ਰਾਸ਼ਟਰਪਤੀ ਸਕੱਤਰੇਤ
ਰਾਜਪਾਲਾਂ ਦੀ 50ਵੀਂ ਕਾਨਫਰੰਸ ਅੱਜ ਰਾਸ਼ਟਰਪਤੀ ਭਵਨ ਵਿੱਚ ਸੰਪੰਨ ਹੋਈ
Posted On:
24 NOV 2019 4:56PM by PIB Chandigarh
ਰਾਜਪਾਲਾਂ ਦੀ 50ਵੀਂ ਕਾਨਫਰੰਸ ਅੱਜ (24 ਨਵੰਬਰ, 2019) ਰਾਸ਼ਟਰਪਤੀ ਭਵਨ ਵਿੱਚ ਜਨਜਾਤੀ ਕਲਿਆਣ ਅਤੇ ਜਲ, ਖੇਤੀਬਾੜੀ, ਉੱਚ ਸਿੱਖਿਆ ਅਤੇ ਈਜ਼ ਆਵ੍ ਲਿਵਿੰਗ ’ਤੇ ਜ਼ੋਰ ਦਿੱਤੇ ਜਾਣ ਦੇ ਨਾਲ ਸੰਪੰਨ ਹੋ ਗਿਆ ।
ਰਾਜਪਾਲਾਂ ਦੇ ਪੰਜ ਸਮੂਹਾਂ ਨੇ ਇਨ੍ਹਾਂ ਮੁੱਦਿਆਂ ’ਤੇ ਆਪਣੀ ਰਿਪੋਰਟ ਸੌਂਪੀ ਅਤੇ ਇਨ੍ਹਾਂ ’ਤੇ ਵਿਚਾਰ ਕੀਤਾ ਅਤੇ ਕਾਰਵਾਈ ਯੋਗ ਬਿੰਦੂਆਂ ਦੀ ਪਹਿਚਾਣ ਕੀਤੀ ਜਿਨ੍ਹਾਂ ’ਤੇ ਰਾਜਪਾਲ ਇੱਕ ਉਦਾਰਤਾ ਵਾਲੀ ਭੂਮਿਕਾ ਨਿਭਾ ਸਕਦੇ ਹਨ। ਕਾਨਫਰੰਸ ਵਿੱਚ ਜਨਜਾਤੀ ਕਲਿਆਣ ਦੇ ਮੁੱਦੇ ’ਤੇ ਗਹਿਰੀ ਦਿਲਚਸਪੀ ਦਿਖਾਈ ਗਈ ਅਤੇ ਦੱਸਿਆ ਗਿਆ ਕਿ ਜਨਜਾਤੀ ਕਲਿਆਣ ਦੀਆਂ ਨੀਤੀਆਂ ਦਾ ਨਿਰਮਾਣ ਸਥਾਨਕ ਜ਼ਰੂਰਤਾਂ ਦੇ ਅਨੁਰੂਪ ਕੀਤਾ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਆਪਣੀਆਂ ਸਮਾਪਨ ਟਿੱਪਣੀਆਂ ਵਿੱਚ ਕਿਹਾ ਕਿ ਗਵਰਨਰਾਂ ਅਤੇ ਲੈਫਟੀਨੈਂਟ ਗਵਰਨਰਾਂ ਵੱਲੋਂ ਕੀਤੀ ਗਈ ਚਰਚਾ ਸਾਰਥਕ ਹੋਈ । ਮੰਤਰਾਲਿਆਂ ਅਤੇ ਨੀਤੀ ਆਯੋਗ ਦੀ ਭਾਗੀਦਾਰੀ ਨੇ ਇਨ੍ਹਾਂ ਚਰਚਾਵਾਂ ਨੂੰ ਕੇਂਦਰਿਤ ਅਤੇ ਕਾਰਵਾਈ ਯੋਗ ਬਣਾਉਣ ਵਿੱਚ ਸਹਾਇਤਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਕਾਨਫਰੰਸ ਦੇ ਵਿਚਾਰ-ਵਟਾਂਦਰੇ ਤੋਂ ਕਈ ਉਪਯੋਗੀ ਸਮਾਧਾਨ ਨਿਕਲਣਗੇ ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ 26 ਨਵੰਬਰ ਨੂੰ ਸਾਡੇ ਸੰਵਿਧਾਨ ਦੀ 70ਵੀਂ ਜਯੰਤੀ ਹੈ। ਉਸ ਦਿਨ ਨਾਗਰਿਕਾਂ ਦਰਮਿਆਨ ਮੌਲਿਕ ਕਰਤੱਵਾਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਇੱਕ ਅਭਿਆਨ ਆਰੰਭ ਕੀਤਾ ਜਾਵੇਗਾ ।
ਉਨ੍ਹਾਂ ਨੇ ਕਿਹਾ ਕਿ ਵਣ, ਝੀਲ ਅਤੇ ਨਦੀ ਜਿਹੇ ਜਲ ਸੰਸਾਧਨਾਂ ਸਮੇਤ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਕਰਨਾ ਹਰੇਕ ਨਾਗਰਿਕ ਦਾ ਮੌਲਿਕ ਕਰਤੱਵ ਹੈ। ਦੇਸ਼ ਦੀ ਪ੍ਰਗਤੀ ਲਈ ਸਾਰੇ ਖੇਤਰਾਂ ਵਿੱਚ ਉੱਤਮਤਾ ਲਈ ਨਿਯਮਿਤ ਰੂਪ ਨਾਲ ਪ੍ਰਯਤਨ ਕਰਨਾ ਵੀ ਸੰਵਿਧਾਨਿਕ ਕਰਤੱਵ ਹੈ
ਰਾਸ਼ਟਰਪਤੀ ਨੇ ਕਿਹਾ ਕਿ ਰਾਜਪਾਲ ਦਾ ਅਹੁਦਾ ਸਾਡੀ ਸੰਘੀ ਪ੍ਰਣਾਲੀ ਵਿੱਚ ਸਭ ਤੋਂ ਮਹੱਤਵਪੂਰਨ ਸੰਪਰਕ ਹੈ। ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਸੁਨਿਸ਼ਚਿਤ ਕਰਨ ਵਿੱਚ ਰਾਜਪਾਲਾਂ ਦੀ ਮਹਤੱਵਪੂਰਨ ਭੂਮਿਕਾ ਹੈ। ਰਾਸ਼ਟਰਪਤੀ ਨੇ ਰਾਜਪਾਲਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਉਹ ਆਪਣੇ ਸਬੰਧਿਤ ਰਾਜਭਵਨਾਂ ਨੂੰ ਰਾਜ ਦੇ ਆਮ ਲੋਕਾਂ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਲਈ ਅਧਿਕ ਪਹੁੰਚਯੋਗ ਬਣਾਉਣ ।
ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਨੇ ਵੀ ਸਮਾਪਨ ਸੈਸ਼ਨ ਨੂੰ ਸੰਬੋਧਨ ਕੀਤਾ ।
****
ਵੀਆਰਆਰਕੇ/ਏਕੇ
(Release ID: 1593430)
Visitor Counter : 125