ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਨਸ਼ੀਲੀਆਂ ਦਵਾਈਆਂ, ਮਾਦਕ ਪਦਾਰਥਾਂ ਅਤੇ ਪਾਬੰਦੀਸ਼ੁਦਾ ਰਸਾਇਣਾਂ ਦੀ ਨਾਜਾਇਜ਼ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 27 NOV 2019 11:30AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਨਸ਼ੀਲੀਆਂ ਦਵਾਈਆਂ, ਮਾਦਕ ਪਦਾਰਥਾਂ ਅਤੇ ਪਾਬੰਦੀਸ਼ੁਦਾ ਰਸਾਇਣਾਂ ਦੀ ਨਜਾਇਜ਼ ਵਿੱਕਰੀ ਰੋਕਣ ਦੇ ਖੇਤਰ ਵਿੱਚ ਸਹਿਮਤੀ ਪੱਤਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ:

•        ਇਸ ਸਹਿਮਤੀ ਪੱਤਰ ਨਾਲ ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਡਰੱਗ ਕੰਟਰੋਲ ਕਨਵੈੱਨਸ਼ਨਸ ਦੁਆਰਾ ਪਰਿਭਾਸ਼ਿਤ ਨਸ਼ੀਲੀਆਂ ਦਵਾਈਆਂ, ਨਸ਼ੀਲੇ ਪਦਾਰਥਾਂ ਅਤੇ ਪਾਬੰਦੀਸ਼ੁਦਾ ਰਸਾਇਣਾਂ ਦੀ ਨਜਾਇਜ਼ ਵਿੱਕਰੀ ਅਤੇ ਤਸਕਰੀ ਰੋਕਣ ਲਈ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਸੁਖਾਲਾ ਹੋਵੇਗਾ ਅਤੇ ਵਧੇਗਾ।

•        ਇਸ ਸਹਿਮਤੀ ਪੱਤਰ ਤਹਿਤ ਨਸ਼ੀਲੀਆਂ ਦਵਾਈਆਂ ਦੇ ਉਦਪਾਦਕਾਂ, ਤਸਕਰਾਂ ਅਤੇ ਅਵੈਧ ਵਿਕ੍ਰੇਤਾਵਾਂ ਦੀਆਂ ਸ਼ੱਕੀ ਗਤੀਵਿਧੀਆਂ, ਮੰਗੇ ਜਾਣ 'ਤੇ ਐੱਨਡੀਪੀਸੀ ਦੀ ਤਸਕਰੀ ਦੇ ਵੇਰਵੇ ਅਤੇ ਨਸ਼ੀਲੀਆਂ ਦਵਾਈਆਂ ਨਾਲ ਸਬੰਧਿਤ ਦੋਸ਼ਾਂ ਵਿੱਚ ਗ੍ਰਿਫਤਾਰ ਤਸਕਰਾਂ ਦੇ ਵਿੱਤੀ ਵੇਰਵਿਆਂ ਨਾਲ ਸਬੰਧਿਤ ਜਾਣਕਾਰੀ ਸਾਂਝੀ ਕਰਨ ਦੀ ਵਿਵਸਥਾ ਹੈ।

•        ਇਸ ਸਹਿਮਤੀ ਪੱਤਰ ਤਹਿਤ ਨਸ਼ੀਲੀਆਂ ਦਵਾਈਆਂ, ਮਾਦਕ ਪਦਾਰਥਾਂ ਦੀ ਨਜਾਇਜ਼ ਵਿੱਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਦੂਜੇ ਦੇਸ਼ ਦੇ ਨਾਗਰਿਕਾਂ ਦੇ ਵੇਰਵੇ ਨੂੰ ਅਧਿਸੂਚਿਤ ਕਰਨ ਅਤੇ ਗ੍ਰਿਫਤਾਰ ਵਿਅਕਤੀ ਨੂੰ ਦੂਤਾਵਾਸ ਸਬੰਧੀ ਮਦਦ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ।

•        ਇਸ ਸਹਿਮਤੀ ਪੱਤਰ ਤਹਿਤ ਦੋਹਾਂ ਵਿੱਚੋਂ ਕਿਸੇ ਵੀ ਦੇਸ਼ ਦੇ ਅੰਦਰ ਪਕੜੀਆਂ ਗਈਆਂ ਨਸ਼ੀਲੀਆਂ ਦਵਾਈਆਂ, ਮਾਦਕ ਪਦਾਰਥਾਂ ਦਾ ਰਸਾਇਣਿਕ ਵਿਸ਼ਲੇਸ਼ਣ ਤੇ ਨਸ਼ੀਲੀ ਦਵਾਈਆਂ ਅਤੇ ਨਸ਼ੀਲੇ ਪਦਾਰਥਾਂ, ਰਸਾਇਣਾਂ ਬਾਰੇ ਡਾਟਾ/ਸੂਚਨਾ ਸਾਂਝੇ ਕਰਨ ਦੀ ਵਿਵਸਥਾ ਹੈ।

*****

ਵੀਆਰਆਰਕੇ/ਐੱਸਸੀ/ਐੱਸਐੱਚ



(Release ID: 1594150) Visitor Counter : 77


Read this release in: English