ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਸਹਮਿਤੀ ਪੱਤਰ ‘ਤੇ ਹਸਤਾਖਰ ਕੀਤੇ
ਨਿਫਟੈੱਮ ਮਹਿਲਾ ਉੱਦਮੀਆਂ ਲਈ ਰਾਸ਼ਟਰੀ ਜੈਵਿਕ ਫੈਸਟੀਵਲ ਦਾ ਆਯੋਜਨ ਕਰੇਗਾ
प्रविष्टि तिथि:
27 NOV 2019 10:31AM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਟੈਕਸਟਾਈਲਜ਼ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਅਤੇ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਮੌਜ਼ੂਦਗੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ।ਇਸ ਸਹਿਮਤੀ ਪੱਤਰ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਰਵਿੰਦਰ ਪੰਵਾਰ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਸ਼ਪਾ ਸੁਬਰਾਮਣੀਅਮ ਨੇ ਹਸਤਾਖਰ ਕੀਤੇ ।
ਇਸ ਮੌਕੇ ‘ਤੇ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਨਾਲ ਸਹਿਯੋਗ ਬਣਾਉਣ ਲਈ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਜੈਵਿਕ ਖੇਤੀਬਾੜੀ ਨਾਲ ਜੁੜੀਆਂ ਮਹਿਲਾ ਉੱਦਮੀਆਂ ਨੂੰ ਲਾਭ ਮਿਲੇਗਾ । ਉਨ੍ਹਾਂ ਨੇ ਕਿਹਾ ਕਿ ਇਹ ਸਹਿਮਤੀ ਪੱਤਰ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਮੰਤਰਾਲਿਆ ਅਤੇ ਵਿਭਾਗਾਂ ਦਰਮਿਆਨ ਤਾਲਮੇਲ ਦੇ ਪ੍ਰਤੀ ਸਰਕਾਰ ਦੀ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਤੋਂ ਮਹਿਲਾ ਉੱਦਮੀਆਂ ਨੂੰ ਮੁਦਰਾ ਅਤੇ ਸਟਾਰਟ - ਅਪ ਇੰਡੀਆ ਵਰਗੀਆਂ ਸਰਕਾਰੀ ਵਿੱਤੀ ਯੋਜਨਾਵਾਂ ਦੇ ਨਾਲ ਜੁੜਨ ਵਿੱਚ ਮਦਦ ਮਿਲੇਗੀ । ਗਲੋਬਲ ਮਾਰਕੀਟ ਦਾ ਮੁਕਾਬਲਾ ਕਰਨ ਲਈ ਉਹ ਫਰਮਾਬਰਦਾਰੀਆਂ ਨੂੰ ਵੀ ਪੂਰਾ ਕਰਨ ਵਿੱਚ ਸਮਰੱਥ ਹੋਣਗੀਆਂ ।
ਭਾਰਤੀ ਮਹਿਲਾ ਉੱਦਮੀਆਂ ਅਤੇ ਕਿਸਾਨਾਂ ਨੂੰ ਪ੍ਰੋਤਸਾਹਨ ਦੇਣ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਰਾਸ਼ਟਰੀ ਜੈਵਿਕ ਫੈਸਟੀਵਲ ਦਾ ਸਲਾਨਾ ਆਯੋਜਨ ਕਰੇਗਾ । ਇਸ ਤੋਂ ਮਹਿਲਾ ਉੱਦਮੀਆਂ ਅਤੇ ਕਿਸਾਨਾਂ ਨੂੰ ਖਰੀਦਾਰਾਂ ਦੇ ਨਾਲ ਜੁੜਣ ਵਿੱਚ ਮਦਦ ਮਿਲੇਗੀ ਅਤੇ ਭਾਰਤ ਵਿੱਚ ਜੈਵਿਕ ਅਨਾਜ ਉਤਪਾਦਨ ਨੂੰ ਹੁਲਾਰਾ ਮਿਲੇਗਾ ।
ਦੋਹਾਂ ਮੰਤਰਾਲਿਆ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਰਾਸ਼ਟਰੀ ਫੂਡ ਟੈਕਨੋਲੋਜੀ ਉੱਦਮਤਾ ਅਤੇ ਪ੍ਰਬੰਧਨ ਸੰਸਥਾਨ (ਨਿਫਟੇਮ) ਕੁੰਡਲੀ (ਸੋਨੀਪਤ, ਹਰਿਆਣਾ) ਵਿਖੇ ਸਲਾਨਾ ਫੈਸਟੀਵਲ ਦਾ ਆਯੋਜਨ ਕਰੇਗਾ। ਇਹ ਸੰਸਥਾਨ ਫੂਡ ਪ੍ਰੋਸੈੱਸਿੰਗ ਮੰਤਰਾਲੇ ਦੇ ਅੰਤਰਗਤ ਇੱਕ ਅਕੈਡਮਿਕ ਸੰਸਥਾਨ ਹੈ ।
ਸਹਿਮਤੀ ਪੱਤਰ ਦੇ ਤਹਿਤ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ , ਨਿਫਟੈੱਮ ਦੇ ਵਾਈਸ ਚਾਂਸਲਰ ਨੂੰ ਪ੍ਰੋਗਰਾਮ ਆਯੋਜਿਤ ਕਰਨ ਲਈ ਧਨ ਰਾਸ਼ੀ ਟ੍ਰਾਂਸਫਰ ਕਰੇਗਾ ਅਤੇ ਸੰਸਥਾਨ ਵਿੱਤੀ ਸਾਲ ਦੇ ਅੰਤ ਵਿੱਚ ਡਬਲਿਊਸੀਡੀ ਮੰਤਰਾਲੇ ਵੱਲੋਂ ਜਾਰੀ ਢੰਡਾਂ ਦੇ ਸਬੰਧ ਵਿੱਚ ਉਪਯੋਗਤਾ ਪ੍ਰਮਾਣ ਪੱਤਰ (ਯੂਟੀਲਾਈਜੇਸ਼ਨ ਸਰਟੀਫਿਕੇਟ ) ਮੰਤਰਾਲੇ ਨੂੰ ਪ੍ਰਦਾਨ ਕਰੇਗਾ ।
Photo Links:
https://pib.gov.in/PhotoCategories.aspx?MenuId=8
***
ਐੱਮਐੱਮ/ਐੱਸਬੀ
(रिलीज़ आईडी: 1594133)
आगंतुक पटल : 94
इस विज्ञप्ति को इन भाषाओं में पढ़ें:
English