ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਨੇ ਵੀਡੀਓ ਕਾਨਫਰੰਸ ਰਾਹੀਂ ਮਾਲਦੀਵ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਸੰਯੁਕਤ ਰੂਪ ਵਿੱਚ ਉਦਘਾਟਨ ਕੀਤਾ

Posted On: 04 DEC 2019 5:48AM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੋਹੰਮਦ ਸੋਲਿਹ (Ibrahim Mohamed Solih) ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਮਾਲਦੀਵ ਵਿੱਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਸੰਯੁਕਤ ਰੂਪ ਵਿੱਚ ਉਦਾਘਟਨ ਕੀਤਾ।

ਭਾਰਤ ਵਿੱਚ ਤਟ ਰੱਖਿਅਕ ਜਹਾਜ਼ 'ਕਾਮਯਾਬ' ਨੂੰ ਤੋਹਫ਼ੇ ਵਜੋਂ ਮਾਲਦੀਵ ਨੂੰ ਦੇਣਾ, ਰੂਪੇ ਕਾਰਡ ਲਾਂਚ ਕਰਨਾ, ਐੱਲਈਡੀ ਲਾਈਟਾਂ ਦੀ ਵਰਤੋਂ ਕਰਕੇ ਮਾਲੇ (Male) ਨੂੰ ਰੋਸ਼ਨ ਕਰਨਾ, ਵਿਆਪਕ ਸਕਾਰਾਤਮਕ ਅਸਰ ਵਾਲੇ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਅਤੇ ਫ਼ਿਸ਼ ਪ੍ਰੋਸੈਸਿੰਗ ਪਲਾਂਟਾਂ ਨੂੰ ਲਾਂਚ ਕਰਨਾ ਇਨ੍ਹਾਂ ਵਿੱਚ ਸ਼ਾਮਲ ਹਨ।

ਰਾਸ਼ਟਰਪਤੀ ਸੋਲਿਹ ਨੂੰ ਉਨ੍ਹਾਂ ਦੇ ਕਾਰਜਕਾਲ ਦਾ ਪਹਿਲਾ ਵਰ੍ਹਾ ਪੂਰਾ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ-ਮਾਲਦੀਵ ਸਬੰਧਾਂ ਲਈ ਇੱਕ ਮਹੱਤਵਪੂਰਨ ਵਰ੍ਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ 'ਗੁਆਂਢ ਪਹਿਲਾਂ' ਨੀਤੀ ਅਤੇ ਮਾਲਦੀਵ ਦੀ 'ਪਹਿਲਾਂ ਭਾਰਤ' ਨੀਤੀ ਨੇ ਸਾਰੇ ਸੈਕਟਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।

ਫਾਸਟ ਇੰਟਰਸੈਪਟਰ ਕ੍ਰਾਫਟ ਤਟ ਰੱਖਿਅਕ ਜਹਾਜ਼ 'ਕਾਮਯਾਬ' ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਮਾਲਦੀਵ ਦੀ ਸਮੁੰਦਰੀ ਸੁਰੱਖਿਆ ਵਧਾਉਣ ਅਤੇ ਨੀਲੀ ਅਰਥਵਿਵਸਥਾ ਬਲਿਯੂ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਦ੍ਵੀਪ ਵਿੱਚ ਰਹਿਣ ਵਾਲੇ ਭਾਈਚਾਰੇ ਦੇ ਰੋਜ਼ਗਾਰ ਵਿੱਚ ਸਹਿਯੋਗ ਦੇਣ ਲਈ ਵਿਆਪਕ ਸਕਾਰਾਤਮਕ ਅਸਰ ਵਾਲੇ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਰਾਹੀਂ ਸਾਂਝੇਦਾਰੀ ਕਰਨ 'ਤੇ ਖੁਸ਼ੀ ਜਤਾਈ।

ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਦੋਹਾਂ ਦੇਸ਼ਾਂ ਦੀ ਜਨਤਾ ਦਰਮਿਆਨ ਆਪਸੀ ਸੰਪਰਕ ਵੀ ਭਾਰਤ ਅਤੇ ਮਾਲਦੀਵ ਦਰਮਿਆਨ ਗਹਿਰੇ ਸਬੰਧਾਂ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਇਸ ਸਦੰਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਮਾਲਦੀਵ ਵਿੱਚ ਭਾਰਤ ਦੇ ਸੈਲਾਨੀਆਂ ਦਾ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਇਹੀ ਨਹੀਂ, ਦਿੱਲੀ, ਮੁੰਬਈ ਅਤੇ ਬੰਗਲੁਰੂ ਤੋਂ ਤਿੰਨ ਸਿੱਧੀਆਂ ਉਡਾਨਾਂ ਇਸੇ ਹਫ਼ਤੇ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਰੁਪੇ ਭੁਗਤਾਨ ਵਿਵਸਥਾ ਦੀ ਸ਼ੁਰੂਆਤ ਨਾਲ ਭਾਰਤੀਆਂ ਲਈ ਮਾਲਦੀਵ ਯਾਤਰਾ ਹੋਰ ਵੀ ਅਸਾਨ ਹੋ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹੁਲਹੁਲਮਾਲੇ ਵਿੱਚ ਇੱਕ ਕੈਂਸਰ ਹਸਪਤਾਲ ਅਤੇ ਕ੍ਰਿਕਟ ਸਟੇਡੀਅਮ ਦੇ ਨਿਰਮਾਣ 'ਤੇ ਵੀ ਕੰਮ ਕਰ ਰਹੀ ਹੈ। ਉੱਥੇ ਹੀ, 34 ਦੀਪਾਂ ਵਿੱਚ ਜਲ ਤੇ ਸਵੱਛਤਾ ਪ੍ਰੋਜੈਕਟਾਂ 'ਤੇ ਵੀ ਜਲਦੀ ਹੀ ਕਾਰਜ ਸ਼ੁਰੂ ਹੋ ਜਾਵੇਗਾ।

ਪ੍ਰਧਾਨ ਮੰਤਰੀ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਤੇ ਵਿਕਾਸ ਦੀ ਗਤੀ ਤੇਜ਼ ਕਰਨ ਲਈ ਮਾਲਦੀਵ ਨਾਲ ਸਾਂਝੇਦਾਰੀ ਨੂੰ ਜਾਰੀ ਰੱਖਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਹੀ ਦੇਸ਼ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਆਪਸੀ ਸਹਿਯੋਗ ਨੂੰ ਹੁਲਾਰਾ ਦੇਣਗੇ।

*****

ਵੀਆਰਆਰਕੇ/ਕੇਪੀ
 



(Release ID: 1595667) Visitor Counter : 83


Read this release in: English