ਪ੍ਰਧਾਨ ਮੰਤਰੀ ਦਫਤਰ

ਸੰਬਲਪੁਰ ਯੂਨੀਵਰਸਿਟੀ, ਓਡੀਸ਼ਾ ਦੀ ਤੀਹਵੀਂ ਕਨਵੋਕੇਸ਼ਨ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪ੍ਰਮੋਦ ਕੁਮਾਰ ਮਿਸ਼ਰਾ ਦੁਆਰਾ ਸੰਬੋਧਨ

Posted On: 29 NOV 2019 5:56PM by PIB Chandigarh

ਮਾਣਯੋਗ  ਪ੍ਰੋ. ਗਣੇਸ਼ੀ ਲਾਲ ਓਡੀਸ਼ਾ ਦੇ ਰਾਜਪਾਲ; ਪ੍ਰੋ. ਦੀਪਕ ਬਹੇਰਾ, ਵਾਈਸ ਚਾਂਸਲਰ; ਸੈਨੇਟ, ਸਿੰਡੀਕੇਟ ਅਤੇ ਅਕਾਦਮਿਕ ਕੌਂਸਲ ਦੇ ਮੈਂਬਰ; ਫੈਕਲਟੀ ਅਤੇ ਸਟਾਫ ਦੇ ਮੈਂਬਰ; ਸਤਿਕਾਰਯੋਗ ਮਹਿਮਾਨ, ਮਾਪੇ ਅਤੇ ਮੇਰੇ ਪਿਆਰੇ ਵਿਦਿਆਰਥੀਓ,

 

ਸਭ ਤੋਂ ਪਹਿਲਾਂ ਮੈਂ ਪ੍ਰੋ. ਬਹੇਰਾ ਅਤੇ ਉਨ੍ਹਾਂ ਦੀ ਟੀਮ ਦਾ ਮੈਨੂੰ ਸੰਬਲਪੁਰ ਯੂਨੀਵਰਸਿਟੀ ਦੀ ਤੀਹਵੀਂ  ਕਨਵੋਕੇਸ਼ਨ ਵਿੱਚ ਸੱਦਣ ਲਈ ਧੰਨਵਾਦ ਕਰਦਾ ਹਾਂ ਮੈਂ ਹਰੇ ਭਰੇ ਦਰਖਤਾਂ ਭਰੇ ਅਤੇ  ਸ਼ਾਂਤੀ ਦੇ ਮਾਹੌਲ ਵਿਚਕਾਰ ਜੋਤੀ ਵਿਹਾਰ ਵਿਖੇ ਅੱਜ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਬਹੁਤ ਖੁਸ਼ ਹਾਂ

ਤੁਹਾਡੀ ਯੂਨੀਵਰਸਿਟੀ ਸਾਡੇ ਦੇਸ਼ ਦੇ ਇਤਿਹਾਸ ਅਤੇ ਵਿਰਸੇ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ ਖੇਤਰ ਦੀ ਦੇਵੀ ਮਾਂ ਦਾ ਸਥਾਨ ਸਮਲੇਸ਼ਵਰੀ ਇੱਥੋਂ ਬਹੁਤ ਦੂਰ ਨਹੀਂ ਹੈ ਇਹ ਵੀਰ ਸੁਰੇਂਦਰ ਸਾਈ ਦੀ ਧਰਤੀ ਵੀ ਹੈ, ਜੋ 1857 ਦੀ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਬਸਤੀਵਾਦੀ ਰਾਜ ਦੇ ਵਿਰੁੱਧ ਖੜ੍ਹੇ  ਹੋਏ ਸਨ ਇਸ ਦੇ ਨੇੜੇ ਹੀ ਸਥਿਤ ਹੀਰਾਕੁਡ ਡੈਮ, ਆਧੁਨਿਕ ਭਾਰਤ ਦੀ ਉਸਾਰੀ ਦੀ ਨੁਮਾਇੰਦਗੀ ਕਰਦਾ ਹੈ

ਤੁਹਾਡੀ ਯੂਨੀਵਰਸਿਟੀ  ਮੇਰੇ ਲਈ ਨਿਜੀ ਤੌਰ 'ਤੇ ਵੀ ਬਹੁਤ ਮਹੱਤਵ ਰੱਖਦੀ ਹੈ, ਕਿਉਂਕਿ  ਗ੍ਰੈਜੂਏਸ਼ਨ ਕਰਨ ਵਾਲੀਆਂ ਮੇਰੀਆਂ ਤਿੰਨਾਂ ਯੂਨੀਵਰਸਿਟੀ ਪ੍ਰੀਖਿਆਵਾਂ ਇਸ ਦੇ ਅਧੀਨ ਸਨ  ਦਿਲਚਸਪ ਗੱਲ ਇਹ ਹੈ ਕਿ ਮੈਂ ਉਨ੍ਹਾਂ ਪਹਿਲੇ ਵਿਦਿਆਰਥੀਆਂ ਦੇ ਪਹਿਲੇ ਬੈਚ ਵਿੱਚੋਂ ਸਾਂ ਜਿਸ ਦੇ ਨਤੀਜੇ ਆਪਣੀ ਹੋਂਦ ਵਿੱਚ ਆਉਣ ਤੋਂ ਬਾਅਦ ਇਸ ਯੂਨੀਵਰਸਿਟੀ ਨੇ ਪ੍ਰਕਾਸਿਤ ਕੀਤੇ ਮੇਰੇ ਕੋਲ ਉਨ੍ਹਾਂ ਸ਼ੁਰੂਆਤੀ ਦਿਨਾਂ ਦੀਆਂ ਬਹੁਤ ਪਿਆਰੀਆਂ ਯਾਦਾਂ ਹਨ!

ਮੇਰੇ ਪਿਆਰੇ ਵਿਦਿਆਰਥੀਓ, ਤੁਹਾਡੇ ਵਿੱਚੋਂ ਬਹੁਤਿਆਂ ਨੇ ਅੱਜ ਅੰਡਰਗ੍ਰੈਜੂਏਟ, ਮਾਸਟਰਸ ਅਤੇ ਡਾਕਟਰੇਟ  ਡਿਗਰੀਆਂ, ਅਵਾਰਡ ਅਤੇ ਮੈਡਲ ਪ੍ਰਾਪਤ ਕੀਤੇ ਹਨ ਮੈਂ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਹਾਂ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜਿਸ ਦੀ ਤੁਹਾਨੂੰ ਕਦਰ ਕਰਨੀ ਚਾਹੀਦੀ ਹੈ ਅਤੇ ਮਨਾਉਣਾ ਚਾਹੀਦਾ ਹੈ  ਪਰ, ਉਸੇ ਸਮੇਂ, ਤੁਹਾਨੂੰ ਭਵਿੱਖ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਇਸ ਬੁਨਿਆਦ ਨੂੰ ਅੱਗੇ ਵਧਾਉਂਦੇ ਹੋਏ ਅਜਿਹੇ ਬਹੁਤ ਸਾਰੇ ਹੋਰ ਮੀਲ ਪੱਥਰ ਗੱਡਣ ਵੱਲ ਧਿਆਨ ਦੇਣਾ ਚਾਹੀਦਾ ਹੈ

ਤੁਹਾਡੇ ਵਿੱਚੋਂ ਬਹੁਤ ਸਾਰੇ ਆਪਣਾ ਕੋਰਸ ਪੂਰਾ ਹੋਣ 'ਤੇ ਯੂਨੀਵਰਸਿਟੀ ਛੱਡਣਗੇ  ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਆਪਣੇ ਨੰਬਰ ਜਾਂ ਡਿਗਰੀਆਂ ਨਾਲੋਂ ਬਹੁਤ ਕੁਝ ਜ਼ਿਆਦਾ ਆਪਣੇ ਨਾਲ ਲੈ ਕੇ ਜਾਵੋਗੇ ਤੁਸੀਂ ਆਪਣੇ ਨਾਲ ਕਈ ਸਾਲਾਂ ਦੀ ਸਿਖਲਾਈ ਲੈ ਕੇ ਜਾਵੋਗੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਕਲਾਸ ਕਮਰਿਆਂ ਦੇ ਬਾਹਰ ਵੀ ਓਨਾ ਹੀ ਕੁਝ ਸਿੱਖਿਆ ਹੈ ਜਿੰਨਾ ਤੁਸੀਂ ਅੰਦਰ ਸਿੱਖਿਆ ਹੈ ਤੁਹਾਡੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ, ਤੁਹਾਡੇ ਹਾਣੀਆਂ ਅਤੇ ਇੱਥੋਂ ਤੱਕ ਕਿ ਮਹਿਮਾਨਾਂ ਨਾਲ ਤੁਹਾਡੀ ਗੱਲਬਾਤ ਨੇ ਹਮੇਸ਼ਾ ਪ੍ਰਭਾਵ ਛੱਡਣੇ ਹਨਇਨ੍ਹਾਂ ਪਰਸਪਰ ਗੱਲਬਾਤ ਅਤੇ ਸਬੰਧਾਂ  ਦੀ ਕਦਰ ਕਰੋ

 

ਇਹ ਵੀ ਯਾਦ ਰੱਖੋ ਕਿ ਤੁਸੀਂ ਅੱਜ ਜੋ ਕੁਝ ਹਾਸਲ ਕੀਤਾ ਹੈ ਉਹ ਸਿਰਫ ਤੁਹਾਡੀਆਂ ਆਪਣੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਨਹੀਂ ਹੈ, ਬਲਕਿ ਇਸ ਵਿੱਚ ਤੁਹਾਡੇ ਮਾਪਿਆਂ, ਅਧਿਆਪਕਾਂ ਅਤੇ ਤੁਹਾਡੇ ਆਸ ਪਾਸ ਅਣਗਿਣਤ ਹੋਰਨਾਂ ਦੇ ਯੋਗਦਾਨ ਦਾ ਵੀ ਹੈ  ਤੁਹਾਡੀ ਸਫਲਤਾ ਵਿੱਚ ਹਰੇਕ ਨੇ ਇੱਕ ਭੂਮਿਕਾ ਨਿਭਾਈ ਹੈ  ਤੁਹਾਨੂੰ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ  ਕਰਨਾ ਚਾਹੀਦਾ ਹੈ ਹਮੇਸ਼ਾ ਯਾਦ ਰੱਖੋ ਕਿ ਕੋਈ ਵੀ ਵਿਅਕਤੀ ਆਪਣੇ ਆਪ ਹੀ  ਸਫਲ ਨਹੀਂ ਹੁੰਦਾ

 

ਅੱਜ, ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ 'ਤੇ ਕਦਮ ਰੱਖ ਰਹੇ ਹੋਤਾਂ ਤੁਸੀਂ ਬੇਮਿਸਾਲ ਸੰਭਾਵਨਾਵਾਂ ਅਤੇ ਮੌਕਿਆਂ ਦਾ ਆਨੰਦ ਮਾਣ ਰਹੇ  ਹੋ ਰਾਸ਼ਟਰ  ਗਤੀਸ਼ੀਲਤਾ ਅਤੇ ਜਾਗ੍ਰਿਤੀ ਦੀ ਇੱਕ ਨਵੀਂ ਭਾਵਨਾ ਦਾ ਗਵਾਹ ਹੈ

 

ਸਾਡੇ ਪ੍ਰਧਾਨ ਮੰਤਰੀ ਦੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ  ਦੇ ਅਨੁਕੂਲ ਅਣਗਿਣਤ ਪਹਿਲਾਂ  ਕੀਤੀਆਂ ਜਾ ਰਹੀਆਂ  ਹਨ ਵਿਸ਼ੇਸ਼ ਤੌਰ 'ਤੇ ਆਰਥਿਕ ਮੋਰਚੇ' ਤੇ, ਉਨ੍ਹਾਂ ਨੇ  2024 ਤੱਕ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਨਿਰਧਾਰਿਤ ਕੀਤਾ ਹੈ, ਭਾਵੇਂ  ਇਹ ਇੱਕ ਉਤਸ਼ਾਹੀ ਖਾਹਿਸ਼  ਹੈ, ਪਰ ਅਸੀਂ ਇਸ ਦੇ ਰਾਹ 'ਤੇ ਹਾਂ ਅਤੇ ਇਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ

 

ਸਾਡੀ ਆਰਥਿਕ ਬੁਨਿਆਦ ਮਜ਼ਬੂਤ ਹੈ ਸਾਲ 2014 ਤੋਂ 2019 ਦੀ ਮਿਆਦ ਵਿੱਚ, ਸਾਡੀ ਸਲਾਨਾ ਔਸਤ ਜੀਡੀਪੀ 7.5 ਪ੍ਰਤੀਸ਼ਤ ਸੀ ਜੋ ਕਿ ਆਜ਼ਾਦੀ ਤੋਂ ਬਾਅਦ  ਸਭ ਤੋਂ ਉੱਚੀ ਹੈ ਇਹ ਜੀ -20 ਦੇਸ਼ਾਂ ਵਿੱਚ ਵੀ ਸਭ ਤੋਂ ਉੱਚੀ ਸੀ  ਪਿਛਲੇ ਪੰਜ ਸਾਲਾਂ ਦੌਰਾਨ ਮੈਕਰੋ-ਆਰਥਿਕ ਸਥਿਰਤਾ ਇੱਕ ਅਧਾਰ ਰਹੀ ਹੈ ਜਿਸ 'ਤੇ ਵੱਖ-ਵੱਖ ਸੁਧਾਰ ਕੀਤੇ ਗਏ ਹਨ ਅਸੀਂ ਮਹਿੰਗਾਈ ਨੂੰ ਘੱਟ ਪੱਧਰ ਉੱਤੇ ਰੱਖਿਆ, ਵਿੱਤੀ ਖਰਚਿਆਂ ਨੂੰ ਅਨੁਸ਼ਾਸਿਤ ਕੀਤਾ, ਅਤੇ ਚਾਲੂ ਖਾਤੇ ਦੇ ਘਾਟੇ ਨੂੰ ਕਾਬੂ ਹੇਠ ਰੱਖਿਆ ਹੈ ਅਗਰ ਅਸੀਂ 2009 -14 ਅਤੇ 2014-19 ਦੀਆਂ ਦੋ ਮਿਆਦਾਂ ਦੀ ਤੁਲਨਾ ਕਰੀਏ ਤਾਂ ਮੁਦਰਾ ਸਫੀਤੀ 10.3% ਤੋਂ ਘਟ ਕੇ 4.5%, ਵਿੱਤੀ ਘਾਟਾ 5.3% ਘਟ ਕੇ  ਜੀਡੀਪੀ ਦੇ 3.4%, ਅਤੇ ਚਾਲੂ ਖਾਤਾ ਘਾਟਾ ਜੀ.ਡੀ.ਪੀ. ਦੇ 3.3% ਤੋਂ ਘੱਟ ਕੇ 1.4% ਤੇ ਆ ਗਿਆ

 

ਕਈ ਬੁਨਿਆਦੀ, ਮੋਹਰੀ ਸੁਧਾਰ ਕੀਤੇ ਗਏ ਹਨ ਸਾਲ 2016 ਵਿੱਚ ਇਨਸੌਲਵੈਂਸੀ ਅਤੇ ਦੀਵਾਲੀਆਪਣ ਕੋਡ ਦੀ ਸ਼ੁਰੂਆਤ ਦੇਸ਼ ਦੀ ਵਿੱਤੀ ਪ੍ਰਣਾਲੀ ਦੀ ਸਫਾਈ ਅਤੇ ਇਸ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸੀ ਚਾਰ ਜਾਂ 5 ਸਾਲ ਪਹਿਲਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਵੱਡੇ ਕਾਰਪੋਰੇਟ ਘਰਾਣੇ ਵੀ ਜਵਾਬਦੇਹ ਹੋਣਗੇਜੇ ਉਨ੍ਹਾਂ ਨੇ ਪ੍ਰਣਾਲੀ ਨਾਲ  ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਹ  ਆਪਣੀ ਜਾਇਦਾਦ ਗਵਾ ਦੇਣਗੇ  ਜੇ ਉਨ੍ਹਾਂ ਨੇ ਆਪਣੇ ਕਰਜ਼ੇ ਵਾਪਸ ਨਾ ਕੀਤੇ ਤਾਂ ਉਹ ਆਪਣੀ ਜਾਇਦਾਦ ਗੁਆ ਦੇਣਗੇ  ਸਾਲ 2017 ਵਿੱਚ ਮਾਲ ਅਤੇ ਸਰਵਿਸਜ਼  ਟੈਕਸ  ਕਾਨੂੰਨ  ਨੂੰ ਲਾਗੂ ਕਰਨਾ ਵੀ ਭਾਰਤ ਨੂੰ ਆਰਥਿਕ ਤੌਰ 'ਤੇ  ਸਾਂਝੇ ਬਜ਼ਾਰ ਨਾਲ  ਜੋੜਨ ਲਈ ਇੱਕ ਮਹੱਤਵਪੂਰਨ ਉਪਾਅ ਸੀ ਇਹ ਉੱਚ ਆਰਥਿਕ ਵਿਕਾਸ ਦਾ ਸਮਰਥਨ ਕਰਦਾ ਹੈ ਅਤੇ ਪਾਰਦਰਸ਼ਤਾ ਲਿਆਉਂਦਾ  ਹੈ ਅਤੇ ਕਾਰੋਬਾਰ ਕਰਨ ਦੀ ਅਸਾਨੀ ਵਿੱਚ ਸੁਧਾਰ ਹੁੰਦਾ ਹੈ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਜਾਰੀ ਰਹਿਣ ਅਤੇ ਉਦਾਰੀਕਰਨ ਦੇ ਸਿੱਟੇ ਵਜੋਂ ਦੇਸ਼ ਵਿੱਚ ਐੱਫਡੀਆਈ ਦਾ ਬੇਮਿਸਾਲ ਪ੍ਰਵਾਹ ਜਾਰੀ ਹੈ

 

ਸਮਾਜਿਕ ਵਿਕਾਸ ਅਤੇ ਬਰਾਬਰੀ ਲਿਆਉਣ ਲਈ ਕੀਤੇ ਗਏ ਉਪਰਾਲਿਆਂ ਦੀ ਸੂਚੀ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਬਰਾਬਰ ਪ੍ਰਭਾਵਸ਼ਾਲੀ ਹੈ ਇਨ੍ਹਾਂ ਵਿੱਚ ਗ਼ਰੀਬਾਂ ਦੀ ਸਿਹਤ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰਨ ਲਈ ਆਯੁਸ਼ਮਾਨ ਭਾਰਤ ਵਰਗੇ ਮਹੱਤਵਪੂਰਨ ਪ੍ਰੋਗਰਾਮ ਸ਼ਾਮਲ ਹਨ; ਕਿਸਾਨਾਂ ਨੂੰ ਆਮਦਨ ਸਹਾਇਤਾ ਲਈ ਪ੍ਰਧਾਨ ਮੰਤਰੀ-ਕਿਸਾਨ ਅਤੇ ਸਾਡੀ ਵਿਦਿਅਕ ਪ੍ਰਣਾਲੀ ਦੀ ਓਵਰਹਾਲਿੰਗ ਲਈ ਇੱਕ ਨਵੀਂ ਸਿੱਖਿਆ ਨੀਤੀ

 

ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤ ਵਿੱਚ ਜੀਡੀਪੀ ਵਿੱਚ ਧੀਮੀ ਮੰਦੀ ਦੇਖਣ ਨੂੰ ਮਿਲੀ ਹੈ ਇਸ ਲਈ ਵੱਖੋ ਵੱਖਰੇ ਕਾਰਕਾਂ, ਖਾਸ ਕਰਕੇ  ਚੱਕਰੀ  ਕਾਰਕ ਨੂੰ ਸਮਝਣਾ ਮਹੱਤਵਪੂਰਨ ਹੈ ਨਿਵੇਸ਼  ਦੇ ਵਿਸ਼ਵਵਿਆਪੀ ਵਾਧੇ ਵਿੱਚ ਇੱਕ ਮੰਦੀ ਹੈ  ਪਾਰਦਰਸ਼ਤਾ ਲਿਆਉਣ, ਲੀਕੇਜ ਨੂੰ ਰੋਕਣ ਅਤੇ ਰਾਜ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਵੀ ਕੁਝ ਅਸਥਾਈ ਰੁਕਾਵਟਾਂ ਦਾ ਕਾਰਨ ਬਣ ਸਕਦੇ ਸਨ ਪਿਛਲੇ 5 ਸਾਲਾਂ ਦੀ ਸਖਤ ਤਾੜਨਾਤਮਕ ਕਾਰਵਾਈ, ਕਾਨੂੰਨ ਦੇ ਸ਼ਾਸਨ ਅਤੇ ਅਰਥਵਿਵਸਥਾ ਦੇ ਰਸਮੀਕਰਨ 'ਤੇ ਜ਼ੋਰ ਦੇਣ ਦੀ ਕਾਰਵਾਈ ਥੋੜ੍ਹੇ ਸਮੇਂ ਲਈ ਖਿੱਚ ਪ੍ਰਭਾਵ ਦੇ ਪਾਬੰਦ ਹਨ

 

ਫਿਰ ਵੀ, ਸਰਕਾਰ ਸੁਚੇਤ ਅਤੇ ਸਰਗਰਮ ਹੈ  ਵਿੱਤੀ ਖੇਤਰ ਅਤੇ  ਅਸਲ ਅਰਥਵਿਵਸਥਾ ਨੂੰ ਸੁਧਾਰਨ ਅਤੇ ਸੁਰਜੀਤ ਕਰਨ ਲਈ ਕਈ ਉਪਾਅ ਕੀਤੇ ਗਏ ਹਨ  ਉਤਪਾਦਨ ਦੇ ਕਾਰਕਾਂ ਜਿਵੇਂ ਕਿ ਜ਼ਮੀਨ, ਕਿਰਤ ਅਤੇ ਪੂੰਜੀ ਦੀ ਉਤਪਾਦਕਤਾ ਨੂੰ ਵਧਾਉਣ ਲਈ ਮਹੱਤਵਪੂਰਨ ਕਦਮਾਂ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ  ਕੁੱਲ ਮਿਲਾ ਕੇ, ਮਜ਼ਬੂਤ ​​ਬੁਨਿਆਦੀ, ਮਹੱਤਵਪੂਰਨ ਕਲੀਨ-ਅੱਪ ਮੁਹਿੰਮ ਅਤੇ ਅਭਿਲਾਸ਼ੀ ਸੁਧਾਰ ਏਜੰਡੇ ਦੀ ਸ਼ੁਰੂਆਤ ਦੇ ਮੱਦੇਨਜ਼ਰ, ਭਾਰਤ ਆਉਣ ਵਾਲੇ ਮਹੀਨਿਆਂ ਵਿੱਚ ਵਛੱਡੇ ਪੈਮਾਨੇ ‘ਤੇ ਵਿਕਸਿਤ ਹੋਣ ਲਈ ਤਿਆਰ ਹੈ। ਤੁਹਾਡੇ ਸਾਰਿਆਂ ਲਈ ਅਥਾਹ ਆਰਥਿਕ ਮੌਕੇ ਸਾਹਮਣੇ ਆ ਰਹੇ ਹਨ

 

ਖੇਡ ਤਬਦੀਲ ਕਰਨ ਵਾਲੇ ਕਦਮ, ਸਮਾਰਟਫੋਨ ਕ੍ਰਾਂਤੀ, ਆਰਟੀਫਿਸ਼ਲ ਇੰਟੈਲੀਜੈਂਸ, ਬਿੱਗ ਡੇਟਾ ਵਿਸ਼ਲੇਸ਼ਣ, ਸੰਚਾਲਿਤ ਹਕੀਕਤ, 3 ਡੀ ਪ੍ਰਿੰਟਿੰਗ, ਰੋਬੋਟਿਕਸ ਅਤੇ ਬਲੌਕਚੇਨ ਟੈਕਨੋਲੋਜੀ ਬੁਨਿਆਦੀ ਤੌਰ ਤੇ ਸਾਡੀ ਦੁਨੀਆ ਅਤੇ ਇਸ ਵਿੱਚ ਸ਼ਾਮਲ ਹੋਣ ਦੇ ਰੰਗ ਨੂੰ ਬਦਲ ਰਹੇ ਹਨ ਤਬਦੀਲੀਆਂ ਹਰ ਦਿਨ ਬੇਮਿਸਾਲ ਰਫਤਾਰ ਨਾਲ ਹੋ ਰਹੀਆਂ ਹਨ  ਜਿਸ ਤਰੀਕੇ ਨਾਲ ਅਸੀਂ ਇੱਕ ਦੂਜੇ ਨਾਲ ਸੰਚਾਰ ਕਰਦੇ ਅਤੇ ਜੁੜਦੇ ਹਾਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਤਰੀਕੇ ਨਾਲ, ਜਿਵੇਂ ਕਿ ਅਸੀਂ ਪੈਸੇ ਭੇਜਦੇ ਹਾਂ ਅਤੇ ਪ੍ਰਾਪਤ ਕਰਦੇ ਹਾਂ ਜਾਂ ਜਿਸ ਤਰ੍ਹਾਂ ਅਸੀਂ ਆਪਣਾ ਭੋਜਨ ਵੀ ਪ੍ਰਾਪਤ ਕਰਦੇ ਹਾਂ. ਹਰ ਪਾਸੇ ਡਿਸਰਪਸ਼ਨ (ਵਿਘਨ) ਹੈ  ਇਹ ਇੱਕ ਵੱਖਰੀ ਦੁਨੀਆ ਹੈ, ਜੇ ਕੋਈ ਇਸ ਦੀ ਤੁਲਨਾ ਉਨ੍ਹਾਂ  ਦਹਾਕਿਆਂ ਨਾਲ ਕਰੇ  ਜੋ ਇਹ ਇੱਕ ਦਹਾਕਾ ਪਹਿਲਾਂ  ਸੀ, ਉਸ ਨੂੰ ਤਾਂ ਭੁੱਲ ਜਾਓ ਜਦੋਂ ਅਸੀਂ ਯੂਨੀਵਰਸਿਟੀ ਵਿੱਚ ਸਾਂ

 

ਇਹ ਅਵਸਰ ਕਈ ਚੁਣੌਤੀਆਂ ਵੀ ਪੈਦਾ ਕਰਦੇ ਹਨ ਅਗਰ  ਅਸੀਂ ਤਬਦੀਲੀਆਂ ਨੂੰ ਦੂਰ ਰੱਖਣ, ਨਵੀਆਂ ਚੀਜ਼ਾਂ ਸਿੱਖਣ ਅਤੇ ਦੂਜਿਆਂ ਨਾਲ ਮੁਕਾਬਲਾ ਕਰਨ ਦੇ ਯੋਗ ਨਹੀਂ ਹੁੰਦੇ, ਅਸੀਂ ਪਿੱਛੇ ਰਹਿ ਜਾਵਾਂਗੇ ਇਹ ਉਹ ਚੁਣੌਤੀ ਹੈ ਜਿਸਦਾ ਤੁਹਾਡੇ ਸਾਰਿਆਂ ਨੂੰ ਸਾਹਮਣਾ ਕਰਨ ਦੀ ਜ਼ਰੂਰਤ ਹੈ ਸਾਡੇ ਸਦੀਆਂ ਪੁਰਾਣੇ ਹਵਾਲਿਆਂ ਨੇ ਗਿਆਨ ਅਤੇ ਨਿਰੰਤਰ ਸਿੱਖਣ ਦੀ ਕਦਰ ਦੀ ਕਲਪਨਾ ਕੀਤੀ ਸੀ  ਇਹ ਅੱਜ ਦੀ ਤੇਜ਼ੀ ਨਾਲ ਬਦਲ ਰਹੀ ਟੈਕਨੋਲੋਜੀ ਨਾਲ ਚਲਣ ਵਾਲੀ ਦੁਨੀਆ ਵਿੱਚ ਹੋਰ ਵੀ ਸਬੰਧਿਤ  ਹਨ

 

ਮਹਾਨ ਰਿਸ਼ੀ ਭਰਤਰੀਹਰੀ  ਨੇ ਗਿਆਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ:

ਵਿਦ੍ਯਾ ਨਾਮ ਨਰਸਯ ਰੂਪਮਧਿਕੰ ਪ੍ਰਚਛੰਨਗੁਪਤੰ ਧਨਮ੍

 

ਵਿਦ੍ਯਾ ਭੋਗਕਰੀ ਯਸ਼: ਸੁਖਕਰੀ ਵਿਦ੍ਯਾ ਗੁਰੂਣਾਂ ਗੁਰੂ:

ਵਿਦ੍ਯਾ ਬੰਧੁਜਨੋ ਵਿਦੇਸ਼ਗਮਨੇ ਵਿਦ੍ਯਾ ਪਰੰ ਦੈਵਤਮ੍

ਵਿਦ੍ਯਾ ਰਾਜਸੁ ਪੂਜਯਤੇ ਨ ਹਿ ਧਨੰ ਵਿਦਿਯਾਵਿਹੀਨ: ਪਸ਼ੁ: ।।

(विद्या नाम नरस्य रूपमधिकं प्रच्छन्नगुप्तं धनम्

विद्या भोगकरी यशः सुखकरी विद्या गुरूणां गुरुः

विद्या बन्धुजनो विदेशगमने विद्या परं दैवतम्

विद्या राजसु पूज्यते हि धनं विद्याविहीनः पशुः )

 

ਭਰਤਰੀਹਰੀ ਦੱਸਦੇ ਹਨ ਕਿ ਗਿਆਨ ਇੱਕ ਵਿਅਕਤੀ ਨੂੰ ਕਿਵੇਂ ਵਧਾਉਂਦਾ ਹੈ ਇਹ ਉਹ ਗੁਪਤ ਦੌਲਤ ਹੈ ਜੋ ਕੋਈ ਨਹੀਂ ਖੋਹ  ਸਕਦਾ ਇਹ ਸਾਨੂੰ ਖੁਸ਼ਹਾਲੀ ਅਤੇ ਗੌਰਵ ਪ੍ਰਦਾਨ ਕਰਦਾ ਹੈ, ਇਹ ਸਾਰੇ ਅਧਿਆਪਕਾਂ ਦਾ ਅਧਿਆਪਕ ਹੈ, ਅਤੇ ਵਿਦੇਸ਼ਾਂ ਵਿੱਚ ਇਹ ਸਾਡਾ ਮਿੱਤਰ ਹੈ ਗਿਆਨ ਸਰਬ ਸ਼ਕਤੀਮਾਨ ਬ੍ਰਹਮਤਾ ਹੈ ਜਿਸ ਦੀ ਪੂਜਾ ਭੌਤਿਕ ਧਨ  ਨਾਲੋਂ ਰਾਜਿਆਂ (ਨੇਤਾਵਾਂ) ਦੁਆਰਾ ਕੀਤੀ ਜਾਂਦੀ ਹੈ ਗਿਆਨ ਤੋਂ ਬਿਨਾਂ ਇੱਕ ਵਿਅਕਤੀ ਜਾਨਵਰ ਤੋਂ ਇਲਾਵਾ ਕੁਝ ਵੀ ਨਹੀਂ ਹੈ

 

ਇਸ ਤੋਂ ਇਲਾਵਾ, ਇਹ ਗਿਆਨ ਆਪਣੇ ਆਪ ਵਿੱਚ ਇੱਕ ਅੰਤ ਨਹੀਂ ਹੈ, ਇਹ ਹੋਰ ਵੀ ਡੂੰਘੇ ਗੁਣਾਂ ਅਤੇ ਕਦਰਾਂ ਕੀਮਤਾਂ ਵੱਲ ਲੈ ਜਾਂਦਾ ਹੈ. ਹਿਤੋਪਦੇਸ਼  ਨੇ ਇਸ ਨੂੰ ਸੁੰਦਰਤਾ ਨਾਲ ਪੇਸ਼ ਕੀਤਾ ਹੈ-

 

ਵਿਦ੍ਯਾ ਦਦਾਤਿ ਵਿਨਯੰ ਵਿਨਯਾਦ੍ ਯਾਤਿ ਪਾਤ੍ਰਤਾਮ੍।

ਪਾਤ੍ਰਤਵਾਦ ਧਨਮਾਪਨਤਿ ਧਨਾਧਰਮੰ ਤਤ: ਸੁੱਖਮ੍।।

 

(विद्या ददाति विनयं विनयाद् याति पात्रताम्।

पात्रत्वाद् धनमाप्नोति धनाद्धर्मं ततः सुखम्॥)

 

ਜਿਸ ਦਾ ਅਰਥ ਹੈ “ਗਿਆਨ ਵਿਅਕਤੀ ਨੂੰ ਨਿਮਰ ਬਣਾਉਂਦਾ ਹੈ, ਨਿਮਰਤਾ ਯੋਗਤਾ ਪੈਦਾ ਕਰਦੀ ਹੈ, ਯੋਗਤਾ ਧਨ ਪੈਦਾ ਕਰਦੀ ਹੈ, ਅਮੀਰ ਬਣਨ ਨਾਲ ਸਹੀ ਚਾਲ ਚਲਣ ਹਾਸਲ ਹੁੰਦਾ ਹੈ,ਅਤੇ ਸਹੀ ਚਾਲ-ਚਲਣ ਨਾਲ ਸੰਤੁਸ਼ਟੀ ਹੁੰਦੀ ਹੈ

 

ਇਸ ਤਰ੍ਹਾਂ, ਸੁਭਾਸ਼ਿਤਾਣੀ ਦੇ ਪੁਰਾਤਨ ਸਬਕ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ-

 

ਵਿਦ੍ਯਾ ਵਿਵਾਦਾਯ ਧਨੰ ਮਦਾਯ ਸ਼ਕਤੀ: ਪਰੇਸ਼ਾਂ ਪਰਿਪੀਡਨਾਯ

ਖਲਸਯ ਸਾਧੋਰਵਿਪਰੀਤਮੇਤਤ੍ ਗਯਾਨਾਯ ਦਾਨਾਯ ਚ ਰਕਸ਼ਣਯ।।

(विद्या विवादाय धनं मदाय शक्तिः परेषां परिपीडनाय

खलस्य साधोर्विपरीतमेतत् ज्ञानाय दानाय रक्षणाय )

 

ਕੁਰਾਹੇ ਪਏ ਲੋਕਾਂ ਲਈ 'ਗਿਆਨ' ਸਿਰਫ ਬਹਿਸਾਂ ਲਈ ਹੁੰਦਾ  'ਧਨ' ਹਉਮੈ ਲਈ ਹੁੰਦਾ ਹੈ ਅਤੇ 'ਸ਼ਕਤੀ' ਦੂਸਰਿਆਂ ਨੂੰ ਪ੍ਰੇਸ਼ਾਨ ਕਰਨ ਲਈ ਹੁੰਦੀ ਹੈ ਨੇਕ ਵਿਅਕਤੀਆਂ ਦੇ ਮਾਮਲੇ ਵਿੱਚ ਬਿਲਕੁਲ ਉਲਟ ਹੁੰਦਾ ਹੈ, ਜਿਨ੍ਹਾਂ ਲਈ 'ਗਿਆਨ' ਸਿਆਣਪ  ਲਈ ਹੈ, 'ਦੌਲਤ' ਦੇਣ ਲਈ ਹੈ ਅਤੇ 'ਸ਼ਕਤੀ' ਕਮਜ਼ੋਰਾਂ ਦੀ ਰੱਖਿਆ ਲਈ ਹੈ

 

ਕੁਝ ਦਿਨ ਪਹਿਲਾਂ,ਰਾਸ਼ਟਰ ਨੇ 26 ਨਵੰਬਰ 2019 ਨੂੰ ਸੰਵਿਧਾਨ ਦਿਵਸ ਮਨਾਇਆ ਅਗਲੇ ਚਾਰ ਮਹੀਨਿਆਂ ਲਈ ਅਪ੍ਰੈਲ 2020 ਤੱਕ ਵੱਖ-ਵੱਖ ਪ੍ਰੋਗਰਾਮਾਂ ਦੀ ਸੂਚੀ ਬਣਾਈ ਗਈ ਹੈ ਇਸ ਸਾਲ ਦਾ ਵਿਸ਼ਾ ਸਾਡੇ ਸੰਵਿਧਾਨ ਵਿੱਚ ਦਰਜ ਬੁਨਿਆਦੀ ਕਰਤੱਵਾਂ ਦਾ ਸੰਕਲਪ ਹੈ ਅਸੀਂ ਹਮੇਸ਼ਾ  ਆਪਣੇ ਅਧਿਕਾਰਾਂ ਬਾਰੇ ਸੋਚਦੇ ਹਾਂ  ਸਾਡੇ ਕਰੱਤਵਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ

 

ਗਾਂਧੀ ਜੀ ਨੇ ਕਿਹਾ ਸੀ  “ਅਗਰ ਅਸੀਂ ਸਾਰੇ ਆਪਣੇ ਕਰਤੱਵਾਂ ਨੂੰ ਨਿਭਾਵਾਂਗੇ, ਤਾਂ ਅਧਿਕਾਰਾਂ ਦੀ ਭਾਲ ਬਹੁਤੀ ਦੂਰ ਨਹੀਂ ਹੋਵੇਗੀ ਅਗਰ ਕਰਤੱਵਾਂ ਛੱਡ ਕੇ ਅਸੀਂ ਅਧਿਕਾਰਾਂ ਦੇ ਪਿੱਛੇ ਭੱਜਦੇ ਹਾਂ, ਤਾਂ ਉਹ ਸਾਨੂੰ  ਛੱਡ ਜਾਣਗੇ ਅਸਲ ਵਿੱਚ ਉਨਾਂ ਨੇ  1947 ਵਿੱਚ ਯੂਨੈੱਸਕੋ ਦੇ ਉਸ ਸਮੇਂ ਦੇ ਡਾਇਰੈਕਟਰ-ਜਨਰਲ, ਜੂਲੀਅਨ ਹਕਸਲੇ ਦੀ  ਮਾਨਵ ਅਧਿਕਾਰਾਂ ’ਤੇ ਇੱਕ ਲੇਖ ਭੇਜਣ ਦੀ  ਬੇਨਤੀ ਨੂੰ ਠੁਕਰਾਉਂਦਿਆਂ ਕਿਹਾ ਸੀ: “ਮੈਂ ਆਪਣੀ ਅਨਪੜ੍ਹ ਪਰ ਸਮਝਦਾਰ ਮਾਂ ਤੋਂ ਸਿੱਖਿਆ ਹੈ ਕਿ ਸਾਰੇ ਅਧਿਕਾਰਾਂ ਨੂੰ ਹਾਸਲ ਕੀਤਾ ਅਤੇ  ਸੰਭਾਲਿਆ ਤਾਂ ਹੀ ਜਾ ਸਕਦਾ ਹੈ ਜੇ ਕਰਤੱਵ ਸਹੀ ਤਰ੍ਹਾਂ ਨਿਭਾਏ ਜਾਣ ਇਸ ਤਰ੍ਹਾਂ, ਰਹਿਣ ਦਾ  ਅਧਿਕਾਰ ਸਾਡੇ ਲਈ ਸਿਰਫ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਵਿਸ਼ਵ ਦੀ ਨਾਗਰਿਕਤਾ ਦਾ ਕਰਤੱਵ ਨਿਭਾਉਂਦੇ ਹਾਂ"

 

ਦੋਸਤੋ, ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150ਵੀਂ ਜਯੰਤੀ  'ਤੇ ਇਸ ਤੋਂ ਵੱਡੀ ਸ਼ਰਧਾਂਜਲੀ ਕੀ ਹੋ ਸਕਦੀ ਹੈ, ਕਿ ਅਸੀਂ ਆਪਣੇ ਆਪ ਨੂੰ ਉਨ੍ਹਾਂ  ਦੇ ਇਸ ਬੁਨਿਆਦੀ ਪਾਠ ਨੂੰ ਯਾਦ ਦਿਵਾਈਏ ਜੋ ਸਾਨੂੰ ਆਪਣੇ ਕਰਤੱਵਾਂ ਪ੍ਰਤੀ ਸੁਚੇਤ ਕਰਦਾ ਹੈ ਸਾਡਾ ਕਰਤੱਵ ਆਪਣੇ ਸਾਥੀ ਜੀਵਾਂ, ਆਪਣੇ ਸਮਾਜ, ਵੱਡੇ ਪੱਧਰ ’ਤੇ ਦੁਨੀਆ ਅਤੇ ਆਉਣ ਵਾਲੀਆਂ ਪੀੜ੍ਹੀਆਂ,   ਸਾਡੇ ਵਾਤਾਵਰਣ ਅਤੇ ਸਮੁੱਚੇ ਗ੍ਰਹਿ ਲਈ ਬਣਦੇ ਹਨਇਹ ਸਮਝ ਆਪਣੇ-ਆਪ ਵਿੱਚ ਉਹ ਬੀਜ ਬਣਨ ਦੀ ਤਾਕਤ ਰੱਖਦੀ ਹੈ ਜਿਸ ਤੋਂ ਪਰਿਵਰਤਨਸ਼ੀਲ ਤਬਦੀਲੀ ਆ ਸਕਦੀ ਹੈ ਵਿਸ਼ਵ ਹਮੇਸ਼ਾ  ਭਾਰਤ ਦੀ ਝਲਕ, ਵਿਸ਼ਵ ਗੁਰੂ ਭਾਰਤ ਤੋਂ ਹਾਸਲ ਕਰ ਰਿਹਾ ਹੈ

 

ਇਸ ਨੂੰ ਸ਼ੁਰੂ ਕਰਨ ਲਈ, ਕੀ ਮੈਂ ਤੁਹਾਡੇ ਸਾਰਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੱਕੋ ਜਿਹੀ  ਅਪੀਲ ਕਰ ਸਕਦਾ ਹਾਂ?‘ਡਿਊਟੀ’ ਦੇ ਇਸ ਸਿਧਾਂਤ ਨੂੰ ਅੱਗੇ ਤੋਰਦਿਆਂ, ਕੀ ਸੰਬਲਪੁਰ ਯੂਨੀਵਰਸਿਟੀ 2022 ਅਤੇ 2047 ਲਈ ਆਪਣੇ ਆਪ ਲਈ ਇੱਕ ਦਰਸ਼ਨ ਤਿਆਰ ਕਰ ਸਕਦੀ ਹੈ, ਜਦੋਂ ਕਿ ਸੁਤੰਤਰ ਭਾਰਤ ਕ੍ਰਮਵਾਰ 75 ਅਤੇ 100 ਸਾਲ ਦਾ ਹੋ ਜਾਵੇਗਾ ਇਸਦੇ ਕਰਤੱਵ ਕੀ ਹੋਣਗੇ, ਇਸਦਾ ਦਰਸ਼ਨ ਕੀ ਹੋਵੇਗਾ ਅਤੇ ਇਹ ਕੀ ਦੇਣ ਅਤੇ ਯੋਗਦਾਨ ਪਾਉਣ ਦੀ ਇੱਛਾ ਰੱਖੇਗਾ?

 

ਪਿਆਰੇ ਵਿਦਿਆਰਥੀਓ, ਸਮਾਪਤੀ ਉੱਤੇ ਮੈਨੂੰ ਸੰਖੇਪ ਵਿੱਚ ਦੱਸਣਾ ਚਾਹੀਦਾ ਹੈ ਕਿ ਮੈਂ ਹੁਣੇ ਤੁਹਾਨੂੰ ਕੀ ਕਿਹਾ ਹੈ ਜਿਵੇਂ ਕਿ ਤੁਸੀਂ ਅੱਜ ਆਪਣੀਆਂ ਡਿਗਰੀਆਂ ਅਤੇ ਮੈਡਲ ਪ੍ਰਾਪਤ ਕੀਤੇ ਹਨ, ਇਸ ਗੱਲ ‘ਤੇ ਮਾਣ ਕਰੋ ਕਿ ਤੁਸੀਂ ਜੋ ਪੂਰਾ ਕੀਤਾ ਹੈ, ਉਸੇ ਸਮੇਂ, ਅਣਗਿਣਤ ਲੋਕਾਂ ਲਈ ਸ਼ੁਕਰਗੁਜ਼ਾਰ ਹੋਵੋ ਜਿਨ੍ਹਾਂ ਨੇ ਤੁਹਾਡੇ ਲਈ ਅਜਿਹਾ ਕਰਨਾ ਸੰਭਵ ਬਣਾਇਆ ਹੈ

 

ਤੁਸੀਂ ਗਿਆਨ, ਵਿਚਾਰਾਂ ਅਤੇ ਸੰਪਰਕਾਂ ਨਾਲ ਲੈਸ ਹੋ ਗਏ ਹੋ ਇਹ ਇੱਥੇ ਸਭ ਤੋਂ ਵੱਡਾ ਤੋਹਫਾ ਹੈ ਹਾਲਾਂਕਿ, ਹਿਤੋਪਦੇਸ਼ ਦੇ ਅਨੋਖੇ ਪਾਠ ਨੂੰ ਹਮੇਸ਼ਾ ਯਾਦ ਰੱਖੋ ਕਿ ਸੱਚਾ ਗਿਆਨ ਕਿਸੇ ਨੂੰ ਨਿਮਰ ਬਣਾਉਂਦਾ ਹੈ ਅਤੇ ਇਹ ਨਿਮਰਤਾ ਅਮੀਰ ਅਤੇ ਸੰਤੁਸ਼ਟੀ  ਵੱਲ ਅਗਵਾਈ ਕਰਦੀ ਹੈ  ਹੋਰ , ਵਿਦੁਰ ਨੀਤੀ ਦਾ ਕਹਿਣਾ ਹੈ ਕਿ ਕਰਤੱਵਾਂ ਤੋਂ ਬਿਨਾ ਗਿਆਨ ਦਾ ਕੋਈ ਅਰਥ ਨਹੀਂ ਹੁੰਦਾ, ਅਤੇ ਕਰਤੱਵ  ਦਾ ਉਦੇਸ਼ ਤੋਂ ਬਿਨਾ ਕੋਈ ਅਰਥ ਨਹੀਂ ਹੁੰਦਾ:

 

ਅਸਮਯਗੁਪਯੁਕਤੰ ਹਿ ਗਯਾਨੰ ਸੁਕੁਸ਼ਲੈਰਪਿ

ਉਪਲਭਯੰ ਚਾਵਿਦਿਤੰ ਵਿਦਿਤੰ  ਚਾਨਨੁਸ਼ਠਿਤਮ੍ ।।

 

(असम्यगुपयुक्तं हि ज्ञानं सुकुशलैरपि

उपलभ्यं चाविदितं विदितं चाननुष्ठितम् )

 

ਤੁਸੀਂ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਦੌਰ  ਵਿੱਚ ਦਾਖਲ ਹੋ ਰਹੇ ਹੋ, ਜਿਵੇਂ ਕਿ ਅਸੀਂ ਇੱਕ ਨਵੇਂ ਭਾਰਤ ਦੇ ਨਿਰਮਾਣ ਵੱਲ ਵਧਦੇ ਹਾਂ  ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦਾ ਭਾਰਤ, ਸਾਰਿਆਂ ਲਈ ਤੁਹਾਡੇ ਕੋਲ ਬੇਮਿਸਾਲ ਮੌਕੇ  ਹੋਣਗੇ ਇਸ ਸਭ ਦਰਮਿਆਨ ਕਦੇ ਵੀ ਆਪਣਾ ਕਰਤੱਵ ਆਪਣੇ ਧਰਮ ਨੂੰ ਨਾ ਭੁੱਲੋ ਇਹ ਸਾਡੀ ਵਿਰਾਸਤ ਅਤੇ ਸਾਡੀਆਂ ਕਦਰਾਂ ਕੀਮਤਾਂ ਲਈ ਬੁਨਿਆਦੀ ਹੈ ਇਹ ਉਹ ਚੀਜ਼ ਹੈ ਜੋ ਸਾਨੂੰ ਉਹ ਬਣਾਉਂਦੀ ਹੈ ਜੋ ਅਸੀਂ ਹਾਂ ਅਤੇ ਅੱਜ ਪਹਿਲਾਂ ਨਾਲੋਂ ਵਧੇਰੇ ਪ੍ਰਾਸੰਗਿਕ  ਹੈ

 

ਇਹ ਵੀ ਯਾਦ ਰੱਖੋ ਕਿ ਤੁਸੀਂ ਅਜਿਹੀ ਦੁਨੀਆ ਵਿੱਚ ਦਾਖਲ ਹੋ ਰਹੇ ਹੋ ਜੋ ਸਦਾ ਬਦਲਦੀ ਅਤੇ ਤੇਜ਼ੀ

ਨਾਲ ਸੁੰਗੜ ਰਹੀ ਹੈ  ਜੋ ਤੁਸੀਂ ਅੱਜ ਸਿੱਖਦੇ ਹੋ ਉਹ ਕੱਲ ਨੂੰ ਪੁਰਾਣਾ ਹੋ ਜਾਵੇਗਾ ਅਤੇ ਤੁਸੀਂ ਅੱਜ ਜੋ  ਕਰਦੇ ਹੋ, ਦੁਨੀਆ ਦੇ ਕਿਸੇ ਹੋਰ ਹਿੱਸੇ ਵਿੱਚ ਕੋਈ ਹੋਰ ਇਸ ਤੋਂ ਬਿਹਤਰ ਕਰੇਗਾ  ਇਸ ਲਈ ਤੁਹਾਨੂੰ ਲਾਜ਼ਮੀ ਸਿੱਖਦੇ ਰਹਿਣਾ ਚਾਹੀਦਾ ਹੈ, ਵਧਦੇ ਰਹੋ ਅਤੇ ਗਿਆਨ ਦੀਆਂ  ਸਰਹੱਦਾਂ ਨੂੰ ਅੱਗੇ ਵਧਾਉਂਦੇ ਰਹੋ!

 

ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ, ਅਤੇ ਤੁਹਾਡੇ ਲਈ  ਬਹੁਤ  ਖੁਸ਼ੀਆਂ ਭਰੇ ਅਤੇ ਖੁਸ਼ਹਾਲ ਨਵੇਂ ਸਾਲ 2020 ਦੀ ਕਾਮਨਾ ਕਰਦਾ ਹਾਂ

 

ਵੀਆਰਆਰਕੇ /ਐੱਸਐੱਚ/ਐੱਸਕੇਐੱਸ


(Release ID: 1595721) Visitor Counter : 130
Read this release in: English