੋਂ ਉੱਚ ਰੇਟਿੰਗ ਵਾਲੇ ਸੰਯੋਜਿਤ ਅਸਾਸਿਆਂ ਨੂੰ ਖਰੀਦਣ ਲਈ "ਅੰਸ਼ਕ ਰਿਣ ਗਰੰਟੀ ਯੋਜਨਾ" ਨੂੰ ਪ੍ਰਵਾਨਗੀ ਦਿੱਤੀ

Posted On: 11 DEC 2019 6:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਹੈ

  1. ਵਿੱਤ ਪੱਖੋਂ ਤੋਂ ਮਜ਼ਬੂਤ ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ)/ਆਵਾਸ ਵਿੱਤ ਕੰਪਨੀਆਂ (ਐੱਚਐੱਫਸੀ) ਤੋਂ ਉੱਚ ਰੇਟਿੰਗ ਵਾਲੇ ਅਸਾਸਿਆਂ ਨੂੰ ਖਰੀਦਣ ਲਈ ‘ਅੰਸ਼ਕ ਕ੍ਰੈਡਿਟ ਗਰੰਟੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਦੀ ਪੇਸ਼ਕਸ਼ ਭਾਰਤ ਸਰਕਾਰ ਜਨਤਕ ਖੇਤਰ ਦੇ ਬੈਂਕਾਂ ਨੂੰ ਕਰੇਗੀਇਸ ਦੇ ਤਹਿਤ ਜੋ ਕੁੱਲ ਗਰੰਟੀ ਦਿੱਤੀ ਜਾਵੇਗੀ, ਉਹ ਯੋਜਨਾ  ਦੇ ਤਹਿਤ ਬੈਂਕਾਂ ਦੁਆਰਾ ਖਰੀਦ ਜਾ ਰਹੇ ਅਸਾਸਿਆਂ ਦੇ ਉਚਿਤ ਮੁੱਲਾਂ  ਦੇ 10 % ਤੱਕ  ਦੇ ਪਹਿਲੇ ਨੁਕਸਾਨ ਅਤੇ 10,000 ਕਰੋੜ ਰੁਪਏ, ਇਨ੍ਹਾਂ ਵਿੱਚੋਂ ਜੋ ਵੀ ਘੱਟ ਹੋਣ , ਤੱਕ ਸੀਮਤ ਹੋਵੇਗੀ ਆਰਥਿਕ ਮਾਮਲੇ ਵਿਭਾਗ (ਡੀਈਓ) ਨੇ ਇਹ ਸਹਿਮਤੀ ਪ੍ਰਗਟਾਈ ਹੈ ਇਸ ਯੋਜਨਾ ਦੇ ਦਾਇਰੇ ਵਿੱਚ ਉਹ ਐੱਨਬੀਐੱਫਸੀ/ਐੱਚਐੱਫਸੀ ਆਓਣਗੀਆਂ, ਜੋ 01 ਅਗਸਤ , 2018 ਤੋਂ ਪਹਿਲਾਂ ਇੱਕ ਵਰ੍ਹੇ ਦੀ ਅਵਧੀ ਦੇ ਦੌਰਾਨ ‘ਐੱਸਐੱਮਏ-0’ ਸ਼੍ਰੇਣੀ ਵਿੱਚ ਆ ਗਈਆਂ ਹਨਇਸੇ ਤਰ੍ਹਾਂ ਯੋਜਨਾ ਦੇ ਦਾਇਰੇ ਵਿੱਚ  ਉਹ ਸੰਯੋਜਿਤ ਅਸਾਸੇ ਆਓਣਗੇ, ਜਿਨ੍ਹਾਂ ਨੂੰ “ਬੀਬੀਬੀ”+ ਅਤੇ ਉਸ ਤੋਂ ਅਧਿਕ ਦੀ ਰੇਟਿੰਗ ਪ੍ਰਾਪਤ ਹੈ।
  2. ਭਾਰਤ ਸਰਕਾਰ ਦੁਆਰਾ ਪੇਸ਼ਕਸ਼ ਕੀਤੀ ਗਈ ਇੱਕ ਵਾਰ ਦੀ ਅੰਸ਼ਿਕ ਕ੍ਰੈਡਿਟ ਗਾਰੰਟੀ ਦੀ ਸਹੂਲਤ 30 ਜੂਨ, 2020 ਤੱਕ ਜਾਂ ਬੈਂਕਾਂ ਦੁਆਰਾ 1,00,000 ਕਰੋੜ ਰੁਪਏ ਮੁੱਲ ਦੇ ਅਸਾਸੇ ਖਰੀਦਣ ਦੀ ਮਿਤੀ ਤੱਕ ਖੁੱਲ੍ਹੀ ਰਹੇਗੀ ਇਨਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ। ਇਸ ਯੋਜਨਾ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ  ਵੈਧਤਾ ਨੂੰ ਤਿੰਨ ਮਹੀਨਿਆਂ ਤੱਕ ਵਧਾਉਣ ਦਾ ਅਧਿਕਾਰ ਵਿੱਤ ਮੰਤਰੀ ਨੂੰ ਦਿੱਤਾ ਗਿਆ ਹੈ।

 

ਪ੍ਰਮੁੱਖ ਪ੍ਰਭਾਵ:

ਸਰਕਾਰ ਵਲੋਂ ਪ੍ਰਸਤਾਵਿਤ ਗਾਰੰਟੀ ਸਹਾਇਤਾ ਅਤੇ ਇਸ ਸਦਕਾ ਸੰਯੋਜਿਤ ਅਸਾਸਿਆਂ ਦੀ ਖਰੀਦ  ਤੋਂ ਐੱਨਬੀਐੱਫਸੀ/ ਐੱਚਐੱਫਸੀ ਨੂੰ ਆਪਣੀ ਅਸਥਾਈ ਤਰਲਤਾ (ਲਿਕਵਡਿਟੀ) ਜਾਂ ਨਕਦ ਪ੍ਰਵਾਹ ਵਿੱਚ ਅਸੰਤੁਲਨ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਉਹ ਕਰਜ਼ਿਆਂ  ਦੀ ਸਿਰਜਣਾ ਵਿੱਚ ਲਗਾਤਾਰ ਯੋਗਦਾਨ ਕਰਨ ਅਤੇ ਕਰਜ਼ਦਾਰਾਂ ਨੂੰ ਅੰਤਿਮ ਵਿਕਲਪ  ਵਾਲੇ ਕਰਜ਼ੇ ਉਪਲੱਬਧ ਕਰਵਾਉਣ ਦੇ ਸਮਰਥ ਹੋ ਜਾਣਗੀਆਂ , ਜਿਸ ਨਾਲ ਆਰਥਿਕ ਵਿਕਾਸ ਦੀ ਰਫ਼ਤਾਰ ਤੇਜ਼ ਹੋ ਜਾਏਗੀ

 

 

 

*****

ਐੱਸਸੀ/ਪੀਕੇ/ਐੱਸਐੱਚ



(Release ID: 1596580) Visitor Counter : 135


Read this release in: English