ਪ੍ਰਧਾਨ ਮੰਤਰੀ ਦਫਤਰ

24.11.2019 ਨੂੰ ‘ਮਨ ਕੀ ਬਾਤ 2.0’ ਦੀ 6ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 NOV 2019 8:44PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਮਨ ਕੀ ਬਾਤਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਮਨ ਕੀ ਬਾਤਦੀ ਸ਼ੁਰੂਆਤ ਯੁਵਾ ਦੇਸ਼ ਦੇ ਯੁਵਾ, ਉਹ ਗਰਮਜੋਸ਼ੀ, ਉਹ ਦੇਸ਼ ਭਗਤੀ, ਉਹ ਸੇਵਾ ਦੇ ਰੰਗ ਵਿੱਚ ਰੰਗੇ ਨੌਜਵਾਨ, ਤੁਸੀਂ ਜਾਣਦੇ ਹੋ ਨਾ, ਨਵੰਬਰ ਮਹੀਨੇ ਦਾ ਚੌਥਾ ਐਤਵਾਰ ਹਰ ਸਾਲ NCC Day ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਆਮ ਤੌਰ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ Friendship Day ਹਮੇਸ਼ਾ ਯਾਦ ਰਹਿੰਦਾ ਹੈ, ਲੇਕਿਨ ਬਹੁਤੇ ਲੋਕ ਹਨ, ਜਿਨਾਂ ਨੂੰ NCC Day ਵੀ ਓਨਾ ਹੀ ਯਾਦ ਰਹਿੰਦਾ ਹੈ, ਤਾਂ ਫਿਰ ਅੱਜ  NCC ਦੇ ਬਾਰੇ ਗੱਲਾਂ ਹੋ ਜਾਣ। ਮੈਨੂੰ ਵੀ ਕੁਝ ਯਾਦਾਂ ਤਾਜ਼ਾ ਕਰਨ ਦਾ ਮੌਕਾ ਮਿਲ ਜਾਵੇਗਾ। ਸਭ ਤੋਂ ਪਹਿਲਾਂ ਤਾਂ  NCC ਦੇ ਸਾਰੇ ਸਾਬਕਾ ਅਤੇ ਮੌਜੂਦਾ Cadet  ਨੂੰ NCC Day ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ, ਕਿਉਂਕਿ ਮੈਂ ਵੀ ਤੁਹਾਡੇ ਵਾਂਗ ਹੀ Cadet  ਰਿਹਾ ਹਾਂ ਅਤੇ ਮਨ ਤੋਂ ਵੀ, ਅੱਜ ਵੀ ਆਪਣੇ ਆਪ ਨੂੰ Cadet  ਮੰਨਦਾ ਹਾਂ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ NCC ਯਾਨੀ National Cadet Corps।  ਦੁਨੀਆ ਦੇ ਸਭ ਤੋਂ ਵੱਡੇ uniformed youth organizations  ਵਿੱਚ ਭਾਰਤ ਦੀ NCC”  ਇੱਕ ਹੈ। ਇਹ ਇੱਕ Tri-Services Organization ਹੈ, ਜਿਸ ਵਿੱਚ ਸੈਨਾ, ਨੌ ਸੈਨਾ, ਵਾਯੂ ਸੈਨਾ ਤਿੰਨੋ ਹੀ ਸ਼ਾਮਲ ਹਨ।Leadership,  ਦੇਸ਼ ਭਗਤੀ,  selfless service, discipline, hard-work  ਇਨ੍ਹਾਂ ਸਾਰਿਆਂ ਨੂੰ ਆਪਣੇ character  ਦਾ ਹਿੱਸਾ ਬਣਾ ਲਓ, ਆਪਣੀਆਂ habits  ਬਣਾਉਣ ਦੀ ਇੱਕ ਰੋਮਾਂਚਕ ਯਾਤਰਾ ਮਤਲਬ - NCCਇਸ journey  ਬਾਰੇ ਕੁਝ ਹੋਰ ਜ਼ਿਆਦਾ ਗੱਲਾਂ ਕਰਨ ਦੇ ਲਈ ਅੱਜ ਫੋਨ ਕਾਲਾਂ ਨਾਲ ਕੁਝ ਨੌਜਵਾਨਾਂ ਨਾਲ, ਜਿਨਾਂ ਨੇ NCC  ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ। ਆਓ, ਉਨ੍ਹਾਂ ਨਾਲ ਗੱਲਾਂ ਕਰਦੇ ਹਾਂ।

ਪ੍ਰਧਾਨ ਮੰਤਰੀ :       ਸਾਥੀਓ ਤੁਸੀਂ ਸਾਰੇ ਕਿਵੇਂ ਹੋ?

ਤਰੱਨੁਮ ਖਾਨ :        ਜੈ ਹਿੰਦ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ :       ਜੈ ਹਿੰਦ।

ਤਰੱਨੁਮ ਖਾਨ :        ਸਰ ਮੇਰਾ ਨਾਮ Junior Under Officer ਤਰੱਨੁਮ ਖਾਨ ਹੈ।

ਪ੍ਰਧਾਨ ਮੰਤਰੀ :       ਤਰੱਨੁਮ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?

ਤਰੱਨੁਮ ਖਾਨ :        ਮੈਂ ਦਿੱਲੀ ਦੀ ਰਹਿਣ ਵਾਲੀ ਹਾਂ ਸਰ।

ਪ੍ਰਧਾਨ ਮੰਤਰੀ :       ਅੱਛਾ! ਤਾਂ NCC ਵਿੱਚ ਕਿੰਨੇ ਸਾਲ ਕਿਵੇਂ-ਕਿਵੇਂ ਦੇ ਅਨੁਭਵ ਰਹੇ                                ਤੁਹਾਡੇ?

ਤਰੱਨੁਮ ਖਾਨ :        ਸਰ! ਮੈਂ NCC ਵਿੱਚ 2017 ’ਚ ਭਰਤੀ ਹੋਈ ਸੀ and ਇਹ ਤਿੰਨ ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਸਾਲ ਰਹੇ ਹਨ।

ਪ੍ਰਧਾਨ ਮੰਤਰੀ :       ਵਾਹ! ਸੁਣ ਕੇ ਬਹੁਤ ਚੰਗਾ ਲਗਿਆ।

ਤਰੱਨੁਮ ਖਾਨ :        ਸਰ! ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਮੇਰਾ ਸਭ ਤੋਂ ਜ਼ਿਆਦਾ ਚੰਗਾ                               ਅਨੁਭਵ ਜੋ ਰਿਹਾ, ਉਹ ਏਕ ਭਾਰਤ ਸ਼੍ਰੇਸ਼ਠ ਭਾਰਤਕੈਂਪ ਵਿੱਚ ਰਿਹਾ                                 ਸੀ। ਸਾਡਾ ਇਹ ਕੈਂਪ ਅਗਸਤ ਚ ਹੋਇਆ ਸੀ, ਜਿਸ ਵਿੱਚ NER‘North Eastern Region’ ਦੇ ਬੱਚੇ ਵੀ ਆਏ ਸਨ। ਉਨ੍ਹਾਂ Cadets                                                ਦੇ ਨਾਲ ਅਸੀਂ 10 ਦਿਨਾਂ ਲਈ ਰਹੇ। ਅਸੀਂ ਉਨ੍ਹਾਂ ਦਾ ਰਹਿਣ-ਸਹਿਣ                          ਸਿੱਖਿਆ, ਅਸੀਂ ਵੇਖਿਆ ਕਿ ਉਨ੍ਹਾਂ ਦੀ language ਕੀ ਹੈ।

ਉਨ੍ਹਾਂ ਦਾ tradition, ਉਨ੍ਹਾਂ ਦਾ culture ਅਸੀਂ ਉਨ੍ਹਾਂ ਤੋਂ ਅਜਿਹੀਆਂ ਕਈ ਸਾਰੀਆਂ ਚੀਜ਼ਾਂ ਸਿੱਖੀਆਂ। ਜਿਵੇਂ vaizome ਦਾ ਮਤਲਬ ਹੁੰਦਾ ਹੈ ... ਹੈਲੋ.... ਉਵੇਂ ਹੀ, ਸਾਡੀ cultural night   ਹੋਈ ਸੀ। ਉਸ ਅੰਦਰ ਉਨ੍ਹਾਂ ਨੇ ਸਾਨੂੰ ਆਪਣਾ dance ਸਿਖਾਇਆ, ਤੇਹਰਾ ਕਹਿੰਦੇ ਹਨ       ਉਨ੍ਹਾਂ ਦੇ dance ਨੂੰ। ਅਤੇ ਉਨ੍ਹਾਂ ਨੇ ਮੈਨੂੰ ਮੇਖਾਲਾ’ (mekhela)           ਪਹਿਨਣਾ ਵੀ ਸਿਖਾਇਆ। ਮੈਂ ਸੱਚ ਦੱਸਦੀ ਹਾਂ, ਉਸ ਵਿੱਚ ਬਹੁਤ ਖੂਬਸੂਰਤ ਅਸੀਂ ਸਾਰੇ ਲਗ ਰਹੇ ਸਾਂ। ਦਿੱਲੀ ਵਾਲੇ as well as  ਸਾਡੇ ਨਾਗਾਲੈਂਡ ਦੇ ਦੋਸਤ ਵੀ। ਅਸੀਂ ਉਨ੍ਹਾਂ ਨੂੰ ਦਿੱਲੀ ਦਰਸ਼ਨ ਤੇ ਵੀ ਲੈ ਕੇ ਗਏ ਸਾਂ, ਜਿੱਥੇ ਅਸੀਂ ਉਨ੍ਹਾਂ ਨੂੰ  National War Memorial  ਅਤੇ India Gate ਵਿਖਾਇਆ। ਉੱਥੇ ਅਸੀਂ ਉਨ੍ਹਾਂ ਨੂੰ ਦਿੱਲੀ ਦੀ ਚਾਟ ਵੀ ਖਵਾਈ, ਭੇਲ-ਪੁਰੀ ਵੀ ਖਵਾਈ, ਲੇਕਿਨ ਉਨ੍ਹਾਂ ਨੂੰ ਥੋੜ੍ਹਾ ਤਿੱਖਾ ਲਗਿਆ, ਕਿਉਂਕਿ ਜਿਵੇਂ ਉਨ੍ਹਾਂ ਨੇ ਦੱਸਿਆ ਸਾਨੂੰ ਕਿ ਉਹ ਜ਼ਿਆਦਾਤਰ  soup ਪੀਣਾ ਪਸੰਦ ਕਰਦੇ ਹਨ, ਥੋੜ੍ਹੀਆਂ ਉਬਲੀਆਂ ਹੋਈਆਂ ਸਬਜ਼ੀਆਂ ਖਾਂਦੇ ਹਨ, ਤਾਂ ਉਨ੍ਹਾਂ ਨੂੰ ਖਾਣਾ ਤਾਂ ਏਨਾ ਪਸੰਦ ਨਹੀਂ ਆਇਆ ਪਰ ਉਸ ਦੇ ਇਲਾਵਾ ਅਸੀਂ ਉਨ੍ਹਾਂ ਨਾਲ ਕਾਫੀ picturesਖਿੱਚੀਆਂ, ਕਾਫੀ ਅਨੁਭਵ ਅਸੀਂ share  ਕੀਤੇ ਆਪਣੇ।

ਪ੍ਰਧਾਨ ਮੰਤਰੀ :       ਤੁਸੀਂ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਿਆ ਹੈ?

ਤਰੱਨੁਮਾਨ ਖਾਨ :     ਜੀ ਸਰ! ਸਾਡੇ ਸੰਪਰਕ ਉਨ੍ਹਾਂ ਨਾਲ ਹੁਣ ਤੱਕ ਬਣੇ ਹੋਏ ਹਨ।

ਪ੍ਰਧਾਨ ਮੰਤਰੀ :       ਚਲੋ ਚੰਗਾ ਕੀਤਾ ਤੁਸੀਂ।

ਤਰੱਨੁਮ ਖਾਨ :        ਜੀ ਸਰ!

ਪ੍ਰਧਾਨ ਮੰਤਰੀ :       ਹੋਰ ਕੌਣ ਹੈ ਸਾਥੀ ਤੁਹਾਡੇ ਨਾਲ?

ਸ਼੍ਰੀ ਹਰੀ ਜੀ. ਵੀ. :    ਜੈ ਹਿੰਦ ਸਰ!

ਪ੍ਰਧਾਨ ਮੰਤਰੀ :       ਜੈ ਹਿੰਦ।

ਸ਼੍ਰੀ ਹਰੀ ਜੀ. ਵੀ. :    ਮੈਂ Senior Under Officer Sri Hari

G.V.

 ਬੋਲ ਰਿਹਾ ਹਾਂ। ਮੈਂ ਬੰਗਲੁਰੂ, ਕਰਨਾਟਕਾ ਦਾ ਰਹਿਣ ਵਾਲਾ ਹਾਂ।

ਪ੍ਰਧਾਨ ਮੰਤਰੀ : ਅਤੇ ਤੁਸੀਂ ਕਿੱਥੇ ਪੜ੍ਹਦੇ ਹੋ?

ਸ਼੍ਰੀ ਹਰੀ ਜੀ. ਵੀ. : ਸਰ! ਮੈਂ ਬੰਗਲੁਰੂ ਵਿੱਚ Kristujayanti College ਵਿੱਚ

ਪ੍ਰਧਾਨ ਮੰਤਰੀ :       ਅੱਛਾ! ਬੰਗਲੁਰੂ ਵਿੱਚ ਹੀ ਹੋ?

ਸ਼੍ਰੀ ਹਰੀ ਜੀ. ਵੀ. :       Yes Sir,

ਪ੍ਰਧਾਨ ਮੰਤਰੀ :       ਦੱਸੋ?

ਸ਼੍ਰੀ ਹਰੀ ਜੀ. ਵੀ. :     ਮੈਂ ਕੱਲ ਹੀ  Youth Exchange Programme

Singapore ਤੋਂ                                ਵਾਪਸ ਆਇਆ ਸਾਂ।

ਪ੍ਰਧਾਨ ਮੰਤਰੀ :       ਬਈ ਵਾਹ!

ਸ਼੍ਰੀ ਹਰੀ ਜੀ. ਵੀ. :    ਹਾਂ ਸਰ।

ਪ੍ਰਧਾਨ ਮੰਤਰੀ :       ਤਾਂ ਤੁਹਾਨੂੰ ਮੌਕਾ ਮਿਲ ਗਿਆ ਉੱਥੇ ਜਾਣ ਦਾ?

ਸ਼੍ਰੀ ਹਰੀ ਜੀ. ਵੀ. :       Yes Sir

ਪ੍ਰਧਾਨ ਮੰਤਰੀ :       ਕਿਵੇਂ ਅਨੁਭਵ ਰਿਹਾ ਸਿੰਗਾਪੁਰ ਵਿੱਚ?

ਸ਼੍ਰੀ ਹਰੀ ਜੀ. ਵੀ. :    ਉੱਥੇ 6 (six)country  ਆਏ ਸਨ, ਜਿਨਾਂ ਵਿੱਚ ਸੀ

United Kingdom, United States of America, Singapore, Brunei, HongKong ਅਤੇ Nepalਇੱਥੇ ਅਸੀਂ combat lessons ਅਤੇ  International Military exercises ਦਾ ਇੱਕ exchange  ਸਿੱਖਿਆ ਸੀ। ਇੱਥੇ ਸਾਡਾ performance ਕੁਝ ਹੀ ਅਲੱਗ  ਸੀ , sirਇਨ੍ਹਾਂ ਵਿੱਚੋਂ ਸਾਨੂੰ  water sports ਅਤੇ  adventure activities ਸਿਖਾਈਆਂ     ਸਨ ਅਤੇ   water polo tournament ਵਿੱਚ India team ਨੇ ਜਿੱਤ ਹਾਸਲ ਕੀਤੀ ਸੀ sirਅਤੇ  cultural ਵਿੱਚ   ਅਸੀਂ overall performers           ਸਾਂ sir ਸਾਡਾ drill  ਅਤੇ word of command      ਬਹੁਤ ਚੰਗਾ ਲੱਗਾ ਸੀ sir ਉਨ੍ਹਾਂ ਨੂੰ।

ਪ੍ਰਧਾਨ ਮੰਤਰੀ :       ਤੁਸੀਂ ਕਿੰਨੇ ਲੋਕ ਸੀ ਹਰੀ?

ਸ਼੍ਰੀ ਹਰੀ ਜੀ. ਵੀ. :    20 ਲੋਕ sir ਅਸੀਂ 10 (ten) boy, 10 (ten)girl ਸਾਂ sir|

ਪ੍ਰਧਾਨ ਮੰਤਰੀ :       ਅੱਛਾ, ਭਾਰਤ ਦੇ ਸਾਰੇ ਵੱਖ-ਵੱਖ ਰਾਜਾਂ  ਤੋਂ ਸਨ ਸਾਰੇ?

ਸ਼੍ਰੀ ਹਰੀ ਜੀ. ਵੀ. :    ਹਾਂ ਸਰ।

ਪ੍ਰਧਾਨ ਮੰਤਰੀ :       ਚਲੋ ਤੁਹਾਡੇ ਸਾਰੇ ਸਾਥੀ, ਤੁਹਾਡਾ ਅਨੁਭਵ ਸੁਣਨ ਦੇ ਲਈ ਬਹੁਤ                             ਉਤਸੁਕ ਹੋਣਗੇ, ਲੇਕਿਨ ਮੈਨੂੰ ਚੰਗਾ ਲਗਿਆ। ਹੋਰ ਕੌਣ ਹੈ ਤੁਹਾਡੇ ਨਾਲ?

ਵਿਨੋਲੇ ਕਿਸੋ : ਜੈ ਹਿੰਦ ਸਰ।

ਪ੍ਰਧਾਨ ਮੰਤਰੀ :       ਜੈ ਹਿੰਦ।

 

ਵਿਨੋਲੇ ਕਿਸੋ : ਮੇਰਾ ਨਾਮ ਹੈ Senior Under Officer ਵਿਨੋਲੇ ਕਿਸੋ।ਮੈਂ                              North Eastern Region NagalandState   ਦਾ ਹਾਂ ਸਰ।

ਪ੍ਰਧਾਨ ਮੰਤਰੀ :       ਹਾਂ ਵਿਨੋਲੇ ਦੱਸੋ ਕੀ ਅਨੁਭਵ ਹੈ ਤੁਹਾਡਾ?

 

ਵਿਨੋਲੇ ਕਿਸੋ : ਸਰ ਮੈਂ St. Joseph’s college,Jakhama ( Autonomous) ਵਿੱਚ ਪੜ੍ਹਾਈ ਕਰ ਰਿਹਾ ਹਾਂ, B.A. History (Honours)  ਵਿੱਚ। ਮੈਂ 2017 ਸਾਲ ਵਿੱਚ NCC join  ਕੀਤੀ ਅਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਚੰਗਾ decision  ਸੀ ਸਰ।

ਪ੍ਰਧਾਨ ਮੰਤਰੀ : NCC ਦੇ ਕਾਰਣ ਹਿੰਦੁਸਤਾਨ ਵਿੱਚ ਕਿੱਥੇ-ਕਿੱਥੇ ਜਾਣ ਦਾ ਮੌਕਾ ਮਿਲਿਆ ਹੈ?

ਵਿਨੋਲੇ ਕਿਸੋ : ਸਰ, ਮੈਂ NCC join  ਕੀਤਾ ਅਤੇ ਬਹੁਤ ਸਿੱਖਿਆ ਸੀ ਅਤੇ ਮੈਨੂੰ        opportunities ਵੀ ਬਹੁਤ ਮਿਲੀਆਂ ਸਨ ਅਤੇ ਮੇਰਾ ਇੱਕ experience ਸੀ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਮੈਂ ਇਸ ਸਾਲ 2019 ਜੂਨ         ਮਹੀਨੇ ਤੋਂ ਇੱਕ ਕੈਂਪ attend ਕੀਤਾ ਉਹ ਹੈ Combined Annual Training Camp ਅਤੇ ਉਹ SazolieCollege, Kohima  ਵਿੱਚ held ਕੀਤਾ। ਇਹ ਕੈਂਪ 400 cadets  ਨੇ attend ਕੀਤਾ ।

ਪ੍ਰਧਾਨ ਮੰਤਰੀ :       ਤਾਂ ਨਾਗਾਲੈਂਡ ਵਿੱਚ ਸਾਰੇ ਤੁਹਾਡੇ ਸਾਥੀ ਜਾਨਣਾ ਚਾਹੁੰਦੇ ਹੋਣਗੇ ਹਿੰਦੁਸਤਾਨ ਵਿੱਚ ਕਿੱਥੇ ਗਏ, ਕੀ-ਕੀ ਦੇਖਿਆ? ਸਾਰੇ ਅਨੁਭਵ ਸੁਣਾਉਦੇ ਹੋ ਸਾਰਿਆਂ ਨੂੰ?

 

ਵਿਨੋਲੇ ਕਿਸੋ :    Yes sir.

ਪ੍ਰਧਾਨ ਮੰਤਰੀ :       ਹੋਰ ਕੌਣ ਹੈ ਤੁਹਾਡੇ ਨਾਲ?

ਅਖਿਲ :               ਜੈ ਹਿੰਦ ਸਰ! ਮੇਰਾ ਨਾਮ  Junior Under Officer

Akhil ਹੈ।

ਪ੍ਰਧਾਨ ਮੰਤਰੀ :       ਹਾਂ! ਅਖਿਲ ਦੱਸੋ,

ਅਖਿਲ :               ਮੈਂ ਰੋਹਤਕ (ਹਰਿਆਣਾ) ਦਾ ਰਹਿਣ ਵਾਲਾ ਹਾਂ ਸਰ। 

ਪ੍ਰਧਾਨ ਮੰਤਰੀ :       ਹਾਂ!

ਅਖਿਲ :               ਮੈਂ ਦਿਆਲ ਸਿੰਘ ਕਾਲਜ ਦਿੱਲੀ ਯੂਨੀਵਰਸਿਟੀ ਤੋਂ                                    Physics Honours  ਕਰ ਰਿਹਾ ਹਾਂ।

ਪ੍ਰਧਾਨ ਮੰਤਰੀ :       ਹਾਂ... ਹਾਂ...!

ਅਖਿਲ :               ਮੈਨੂੰ NCC ਵਿੱਚ ਸਭ ਤੋਂ ਚੰਗਾ discipline ਲਗਿਆ ਹੈ ਸਰ।

ਪ੍ਰਧਾਨ ਮੰਤਰੀ :       ਵਾਹ...

ਅਖਿਲ :               ਇਸ ਨੇ ਮੈਨੂੰ ਹੋਰ ਜ਼ਿਆਦਾ  responsible citizen  ਬਣਾਇਆ ਹੈ                            ਸਰ। NCC cadet  ਦੀ drill, uniform  ਮੈਨੂੰ ਬੇਹੱਦ ਪਸੰਦ ਹੈ।

ਪ੍ਰਧਾਨ ਮੰਤਰੀ :       ਕਿੰਨੇ camp  ਕਰਨ ਦਾ ਮੌਕਾ ਮਿਲਿਆ, ਕਿੱਥੇ-ਕਿੱਥੇ ਜਾਣ ਦਾ ਮੌਕਾ                          ਮਿਲਿਆ?

ਅਖਿਲ :               , ਮੈਂ 3 camp  ਕੀਤੇ ਹਨ ਸਰ। ਹੁਣੇ ਜਿਹੇ ਹੀ ਮੈਂ Indian Military Academy, Dehradun  ਵਿੱਚ attachment camp  ਦਾ ਹਿੱਸਾ ਰਿਹਾ ਹਾਂ।

ਪ੍ਰਧਾਨ ਮੰਤਰੀ :       ਕਿੰਨੇ ਸਮੇਂ ਦਾ ਸੀ?

ਅਖਿਲ :               , ਇਹ 13 ਦਿਨ ਦਾ camp  ਸੀ ਸਰ।

ਪ੍ਰਧਾਨ ਮੰਤਰੀ :       ਅੱਛਾ...!

ਅਖਿਲ :               ਸਰ, ਮੈਂ ਉੱਥੇ ਭਾਰਤੀ ਫੌਜ ਵਿੱਚ ਅਫਸਰ ਕਿਵੇਂ ਬਣਦੇ ਹਨ, ਉਸ ਨੂੰ                          ਬੜੇ ਨਜ਼ਦੀਕ ਤੋਂ ਦੇਖਿਆ ਹੈ ਅਤੇ ਉਸ ਤੋਂ ਬਾਅਦ ਮੇਰਾ ਭਾਰਤੀ ਫੌਜ                     ਵਿੱਚ ਅਫਸਰ ਬਣਨ ਦਾ ਸੰਕਲਪ ਹੋਰ ਜ਼ਿਆਦਾ ਪੱਕਾ ਹੋਇਆ ਹੈ                                 ਸਰ।

ਪ੍ਰਧਾਨ ਮੰਤਰੀ :       ਵਾਹ...!

ਅਖਿਲ :               ਅਤੇ ਸਰ ਮੈਂ  Republic Day Parade  ਵਿੱਚ ਵੀ ਹਿੱਸਾ ਲਿਆ ਸੀ                            ਅਤੇ ਉਹ ਮੇਰੇ ਲਈ ਤੇ ਮੇਰੇ ਪਰਿਵਾਰ ਦੇ ਲਈ ਬਹੁਤ ਹੀ ਫ਼ਖਰ ਦੀ                               ਗੱਲ ਸੀ।

ਪ੍ਰਧਾਨ ਮੰਤਰੀ :       ਸ਼ਾਬਾਸ਼।

ਅਖਿਲ :               ਮੇਰੇ ਤੋਂ ਜ਼ਿਆਦਾ ਖੁਸ਼ੀ ਮੇਰੀ ਮਾਂ ਨੂੰ ਸੀ ਸਰ, ਜਦੋਂ ਅਸੀਂ ਸਵੇਰੇ 2 ਵਜੇ                         ਉੱਠ ਕੇ ਰਾਜਪੱਥ ਤੇ  practice  ਕਰਨ ਜਾਂਦੇ ਸਾਂ ਤਾਂ ਜੋਸ਼ ਸਾਡੇ ਵਿੱਚ                             ਇੰਨਾ ਹੁੰਦਾ ਸੀ ਕਿ ਉਹ ਵੇਖਣ ਲਾਇਕ ਸੀ। ਬਾਕੀ forces contingent  ਦੇ ਲੋਕ, ਉਹ ਸਾਨੂੰ ਇੰਨਾ ਉਤਸ਼ਾਹਿਤ ਕਰਦੇ ਸਨ,                                                 ਰਾਜਪੱਥ ਤੇ  march ਕਰਦੇ ਸਮੇਂ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਸਨ ਸਰ।

ਪ੍ਰਧਾਨ ਮੰਤਰੀ :       ਚਲੋ ਤੁਹਾਡੇ ਚਾਰਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਉਹ                           ਵੀ NCC Day ’ਤੇ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ, ਕਿਉਂਕਿ                          ਮੇਰਾ ਵੀ ਸੁਭਾਗ ਰਿਹਾ ਹੈ ਕਿ ਮੈਂ ਵੀ ਬਚਪਨ ਵਿੱਚ, ਮੇਰੇ ਪਿੰਡ ਦੇ                               ਸਕੂਲ ਵਿੱਚ NCC Cadet ਰਿਹਾ ਸਾਂ ਤਾਂ ਮੈਨੂੰ ਪਤਾ ਹੈ ਕਿ ਇਹ    discipline, ਇਹ uniform, ਉਸ ਦੇ ਕਾਰਣ ਜੋ  confidence level ਵਧਦਾ ਹੈ, ਇਹ ਸਾਰੀਆਂ ਚੀਜ਼ਾਂ ਬਚਪਨ ਵਿੱਚ ਮੈਨੂੰ ਇੱਕ NCC Cadet  ਦੇ ਰੂਪ ਵਿੱਚ ਅਨੁਭਵ ਕਰਨ ਦਾ ਮੌਕਾ ਮਿਲਿਆ ਸੀ।

ਵਿਨੋਲੇ :               ਪ੍ਰਧਾਨ ਮੰਤਰੀ ਜੀ ਮੇਰਾ ਇੱਕ ਸਵਾਲ ਹੈ?

ਪ੍ਰਧਾਨ ਮੰਤਰੀ :       ਹਾਂ, ਦੱਸੋ?

ਵਿਨੋਲੇ :               ਕੀ ਸਰ ਤੁਸੀਂ ਵੀ ਇੱਕ NCC ਦਾ ਹਿੱਸਾ ਰਹੇ ਹੋ?

ਪ੍ਰਧਾਨ ਮੰਤਰੀ :       ਕੌਣ? ਵਿਨੋਲੇ ਬੋਲ ਰਹੀ ਹੋ?

ਵਿਨੋਲੇ :               yes sir, yes sir

ਪ੍ਰਧਾਨ ਮੰਤਰੀ :       ਹਾਂ ਵਿਨੋਲੇ ਦੱਸੋ?

ਵਿਨੋਲੇ :               ਕੀ ਤੁਹਾਨੂੰ ਕਦੇ ਵੀ punishment ਮਿਲੀ ਸੀ?

ਪ੍ਰਧਾਨ ਮੰਤਰੀ :       (ਹੱਸ ਕੇ) ਇਸ ਦਾ ਮਤਲਬ ਹੈ ਕਿ ਤੁਹਾਨੂੰ ਲੋਕਾਂ ਨੂੰ           punishment             ਮਿਲਦੀ ਹੈ।

ਵਿਨੋਲੇ :               ਹਾਂ ਸਰ।

ਪ੍ਰਧਾਨ ਮੰਤਰੀ :       ਜੀ ਨਹੀਂ, ਮੇਰੇ ਨਾਲ ਅਜਿਹਾ ਕਦੇ ਹੋਇਆ ਨਹੀਂ, ਕਿਉਂਕਿ ਮੈਂ ਬਹੁਤ                          ਹੀ, ਇੱਕ ਤਰ੍ਹਾਂ ਨਾਲ discipline ਮੰਨਣ ਵਾਲਾ ਸਾਂ, ਲੇਕਿਨ ਇੱਕ                           ਵਾਰ ਜ਼ਰੂਰ misunderstanding ਹੋਈ ਸੀ, ਜਦੋਂ ਅਸੀਂ camp                  ਵਿੱਚ ਸਾਂ ਤਾਂ ਮੈਂ ਇੱਕ ਦਰੱਖਤ ਤੇ ਚੜ੍ਹ ਗਿਆ ਸਾਂ, ਪਹਿਲਾਂ ਤਾਂ ਇੰਝ                          ਲੱਗਾ ਕਿ ਮੈਂ ਕੋਈ ਕਾਨੂੰਨ ਤੋੜ ਦਿੱਤਾ ਹੈ, ਲੇਕਿਨ ਬਾਅਦ ਵਿੱਚ                               ਸਾਰਿਆਂ ਨੂੰ ਧਿਆਨ ਵਿੱਚ ਆਇਆ ਕਿ ਉੱਥੇ, ਇੱਕ ਪਤੰਗ ਦੀ ਡੋਰ                                ਵਿੱਚ ਇੱਕ ਪੰਛੀ ਫ਼ਸ ਗਿਆ ਸੀ, ਮੈਂ ਉਸ ਨੂੰ ਬਚਾਉਣ ਦੇ ਲਈ ਉੱਥੇ                                ਚੜ੍ਹ ਗਿਆ ਸਾਂ। ਖ਼ੈਰ! ਪਹਿਲਾਂ ਤਾਂ ਲੱਗਦਾ ਸੀ ਕਿ ਮੇਰੇ ਤੇ ਕੋਈ   discipline action      ਹੋਣਗੇ, ਲੇਕਿਨ ਬਾਅਦ ਵਿੱਚ ਮੇਰੀ ਬੜੀ                      ਵਾਹ-ਵਾਹ ਹੋ ਗਈ। ਇਸ ਤਰ੍ਹਾਂ ਨਾਲ ਇੱਕ ਵੱਖ ਹੀ ਅਨੁਭਵ                                     ਹੋਇਆ ਮੈਨੂੰ।

ਤਰੱਨੁਮ ਖਾਨ :        ਜੀ ਸਰ, ਇਹ ਜਾਣ ਕੇ ਬਹੁਤ ਚੰਗਾ ਲੱਗਾ ਸਰ।

ਪ੍ਰਧਾਨ ਮੰਤਰੀ :       Thank You.

ਤਰੱਨੁਮ ਖਾਨ :        ਮੈਂ ਤਰੱਨੁਮ ਗੱਲ ਕਰ ਰਹੀ ਹਾਂ।

ਪ੍ਰਧਾਨ ਮੰਤਰੀ :       ਹਾਂ! ਤਰੱਨੁਮ ਦੱਸੋ?

ਤਰੱਨੁਮ ਖਾਨ :        ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ                             ਚਾਹਾਂਗੀ ਸਰ?

ਪ੍ਰਧਾਨ ਮੰਤਰੀ :       ਜੀ... ਜੀ... ਦੱਸੋ।

ਤਰੱਨੁਮ ਖਾਨ :        ਸਰ, ਤੁਸੀਂ ਆਪਣੇ ਸੰਦੇਸ਼ਾਂ ਵਿੱਚ ਸਾਨੂੰ ਕਿਹਾ ਹੈ ਕਿ ਹਰ ਭਾਰਤੀ                              ਨਾਗਰਿਕ ਨੂੰ 3 ਸਾਲਾਂ ਵਿੱਚ 15 ਜਗ੍ਹਾ ਤਾਂ ਜਾਣਾ ਹੀ ਚਾਹੀਦਾ ਹੈ।                            ਤੁਸੀਂ ਸਾਨੂੰ ਦੱਸਣਾ ਚਾਹੋਗੇ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ ਅਤੇ                               ਤੁਹਾਨੂੰ ਕਿਸ ਜਗ੍ਹਾ ਜਾ ਕੇ ਸਭ ਤੋਂ ਚੰਗਾ ਮਹਿਸੂਸ ਹੋਇਆ ਸੀ?

ਪ੍ਰਧਾਨ ਮੰਤਰੀ :       ਵੈਸੇ ਮੈਂ ਹਿਮਾਲਿਆ ਨੂੰ ਬਹੁਤ ਪਸੰਦ ਕਰਦਾ ਰਹਿੰਦਾ ਹਾਂ ਹਮੇਸ਼ਾ।

ਤਰੱਨੁਮ ਖਾਨ :        ਜੀ।

ਪ੍ਰਧਾਨ ਮੰਤਰੀ :       ਲੇਕਿਨ ਫਿਰ ਵੀ ਮੈਂ ਭਾਰਤ ਦੇ ਲੋਕਾਂ ਨੂੰ ਅਨੁਰੋਧ ਕਰਾਂਗਾ, ਜੇਕਰ                             ਤੁਹਾਨੂੰ ਕੁਦਰਤ ਨਾਲ ਪਿਆਰ ਹੈ।

ਤਰੱਨੁਮ ਖਾਨ :        ਜੀ।

ਪ੍ਰਧਾਨ ਮੰਤਰੀ :       ਸੰਘਣੇ ਜੰਗਲ, ਝਰਨੇ, ਇੱਕ ਵੱਖ ਹੀ ਤਰ੍ਹਾਂ ਦਾ ਮਾਹੌਲ ਵੇਖਣਾ ਹੈ ਤਾਂ                           ਮੈਂ ਸਾਰਿਆਂ ਨੂੰ ਕਹਿੰਦਾ ਹਾਂ, ਤੁਸੀਂ North East  ਜ਼ਰੂਰ ਜਾਓ।

ਤਰੱਨੁਮ ਖਾਨ :        ਜੀ ਸਰ।

ਪ੍ਰਧਾਨ ਮੰਤਰੀ :       ਇਹ ਮੈਂ ਹਮੇਸ਼ਾ ਦੱਸਦਾ ਹਾਂ ਅਤੇ ਉਸ ਦੇ ਕਾਰਣ North East  ਵਿੱਚ                          tourism ਵੀ ਬਹੁਤ ਵਧੇਗਾ, economy ਨੂੰ ਵੀ ਬਹੁਤ ਫਾਇਦਾ                               ਹੋਵੇਗਾ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤਦੇ ਸੁਪਨੇ ਨੂੰ ਵੀ ਉੱਥੇ                           ਮਜ਼ਬੂਤੀ ਮਿਲੇਗੀ।

ਤਰੱਨੁਮ ਖਾਨ :        ਜੀ ਸਰ।

ਪ੍ਰਧਾਨ ਮੰਤਰੀ :       ਲੇਕਿਨ ਹਿੰਦੁਸਤਾਨ ਵਿੱਚ ਹਰ ਜਗ੍ਹਾ ਤੇ ਬਹੁਤ ਕੁਝ ਵੇਖਣ ਵਾਲਾ ਹੈ।                        ਅਧਿਐਨ ਕਰਨ ਵਾਲਾ ਹੈ ਅਤੇ ਇੱਕ ਤਰ੍ਹਾਂ ਆਤਮਾ ਸਾਫ ਕਰਨ ਜਿਹਾ ਹੈ ।

ਸ਼੍ਰੀ ਹਰੀ ਜੀ. ਵੀ. :    ਪ੍ਰਧਾਨ ਮੰਤਰੀ ਜੀ ਮੈਂ ਸ਼੍ਰੀ ਹਰੀ ਬੋਲ ਰਿਹਾ ਹਾਂ।

ਪ੍ਰਧਾਨ ਮੰਤਰੀ :       ਜੀ ਹਰੀ ਦੱਸੋ...!

ਸ਼੍ਰੀ ਹਰੀ ਜੀ. ਵੀ. :    ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਇੱਕ politician ਨਾ                   ਹੁੰਦੇ ਤਾਂ ਤੁਸੀਂ ਕੀ ਹੁੰਦੇ?

ਪ੍ਰਧਾਨ ਮੰਤਰੀ :       ਹੁਣ ਇਹ ਤਾਂ ਬੜਾ ਮੁਸ਼ਕਿਲ ਸਵਾਲ ਹੈ, ਕਿਉਂਕਿ ਹਰ ਬੱਚੇ ਦੇ                                        ਜੀਵਨ ਵਿੱਚ ਕਈ ਪੜਾਅ ਆਉਂਦੇ ਹਨ। ਕਦੇ ਇਹ ਬਣਨ ਦਾ ਮਨ                           ਕਰਦਾ ਹੈ, ਕਦੇ ਉਹ ਬਣਨ ਦਾ ਮਨ ਕਰਦਾ ਹੈ। ਲੇਕਿਨ ਇਹ ਗੱਲ                            ਸਹੀ ਹੈ ਕਿ ਮੇਰਾ ਰਾਜਨੀਤੀ ਵਿੱਚ ਜਾਣ ਦਾ ਮਨ ਨਹੀਂ ਸੀ, ਨਾ ਹੀ                              ਕਦੇ ਸੋਚਿਆ ਸੀ, ਲੇਕਿਨ ਹੁਣ ਪਹੁੰਚ ਗਿਆ ਹਾਂ ਤਾਂ ਜੀ-ਜਾਨ ਨਾਲ                   ਦੇਸ਼ ਦੇ ਕੰਮ ਆਵਾਂ, ਉਸ ਦੇ ਲਈ ਸੋਚਦਾ ਰਹਿੰਦਾ ਹਾਂ ਅਤੇ    ਇਸ                            ਲਈ ਹੁਣ ਮੈਂ ਇੱਥੇ ਨਾ ਹੁੰਦਾ ਤਾਂ ਕਿੱਥੇ ਹੁੰਦਾਇਹ ਸੋਚਣਾ ਹੀ ਨਹੀਂ                                 ਚਾਹੀਦਾ ਮੈਨੂੰ। ਹੁਣ ਤਾਂ ਜੀ-ਜਾਨ ਨਾਲ ਜਿੱਥੇ ਹਾਂ, ਉੱਥੇ ਜੀਅ ਭਰ                             ਕੇ ਜਿੳੂਣਾ ਚਾਹੀਦਾ ਹੈ, ਜੀ-ਜਾਨ ਨਾਲ ਜੁਟਣਾ ਚਾਹੀਦਾ ਹੈ ਅਤੇ                               ਜੰਮ ਕੇ ਦੇਸ਼ ਦੇ ਲਈ ਕੰਮ ਕਰਨਾ ਚਾਹੀਦਾ ਹੈ ਨਾ ਦਿਨ ਵੇਖਣਾ ਹੈ,                                        ਨਾ ਰਾਤ ਵੇਖਣੀ ਹੈ। ਬਸ! ਇਸੇ ਇਕ ਮਕਸਦ ਨਾਲ ਆਪਣੇ ਆਪ ਨੂੰ                                 ਮੈਂ ਖ਼ਪਾ ਦਿੱਤਾ ਹੈ।

ਅਖਿਲ :               ਪ੍ਰਧਾਨ ਮੰਤਰੀ ਜੀ,

ਪ੍ਰਧਾਨ ਮੰਤਰੀ :       ਜੀ।

ਅਖਿਲ :               ਤੁਸੀਂ ਦਿਨ ਵਿੱਚ ਇੰਨੇ  busy ਰਹਿੰਦੇ ਹੋ ਤਾਂ ਮੇਰੀ ਇਹ ਜਿਗਿਆਸਾ                          ਸੀ ਜਾਨਣ ਦੀ ਕਿ ਤੁਹਾਨੂੰ ਟੀ. ਵੀ. ਵੇਖਣ ਦਾ, ਫ਼ਿਲਮ ਵੇਖਣ ਦਾ                                 ਜਾਂ ਕਿਤਾਬ ਪੜ੍ਹਨ ਦਾ ਸਮਾਂ ਮਿਲਦਾ ਹੈ।

ਪ੍ਰਧਾਨ ਮੰਤਰੀ :       ਵੈਸੇ ਮੇਰੀ ਕਿਤਾਬ ਪੜ੍ਹਨ ਦੀ ਰੁਚੀ ਤਾਂ ਰਹਿੰਦੀ ਸੀ। ਫ਼ਿਲਮ ਵੇਖਣ                           ਦੀ ਕਦੇ ਰੁਚੀ ਨਹੀਂ ਰਹੀ, ਉਸ ਵਿੱਚ ਸਮੇਂ ਦਾ ਬੰਧਨ ਤਾਂ ਨਹੀਂ ਹੈ ਅਤੇ                   ਨਾ ਹੀ ਉਸ ਤਰ੍ਹਾਂ ਨਾਲ ਟੀ. ਵੀ. ਵੇਖ ਪਾਉਂਦਾ ਹਾਂ, ਬਹੁਤ ਘੱਟ।                                 ਕਦੇ-ਕਦੇ ਪਹਿਲਾਂ discovery channel ਵੇਖਿਆ ਕਰਦਾ ਸਾਂ,                                           ਜਿਗਿਆਸਾ ਦੇ ਕਾਰਣ ਅਤੇ ਕਿਤਾਬਾਂ ਪੜ੍ਹਦਾ ਸਾਂ, ਲੇਕਿਨ ਇਨ੍ਹਾਂ                              ਦਿਨਾਂ ਵਿੱਚ ਤਾਂ ਨਹੀਂ ਪੜ੍ਹ ਪਾਉਂਦਾ ਅਤੇ ਦੂਸਰਾ Google ਦੇ ਕਾਰਣ                  ਵੀ ਆਦਤਾਂ ਖ਼ਰਾਬ ਹੋ ਗਈਆਂ ਹਨ, ਕਿਉਂਕਿ ਜੇਕਰ ਕਿਸੇ            reference                              ਨੂੰ ਵੇਖਣਾ ਹੈ ਤਾਂ ਤੁਰੰਤ  shortcut  ਲੱਭ ਲੈਂਦੇ ਹਾਂ ਤਾਂ                            ਕੁਝ ਆਦਤਾਂ ਜੋ ਸਾਰਿਆਂ ਦੀਆਂ ਵਿਗੜੀਆਂ ਹਨ, ਮੇਰੀ ਵੀ ਵਿਗੜੀ                  ਹੈ। ਚਲੋ ਦੋਸਤੋ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲ                          ਕਰਕੇ ਅਤੇ ਮੈਂ ਤੁਹਾਡੇ ਮਾਧਿਅਮ ਨਾਲ NCC  ਦੇ ਸਾਰੇ cadets ਨੂੰ                            ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ ਦੋਸਤੋ, Thank You !

           

                                    “ 

ਸਾਰੇ NCC cadets :    ਬਹੁਤ-ਬਹੁਤ ਧੰਨਵਾਦ ਸਰ, Thank You !

 

ਪ੍ਰਧਾਨ ਮੰਤਰੀ :               Thank you, Thank You.

ਸਾਰੇ NCC cadets :    ਜੈ ਹਿੰਦ ਸਰ।

ਪ੍ਰਧਾਨ ਮੰਤਰੀ :               ਜੈ ਹਿੰਦ।

ਸਾਰੇ NCC cadets :    ਜੈ ਹਿੰਦ ਸਰ।

ਪ੍ਰਧਾਨ ਮੰਤਰੀ :               ਜੈ ਹਿੰਦ, ਜੈ ਹਿੰਦ।

            ਮੇਰੇ ਪਿਆਰੇ ਦੇਸ਼ਵਾਸੀਓ, ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ 7 ਦਸੰਬਰ ਨੂੰ Armed Forces Flag Day ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ, ਜਦੋਂ ਅਸੀਂ ਆਪਣੇ ਵੀਰ ਸੈਨਿਕਾਂ ਨੂੰ, ਉਨ੍ਹਾਂ ਦੀ ਬਹਾਦਰੀ ਨੂੰ, ਉਨ੍ਹਾਂ ਦੇ ਬਲੀਦਾਨ ਨੂੰ ਯਾਦ ਤਾਂ ਕਰਦੇ ਹੀ ਹਾਂ, ਲੇਕਿਨ ਯੋਗਦਾਨ ਵੀ ਕਰਦੇ ਹਾਂ। ਸਿਰਫ ਸਨਮਾਨ ਦਾ ਭਾਵ, ਇੰਨੇ ਨਾਲ ਗੱਲ ਬਣਦੀ ਨਹੀਂ ਹੈ। ਸਹਿ-ਭਾਗ ਵੀ ਜ਼ਰੂਰੀ ਹੁੰਦਾ ਹੈ ਅਤੇ 7 ਦਸੰਬਰ ਨੂੰ ਹਰ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ। ਹਰ ਇੱਕ ਦੇ ਕੋਲ ਉਸ ਦਿਨ Armed Forces  ਦਾ Flag  ਹੋਣਾ ਹੀ ਚਾਹੀਦਾ ਹੈ ਅਤੇ ਹਰ ਕਿਸੇ ਦਾ ਯੋਗਦਾਨ ਵੀ ਹੋਣਾ ਚਾਹੀਦਾ ਹੈ। ਆਓ, ਇਸ ਮੌਕੇ ਤੇ ਅਸੀਂ ਆਪਣੀ Armed Forces ਦੇ ਅਨੋਖੇ ਹੌਸਲੇ, ਵੀਰਤਾ ਅਤੇ ਸਮਰਪਣ ਭਾਵ ਦੇ ਪ੍ਰਤੀ ਆਭਾਰ ਵਿਅਕਤ ਕਰੀਏ ਅਤੇ ਵੀਰ ਸੈਨਿਕਾਂ ਨੂੰ ਯਾਦ ਕਰੀਏ।

            ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਵਿੱਚ Fit India Movement  ਤੋਂ ਤਾਂ ਤੁਸੀਂ ਜਾਣੂ ਹੋ ਹੀ ਗਏ ਹੋਵੋਗੇ। CBSE ਨੇ ਇਕ ਸ਼ਲਾਘਾਯੋਗ ਪਹਿਲ ਕੀਤੀ ਹੈ। Fit India  ਹਫ਼ਤੇ ਦੀ। Schools,  Fit India  ਹਫ਼ਤਾ ਦਸੰਬਰ ਮਹੀਨੇ ਚ ਕਦੇ ਵੀ ਮਨਾ ਸਕਦੇ ਹਨ। ਇਸ ਵਿੱਚ fitness ਨੂੰ ਲੈ ਕੇ ਕਈ ਤਰ੍ਹਾਂ ਦੇ ਆਯੋਜਨ ਕੀਤੇ ਜਾਣੇ ਹਨ।

ਇਸ ਵਿੱਚ quiz, ਨਿਬੰਧ, ਲੇਖ, ਚਿੱਤਰਕਾਰੀ, ਰਵਾਇਤੀ ਅਤੇ ਸਥਾਨਕ ਖੇਡਾਂ, ਯੋਗ ਆਸਣ, dance ਅਤੇ ਖੇਡਾਂ ਦੇ ਮੁਕਾਬਲੇ ਸ਼ਾਮਲ ਹਨ। Fit India  ਹਫਤੇ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕ ਅਤੇ ਮਾਤਾ-ਪਿਤਾ ਵੀ ਭਾਗ ਲੈ ਸਕਦੇ ਹਨ । ਪਰ ਇਹ ਨਹੀਂ ਭੁੱਲਣਾ ਕਿ  Fit India  ਮਤਲਬ ਸਿਰਫ ਦਿਮਾਗੀ ਕਸਰਤ, ਕਾਗਜ਼ੀ ਕਸਰਤ ਜਾਂ laptop ਜਾਂ computer ’ਤੇ ਜਾਂ mobilephone’ਤੇ fitness  ਦੀ app ਦੇਖਦੇ ਰਹਿਣਾ। ਜੀ ਨਹੀਂ! ਪਸੀਨਾ ਵਹਾਉਣਾ ਹੈ। ਖਾਣ ਦੀਆਂ ਆਦਤਾਂ ਬਦਲਣੀਆਂ ਹਨ, ਜ਼ਿਆਦਾ ਤੋਂ ਜ਼ਿਆਦਾ focus activity  ਕਰਨ ਦੀ ਆਦਤ ਬਣਾਉਣੀ ਹੈ। ਮੈਂ ਦੇਸ਼ ਦੇ ਸਾਰੇ ਰਾਜਾਂ ਦੇ  school board  ਅਤੇ  school  ਪ੍ਰਬੰਧਨ ਨੂੰ ਅਪੀਲ ਕਰਦਾ ਹਾਂ ਕਿ ਹਰ school ਵਿੱਚ, ਦਸੰਬਰ ਮਹੀਨੇ Fit India ਹਫ਼ਤਾ ਮਨਾਇਆ ਜਾਵੇ।ਇਸ ਨਾਲ fitness  ਦੀ ਆਦਤ ਸਾਡੇ ਸਾਰਿਆਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਹੋਵੇਗੀ। Fit India Movement ਵਿੱਚ fitness ਨੂੰ ਲੈ ਕੇ ਸਕੂਲਾਂ ਦੀ ranking ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ranking  ਨੂੰ ਹਾਸਲ ਕਰਨ ਵਾਲੇ ਸਾਰੇ school,Fit Indialogo  ਅਤੇ flag ਦੀ ਵਰਤੋਂ ਵੀ ਕਰ ਸਕਣਗੇ। Fit Indiathree star’ਤੇ ਜਾ ਕੇ ਸਕੂਲ ਆਪਣੇ ਆਪ ਨੂੰ Fit ਐਲਾਨ ਕਰ ਸਕਦੇ ਹਨ। Fit Indiathree star  ਅਤੇ Fit India five star ratings  ਵੀ ਦਿੱਤੀਆਂ ਜਾਣਗੀਆਂ। ਮੈਂ ਅਨੁਰੋਧ ਕਰਦਾ ਹਾਂ ਕਿ ਸਾਰੇ school,Fit Indiaranking   ਵਿੱਚ ਸ਼ਾਮਲ ਹੋਣ ਅਤੇ Fit India ਇਹ  ਸਹਿਜ ਸੁਭਾਅ ਬਣੇ।  ਇੱਕ ਜਨ ਅੰਦੋਲਨ ਬਣੇ, ਜਾਗਰੂਕਤਾ ਆਏ ।ਇਸ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।

            ਮੇਰੇ ਪਿਆਰੇ ਦੇਸ਼ਵਾਸੀਓ! ਸਾਡਾ ਦੇਸ਼ ਕਿੰਨਾ ਵਿਸ਼ਾਲ ਹੈ। ਇੰਨੀਆਂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ। ਇੰਨਾ ਪੁਰਾਤਨ ਹੈ ਕਿ ਬਹੁਤ ਸਾਰੀਆਂ ਗੱਲਾਂ ਸਾਡੇ ਧਿਆਨ ਵਿੱਚ ਹੀ ਨਹੀਂ ਆਉਦੀਆਂ ਅਤੇ ਸੁਭਾਵਿਕ ਵੀ ਹੈ। ਵੈਸੇ ਇੱਕ ਗੱਲ ਮੈਂ ਤੁਹਾਡੇ ਨਾਲ share  ਕਰਨਾ ਚਾਹੁੰਦਾ ਹਾਂ। ਕੁਝ ਦਿਨ ਪਹਿਲਾਂ MyGov ’ਤੇ ਇੱਕ comment `ਤੇ ਮੇਰੀ ਨਜ਼ਰ ਪਈ। ਇਹ comment  ਅਸਮ ਦੇ ਨੌਗਾਂਵ ਦੇ ਸ਼੍ਰੀਮਾਨ ਰਮੇਸ਼ ਸ਼ਰਮਾ ਜੀ ਨੇ ਲਿਖਿਆ ਸੀ। ਉਨ੍ਹਾਂ ਨੇ ਲਿਖਿਆ ਬ੍ਰਹਮਪੁੱਤਰ ਨਦੀ ਤੇ ਇੱਕ ਉਤਸਵ ਚਲ ਰਿਹਾ ਹੈ, ਜਿਸ ਦਾ ਨਾਮ ਹੈ ਬ੍ਰਹਮਪੁੱਤਰ ਪੁਸ਼ਕਰ। 4 ਨਵੰਬਰ ਤੋਂ 16 ਨਵੰਬਰ ਤੱਕ ਇਹ ਉਤਸਵ ਸੀ ਅਤੇ ਇਸ ਬ੍ਰਹਮਪੁੱਤਰ ਪੁਸ਼ਕਰ ਵਿੱਚ ਸ਼ਾਮਲ ਹੋਣ ਲਈ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਕਈ ਲੋਕ ਉੱਥੇ ਪਹੁੰਚੇ ਹੋਏ ਹਨ। ਇਹ ਸੁਣ ਕੇ ਤੁਹਾਨੂੰ ਵੀ ਹੈਰਾਨਗੀ ਹੋਈ ਹੈ ਨਾ। ਹਾਂ! ਇਹੀ ਤਾਂ ਗੱਲ ਹੈ, ਇਹ ਅਜਿਹਾ ਮਹੱਤਵਪੂਰਨ ਉਤਸਵ ਹੈ ਅਤੇ ਸਾਡੇ ਪੁਰਖਿਆਂ ਨੇ ਇਸ ਦੀ ਅਜਿਹੀ ਰਚਨਾ ਕੀਤੀ ਹੈ ਕਿ ਜਦੋਂ ਪੂਰੀ ਗੱਲ ਸੁਣੋਗੇ ਤਾਂ ਤੁਹਾਨੂੰ ਵੀ ਹੈਰਾਨੀ ਹੋਵੇਗੀ। ਲੇਕਿਨ ਦੁਰਭਾਗ ਨਾਲ ਇਸ ਦਾ ਜਿੰਨਾ ਵਿਆਪਕ ਪ੍ਰਚਾਰ ਹੋਣਾ ਚਾਹੀਦਾ ਹੈ, ਜਿੰਨੀ ਦੇਸ਼ ਦੇ ਕੋਨੇ-ਕੋਨੇ ਚ ਜਾਣਕਾਰੀ ਹੋਣੀ ਚਾਹੀਦੀ ਹੈ, ਓਨੀ ਮਾਤਰਾ ਵਿੱਚ ਨਹੀਂ ਹੁੰਦੀ ਹੈ ਅਤੇ ਇਹ ਵੀ ਗੱਲ ਸਹੀ ਹੈ ਕਿ ਇਹ ਪੂਰਾ ਆਯੋਜਨ ਇਕ ਤਰ੍ਹਾਂ ਨਾਲ ਇਕ ਦੇਸ਼, ਇਕ ਸੰਦੇਸ਼ ਅਤੇ ਅਸੀਂ ਸਭ ਇਕ ਹਾਂ - ਉਸ ਭਾਵ ਨੂੰ ਭਰਨ ਵਾਲਾ ਹੈ, ਤਾਕਤ ਦੇਣ ਵਾਲਾ ਹੈ।

            ਸਭ ਤੋਂ ਪਹਿਲਾਂ ਤਾਂ ਰਮੇਸ਼ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮਨ ਕੀ ਬਾਤਦੇ ਮਾਧਿਅਮ ਨਾਲ ਦੇਸ਼ਵਾਸੀਆਂ ਨਾਲ ਇਹ ਗੱਲ ਸ਼ੇਅਰ ਕਰਨ ਦਾ ਨਿਸ਼ਚਾ ਕੀਤਾ। ਤੁਸੀਂ ਦੁੱਖ ਵੀ ਵਿਅਕਤ ਕੀਤਾ ਹੈ ਕਿ ਇੰਨੀ ਮਹੱਤਵਪੂਰਨ ਗੱਲ ਦੀ ਕੋਈ ਵਿਆਪਕ ਚਰਚਾ ਨਹੀਂ ਹੁੰਦੀ, ਪ੍ਰਚਾਰ ਨਹੀਂ ਹੁੰਦਾ। ਤੁਹਾਡਾ ਦੁੱਖ ਮੈਂ ਸਮਝ ਸਕਦਾ ਹਾਂ, ਦੇਸ਼ ਵਿੱਚ ਜ਼ਿਆਦਾ ਲੋਕ ਇਸ ਵਿਸ਼ੇ ਵਿੱਚ ਨਹੀਂ ਜਾਣਦੇ ਹਨ। ਹਾਂ! ਜੇਕਰ ਸ਼ਾਇਦ ਕਿਸੇ ਨੇ ਇਸ ਨੂੰ International River festival  ਕਹਿ ਦਿੱਤਾ ਹੁੰਦਾ, ਕੁਝ ਬੜੇ ਸ਼ਾਨਦਾਰ ਸ਼ਬਦਾਂ ਦੀ ਵਰਤੋਂ ਕੀਤੀ ਹੁੰਦੀ ਤਾਂ ਸ਼ਾਇਦ ਸਾਡੇ ਦੇਸ਼ ਵਿੱਚ ਕੁਝ ਲੋਕ ਹਨ ਜੋ ਜ਼ਰੂਰ ਉਸ ਤੇ ਕੁਝ ਨਾ ਕੁਝ ਚਰਚਾ ਕਰਦੇ ਅਤੇ ਪ੍ਰਚਾਰ ਵੀ ਹੋ ਜਾਂਦਾ।

            ਮੇਰੇ ਪਿਆਰੇ ਦੇਸ਼ਵਾਸੀਓ! ਪੁਸ਼ਕਰਮ, ਪੁਸ਼ਕਰਾਲੂ, ਪੁਸ਼ਕਰ : ਕੀ ਤੁਸੀਂ ਇਹ ਸ਼ਬਦ ਕਦੇ ਸੁਣੇ ਹਨ, ਕੀ ਤੁਸੀਂ ਜਾਣਦੇ ਹੋ, ਤੁਹਾਨੂੰ ਪਤਾ ਹੈ ਇਹ ਕੀ ਹੈ, ਮੈਂ ਦੱਸਦਾ ਹਾਂ। ਇਹ ਦੇਸ਼ ਦੀਆਂ 12 ਵੱਖ-ਵੱਖ ਨਦੀਆਂ ਤੇ ਜੋ ਉਤਸਵ ਆਯੋਜਿਤ ਹੁੰਦੇ ਹਨ, ਉਨ੍ਹਾਂ ਦੇ ਭਿੰਨ-ਭਿੰਨ ਨਾਮ ਹਨ। ਹਰ ਸਾਲ ਇਕ ਨਦੀ ਤੇ ਯਾਨੀ ਉਸ ਨਦੀ ਦਾ ਨੰਬਰ ਫਿਰ 12 ਸਾਲ ਬਾਅਦ ਲੱਗਦਾ ਹੈ ਅਤੇ ਇਹ ਉਤਸਵ ਦੇਸ਼ ਦੇ ਵੱਖ-ਵੱਖ ਕੋਨੇ ਦੀਆਂ 12 ਨਦੀਆਂ ਤੇ ਹੁੰਦਾ ਹੈ, ਵਾਰੀ-ਵਾਰੀ ਨਾਲ ਹੁੰਦਾ ਹੈ ਅਤੇ 12 ਦਿਨ ਚੱਲਦਾ ਹੈ। ਕੁੰਭ ਦੇ ਵਾਂਗ ਹੀ ਇਹ ਉਤਸਵ ਵੀ ਰਾਸ਼ਟਰੀ ਏਕਤਾ ਨੂੰ ਵਧਾਵਾ ਦਿੰਦਾ ਹੈ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤਦੇ ਦਰਸ਼ਨ ਕਰਵਾਉਦਾ ਹੈ। ਪੁਸ਼ਕਰਮ, ਇਹ ਅਜਿਹਾ ਉਤਸਵ ਹੈ, ਜਿਸ ਵਿੱਚ ਨਦੀ ਦੀ ਮਹਿਮਾ, ਨਦੀ ਦਾ ਮਾਣ, ਜੀਵਨ ਵਿੱਚ ਨਦੀ ਦੀ ਮਹੱਤਤਾ ਇਕ ਸਹਿਜ ਰੂਪ ਨਾਲ ਉਜਾਗਰ ਹੁੰਦੀ ਹੈ।

            ਸਾਡੇ ਪੁਰਖਿਆਂ ਨੇ ਕੁਦਰਤ ਨੂੰ, ਵਾਤਾਵਰਣ ਨੂੰ, ਜਲ ਨੂੰ, ਜ਼ਮੀਨ ਨੂੰ, ਜੰਗਲ ਨੂੰ ਬਹੁਤ ਅਹਿਮੀਅਤ ਦਿੱਤੀ। ਉਨ੍ਹਾਂ ਨੇ ਨਦੀਆਂ ਦੇ ਮਹੱਤਵ ਨੂੰ ਸਮਝਿਆ ਅਤੇ ਸਮਾਜ ਨੂੰ ਨਦੀਆਂ ਦੇ ਪ੍ਰਤੀ ਸਕਾਰਾਤਮਕ ਭਾਵ ਕਿਵੇਂ ਪੈਦਾ ਹੋਵੇ, ਇਕ ਸੰਸਕਾਰ ਕਿਵੇਂ ਬਣੇ, ਨਦੀ ਦੇ ਨਾਲ ਸੰਸਿਤੀ ਦੀ ਧਾਰਾ, ਨਦੀ ਦੇ ਨਾਲ ਸੰਸਕਾਰ ਦੀ ਧਾਰਾ, ਨਦੀ ਦੇ ਨਾਲ ਸਮਾਜ ਨੂੰ ਜੋੜਨ ਦੀ ਕੋਸ਼ਿਸ਼, ਇਹ ਨਿਰੰਤਰ ਚੱਲਦਾ ਰਿਹਾ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਸਮਾਜ ਨਦੀਆਂ ਨਾਲ ਵੀ ਜੁੜਿਆ ਅਤੇ ਆਪਸ ਵਿੱਚ ਵੀ ਜੁੜਿਆ। ਪਿਛਲੇ ਸਾਲ ਤਾਮਿਲਨਾਡੂ ਦੀ ਤਾਮੀਰ ਬਰਨੀ ਨਦੀ ਤੇ ਪੁਸ਼ਕਰਮ ਹੋਇਆ ਸੀ। ਇਸ ਸਾਲ ਇਹ ਬ੍ਰਹਮਪੁੱਤਰ ਨਦੀ ਤੇ ਆਯੋਜਿਤ ਹੋਇਆ ਅਤੇ ਆਉਣ ਵਾਲੇ ਸਾਲ ਤੁੰਗਭਦਰਾ ਨਦੀ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਵਿੱਚ ਆਯੋਜਿਤ ਹੋਵੇਗਾ। ਇਕ ਤਰ੍ਹਾਂ ਨਾਲ ਤੁਸੀਂ ਇਨ੍ਹਾਂ 12 ਸਥਾਨਾਂ ਦੀ ਯਾਤਰਾ ਇੱਕ Tourist circuit  ਦੇ ਰੂਪ ਵਿੱਚ ਵੀ ਕਰ ਸਕਦੇ ਹੋ। ਇੱਥੇ ਮੈਂ ਅਸਮ ਦੇ ਲੋਕਾਂ ਦੀ ਗਰਮਜੋਸ਼ੀ, ਉਨ੍ਹਾਂ ਦੀ ਮਹਿਮਾਨ-ਨਵਾਜ਼ੀ ਦੀ ਸ਼ਲਾਘਾ ਕਰਨਾ ਚਾਹੁੰਦਾ ਹੈ, ਜਿਨਾਂ ਨੇ ਪੂਰੇ ਦੇਸ਼ ਤੋਂ ਆਏ ਤੀਰਥ ਯਾਤਰੀਆਂ ਦਾ ਬਹੁਤ ਸੁੰਦਰ ਸਤਿਕਾਰ ਕੀਤਾ। ਆਯੋਜਕਾਂ ਨੇ ਸਵੱਛਤਾ ਦਾ ਵੀ ਪੂਰਾ ਧਿਆਨ ਰੱਖਿਆ।  plastic free zone  ਨਿਸ਼ਚਿਤ ਕੀਤੇ, ਜਗ੍ਹਾ-ਜਗ੍ਹਾ Bio Toilets ਦੀ ਵੀ ਵਿਵਸਥਾ ਕੀਤੀ, ਮੈਨੂੰ ਉਮੀਦ ਹੈ ਕਿ ਨਦੀਆਂ ਦੇ ਪ੍ਰਤੀ ਇਸ ਪ੍ਰਕਾਰ ਦਾ ਭਾਵ ਜਗ੍ਹਾਉਣ ਦਾ ਇਹ ਹਜ਼ਾਰਾਂ ਸਾਲ ਪੁਰਾਣਾ ਸਾਡਾ ਉਤਸਵ ਆਉਣ ਵਾਲੀ ਪੀੜ੍ਹੀ ਨੂੰ ਵੀ ਜੋੜੇ। ਕੁਦਰਤ, ਵਾਤਾਵਰਣ, ਪਾਣੀ ਇਹ ਸਾਰੀਆਂ ਚੀਜ਼ਾਂ ਸਾਡੇ ਸੈਰ-ਸਪਾਟੇ ਦਾ ਵੀ ਹਿੱਸਾ ਬਣਨ, ਜੀਵਨ ਦਾ ਵੀ ਹਿੱਸਾ ਬਣਨ।

            ਮੇਰੇ ਪਿਆਰੇ ਦੇਸ਼ਵਾਸੀਓ!  Namo App ’ਤੇ ਮੱਧ ਪ੍ਰਦੇਸ਼ ਤੋਂ ਬੇਟੀ ਸ਼ਵੇਤਾ ਲਿਖਦੀ ਹੈ ਅਤੇ ਉਸ ਨੇ ਲਿਖਿਆ ਹੈ ਸਰ ਮੈਂ ਕਲਾਸ 9th ਵਿੱਚ ਹਾਂ, ਮੇਰੀ ਬੋਰਡ ਦੀ ਪ੍ਰੀਖਿਆ ਵਿੱਚ ਅਜੇ ਇਕ ਸਾਲ ਦਾ ਸਮਾਂ ਹੈ ਲੇਕਿਨ ਮੈਂ students  ਅਤੇ exam warriors ਦੇ ਨਾਲ ਤੁਹਾਡੀ ਗੱਲਬਾਤ ਲਗਾਤਾਰ ਸੁਣਦੀ ਹਾਂ, ਮੈਂ ਤੁਹਾਨੂੰ ਇਸ ਲਈ ਲਿਖਿਆ ਹੈ, ਕਿਉਂਕਿ ਤੁਸੀਂ ਸਾਨੂੰ ਹੁਣ ਤੱਕ ਇਹ ਨਹੀਂ ਦੱਸਿਆ ਕਿ ਅਗਲੀ ਪ੍ਰੀਖਿਆ ਤੇ ਚਰਚਾ ਕਦੋਂ ਹੋਵੇਗੀ। ਿਪਾ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਕਰੋ। ਜੇਕਰ ਸੰਭਵ ਹੋਵੇ ਤਾਂ ਜਨਵਰੀ ਵਿੱਚ ਹੀ ਇਸ ਪ੍ਰੋਗਰਾਮ ਦਾ ਆਯੋਜਨ ਕਰੋ। ਸਾਥੀਓ, ‘ਮਨ ਕੀ ਬਾਤਦੇ ਬਾਰੇ ਮੈਨੂੰ ਇਹੀ ਗੱਲ ਚੰਗੀ ਲੱਗਦੀ ਹੈ। ਮੇਰੇ ਨੌਜਵਾਨ ਦੋਸਤ, ਮੈਨੂੰ ਜਿਸ ਅਧਿਕਾਰ ਅਤੇ ਪਿਆਰ ਦੇ ਨਾਲ ਸ਼ਿਕਾਇਤ ਕਰਦੇ ਹਨ, ਆਦੇਸ਼ ਦਿੰਦੇ ਹਨ, ਸੁਝਾਅ ਦਿੰਦੇ ਹਨ - ਇਹ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਸ਼ਵੇਤਾ ਜੀ ਤੁਸੀਂ ਬਹੁਤ ਹੀ ਸਹੀ ਸਮੇਂ ਤੇ ਇਸ ਵਿਸ਼ੇ ਨੂੰ ਉਠਾਇਆ ਹੈ। ਪ੍ਰੀਖਿਆਵਾਂ ਆਉਣ ਵਾਲੀਆਂ ਹਨ ਤਾਂ ਹਰ ਸਾਲ ਦੀ ਤਰ੍ਹਾਂ ਅਸੀਂ ਪ੍ਰੀਖਿਆ ਤੇ ਚਰਚਾ ਵੀ ਕਰਨੀ ਹੈ, ਤੁਹਾਡੀ ਗੱਲ ਸਹੀ ਹੈ। ਇਸ ਪ੍ਰੋਗਰਾਮ ਨੂੰ ਥੋੜ੍ਹਾ ਪਹਿਲਾਂ ਆਯੋਜਿਤ ਕਰਨ ਦੀ ਲੋੜ ਹੈ।

            ਪਿਛਲੇ ਪ੍ਰੋਗਰਾਮ ਦੇ ਬਾਅਦ ਕਈ ਲੋਕਾਂ ਨੇ ਇਸ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਦੇ ਲਈ ਆਪਣੇ ਸੁਝਾਅ ਵੀ ਭੇਜੇ ਹਨ ਅਤੇ ਸ਼ਿਕਾਇਤ ਵੀ ਕੀਤੀ ਸੀ ਕਿ ਪਿਛਲੀ ਵਾਰ ਦੇਰ ਨਾਲ ਹੋਇਆ ਸੀ, ਪ੍ਰੀਖਿਆ ਇਕਦਮ ਨਜ਼ਦੀਕ ਆ ਗਈ ਸੀ ਅਤੇ ਸ਼ਵੇਤਾ ਦਾ ਸੁਝਾਅ ਸਹੀ ਹੈ ਕਿ ਮੈਨੂੰ ਇਸ ਨੂੰ ਜਨਵਰੀ ਚ ਕਰਨਾ ਚਾਹੀਦਾ ਹੈ।  HRD Ministry ਅਤੇ MyGov ਦੀ ਟੀਮ ਮਿਲ ਕੇ ਇਸ ਤੇ ਕੰਮ ਕਰ ਰਹੇ ਹਨ। ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਵਾਰ ਪ੍ਰੀਖਿਆ ਤੇ ਚਰਚਾ ਜਨਵਰੀ ਦੇ ਸ਼ੁਰੂ ਵਿੱਚ ਜਾਂ ਵਿਚਕਾਰ ਜਿਹੇ ਹੋ ਜਾਏ। ਦੇਸ਼ ਭਰ ਦੇ ਵਿਦਿਆਰਥੀ-ਸਾਥੀਆਂ ਦੇ ਕੋਲ ਦੋ ਮੌਕੇ ਹਨ, ਪਹਿਲਾ ਆਪਣੇ ਸਕੂਲ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ, ਦੂਸਰਾ ਇੱਥੇ ਦਿੱਲੀ ਵਿੱਚ ਹੋਣ ਵਾਲੇ ਪ੍ਰੋਗਰਾਮ ਚ ਹਿੱਸਾ ਲੈਣਾ। ਦਿੱਲੀ ਦੇ ਲਈ ਦੇਸ਼ ਭਰ ਤੋਂ ਵਿਦਿਆਰਥੀਆਂ ਦੀ ਚੋਣ MyGov  ਦੇ ਮਾਧਿਅਮ ਨਾਲ ਕੀਤੀ ਜਾਵੇਗੀ। ਸਾਥੀਓ, ਅਸੀਂ ਸਾਰਿਆਂ ਨੇ ਮਿਲ ਕੇ ਪ੍ਰੀਖਿਆ ਦੇ ਡਰ ਨੂੰ ਭਜਾਉਣਾ ਹੈ। ਮੇਰੇ ਨੌਜਵਾਨ ਸਾਥੀ ਪ੍ਰੀਖਿਆਵਾਂ ਦੇ ਸਾਹਮਣੇ ਹੱਸਦੇ ਖਿੜਖਿੜਾਉਂਦੇ  ਦਿਸਣ,  Parents ਤਣਾਅਮੁਕਤ ਹੋਣ, Teachers ਸੰਤੁਸ਼ਟ ਹੋਣ, ਇਸੇ ਉਦੇਸ਼ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਅਸੀਂ ਮਨ ਕੀ ਬਾਤਦੇ ਮਾਧਿਅਮ ਨਾਲ ਪ੍ਰੀਖਿਆ ਤੇ ਚਰਚਾ’ Town Hall  ਦੇ ਮਾਧਿਅਮ ਨਾਲ ਜਾਂ ਫਿਰ Exam Warrior’s Book  ਦੇ ਮਾਧਿਅਮ ਨਾਲ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਇਸ ਮਿਸ਼ਨ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਨੇ,  Parents ਨੇ ਅਤੇ Teachers ਨੇ ਗਤੀ ਦਿੱਤੀ, ਇਸ ਦੇ ਲਈ ਮੈਂ ਇਨ੍ਹਾਂ ਸਾਰਿਆਂ ਦਾ ਆਭਾਰੀ ਹਾਂ ਅਤੇ ਆਉਣ ਵਾਲੀ ਪ੍ਰੀਖਿਆ ਚਰਚਾ ਦਾ ਪ੍ਰੋਗਰਾਮ ਅਸੀਂ ਸਾਰੇ ਮਿਲ ਕੇ ਮਨਾਈਏ - ਤੁਹਾਨੂੰ ਸਾਰਿਆਂ ਨੂੰ ਸੱਦਾ ਹੈ।

            ਸਾਥੀਓ, ਪਿਛਲੀ ਮਨ ਕੀ ਬਾਤਵਿੱਚ ਅਸੀਂ 2010 ਵਿੱਚ ਅਯੁੱਧਿਆ ਮਾਮਲੇ ਵਿੱਚ ਆਏ ਇਲਾਹਾਬਾਦ ਹਾਈਕੋਰਟ ਦੇ Judgement ਦੇ ਬਾਰੇ ਚਰਚਾ ਕੀਤੀ ਸੀ ਅਤੇ ਮੈਂ ਕਿਹਾ ਸੀ ਕਿ ਦੇਸ਼ ਨੇ ਉਦੋਂ ਕਿਸ ਤਰ੍ਹਾਂ ਨਾਲ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਿਆ ਸੀ, ਫੈਸਲਾ ਆਉਣ ਤੋਂ ਪਹਿਲਾਂ ਵੀ ਅਤੇ ਫੈਸਲਾ ਆਉਣ ਦੇ ਬਾਅਦ ਵੀ। ਇਸ ਵਾਰੀ ਵੀ ਜਦੋਂ 9 ਨਵੰਬਰ ਨੂੰ ਸੁਪਰੀਮ ਕੋਰਟ ਦਾ Judgement ਆਇਆ ਤਾਂ 130 ਕਰੋੜ ਭਾਰਤੀਆਂ ਨੇ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦੇ ਲਈ ਦੇਸ਼ ਦੇ ਹਿੱਤ ਤੋਂ ਵੱਧ ਕੇ ਕੁਝ ਨਹੀਂ ਹੈ। ਦੇਸ਼ ਦੀ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਸਭ ਤੋਂ ਉੱਪਰ ਹਨ। ਰਾਮ ਮੰਦਿਰ ਬਾਰੇ ਜਦੋਂ ਫੈਸਲਾ ਆਇਆ ਤਾਂ ਪੂਰੇ ਦੇਸ਼ ਨੇ ਉਸ ਨੂੰ ਦਿਲ ਖੋਲ ਕੇ ਗਲੇ ਲਗਾਇਆ। ਪੂਰੀ ਸਹਿਜਤਾ ਤੇ ਸ਼ਾਂਤੀ ਦੇ ਨਾਲ ਸਵੀਕਾਰ ਕੀਤਾ। ਅੱਜ ਮਨ ਕੀ ਬਾਤਦੇ ਮਾਧਿਅਮ ਨਾਲ ਮੈਂ ਦੇਸ਼ ਵਾਸੀਆਂ ਦੀ ਸ਼ਲਾਘਾ ਕਰਦਾ ਹਾਂ, ਧੰਨਵਾਦ ਦੇਣਾ ਚਾਹੁੰਦਾ ਹਾਂ, ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਧੀਰਜ, ਸੰਜਮ ਅਤੇ ਪ੍ਰਪੱਕਤਾ ਦਿਖਾਈ ਹੈ, ਮੈਂ ਉਸ ਦੇ ਲਈ ਵਿਸ਼ੇਸ਼ ਆਭਾਰ ਪ੍ਰਗਟ ਕਰਨਾ ਚਾਹੁੰਦਾ ਹਾਂ। ਇਕ ਪਾਸੇ ਜਿੱਥੇ ਲੰਬੇ ਸਮੇਂ ਤੋਂ ਬਾਅਦ ਕਾਨੂੰਨੀ ਲੜਾਈ ਖਤਮ ਹੋਈ ਹੈ, ਉੱਥੇ ਹੀ ਦੂਜੇ ਪਾਸੇ ਨਿਆਂਪਾਲਿਕਾ ਦੇ ਪ੍ਰਤੀ ਦੇਸ਼ ਦਾ ਸਨਮਾਨ ਹੋਰ ਵਧਿਆ ਹੈ। ਸਹੀ ਅਰਥਾਂ ਵਿੱਚ ਇਹ ਫੈਸਲਾ ਸਾਡੀ ਨਿਆਂਪਾਲਿਕਾ ਦੇ ਲਈ ਵੀ ਮੀਲ ਦਾ ਪੱਥਰ ਸਾਬਿਤ ਹੋਇਆ ਹੈ। ਸੁਪਰੀਮ ਕੋਰਟ ਦੇ ਇਸ ਇਤਿਹਾਸਕ ਫੈਸਲੇ ਤੋਂ ਬਾਅਦ ਹੁਣ ਦੇਸ਼ ਨਵੀਆਂ ਉਮੀਦਾਂ ਅਤੇ ਨਵੀਆਂ ਆਸ਼ਾਵਾਂ ਦੇ ਨਾਲ ਨਵੇਂ ਰਸਤੇ ਤੇ, ਨਵੇਂ ਇਰਾਦੇ ਲੈ ਕੇ ਚੱਲ ਪਿਆ ਹੈ।  New India ਇਸੇ ਭਾਵਨਾ ਨੂੰ ਅਪਣਾ ਕੇ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੇ ਨਾਲ ਅੱਗੇ ਵਧੇ - ਇਹੀ ਮੇਰੀ ਕਾਮਨਾ ਹੈ, ਇਹੀ ਸਾਡੇ ਸਾਰਿਆਂ ਦੀ ਕਾਮਨਾ ਹੈ। 

            ਮੇਰੇ ਪਿਆਰੇ ਦੇਸ਼ਵਾਸੀਓ! ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਭਾਸ਼ਾਵਾਂ ਪੂਰੇ ਵਿਸ਼ਵ ਨੂੰ ਵਿਭਿੰਨਤਾ ਵਿੱਚ ਏਕਤਾ ਦਾ ਸੰਦੇਸ਼ ਦਿੰਦੀਆਂ ਹਨ। 130 ਕਰੋੜ ਭਾਰਤੀਆਂ ਦਾ ਇਹ ਉਹ ਦੇਸ਼ ਹੈ, ਜਿੱਥੇ ਕਿਹਾ ਜਾਂਦਾ ਸੀ ਕਿ ਕੋਸ-ਕੋਸ ਤੇ ਪਾਣੀ ਬਦਲੇ ਅਤੇ ਚਾਰ ਕੋਸ ਤੇ ਵਾਣੀਸਾਡੀ ਭਾਰਤ ਭੂਮੀ ਤੇ ਸੈਂਕੜੇ ਭਾਸ਼ਾਵਾਂ ਸਦੀਆਂ ਤੋਂ ਵੱਧਦੀਆਂ-ਫੁਲਦੀਆਂ ਰਹੀਆਂ ਹਨ। ਹਾਲਾਂਕਿ ਸਾਨੂੰ ਇਸ ਗੱਲ ਦੀ ਵੀ ਚਿੰਤਾ ਹੁੰਦੀ ਹੈ ਕਿ ਕਿਤੇ ਭਾਸ਼ਾਵਾਂ ਤੇ ਬੋਲੀਆਂ ਖਤਮ ਤਾਂ ਨਹੀਂ ਹੋ ਜਾਣਗੀਆਂ? ਪਿਛਲੇ ਦਿਨੀਂ ਮੈਨੂੰ ਉਤਰਾਖੰਡ ਦੇ ਧਾਰਚੁਲਾ ਦੀ ਕਹਾਣੀ ਪੜ੍ਹਨ ਨੂੰ ਮਿਲੀ। ਮੈਨੂੰ ਕਾਫੀ ਸੰਤੋਸ਼ ਮਿਲਿਆ। ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਲੋਕ ਆਪਣੀਆਂ ਭਾਸ਼ਾਵਾਂ, ਉਸ ਨੂੰ ਵਧਾਵਾ ਦੇਣ ਦੇ ਲਈ ਅੱਗੇ ਆ ਰਹੇ ਹਨ। ਕੁਝ Innovative  ਕਰ ਰਹੇ ਹਨ। ਧਾਰਚੁਲਾ ਖ਼ਬਰ ਵੱਲ ਮੇਰਾ ਧਿਆਨ ਵੀ ਇਸ ਲਈ ਗਿਆ ਕਿ ਕਿਸੇ ਸਮੇਂ ਮੈਂ ਧਾਰਚੁਲਾ ਵਿੱਚ ਆਉਂਦੇ-ਜਾਂਦੇ ਰੁਕਿਆ ਕਰਦਾ ਸੀ। ਉਸ ਪਾਰ ਨੇਪਾਲ, ਇਸ ਪਾਰ ਕਾਲੀ ਗੰਗਾ - ਤਾਂ ਸੁਭਾਵਿਕ ਧਾਰਚੁਲਾ ਸੁਣਦਿਆਂ ਹੀ ਇਸ ਖ਼ਬਰ ਤੇ ਮੇਰਾ ਧਿਆਨ ਗਿਆ। ਪਿਥੌਰਾਗੜ੍ਹ ਦੇ ਧਾਰਚੁਲਾ ਵਿੱਚ ਰੰਗ ਸਮੁਦਾਇ ਦੇ ਕਾਫੀ ਲੋਕ ਰਹਿੰਦੇ ਹਨ। ਇਨ੍ਹਾਂ ਦੀ ਆਪਸੀ ਬੋਲਚਾਲ ਦੀ ਭਾਸ਼ਾ ਰਗਲੋ ਹੈ। ਇਹ ਲੋਕ ਇਸ ਗੱਲ ਨੂੰ ਸੋਚ ਕੇ ਬਹੁਤ ਦੁਖੀ ਹੋ ਜਾਂਦੇ ਸਨ ਕਿ ਇਨ੍ਹਾਂ ਦੀ ਭਾਸ਼ਾ ਬੋਲਣ ਵਾਲੇ ਲੋਕ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ - ਫਿਰ ਕੀ ਸੀ, ਇਕ ਦਿਨ ਇਨ੍ਹਾਂ ਸਾਰਿਆਂ ਨੇ ਆਪਣੀ ਭਾਸ਼ਾ ਨੂੰ ਬਚਾਉਣ ਦਾ ਸੰਕਲਪ ਲੈ ਲਿਆ, ਵੇਖਦਿਆਂ ਹੀ ਵੇਖਦਿਆਂ ਇਸ ਮਿਸ਼ਨ ਵਿੱਚ ਰੰਗ ਸਮੁਦਾਇ ਦੇ ਲੋਕ ਜੁੜਦੇ ਚਲੇ ਗਏ। ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਸਮੁਦਾਇ ਦੇ ਲੋਕਾਂ ਦੀ ਸੰਖਿਆ, ਗਿਣਤੀ ਭਰ ਦੀ ਹੈ। ਮੋਟਾ-ਮੋਟਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਾਇਦ 10 ਹਜ਼ਾਰ ਹੋਵੇ ਲੇਕਿਨ ਰੰਗ-ਭਾਸ਼ਾ ਨੂੰ ਬਚਾਉਣ ਦੇ ਲਈ ਹਰ ਕੋਈ ਜੁਟ ਗਿਆ, ਭਾਵੇਂ 84 ਸਾਲ ਦੇ ਬਜ਼ੁਰਗ ਦੀਵਾਨ ਸਿੰਘ ਹੋਣ ਜਾਂ 22 ਸਾਲਾਂ ਦੀ ਨੌਜਵਾਨ ਲੜਕੀ ਵੈਸ਼ਾਲੀ ਗਬਰਯਾਲ ਪ੍ਰੋਫੈਸਰ ਜਾਂ ਵਪਾਰੀ, ਹਰ ਕੋਈ ਹਰ ਸੰਭਵ ਕੋਸ਼ਿਸ਼ ਵਿੱਚ ਲੱਗ ਗਿਆ। ਇਸ ਮਿਸ਼ਨ ਵਿੱਚ ਸੋਸ਼ਲ  ਮੀਡੀਆ ਦੀ ਵੀ ਭਰਪੂਰ ਵਰਤੋਂ ਕੀਤੀ ਗਈ। ਕਈ  Whatsapp group ਬਣਾਏ ਗਏ, ਸੈਂਕੜੇ ਲੋਕਾਂ ਨੂੰ ਉਸ ਤੇ ਵੀ ਜੋੜਿਆ ਗਿਆ। ਇਸ ਭਾਸ਼ਾ ਦੀ ਕੋਈ ਲਿਪੀ ਨਹੀਂ ਹੈ, ਸਿਰਫ ਬੋਲਚਾਲ ਵਿੱਚ ਹੀ ਇਕ ਤਰ੍ਹਾਂ ਨਾਲ ਚਲਨ ਹੈ। ਇਸ ਕਰਕੇ ਲੋਕ ਕਹਾਣੀਆਂ, ਕਵਿਤਾਵਾਂ ਅਤੇ ਗਾਣੇ ਪੋਸਟ ਕਰਨ ਲੱਗੇ। ਇਕ-ਦੂਸਰੇ ਦੀ ਭਾਸ਼ਾ ਠੀਕ ਕਰਨ ਲੱਗੇ। ਇੱਕ ਤਰ੍ਹਾਂ ਨਾਲ Whatsapp classroom ਹੀ classroom ਬਣ ਗਿਆ, ਜਿੱਥੇ ਹਰ ਕੋਈ ਅਧਿਆਪਕ ਵੀ ਹੈ ਤੇ ਵਿਦਿਆਰਥੀ ਵੀਰੰਗ ਲੋਕ ਭਾਸ਼ਾ ਨੂੰ ਸੁਰੱਖਿਅਤ ਕਰਨ ਦੀ ਇਹ ਇਕ ਕੋਸ਼ਿਸ਼ ਹੈ। ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਸਾਲਾ ਕੱਢਿਆ ਜਾ ਰਿਹਾ ਹੈ ਅਤੇ ਇਸ ਵਿੱਚ ਸਮਾਜਿਕ ਸੰਸਥਾਵਾਂ ਦੀ ਵੀ ਮਦਦ ਮਿਲ ਰਹੀ ਹੈ।

            ਸਾਥੀਓ, ਖ਼ਾਸ ਗੱਲ ਇਹ ਵੀ ਹੈ ਕਿ ਸੰਯੁਕਤ ਰਾਸ਼ਟਰ ਨੇ 2019 ਯਾਨੀ ਇਸ ਸਾਲ ਨੂੰ  ‘International Year of Indigenous Languages’  ਐਲਾਨਿਆ ਹੈ। ਯਾਨੀ ਉਨ੍ਹਾਂ ਭਾਸ਼ਾਵਾਂ ਨੂੰ ਸੁਰੱਖਿਅਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਲੁਪਤ ਹੋਣ ਦੇ ਕੰਢੇ ਹਨ। 150 ਸਾਲ ਪਹਿਲਾਂ ਆਧੁਨਿਕ ਹਿੰਦੀ ਦੇ ਜਨਕ, ਭਾਰਤੇਂਦੂ ਹਰੀਸ਼ ਚੰਦਰ ਜੀ ਨੇ ਵੀ ਕਿਹਾ ਸੀ ਕਿ :

‘‘ਨਿਜ ਭਾਸ਼ਾ ਉੱਨਤੀ ਅਹੈ, ਸਬ ਉੱਨਤੀ ਕੋ ਮੂਲ,

ਬਿਨ ਨਿਜ ਭਾਸ਼ਾ-ਗਿਆਨ ਕੇ, ਮਿਟਤ ਨ ਹਿਯ ਕੋ ਸੂਲ॥’’

(“निज भाषा उन्नति अहै, सब उन्नति को मूल,

बिन निज भाषा-ज्ञान के, मिटत न हिय को सूल।|” )

            ਅਰਥਾਤ ਮਾਤਰ ਭਾਸ਼ਾ ਦੇ ਗਿਆਨ ਤੋਂ ਬਿਨਾ ਤਰੱਕੀ ਸੰਭਵ ਨਹੀਂ ਹੈ। ਇਸ ਲਈ ਰੰਗ ਸਮੁਦਾਇ ਦੀ ਇਹ ਪਹਿਲ ਪੂਰੀ ਦੁਨੀਆ ਨੂੰ ਇਕ ਰਾਹ ਵਿਖਾਉਣ ਵਾਲੀ ਹੈ। ਜੇਕਰ ਤੁਸੀਂ ਵੀ ਇਸ ਕਹਾਣੀ ਤੋਂ ਪ੍ਰੇਰਿਤ ਹੋਏ ਹੋ ਤਾਂ ਅੱਜ ਤੋਂ ਹੀ ਆਪਣੀ ਮਾਤਰ ਭਾਸ਼ਾ ਜਾਂ ਬੋਲੀ ਦੀ ਖੁਦ ਵਰਤੋਂ ਕਰੋ। ਪਰਿਵਾਰ ਨੂੰ, ਸਮਾਜ ਨੂੰ ਪ੍ਰੇਰਿਤ ਕਰੋ। 19ਵੀਂ ਸਦੀ ਦੇ ਆਖਰੀ ਕਾਲ ਵਿੱਚ ਮਹਾਕਵੀ ਸੁਬਰਾਮਨਿਯਮ ਭਾਰਤੀ ਜੀ ਨੇ ਕਿਹਾ ਸੀ ਅਤੇ ਤਮਿਲ ਵਿੱਚ ਕਿਹਾ ਸੀ, ਉਹ ਵੀ ਸਾਡੇ ਵਾਸਤੇ ਬਹੁਤ ਹੀ ਪ੍ਰੇਰਕ ਹਨ। ਸੁਬਰਾਮਨਿਯਮ ਭਾਰਤੀ ਜੀ ਨੇ ਤਮਿਲ ਭਾਸ਼ਾ ਵਿੱਚ ਕਿਹਾ ਸੀ :

ਮੁੱਪਦੂ ਕੋਡੀ ਮੁਗਮੁਡੈਯਾਲ

ਉਯਿਰ ਮੋਇਮਬੁਰ ਅੋਂਦੁਡੈਯਾਲ

ਇਵਲ ਸੇਪੁ ਮੋਲੀ ਪਧਿਨੇਟੂਡੈਯਾਲ

ਏਨਿਰ ਸਿਰਦਨੈ ਅੋਂਦੁਡੈਯਾਲ

( मुप्पदु कोडी मुगमुडैयाळ

उयिर् मोइम्बुर ओंद्दुडैयाळ

इवळ सेप्पु मोळी पधिनेट्टूडैयाळ

एनिर्सिन्दनैओंद्दुडैयाळ )

(Muppadhu kodi mugamudayal, enil maipuram ondrudayal

Ival seppumozhi padhinetudayal, enil sindhanai ondrudayal))

 

            ਅਤੇ ਉਸ ਸਮੇਂ ਇਹ 19ਵੀਂ ਸਦੀ ਦੇ ਅਖੀਰਲੇ ਸਮੇਂ ਦੀ ਗੱਲ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਮਾਤਾ ਦੇ 30 ਕਰੋੜ ਚਿਹਰੇ ਹਨ ਪਰ ਸਰੀਰ ਇਕ ਹੈ। ਇਹ 18 ਭਾਸ਼ਾਵਾਂ ਬੋਲਦੀ ਹੈ ਪਰ ਸੋਚ ਇਕ ਹੈ

            ਮੇਰੇ ਪਿਆਰੇ ਦੇਸ਼ਵਾਸੀਓ, ਕਦੇ-ਕਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਵੀ ਸਾਨੂੰ ਬਹੁਤ ਵੱਡਾ ਸੰਦੇਸ਼ ਦੇ ਜਾਂਦੀਆਂ ਹਨ। ਹੁਣ ਵੇਖੋ ਨਾ, media ਵਿੱਚ ਹੀ  scuba divers ਦੀ ਇੱਕ story ਪੜ੍ਹ ਰਿਹਾ ਸਾਂ, ਇਹ ਇੱਕ ਅਜਿਹੀ ਕਹਾਣੀ ਹੈ ਜੋ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਵਿਸ਼ਾਖਾਪਟਨਮ ਵਿੱਚ ਗੋਤਾਖੋਰੀ ਦੀ ਟਰੇਨਿੰਗ ਦੇਣ ਵਾਲੇ scuba divers ਇੱਕ ਦਿਨ  mangamaripeta beach ਤੇ ਸਮੁੰਦਰ ਤੋਂ ਵਾਪਸ ਆ ਰਹੇ ਸਨ ਤਾਂ ਸਮੁੰਦਰ ਵਿੱਚ ਤੈਰਦੀਆਂ ਹੋਈਆਂ ਕੁਝ ਪਲਾਸਟਿਕ ਦੀਆਂ ਬੋਤਲਾਂ ਅਤੇ pouch ਨਾਲ ਟਕਰਾ ਰਹੇ ਸਨ। ਇਸ ਨੂੰ ਸਾਫ ਕਰਦਿਆਂ ਹੋਇਆਂ ਉਨ੍ਹਾਂ ਨੂੰ ਮਾਮਲਾ ਬੜਾ ਗੰਭੀਰ ਲੱਗਿਆ, ਸਾਡਾ ਸਮੁੰਦਰ ਕਿਸ ਤਰ੍ਹਾਂ ਕਚਰੇ ਨਾਲ ਭਰ ਦਿੱਤਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਇਹ ਗੋਤਾਖੋਰ ਸਮੁੰਦਰ ਵਿੱਚ ਤੱਟ ਤੋਂ ਲੱਗਭਗ 100 ਮੀਟਰ ਦੂਰ ਜਾਂਦੇ ਹਨ, ਡੂੰਘੇ ਪਾਣੀ ਵਿੱਚ ਗੋਤਾ ਲਾਉਦੇ ਹਨ ਅਤੇ ਫਿਰ ਉੱਥੇ ਮੌਜੂਦ ਕਚਰੇ ਨੂੰ ਬਾਹਰ ਕੱਢਦੇ ਹਨ। ਮੈਨੂੰ ਦੱਸਿਆ ਗਿਆ ਹੈ ਕਿ 13 ਦਿਨਾਂ ਵਿੱਚ ਹੀ ਯਾਨੀ ਦੋ ਹਫ਼ਤਿਆਂ ਦੇ ਅੰਦਰ-ਅੰਦਰ  ਅੰਦਾਜ਼ਨ 4000 ਕਿਲੋ ਤੋਂ ਅਧਿਕ  plastic waste ਉਨ੍ਹਾਂ ਨੇ ਸਮੁੰਦਰ ਤੋਂ ਕੱਢਿਆ ਹੈ। ਇਨ੍ਹਾਂ  scuba divers ਦੀ ਛੋਟੀ ਜਿਹੀ ਸ਼ੁਰੂਆਤ ਇੱਕ ਵੱਡੀ ਮੁਹਿੰਮ ਦਾ ਰੂਪ ਲੈਂਦੀ ਜਾ ਰਹੀ ਹੈ। ਇਨ੍ਹਾਂ ਨੂੰ ਹੁਣ ਸਥਾਨਕ ਲੋਕਾਂ ਦੀ ਵੀ ਮਦਦ ਮਿਲਣ ਲੱਗੀ ਹੈ। ਆਲੇ-ਦੁਆਲੇ ਦੇ ਮਛੇਰੇ ਵੀ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਲੱਗੇ ਹਨ। ਜ਼ਰਾ ਸੋਚੋ, ਇਸ  scuba divers ਤੋਂ ਪ੍ਰੇਰਣਾ ਲੈ ਕੇ ਜੇਕਰ ਅਸੀਂ ਵੀ ਸਿਰਫ ਆਪਣੇ ਆਲੇ-ਦੁਆਲੇ ਦੇ ਇਲਾਕੇ ਨੂੰ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਨ ਦਾ ਸੰਕਲਪ ਲਈਏ ਤਾਂ ਪਲਾਸਟਿਕ ਮੁਕਤ ਭਾਰਤ ਪੂਰੀ ਦੁਨੀਆ ਲਈ ਨਵੀਂ ਮਿਸਾਲ ਪੇਸ਼ ਕਰ ਸਕਦਾ ਹੈ।

            ਮੇਰੇ ਪਿਆਰੇ ਦੇਸ਼ਵਾਸੀਓ, 2 ਦਿਨ ਬਾਅਦ 26 ਨਵੰਬਰ ਹੈ, ਇਹ ਦਿਨ ਪੂਰੇ ਦੇਸ਼ ਦੇ ਲਈ ਬਹੁਤ ਖ਼ਾਸ ਹੈ। ਸਾਡੇ ਗਣਤੰਤਰ ਦੇ ਲਈ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਨੂੰ ਅਸੀਂ ਸੰਵਿਧਾਨ ਦਿਵਸ ਦੇ ਰੂਪ ਵਿੱਚ ਮਨਾਉਦੇ ਹਾਂ ਅਤੇ ਇਸ ਵਾਰ ਦਾ ਸੰਵਿਧਾਨ ਦਿਵਸ ਆਪਣੇ ਆਪ ਵਿੱਚ ਖ਼ਾਸ ਹੈ, ਕਿਉਂਕਿ ਇਸ ਵਾਰ ਸੰਵਿਧਾਨ ਨੂੰ ਅਪਨਾਉਣ ਦੇ 70 ਸਾਲ ਪੂਰੇ ਹੋ ਰਹੇ ਹਨ। ਇਸ ਵਾਰੀ ਇਸ ਮੌਕੇ ਤੇ ਪਾਰਲੀਮੈਂਟ ਵਿੱਚ ਵਿਸ਼ੇਸ਼ ਆਯੋਜਨ ਹੋਵੇਗਾ ਅਤੇ ਫਿਰ ਸਾਲ ਭਰ ਪੂਰੇ ਦੇਸ਼ ਵਿੱਚ ਵੱਖ-ਵੱਖ ਪ੍ਰੋਗਰਾਮ ਹੋਣਗੇ। ਆਓ! ਇਸ ਮੌਕੇ ਤੇ ਅਸੀਂ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਆਦਰਪੂਰਵਕ ਨਮਨ ਕਰੀਏ, ਆਪਣੀ ਸ਼ਰਧਾ ਅਰਪਿਤ ਕਰੀਏ। ਭਾਰਤ ਦਾ ਸੰਵਿਧਾਨ ਅਜਿਹਾ ਹੈ ਜੋ ਹਰ ਨਾਗਰਿਕ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਕਰਦਾ ਹੈ ਅਤੇ ਇਹ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਦੂਰਅੰਦੇਸ਼ੀ ਦੀ ਵਜਾ ਨਾਲ ਹੀ ਨਿਸ਼ਚਿਤ ਹੋ ਸਕਿਆ ਹੈ। ਮੈਂ ਕਾਮਨਾ ਕਰਦਾ ਹਾਂ ਕਿ ਸੰਵਿਧਾਨ ਦਿਵਸ ਸਾਡੇ ਸੰਵਿਧਾਨ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਸਾਡੀ ਪ੍ਰਤੀਬੱਧਤਾ ਨੂੰ ਬਲ ਦੇਵੇ।  ਆਖਿਰ! ਇਹੀ ਸੁਪਨਾ ਤਾਂ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਦੇਖਿਆ ਸੀ।

            ਮੇਰੇ ਪਿਆਰੇ ਦੇਸ਼ਵਾਸੀਓ, ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗੁਲਾਬੀ ਠੰਡ ਹੁਣ ਮਹਿਸੂਸ ਹੋ ਰਹੀ ਹੈ। ਹਿਮਾਲਿਆ ਦੇ ਕੁਝ ਭਾਗਾਂ ਨੇ ਬਰਫ਼ ਦੀ ਬੁੱਕਲ ਮਾਰਨੀ ਸ਼ੁਰੂ ਕਰ ਦਿੱਤੀ ਹੈ। ਲੇਕਿਨ ਇਹ ਮੌਸਮ ‘fit India movement’  ਦਾ ਹੈ। ਤੁਸੀਂ, ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਤੁਹਾਡੇ ਸਾਥੀ ਮੌਕਾ ਨਾ ਗਵਾਓ। ‘Fit India Movement‘ ਨੂੰ ਅੱਗੇ ਵਧਾਉਣ ਦੇ ਲਈ ਮੌਸਮ ਦਾ ਭਰਪੂਰ ਫਾਇਦਾ ਉਠਾਓ।

ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ।

 

                                                  *****

ਵੀਵੀਆਰਕੇ / ਏਕੇ / ਵੀਕੇ



(Release ID: 1593340) Visitor Counter : 164


Read this release in: English