ਪ੍ਰਧਾਨ ਮੰਤਰੀ ਦਫਤਰ

ਰਾਜਪਾਲਾਂ ਦੀ ਕਾਨਫਰੰਸ ਦੇ 50ਵੇਂ ਐਡੀਸ਼ਨ ਦੇ ਸਮਾਪਨ ’ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 24 NOV 2019 8:39PM by PIB Chandigarh

ਰਾਜਪਾਲਾਂ ਦੀ 50ਵੀਂ ਕਾਨਫਰੰਸ ਅੱਜ ਰਾਸ਼ਟਰਪਤੀ ਭਵਨ ਵਿੱਚ ਜਨਜਾਤੀ ਕਲਿਆਣ ਅਤੇ ਜਲਖੇਤੀਬਾੜੀ, ਉੱਚ ਸਿੱਖਿਆ ਅਤੇ ਈਜ਼ ਆਵ੍ ਲਿਵਿੰਗ ’ਤੇ ਜ਼ੋਰ ਦਿੱਤੇ ਜਾਣ ਦੇ ਨਾਲ ਸੰਪੰਨ ਹੋ ਗਈ

ਰਾਜਪਾਲਾਂ ਦੇ ਪੰਜ ਉਪ ਸਮੂਹਾਂ ਨੇ ਇਨ੍ਹਾਂ ਮੁੱਦਿਆਂ ’ਤੇ ਆਪਣੀ ਰਿਪੋਰਟ ਸੌਂਪੀ ਅਤੇ ਅਜਿਹੇ ਬਿੰਦੂਆਂ ਦੀ ਪਹਿਚਾਣ ਅਤੇ ਉਨ੍ਹਾਂ ’ਤੇ ਡੂੰਘੀ ਵਿਚਾਰ-ਚਰਚਾ ਕੀਤੀ ਜਿਨ੍ਹਾਂ ਦੇ ਸਬੰਧ ਵਿੱਚ ਰਾਜਪਾਲ ਇੱਕ ਉਦਾਰਤਾ ਵਾਲੀ ਭੂਮਿਕਾ ਨਿਭਾ ਸਕਦੇ ਹਨ । ਕਾਨਫਰੰਸ ਵਿੱਚ ਜਨਜਾਤੀ ਕਲਿਆਣ ਦੇ ਮੁੱਦੇ ’ਤੇ ਡੂੰਘੀ ਦਿਲਚਸਪੀ ਦਿਖਾਈ ਗਈ ਅਤੇ ਦੱਸਿਆ ਗਿਆ ਕਿ ਜਨਜਾਤੀ ਕਲਿਆਣ ਦੀਆਂ ਨੀਤੀਆਂ ਸਥਾਨਕ ਜ਼ਰੂਰਤਾਂ ਦੇ ਅਨੁਰੂਪ ਬਣਾਈਆਂ ਜਾਣੀਆਂ ਚਾਹੀਦੀਆਂ ਹਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਨਫਰੰਸ ਦੇ 50ਵੇਂ ਐਡੀਸ਼ਨ ਦੇ ਸਫ਼ਲ ਸਮਾਪਨ ਲਈ ਮੌਜੂਦ ਲੋਕਾਂ ਨੂੰ ਵਧਾਈ ਦਿੰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਵਿੱਖ ਵਿੱਚ ਸਮੇਂ ਦੇ ਨਾਲ ਵਿਕਸਿਤ ਹੁੰਦੇ ਹੋਏ ਕਾਨਫਰੰਸ ਦੇ ਸੰਸਥਾਗਤ ਰੂਪ ਨੂੰ ਰਾਸ਼ਟਰ ਦੇ ਵਿਕਾਸ ਅਤੇ ਆਮ ਆਦਮੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕੀਮਤੀ ਸੁਝਾਵਾਂ ਦੇ ਨਾਲ ਆਉਣ ਲਈ ਪ੍ਰਤੀਭਾਗੀਆਂ ਦੀ ਪ੍ਰਸ਼ੰਸਾ ਕਰਦੇ ਹੋਏ, ਰਾਜਪਾਲਾਂ ਤੋਂ, ਪਹਿਲੇ ਨਾਗਰਿਕ ਦੇ ਰੂਪ ਵਿੱਚ, ਰਾਜ ਪੱਧਰ ’ਤੇ ਚਰਚਾਵਾਂ ਨੂੰ ਸਮਰੱਥ ਬਣਾਉਣ ਦੀ ਤਾਕੀਦ ਕੀਤੀ ਤਾਕਿ ਉਨ੍ਹਾਂ ਦੀਆਂ ਸਥਾਨਕ ਪਰਿਸਥਿਤੀਆਂ ਦੀਆਂ ਜ਼ਰੂਰਤਾਂ ਨਾਲ ਜੁੜੀ ਸੋਚ ਨੂੰ ਪੂਰੀ ਤਾਕਤ ਦੇ ਨਾਲ ਅੱਗੇ ਵਧਾਇਆ ਜਾ ਸਕੇ ।

ਜਨਜਾਤੀ ਖੇਤਰਾਂ ਦੇ ਵਿਕਾਸ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੀ ਉਚਿਤ ਵਰਤੋਂ ਅਤੇ ਖੇਡਾਂ ਅਤੇ ਯੁਵਾਵਾਂ ਦੇ ਵਿਕਾਸ ਲਈ ਪ੍ਰਗਤੀਸ਼ੀਲ ਯੋਜਨਾਵਾਂ ਨੂੰ ਅਪਣਾਉਣ ਦੀ ਤਾਕੀਦ ਕੀਤੀ।  ਪ੍ਰਧਾਨ ਮੰਤਰੀ ਨੇ 112 ਖਾਹਸ਼ੀ ਜ਼ਿਲ੍ਹਿਆਂ, ਵਿਸ਼ੇਸ਼ ਕਰਕੇ ਦੇਸ਼ ਦੇ ਜਨਜਾਤੀ ਖੇਤਰਾਂ ਵਿੱਚ ਪੈਣ ਵਾਲੇ ਅਜਿਹੇ ਜ਼ਿਲ੍ਹਿਆਂ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਿਸ਼ਨ ਮੋਡ ’ਤੇ ਕੰਮ ਕਰਨ ਲਈ ਵੀ ਕਿਹਾ । ਉਨ੍ਹਾਂ ਨੇ ਇਹ ਵੀ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦਾ ਵਿਕਾਸ ਰਾਜਾਂ ਅਤੇ ਦੇਸ਼ ਦੇ ਔਸਤ ਵਿਕਾਸ ਨਾਲੋਂ ਤੇਜ਼ ਹੋਵੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨਫਰੰਸ ਵਿੱਚ ਜਲ ਜੀਵਨ ਮਿਸ਼ਨ ’ਤੇ ਚਰਚਾ ਸਥਾਨਕ ਜ਼ਰੂਰਤਾਂ ਦੇ ਅਨੁਰੂਪ ਜਲ ਸੁਰੱਖਿਆ ਅਤੇ ਜਲ ਪ੍ਰਬੰਧਨ ਤਕਨੀਕਾਂ ਲਈ ਸਰਕਾਰ ਦੀ ਪ੍ਰਾਥਮਿਕਤਾ ਨੂੰ ਦਰਸਾਉਂਦੀ ਹੈ। ਯੂਨੀਵਰਸਿਟੀਆਂ ਦੇ ਕੁਲਪਤੀਆਂ ਵਜੋਂ ਰਾਜਪਾਲਾਂ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਤੋਂ ਯੁਵਾਵਾਂ ਅਤੇ ਵਿਦਿਆਰਥੀਆਂ ਦਰਮਿਆਨ ਜਲ ਸੁਰੱਖਿਆ ਦੀਆਂ ਚੰਗੀਆਂ ਆਦਤਾਂ ਵਿਕਸਿਤ ਕਰਨ ਦਾ ਅਨੁਰੋਧ ਕੀਤਾ । ਉਨ੍ਹਾਂ ਨੇ ਰਾਜਪਾਲਾਂ ਤੋਂ ‘ਪੁਸ਼ਕਰਮ’ ਜਿਹੇ ਜਲ ਨਾਲ ਜੁੜੇ ਪਰੰਪਰਿਕ ਤਿਉਹਾਰਾਂ ਦੇ ਸੰਦੇਸ਼ ਦਾ ਪ੍ਰਚਾਰ ਕਰਨ ਵਿੱਚ ਮਦਦ ਦੀ ਤਾਕੀਦ ਕੀਤੀ ।

ਨਵੀਂ ਸਿੱਖਿਆ ਨੀਤੀ ਅਤੇ ਉੱਚ ਸਿੱਖਿਆ ਖੇਤਰ ਦੇ ਸਬੰਧ ਵਿੱਚ ਰਾਜਪਾਲਾਂ ਦੀ ਅਹਿਮ ਭੂਮਿਕਾ ’ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਯੂਨੀਵਰਸਿਟੀਆਂ ਵਿੱਚ ਅਜਿਹੀ ਉੱਚ  ਗੁਣਵੱਤਾ ਵਾਲੀ ਸਿੱਖਿਆ ਵਿੱਚ ਨਿਵੇਸ਼ ਸੁਨਿਸ਼ਚਿਤ ਕਰ ਸਕਦੇ ਹਨ ਜੋ ਘੱਟ ਲਾਗਤ ਵਾਲੀਆਂ ਪ੍ਰਭਾਵੀ ਇਨੋਵੇਸ਼ਨਾਂ ਅਤੇ ਟੈਕਨੋਲੋਜੀ ਦੀ ਵਰਤੋਂ ਨੂੰ ਹੁਲਾਰਾ ਦੇ ਸਕਦੀ ਹੈ ਅਤੇ ਹੈਕਾਥੌਨ ਜਿਹੇ ਪਲੇਟਫਾਰਮਾਂ ਦਾ ਉਪਯੋਗ ਕਰਦੇ ਹੋਏ ਯੁਵਾਵਾਂ ਵਿੱਚ ਸਟਾਰਟ ਅੱਪ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਨਾਲ ਉਨ੍ਹਾਂ ਦੇ ਲਈ ਰੋਜ਼ਗਾਰ ਦੇ ਮੌਕੇ ’ਤੇ ਵੀ ਪੈਦਾ ਕਰ ਸਕਦੀ ਹੈ ।

ਈਜ਼ ਆਵ੍ ਲਿਵਿੰਗ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਸਰਕਾਰੀ ਸੰਸਥਾਵਾਂ ਨੂੰ ਇੱਕ ਤਰਫ਼ ਲਾਲ ਫੀਤਾਸ਼ਾਹੀ ਅਤੇ ਕਈ ਸਾਰੇ ਨਿਯਮਾਂ-ਕਾਨੂੰਨਾਂ ਦਰਮਿਆਨ ਸੰਤੁਲਨ ਬਣਾਉਣਾ ਹੋਵੇਗਾ ਅਤੇ ਦੂਜੇ ਪਾਸੇ ਸਿਹਤ ਦੇਖਭਾਲ ਅਤੇ ਸਿੱਖਿਆ ਜਿਹੇ ਬੁਨਿਆਦੀ ਖੇਤਰਾਂ ਨਾਲ ਸਬੰਧਿਤ ਪ੍ਰਾਥਮਿਕ ਜ਼ਰੂਰਤਾਂ ਨੂੰ ਕਿਫਾਇਤੀ ਦਰਾਂ ’ਤੇ ਉਪਲੱਬਧ ਕਰਾਉਣਾ ਵੀ ਸੁਨਿਸ਼ਚਿਤ ਕਰਨਾ ਹੋਵੇਗਾ ।

ਖੇਤੀਬਾੜੀ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਸਮੂਹਿਕ ਦ੍ਰਿਸ਼ਟੀਕੋਣ ਦਾ ਪਾਲਣ ਕਰਦੇ ਹੋਏ ਇੱਕ ਅਜਿਹੀ ਖੇਤੀਬਾੜੀ ਅਰਥਵਿਵਸਥਾ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਦੀ ਵਕਾਲਤ ਕੀਤੀਜਿਸ ਵਿੱਚ ਸਮਾਧਾਨ ਦੀ ਗੁੰਜਾਇਸ਼ ਹੋਵੇਉਨ੍ਹਾਂ ਨੇ ਰਾਜਪਾਲਾਂ ਨੂੰ ਤਾਕੀਦ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਵਹਾਰਿਕ ਪ੍ਰੋਜੈਕਟਾਂ ਰਾਹੀਂ ਅੰਤਰਰਾਸ਼ਟਰੀ ਪੱਧਰ ’ਤੇ ਖੇਤੀਬਾੜੀ ਦੇ ਖੇਤਰ ਵਿੱਚ ਬਿਹਤਰੀਨ ਪਿਰਤਾਂ ਨੂੰ ਅਪਣਾਉਣ ਵਿੱਚ ਮਦਦ ਕਰ ਸਕਦੇ ਹਨ

ਸੰਮੇਲਨ ਦੇ ਸਮਾਪਨ ਸੈਸ਼ਨ ਨੂੰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਗ੍ਰਿਹ ਮੰਤਰੀ ਨੇ ਵੀ ਸੰਬੋਧਨ ਕੀਤਾ ।

 

*****

ਵੀਆਰਆਰਕੇ/ਏਕੇ


(Release ID: 1593382) Visitor Counter : 82
Read this release in: English