ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ (ਆਈਐੱਮਆਈ) 2.0 ਦੇ 2 ਦਸੰਬਰ, 2019 ਨੂੰ ਲਾਗੂ ਹੋਣ ਤੋਂ ਪਹਿਲਾਂ ਰਾਜਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

Posted On: 21 NOV 2019 12:14PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ (ਆਈਐੱਮਆਈ) 2.0 ਦੇ 2 ਦਸੰਬਰ, 2019 ਨੂੰ ਲਾਗੂ ਹੋਣ ਤੋਂ ਪਹਿਲਾਂ ਰਾਜਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਰਾਜਾਂ ਦੇ ਪ੍ਰਿੰਸੀਪਲ ਸਕੱਤਰਾਂ, ਐੱਨਐੱਚ ਐੱਮ ਦੇ ਮਿਸ਼ਨ ਡਾਇਰੈਕਟਰਾਂ  ਅਤੇ ਰਾਜਾਂ ਦੇ ਟੀਕਾਕਰਣ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਵੀਡੀਓ ਕਾਨਫਰੈਂਸ ਰਾਹੀਂ ਲਏ ਗਏ ਇਸ ਜਾਇਜ਼ੇ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਓਡੀਸ਼ਾ ਦੇ ਸਿਹਤ ਮੰਤਰੀ ਵੀ ਮੌਜੂਦ ਰਹੇ

 

ਡਾ. ਹਰਸ਼ ਵਰਧਨ ਨੇ ਆਈਐੱਮਆਈ 2.0 ਦੇ ਹਿੱਸੇ ਵਜੋਂ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਣ ਦੀ  ਅਤੇ ਸਿਹਤ ਮੰਤਰਾਲਾ ਵਲੋਂ ਸੰਪੂਰਨ ਟੀਕਾਕਰਣ ਕਵਰੇਜ ਨੂੰ ਦਿੱਤੀ ਜਾ ਰਹੀ ਅਹਿਮੀਅ ਬਾਰੇ ਦਸਿਆ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਆਈਐੱਮਆਈ ਦੀ ਸ਼ੁਰੂਆਤ 2017 ਵਿੱਚ ਵਾਡਨਗਰ ਤੋਂ ਕੀਤੀ ਗਈ ਸੀ ਅਤੇ ਟੀਕਾਕਰਣ ਨੂੰ ਗ੍ਰਾਮ ਸਵਰਾਜ ਅਭਿਆਨ ਅਤੇ ਵਿਸਤ੍ਰਿਤ ਗ੍ਰ੍ਰਾਮ ਸਵਰਾਜ ਅਭਿਆਨ ਨੇ ਭਾਰੀ ਹੱਲਾਸ਼ੇਰੀ ਦਿੱਤੀਆਈਐਮਆਈ 2.0 ਦਾ ਉਦੇਸ਼ 27 ਸੂਬਿਆਂ ਦੇ 272 ਜ਼ਿਲ੍ਹਿਆਂ ਵਿੱਚ ਮੁਕੰਮਲ ਟੀਕਾਕਰਣ ਦਾ ਟੀਚਾ ਹਾਸਿਲ ਕਰਨਾ ਹੈ ਅਤੇ ਇਸ ਨੂੰ ਬਲਾਕ ਪੱਧਰ (652 ਬਲਾਕਾਂ)  ਉੱਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਲਾਗੂ ਕੀਤਾ ਜਾਵੇਗਾ ਡਾ. ਹਰਸ਼ ਵਰਧਨ ਨੇ ਕਿਹਾ, "ਅਸੀਂ ਟੀਕਾਕਰਨ ਕਵਰੇਜ ਦਾ 90 % ਟੀਚਾ ਹਾਸਿਲ ਕਰਨਾ ਹੈ ਪਰ ਸਾਡਾ ਨਿਸ਼ਾਨਾ ਇਹ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ ਕਿ ਇਕ ਵੀ ਬੱਚਾ ਟੀਕਾਕਰਨ ਨਾਲ ਠੀਕ ਹੋ ਸਕਣ ਵਾਲੀਆਂ ਬਿਮਾਰੀਆਂ ਕਾਰਣ ਨਾ ਮਰੇ, ਵਿਸ਼ੇਸ਼ ਤੌਰ ਤੇ ਜਦੋਂ ਸਾਡੇ ਕੋਲ ਰੁਟੀਨ ਵਿੱਚ ਹੀ ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਅਧੀਨ ਟੀਕਿਆਂ ਦਾ ਵੱਡਾ ਭੰਡਾਰ ਮੌਜੂਦ ਹੈ"  ਉਨ੍ਹਾਂ ਹੋਰ ਕਿਹਾ, "ਇਨਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 2.0 ਦੀ ਸ਼ੁਰੂਆਤ ਨਾਲ ਭਾਰਤ ਕੋਲ  5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮੌਤਾਂ ਵਿੱਚ ਕਮੀ ਲਿਆਉਣ ਦਾ ਮੌਕਾ ਹੈ ਅਤੇ ਇਸ ਟੀਚੇ ਨੂੰ ਹਾਸਿਲ ਕਰਕੇ ਅਸੀਂ 2030 ਤੱਕ ਬੱਚਿਆਂ ਦੀ ਮੌਤ ਦਰ ਨੂੰ ਘਟਾ ਕੇ ਟਿਕਾਊ ਵਿਕਾਸ ਦਾ ਟੀਚਾ ਹਾਸਿਲ ਕਰ ਸਕਦੇ ਹਾਂ"

 

ਵੀਸੀ ਵਿੱਚ ਰਾਜਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਹੋਰ ਕਿਹਾ ਕਿ ਅਸੀਂ ਪੋਲੀਓ ਮੁਹਿੰਮ ਦੇ ਆਪਣੇ ਤਜਰਬੇ ਤੋਂ ਸਬਕ ਸਿੱਖ ਸਕਦੇ ਹਾਂ ਜਿਥੇ ਕਿ ਰਾਜਾਂ ਅਤੇ ਵੱਖ ਵੱਖ ਗੈਰ ਸਰਕਾਰੀ ਭਾਈਵਾਲਾਂ ਨੇ ਟੀਚੇ ਨੂੰ ਹਾਸਿਲ ਕਰਨ ਲਈ ਪੂਰੇ ਮਨੋਂ ਜ਼ੋਰ ਲਗਾ ਦਿੱਤਾ ਸੀ "ਸਾਨੂੰ ਰਾਜਾਂ ਦੇ ਸਭ ਤੋਂ ਵਧੀਆ ਢੰਗਾਂ, ਮਿਸ਼ਨ ਇੰਦਰਧਨੁਸ਼ ਦੇ ਉਨ੍ਹਾਂ ਦੇ ਪਹਿਲੇ ਦੌਰਾਂ ਅਤੇ ਤਜਰਬਿਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਆਈਐਮਆਈ 2.0 ਦੌਰ ਵਿੱਚ ਟੀਚਾ ਹਾਸਿਲ ਕਰਨ ਲਈ ਇਸ ਗਿਆਨ ਨੂੰ ਸਾਂਝਾ ਕਰਨਾ ਚਾਹੀਦਾ ਹੈ"

 

ਵੀਸੀ ਦੌਰਾਨ ਰਾਜਾਂ ਨੇ ਸੂਚਿਤ ਕੀਤਾ ਕਿ ਉਨ੍ਹਾਂ ਨੇ 2 ਦਸੰਬਰ ਤੋਂ ਸ਼ੁਰੂ ਹੋ ਰਹੇ ਆਈਐੱਮਆਈ 2.0 ਲਈ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਮਾਈਕਰੋ ਯੋਜਨਾਵਾਂ ਅਤੇ ਲਿਸਟਾਂ ਤਿਆਰ ਹੋ ਚੁੱਕੀਆਂ ਹਨ ਅਤੇ 27 ਰਾਜਾਂ ਦੇ 272 ਜ਼ਿਲ੍ਹਿਆਂ ਵਿੱਚ, ਜਿਥੇ ਕਿ ਆਈਐੱਮਆਈ 2.0 ਨੇ ਲਾਗੂ ਹੋਣਾ ਹੈ, ਵਿਸਤ੍ਰਿਤ ਆਈਈਸੀ ਸਰਗਰਮੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ

 

ਅਕਤੂਬਰ, 2017 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਇਕ ਖਾਹਿਸ਼ੀ ਯੋਜਨਾ ਆਈਐੱਮਆਈ ਸ਼ੁਰੂ ਕੀਤੀ ਸੀ ਇਸ ਦਾ ਉਦੇਸ਼ 90 % ਸੰਪੂਰਨ ਟੀਕਾਕਰਨ ਹਾਸਿਲ ਕਰਨਾ ਅਤੇ ਇਸ ਵਿਚ ਮੁੱਖ ਜ਼ੋਰ ਉਨ੍ਹਾਂ ਜ਼ਿਲ੍ਹਿਆਂ ਅਤੇ ਸ਼ਹਿਰੀ ਇਲਾਕਿਆਂ ਉੱਤੇ ਦਿੱਤਾ ਜਾਣਾ ਸੀ ਜਿਥੇ ਕਿ ਇਨ੍ਹਾਂ ਦੀ ਕਵਰੇਜ ਲਗਾਤਾਰ ਘਟ ਰਹੀ ਹੈ ਆਈਐੱਮਆਈ ਦੀ ਸਥਾਪਨਾ ਐੱਮਆਈ ਉੱਤੇ ਕੀਤੀ ਗਈ ਜਿਸ ਵਿਚ ਆਬਾਦੀ ਦੇ ਭਾਰੀ ਜੋਖਿਮ ਵਾਲੇ ਪੱਧਰ ਤੇ ਪਹੁੰਚਣ ਨਾਲ ਨਜਿੱਠਣ ਲਈ ਵਾਧੂ ਰਣਨੀਤੀਆਂ ਲਾਗੂ ਕੀਤੀਆਂ ਜਾਣੀਆਂ ਸਨ ਅਤੇ ਇਸ ਵਿੱਚ ਸਿਹਤ ਖੇਤਰ ਤੋਂ ਇਲਾਵਾ ਦੂਜੇ ਖੇਤਰਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਸੀ ਇਹ ਰੁਟੀਨ ਟੀਕਾਕਰਨ ਨੂੰ ਇਕ "ਜਨ ਅੰਦੋਲਨ" ਵਿੱਚ ਬਦਲਣ ਦੀ ਕੋਸ਼ਿਸ਼ ਸੀ ਹੁਣ ਸਰਕਾਰ ਇਨਟੈਂਸੀਫਾਈਡ ਮਿਸ਼ਨ ਇੰਦਰਧਨੁਸ਼ (ਆਈਐੱਮਆਈ) 2.0 ਨੂੰ ਦਸੰਬਰ 2019 ਤੋਂ ਮਾਰਚ 2020 ਦਰਮਿਆਨ ਲਾਗੂ ਕਰ ਰਹੀ ਹੈ ਤਾਂ ਕਿ ਇਕ ਅਜਿਹਾ ਪ੍ਰੋਗਰਾਮ ਪੇਸ਼ ਹੋ ਸਕੇ ਜੋ ਕਿ ਪਿਛਲੇ ਪੜਾਵਾਂ ਦੇ ਤਜਰਬਿਆਂ ਉੱਤੇ ਆਧਾਰਤ ਹੋਵੇ ਅਤੇ 90 % ਮੁਕੰਮਲ ਟੀਕਾਕਰਨ ਦਾ ਟੀਚਾ ਹਾਸਿਲ ਕਰਨ ਲਈ ਯਤਨ ਤੇਜ਼ ਹੋ ਸਕਣ

 

ਇਸ ਪ੍ਰੋਗਰਾਮ ਨੂੰ 27 ਰਾਜਾਂ ਦੇ 272 ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ 652 ਬਲਾਕਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਕਬਾਇਲੀ ਆਬਾਦੀ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਬਹੁਤ ਸਾਰੇ ਮੰਤਰਾਲੇਜਿਨ੍ਹਾਂ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ, ਸ਼ਹਿਰੀ ਵਿਕਾਸ ਮੰਤਰਾਲਾ, ਯੁਵਾ ਮਾਮਲਿਆਂ ਦਾ ਮੰਤਰਾਲਾ ਵੀ ਸ਼ਾਮਲ ਹੈ, ਇਕੱਠੇ ਮਿਲਕੇ ਮਿਸ਼ਨ ਨੂੰ ਸਫਲ ਬਣਾਉਣਗੇ ਅਤੇ ਕੇਂਦਰ ਸਰਕਾਰ ਦੇ ਟੀਕਾਕਰਨ ਦੇ ਲਾਭ ਆਖਰੀ ਵਿਅਕਤੀ ਤੱਕ ਪਹੁੰਚਾਉਣ ਵਿੱਚ ਮਦਦ ਕਰਨਗੇ

 

ਆਈਐਮਆਈ 2.0 ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ-

 

ਟੀਕਾਕਰਨ ਦੀਆਂ ਸਰਗਰਮੀਆਂ 4 ਦੌਰਾਂ ਵਿਚ 7 ਕੰਮਕਾਜੀ ਦਿਨਾਂ ਵਿੱਚ ਚੱਲਣਗੀਆਂ ਅਤੇ ਇਨ੍ਹਾਂ ਵਿੱਚ ਗਣਤੰਤਰ ਦਿਵਸ, ਐਤਵਾਰ ਅਤੇ ਹੋਰ ਛੁੱਟੀਆਂ ਸ਼ਾਮਲ ਨਹੀਂ ਹੋਣਗੀਆਂ

 

ਵਿਸਤ੍ਰਿਤ ਟੀਕਾਕਰਨ ਸੈਸ਼ਨ ਦਾ ਸਮਾਂ ਲਚਕਦਾਰ ਹੋਵੇਗਾ, ਇਸ ਵਿੱਚ ਮੋਬਾਈਲ ਸੈਸ਼ਨ ਚੱਲਣਗੇ ਅਤੇ ਹੋਰ ਵਿਭਾਗਾਂ ਨੂੰ ਵੀ ਗਤੀਸ਼ੀਲ ਕੀਤਾ ਜਾਵੇਗਾ

 

ਪਹਿਲੇ ਦੌਰੇ ਵਿੱਚ ਰਹਿ ਗਏ, ਡਰਾਪ ਆਊਟ ਅਤੇ ਬਾਹਰ ਹੋਏ  ਪਰਿਵਾਰਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਵੀ ਵਾਧੂ ਧਿਆਨ ਦਿੱਤਾ ਜਾਵੇਗਾ

 

ਸ਼ਹਿਰੀ, ਵਾਂਝੇ ਖੇਤਰਾਂ ਅਤੇ ਕਬਾਇਲੀ ਖੇਤਰਾਂ ਉੱਤੇ ਵਿਸ਼ੇਸ਼ ਧਿਆਨ ਦੇਣ ਦਾ ਫ਼ੈਸਲਾ

 

ਅੰਤਰ-ਮੰਤਰਾਲਾ ਅਤੇ ਅੰਤਰ-ਵਿਭਾਗੀ ਤਾਲਮੇਲ

 

ਸਿਆਸੀ. ਪ੍ਰਸ਼ਾਸਕੀ ਅਤੇ ਵਿੱਤੀ ਵਕਾਲਤ ਰਾਹੀਂ ਵਾਧਾ

 

ਦਸੰਬਰ, 2019 ਤੋਂ ਮਾਰਚ, 2020 ਦਰਮਿਆਨ ਚੋਣਵੇਂ ਜ਼ਿਲ੍ਹਿਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸਤ੍ਰਿਤ ਮਿਸ਼ਨ ਇੰਦਰਧਨੁਸ਼ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ ਜਿਸ ਵਿੱਚ ਟੀਕਾਕਰਨ ਦੇ 4 ਪੜਾਅ ਹੋਣਗੇ

 

ਇਸ ਵੀਸੀ ਵਿੱਚ ਏਐੱਸ ਐਂਡ ਐੱਮਡੀ ਸੁਸ਼੍ਰੀ ਵੰਦਨਾ ਗੁਰਨਾਨੀ, ਜੇਐੱਸ (ਆਰਸੀਐੱਚ) ਡਾ. ਮਨੋਹਰ ਅਗਨਾਨੀ ਅਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ

**********

 

ਐੱਮਵੀ ਪੀਪੀ



(Release ID: 1593037) Visitor Counter : 160


Read this release in: English