ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੇਂਦਰੀ ਮੰਤਰੀ ਮੰਡਲ ਨੇ ਭਾਰਤ ਬੌਂਡ ਐਕਸਚੇਜ਼ ਟ੍ਰੇਡਡ ਫੰਡ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ

ਇਸ ਫੰਡ ਨਾਲ ਸੀਪੀਐੱਸਯੂ, ਸੀਪੀਐੱਸਈ ਅਤੇ ਦੂਸਰੇ ਸਰਕਾਰੀ ਸੰਗਠਨਾਂ ਲਈ ਅਤਿਰਿਕਤ ਧਨ ਜੁਟਾਇਆ ਜਾ ਸਕੇਗਾ

Posted On: 04 DEC 2019 1:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਈਏ) ਨੇ ਭਾਰਤ ਬੌਂਡ ਐਕਸਚੇਜ਼ ਟ੍ਰੇਡਿਡ ਫੰਡ (ਈਟੀਐੱਫ) ਬਣਾਉਣ ਅਤੇ ਇਸ ਦੀ ਸ਼ੁਰੂਆਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮਾਂ (ਸੀਪੀਐੱਸਯੂ), ਕੇਂਦਰੀ ਜਨਤਕ ਉਪਕ੍ਰਮਾਂ (ਸੀਪੀਐੱਸਈ), ਕੇਂਦਰੀ ਜਨਤਕ ਵਿੱਤੀ ਸੰਸਥਾਨਾਂ (ਸੀਪੀਐੱਫਆਈ) ਅਤੇ ਦੂਸਰੇ ਸਰਕਾਰੀ ਸੰਗਠਨਾਂ ਲਈ ਪੂੰਜੀ ਦੇ ਇੱਕ ਅਤਿਰਿਕਤ ਸਰੋਤ ਦੀ ਸਿਰਜਣਾ ਲਈ ਲਿਆਂਦਾ ਗਿਆ ਹੈ। ਭਾਰਤ ਬੌਂਡ ਈਟੀਐੱਫ ਦੇਸ਼ ਵਿੱਚ ਪਹਿਲਾ ਕਾਰਪੋਰੇਟ ਬੌਂਡ ਈਟੀਐੱਫ ਹੋਵੇਗਾ।

 

ਭਾਰਤ ਬੌਂਡ ਈਟੀਐੱਫ ਦੀ ਵਿਸ਼ੇਸ਼ਤਾਵਾਂ

ਈਟੀਐੱਫ, ਸੀਪੀਐੱਸਈ/ਸੀਪੀਐੱਸਯੂ / ਸੀਪੀਐੱਫਆਈ / ਦੂਸਰੇ ਸਰਕਾਰੀ ਸੰਗਠਨਾਂ ਦੇ ਬੌਂਡ (ਸ਼ੁਰੂਆਤ ਵਿੱਚ ਸਭ ਏਏਏ ਬੌਂਡ) ਦੀ ਬਾਸਕਿਟ ਆਵ੍ ਬੌਂਡਜ਼ ਹੋਵੇਗੀ।

  • ਐਕਸਚੇਂਜ ‘ਤੇ ਵਪਾਰ ਯੋਗ।
  • 1,000 ਰੁਪਏ ਦੀ ਛੋਟੀ ਇਕਾਈ।
  • ਪਾਰਦਰਸ਼ੀ ਐੱਨਏਵੀ (ਦਿਨ ਭਰ ਐੱਨਏਵੀ ਦਾ ਪੀਰੀਓਡਿਕ ਲਾਈਵ)।
  • ਪਾਰਦਰਸ਼ੀ ਪੋਰਟਫੋਲੀਓ (ਵੈੱਬਸਾਈਟ ‘ਤੇ ਯੋਜਨਾ ਪ੍ਰਕਾਸ਼ਨ)।
  • ਘੱਟ ਲਾਗਤ (0.0005%)।

 

ਭਾਰਤ ਬੌਂਡ ਈਟੀਐੱਫ ਦਾ ਢਾਂਚਾ:

  • ਹਰ ਈਟੀਐੱਫ ਦੀ ਇੱਕ ਨਿਰਧਾਰਿਤ ਪਰਿਪੱਕਤਾ ਮਿਤੀ ਹੋਵੇਗੀ।
  • ਈਟੀਐੱਫ ਜੋਖਮ ਪੁਨਰਾਵ੍ਰਿਤੀ ਦੇ ਅਧਾਰ ‘ਤੇ ਬੁਨਿਆਦੀ ਸੂਚਕਾਂਕ ‘ਤੇ ਨਜ਼ਰ ਰੱਖੇਗਾ ਯਾਨੀ ਕ੍ਰੇਡਿਟ ਗੁਣਵੱਤਾ ਅਤੇ ਸੂਚਕਾਂਕ ਦੀ ਔਸਤ ਪਰਿਪੱਕਤਾ ਦਾ ਮਿਲਾਨ ਕਰੇਗਾ।
  • ਸੀਪੀਐੱਸਈ, ਸੀਪੀਐੱਸਯੂ, ਸੀਪੀਐੱਫਆਈ ਅਤੇ ਦੂਸਰੇ ਸਰਕਾਰੀ ਸੰਗਠਨਾਂ ਦੇ ਬਾਂਡਾ ਦੇ ਅਜਿਹੇ ਪੋਰਟਫੋਲੀਓ ਵਿੱਚ ਨਿਵੇਸ਼ ਕਰੇਗਾ, ਜੋ ਈਟੀਐੱਫ ਦੀ ਪਰਿਪੱਕਤਾ ਮਿਤੀ ਤੋਂ ਪਹਿਲਾਂ ਜਾਂ ਉਸੇ ਮਿਤੀ ਨੂੰ ਹੀ ਪਰਿਪੱਕ ਹੋਣਗੇ।
  • ਹੁਣ ਤੱਕ ਇਸ ਵਿੱਚ ਦੋ ਪਰਿਪੱਕਤਾ ਸ਼੍ਰੇਣੀਆਂ ਹਨ – ਤਿੰਨ ਅਤੇ 10 ਸਾਲ । ਹਰ ਸ਼੍ਰੇਣੀ ਵਿੱਚ ਉਸੇ ਪਰਿਪੱਕਤਾ ਸ਼੍ਰੇਣੀ ਦਾ ਇੱਕ ਅਲੱਗ ਸੂਚਕਾਂਕ ਹੋਵੇਗਾ।

 

ਸੂਚਕਾਂਕ ਦੀ ਕਾਰਜਪ੍ਰਣਾਲੀ:

  • ਸੂਚਕਾਂਕ ਦਾ ਨਿਰਮਾਣ ਇੱਕ ਸੁਤੰਤਰ ਸੂਚਕਾਂਕ ਪ੍ਰਦਾਤਾ – ਰਾਸ਼ਟਰੀ ਸਟੌਕ ਐਕਸਚੇਜ – ਦੁਆਰਾ ਕੀਤਾ ਜਾਵੇਗਾ
  • ਵਿਸ਼ੇਸ਼ ਪਰਿਪੱਕਤਾ ਵਰ੍ਹਿਆਂ – 3 ਅਤੇ 10 ਸਾਲ ਨੂੰ ਟ੍ਰੈਕ ਕਰਨ ਵਾਲੇ ਵਿਭਿੰਨ ਸੂਚਕਾਂਕ।

 

ਨਿਵੇਸ਼ਕਾਂ ਨੂੰ ਭਾਰਤ ਬੌਂਡ ਈਟੀਐੱਫ ਦਾ ਲਾਭ :

 

  • ਬੌਂਡ ਈਟੀਐੱਫ ਸੁਰੱਖਿਆ (ਸੀਪੀਐੱਸਈ ਅਤੇ ਦੂਸਰੀਆਂ ਸਰਕਾਰੀ ਸੰਸਥਾਵਾਂ ਦੁਆਰਾ ਜਾਰੀ ਕੀਤੇ ਖਾਸ ਬੌਂਡ), ਨਕਦੀ (ਵਿਨਿਯਮ ‘ਤੇ ਵਪਾਰ ਯੋਗ) ਅਤੇ ਅਨੁਮਾਨਿਤ ਟੈਕਸ ਕੁਸ਼ਲ ਰਿਟਰਨ ਉਪਲੱਬਧ ਕਰਵਾਏਗਾ।
  • ਇਹ ਖੁਦਰਾ ਨਿਵੇਸ਼ਕਾਂ ਨੂੰ ਘੱਟ ਰਾਸ਼ੀ ਦੇ ਬੌਂਡ (1,000 ਰੁਪਏ ਤੱਕ) ਵਿੱਚ ਪਹੁੰਚ ਉਪਲੱਬਧ ਕਰਵਾਏਗਾ, ਜਿਸ ਨਾਲ ਬੌਂਡ ਬਜ਼ਾਰਾਂ ਵਿੱਚ ਅਸਾਨ ਅਤੇ ਘਟ ਲਾਗਤ ਵਾਲੀ ਪਹੁੰਚ ਮਿਲ ਸਕੇ।
  • ਇਹ ਖੁਦਰਾ ਨਿਵੇਸ਼ਕਾਂ ਦੀ ਹਿੱਸੇਦਾਰੀ ਨੂੰ ਵਧਾਏਗਾ, ਜੋ ਨਕਦੀ ਅਤੇ ਪਹੁੰਚ ਵਿੱਚ ਰੁਕਾਵਟਾਂ ਦੇ ਚਲਦਿਆਂ ਬੌਂਡ ਬਜ਼ਾਰਾਂ ਵਿੱਚ ਹਿੱਸੇਦਾਰੀ ਨਹੀਂ ਕਰਦੇ ਹਨ।
  • ਕੂਪਨ ਦੇ ਤੌਰ ’ਤੇ ਬੌਂਡ ਦੀ ਤੁਲਨਾ ਵਿੱਚ ਮਾਮੂਲੀ ਟੈਕਸਾਂ ਦੀਆਂ ਦਰਾਂ ਵਾਲੇ ਬੌਂਡ, ਟੈਕਸ ਕੁਸ਼ਲਤਾ ਲਿਆਉਂਦੇ ਹਨ। ਬੌਂਡ ਈਟੀਐੱਫ ਸੂਚੀਕਰਨ ਦੇ ਲਾਭ ਦੇ ਨਾਲ ਹੁੰਦੇ ਹਨ, ਇਹ ਨਿਵੇਸ਼ਕਾਂ ਨੂੰ ਹੋਣ ਵਾਲੇ ਪੂੰਜੀਗਤ ਲਾਭ ‘ਤੇ ਟੈਕਸ ਵਿੱਚ ਕਾਫੀ ਕਮੀ ਲਿਆਉਂਦਾ ਹੈ।

 

ਸੀਪੀਐੱਸਈ ਲਈ ਭਾਰਤ ਬੌਂਡ ਈਟੀਐੱਫ ਲਾਭ

  • ਬੌਂਡ ਈਟੀਐੱਫ ਸੀਪੀਐੱਸਈ, ਸੀਪੀਐੱਸਯੂ, ਸੀਪੀਐੱਫਆਈ ਅਤੇ ਦੂਸਰੇ ਸਰਕਾਰੀ ਸੰਗਠਨਾਂ ਨੂੰ ਆਪਣੀਆਂ ਕਰਜ਼ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬੈਂਕਿੰਗ ਵਿੱਤ ਵਿਵਸਥਾ ਦੇ ਅਤਿਰਿਕਤ ਇੱਕ ਅਲੱਗ ਸਰੋਤ ਉਪਲੱਬਧ ਕਰਵਾਉਂਦਾ ਹੈ।
  • ਇਹ ਖੁਦਰਾ ਅਤੇ ਐੱਚਐੱਨਆਈ ਹਿੱਸੇਦਾਰੀ ਰਾਹੀਂ ਉਨ੍ਹਾਂ ਨਿਵੇਸ਼ਕਾਂ ਦਾ ਅਧਾਰ ਵਧਾਉਂਦਾ ਹੈ, ਜਿਸ ਨਾਲ ਉਨ੍ਹਾਂ ਦੇ ਬੌਂਡ ਦੀ ਮੰਗ ਵਧ ਸਕਦੀ ਹੈ। ਬੌਂਡ ਦੀ ਮੰਗ ਵਧਣ ਦੇ ਨਾਲ ਇਸ ਦੇ ਜਾਰੀ ਕਰਤਾ ਘੱਟ ਲਾਗਤ ‘ਤੇ ਉਧਾਰ ਲੈਣ ਵਿੱਚ ਸਮਰੱਥ ਹੋ ਸਕਦੇ ਹਨ, ਜਿਸ ਨਾਲ ਇੱਕ ਨਿਯਤ ਸਮੇਂ ‘ਤੇ ਉਧਾਰ ਲੈਣ ਦੀ ਉਨ੍ਹਾਂ ਦੀ ਲਾਗਤ ਘੱਟ ਹੋ ਜਾਂਦੀ ਹੈ।
  • ਐਕਸਚੇਂਜ ‘ਤੇ ਵਪਾਰ ਨਾਲ ਬੌਂਡ ਈਟੀਐੱਫ ਬੁਨਿਆਦੀ ਬਾਂਡਾ ਲਈ ਬਿਹਤਰ ਕੀਮਤ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ।
  • ਕਿਉਂਕਿ ਸੀਪੀਐੱਸਈ ਦੀਆਂ ਉਧਾਰ ਦੀਆਂ ਜ਼ਰੂਰਤਾਂ ਦੇ ਮੁਲਾਂਕਣ ਲਈ ਹਰੇਕ ਸਾਲ ਇੱਕ ਵਿਆਪਕ ਕਰਜ਼ ਕੈਲੰਡਰ ਤਿਆਰ ਅਤੇ ਪ੍ਰਵਾਨਿਤ ਕੀਤਾ ਜਾਵੇਗਾ, ਇਹ ਘੱਟ ਤੋਂ ਘੱਟ ਇਸ ਨਿਵੇਸ਼ ਦੀ ਸੀਮਾ ਤੱਕ ਸੀਪੀਐੱਸਈ ਵਿੱਚ ਉਧਾਰ ਅਨੁਸ਼ਾਸਨ ਨੂੰ ਵਿਕਸਿਤ ਕਰੇਗਾ।

ਬੌਂਡ ਬਾਜ਼ਾਰਾਂ ‘ਤੇ ਪ੍ਰਭਾਵ

  • ਮਿਥੇ ਟੀਚੇ ਵਾਲੇ ਪਰਿਪੱਕਤਾ ਬੌਂਡ ਈਟੀਐੱਫ ਨਾਲ ਸਮੁੱਚੇ ਕੈਲੰਡਰ  ਸਾਲ ਵਿੱਚ ਵਿਭਿੰਨ ਪਰਿਪੱਕਤਾਵਾਂ ਨਾਲ ਇੱਕ ਲਾਭ ਸ਼੍ਰੇਣੀ ਅਤੇ ਬੌਂਡ ਈਟੀਐੱਫ ਦਾ ਸੋਪਾਨ ਬਣਾਉਣ ਦੀ ਉਮੀਦ ਹੈ।
  • ਈਟੀਐੱਫ ਨਾਲ ਭਾਰਤ ਵਿੱਚ ਨਵੇਂ ਬੌਂਡ ਈਟੀਐੱਫ ਨੂੰ ਲੈ ਕੇ ਇੱਕ ਨਵਾਂ ਈਕੋ-ਸਿਸਟਮ ਯਾਨੀ ਪਾਰਿਸਥਿਤਕੀ ਤੰਤਰ- ਮਾਰਕਿਟ ਮੇਕਰਸ, ਸੂਚਕਾਂਕ ਪ੍ਰਦਾਤਾ ਅਤੇ ਨਿਵੇਸ਼ਕਾਂ ਵਿੱਚ ਜਾਗਰੂਕਤਾ – ਬਣਾਉਣ ਦਾ ਉਮੀਦ ਹੈ।
  • ਇਸ ਨਾਲ ਭਾਰਤ ਵਿੱਚ ਬੌਂਡ ਈਟੀਐੱਫ ਦਾ ਦਾਇਰਾ ਵਧਾਉਣ ਦੀ ਸੰਭਾਵਨਾ ਹੈ। ਇਸ ਨਾਲ ਵਿਆਪਕ ਪੱਥਰ ‘ਤੇ ਪ੍ਰਮੁੱਖ ਉਦੇਸ਼ਿਂ – ਬੌਂਡ ਬਾਜ਼ਾਰਾਂ ਨੂੰ ਮਜ਼ਬੂਤ ਬਣਾਉਣ, ਖੁਦਰਾ ਹਿੱਸੇਦਾਰੀ ਨੂੰ ਵਧਾਉਣ ਅਤੇ ਉਧਾਰ ਲੈਣ ਦੀ ਲਾਗਤ ਨੂੰ ਘੱਟ ਕਰਨ – ਨੂੰ ਹਾਸਿਲ ਕੀਤਾ ਜਾ ਸਕੇਗਾ।

 

ਵੀਆਰਕੇ/ਐੱਸਸੀ/ਪੀਕੇ/ਐੱਸਐੱਚ



(Release ID: 1595672) Visitor Counter : 88


Read this release in: English