ਸਿੱਖਿਆ ਮੰਤਰਾਲਾ
ਪ੍ਰਧਾਨ ਮੰਤਰੀ ਦਾ ਸਕੂਲੀ ਬੱਚਿਆਂ ਨਾਲ ਸੰਵਾਦ ਪ੍ਰੋਗਰਾਮ "ਪਰੀਕਸ਼ਾ ਪੇ ਚਰਚਾ-2020" ਦੇ ਤੀਜੇ ਐਡੀਸ਼ਨ ਲਈ "ਛੋਟਾ ਲੇਖ" ਮੁਕਾਬਲੇ ਦੀ ਸ਼ੁਰੂਆਤ
ਸਰਬਉੱਤਮ ਲੇਖਾਂ ਲਈ ਵਿਦਿਆਰਥੀਆਂ ਨੂੰ ਅਗਲੇ ਮਹੀਨੇ ਨਵੀਂ ਦਿੱਲੀ ਵਿੱਚ ਪੀਪੀਸੀ-2020 ਵਿੱਚ ਹਿੱਸਾ ਲੈਣ ਲਈ ਚੁਣਿਆ ਜਾਵੇਗਾ
प्रविष्टि तिथि:
05 DEC 2019 4:25PM by PIB Chandigarh
ਮਾਈ ਗੌਵ ਦੇ ਸਹਿਯੋਗ ਨਾਲ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨੇ ਪ੍ਰਧਾਨ ਮੰਤਰੀ ਦੇ ਸਕੂਲੀ ਬੱਚਿਆਂ ਨਾਲ ਸੰਵਾਦ ਪ੍ਰੋਗਰਾਮ "ਪਰੀਕਸ਼ਾ ਪੇ ਚਰਚਾ-2020" ਦੇ ਤੀਜੇ ਐਡੀਸ਼ਨ ਲਈ "ਛੋਟਾ ਲੇਖ" ਮੁਕਾਬਲੇ ਦੀ ਸ਼ੁਰੂਆਤ ਕੀਤੀ ਹੈ। ਇਸ ਮੁਕਾਬਲੇ ਵਿੱਚ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇਹ ਪ੍ਰੋਗਰਾਮ ਅਗਲੇ ਮਹੀਨੇ ਆਯੋਜਿਤ ਕੀਤਾ ਜਾਵੇਗਾ। ਮੁਕਾਬਲੇ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਔਨਲਾਈਨ ਪ੍ਰਕ੍ਰਿਆ 2 ਦਸੰਬਰ, 2019 ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਵਰ੍ਹਿਆਂ ਵਾਂਗ ਪ੍ਰੋਗਰਾਮ ਲਈ ਪੁੱਛੇ ਜਾਣ ਵਾਲੇ ਸਵਾਲ ਵਿਦਿਆਰਥੀਆਂ ਤੋਂ ਮੰਗੇ ਗਏ ਹਨ। ਜਿਨ੍ਹਾਂ ਵਿਦਿਆਰਥੀਆਂ ਦੀਆਂ ਐਂਟਰੀਆਂ ਨੂੰ ਦੋਹਾਂ ਮੁਕਾਬਲਿਆਂ ਲਈ ਸਰਬਉੱਤਮ ਮੰਨਿਆ ਜਾਵੇਗਾ ਉਨ੍ਹਾਂ ਨੂੰ ਦਿੱਲੀ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਵੇਗਾ।
ਪ੍ਰਧਾਨ ਮੰਤਰੀ ਦੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਪਹਿਲੇ ਸੰਵਾਦ ਪ੍ਰੋਗਰਾਮ "ਪਰੀਕਸ਼ਾ ਪੇ ਚਰਚਾ-1.0" ਦਾ ਆਯੋਜਨ 16 ਫਰਵਰੀ, 2018 ਨੂੰ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿੱਚ ਕੀਤਾ ਗਿਆ ਸੀ। ਉਪਰੋਕਤ ਪ੍ਰੋਗਰਾਮ ਦੇ ਦੂਸਰੇ ਹਿੱਸੇ ਪ੍ਰੋਗਰਾਮ "ਪਰੀਕਸ਼ਾ ਪੇ ਚਰਚਾ-2.0" ਦਾ ਆਯੋਜਨ ਵੀ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿੱਚ ਹੀ 29 ਜਨਵਰੀ, 2019 ਨੂੰ ਕੀਤਾ ਗਿਆ ਸੀ।
ਸਕੂਲੀ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੇ ਤੀਜੇ ਸੰਵਾਦ ਪ੍ਰੋਗਰਾਮ "ਪਰੀਕਸ਼ਾ ਪੇ ਚਰਚਾ-2020" ਦਾ ਆਯੋਜਨ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿੱਚ ਹੀ ਜਨਵਰੀ, 2020 ਦੇ ਤੀਜੇ ਹਫਤੇ ਵਿੱਚ ਕਰਨ ਦਾ ਪ੍ਰਸਤਾਵ ਹੈ।
ਪ੍ਰਸਤਾਵਿਤ ਫਾਰਮੈਟ - ਪੀਪੀਸੀ 2020 ਦਾ ਫਾਰਮੈਟ ਪਿਛਲੇ ਦੋ ਆਯੋਜਨਾਂ ਵਾਂਗ ਟਾਊਨ ਹਾਲ ਵਿੱਚ ਹੋਵੇਗਾ, ਜੋ ਆਪਣੇ ਆਪ ਵਿੱਚ ਅਨੋਖਾ ਹੈ ਅਤੇ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ। ਪਿਛਲੇ ਦੋ ਸਾਲਾਂ ਵਿੱਚ ਇਹ ਫਾਰਮੈਟ ਕਾਫੀ ਸਫਲ ਰਿਹਾ ਹੈ। ਪੀਪੀਸੀ-2020 ਵਿੱਚ ਤਕਰੀਬਨ 2000 ਸਕੂਲੀ ਵਿਦਿਆਰਥੀ ਹਿੱਸਾ ਲੈਣਗੇ।
ਉੱਪਰ ਦੱਸੇ ਗਏ ਔਨਲਾਈਨ ਮੁਕਾਬਲਿਆਂ ਲਈ ਵਿਦਿਆਰਥੀ ਹੇਠ ਲਿਖੇ ਵਿਸ਼ਿਆਂ ਉੱਤੇ ਵੈੱਬਸਾਈਟ www.mygov.in ਦੇ ਜ਼ਰੀਏ ਹਿੱਸਾ ਲੈ ਸਕਦੇ ਹਨ।
• ਸ਼ੁਕਰਗੁਜ਼ਾਰੀ ਮਹਾਨ ਹੈ
ਉਨ੍ਹਾਂ ਲੋਕਾਂ ਉੱਤੇ ਇੱਕ ਸੰਖੇਪ ਲੇਖ ਜਿਨ੍ਹਾਂ ਬਾਰੇ ਵਿਦਿਆਰਥੀ ਇਹ ਸੋਚਦਾ ਹੈ ਕਿ ਵਿਅਕਤੀ ਨੇ ਉਸ ਦੀ ਅਕਾਦਮਿਕ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵਿਦਿਆਰਥੀ ਨੂੰ ਇਸ ਗੱਲ ਦਾ ਜ਼ਿਕਰ ਕਰਨਾ ਪਵੇਗਾ ਕਿ ਉਹ ਉਨ੍ਹਾਂ ਪ੍ਰਤੀ ਸ਼ੁਕਰਗੁਜ਼ਾਰ ਕਿਉਂ ਹੈ?
• ਤੁਹਾਡੀਆਂ ਆਕਾਂਖਿਆਵਾਂ ਉੱਤੇ ਤੁਹਾਡਾ ਭਵਿੱਖ ਨਿਰਭਰ
ਵਿਦਿਆਰਥੀ ਵੱਲੋਂ ਆਪਣੇ ਲਈ ਤੈਅ ਕੀਤੇ ਗਏ ਟੀਚੇ ਅਤੇ ਅਕਾਦਮਿਕ ਖਾਹਿਸ਼ਾਂ ਬਾਰੇ ਸੰਖੇਪ ਲੇਖ।
• ਪ੍ਰੀਖਿਆ ਪ੍ਰਣਾਲੀ ਦੀ ਪੜਤਾਲ
ਮੌਜੂਦਾ ਪ੍ਰੀਖਿਆ ਪ੍ਰਣਾਲੀ ਉੱਤੇ ਵਿਦਿਆਰਥੀਆਂ ਦੀ ਸਲਾਹ ਅਤੇ ਆਦਰਸ਼ ਪ੍ਰੀਖਿਆ ਪ੍ਰਣਾਲੀ ਬਾਰੇ ਉਨ੍ਹਾਂ ਦੇ ਸੁਝਾਅ।
• ਸਾਡੇ ਕਰਤੱਵ, ਤੁਹਾਡੇ ਵਿਚਾਰ
ਨਾਗਰਿਕਾਂ ਦੇ ਕਰਤੱਵਾਂ ਬਾਰੇ ਲੇਖਣ ਅਤੇ ਫਰਜ਼ਸ਼ਨਾਸ ਨਾਗਰਿਕ ਬਣਨ ਲਈ ਹਰੇਕ ਵਿਅਕਤੀ ਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਜਾਵੇ, ਇਸ ਬਾਰੇ ਵਿਚਾਰ।
• ਸੰਤੁਲਨ ਲਾਭਦਾਇਕ ਹੈ
ਅਧਿਅਨ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਸੰਤੁਲਿਤ ਗਤੀਵਿਧੀਆਂ ਬਾਰੇ ਲੇਖ।
ਚੁਣੇ ਗਏ ਜੇਤੂਆਂ ਨੂੰ "ਪਰੀਕਸ਼ਾ ਪੇ ਚਰਚਾ-2020" ਵਿੱਚ ਹਿੱਸਾ ਲੈਣ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। "ਪਰੀਕਸ਼ਾ ਪੇ ਚਰਚਾ-2020" ਵਿੱਚ ਦੇਸ਼ ਭਰ ਦੇ ਕੁੱਲ 2000 ਵਿਦਿਆਰਥੀ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕ ਹਿੱਸਾ ਲੈਣਗੇ।
ਦੇਸ਼ ਭਰ ਤੋਂ ਕਲਾਸ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਦੂਰਦਰਸ਼ਨ (ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਇੰਡੀਆ) / ਆਕਾਸ਼ਵਾਣੀ ਮੀਡੀਅਮ ਵੇਵ, ਆਕਾਸ਼ਵਾਣੀ ਐੱਫਐੱਮ ਚੈਨਲ ਉੱਤੇ ਪ੍ਰਸਾਰਣ ਨੂੰ ਵੇਖਣ ਅਤੇ ਸੁਣਨ।
ਪਿਛਲੇ ਸਾਲ ਡੀਡੀ /ਟੀਵੀ ਚੈਨਲਾਂ /ਰੇਡੀਓ ਚੈਨਲਾਂ ਉੱਤੇ ਦੇਸ਼ ਭਰ ਦੇ 8.5 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੋਗਰਾਮ ਨੂੰ ਵੇਖਿਆ ਜਾਂ ਸੁਣਿਆ। ਇਸ ਨੂੰ ਵਿਆਪਕ ਤੌਰ ‘ਤੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਉੱਤੇ ਕਵਰ ਕੀਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਗੱਲਬਾਤ ਦੇ ਇਸ ਪ੍ਰੋਗਰਾਮ ਨੇ ਸੋਸ਼ਲ ਮੀਡੀਆ ਉੱਤੇ ਧੁੰਮ ਮਚਾ ਦਿੱਤੀ ਅਤੇ "ਪਰੀਕਸ਼ਾ ਪੇ ਚਰਚਾ" ਉੱਤੇ ਆਧਾਰਤ ਗੱਲਬਾਤ ਸਰਬਉੱਤਮ ਸਿੱਧ ਹੋਈ, ਜਿਸ ਲਈ ਟਵਿਟਰ ਉੱਤੇ 2.5 ਮਿਲੀਅਨ ਤੋਂ ਵੱਧ ਸੰਦੇਸ਼ ਪਾਏ ਗਏ। ਇਸ ਨੂੰ ਯੂ-ਟਿਊਬ, ਫੇਸਬੁੱਕ ਲਾਈਵ, ਵੈੱਬ ਕਾਸਟਿੰਗ ਆਦਿ ਉੱਤੇ ਵਿਆਪਕ ਤੌਰ ਤੇ ਵੇਖਿਆ ਗਿਆ। ਪਿਛਲੇ ਸਾਲ ਵਾਂਗ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ।
ਲਿੰਕ https://innovate.mygov.in/ppc-2020/ ਉੱਤੇ ਕਲਿੱਕ ਕਰਕੇ ਪਰੀਕਸ਼ਾ ਪੇ ਚਰਚਾ 2020 ਵਿੱਚ ਹਿੱਸਾ ਲਓ।
*****
ਐੱਨਬੀ/ਏਕੇ
(रिलीज़ आईडी: 1595184)
आगंतुक पटल : 134
इस विज्ञप्ति को इन भाषाओं में पढ़ें:
English