ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਰਭਯਾ ਨੂੰ ਜੀਵਿਤ ਦੇਖਣ ਦੀ ਹਾਰਦਿਕ ਇੱਛਾ ਨੇ ਇਸ ਕਹਾਣੀ ਲਈ ਪ੍ਰੇਰਿਤ ਕੀਤਾ : ਡਾਇਰੈਕਟਰ ਦਿਆਲ ਪਦਮਨਾਭਨ

ਹੋਰ ਅਧਿਕ ਮਹਿਲਾਵਾਂ ਨੂੰ ਕੈਮਰੇ ਦੇ ਪਿੱਛੇ ਜਾ ਕੇ ਆਪਣੀਆਂ ਕਹਾਣੀਆਂ ਕਹਿਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ: ਡਾਇਰੈਕਟਰ ਲਕਸ਼ਮੀ ਰਾਮਾਕ੍ਰਿਸ਼ਨ

प्रविष्टि तिथि: 25 NOV 2019 6:25PM by PIB Chandigarh

ਨਿਰਭਯਾ ਘਟਨਾ ਦੇ ਬਾਅਦ ਜਾਂਚ ਏਜੰਸੀਆਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਮੈਡੀਕੋ ਕਾਨੂੰਨੀ ਪ੍ਰਕਿਰਿਆਵਾਂ ਅਤੇ ਪ੍ਰੋਟੋਕਾਲ ਬਦਲ ਗਏ ਹਨ। ਮੈਂ ਆਪਣੀ ਫਿਲਮ ਵਿੱਚ ਇਸ ਘਟਨਾ ਦੀ ਕਲਪਿਤ ਕਥਾ ਕਹੀ ਹੈ ਤਾਕਿ ਇਹ ਦਿਖਾਇਆ ਜਾ ਸਕੇ ਕਿ ਘਟਨਾ ਦੇ ਬਾਅਦ ਜਦੋਂ ਨਿਰਭਯਾ ਜੀਵਿਤ ਹੁੰਦੀ ਤਾਂ ਕੀ ਅਨੁਭਵ ਹੁੰਦਾ। ਇਹ ਗੱਲ ਫਿਲਮ ‘ਰੰਗਨਾਇਕੀ’ ਦੇ ਡਾਇਰੈਕਟਰ ਸ਼੍ਰੀ ਦਿਆਲ ਪਦਮਨਾਭਨ ਨੇ ਕਹੀ। ਉਨ੍ਹਾਂ ਕਿਹਾ ਕਿ ਇਹ ਫਿਲਮ 1981 ਵਿੱਚ ਬਣੀ ਫਿਲਮ ‘ਰੰਗਨਾਇਕੀ’ ਪ੍ਰਤੀ ਸਨਮਾਨ ਵਿਅਕਤ ਕਰਨਾ ਹੈ। ਇਸ ਫਿਲਮ ਨੇ ਮੇਰੇ ‘ਤੇ ਗਹਿਰਾ ਪ੍ਰਭਾਵ ਛੱਡਿਆ।

 


 

 ਫਿਲਮ ਵਿੱਚ ਘਟਨਾ ਦੇ ਸਮਾਜਿਕ ਪੱਖ ‘ਤੇ ਫੋਕਸ ਕੀਤਾ ਗਿਆ ਹੈ ਅਤੇ ਫਿਲਮਾਂ ਵਿੱਚ ਬਲਾਤਕਾਰ ਦੇ ਵਿਸ਼ੇ ਨਾਲ ਜੁੜੀ ਬਦਲੇ ਦੀ ਕਹਾਣੀ ਤੋਂ ਇਸ ਨੂੰ ਅਲੱਗ ਰੱਖਿਆ ਗਿਆ ਹੈ। ਓਹੀ ਲਿਰਿਕਸ ਲੇਕਿਨ ਅਲੱਗ-ਅਲੱਗ ਧੁਨਾਂ ਦੇ ਸਹਾਰੇ ਇਸ ਵਿੱਚ ਤਿੰਨ ਪ੍ਰਾਚੀਨ ਸ਼ਾਸਤਰੀ ਗੀਤਾਂ ਦੀ ਵਰਤੋਂ ਕੀਤੀ ਗਈ ਹੈ।  ਇਸ ਫਿਲਮ ਨੂੰ ਦੇਖ ਕੇ ਇੱਕ ਯੌਨ ਅਪਰਾਧ  ਦੀ ਸ਼ਿਕਾਰ ਲੜਕੀ ਨੇ ਸ਼ਿਕਾਇਤ ਦਰਜ ਕਰਵਾਉਣ ਦਾ ਸਾਹਸ ਜੁਟਾਇਆ ਹੈ। ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਉਪਲੱਬਧੀ ਹੈ।

ਫਿਲਮ ‘ਹੋਮ ਔਨਰ’ ਦੀ ਡਾਇਰੈਕਟਰ ਸੁਸ਼੍ਰੀ ਲਕਸ਼ਮੀ ਰਾਮਾਕ੍ਰਿਸ਼ਨ ਵੀ ਸੰਵਾਦਦਾਤਾ ਸੰਮੇਲਨ ਵਿੱਚ ਮੌਜੂਦ ਸੀ। ਆਈਐੱਫਐੱਫਆਈ ਵਿੱਚ ਉਨ੍ਹਾਂ ਦੀ ਫਿਲਮ ਨੂੰ ਪਹਿਲੀ ਵਾਰ ਚੁਣਿਆ ਗਿਆ ਹੈ। ਇਹ ਫਿਲਮ ਉਮਰਦਰਾਜ ਜੋੜੀ ਦੀ ਕਹਾਣੀ ਹੈ ਜੋ ਚੇਨਈ ਦੇ ਹੜ੍ਹ ਵਿੱਚ ਘਰ ਵਿੱਚ ਫਸੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਹੋਰ ਜ਼ਿਆਦਾ ਸੰਖਿਆ ਵਿੱਚ ਕੈਮਰੇ ਦੇ ਪਿੱਛੇ ਆਉਣਾ ਚਾਹੀਦਾ ਹੈ। ਉਨ੍ਹਾਂ ਦੇ ਕੋਲ ਕਹਿਣ ਲਈ ਕਹਾਣੀਆਂ ਹਨ। ਮੈਂ ਅਸਲੀ ਘਟਨਾਵਾਂ ਤੋਂ ਪ੍ਰੇਰਿਤ ਹੋਈ ਅਤੇ ਮਹਿਲਾਵਾਂ ਨੂੰ ਆਪਣੀ ਸਮਰੱਥਾ ਸਿੱਧ ਕਰਨੀ ਹੋਵੇਗੀਸੁਸ਼੍ਰੀ ਲਕਸ਼ਮੀ ਨੇ ਕਿਹਾ ਕਿ ਰਿਆਲਿਟੀ ਟੀਵੀ-ਸ਼ੋਅ ਦੀ ਐਂਕਰ ਵਜੋਂ ਪ੍ਰਾਪਤ ਅਨੁਭਵ ਤੋਂ ਉਨ੍ਹਾਂ ਨੂੰ ਮਦਦ ਮਿਲੀ ਉਨ੍ਹਾਂ ਕਿਹਾ ਕਿ ਪੁਰਸ਼ ਜਾਂ ਮਹਿਲਾ ਕੇਂਦਰਿਤ ਵਿਸ਼ਿਆਂ ਨੂੰ ਚੁਣਨ ਵਿੱਚ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਹੈ ਅਤੇ ਇਹ ਨਾਲ-ਨਾਲ ਚੱਲਣ ਵਾਲੇ ਦੋ ਸਾਥੀਆਂ ਦੀ ਤਰ੍ਹਾਂ ਹੈ।

ਫਿਲਮ ‘ਮਾਇਆ’ ਦੇ ਡਾਇਰੈਕਟਰ ਵਿਕਾਸ ਚੰਦਰਾ ਨੇ ਪ੍ਰੈੱਸ ਸੰਮੇਲਨ ਵਿੱਚ ਕਿਹਾ ਕਿ ਇਸ ਫਿਲਮ ਦਾ ਵਿਚਾਰ ਉਨ੍ਹਾਂ ਦੇ ਵਿਅਕਤੀਗਤ ਜੀਵਨ ਵਿੱਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਦੀ ਜ਼ਰੂਰਤ ਤੋਂ ਆਇਆ। ਉਹ ਉਸ ਨੂੰ ਸ਼ੁੱਧੀਕਰਨ ਦਾ ਅਨੁਭਵ ਮੰਨਦੇ ਹਨ। ਇਸ ਅਵਸਰ ‘ਤੇ ਫੋਟੋਗ੍ਰਾਫੀ ਡਾਇਰੈਕਟਰ ਸੁਸ਼੍ਰੀ ਪ੍ਰਿੰਯਕਾ ਸਿੰਘ ਵੀ ਮੌਜੂਦ ਸਨ।

ਪ੍ਰੈੱਸ ਸੰਮੇਲਨ ਵਿੱਚ ਫਿਲਮ ‘ਫੋਟੋ ਪ੍ਰੇਮ’ ਦੇ ਡਾਇਰੈਕਟਰ ਆਦਿੱਤਿਆ ਰਾਠੀ ਅਤੇ ਗਾਇਤ੍ਰੀ ਪਾਟਿਲ ਨੇ ਕਿਹਾ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਅਸਲੀ ਜੀਵਨ ਦੇ ਅਨੁਭਵਾਂ ਨੇ ਉਨ੍ਹਾਂ ਨੂੰ ਫਿਲਮ ਬਣਾਉਣ ਦੀ ਪ੍ਰੇਰਨਾ ਦਿੱਤੀ।


***

ਈ.ਡੀਆਸ / ਐੱਨ.ਸੋਨਾ / ਐੱਮ. ਚੋਪਦੇ


(रिलीज़ आईडी: 1593561) आगंतुक पटल : 116
इस विज्ञप्ति को इन भाषाओं में पढ़ें: English