ਮੰਤਰੀ ਮੰਡਲ

ਮੰਤਰੀ ਮੰਡਲ ਨੇ ਦੋਹਰੇ ਟੈਕਸੇਸ਼ਨ ਦੇ ਨਿਵਾਰਣ ਲਈ ਭਾਰਤ ਅਤੇ ਚਿਲੀ ਦਰਮਿਆਨ ਸਮਝੌਤੇ ਅਤੇ ਪ੍ਰੋਟੋਕਾਲ ਨੂੰ ਪ੍ਰਵਾਨਗੀ ਦਿੱਤੀ

Posted On: 27 NOV 2019 11:16AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਨੇ ਦੋਹਰੇ ਟੈਕਸੇਸ਼ਨ ਦੀ ਸਮਾਪਤੀ ਅਤੇ ਆਮਦਨ 'ਤੇ ਟੈਕਸਾਂ ਦੇ ਸਬੰਧ ਵਿੱਚ ਮਾਲੀ ਛਲ (fiscal evasion) ਰੋਕਣ ਲਈ ਭਾਰਤ ਅਤੇ ਚਿਲੀ ਦਰਮਿਆਨ ਦੋਹਰੇ ਟੈਕਸੇਸ਼ਨ ਰੋਕੂ ਸਮਝੌਤੇ (ਡੀਟੀਏਏ) ਅਤੇ ਪ੍ਰੋਟੋਕਾਲ 'ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਮੁੱਖ ਪ੍ਰਭਾਵ:

ਦੋਹਰਾ ਟੈਕਸੇਸ਼ਨ ਰੋਕੂ ਸਮਝੌਤਾ (ਡੀਟੀਏਏ) ਦੋਹਰੇ ਟੈਕਸੇਸ਼ਨ ਨੂੰ ਸਮਾਪਤ ਕਰਨ ਵਿੱਚ ਮਦਦ ਕਰੇਗਾ। ਇਸ ਸਮਝੌਤੇ ਨਾਲ ਸਮਝੌਤਾ ਕਰਨ ਵਾਲੇ ਦੇਸ਼ਾਂ ਦਰਮਿਆਨ ਟੈਕਸਿੰਗ ਅਧਿਕਾਰਾਂ ਦੀ ਸਪਸ਼ਟ ਵੰਡ ਵਿਆਜ, ਰੌਇਲਟੀ ਅਤੇ ਤਕਨੀਕੀ ਸੇਵਾਵਾਂ ਲਈ ਫੀਸ ਬਾਰੇ ਸਰੋਤ ਦੇਸ਼ ਵਿੱਚ ਟੈਕਸ ਦਰਾਂ ਦੇ ਨਿਰਧਾਰਨ ਦੇ ਮਾਧਿਅਮ ਨਾਲ ਨਿਵੇਸ਼ ਪ੍ਰਵਾਹ ਵਧਾਉਂਦੇ ਸਮੇਂ ਦੋਹਾਂ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਨੂੰ ਟੈਕਸ ਸੁਨਿਸ਼ਚਿਤਤਾ ਉਪਲਬੱਧ ਹੋਵੇਗੀ। ਇਹ ਸਮਝੌਤਾ ਅਤੇ ਪ੍ਰੋਟੋਕਾਲ ਜੀ-20 ਓਈਸੀਡੀ ਬੇਸ ਇਰੋਜ਼ਨ ਪ੍ਰੌਫਿਟ ਸ਼ਿਫਟਿੰਗ (ਬੀਈਪੀਐੱਸ) ਪ੍ਰੋਜੈਕਟ ਦੇ ਘੱਟੋ-ਘੱਟ ਮਾਪ-ਦੰਡਾਂ ਅਤੇ ਹੋਰ ਸਿਫਾਰਸ਼ਾਂ ਨੂੰ ਲਾਗੂ ਕਰੇਗਾ। ਬੀਈਪੀਐੱਸ ਪ੍ਰੋਜੈਕਟ ਦੀ ਧਾਰਾ ਸਿੰਪਲੀਫਾਈਡ ਲਿਮੀਟੇਸ਼ਨ ਆਵ੍ ਬੈਨੀਫਿਟਸ ਦੇ ਨਾਲ-ਨਾਲ ਸਮਝੌਤੇ ਵਿੱਚ ਪ੍ਰਸਤਾਵਨਾ ਪਾਠ ਦੇ ਸਮਾਵੇਸ਼, ਪ੍ਰਮੁੱਖ ਉਦੇਸ਼ ਟੈਸਟ, ਇੱਕ ਸਧਾਰਨ ਦੁਰਉਪਯੋਗ ਵਿਰੋਧੀ ਵਿਵਸਥਾ ਦੀ ਸ਼ਮੂਲੀਅਤ, ਟੈਕਸ ਪਲੈਨਿੰਗ ਰਣਨੀਤੀਆਂ 'ਤੇ ਅੰਕੁਸ਼ ਲਗਾਉਣ ਵਿੱਚ ਮਦਦ ਮਿਲੇਗੀ ਜੋ ਟੈਕਸ ਨਿਯਮਾਂ ਵਿੱਚ ਅੰਤਰਾਂ ਅਤੇ ਅਸੰਤੁਲਨਾਂ ਕਾਰਨ ਨਜਾਇਜ਼ ਫਾਇਦਾ ਉਠਾਉਂਦੀਆਂ ਹਨ।

ਲਾਗੂਕਰਨ ਰਣਨੀਤੀ ਅਤੇ ਟੀਚੇ:

ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਇਸ ਸਮਝੌਤੇ ਅਤੇ ਪ੍ਰੋਟੋਕਾਲ ਨੂੰ ਲਾਗੂ ਕਰਨ ਲਈ ਜ਼ਰੂਰੀ ਰਸਮਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੀ ਲਾਗੂਕਰਨ ਦੀ ਨਿਗਰਾਨੀ ਅਤੇ ਰਿਪੋਰਟਿੰਗ ਮੰਤਰਾਲੇ ਦੁਆਰਾ ਕੀਤੀ ਜਾਵੇਗੀ।

***

ਵੀਆਰਆਰਕੇ/ਐੱਸਸੀ/ਐੱਸਐੱਚ



(Release ID: 1594154) Visitor Counter : 65


Read this release in: English