ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਉਮਾ- ਲਾਈਟ ਆਵ੍ ਹਿਮਾਲਯ’ ਇੱਕ ਦ੍ਰਿਸ਼ਾਤਮਿਕ (ਵਿਯੁਅਲ) ਤੀਰਥ ਯਾਤਰਾ ਹੈ : ਆਨੰਦ ਜਯੋਤੀ ਗੰਗਾ ਦਾ ਮੇਰੇ ਸੰਗੀਤ ‘ਤੇ ਅਦਭੁਤ ਪ੍ਰਭਾਵ ਹੈ : ਜਾਓ ਪੌਲੋ ਮੇਂਡੋਂਸਾ (Joao Paulo Mendonca) ਲੋਕ ਆਨੰਦ ਦੀ ਤਲਾਸ਼ ਵਿੱਚ ਭਾਰਤ ਆਉਂਦੇ ਹਨ : ਇਸਾਬੇਲਾ ਪਿਨਾਕੀ
Posted On:
25 NOV 2019 5:00PM by PIB Chandigarh
ਆਮ ਤੌਰ ‘ਤੇ ਬ੍ਰਾਜ਼ੀਲ ਦਾ ਸਾਡੇ ਦੇਸ਼ ਵਿੱਚ ਫੁੱਟਬਾਲ ਅਤੇ ਸਾਂਬਾ ਨ੍ਰਿਤ ਦੇ ਪਰਿਆਏ ਵਜੋਂ ਇਸਤੇਮਾਲ ਹੁੰਦਾ ਹੈ, ਲੇਕਿਨ ਸੋਮਵਾਰ ਨੂੰ ਆਈਐੱਫਐੱਫਆਈ ਸਥੱਲ ‘ਤੇ ‘ਉਮਾ-ਲਾਈਟ ਆਵ੍ ਹਿਮਾਲਯ’ ’ਤੇ ਹੋਈ ਗਹਿਨ ਚਰਚਾ ਦੌਰਾਨ ਇਸ ਦੇਸ਼ ਦਾ ਨਾਮ ਅਧਿਆਤਮਿਕਤਾ, ਸੱਭਿਆਚਾਰ ਅਤੇ ਫਿਲਮਾਂ ਕਾਰਨ ਗੂੰਜਿਆ। ਇਸ ਚਰਚਾ ਦੀ ਅਗਵਾਈ ਇਸ ਫਿਲਮ ਦੇ ਡਾਇਰੈਕਟਰ ਆਨੰਦ ਜਯੋਤੀ ਨੇ ਸੰਗੀਤਕਾਰ ਜਾਓ ਪੌਲੋ ਮੇਂਡੋਂਸਾ ਅਤੇ ਅਭਿਨੇਤਰੀ ਇਸਾਬੇਲਾ ਪਿਨਾਕੀ ਦੇ ਨਾਲ ਕੀਤੀ।


ਇਸ ਫਿਲਮ ਬਾਰੇ ਦੱਸਦੇ ਹੋਏ ਸ਼੍ਰੀ ਆਨੰਦ ਜਯੋਤੀ ਨੇ ਕਿਹਾ, ‘ਮੇਰੀ ਫਿਲਮ ਵਿੱਚ ਆਰੰਭ, ਮੱਧ ਜਾਂ ਅੰਤ ਵਰਗੀ ਨਿਸ਼ਚਿਤ ਸੰਰਚਨਾ ਨਹੀਂ ਹੈ। ਇਹ ਇੱਕ ਦ੍ਰਿਸ਼ਾਤਮਿਕ (ਵਿਯੁਅਲ) ਤੀਰਥਯਾਤਰਾ ਹੈ।’ ਉਨ੍ਹਾਂ ਕਿਹਾ ਕਿ ਗੰਗਾ ਨਦੀ ਇਸ ਫਿਲਮ ਦੀ ਨਾਇਕਾ ਹੈ ਅਤੇ ਮੈਂ ਇਸ ਨੂੰ ਸੱਭਿਆਚਾਰਕ ਦ੍ਰਿਸ਼ਟੀਕੋਣ ਨਾਲ ਦੇਖਦਾ ਹਾਂ। ਗੰਗਾ ਇੱਕ ਮਾਤਰ ਅਜਿਹੀ ਨਦੀ ਹੈ, ਜਿਸ ਨੂੰ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਨਾਲ ਪੂਜਿਆ ਜਾਂਦਾ ਹੈ।
ਸ਼੍ਰੀ ਆਨੰਦ ਨੇ ਕਿਹਾ ਕਿ ਹਾਲਾਂਕਿ ਭਾਰਤ ਇੱਕ ਪ੍ਰਾਚੀਨ ਦੇਸ਼ ਹੈ ਅਤੇ ਬ੍ਰਾਜ਼ੀਲ ਉਸ ਦੀ ਤੁਲਨਾ ਵਿੱਚ ਨਵਾਂ ਰਾਸ਼ਟਰ ਹੈ, ਇਸ ਦੇ ਬਾਵਜੂਦ ਇਨ੍ਹਾਂ ਦੋਵੇਂ ਦੇਸ਼ਾਂ ਵਿੱਚ ਸਾਂਝਾ ਕਰਨ ਲਈ ਬਹੁਤ ਕੁਝ ਹੈ। ਉਨ੍ਹਾਂ ਕਿਹਾ, ‘ਬ੍ਰਾਜ਼ੀਲ ਵਾਸੀ ਭਾਰਤੀ ਸੱਭਿਆਚਾਰ ਦਾ ਸੁਆਗਤ ਕਰਦੇ ਹਨ। ਬ੍ਰਾਜ਼ੀਲ ਵਿੱਚ ਫਿਲਮ ਸਮਾਰੋਹਾਂ ਦੌਰਾਨ ਭਾਰਤੀ ਫਿਲਮਾਂ ਨੂੰ ਬਹੁਤ ਪੰਸਦ ਕੀਤਾ ਜਾਂਦਾ ਹੈ।’
ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਸ਼੍ਰੀ ਆਨੰਦ ਨੇ ਕਿਹਾ ਕਿ ਉਹ ਭਾਰਤ ਵਿੱਚ ਬ੍ਰਾਜ਼ੀਲ ਦੇ ਫਿਲਮ ਫੈਸਟੀਵਲ ਦਾ ਆਯੋਜਨ ਕਰਨ ਬਾਰੇ ਵਿਚਾਰ ਕਰ ਸਕਦੇ ਹਨ ਅਤੇ ਇਸ ਬਾਰੇ ਜੋ ਵੀ ਅੱਗੇ ਆਏਗਾ, ਉਹ ਉਸ ਨੂੰ ਹਰ ਸੰਭਵ ਸਹਾਇਤਾ ਦੇਣਗੇ। ਸ਼੍ਰੀ ਆਨੰਦ 2012 ਤੋਂ ਬ੍ਰਾਜ਼ੀਲ ਵਿੱਚ ਭਾਰਤੀ ਫਿਲਮ ਫੈਸਟੀਵਲਾਂ ਦਾ ਆਯੋਜਨ ਕਰਦੇ ਆ ਰਹੇ ਹਨ।
ਉਨ੍ਹਾਂ ਕਿਹਾ, ‘ਬ੍ਰਾਜ਼ੀਲ ਦੀਆਂ ਫਿਲਮਾਂ ਦੇ ਬਾਰੇ ਵਿੱਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਉੱਥੇ ਕੋਈ ਸੈਂਸਰ ਬੋਰਡ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਗੱਲ ਸਭ ਤੋਂ ਬਿਹਤਰੀਨ ਹੈ। ਇੱਥੇ ਸਭ ਫਿਲਮਕਾਰਾਂ ਨੂੰ ਇਸ ਦੀ ਚਿੰਤਾ ਸਤਾਉਂਦੀ ਹੈ। ਸਾਨੂੰ ਥੋੜ੍ਹੀ ਜਿਹੀ ਢਿੱਲ ਵਰਤਣ ਦੀ ਜ਼ਰੂਰਤ ਹੈ।’
ਸੰਗੀਤਕਾਰ ਜਾਓ (Joao) ਨੇ ਆਪਣੇ ਅਨੁਭਵ ਸਾਂਝਾ ਕਰਦੇ ਹੋਏ ਕਿਹਾ, ‘ਮੈਂ ਪਹਿਲੀ ਵਾਰ ਭਾਰਤ ਆਇਆ ਹਾਂ ਅਤੇ ਜਿਨ੍ਹਾਂ ਲੋਕਾਂ ਨਾਲ ਮੇਰੀ ਮੁਲਾਕਾਤ ਹੋਈ, ਉਹ ਬਹੁਤ ਅੱਛੇ ਹਨ। ਇਸ ਨਾਲ ਮੇਰੇ ਸੰਗੀਤ ਰਚਨਾ ਕਰਨ ਦੇ ਤਰੀਕੇ ਵਿੱਚ ਨਿਸ਼ਚਿਤ ਰੂਪ ਨਾਲ ਬਦਲਾਅ ਆਏਗਾ। ਇਸ ਫਿਲਮ ਵਿੱਚ ਮੈਂ ਪੋਇਟਿਕਸ ‘ਤੇ ਧਿਆਨ ਕੇਂਦਰਿਤ ਕੀਤਾ ਹੈ – ਗੰਗਾ ਦਾ ਪ੍ਰਭਾਵ ਬੇਹੱਦ ਅਦਭੁਤ ਹੈ। ਮੈਂ ਭਾਰਤੀ ਸੰਗੀਤ ਸਾਜ਼ਾਂ ਨੂੰ ਵਜਾਉਣ ਦਾ ਯਤਨ ਕੀਤਾ, ਲੇਕਿਨ ਇਨ੍ਹਾਂ ਨੂੰ ਸਿੱਖਣ ਲਈ ਮੈਨੂੰ ਜੀਵਨ ਭਰ ਦਾ ਸਮਾਂ ਲੱਗੇਗਾ।’
ਫਿਲਮ ਅਤੇ ਇਸ ਦੇ ਡਾਇਰੈਕਟਰ ਆਨੰਦ ਜਯੋਤੀ ਨਾਲ ਆਪਣੇ ਸਬੰਧ ਬਾਰੇ ਵਿੱਚ ਦੱਸਦੇ ਹੋਏ ਸੰਗੀਤਕਾਰ ਜਾਓ (Joao) ਨੇ ਕਿਹਾ ਕਿ ਭਾਰਤ ਬਹੁਤ ਅਧਿਆਤਮਿਕ ਦੇਸ਼ ਹੈ ਅਤੇ ਇਹ ਅਧਿਆਤਮਿਕਤਾ ਸਭ ਨੂੰ ਜੋੜਦੀ ਹੈ।
ਭਾਰਤ ਲਈ ਆਪਣੇ ਵਿਸ਼ੇਸ਼ ਪ੍ਰੇਮ ਦਾ ਜ਼ਿਕਰ ਕਰਦੇ ਹੋਏ ਇਸਾਬੇਲਾ ਪਿਨਾਕੀ ਨੇ ਕਿਹਾ, ‘ਮੈਂ ਇਸ ਸ਼ਾਨਦਾਰ ਅਨੁਭਵ ਲਈ ਆਭਾਰੀ ਹਾਂ। ਅਧਿਆਤਮਿਕ ਪੱਖੋਂ ਇਹ ਮੇਰੇ ਲਈ ਬੇਹੱਦ ਨਿਜੀ ਅਨੁਭਵ ਹੈ। ਮੈਂ ਸਿਰਫ ਗੋਆ ਹੀ ਨਹੀਂ, ਬਲਕਿ ਇਸ ਸਮਾਰੋਹ ਦੀ ਸ਼ਾਨ ਨੂੰ ਦੇਖ ਕੇ ਵੀ ਹੈਰਾਨ ਹਾਂ। ਇਹ ਅਦਭੁਤ ਹੈ। ਲੋਕ ਆਨੰਦ ਦੀ ਤਲਾਸ਼ ਵਿੱਚ ਭਾਰਤ ਆਉਂਦੇ ਹਨ। ਮੈਂ ਕਈ ਵਾਰ ਭਾਰਤ ਆ ਚੁੱਕੀ ਹਾਂ। ਮੇਰੇ ਮਨ ਵਿੱਚ ਕੇਰਲ ਲਈ ਵਿਸ਼ੇਸ਼ ਸਨੇਹ ਹੈ। ਹੁਣ ਗੋਆ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।’ ਉਨ੍ਹਾਂ ਕਿਹਾ ਕਿ ਯੋਗ ਅਤੇ ਅਧਿਆਤਮਿਕਤਾ ਦੀ ਵਜ੍ਹਾ ਨਾਲ ਬ੍ਰਾਜ਼ੀਲ ਵਿੱਚ ਭਾਰਤੀ ਸੱਭਿਆਚਾਰ ਨੂੰ ਸਵੀਕਾਰ ਕੀਤਾ ਜਾਂਦਾ ਹੈ।
******
ਈਡੀ/ਐੱਨਐੱਸ/ਐੱਮਆਰ/ਬੀਐੱਸਐੱਨ
(Release ID: 1594159)
Visitor Counter : 105