ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਮੈਡੀਕਲ ਉਤਪਾਦਾਂ ਤੱਕ ਪਹੁੰਚ ਤੇ ਅਧਾਰਤ ਵਿਸ਼ਵ ਸੰਮੇਲਨ ਦਾ ਉਦਘਾਟਨ ਕੀਤਾ ।

ਸਾਨੂੰ ਜਨ ਭਲਾਈ ਲਈ ਗਿਆਨ ਨੂੰ ਸਾਂਝਾ ਕਰਨ ਅਤੇ ਚਰਚਾਵਾਂ ਦੇ ਵਿਵਹਾਰਕ ਅਮਲ ਦੀ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ: ਡਾਕਟਰ ਹਰਸ਼ ਵਰਧਨ

Posted On: 19 NOV 2019 3:00PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿਖੇ ਮੈਡੀਕਲ ਉਤਪਾਦਾਂ ਤੱਕ ਪਹੁੰਚ ਤੇ ਅਧਾਰਤ ਵਿਸ਼ਵ ਸੰਮੇਲਨ ਦਾ ਉਦਘਾਟਨ ਕੀਤਾ ਆਪਣੇ ਸੰਬੋਧਨ ਵਿੱਚ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਸਾਨੂੰ ਵੱਡੇ ਪੱਧਰ ਤੇ ਜਨ ਭਲਾਈ ਲਈ ਗਿਆਨ ਨੂੰ ਸਾਂਝਾ ਕਰਨ ਵਿੱਚ ਇਸ ਵਿਸ਼ਵ ਸੰਮੇਲਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਨਾਂ ਕਿਹਾ ਕਿ ਸਾਨੂੰ ਚਰਚਾਵਾਂ ਨੂੰ ਵਿਵਹਾਰਿਕਤਾ ਵਿੱਚ ਬਦਲਣ ਦੀ ਇਕ ਮਜ਼ਬੂਤ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਬੰਗਲਾਦੇਸ਼ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਾਹਿਦ ਮਲਿਕ, ਭੂਟਾਨ ਦੀ ਸਿਹਤ ਮੰਤਰੀ ਸੁਸ਼੍ਰੀ ਲਯੋਨਪੋ ਡਿਚੇਨ ਵਾਂਗਮੋ, ਨੇਪਾਲ ਦੇ ਉਪ ਪ੍ਰਧਾਨ ਮੰਤਰੀ ਅਤੇ ਸਿਹਤ ਤੇ ਜਨਸੰਖਿਆ ਮੰਤਰੀ ਸ਼੍ਰੀ ਉਪੇਂਦਰ ਯਾਦਵ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪਾਲ ਆਦਿ ਵੀ ਹਾਜ਼ਰ ਸਨ

ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਜ਼ਬੂਤ ਅਗਵਾਈ ਵਿੱਚ ਸਾਰੇ ਨੀਤੀਗਤ ਫੈਸਲਿਆਂ ਅਤੇ ਪ੍ਰੋਗਰਾਮਾਂ ਵਿੱਚ ਸਿਹਤ ਦੇ ਮੁੱਦੇ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਉਨਾਂ ਕਿਹਾ ਕਿ ਸਮਤਾਮੂਲਕ, ਕਿਫ਼ਾਇਤੀ ਸਿਹਤ ਸਹੂਲਤਾਂ ਤੱਕ ਅਸਾਨ ਪਹੁੰਚ ਕਾਇਮ ਕਰਨਾ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਕੇਂਦਰ ਵਿੱਚ ਹੈ
ਵਿਆਪਕ ਸਿਹਤ ਕਵਰੇਜ ਤਹਿਤ ਦੁਨੀਆ ਭਰ ਦੇ ਮੈਡੀਕਲ ਉਤਪਾਦਾਂ ਸਬੰਧੀ ਅਨੁਭਵ ਸਾਂਝਾ ਕਰਨ ਅਤੇ ਪਹੁੰਚ ਵਧਾਉਣ ਵਿੱਚ ਇਸ ਸੰਮੇਲਨ ਨੂੰ ਇਕ ਵੱਡਮੁੱਲਾ ਮੰਚ ਦੱਸਦਿਆਂ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਕਿਫ਼ਾਇਤੀ ਅਤੇ ਗੁਣਵੱਤਾਪੂਰਨ ਮੈਡੀਕਲ ਉਤਪਾਦਾਂ ਬਾਰੇ ਵਿਆਪਕ ਚਿੰਤਨ ਦਾ ਰਾਹ ਪੱਧਰਾ ਹੋਵੇਗਾ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ, ਡਾਕਟਰ ਟੈਡਰੋਸ ਐਡਰੇਨਾਮ ਗੈਬਰੇਯੇਸਸ ਨੇ ਵੀਡੀਓ ਕਾਨਫਰੰਸ ਰਾਹੀਂ ਸੰਮੇਲਨ ਵਿੱਚ ਹਿੱਸਾ ਲਿਆ ਉਨਾਂ ਦੁਨੀਆ ਭਰ ਦੇ ਲੋਕਾਂ ਲਈ ਮੈਡੀਕਲ ਉਤਪਾਦਾਂ ਦੀ ਕਿਫ਼ਾਇਤੀ ਉਪਲੱਬਧਤਾ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਪ੍ਰਤੀਬੱਧਤਾ ਦੁਹਰਾਈ

ਉਦਘਾਟਨ ਸੈਸ਼ਨ ਵਿੱਚਪੋਜੀਸ਼ਨ ਪੇਪਰ-2019 ਵਰਲਡ ਕਾਨਫਰੰਸ ਆਨ ਐਕਸੈੱਸ ਟੂ ਮੈਡੀਕਲ ਪ੍ਰੌਡੈਕਟਸ-ਅਚੀਵਿੰਗ ਦਾ ਐੱਸਡੀਜੀ 2030” “ਵਾਈਟ ਪੇਪਰ ਆਨ ਸੇਫ਼ਟੀ ਆਵ੍ ਰੋਟਾ ਵਾਇਰਸ ਵੈਕਸੀਨ ਇੰਨ ਇੰਡੀਆ: ਸਮਾਰਟ ਸੇਫ਼ਟੀ ਸਰਵੇਲੈਂਸ ਅਪਰੋਚਅਤੇ ਨੈਸ਼ਨਲ ਗਾਈਡਲਾਈਨਜ਼ ਫਾਰ ਜੀਨ ਥੈਰੇਪੀ ਪ੍ਰੋਡੈਕਟ ਡਿਵੈਲਪਮੈਂਟ ਐਂਡ ਕਲੀਨਿਕਲ ਟ੍ਰਾਇਲਰਸਦਾ ਵਿਮੋਚਨ ਕੀਤਾ ਗਿਆ

ਇਸ ਪ੍ਰੋਗਰਾਮ ਵਿੱਚ ਸਕੱਤਰ (ਸਿਹਤ) ਡਾਕਟਰ ਅਰੁਣ ਪਾਂਡਾ, ਜੈਵ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾਕਟਰ ਰੇਣੂ ਸਵਰੂਪ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਿੱਚ ਵਿਸ਼ੇਸ ਸਕੱਤਰ ਸ਼੍ਰੀ ਅਰੁਣ ਸਿੰਘਲ , ਵਿਸ਼ਵ ਸਿਹਤ ਸੰਗਠਨ ਦੀ ਕਾਰਜਕਾਰੀ ਡਾਇਰੈਕਟਰ ਸੁਸ਼੍ਰੀ ਨਾਟਾ ਮਿਨਾਬਡੇ, ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧ ਡਾਕਟਰ ਹੇਂਕ ਬੇਕੇਡਮ, ਰਾਜਾਂ ਦੇ ਸਿਹਤ ਮੰਤਰੀ ਅਤੇ ਰਾਸ਼ਟਰੀ ਸਵਾਸਥ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ , ਵਿਕਾਸ ਸਾਂਝੇਦਾਰ, ਨਾਗਰਿਕ ਸਮਾਜ ਦੇ ਪ੍ਰਤੀਨਿਧ, ਹੋਰ ਸਿਹਤ ਸੰਗਠਨਾਂ, ਸੰਯੁਕਤ ਰਾਸ਼ਟਰ ਏਜੰਸੀਆਂ ਅਤੇ ਤਕਰੀਬਨ 40 ਦੇਸ਼ਾਂ ਤੋਂ ਆਏ ਅੰਤਰਰਾਸ਼ਟਰੀ ਮਾਹਰ ਮੌਜੂਦ ਸਨ


ਐੱਮਵੀ/ਪੀਪੀ


(Release ID: 1593039) Visitor Counter : 147


Read this release in: English