ਪ੍ਰਧਾਨ ਮੰਤਰੀ ਦਫਤਰ

70ਵੇਂ ਸੰਵਿਧਾਨ ਦਿਵਸ ‘ਤੇ ਸੰਸਦ ਦੇ ਸੰਯੁਕਤ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ - ਪਾਠ

ਮਹਾਮਹਿਮ ਰਾਸ਼ਟਰਪਤੀ ਜੀ, ਮਾਣਯੋਗ ਉਪ ਰਾਸ਼ਰਟਪਤੀ ਜੀ ਮਾਣਯੋਗ ਸਪੀਕਰ ਮਹੋਦਯ, ਸ਼੍ਰੀਮਾਨ ਪ੍ਰਹਲਾਦ ਜੀ ਅਤੇ ਸਾਰੇ ਮਾਣਯੋਗ ਜਨਪ੍ਰਤੀਨਿਧੀਗਣ।

Posted On: 26 NOV 2019 5:22PM by PIB Chandigarh

ਕੁਝ ਦਿਨ ਅਤੇ ਕੁਝ ਅਵਸਰ ਅਜਿਹੇ ਹੁੰਦੇ ਹਨ ਜੋ ਅਤੀਤ ਦੇ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤੀ ਦਿੰਦੇ ਹਨ। ਸਾਨੂੰ ਬੇਹਤਰ ਭਵਿੱਖ ਵਿੱਚ ਅਤੇ ਉਸ ਦਿਸ਼ਾ ਵਿੱਚ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਅੱਜ ਇਹ 26 ਨਵੰਬਰ ਦਾ ਦਿਵਸ ਇਤਿਹਾਸਿਕ ਦਿਵਸ ਹੈ। 70 ਸਾਲ ਪਹਿਲਾਂ ਅਸੀਂ ਵਿਧੀ ਪੂਰਵਕ ਇੱਕ ਨਵੇਂ ਰੰਗ-ਰੂਪ ਦੇ ਨਾਲ ਸੰਵਿਧਾਨ ਨੂੰ ਅਪਣਾਇਆ ਕੀਤਾ ਸੀ, ਲੇਕਿਨ ਨਾਲ ਹੀ ਅੱਜ 26 ਨਵੰਬਰ ਦਰਦ ਵੀ ਪਹੁੰਚਾਉਂਦਾ ਹੈ ਜਦੋਂ ਭਾਰਤ ਦੀ ਮਹਾਨ ਉੱਚ ਪਰੰਪਰਾਵਾਂ, ਹਜ਼ਾਰਾਂ ਸਾਲ ਦੀ ਸੱਭਿਆਚਾਰਕ ਵਿਰਾਸਤ, ਵਸੂਧੈਵ ਕੁਟੁੰਬਕਮ ਦੇ ਵਿਚਾਰ ਨੂੰ ਲੈ ਕੇ ਜੀਣ ਵਾਲੀ ਇਸ ਮਹਾਨ ਪਰੰਪਰਾ ਨੂੰ ਅੱਜ ਹੀ ਦੇ 26 ਨਵੰਬਰ ਦੇ ਦਿਨ ਮੁੰਬਈ ਵਿੱਚ ਆਤੰਕਵਾਦੀ ਨੇ ਛਲਨੀ ਕਰਨ ਦਾ ਪ੍ਰਯਤਨ ਕੀਤਾ ਸੀ। ਮੈਂ ਅੱਜ ਉਨ੍ਹਾਂ ਸਭ ਵਿਛੜੀਆਂ ਆਤਮਾਵਾਂ ਨੂੰ ਨਮਨ ਕਰਦਾ ਹਾਂ। ਸੱਤ ਦਹਾਕੇ ਪਹਿਲਾਂ ਇਸ ਸੈਂਟ੍ਰਲ ਹਾਲ ਵਿੱਚ ਇੰਨੀਆਂ ਹੀ ਪਵਿੱਤਰ ਆਵਾਜ਼ਾਂ ਦੀ ਗੂੰਜ ਸੀ, ਸੰਵਿਧਾਨ ਦੇ ਇੱਕ – ਇੱਕ ਧਾਰਾ ‘ਤੇ ਬਰੀਕੀ ਨਾਲ ਡੂੰਘੀ ਚਰਚਾ ਹੋਈ।

ਤਰਕ ਆਏ, ਤੱਥ ਆਏ, ਵਿਚਾਰ ਆਏ, ਆਸਥਾ ਦੀ ਚਰਚਾ ਹੋਈ, ਵਿਸ਼ਵਾਸ ਦੀ ਚਰਚਾ ਹੋਈ, ਸੁਪਨਿਆਂ ਦੀ ਚਰਚਾ ਹੋਈ, ਸੰਕਲਪਾਂ ਦੀ ਚਰਚਾ ਹੋਈ। ਇੱਕ ਪ੍ਰਕਾਰ ਨਾਲ ਇਹ ਸਦਨ, ਇਹ ਜਗ੍ਹਾ ਗਿਆਨ ਦਾ ਮਹਾਕੁੰਡ ਸੀ ਅਤੇ ਜਿੱਥੇ ਹਰ ਭਾਰਤ ਦੇ ਹਰ ਕੋਣੇ ਦੀ ਸੁਪਨਿਆ ਨੂੰ ਸ਼ਬਦਾਂ ਵਿੱਚ ਜੁੜਨ ਦਾ ਇਕ ਭਰਪੂਰ ਯਤਨ ਹੋਇਆ ਸੀ ਡਾ. ਰਾਜੇਂਦਰ ਪ੍ਰਸਾਦ, ਡਾ. ਭੀਮਰਾਓ ਬਾਬਾ ਸਾਹਿਬ ਅੰਬੇਡਕਰ, ਸਰਦਾਰ ਵੱਲਭ ਭਾਈ ਪਟੇਲ, ਪੰਡਿਤ ਨਹਿਰੂ, ਅਚਾਰੀਆ ਸੁਕਰਾਣੀ ਜੀ, ਮੌਲਾਨਾ ਅਜਾਦ, ਪੁਰੂਸ਼ੋਤਮ ਦਾਸ ਟੰਡਨ, ਸੁਚੇਤਾ ਕ੍ਰਿਪਲਾਨੀ, ਹੰਸਾ ਮੈਹਤਾ, ਐੱਲਡੀ ਕ੍ਰਿਸ਼ਣਾ ਸੁਵਾਮੀ ਅੱਯਰ, ਐੱਨ. ਗੋਪਾਲਸਵਾਮੀ ਏਂਕਰ, ਜੌਨ ਮਥਾਈ ਅਣਗਿਣਤ ਅਜਿਹੇ ਮਹਾਪੁਰਸ਼ ਜਿਨ੍ਹਾਂ ਨੇ ਪ੍ਰਤੱਖ ਅਤੇ ਅਪ੍ਰਤੱਖ ਯੋਗਦਾਨ ਦੇ ਕੇ ਸਾਨੂੰ ਇਹ ਮਹਾ ਵਿਰਾਸਤ ਸਾਡੇ ਹੱਥਾਂ ਵਿੱਚ ਸੁਪੁਰਦ ਕੀਤੀ ਹੈ। ਅੱਜ ਦੇ ਇਸ ਅਵਸਰ ‘ਤੇ ਮੈਂ ਉਨ੍ਹਾਂ ਸਾਰੀਆਂ ਮਹਾਨ ਵਿਭੂਤੀਆਂ ਨੂੰ ਯਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।

ਅੱਜ ਆਪਣੀ ਗੱਲ ਦੀ ਸ਼ੁਰੂਆਤ ਮੈਂ ਆਪ ਸਾਰਿਆਂ  ਨੂੰ ਬਾਬਾ ਸਾਹਿਬ ਅੰਬੇਡਕਰ 25 ਨਵੰਬਰ 1949,ਨੂੰ ਸੰਵਿਧਾਨ ਅਪਣਾਉਣ ਤੋਂ ਇੱਕ ਦਿਨ ਪਹਿਲਾਂ ਆਪਣੇ ਆਖਰੀ ਭਾਸ਼ਣ ਵਿੱਚ ਜੋ ਗੱਲਾਂ ਕਹੀਆਂ ਸਨ ਉਸ ਦਾ ਜ਼ਰੂਰ ਉਲੇਖ ਕਰਨਾ ਚਾਹਾਂਗਾ। ਬਾਬਾ ਸਾਹੇਬ ਨੇ ਦੇਸ਼ ਨੂੰ ਯਾਦ ਦਿਵਾਇਆ ਸੀ ਕਿ ਭਾਰਤ ਪਹਿਲੀ ਵਾਰ 1947 ਵਿੱਚ ਅਜ਼ਾਦ ਹੋਇਆ ਜਾਂ ਫਿਰ 26 ਜਨਵਰੀ 1950 ਨੂੰ ਗਣਤੰਤਰ ਬਣਿਆ, ਅਜਿਹਾ ਨਹੀਂ ਹੈ। ਭਾਰਤ ਪਹਿਲਾਂ ਵੀ ਅਜ਼ਾਦ ਸੀ ਅਤੇ ਸਾਡੇ ਇੱਥੇ ਅਨੇਕ Republic ਵੀ ਸਨ, ਅਤੇ ਉਨ੍ਹਾਂ ਨੇ ਅੱਗੇ ਵਿਥਿਆ ਵਿਅਕਤ ਕੀਤੀ ਸੀ ਲੇਕਿਨ ਆਪਣੀਆਂ ਹੀ ਗਲਤੀਆਂ ਨਾਲ ਅਸੀਂ ਅਤੀਤ ਵਿੱਚ ਅਜ਼ਾਦੀ ਵੀ ਗਵਾਈ ਹੈ ਅਤੇ Republic character ਵੀ ਗਵਾਇਆ ਹੈ। ਇਸ ਤਰ੍ਹਾਂ ਬਾਬਾ ਸਾਹੇਬ  ਨੇ ਦੇਸ਼ ਨੂੰ ਚੇਤੇ ਕਰਾਉਂਦਾ ਹੋਏ ਪੁੱਛਿਆ ਸੀ ਕਿ ਸਾਨੂੰ ਅਜ਼ਾਦੀ ਵੀ ਮਿਲ ਗਈ, ਗਣਤੰਤਰ ਵੀ ਹੋ ਗਏ, ਲੇਕਿਨ ਕੀ ਅਸੀਂ ਇਸ ਨੂੰ ਬਣਾਈ ਰੱਖ ਸਕਦੇ ਹਾਂ।  ਕੀ ਅਤੀਤ ਤੋਂ ਅਸੀਂ ਸਬਕ ਲੈ ਸਕਦੇ ਹਾਂ। ਅੱਜ ਜੇ ਬਾਬਾ ਸਾਹਿਬ ਹੁੰਦੇ ਤਾਂ ਉਨ੍ਹਾਂ ਤੋਂ ਅਧਿਕ ਪ੍ਰਸੰਨਤਾ ਸ਼ਾਇਦ ਹੀ ਕਿਸੇ ਨੂੰ ਹੁੰਦੀ। ਕਿਉਂਕਿ ਭਾਰਤ ਨੇ ਇੰਨੇ ਸਾਲਾਂ ਵਿੱਚ ਨਾ ਕੇਵਲ ਉਨ੍ਹਾਂ ਸਵਾਲਾਂ ਦਾ ਉੱਤਰ ਦਿੱਤਾ ਹੈ ਬਲਕਿ ਆਪਣੀ ਅਜ਼ਾਦੀ ਨੂੰ ਲੋਕਤੰਤਰ ਨੂੰ  ਹੋਰ ਸਮ੍ਰਿੱਧ ਅਤੇ ਸਸ਼ਕਤ ਕੀਤਾ ਹੈ ਅਤੇ ਇਸ ਲਈ ਅੱਜ ਦੇ ਇਸ ਅਵਸਰ ‘ਤੇ ਮੈਂ ਤੁਹਾਨੂੰ ਸਭ ਨੂੰ ਬੀਤੇ ਸੱਤ ਦਹਾਕਿਆਂ ਵਿੱਚ ਸੰਵਿਧਾਨ ਦੀ ਭਾਵਨਾ ਨੂੰ ਬਰਕਰਾਰ ਰਖਣ ਵਾਲੀਆਂ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਪਾਲਿਕਾ ਦੇ ਸਭ ਸਾਥੀਆਂ ਨੂੰ ਗੌਰਵਪੂਰਵਕ ਯਾਦ ਕਰਦਾ ਹਾਂ, ਨਮਨ ਕਰਦਾ ਹਾਂ। ਮੈਂ ਵਿਸ਼ੇਸ਼ ਤੌਰ ‘ਤੇ 130 ਕਰੋੜ ਭਾਰਤ ਵਾਸੀਆਂ ਦੇ ਸਾਹਮਣੇ ਨਤਮਸਤਕ ਹਾਂ ਜਿਨ੍ਹਾਂ ਨੇ ਭਾਰਤ ਦੇ ਲੋਕਤੰਤਰ ਦੇ ਪ੍ਰਤੀ ਆਸਥਾ ਨੂੰ ਕਦੇ ਘੱਟ ਨਹੀਂ ਹੋਣ ਦਿੱਤਾ। ਸਾਡੇ ਸੰਵਿਧਾਨ ਨੂੰ ਹਮੇਸ਼ਾਂ ਇੱਕ ਪਵਿੱਤਰ ਗ੍ਰੰਥ ਮੰਨਿਆ, ਗਾਈਡਿੰਗ ਲਾਈਟ ਮੰਨਿਆ।

 

ਸੰਵਿਧਾਨ ਦੇ 70 ਸਾਲ ਸਾਡੇ ਲਈ ਹਰਸ਼, ਉਤਕਰਸ਼ ਅਤੇ ਨਿਸ਼ਕਰਸ਼ ਦਾ ਮਿਲਿਆ-ਜੁਲਿਆ ਭਾਵ ਲੈ ਕੇ ਆਏ ਹਨ। ਹਰਸ਼ ਇਹ ਹੈ ਕਿ ਸੰਵਿਧਾਨ ਦੀ ਭਾਵਨਾ ਅਟਲ ਅਤੇ ਅਡਿਗ ਰਹੀ ਹੈ। ਜੇ ਕਦੇ ਕੁਝ ਇਸ ਤਰ੍ਹਾਂ ਦੇ ਪ੍ਰਯਤਨ ਹੋਏ ਵੀ ਹਨ ਤਾਂ ਦੇਸ਼ਵਾਸੀਆਂ ਨੇ ਮਿਲ ਕੇ ਉਨ੍ਹਾਂ ਨੂੰ ਅਸਫਲ ਕੀਤਾ ਹੈ। ਸੰਵਿਧਾਨ ‘ਤੇ ਆਂਚ ਨਹੀਂ ਆਉਣ ਦਿੱਤੀ ਹੈ। ਉਤਕਰਸ਼ ਇਸ ਗੱਲ ਨੂੰ ਅਸੀਂ ਜ਼ਰੂਰ registered ਕਰਦੇ ਹਾਂ ਕਿ ਸਾਡੇ ਸੰਵਿਧਾਨ ਦੀ ਮਜ਼ਬੂਤੀ ਦੇ ਕਾਰਨ ਹੀ ਭਾਰਤ ਸ਼੍ਰੇਸ਼ਠ ਭਾਰਤ ਵੱਲ ਅਸੀਂ ਅੱਗੇ ਵਧ ਸਕੇ ਹਾਂ। ਅਸੀਂ ਤਮਾਮ ਸੁਧਾਰ ਮਿਲ – ਜੁਲ ਕੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੀਤੇ ਹਨ ਅਤੇ ਨਿਸ਼ਕਰਸ਼ ਇਹ ਹੈ ਕਿ ਇਹ ਵਿਸ਼ਾਲ ਅਤੇ ਵਿਭਿੰਨਤਾ ਭਰਿਆ ਭਾਰਤ ਪ੍ਰਗਤੀ ਦੇ ਲਈ, ਸੁਨਹਿਰੇ ਭਵਿੱਖ ਦੇ  ਲਈ ਨਵੇਂ ਭਾਰਤ ਦੇ ਲਈ ਵੀ ਸਾਡੇ ਸਾਹਮਣੇ ਸਿਰਫ ਅਤੇ ਸਿਰਫ ਸੰਵਿਧਾਨ, ਸੰਵਿਧਾਨ ਦੀਆਂ ਮਰਿਆਦਾਵਾਂ, ਸੰਵਿਧਾਨ ਦੀ ਭਾਵਨਾ ਇਹ ਇੱਕਮਾਤਰ ਰਸਤਾ ਹੈ ਸਾਡਾ ਸੰਵਿਧਾਨ ਸਾਡੇ ਲਈ ਸਭ ਤੋਂ ਵੱਡਾ ਅਤੇ ਪਵਿੱਤਰ ਗ੍ਰੰਥ ਹੈ। ਇੱਕ ਅਜਿਹਾ ਗ੍ਰੰਥ ਜਿਸ ਵਿੱਚ ਸਾਡੇ ਜੀਵਨ ਦੀਆਂ, ਸਾਡੇ ਸਮਾਜ ਦੀਆਂ, ਸਾਡੀਆਂ ਪਰੰਪਰਾਵਾਂ, ਸਾਡੀਆਂ ਧਾਰਨਾਵਾਂ, ਸਾਡੇ ਵਿਵਹਾਰ, ਸਾਡੇ ਆਚਾਰ, ਉਨ੍ਹਾਂ ਸਭ ਦਾ ਸਮਾਵੇਸ਼ ਹੈ। ਨਾਲ –ਨਾਲ ਅਨੇਕ ਚੁਣੌਤੀਆਂ ਦਾ ਸਮਾਧਾਨ ਵੀ ਹੈ। ਸਾਡਾ ਸੰਵਿਧਾਨ ਇੰਨਾ ਵਿਆਪਕ ਇਸ ਲਈ ਹੈ ਕਿਉਂਕਿ ਇਸ ਵਿੱਚ ਅਸੀਂ ਬਾਹਰੀ ਪ੍ਰਕਾਸ਼ ਲਈ ਆਪਣੀਆਂ ਖਿੜਕੀਆਂ ਖੋਲ੍ਹ ਰੱਖੀਆਂ ਹਨ। ਅਤੇ ਉਸ ਦੇ ਨਾਲ – ਨਾਲ ਅੰਦਰ ਦਾ ਜੋ ਪ੍ਰਕਾਸ਼ ਹੈ ਉਸ ਨੂੰ ਵੀ ਅਤੇ ਅਧਿਕ ਪ੍ਰਜਵਲਿਤ ਕਰਨ ਦਾ ਅਵਸਰ ਵੀ ਦਿੱਤਾ ਹੈ।

ਅੱਜ ਇਸ ਅਵਸਰ ‘ਤੇ ਜਦੋਂ ਅਸੀਂ ਕਹਾਂਗੇ ਤਾਂ ਮੈਂ ਇੱਕ ਗੱਲ 2014 ਵਿੱਚ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਜੋ ਮੈਂ ਕਹੀ ਸੀ ਉਸ ਨੂੰ ਦੁਹਰਾਊਂਗਾ, ਸੰਵਿਧਾਨ ਨੂੰ ਜੇ ਦੋ ਸਰਲ ਸ਼ਬਦਾਂ ਵਿੱਚ ਕਹਿਣਾ ਹੈ ਸਰਲ ਭਾਸ਼ਾ ਵਿੱਚ ਕਹਿਣਾ ਹੈ ਤਾਂ ਕਹਾਂਗਾ ਡਿਗਨਿਟੀ ਫਾਰ ਇੰਡੀਅਨ ਐਂਡ ਯੂਨਿਟੀ ਫਾਰ ਇੰਡੀਆ। ਇਨ੍ਹਾਂ ਦੋ ਮੰਤਰਾਂ ਨੂੰ ਸਾਡੇ ਸੰਵਿਧਾਨ ਨੇ ਸਾਕਾਰ ਕੀਤਾ ਹੈ, ਨਾਗਰਿਕ ਦੀ ਡਿਗਨਿਟੀ ਨੂੰ ਸਰਵਉੱਚ ਰੱਖਿਆ ਹੈ ਅਤੇ ਸੰਪੂਰਨ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੈ। ਸਾਡਾ ਸੰਵਿਧਾਨ ਵਿਸ਼ਵ ਲੋਕਤੰਤਰ ਦੀ ਬਿਹਤਰੀਨ ਉਪਲੱਬਧੀ ਹੈ। ਇਹ ਨਾ ਕੇਵਲ ਅਧਿਕਾਰਾਂ ਦੇ ਪ੍ਰਤੀ ਸਜਗ ਹੈ ਬਲਕਿ ਸਾਡੇ ਕਰਤੱਬਾਂ ਦੇ ਪ੍ਰਤੀ ਜਾਗਰੂਕ ਵੀ ਬਣਾਉਂਦਾ ਹੈ। ਇੱਕ ਦ੍ਰਿਸ਼ਟੀ ਤੋਂ ਸਾਡਾ ਸੰਵਿਧਾਨ ਦੁਨੀਆ ਵਿੱਚ ਸਭ ਤੋਂ ਅਧਿਕ ਪੰਥ ਨਿਰਪੱਖ ਹੈ। ਅਸੀਂ ਕੀ ਕਰਨਾ ਹੈ, ਕਿੰਨੇ ਵੱਡੇ ਸੁਪਨੇ ਦੇਖਣੇ ਹਨ ਅਤੇ ਕਿੱਥੋਂ ਤੱਕ ਪਹੁੰਚਣਾ ਹੈ ਇਸ ਲਈ ਕਿਸੇ ਵੀ ਪ੍ਰਕਾਰ ਦੀ ਬੰਧਿਸ਼ ਨਹੀਂ ਹੈ। ਸੰਵਿਧਾਨ ਵਿੱਚ ਹੀ ਅਧਿਕਾਰ ਦੀ ਗੱਲ ਹੈ ਅਤੇ ਸੰਵਿਧਾਨ ਵਿੱਚ ਹੀ ਕਰਤੱਵਾਂ ਦੇ ਪਾਲਨ ਦੀ ਆਸ ਹੈ। ਕੀ  ਅਸੀਂ ਇੱਕ ਵਿਅਕਤੀ ਦੇ ਤੌਰ ‘ਤੇ, ਇੱਕ ਸਮਾਜ ਦੇ ਤੌਰ ‘ਤੇ ਆਪਣੇ ਕਰਤੱਵਾਂ ਨੂੰ ਲੈ ਕੇ ਉਤਨੇ ਹੀ ਗੰਭੀਰ ਹਾਂ ਜਿੰਨਾ ਕਿ ਸਾਡਾ ਸੰਵਿਧਾਨ, ਸਾਡਾ ਦੇਸ਼, ਸਾਡੇ ਦੇਸ਼ ਵਾਸੀਆਂ ਦੇ ਸੁਪਨੇ ਸਾਡੇ ਤੋਂ ਉਮੀਦ ਕਰਦੇ ਹਨ।  ਜਿਵੇਂ ਕਿ ਰਾਜੇਂਦਰ ਬਾਬੂ ਜੀ ਨੇ ਕਿਹਾ ਸੀ ਕਿ ਜੋ ਕਨਸਟੀਟੀਊਸ਼ਨ ਵਿੱਚ ਲਿਖਿਆ ਨਹੀਂ ਹੈ ਉਸ ਨੂੰ ਸਾਨੂੰ ਕਨਵੈੱਸ਼ਨ ਨਾਲ ਸਥਾਪਿਤ ਕਰਨਾ ਹੋਵੇਗਾ ਅਤੇ ਇਹੀ ਭਾਰਤ ਦੀ ਵਿਸ਼ੇਸ਼ਤਾ ਵੀ ਹੈ ਬੀਤੇ ਦਹਾਕਿਆਂ ਵਿੱਚ ਅਸੀਂ ਆਪਣੇ ਅਧਿਕਾਰਾਂ ‘ਤੇ ਬਲ ਦਿੱਤਾ ਅਤੇ ਉਹ ਜ਼ਰੂਰੀ ਵੀ ਸੀ ਅਤੇ ਠੀਕ ਵੀ ਸੀ। ਕਿਉਂਕਿ ਸਮਾਜ ਵਿੱਚ ਅਜਿਹੀਆਂ ਵਿਵਸਥਾਵਾਂ ਬਣ ਗਈਆਂ ਹਨ ਜਿਨ੍ਹਾਂ ਦੇ ਚਲਦੇ ਇੱਕ ਵੱਡੇ ਵਰਗ ਨੂੰ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ ਸੀ। ਬਿਨਾ ਅਧਿਕਾਰਾਂ ਤੋਂ  ਜਾਣੂ ਕਰਵਾਇਆ ਇਸ ਵੱਡੇ ਵਰਗ ਨੂੰ ਸਮਾਨਤਾ, ਸਮਤਾ ਅਤੇ ਨਿਆਂ ਦਾ ਅਹਿਸਾਸ ਦਿਵਾਉਣਾ ਸੰਭਵ ਨਹੀਂ ਸੀ। ਲੇਕਿਨ ਅੱਜ ਸਮੇਂ ਦੀ ਮੰਗ ਹੈ ਜਦੋਂ ਸਾਨੂੰ ਅਧਿਕਾਰਾਂ ਦੇ ਨਾਲ ਹੀ ਇੱਕ ਨਾਗਰਿਕ ਦੇ ਤੌਰ ‘ਤੇ ਆਪਣੇ ਕਰਤੱਵਾਂ, ਆਪਣੇ ਫਰਜ਼ਾਂ ‘ਤੇ ਮੰਥਨ ਕਰਨਾ ਹੀ ਹੋਵੇਗਾ। ਕਿਉਂਕਿ ਫਰਜ਼ਾਂ ਨੂੰ ਨਿਭਾਏ ਬਿਨਾ ਅਸੀਂ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਹਾਂ।

ਅਧਿਕਾਰਾਂ ਅਤੇ ਕਰੱਤਵਾਂ ਦਰਮਿਆਨ ਇੱਕ ਅਟੁੱਟ ਰਿਸ਼ਤਾ ਹੈ ਅਤੇ ਇਸ ਰਿਸ਼ਤੇ ਨੂੰ ਮਹਾਤਮਾ ਗਾਂਧੀ ਜੀ ਨੇ ਬਹੁਤ ਹੀ ਵਿਸ਼ੇਸ਼ ਤਰੀਕੇ ਨਾਲ ਬਖੂਬੀ ਸਮਝਾਇਆ ਸੀ। ਅੱਜ ਜਦੋਂ ਦੇਸ਼ ਪੂਜਨੀਕ ਬਾਪੂ ਜੀ ਦੀ 150ਵੀਂ ਜਯੰਤੀ ਦਾ ਪਰਵ ਮਨਾ ਰਿਹਾ ਹੈ ਤਾਂ ਉਨ੍ਹਾਂ ਦੀਆਂ ਗੱਲਾਂ ਬਹੁਤ ਪ੍ਰਾਸੰਗਿਕ ਹੋ ਜਾਂਦੀਆਂ ਹਨ। ਉਹ ਕਹਿੰਦੇ ਸਨ right is duty well performed ਉਨ੍ਹਾਂ ਨੇ ਇੱਕ ਜਗ੍ਹਾ ਲਿਖਿਆ ਵੀ ਸੀ ਕਿ ਮੈਂ ਆਪਣੀ ਅਨਪੜ੍ਹ ਲੇਕਿਨ ਸਮਝਦਾਰ ਮਾਂ ਤੋਂ ਸਿੱਖਿਆ ਹੈ ਕਿ ਸਾਰੇ ਅਧਿਕਾਰ ਤੁਹਾਡੇ ਦੁਆਰਾ ਸੱਚੀ ਨਿਸ਼ਠਾ ਨਾਲ ਨਿਭਾਏ ਗਏ ਆਪਣੇ ਕਰੱਤਵਾਂ ਤੋਂ ਹੀ ਆਉਂਦੇ ਹਨ ਪਿਛਲੀ ਸ਼ਤਾਬਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਜਦੋਂ ਪੂਰੀ ਦੁਨੀਆ ਅਧਿਕਾਰ ਦੇ ਬਾਰੇ ਵਿੱਚ ਗੱਲ ਕਰ ਰਹੀ ਸੀ ਤਦ ਗਾਂਧੀ ਜੀ ਨੇ ਇੱਕ ਕਦਮ ਅੱਗੇ ਵਧਦੇ ਹੋਏ ਕਿਹਾ ਸੀ ਆਓ ਅਸੀਂ ਲੋਕ ਨਾਗਰਿਕਾਂ ਦੇ ਕਰਤੱਵ ਯਾਨੀ duties of citizens ਦੇ ਬਾਰੇ ਵਿੱਚ ਗੱਲ ਕਰਦੇ ਹਾਂ

1947 ਵਿੱਚ ਯੂਨੈਸਕੋ ਦੇ ਮਹਾਨਿਰਦੇਸ਼ਕ ਡਾ ਜੂਲੀਅਨ ਹਸਕਲੇ ਨੇ ਵਿਸ਼ਵ ਦੇ 60 ਵੱਡੇ ਮਹਾਨੁਭਾਵਾਂ ਨੂੰ, ਵੱਡੀਆਂ ਹਸਤੀਆਂ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਤੋਂ ਮਾਰਗਦਰਸ਼ਨ ਮੰਗਿਆ ਸੀ ਅਤੇ ਉਨ੍ਹਾਂ ਨੇ ਪੱਤਰ ਵਿੱਚ ਪੁੱਛਿਆ ਸੀ ਕਿ world charter of human  rights ਇਹ ਬਣਾਉਣਾ ਹੈ ਤਾਂ ਉਸ ਦਾ ਅਧਾਰ ਕੀ ਹੋਵੇਗਾ। ਅਤੇ ਇਸ ਬਾਰੇ ਉਨ੍ਹਾਂ ਨੇ ਦੁਨੀਆ ਦੇ ਮਹਾਨੁਭਾਵਾਂ ਤੋਂ ਆਪਣੀ ਰਾਏ ਮੰਗੀ ਸੀ, ਮਹਾਤਮਾ ਗਾਂਧੀ ਤੋਂ ਵੀ ਮੰਗੀ ਸੀ। ਲੇਕਿਨ ਦੁਨੀਆ ਦੇ ਹਰ ਕਿਸੇ ਨੇ ਜੋ ਅਭਿਪ੍ਰਾਯ ਦਿੱਤਾ ਮਹਾਤਮਾ ਗਾਂਧੀ ਦਾ ਕੁਝ ਵੱਖ ਸੀ, ਮਹਾਤਮਾ ਜੀ ਨੇ ਕਿਹਾ ਸੀ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਆਪਣੇ ਜੀਵਨ ਦੇ ਅਧਿਕਾਰ ਉਦੋਂ ਹਾਸਲ ਕਰ ਸਕਦੇ ਹਨ ਜਦੋਂ ਨਾਗਰਿਕ ਦੇ ਤੌਰ 'ਤੇ ਆਪਣੇ ਕਰਤੱਵਾਂ ਨੂੰ ਪੂਰੀ ਤਰ੍ਹਾਂ ਨਿਭਾਈਏ

ਯਾਨੀ ਇੱਕ ਤਰ੍ਹਾਂ ਨਾਲ ਕਰਤੱਵਾਂ ਵਿੱਚ ਹੀ ਅਧਿਕਾਰਾਂ ਦੀ ਰੱਖਿਆ ਹੈ ਇਸ ਦੀ ਵਕਾਲਤ ਮਹਾਤਮਾ ਗਾਂਧੀ ਨੇ ਉਸ ਸਮੇਂ ਵੀ ਕੀਤੀ ਸੀ ਜਦੋਂ ਅਸੀਂ ਫਰਜ ਦੀ ਗੱਲ ਕਰਦੇ ਹਨ, ਕਰਤੱਵ ਦੀ ਗੱਲ ਕਰਦੇ ਹਨ ਤਾਂ ਇਹ ਬਹੁਤ ਹੀ ਆਮ ਜ਼ਿੰਮੇਦਾਰੀਆਂ ਹਨ ਜਿਨ੍ਹਾਂ ਨੂੰ ਨਿਭਾਉਣ ਨਾਲ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਸੰਕਲਪ ਸਿੱਧ ਹੁੰਦੇ ਹਨਅਤੇ ਸਾਨੂੰ ਇਹ ਵੀ ਬਹੁਤ ਸਪੱਸ਼ਟ ਧਿਆਨ ਦੇਣਾ ਹੋਵੇਗਾ ਕਿ ਕਰਤੱਵ ਅਤੇ ਸੇਵਾ ਕਦੇ-ਕਦੇ ਅਸੀਂ ਸੇਵਾ ਨੂੰ ਹੀ ਕਰਤੱਵ ਮੰਨ ਲੈਂਦੇ ਹਾਂ, ਸੇਵਾ ਭਾਵ, ਸੰਸਕਾਰ ਹਰ ਸਮਾਜ ਲਈ ਬਹੁਤ ਅਹਿਮੀਅਤ ਰੱਖਦੇ ਹਨ। ਲੇਕਿਨ ਸੇਵਾ ਭਾਵ ਤੋਂ ਵੀ ਕਰਤੱਵ ਕੁੱਝ ਹੋਰ ਹਨ ਅਤੇ ਉਸ 'ਤੇ ਕਦੇ-ਕਦੇ ਸਾਡਾ ਧਿਆਨ ਨਹੀਂ ਜਾਂਦਾ। ਤੁਸੀਂ ਸੜਕ 'ਤੇ ਚੱਲ ਰਹੇ ਕਿਸੇ ਵਿਅਕਤੀ ਨੂੰ ਕਿਤੇ ਕੋਈ ਮਦਦ ਦੀ ਜ਼ਰੂਰਤ ਹੈ ਤੁਸੀਂ ਕਰਦੇ ਹੋ ਉਹ ਇੱਕ ਤਰ੍ਹਾਂ ਨਾਲ ਸੇਵਾ ਭਾਵ ਹੈ।

ਇਹ ਸੇਵਾ ਭਾਵ ਕਿਸੇ ਵੀ ਸਮਾਜ ਨੂੰ, ਮਾਨਵਤਾ ਨੂੰ ਬਹੁਤ ਸਸ਼ਕਤ ਕਰਦਾ ਹੈ। ਲੇਕਿਨ ਕਰਤੱਵ ਭਾਵ ਇਸ ਤੋਂ ਥੋੜ੍ਹਾ ਵੱਖਰਾ ਹੈ। ਰੋਡ 'ਤੇ ਕਿਸੇ ਨੂੰ ਤਕਲੀਫ ਹੋਈ ਤੁਸੀਂ ਮਦਦ ਕੀਤੀ ਚੰਗੀ ਗੱਲ ਹੈ ਲੇਕਿਨ ਜੇਕਰ ਮੈਂ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤਾ ਹੈ ਅਤੇ ਕਦੇ ਕਿਸੇ ਨੂੰ ਤਕਲੀਫ ਨਾ ਹੋਵੇ ਅਜਿਹੀ ਵਿਵਸਥਾ ਦਾ ਮੈਂ ਹਿੱਸਾ ਬਣਾਂ ਇਹ ਮੇਰਾ ਕਰਤੱਵ ਹੈ। ਤੁਸੀਂ ਜੋ ਕੁਝ ਵੀ ਕਰ ਰਹੇ ਹੋ ਉਸ ਦੇ ਨਾਲ ਇੱਕ ਸਵਾਲ ਜੋੜ ਕੇ ਜੇਕਰ ਅਸੀਂ ਦੇਖਦੇ ਹਾਂ ਕਿ ਮੈਂ ਜੋ ਕੁਝ ਵੀ ਕਰ ਰਿਹਾ ਹਾਂ ਕੀ ਉਸ ਨਾਲ ਮੇਰਾ ਦੇਸ਼ ਮਜ਼ਬੂਤ ਹੁੰਦਾ ਹੈ ਕਿ ਨਹੀਂਪਰਿਵਾਰ ਦੇ ਮੈਂਬਰ ਦੇ ਨਾਤੇ ਅਸੀਂ ਹਰ ਚੀਜ਼ ਉਹ ਕਰਦੇ ਹੈ ਜਿਸ ਦੇ ਨਾਲ ਸਾਡੇ ਪਰਿਵਾਰ ਦੀ ਸ਼ਕਤੀ ਵਧੇ। ਉਸੇ ਪ੍ਰਕਾਰ ਨਾਲ ਨਾਗਰਿਕ ਦੇ ਨਾਤੇ ਅਸੀਂ ਉਹ ਕਰੀਏ ਜਿਸ ਦੇ ਨਾਲ ਸਾਡੇ ਦੇਸ਼ ਦੀ ਤਾਕਤ ਵਧੇ, ਸਾਡਾ ਰਾਸ਼ਟਰ ਸ਼ਕਤੀਸ਼ਾਲੀ ਹੋਵੇ

ਇੱਕ ਨਾਗਰਿਕ ਜਦੋਂ ਆਪਣੇ ਬੱਚੇ ਨੂੰ ਸਕੂਲ ਭੇਜਦਾ ਹੈ ਤਾਂ ਮਾਂ-ਬਾਪ ਆਪਣਾ ਕਰਤੱਵ ਨਿਭਾਉਂਦੇ ਹਨ ਲੇਕਿਨ ਉਹ ਮਾਂ ਬਾਪ ਜਾਗਰੂਕਤਾ ਪੂਰਵਕ ਆਪਣੇ ਬੱਚੇ ਨੂੰ ਮਾਤ ਭਾਸ਼ਾ ਸਿੱਖਣ ਦੀ ਤਾਕੀਦ ਕਰਦੇ ਹਨ ਤਾਂ ਉਹ ਇੱਕ ਨਾਗਰਿਕ ਦਾ ਕਰਤੱਵ ਨਿਭਾਉਂਦੇ ਹਨ। ਦੇਸ਼ ਸੇਵਾ ਦਾ ਕਰਤੱਵ ਨਿਭਾਉਂਦੇ ਹਨ ਅਤੇ ਇਸ ਲਈ ਇੱਕ ਵਿਅਕਤੀ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ ਜੇਕਰ ਬੂੰਦ-ਬੂੰਦ ਪਾਣੀ ਬਚਾਉਂਦਾ ਹੈ ਉਹ ਆਪਣਾ ਨਾਗਰਿਕ ਕਰਤੱਵ ਵੀ ਨਿਭਾਉਂਦਾ ਹੈ। ਜੇਕਰ ਟੀਕਾਕਰਨ ਸਾਹਮਣੇ ਤੋਂ ਜਾ ਕੇ ਟੀਕਾਕਰਨ ਦਾ ਕੰਮ ਪੂਰਾ ਕਰ ਲੈਂਦਾ ਹੈ ਕਿਸੇ ਨੂੰ ਘਰ ਆ ਕੇ ਯਾਦ ਨਹੀਂ ਕਰਵਾਉਣਾ ਪੈਂਦਾ ਉਹ ਆਪਣਾ ਕਰਤੱਵ ਨਿਭਾਉਂਦਾ ਹੈ। ਵੋਟ ਦੇਣ ਲਈ ਸਮਝਾਉਣਾ ਨਾ ਪਏ, ਵੋਟ ਦੇਣ ਲਈ ਜਾਂਦਾ ਹੈ ਉਹ ਆਪਣਾ ਕਰਤੱਵ ਨਿਭਾਉਂਦਾ ਹੈ।

ਸਮੇਂ 'ਤੇ ਟੈਕਸ ਦੇਣਾ ਹੈ ਦਿੰਦਾ ਹੈ ਉਹ ਆਪਣਾ ਕਰਤੱਵ ਨਿਭਾਉਂਦਾ ਹੈ। ਅਜਿਹੇ ਕਈ ਫਰਜ ਹੁੰਦੇ ਹਨ ਜੋ ਇੱਕ ਨਾਗਰਿਕ ਦੇ ਰੂਪ ਵਿੱਚ ਸਹਿਜ ਵਿਵਸਥਾ ਦੇ ਰੂਪ ਵਿੱਚ ਅਸੀਂ ਵਿਕਸਤ ਕਰੀਏ, ਸੰਸਕਾਰ ਦੇ ਰੂਪ ਵਿੱਚ ਅਸੀਂ ਵਿਕਸਤ ਕਰੀਏ ਤਾਂ ਸਾਨੂੰ ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਬਹੁਤ ਵੱਡੀ ਸਵਿਧਾ ਮਿਲਦੀ ਹੈ। ਇਹ ਸਵਾਲ ਜਦੋਂ ਤੱਕ ਦੇਸ਼ ਦੇ ਹਰੇਕ ਨਾਗਰਿਕ ਦੇ ਚਿੱਤ ਵਿੱਚ, ਉਸ ਦੀ ਚੇਤਨਾ ਵਿੱਚ ਸਭ ਤੋਂ ਉੱਪਰ ਨਹੀਂ ਹੋਣਗੇ ਸਾਡੇ ਨਾਗਰਿਕ  ਦੇ ਕਰਤੱਵ ਕਿਤੇ ਨਾ ਕਿਤੇ ਕਮਜ਼ੋਰ ਹੁੰਦੇ ਚਲੇ ਜਾਣਗੇ ਅਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੂਜੇ ਦੇ ਅਧਿਕਾਰ ਨੂੰ ਹਾਨੀ ਪਹੁੰਚਾਉਂਦੇ ਹਨ ਅਤੇ ਇਸ ਲਈ ਹੋਰਾਂ ਦੇ ਅਧਿਕਾਰਾਂ ਦੀ ਚਿੰਤਾ ਲਈ ਵੀ ਆਪਣੇ ਕਰਤੱਵਾਂ 'ਤੇ ਜ਼ੋਰ ਦੇਣਾ ਸਾਡੇ ਲੋਕਾਂ ਦਾ ਫਰਜ ਬਣਦਾ ਹੈ। ਅਤੇ ਜਨ ਪ੍ਰਤੀਨਿਧੀ ਦੇ ਨਾਤੇ ਸਾਡੀ ਜ਼ਿੰਮੇਵਾਰੀ ਕੁਝ ਹੋਰ ਜ਼ਿਆਦਾ ਹੁੰਦੀ ਹੈ, ਦੋਹਰੀ ਹੁੰਦੀ ਹੈ। ਸਾਡੇ ਸਾਹਮਣੇ constitutional values ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਸੀਂ ਖੁਦ ਨੂੰ ਵੀ ਇੱਕ ਆਦਰਸ਼  ਦੇ ਰੂਪ ਵਿੱਚ ਪੇਸ਼ ਕਰਨਾ ਹੈ। ਇਹ ਸਾਡਾ ਫਰਜ ਬਣ ਜਾਂਦਾ ਹੈ ਅਤੇ ਸਾਨੂੰ ਸਮਾਜ ਵਿੱਚ ਸਾਰਥਕ ਬਦਲਾਅ ਲਿਆਉਣ ਲਈ ਇਸ ਕਰਤੱਵ ਨੂੰ ਵੀ ਨਿਭਾਉਣਾ ਹੀ ਹੋਵੇਗਾ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਣੇ ਹਰ ਪ੍ਰੋਗਰਾਮ ਵਿੱਚ, ਹਰ ਗੱਲਬਾਤ ਵਿੱਚ ਅਸੀਂ duties 'ਤੇ focus ਕਰੀਏਜਨਤਾ ਦੇ ਨਾਲ ਸੰਵਾਦ ਕਰਦੇ ਸਮੇਂ duties ਦੀ ਗੱਲ ਕਰਨਾ ਅਸੀਂ ਨਾ ਭੁੱਲੀਏਸਾਡਾ ਸੰਵਿਧਾਨ ਅਸੀਂ ਭਾਰਤ ਦੇ ਲੋਕ ਤੋਂ ਸ਼ੁਰੂ ਹੁੰਦਾ ਹੈ we the people of India ਅਸੀਂ ਭਾਰਤ ਦੇ ਲੋਕ ਹੀ ਇਸ ਦੀ ਤਾਕਤ ਹਾਂ, ਅਸੀਂ ਹੀ ਇਸ ਦੀ ਪ੍ਰੇਰਣਾ ਹਾਂ ਅਤੇ ਅਸੀਂ ਹੀ ਇਸ ਦਾ ਉਦੇਸ਼ ਹਾਂ

ਮੈਂ ਜੋ ਕੁੱਝ ਹਾਂ- ਉਹ ਸਮਾਜ ਲਈ ਹਾਂ, ਦੇਸ਼ ਲਈ ਹਾਂ, ਇਹੀ ਕਰਤੱਵ ਭਾਵ ਸਾਡੀ ਪ੍ਰੇਰਣਾ ਦਾ ਸਰੋਤ ਹੈ। ਮੈਂ ਆਪ ਸਭ ਨੂੰ ਸੱਦਾ ਦਿੱਤਾ ਹਾਂ ਕਿ ਅਸੀਂ ਸਭ ਇਸ ਸੰਕਲਪ ਸ਼ਕਤੀ ਦੇ ਨਾਲ ਮਿਲ ਕੇ ਭਾਰਤ ਦੇ ਇੱਕ ਜ਼ਿੰਮੇਦਾਰ ਨਾਗਰਿਕ ਦੇ ਤੌਰ 'ਤੇ ਆਪਣੇ ਕਰਤੱਵਾਂ ਦਾ ਪਾਲਣ ਕਰੀਏਆਓ ਆਪਣੇ ਗਣਤੰਤਰ ਨੂੰ ਅਸੀਂ ਕਰਤੱਵਾਂ ਨਾਲ ਓਤ-ਪ੍ਰੋਤ ਨਵੇਂ ਸੱਭਿਆਚਾਰ ਵੱਲ ਲੈ ਕੇ ਜਾਈਏਆਓ ਅਸੀਂ ਸਭ ਦੇਸ਼ ਦੇ ਨਵਨਾਗਰਿਕ ਬਣੀਏ, ਨੇਕ ਨਾਗਰਿਕ ਬਣੀਏਮੈਂ ਕਾਮਨਾ ਕਰਦਾ ਹਾਂ ਕਿ ਇਹ ਸੰਵਿਧਾਨ ਦਿਵਸ ਸਾਡੇ ਸੰਵਿਧਾਨ ਦੇ ਆਦਰਸ਼ਾਂ ਨੂੰ ਕਾਇਮ ਰੱਖੇ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਸਾਡੀ ਪ੍ਰਤੀਬੱਧਤਾ ਨੂੰ ਬਲ ਦੇਵੇਸਾਡੇ ਸੰਵਿਧਾਨ ਨਿਰਮਾਤਿਆ ਨੇ ਜੋ ਸੁਪਨਾ ਦੇਖਿਆ ਸੀ ਉਸ ਨੂੰ ਪੂਰਾ ਕਰਨ ਦੀ ਸਾਨੂੰ ਸ਼ਕਤੀ ਦੇਵੇਅਤੇ ਇਹ ਪਾਵਨ ਧਰਤੀ ਹੈ ਜਿੱਥੇ ਇਹ ਮੰਥਨ ਹੋਇਆ ਸੀ ਇੱਥੇ ਉਸ ਦੀ ਗੂੰਜ ਹੈ। ਇਹ ਗੂੰਜ ਸਾਨੂੰ ਜ਼ਰੂਰ ਅਸ਼ੀਰਵਾਦ ਦੇਵੇਗੀ, ਇਹ ਗੂੰਜ ਸਾਨੂੰ ਜ਼ਰੂਰ ਪ੍ਰੇਰਨਾ ਦੇਵੇਗੀ, ਇਹ ਗੂੰਜ ਸਾਨੂੰ ਜ਼ਰੂਰ ਸ਼ਕਤੀ ਦੇਵੇਗੀ, ਇਹ ਗੂੰਜ ਸਾਨੂੰ ਜ਼ਰੂਰ ਦਿਸ਼ਾ ਦੇਵੇਗੀ। ਇਸ ਇੱਕ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰ ਅੱਜ ਸੰਵਿਧਾਨ ਦਿਵਸ ਦੇ ਪਾਵਨ ਮੌਕੇ 'ਤੇ ਪੂਜਨੀਕ ਬਾਬਾ ਸਾਹਿਬ ਅੰਬੇਡਕਰ ਨੂੰ ਪਰਣਾਮ ਕਰਦਾ ਹਾਂ, ਸੰਵਿਧਾਨ ਨਿਰਮਾਤਿਆਂ ਨੂੰ ਪਰਨਾਮ ਕਰਦਾ ਹਾਂ ਅਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

*****

ਵੀ.ਰਵਿ ਰਾਮਾ ਕ੍ਰਿਸ਼ਣਾ/ਸ਼ਾਹਬਾਜ਼ ਹਸੀਬੀ/ਬਾਲਮੀਕਿ ਮਹਤੋ ਨਵਨੀਤ ਕੌਰ/ ਮੋਹਿਨੀ


(Release ID: 1594131) Visitor Counter : 130


Read this release in: English