ਨੀਤੀ ਆਯੋਗ
ਗਾਂਧੀਅਨ ਚੈਲੰਜ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ , 30 ਬੱਚੇ ਸਨਮਾਨਿਤ
Posted On:
19 NOV 2019 6:15PM by PIB Chandigarh
ਯੂਨੀਸੈੱਫ ਅਤੇ ਮਾਈਗੋਵ (MyGov) ਦੀ ਮਦਦ ਨਾਲ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਅੱਜ ਗਾਂਧੀਅਨ ਚੈਲੰਜ ਦੇ ਚੋਟੀ ਦੇ 30 ਜੇਤੂਆਂ ਦਾ ਐਲਾਨ ਕੀਤਾ , ਜਿਸ ਨੂੰ ਮਹਾਤਮਾ ਗਾਂਧੀ ਦੀ 150 ਜਯੰਤੀ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ ।
ਗਾਂਧੀਅਨ ਚੈਲੰਜ ਵਿੱਚ ਗਲੋਬਲ ਵਾਰਿਮੰਗ, ਵਧਦੀ ਹਿੰਸਾ ਅਤੇ ਅਸਹਿਣਸੀਲਤਾ ਆਦਿ ਵਰਗੀਆਂ ਦੁਨੀਆਂ ਦੀਆਂ ਨਵੀਆਂ ਚੁਣੌਤੀਆਂ ਦੇ ਸੰਦਰਭ ਵਿੱਚ ਗਾਂਧੀ ਵਾਦੀ ਸਿਧਾਤਾਂ ਤੇ ਅਧਾਰਤ ਹੱਲ ਸਬੰਧੀ ਸਵਾਲ ਪੁੱਛੇ ਗਏ ਸਨ । ਛੇਵੀਂ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਦੋ ਵਰਗਾਂ ਆਰਟ ਅਤੇ ਇਨੋਵੇਸ਼ਨ ਅਤੇ ਵਿਗਿਆਨ ਤੇ ਟੈਕਨੋਲੋਜੀ ਅਤੇ ਇਨੋਵੇਸ਼ਨ ਤਹਿਤ ਐਂਟਰੀਆਂ ਮੰਗੀਆਂ ਗਈਆਂ ਸਨ । ਜੇਤੂਆਂ ਦੀ ਸੂਚੀ ਦੇਖਣ ਲਈ https://blog.mygov.in/the-gandhian-challenge-winners-announced-accolades-for-30-children/ ਤੇ ਕਲਿਕ ਕਰੋ ।
ਇਸ ਵਿੱਚ 300 ਤੋਂ ਵੱਧ ਬੱਚਿਆਂ ਅਤੇ ਤਕਰੀਬਨ 3 ਹਜ਼ਾਰ ਅਟਲ ਟਿੰਕਰਿੰਗ ਲੈਬ ਸਕੂਲਾਂ ਦੇ ਨਾਲ ਨਾਲ ਕਮਊਨਿਟੀ ਸਕੂਲਾਂ ਨੇ ਹਿੱਸਾ ਲਿਆ ।
ਮਹਾਤਮਾ ਗਾਂਧੀ ਦੇ ਸਿਧਾਤਾਂ ਨੂੰ ਪੜਨ ਅਤੇ ਸਮਝਣ ਅਤੇ ਦੁਨੀਆਂ ਦੀਆਂ ਨਵੀਆਂ ਚੁਣੌਤੀਆਂ ਦੇ ਹੱਲ ਵਿੱਚ ਉਹਨਾਂ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਕਰਨਾ ਇਸ ਚੈਲੰਜ ਦਾ ਟੀਚਾ ਸੀ । ਵਿਦਿਆਰਥੀਆਂ ਦੇ ਕੁਝ ਨਵਾਚਾਰਾਂ ਵਿਚੋਂ ਇਕ ਅਜਿਹਾ ਘੱਟ ਲਾਗਤ ਵਾਲਾ ਉਪਰਕਣ ਦਾ ਡਿਜ਼ਾਇਨ ਸ਼ਾਮਲ ਸੀ ਜਿਹੜਾ ਬੰਦ ਸੀਵਰੇਜ ਪਾਈਪਾਂ ਨੂੰ ਸਾਫ ਕਰਨ ਵਿੱਚ ਮਦਦਗਾਰ ਹੈ ਅਤੇ ਇਸ ਨਾਲ ਸੀਵਰੇਜ ਕਾਮਿਆਂ ਦੇ ਕੰਮ ਵਿੱਚ ਅਸਾਨੀ ਹੋਵੇਗੀ । ਹੋਰ ਅਰਜ਼ੀਆਂ ਵਿੱਚ ਬਜ਼ੁਰਗ ਮਾਤਾ-ਪਿਤਾ ਦੀ ਸਿਹਤ ਦੀ ਦੇਖਭਾਲ ਲਈ ਸੂਚਨਾ ਟੈਕਨੋਲੋਜੀ ਅਧਾਰਤ ਹੱਲ ਦਾ ਇਸਤੇਮਾਲ ਕਰਨਾ ਸ਼ਾਮਲ ਹੈ । ਇਕ ਮੋਬਾਇਲ ਐਪ ਰਾਹੀਂ ਦੂਰ-ਦੁਰਾਡੇ ਥਾਂ ਤੋਂ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ।
ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਆਰ ਰਾਮਾਨਨ ਨੇ ਕਿਹਾ ਕਿ ਆਰਟ , ਸਾਇੰਸ ਅਤੇ ਟੈਕਨੋਲੋਜੀ ਦੇ ਹਰ ਵਿਦਿਆਰਥੀ ਲਈ ਸਿਰਜਣਸ਼ੀਲਤਾ ਅਤੇ ਨਵੀਂ ਸੋਚ ਪੈਦਾ ਕਰਨ ਲਈ ਗਾਂਧੀਅਨ ਚੈਲੰਜ ਆਯੋਜਿਤ ਕੀਤਾ ਗਿਆ ਸੀ । ਇਸ ਚੈਲੰਜ ਨੇ ਇਹ ਸਾਬਤ ਕੀਤਾ ਕਿ ਬੱਚੇ ਆਪਣੇ ਆਲੇ-ਦੁਆਲੇ ਦੇ ਦਰਦ ਅਤੇ ਸਮੱਸਿਆਵਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹਨ ਅਤੇ ਉਹ ਇਹਨਾਂ ਸਮੱਸਿਆਵਾਂ ਦਾ ਨਵਾਂ ਹੱਲ ਕੱਢਣ ਸਬੰਧੀ ਚਿੰਤਨ ਕਰਦੇ ਹਨ ।
ਇਸ ਚੈਲੰਜ ਨੂੰ ਬਾਲ ਅਧਿਕਾਰ ਸੰਮੇਲਨ (ਸੀਆਰਸੀ) ਦੀ 30ਵੀਂ ਵਰੇਗੰਢ ਦੇ ਵਿਸ਼ਵ ਆਯੋਜਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ । 20 ਨਵੰਬਰ 1989 ਨੂੰ ਦੁਨੀਆਂ ਭਰ ਦੇ ਨੇਤਾ ਇਕੱਠੇ ਹੋਏ ਸਨ ਅਤੇ ਬਚਪਨ ਤੇ ਅਧਾਰਤ ਇਕ ਕੌਮਾਂਤਰੀ ਸਮਝੌਤੇ-ਸੀਆਰਸੀ ਨੂੰ ਲਾਗੂ ਕੀਤਾ ਸੀ । ਇਸ ਨਾਲ ਬੱਚਿਆਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੀ ਹੈ । ਹਰ ਸਾਲ 20 ਨਵੰਬਰ ਨੂੰ ਵਿਸ਼ਵ ਬਾਲ ਦਿਵਸ ਮਨਾਇਆ ਜਾਂਦਾ ਹੈ ।
ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੰਦਿਆਂ ਮਾਈਗੋਵ (MyGov) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ ) ਸ਼੍ਰੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਚਾਰੋਂ-ਪਾਸੇ ਬੱਚਿਆਂ ਦੇ ਵਧੇਰੇ ਹਿੱਸਾ ਲੈਣ ਤੋਂ ਇਹ ਸਾਬਤ ਹੁੰਦਾ ਹੈ ਕਿ ਸਮਾਜ ਵਿੱਚ ਗਾਂਧੀਵਾਦੀ ਕਦਰਾਂ-ਕੀਮਤਾਂ ਲਈ ਪ੍ਰਤੀਬੱਧਤਾ ਕਾਇਮ ਹੈ ।
ਸ਼੍ਰੀ ਅਭਿਸ਼ੇਕ ਸਿੰਘ ਨੇ ਗਾਂਧੀਅਨ ਚੈਲੰਜ ਅਭਿਆਨ ਲਈ ਅਟਲ ਇਨੋਵੇਸ਼ਨ ਮਿਸ਼ਨ ਅਤੇ ਯੂਨੀਸੈੱਫ ਨੂੰ ਧੰਨਵਾਦ ਦਿੱਤਾ ।
ਏਆਈਐੱਮ ਦੇ ਮਿਸ਼ਨ ਡਾਇਰੈਕਟਰ , ਭਾਰਤ ਵਿੱਚ ਯੂਨੀਸੈੱਫ ਦੇ ਪ੍ਰਤੀਨਿਧ ਅਤੇ ਮਾਈਗੋਵ (MyGov) ਦੇ ਸੀਓ ਵੱਲੋਂ ਇਸ ਚੈਲੰਜ ਦੇ ਜੇਤੂਆਂ ਨੂੰ ਐਵਾਰਡ ਦਿੱਤੇ ਜਾਣਗੇ ।
ਵੀਆਰਆਰਕੇ/ਕੇਪੀ
(Release ID: 1593034)
Visitor Counter : 89