ਪ੍ਰਧਾਨ ਮੰਤਰੀ ਦਫਤਰ

ਜਰਮਨੀ ਦੀ ਚਾਂਸਲਰ ਦੇ ਭਾਰਤ ਦੌਰੇ ਦੌਰਾਨ ਜਾਰੀ ਹੋਇਆ ਸਾਂਝਾ ਬਿਆਨ

Posted On: 01 NOV 2019 4:01PM by PIB Chandigarh

1.  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਜਰਮਨ ਦੀ ਚਾਂਸਲਰ ਡਾ. ਐਂਜਲਾ ਮਰਕੇਲ ਨੇ 31 ਅਕਤੂਬਰ-1 ਨਵੰਬਰ ਦੌਰਾਨ ਅੰਤਰ-ਸਰਕਾਰੀ ਸਲਾਹ-ਮਸ਼ਵਰੇ  (ਆਈਜੀਸੀ) ਦੇ ਪੰਜਵੇਂ ਦੌਰ ਲਈ ਭਾਰਤ ਦਾ ਦੌਰਾ ਕੀਤਾ ਚਾਂਸਲਰ ਮਰਕੇਲ ਨਾਲ ਵਿਦੇਸ਼ ਮਾਮਲਿਆਂ ਦੇ ਮੰਤਰੀ, ਵਿਗਿਆਨ ਅਤੇ ਸਿੱਖਿਆ ਮੰਤਰੀ, ਖੁਰਾਕ ਅਤੇ ਖੇਤੀਬਾੜੀ ਮੰਤਰੀ ਅਤੇ ਇੱਕ ਸਰਕਾਰੀ ਵਫਦ ਵੀ ਸੀ ਜਰਮਨ ਕੰਪਨੀਆਂ ਦੇ ਆਗੂਆਂ ਦਾ ਇੱਕ ਵਪਾਰਕ ਵਫਦ ਵੀ ਚਾਂਸਲਰ ਮਰਕੇਲ ਦੇ ਨਾਲ ਸੀ ਇਸ ਦੌਰੇ ਦੌਰਾਨ ਚਾਂਸਲਰ ਮਰਕੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗਾਂ ਕੀਤੀਆਂ

 

2.  ਚਾਂਸਲਰ ਮਰਕੇਲ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਦੁਹਰਾਈ ਕਿ ਭਾਰਤ-ਜਰਮਨ ਰਣਨੀਤਕ ਭਾਈਵਾਲੀ ਸਾਂਝੀਆਂ ਕਦਰਾਂ-ਕੀਮਤਾਂ ਅਤੇ ਲੋਕਤੰਤਰ ਦੇ ਸਿਧਾਂਤ, ਮੁਕਤ ਅਤੇ ਨਿਰਪੱਖ ਵਪਾਰ ਅਤੇ ਨਿਯਮ ਅਧਾਰਿਤ ਅੰਤਰਰਾਸ਼ਟਰੀ ਸਥਿਤੀ ਤੋਂ ਇਲਾਵਾ ਆਪਸੀ ਭਰੋਸੇ ਅਤੇ ਸਨਮਾਨ ’ਤੇ ਅਧਾਰਿਤ ਹੈ ਗੱਲਬਾਤ ਵਿੱਚ ਜਿਨ੍ਹਾਂ ਮੁੱਖ ਮੁੱਦਿਆਂ ’ਤੇ ਵਿਚਾਰ ਹੋਇਆ ਉਨ੍ਹਾਂ ਵਿੱਚ ਸਾਂਝੇ ਤੌਰ ਤੇ ਇਨੋਵੇਸ਼ਨ ਅਤੇ ਫਰੰਟੀਅਰ ਟੈਕਨੋਲੋਜੀਆਂ ਰਾਹੀਂ, ਡਿਜੀਟਲ ਟ੍ਰਾਂਸਫਾਰਮੇਸ਼ਨ ਨੂੰ ਡਰਾਈਵ ਕਰਨਾ ਵਿਸ਼ੇਸ਼ ਤੌਰ ’ਤੇ ਆਰਟੀਫੀਸ਼ਲ ਇੰਟੈਲੀਜੈਂਸ, ਜਲਵਾਯੂ ਪਰਿਵਰਤਨ 'ਤੇ ਸਹਿਯੋਗ ਕਰਕੇ ਆਰਥਿਕ ਪ੍ਰਗਤੀ ਨੂੰ ਟਿਕਾਊ ਬਣਾਉਣਾ, ਸਕਿੱਲਡ ਲੇਬਰ ਲਈ ਕਾਨੂੰਨੀ ਗਤੀਸ਼ੀਲਤਾ ਦੇ ਜ਼ਰੀਏ ਲੋਕਾਂ ਤੋਂ ਲੋਕਾਂ ਲਈ ਸਪੇਸ ਉਤਪੰਨ ਕਰਨਾ ਅਤੇ ਬਹੁਪੱਖੀ ਸੰਸਥਾਵਾਂ ਨੂੰ ਮਜ਼ਬੂਤ ਅਤੇ ਅੱਪਡੇਟ ਕਰਕੇ ਭਰੋਸੇਯੋਗ ਅੰਤਰਰਾਸ਼ਟਰੀ ਆਰਡਰ ਵਿੱਚ ਯੋਗਦਾਨ ਦੇਣਾ ਸ਼ਾਮਲ ਹਨ

 

I.  ਆਰਟੀਫੀਸ਼ਲ ਇੰਟੈਲੀਜੈਂਸ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ

 

3.  ਇਸ ਗੱਲ ਨੂੰ ਮਾਨਤਾ ਦਿੰਦੇ ਹੋਏ ਕਿ ਆਰਟੀਫੀਸ਼ਲ ਇੰਟੈਲੀਜੈਂਸ ਬੁਨਿਆਦੀ ਤੌਰ 'ਤੇ ਉਸ ਤਰੀਕੇ ਨੂੰ ਪ੍ਰਭਾਵਿਤ ਕਰੇਗੀ ਜਿਸ ਅਨੁਸਾਰ ਭਵਿੱਖ ਵਿੱਚ ਵਿਸ਼ਵ ਦੇ ਲੋਕ ਰਹਿਣਗੇ ਅਤੇ ਕੰਮ ਕਰਨਗੇ, ਦੋਵੇਂ ਧਿਰ ਏਆਈ ਟੈਕਨੋਲੋਜੀਆਂ ਵਿੱਚ ਸਹਿਯੋਗ ਨੂੰ ਵਿਕਸਿਤ ਅਤੇ ਉਤਸ਼ਾਹਿਤ ਕਰਨ ਲਈ ਅਤੇ ਇਸ ਤਰ੍ਹਾਂ ਨਾਲ ਇਨੋਵੇਸ਼ਨ ਅਤੇ ਟਿਕਾਊ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਲਈ ਇਕੱਠੇ ਕੰਮ ਕਰਨ ਦਾ ਇਰਾਦਾ ਰੱਖਦੇ ਹਨ  

 

4.  ਦੋਹਾਂ ਧਿਰਾਂ ਨੇ ਡਿਜੀਟਲ ਭਾਈਵਾਲੀ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਤਾਂ ਕਿ ਅਗਲੀ ਪੀੜ੍ਹੀ ਦੀਆਂ ਟੈਕਨੋਲਜੀਆਂ ਲਈ ਰੈਗੂਲਰ ਵਿਚਾਰ ਚਰਚਾ ਅਤੇ ਤਾਲਮੇਲ ਵਧਾਇਆ ਜਾ ਸਕੇ ਭਾਰਤ ਅਤੇ ਜਰਮਨੀ ਇੱਕ ਸਹਿਯੋਗਾਤਮਿਕ ਭਾਈਵਾਲੀ ਕਾਇਮ ਕਰਨ ਲਈ ਯਤਨਸ਼ੀਲ ਹਨ ਅਤੇ ਦੋਵੇਂ ਧਿਰਾਂ ਸਮਾਜ ਦੇ ਭਲੇ ਲਈ ਆਈਓਟੀ ਅਤੇ ਏਆਈ ਸਲਿਊਸ਼ਨਜ਼ ਵਿਕਸਿਤ ਕਰਨ ਲਈ ਹਾਰਡਵੇਅਰ ਅਤੇ ਸੌਫਟਵੇਅਰ ਨੂੰ ਸੰਗਠਿਤ ਕਰਨ ਨੂੰ ਮਾਨਤਾ ਦਿੰਦੀਆਂ ਹਨ

 

5.  ਦੋਹਾਂ ਧਿਰਾਂ ਨੇ ਏਆਈ ਬਾਰੇ ਆਪਣੇ ਦੇਸ਼ ਦੀਆਂ ਖੋਜ ਅਤੇ ਵਿਕਾਸ ਅਤੇ ਆਮ ਤੌਰ ’ਤੇ ਸੁਸਾਇਟੀ ਦੇ ਲਾਭ ਲਈ ਰਣਨੀਤੀਆਂ ਤਿਆਰ ਕੀਤੀਆਂ ਹਨ ਫੋਕਸ ਵਾਲੇ ਖੇਤਰਾਂ, ਜਿਵੇਂ ਕਿ ਸਿਹਤ, ਗਤੀਸ਼ੀਲਤਾ, ਵਾਤਾਵਰਨ ਅਤੇ ਖੇਤੀ ਵਿੱਚ ਸੰਭਾਵੀ ਤਾਲਮੇਲ ਅਤੇ ਸਮਰੱਥਾ ਸਹਿਯੋਗ ਨੂੰ ਵਧਾਉਣ ਅਤੇ ਸਾਡੇ ਤੁਲਨਾਤਮਿਕ ਲਾਭਾਂ ਲਈ ਮੌਕੇ ਪ੍ਰਦਾਨ ਕਰਦੇ ਹਨ ਜਰਮਨੀ ਅਤੇ ਭਾਰਤ ਦੀ ਕੋਸ਼ਿਸ਼ ਹੈ ਕਿ ਏਆਈ ਵਿੱਚ ਬਹੁ-ਅਨੁਸ਼ਾਸਨੀ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਨੂੰ ਵਧਾਇਆ ਜਾਵੇ ਅਤੇ ਇਸ ਲਈ ਮੁਹਾਰਤ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕੀਤਾ ਜਾ ਸਕੇ ਜਰਮਨ ਦਾ ਸਿੱਖਿਆ ਅਤੇ ਖੋਜ ਮੰਤਰਾਲਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ-ਜਰਮਨ ਟੈਕਨੋਲੋਜੀ ਸੈਂਟਰ ਰਾਹੀਂ ਬਰਲਿਨ ਵਿੱਚ 2020 ਵਿੱਚ ਇੱਕ ਦੁਵੱਲੀ ਵਰਕਸ਼ਾਪ ਆਯੋਜਿਤ ਕਰਨ ਲਈ ਤਿਆਰ ਹੋਇਆ ਤਾਂ ਕਿ ਸਾਂਝੇ ਹਿਤ ਦੇ ਖੇਤਰਾਂ ਦੀ ਪਛਾਣ ਹੋ ਸਕੇ

 

6.  ਇਸ ਗੱਲ ਨੂੰ ਮਾਨਤਾ ਦਿੰਦੇ ਹੋਏ ਕਿ ਅੰਤਰਰਾਸ਼ਟਰੀ ਸਹਿਯੋਗ ਕਟਿੰਗ ਐੱਜ ਖੋਜ ਪ੍ਰੋਜੈਕਟਾਂ ਲਈ ਇੱਕ ਪ੍ਰਮੁੱਖ ਵਿਸ਼ੇਸ਼ਤਾ ਰਹੀ ਹੈ, ਜਰਮਨੀ ਅਤੇ ਭਾਰਤ ਸਾਂਝੇ ਦੋ-ਪੱਖੀ ਅਤੇ /ਜਾਂ ਬਹੁ-ਪੱਖੀ ਖੋਜ ਵਿਕਾਸ ਸਰਗਰਮੀਆਂ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਅਜਿਹਾ ਵਿਕਾਸ ਏਆਈ ਦੀ ਵਰਤੋਂ ਕਾਰਨ ਹੋ ਰਿਹਾ ਹੈ ਇਸ ਵਿੱਚ ਜਰਮਨ ਅਤੇ ਭਾਰਤ ਦੀਆਂ ਕੰਪਨੀਆਂ ਦਰਮਿਆਨ ਸਹਿਯੋਗ ਨੂੰ ਵਧਾਉਣਾ ਸ਼ਾਮਲ ਹੈ ਜੋ ਕਿ ਉਨ੍ਹਾਂ ਹੀ ਗਲੋਬਲ ਵੈਲਯੂ ਚੇਨਜ਼ ਦਾ ਹਿੱਸਾ ਹਨ ਦੋਹਾਂ ਧਿਰਾਂ ਨੇ ਵਿਲੱਖਣ ਮੌਕੇ ਦੀ ਵਰਤੋਂ ’ਤੇ ਜ਼ੋਰ ਦਿੱਤਾ ਤਾਂ ਕਿ ਸਿਹਤ ਦੇ ਖੇਤਰ ਵਿੱਚ ਭਾਰਤ-ਜਰਮਨ ਸਹਿਯੋਗ ਵਧ ਸਕੇ ਉਨ੍ਹਾਂ ਨੇ ਬਰਲਿਨ ਵਿੱਚ ਸਤੰਬਰ, 2019 ਵਿੱਚ ਹੋਈ ਭਾਈਵਾਲਾਂ ਦੀ ਪਹਿਲੀ ਮੀਟਿੰਗ ਦਾ ਸੁਆਗਤ ਕੀਤਾ ਅਤੇ ਅਜਿਹੀ ਹੀ ਇੱਕ ਮੀਟਿੰਗ ਭਾਰਤ ਵਿੱਚ ਕਰਨ ਬਾਰੇ ਸਹਿਮਤੀ ਪ੍ਰਗਟਾਈ

 

7.  ਦੋਹਾਂ ਆਗੂਆਂ ਨੇ ਖੇਤੀਬਾੜੀ ਵਿੱਚ ਏਆਈ ਸਹਿਯੋਗ ਦਾ ਸੁਆਗਤ ਕੀਤਾ ਜਿਵੇਂ ਕਿ ਕੀਮਤੀ ਖੇਤੀ, ਜਿਸ ਦਾ ਉਦੇਸ਼ ਨਿਪੁੰਨਤਾ ਵਧਾਉਣਾ ਅਤੇ ਸੋਮਿਆਂ ਦੀ ਬਚਤ ਕਰਨਾ ਅਤੇ ਨਾਲ ਹੀ ਅਨਾਜ ਦੇ ਨੁਕਸਾਨ ਨੂੰ ਘੱਟ ਕਰਨਾ ਹੈ ਇਸ ਤੋਂ ਇਲਾਵਾ ਦੋਹਾਂ ਖੇਤੀ ਮੰਤਰੀਆਂ ਦਾ ਉਦੇਸ਼ ਏਆਈ ਐਪਲੀਕੇਸ਼ਨਾਂ ਲਈ ਓਪਨ ਟ੍ਰੇਨਿੰਗ ਡਾਟਾ ਸੈੱਟਸ ਸਥਾਪਤ ਕਰਨਾ ਹੈ ਜਿਨ੍ਹਾਂ ਨਾਲ ਕਾਨੂੰਨੀ ਮੁੱਦਿਆਂ ਦਾ ਸਮਾਧਾਨ ਹੋਵੇਗਾ ਦੋਹਾਂ ਧਿਰਾਂ ਨੇ ਨੀਤੀ ਆਯੋਗ ਅਤੇ ਜਰਮਨ ਦੀਆਂ ਕੰਪਨੀਆਂ ਦਰਮਿਆਨ 30 ਸਤੰਬਰ, 2019 ਨੂੰ ਹੋਈ ਗੋਲਮੇਜ਼ ਮੀਟਿੰਗ ਦਾ ਸੁਆਗਤ ਕੀਤਾ ਤਾਂ ਕਿ ਭਾਰਤੀ ਖੇਤੀ ਖੇਤਰ ਵਿੱਚ ਡਿਜੀਟਲ ਟੈਕਨੋਲੋਜੀਆਂ ਦੇ ਵਿਕਾਸ ਅਤੇ ਇਸਤੇਮਾਲ ਦੇ ਮੌਕਿਆਂ ਦੀ ਪਛਾਣ ਹੋ ਸਕੇ ਅਤੇ ਨਿੱਜੀ ਖੇਤਰ ਦੀ ਭਾਈਵਾਲੀ ਨੂੰ ਯਕੀਨੀ ਬਣਾਇਆ ਜਾ ਸਕੇ ਜਰਮਨੀ ਅਤੇ ਭਾਰਤ ਕਾਰਜ ਸਥਾਨ ’ਤੇ ਏਆਈਜ਼ ਦੇ ਖੇਤਰ ਵਿੱਚ ਉੱਭਰਨ ਵਾਲੀਆਂ ਮੁਸ਼ਕਿਲਾਂ ਅਤੇ ਅਰਥਵਿਵਸਥਾ ਅਤੇ ਸਮਾਜ ’ਤੇ ਇਨ੍ਹਾਂ ਦੇ ਪ੍ਰਭਾਵ ਸਬੰਧੀ ਖੋਜ ਨੂੰ ਇੱਕ ਸਾਂਝੀ ਵਰਕਸ਼ਾਪ ਰਾਹੀਂ ਸਾਂਝਾ ਕਰਨ ਲਈ ਸਹਿਮਤ ਹੋਏ

 

8.  ਜਰਮਨੀ ਅਤੇ ਭਾਰਤ ਚਾਹੁੰਦੇ ਹਨ ਕਿ ਡਿਜੀਟਲ ਖੇਤਰ ਵਿੱਚ ਵਪਾਰ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇ ਇਸ ਲਈ ਜਰਮਨੀ ਅਤੇ ਭਾਰਤ ਦੀਆਂ ਡਿਜੀਟਲ ਕੰਪਨੀਆਂ ਇੱਕ ਦੂਜੇ ਦੇਸ਼ ਵਿੱਚ ਮਾਰਕੀਟ ਸਹਿਯੋਗ ਅਤੇ ਦੁਵੱਲੇ ਨਿਵੇਸ਼ ਨੂੰ ਵਧਾਉਣ ਅਤੇ ਆਪਣੇ ਟੈੱਕ ਸਿਸਟਮ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਗੇ

 

9.  ਜਰਮਨੀ ਅਤੇ ਭਾਰਤ ਨੇ ਡਿਜੀਟਲਾਈਜ਼ੇਸ਼ਨ ਦੇ ਖੇਤਰ ਵਿੱਚ-ਸਸ਼ਕਤੀਕਰਨ ਅਤੇ ਆਰਥਿਕ ਪ੍ਰਭਾਵ ਵਧਾਉਣ ਲਈ 30 ਮਈ 2017 ਨੂੰ ਬਰਲਿਨ ਵਿੱਚ ਜਾਰੀ ਹੋਏ ਸਾਂਝੇ ਐਲਾਨਨਾਮੇ ਨੂੰ ਯਾਦ ਕੀਤਾ ਅਤੇ ਇਸ ਡਿਜੀਟਲ ਗੱਲਬਾਤ ਨੂੰ ਹੋਰ ਵਿਸਤ੍ਰਿਤ ਕਰਨ ਬਾਰੇ ਸਹਿਮਤੀ ਪ੍ਰਗਟਾਈ ਦੋਹਾਂ ਧਿਰਾਂ ਨੇ ਭਾਰਤ ਅਤੇ ਜਰਮਨੀ ਦੇ ਵਪਾਰੀਆਂ ਦੀ ਉਸ ਪਹਿਲਕਦਮੀ ਦਾ ਸੁਆਗਤ ਕੀਤਾ ਜਿਸ ਵਿੱਚ ਡਿਜੀਟਲ ਮਾਹਰਾਂ ਦਾ ਗਰੁੱਪ ਸਥਾਪਤ ਕਰਨ ਦੀ ਗੱਲ ਕਹੀ ਗਈ ਹੈ ਇਸ ਗਰੁੱਪ ਵਿੱਚ ਖੋਜ ਸੰਸਥਾਵਾਂ ਅਤੇ ਨਿੱਜੀ ਅਦਾਰਿਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਜੋ ਕਿ ਸਾਂਝੇ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨਗੇ ਅਤੇ ਭਵਿੱਖ ਦੀਆਂ ਨੀਤੀ ਪਹਿਲਕਦਮੀਆਂ ਬਾਰੇ ਸਿਫਾਰਸ਼ ਕਰਨਗੇ ਜਿਸ ’ਤੇ ਦੋਵੇਂ ਧਿਰਾਂ ਵਿਚਾਰ ਕਰਨਗੀਆਂ

 

10.         ਦੋਵੇਂ ਧਿਰਾਂ ਜਰਮਨ ਪਲੇਟਫਾਰਮ ਇੰਡਸਟਰੀਜ਼ 4.0 ਅਤੇ ਉੱਭਰ ਰਹੀ ਸੀਆਈਆਈ ਸਮਾਰਟ ਮੈਨੂਫੈਕਚਰਿੰਗ ਪਲੇਟਫਾਰਮ ਦਰਿਮਆਨ ਸਹਿਯੋਗ ਅਤੇ ਸੂਚਨਾ ਦੇ ਵਟਾਂਦਰੇ ਲਈ ਸਹਿਮਤ ਹੋਈਆਂ ਇਨ੍ਹਾਂ ਵਿੱਚ ਮਿਆਰੀਕਰਨ, ਨੈੱਟਵਰਕ ਸਿਸਟਮਜ਼ ਵਿੱਚ ਆਈਟੀ ਸੁਰੱਖਿਆ, ਟੈਸਟ ਬੈੱਡਜ਼ ਅਤੇ ਇਸਤੇਮਾਲ ਕੇਸ ਅਤੇ ਬਿਜ਼ਨਸ ਮਾਡਲਜ਼, ਅਤੇ ਬੀ2ਬੀ ਪਲੇਟਫਾਰਮ ਅਤੇ ਇੰਡਸਟਰੀ 4.0 ਲਈ ਭਵਿੱਖ ਵਿੱਚ ਡਿਜੀਟਲ ਈਕੋਸਿਸਟਮਜ਼ ਨੂੰ ਆਕਾਰ ਦੇਣ ਵਾਲੇ ਵਿਸ਼ੇ ਸ਼ਾਮਲ ਹਨ ਜਰਮਨ ਅਤੇ ਭਾਰਤ ਵਿੱਚ ਸਟਾਰਟ ਅੱਪ ਈਕੋ ਸਿਸਟਮਜ਼ ਦੀ ਅਹਿਮੀਅਤ ਨੂੰ ਸਮਝਦੇ ਹਨ ਅਤੇ ਉਸ ਪਹਿਲਕਦਮੀ ਦਾ ਸੁਆਗਤ ਕਰਦੇ ਹਨ ਜਿਸ ਰਾਹੀਂ ਉਦਮੀਆਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਪ੍ਰੋਜੈਕਟਾਂ ਨੂੰ ਸਾਂਝਾ ਕਰਨ ਵਿੱਚ ਮਦਦ ਮਿਲਦੀ ਹੈ ਦੋਹਾਂ ਆਗੂਆਂ ਨੇ ਸਟਾਰਟ-ਅੱਪਸ ਸਹਿਯੋਗ ਦੀ ਅਹਿਮੀਅਤ ਨੂੰ ਮਹਿਸੂਸ ਕੀਤਾ ਇਸ ਸਬੰਧ ਵਿੱਚ ਉਨ੍ਹਾਂ ਨੇ ਸਟਾਰਟ ਅੱਪਸ ਲਈ ਬੂਟ ਕੈਂਪਸ ਲਗਾਉਣ ਦੇ ਪ੍ਰਸਤਾਵ ਦਾ ਸੁਆਗਤ ਕੀਤਾ ਜੋ ਕਿ ਇੱਕ ਅਜਿਹਾ ਈਕੋਸਿਸਟਮ ਕਾਇਮ ਕਰਨ ਵਿੱਚ ਸਹਾਈ ਹੋਵੇਗਾ ਅਤੇ ਜੋ ਇਨੋਵੇਸ਼ਨ ਨੂੰ ਉਤਸ਼ਾਹਤ ਕਰੇਗਾ ਅਤੇ ਡਿਜੀਟਲ ਖੇਤਰ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰੇਗਾ

 

11.         ਦੋਹਾਂ ਧਿਰਾਂ ਨੇ ਇੱਕ ਅੰਤਰਰਾਸ਼ਟਰੀ ਫੋਰਮ ਕਾਇਮ ਕਰਨ ਬਾਰੇ ਸਹਿਮਤੀ ਪ੍ਰਗਟਾਈ ਤਾਂ ਕਿ ਜ਼ਿੰਮੇਵਾਰ ਅਤੇ ਮਨੁੱਖ 'ਤੇ ਕੇਂਦਰਿਤ ਵਿਕਾਸ ਯਕੀਨੀ ਬਣ ਸਕੇ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਹੋ ਸਕੇ ਇਸ ਤਰ੍ਹਾਂ ਨਾਲ ਜਰਮਨੀ ਅਤੇ ਭਾਰਤ ਨੇ ਏਆਈ ਵਿੱਚ ਵਿਸ਼ਵ ਭਾਈਵਾਲੀ (ਜੀਪੀਏਆਈ) ਵਿੱਚ ਹਿੱਸਾ ਲੈਣ ਦੇ ਪ੍ਰਸਤਾਵ ਦਾ ਸੁਆਗਤ ਕੀਤਾ

 

12. ਜਰਮਨੀ ਅਤੇ ਭਾਰਤ ਸਾਈਬਰ ਸੁਰੱਖਿਆ ਬਾਰੇ ਸਭ ਤੋਂ ਵਧੀਆ ਸੰਭਾਵਿਤ ਪਹੁੰਚਾਂ ਬਾਰੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਨ ਲਈ ਸਹਿਮਤ ਹੋਏ ਉਹ ਇਸ ਸਬੰਧ ਵਿੱਚ ਸਾਂਝੇ ਸਹਿਯੋਗ ਦੇ ਖੇਤਰਾਂ ਬਾਰੇ ਮਸ਼ੀਨੀ ਤਰੀਕੇ ਲੱਭਣ ਲਈ ਵੀ ਸਹਿਮਤ ਹੋਏ

 

II  ਇਨੋਵੇਸ਼ਨ ਅਤੇ ਗਿਆਨ ਰਾਹੀਂ ਵਪਾਰ ਅਤੇ ਨਿਵੇਸ਼ ਦੀਆਂ ਸੀਮਾਵਾਂ ਦਾ ਵਿਸਤਾਰ ਕਰਨਾ

 

13.         ਲੀਡਰਾਂ ਨੇ ਵਪਾਰ ਅਤੇ ਨਿਵੇਸ਼ ਵਿੱਚ ਵਾਧਾ ਕਰਨ ਦੇ ਆਪਣੇ ਦ੍ਰਿੜ ਇਰਾਦੇ ਨੂੰ ਜਾਹਰ ਕੀਤਾ ਦੋਹਾਂ ਧਿਰਾਂ ਨੇ ਭਾਰਤ ਅਤੇ ਯੂਰਪੀ ਯੂਨੀਅਨ (ਈਯੂ) ਦਰਮਿਆਨ ਇੱਕ ਸੰਤੁਲਤ ਮੁਕਤ ਵਪਾਰ ਸਮਝੌਤੇ ਦੀ ਅਹਿਮੀਅਤ ਦੀ ਪੁਸ਼ਟੀ ਕੀਤੀ ਅਤੇ ਯੂਰਪੀ ਯੂਨੀਅਨ (ਈਯੂ) ਅਤੇ ਭਾਰਤ ਦਰਮਿਆਨ ਦੁਵੱਲੇ ਵਪਾਰ ਅਤੇ ਨਿਵੇਸ਼ ਸਮਝੌਤੇ ਬਾਰੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟਾਈ

 

14. ਦੋਹਾਂ ਧਿਰਾਂ ਨੇ ਇੱਕ ਨਿਯਮ ਅਧਾਰਿਤ ਅੰਤਰਰਾਸ਼ਟਰੀ ਵਪਾਰ ਸਿਸਟਮ ਪ੍ਰਤੀ ਆਪਣੀ ਜ਼ੋਰਦਾਰ ਹਮਾਇਤ ਪ੍ਰਗਟਾਈ ਜਿਸ ਵਿੱਚ ਡਬਲਿਊਟੀਓ ਨੂੰ ਕੇਂਦਰ ਵਿੱਚ ਰੱਖਿਆ ਜਾਵੇਗਾ ਇਸ ਪਿਛੋਕੜ ਵਿੱਚ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਡਬਲਿਊਟੀਓ ਝਗੜਾ ਨਿਪਟਾਰਾ ਸਿਸਟਮ, ਸਹੀ ਢੰਗ ਨਾਲ ਆਪਣਾ ਕੰਮ ਕਰ ਸਕੇ ਅਤੇ ਡਬਲਿਊਟੀਓ ਦੇ ਮੁੱਢਲੇ ਸਿਧਾਂਤਾਂ ਵਿੱਚ ਸਪੈਸ਼ਲ ਅਤੇ ਵੱਖਰੀ ਤਰ੍ਹਾਂ ਦਾ ਵਰਤਾਰਾ, ਸਰਬਸੰਮਤੀ ਅਧਾਰਿਤ ਫੈਸਲਾ ਲੈਣਾ ਅਤੇ ਵਿਕਾਸ ਟੀਚੇ ਨੂੰ ਨੀਵਾਂ ਵਿਖਾਏ ਬਿਨਾ ਉਸ ਵਿੱਚ ਸੁਧਾਰ ਕਰਨਾ ਸ਼ਾਮਲ ਹਨ ਇਸ ਮਕਸਦ ਲਈ ਦੋਵੇਂ ਧਿਰਾਂ ਡਬਲਿਊਟੀਓ ਦੀ ਮੰਤਰੀ ਪੱਧਰ ਦੀ ਅਗਲੀ ਕਾਨਫਰੰਸ ਕਜ਼ਾਕਿਸਤਾਨ ਦੇ ਨੂਰ ਸੁਲਤਾਨ ਵਿੱਚ ਸਫ਼ਲ ਬਣਾਉਣ ਲਈ ਯਤਨ ਕਰਨਗੀਆਂ

 

15.         ਦੋਹਾਂ ਆਗੂਆਂ ਨੇ ਦੁਵੱਲੇ ਨਿਵੇਸ਼ ਵਿੱਚ ਟਿਕਾਊ ਵਿਕਾਸ ਦੀ ਪ੍ਰਸ਼ੰਸਾ ਕੀਤੀ ਉਨ੍ਹਾਂ ਨੇ ਮੇਕ ਇਨ ਇੰਡੀਆ ਮਿੱਤੇਲਸਟੈਂਡ (ਐੱਮਆਈਆਈਐੱਮ) ਪ੍ਰੋਗਰਾਮ ਦੀ ਸਫ਼ਲਤਾ ਦਾ ਸੁਆਗਤ ਕੀਤਾ ਉਨ੍ਹਾਂ ਨੇ 135 ਜਰਮਨ ਮਿੱਤੇਲਸਟੈਂਡ ਅਤੇ ਪਰਿਵਾਰ ਅਧਾਰਿਤ ਕੰਪਨੀਆਂ, ਜਿਨ੍ਹਾਂ ਦਾ ਐਲਾਨਿਆ ਹੋਇਆ ਨਿਵੇਸ਼ 1.2 ਬਿਲੀਅਨ ਯੂਰੋ ਤੋਂ ਜ਼ਿਆਦਾ ਹੈ, ਦਾ ਸੁਆਗਤ ਕੀਤਾ ਉਹ ਇਸ ਗੱਲ ਬਾਰੇ ਵੀ ਸਹਿਮਤ ਹੋਏ ਕਿ ਈਯੂ,, ਈਯੂ ਮੈਂਬਰ ਦੇਸ਼ਾਂ ਅਤੇ ਭਾਰਤ ਦਰਮਿਆਨ ਇੱਕ ਨਿਵੇਸ਼  ਸੁਰੱਖਿਆ ਸਮਝੌਤੇ ਨੂੰ ਜਲਦੀ ਪੂਰਾ ਕੀਤਾ ਜਾਵੇ  ਭਾਰਤ ਨੇ ਜਰਮਨੀ ਨਿਵੇਸ਼ ਦੀ ਨੀਤੀ ਨੂੰ ਮੁੜ ਲਾਗੂ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਇਸ ਫੈਸਲੇ ਵਿੱਚ ਜਰਮਨੀ ਦੀਆਂ ਕੰਪਨੀਆਂ ਵੱਲੋਂ ਭਾਰਤ ਵਿੱਚ ਵੱਡੇ ਨਿਵੇਸ਼ਾਂ ਲਈ ਸਮਰੱਥ ਸਿੱਧੇ ਨਿਵੇਸ਼ਾਂ ਦਾ ਪ੍ਰਬੰਧ ਹੈ ਅਤੇ ਇਸ ਦਾ ਉਦੇਸ਼ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ ਆਗੂਆਂ ਨੇ ਫਾਸਟ ਟਰੈਕ ਢਾਂਚੇ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਜਿਸ ਦੇ ਨਤੀਜੇ ਵਜੋਂ ਮਜ਼ਬੂਤ ਵਪਾਰਕ ਭਰੋਸਾ ਪੈਦਾ ਹੋਇਆ ਹੈ

 

16. ਦੋਹਾਂ ਆਗੂਆਂ ਨੇ ਜਰਮਨ-ਭਾਰਤ ਸਟਾਰਟ ਅੱਪ ਐਕਸਚੇਂਜ ਪ੍ਰੋਗਰਾਮ (ਜੀਆਈਐੱਨਐੱਸਈਪੀ), ਜਿਸ ਵਿੱਚ ਦੋਹਾਂ ਸਟਾਰਟ ਅੱਪ ਈਕੋ ਸਿਸਟਮਜ਼ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਤ ਕਰਨ ਦਾ ਪ੍ਰਬੰਧ ਹੈ, ਦੇ ਸਫ਼ਲ ਕੰਮ ਦਾ ਸੁਆਗਤ ਕੀਤਾ ਉਨ੍ਹਾਂ ਨੇ ਇਸ ਅਹਿਮ ਪਹਿਲਕਦਮੀ ਨੂੰ ਨਵੇਂ ਜੀਆਈਐੱਨਐੱਸਈਪੀ ਪ੍ਰੋਗਰਾਮ ਅਧੀਨ ਜਾਰੀ ਰੱਖਣ ਅਤੇ ਮਜ਼ਬੂਤ ਕਰਨ ਦਾ ਸੁਆਗਤ ਕੀਤਾ ਅਤੇ ਨਾਲ ਹੀ ਇੱਕ ਨਵੇਂ ਜਰਮਨ ਐਕਸੀਲੇਟਰ (ਜੀਏ) ਪ੍ਰੋਗਰਾਮ ਵਿੱਚ ''ਨੈਕਸਟ ਸਟੈਪ ਇੰਡੀਆ'' ਨੂੰ ਲਾਗੂ ਕਰਨ ਦਾ ਸੁਆਗਤ ਕੀਤਾ ਜੋ ਕਿ ਭਾਰਤ ਵਿੱਚ ਪੂਰੇ ਜੀਏ ਪ੍ਰੋਗਰਾਮ ਨੂੰ ਅੱਗੇ ਵਧਾ ਸਕਦਾ ਹੈ

 

17.         ਆਗੂਆਂ ਨੇ ਮੁਹਾਰਤ ਭਰਪੂਰ ਮਨੁੱਖੀ ਸੋਮਿਆਂ ਦੇ ਨਿਪੁੰਨ ਪੂਲ ਦੀ ਅਹਿਮੀਅਤ ਨੂੰ ਪਛਾਣਿਆ ਅਜਿਹਾ ਨੌਜਵਾਨਾਂ ਲਈ ਟਿਕਾਊ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਹੈ ਦੋਹਾਂ ਧਿਰਾਂ ਨੇ ਹੁਨਰਮੰਦ ਕੰਮਕਾਜੀ ਤਾਕਤ ਲਈ ਮੰਗ ਅਤੇ ਕਮੀ ਦਰਮਿਆਨ ਪਾੜੇ ਨੂੰ ਪੂਰਨ ਦੀ ਇੱਛਾ ਪ੍ਰਗਟਾਈ ਇਸ ਸਬੰਧ ਵਿੱਚ ਉਨ੍ਹਾਂ ਨੇ ਚੱਲ ਰਹੀਆਂ ਸਰਗਰਮੀਆਂ ’ਤੇ ਤਸੱਲੀ ਪ੍ਰਗਟਾਈ ਅਤੇ ਅਜਿਹੇ ਖੇਤਰਾਂ ਲਈ ਸਾਂਝੇ ਡੈਕਲੇਰੇਸ਼ਨ ਆਵ੍ ਇੰਟੈਂਟ ਨੂੰ ਮੁੜ ਤੋਂ ਲਾਗੂ ਕਰਨ ਦਾ ਸੁਆਗਤ ਕੀਤਾ ਇਹ ਕਲਸਟਰ ਅਧਾਰਿਤ ਢਾਂਚੇ ਦੀ ਸਥਾਪਨਾ, ਸਿਲੇਬਸ ਦਾ ਵਿਕਾਸ, ਟ੍ਰੇਨਰਾਂ ਦੀ ਟ੍ਰੇਨਿੰਗ ਅਤੇ ਸਾਂਝੇ ਟ੍ਰੇਨਿੰਗ ਅਦਾਰਿਆਂ ਲਈ ਹਮਾਇਤ ’ਤੇ ਅਧਾਰਿਤ ਹੈ ਇਸ ਤੋਂ ਇਲਾਵਾ ਦੋਹਾਂ ਧਿਰਾਂ ਨੇ ਨਵੀਆਂ, ਇਨੋਵੇਟਿਵ ਅਤੇ ਟਿਕਾਊ ਟੈਕਨੋਲੋਜੀਆਂ,  ਜਿਵੇਂ ਕਿ ਅਖੁੱਟ ਊਰਜਾ, -ਮੋਬਿਲਿਟੀ ਅਤੇ ਊਰਜਾ ਨਿਪੁੰਨਤਾ ਲਈ ਕੰਮ ਕਰਨ ਲਈ ਆਪਣੀ ਇੱਛਾ ਪ੍ਰਗਟਾਈ ਅਤੇ ਨਾਲ ਹੀ ਦੋਹਾਂ ਦੇਸ਼ਾਂ ਦੇ ਨਿੱਜੀ ਖੇਤਰ ਨੂੰ ਇਨ੍ਹਾਂ ਯਤਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ

 

18.         ਦੋਹਾਂ ਆਗੂਆਂ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮੈਨੇਜਰ ਟ੍ਰੇਨਿੰਗ ਪ੍ਰੋਗਰਾਮ "ਫਿਟ ਫਾਰ ਪਾਰਟਨਰਸ਼ਿਪ ਵਿਦ ਜਰਮਨੀ" ਲਈ ਸਫ਼ਲ ਸਹਿਯੋਗ ਦੀ ਪ੍ਰਸ਼ੰਸਾ ਕੀਤੀ 800 ਤੋਂ ਵੱਧ ਭਾਰਤੀ ਮੈਨੇਜਰਾਂ ਨੇ ਹੁਣ ਤੱਕ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ ਉਨ੍ਹਾਂ ਨੇ ਇਸ ਪ੍ਰੋਗਰਾਮ ਅਧੀਨ ਸਹਿਯੋਗ ਨੂੰ ਜਾਰੀ ਰੱਖਣ ਦਾ ਸੁਆਗਤ ਕੀਤਾ

 

19.         ਦੋਹਾਂ ਆਗੂਆਂ ਨੇ ਉੱਭਰ ਰਹੀਆਂ ਨਵੀਆਂ ਟੈਕਨੋਲਜੀਆਂ ਨਾਲ ਰਾਸ਼ਟਰੀ ਪਹਿਲਾਂ ਦੇ ਇੱਕ ਹੋਰ ਆਦਾਨ-ਪ੍ਰਦਾਨ ਦਾ ਸੁਆਗਤ ਕੀਤਾ ਇਸ ਤੋਂ ਇਲਾਵਾ ਬਾਲ ਮਜ਼ਦੂਰੀ ਦੇ ਖਾਤਮੇ ਵਿੱਚ ਅੱਗੇ ਵਧਣ ਅਤੇ ਜ਼ਬਰੀ ਮਜ਼ਦੂਰੀ, ਜਿਸ ਵਿੱਚ ਵਿਸ਼ਵ ਸਪਲਾਈ ਲੜੀ ਸ਼ਾਮਲ ਹੈ, ਦਾ ਵੀ ਸੁਆਗਤ ਕੀਤਾ ਉਹ ਬਾਲ ਮਜ਼ਦੂਰੀ ਖ਼ਤਮ ਕਰਨ, ਜਬਰੀ ਮਜ਼ਦੂਰੀ ਅਤੇ ਦੁਨੀਆ ਵਿੱਚ ਆਧੁਨਿਕ ਗੁਲਾਮੀ ਦੀ ਜੀ-20 ਦੀ ਰਣਨੀਤੀ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ ਅਜਿਹਾ ਅਰਜਨਟਾਈਨਾ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਹੋ ਰਿਹਾ ਹੈ

 

20.         ਆਗੂਆਂ ਨੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਵਾਲੇ ਵਪਾਰਕ ਅਦਾਰਿਆਂ ਦੀ ਜ਼ਿੰਮੇਵਾਰੀ ਨੂੰ ਉਭਾਰਨ ਦਾ ਕੰਮ ਕੀਤਾ ਅਤੇ ਇਹ ਗੱਲ ਦੁਹਰਾਈ ਕਿ ਵਪਾਰ ਅਤੇ ਮਨੁੱਖੀ ਅਧਿਕਾਰਾਂ ਬਾਰੇ ਜੀ-20 ਵਾਅਦਿਆਂ ਅਨੁਸਾਰ ਸੰਯੁਕਤ ਰਾਸ਼ਟਰ ਦੇ ਨਿਰਦੇਸ਼ਿਤ ਸਿਧਾਂਤਾਂ 'ਤੇ ਟਿਕਾਊ ਸਪਲਾਈ ਚੇਨ ਕਾਇਮ ਹੋਣੀ ਚਾਹੀਦੀ ਹੈ ਦੋਹਾਂ ਧਿਰਾਂ ਨੇ ਇਸ ਗੱਲ ਨੂੰ ਮੰਨਿਆ ਕਿ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਪੂਰਾ ਕਰਨ ਲਈ ਨਿੱਜੀ ਖੇਤਰ ਵੀ ਯੋਗਦਾਨ ਦੇ ਸਕਦਾ ਹੈ ਅਤੇ ਆਪਣੀ ਇਸ ਇੱਛਾ ਨੂੰ ਦੁਹਰਾਇਆ ਕਿ ਜ਼ਿੰਮੇਵਾਰ ਅਤੇ ਟਿਕਾਊ ਵਪਾਰਕ ਢੰਗਾਂ ਵਿੱਚ ਅਦਾਰਿਆਂ ਨਾਲ ਸਹਿਯੋਗ ਕੀਤਾ ਜਾਵੇ ਦੋਵੇਂ ਧਿਰਾਂ ਇਸ ਗੱਲ ਉੱਤੇ ਸਹਿਮਤ ਹੋਈਆਂ ਕਿ ਮਾਹਰਾਂ ਅਤੇ ਤਜਰਬਿਆਂ ਦੇ ਵਟਾਂਦਰੇ ਵਿੱਚ ਹੋਰ ਵਾਧਾ ਕੀਤਾ ਜਾਵੇ ਤਾਕਿ ਭਾਰਤ ਅਤੇ ਜਰਮਨੀ ਦੀਆਂ ਰਾਸ਼ਟਰੀ ਕਾਰਜ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇ

 

21.         ਉਨ੍ਹਾਂ ਨੇ ਕਿੱਤੇ ਨਾਲ ਸਬੰਧਤ ਬਿਮਾਰੀਆਂ, ਪੁਨਰਵਾਸ ਅਤੇ ਬੀਮਾਸ਼ੁਦਾ ਦਿੱਵਿਆਂਗ ਵਿਅਕਤੀਆਂ ਦੀ ਵੋਕੇਸ਼ਨਲ ਟ੍ਰੇਨਿੰਗ ਲਈ ਜਰਮਨ ਸਮਾਜਿਕ ਦੁਰਘਟਨਾ ਬੀਮਾ (ਡੀਜੀਯੂਵੀ), ਮੁਲਾਜ਼ਮ ਰਾਜ ਬੀਮਾ ਨਿਗਮ ਅਤੇ ਡਾਇਰੈਕਟਰ ਜਨਰਲ (ਰੋਜ਼ਗਾਰ) ਵੱਲੋਂ ਭਾਰਤ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਧੀਨ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤਾਂ ਦਾ ਸੁਆਗਤ ਕੀਤਾ ਇਸ ਨਾਲ ਬੀਮਾਸ਼ੁਦਾ ਦਿੱਵਿਆਂਗ ਵਿਅਕਤੀਆਂ ਦੇ ਸਮਰੱਥਾ ਵਿਕਾਸ ਵਿੱਚ ਮਦਦ ਮਿਲੇਗੀ ਅਤੇ ਇਸ ਤੋਂ ਇਲਾਵਾ ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਬਚਾਅ, ਪਤਾ ਲਗਾਉਣ ਅਤੇ ਇਲਾਜ ਵਿੱਚ ਵੀ ਮਦਦ ਮਿਲੇਗੀ

 

22.         ਦੋਹਾਂ ਆਗੂਆਂ ਨੇ ਟੈਕਸੇਸ਼ਨ ਦੇ ਖੇਤਰ ਵਿੱਚ ਡਿਜੀਟਾਈਜ਼ੇਸ਼ਨ ਨਾਲ ਉੱਭਰ ਰਹੀਆਂ ਟੈਕਸ ਚੁਣੌਤੀਆਂ ਨਾਲ ਨਜਿੱਠਣ ਦੇ ਕੰਮ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ ਅਤੇ ਨਾਲ ਹੀ ਜੀ-20 ਦੁਆਰਾ ਖਾਹਿਸ਼ੀ ਕਾਰਜ ਪ੍ਰੋਗਰਾਮ ਜਿਸ ਵਿੱਚ ਕਿ ਦੋ-ਥੰਮਾਂ ਦਾ ਸਮਾਵੇਸ਼ ਹੁੰਦਾ ਹੈ, ਜੋ ਬੇਸ ਈਰੋਜ਼ਨ ਅਤੇ ਮੁਨਾਫਿਆਂ ਦੇ ਸਮਾਵੇਸ਼ੀ ਫਰੇਮਵਰਕ ਦੁਆਰਾ ਵਿਕਸਿਤ ਕੀਤਾ ਗਿਆ ਹੈ  ਅਤੇ ਜਿਸ ਨੂੰ 2020 ਤੱਕ ਇੱਕ ਰਿਪੋਰਟ ਨਾਲ ਅੰਤਿਮ ਰੂਪ ਦਿੱਤਾ ਜਾਵੇਗਾ, ਦਾ ਸੁਆਗਤ ਕੀਤਾ ਜਰਮਨੀ ਅਤੇ ਭਾਰਤ ਨੇ ਦੋਵੇਂ ਥੰਮ੍ਹਾਂ 1 ਅਤੇ 2 ਉੱਤੇ ਸਮੇਂ ਸਿਰ, ਸਰਬ ਸਹਿਮਤੀ-ਅਧਾਰਿਤ ਸਮਾਧਾਨ 'ਤੇ ਪਹੁੰਚਣ ਲਈ ਆਪਣੀ ਸਾਂਝੀ ਇੱਛਾ 'ਤੇ ਜ਼ੋਰ ਦਿੱਤਾ ਜੋ ਸਾਰੇ ਕਾਰੋਬਾਰਾਂ ਲਈ ਬਿਹਤਰ ਸਾਬਤ ਹੋਵੇਗਾ

 

23.         ਦੋਹਾਂ ਆਗੂਆਂ ਨੇ ਭਾਰਤ-ਜਰਮਨ ਵਿੱਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਗੱਲਬਾਤ ਮੁੜ ਸ਼ੁਰੂ ਹੋਣ ਦਾ ਸੁਆਗਤ ਕੀਤਾ ਇਹ ਗੱਲਬਾਤ ਸਾਂਝੇ ਆਰਥਿਕ ਹਿਤਾਂ ਲਈ ਸੂਚਨਾ ਦੇ ਵਟਾਂਦਰੇ ਅਤੇ ਆਪਸੀ ਆਰਥਿਕ ਹਿਤਾਂ ’ਤੇ ਚਰਚਾ ਲਈ ਇੱਕ ਫੋਰਮ ਪ੍ਰਦਾਨ ਕਰਦੀ ਹੈ ਇਸ ਸਾਲ ਦੇ ਵਿਚਾਰ ਚਰਚਾ ਪ੍ਰੋਗਰਾਮ ਵਿੱਚ ਜੋ ਮੁੱਖ ਮੁੱਦੇ ਸਨ ਉਨ੍ਹਾਂ ਵਿੱਚ ਵਿੱਤੀ ਅਤੇ ਬੀਮਾ ਖੇਤਰ ’ਤੇ ਵਿਚਾਰ ਤੋਂ ਇਲਾਵਾ ਡਿਜੀਟਾਈਜ਼ੇਸ਼ਨ ਤੋਂ ਪੈਦਾ ਹੋਈਆਂ ਟੈਕਸ ਚੁਣੌਤੀਆਂ ਸ਼ਾਮਲ ਸਨ

 

24.         ਟ੍ਰਾਂਸਪੋਰਟ ਦੇ ਖੇਤਰ ਵਿੱਚ ਦੋਹਾਂ ਆਗੂਆਂ ਨੇ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਸਾਂਝੇ ਇੰਟੈਂਟ ਐਲਾਨਨਾਮੇ ’ਤੇ ਹੋਏ ਦਸਤਖਤਾਂ ਨੂੰ ਨੋਟ ਕੀਤਾ ਇਸ ਨਾਲ ਸੂਚਨਾ ਦਾ ਆਦਾਨ-ਪ੍ਰਦਾਨ ਹੋ ਸਕੇਗਾ ਅਤੇ ਤਕਨੀਕੀ ਅਤੇ ਗੈਰ ਤਕਨੀਕੀ ਟ੍ਰੇਨਿੰਗ ਵਿੱਚ ਸਹਿਯੋਗ ਹੋ ਸਕੇਗਾ ਉਨ੍ਹਾਂ ਨੇ ਸਬੰਧਤ ਵਪਾਰਕ ਅਦਾਰਿਆਂ ਨੂੰ ਵਪਾਰਕ ਹਵਾਬਾਜ਼ੀ ਦੇ ਖੇਤਰ ਵਿੱਚ ਭਾਰਤ ਨਾਲ ਸਾਂਝੇ ਵਿਕਾਸ ਲਈ ਕੰਮ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਿਸ ਵਿੱਚ ਗਿਆਨ ਅਤੇ ਟੈਕਨੋਲੋਜੀ ਟਰਾਂਸਫਰ ਵੀ ਸ਼ਾਮਲ ਹੈ

 

25.         ਭਾਰਤ ਅਤੇ ਜਰਮਨੀ ਦਾ ਰੇਲਵੇ ਵਿੱਚ ਸਹਿਯੋਗ ਦਾ ਇੱਕ ਲੰਬਾ ਅਤੇ ਸਫ਼ਲ ਇਤਿਹਾਸ ਹੈ ਦੋਹਾਂ ਆਗੂਆਂ ਨੇ ਉਨ੍ਹਾਂ ਲਾਭਾਂ ਦੀ ਪ੍ਰਸ਼ੰਸਾ ਕੀਤੀ ਜੋ ਕਿ ਪਿਛਲੇ ਸਾਲਾਂ ਵਿੱਚ ਰੇਲਵੇ ਪ੍ਰੋਫੈਸ਼ਨਲਾਂ ਦੀ ਟ੍ਰੇਨਿੰਗ ਅਤੇ ਰੇਲਵੇ ਸੁਰੱਖਿਆ, ਹਾਈ-ਸਪੀਡ ਅਤੇ ਸੈਮੀ ਹਾਈ-ਸਪੀਡ ਗੱਡੀਆਂ ਦੇ ਖੇਤਰ ਵਿੱਚ ਤਕਨੀਕੀ ਸੂਚਨਾ ਦੇ ਆਦਾਨ-ਪ੍ਰਦਾਨ ਤੋਂ ਹੋਏ ਹਨ ਅਤੇ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅਤੇ ਇਨ੍ਹਾਂ ਵਿੱਚ ਹੋਰ ਵਾਧਾ ਕੀਤਾ ਜਾ ਸਕੇਗਾ ਦੋਹਾਂ ਆਗੂਆਂ ਨੇ ਦੋਹਾਂ ਧਿਰਾਂ ਦੇ ਇਸ ਇਰਾਦੇ ’ਤੇ ਤਸੱਲੀ ਪ੍ਰਗਟਾਈ ਕਿ ਭਵਿੱਖ ਲਈ ਇੱਕ ਸਾਂਝੀ ਸੂਝ-ਬੂਝ ਭਾਰਤ ਵਿੱਚ ਹਾਈ-ਸਪੀਡ ਅਤੇ ਸੈਮੀ ਹਾਈ-ਸਪੀਡ ਰੇਲ ਪ੍ਰੋਜੈਕਟਾਂ ਲਈ ਅਪਣਾਈ ਜਾਣੀ ਚਾਹੀਦੀ ਹੈ

 

26.         ਦੋਹਾਂ ਧਿਰਾਂ ਨੇ ਕੁਆਲਟੀ ਢਾਂਚੇ ਬਾਰੇ ਭਾਰਤ-ਜਰਮਨ ਵਰਕਿੰਗ ਗਰੁੱਪ ਵਿੱਚ ਨਜ਼ਦੀਕੀ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਇਹ ਸਹਿਯੋਗ ਆਈਜੀਸੀ 2013 ਵਿੱਚ ਸਾਂਝੇ ਡੈਕਲੇਰੇਸ਼ਨ ਆਵ੍ ਇੰਟੈਂਟ ’ਤੇ ਅਧਾਰਿਤ ਹੈ ਦੋਹਾਂ ਸਰਕਾਰਾਂ ਨੇ ਦੁਵੱਲੇ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ ਢਾਂਚੇ ਅਧੀਨ ਆਪਣੇ ਵਾਅਦੇ ਨੂੰ ਦੁਹਰਾਇਆ ਅਤੇ ਨਾਲ ਹੀ ਬੀਐੱਮਡਬਲਿਊਆਈ ਦੀ ਇੱਛਾ ਅਨੁਸਾਰ 2020 ਤੋਂ ਬਾਅਦ ਵੀ ਵਰਕਿੰਗ ਗਰੁੱਪ ਦੀ ਹਮਾਇਤ ਗਲੋਬਲ ਪ੍ਰੋਜੈਕਟ ਕੁਆਲਟੀ ਇਨਫਰਾਸਟ੍ਰਕਚਰ (ਜੀਪੀਕਿਊਆਈ) ਵੱਲੋਂ ਕਰਨ ਦੇ ਵਾਅਦੇ ਨੂੰ ਦੁਹਰਾਇਆ

 

27.         ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਦਰਮਿਆਨ ਮੌਜੂਦਾ ਪੁਲਾੜ ਸਹਿਯੋਗ ’ਤੇ ਤਸੱਲੀ ਪ੍ਰਗਟਾਈ ਅਤੇ ਇਸ ਨੂੰ ਹੋਰ ਖੇਤਰਾਂ, ਜਿਵੇਂ ਕਿ ਜ਼ਮੀਨ ਦਾ ਨਿਰੀਖਣ ਅਤੇ ਆਪਦਾ ਪ੍ਰਬੰਧਨ ਤੱਕ ਵਧਾਉਣ ਦੀ ਸੰਭਾਵਨਾ ਦਾ ਸੁਆਗਤ ਕੀਤਾ ਉਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਜਰਮਨ ਐਰੋਸਪੇਸ ਸੈਂਟਰ (ਡੀਐੱਲਆਰ) ਦਰਮਿਆਨ ਅਮਲੇ ਦੇ ਵਟਾਂਦਰੇ ਬਾਰੇ ਸਮਝੌਤੇ ’ਤੇ ਹੋਏ ਦਸਤਖਤਾਂ ਦਾ ਸੁਆਗਤ ਕੀਤਾ

 

28.         ਆਪਦਾ ਅਨੁਕੂਲ ਬੁਨਿਆਦੀ ਢਾਂਚੇ (ਸੀਡੀਆਰਆਈ) ਬਾਰੇ ਕੁਲੀਸ਼ਨ, ਜੋ ਕਿ ਰਾਸ਼ਟਰੀ ਸਰਕਾਰਾਂ, ਸੰਯੁਕਤ ਰਾਸ਼ਟਰ ਏਜੰਸੀਆਂ, ਪ੍ਰੋਗਰਾਮਾਂ, ਬਹੁ-ਉਦੇਸ਼ੀ ਵਿਕਾਸ ਬੈਂਕਾਂ ਅਤੇ ਵਿੱਤੀ ਢਾਂਚੇ, ਨਿੱਜੀ ਖੇਤਰ, ਵਿੱਦਿਅਕ ਅਤੇ ਗਿਆਨ ਦੀਆਂ ਸੰਸਥਾਵਾਂ ਦਰਮਿਆਨ ਇੱਕ ਵਿਸ਼ਵ ਪੱਧਰੀ ਭਾਈਵਾਲੀ ਹੈ, ਜਿਸ ਦਾ ਉਦੇਸ਼ ਸਿਸਟਮ ਅਤੇ ਢਾਂਚੇ ਨੂੰ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਅਨੁਸਾਰ, ਜਿਸ ਵਿੱਚ ਪੈਰਿਸ ਮੌਸਮ ਸਮਝੌਤਾ ਅਤੇ ਸੈਂਡਈ ਆਪਦਾ ਰਿਸਕ ਨੂੰ ਘਟਾਉਣ ਦਾ ਸਮਝੌਤਾ ਸ਼ਾਮਲ ਹੈ, ਦਾ ਸੁਆਗਤ ਕੀਤਾ ਜਰਮਨੀ ਨੇ ਸੀਡੀਆਰਆਈ ਪ੍ਰਤੀ ਆਪਣੀ ਹਮਾਇਤ ਪ੍ਰਗਟਾਈ ਅਤੇ ਨਾਲ ਹੀ ਸੀਡੀਆਰਆਈ ਵਿੱਚ ਰਸਮੀ ਤੌਰ ਤੇ ਸ਼ਾਮਲ ਹੋਣ ਅਤੇ ਭਾਰਤ ਅਤੇ ਹੋਰ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਆਪਦਾ ਅਨੁਕੂਲ ਟਿਕਾਊ ਬੁਨਿਆਦੀ ਢਾਂਚਾ ਨਿਵੇਸ਼ ਲਈ ਕੰਮ ਕਰਨ ਦਾ ਐਲਾਨ ਕੀਤਾ

 

III.                   ਜਲਵਾਯੂ ਅਤੇ ਟਿਕਾਊ ਵਿਕਾਸ ਲਈ ਕਾਰਵਾਈ ਕਰਨਾ

 

29.         ਦੋਵਾਂ ਨੇਤਾਵਾਂ ਨੇ ਪ੍ਰਿਥਵੀ ਦੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਦੀ ਸਮੱਸਿਆ ਨੂੰ ਘਟਾਉਣ ਲਈ ਆਪਣੀ ਸਾਂਝੀ ਜ਼ਿੰਮੇਵਾਰੀ ਨੂੰ ਸਵੀਕਾਰਦਿਆਂ ਅਖੁੱਟ ਊਰਜਾ ਨੂੰ ਵਧਾਉਣ ਅਤੇ ਊਰਜਾ ਦੀ ਕੁਸ਼ਲਤਾ ਨੂੰ ਵਧਾਉਣ ਦੇ ਨਾਲ-ਨਾਲ ਆਪਣੇ ਕਾਰਬਨ ਫੁਟਪ੍ਰਿੰਟ ਨੂੰ ਘਟਾਉਂਣ 'ਤੇ ਸਹਿਮਤੀ ਪ੍ਰਗਟਾਈ ਦੋਵਾਂ ਦੇਸ਼ਾਂ ਲਈ, ਸਥਿਰ ਵਿਕਾਸ ਟੀਚਾ ਅਤੇ ਪੈਰਿਸ ਸਮਝੌਤਾ ਉਨ੍ਹਾਂ ਦੇ ਸਹਿਯੋਗ ਵਿੱਚ ਮਾਰਗ ਦਰਸ਼ਣ ਵਜੋਂ ਕੰਮ ਕਰਦੇ ਹਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਜਰਮਨੀ ਵਿੱਚ ਸਫ਼ਲ ਊਰਜਾ ਅਤੇ ਆਵਾਜਾਈ ਤਬਦੀਲੀ ਲਈ ਦੋਵਾਂ ਦੇਸ਼ਾਂ ਨੂੰ ਇੱਕ ਦੂਜੇ ਤੋਂ ਮਿਲ ਕੇ ਸਿੱਖਣ ਦੀ ਅਤੇ ਜਲਵਾਯੂ ਸੁਰੱਖਿਆ ਦੀ ਆਰਥਿਕ ਸਮਰੱਥਾ ਦਾ ਲਾਭ ਉਠਾਉਣ ਦੀ ਲੋੜ ਹੈ

 

30.         ਦੋਵਾਂ ਨੇਤਾਵਾਂ ਨੇ ਜਲਵਾਯੂ ਨੂੰ ਲੈ ਕੇ ਕਾਰਵਾਈ ਦੇ ਮੌਜੂਦਾ ਨਾਕਾਫੀ ਪੱਧਰ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਸਾਰੇ ਦੇਸ਼ਾਂ ਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਜਰਮਨੀ ਅਤੇ ਭਾਰਤ ਵੱਖੋ ਵੱਖਰੇ ਰਾਸ਼ਟਰੀ ਹਾਲਾਤਾਂ ਦੇ ਮੱਦੇਨਜ਼ਰ ਇਕੁਇਟੀ ਅਤੇ ਆਮ ਪਰੰਤੂ ਵਿਭਿੰਨ ਜ਼ਿੰਮੇਵਾਰੀਆਂ ਅਤੇ ਸਬੰਧਿਤ ਸਮਰੱਥਾਵਾਂ ਦੇ ਸਿਧਾਂਤਾਂ ਦੇ ਅਧਾਰ ਤੇ ਜਲਵਾਯੂ ਦੀਆਂ ਕਾਰਵਾਈਆਂ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹਨ ਅਤੇ ਪੈਰਿਸ ਵਿੱਚ ਸਹਿਮਤ ਹੋਏ ਆਪਣੇ-ਆਪਣੇ ਐੱਨਡੀਸੀ ਨੂੰ ਹੋਰ ਵਿਕਸਿਤ ਕਰਨ ਲਈ ਕੰਮ ਕਰਨ ਲਈ ਸਹਿਮਤ ਹਨ ਇਸੇ ਭਾਵਨਾ ਨਾਲ ਯੂਰਪੀ ਯੂਨੀਅਨ ਅਤੇ ਭਾਰਤ ਦੇ ਹਿੱਸੇ ਵਜੋਂ, ਜਰਮਨੀ, ਪੈਰਿਸ ਸਮਝੌਤੇ ਦੇ ਆਰਟੀਕਲ 2 ਨੂੰ ਧਿਆਨ ਵਿੱਚ ਰੱਖਦਿਆਂ, ਦੀਰਘਕਾਲੀ ਗ੍ਰੀਨ ਹਾਊਸ ਗੈਸ ਨਿਕਾਸ, ਵਿਕਾਸ ਦੀਆਂ ਰਣਨੀਤੀਆਂ ਤਿਆਰ ਕਰਨ ਅਤੇ ਸੰਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਆਈਪੀਸੀਸੀ ਦੀਆਂ ਤਾਜ਼ਾ ਖੋਜਾਂ ਨੂੰ ਇਕੁਇਟੀ ਦੇ ਅਧਾਰ 'ਤੇ, ਆਮ ਪਰ ਵਿਭਿੰਨ ਜ਼ਿੰਮੇਵਾਰੀਆਂ ਅਤੇ ਸਬੰਧਿਤ ਸਮਰੱਥਾਵਾਂ, ਵੱਖ-ਵੱਖ ਕੌਮੀ ਸਥਿਤੀਆਂ ਦੀ ਰੌਸ਼ਨੀ ਵਿੱਚ ਅਤੇ ਟਿਕਾਊ ਵਿਕਾਸ ਅਤੇ ਗਰੀਬੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਪ੍ਰਸੰਗ ਵਿੱਚ ਕੰਮ ਕਰਦਾ ਹੈ

31.         ਭਾਰਤ ਅਤੇ ਜਰਮਨੀ ਨੇ ਗ੍ਰੀਨ ਕਲਾਈਮੇਟ ਫੰਡ ਦੀ ਸਫ਼ਲਤਾਪੂਰਵਕ ਮੁੜ ਪੂਰਤੀ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਵਿਕਸਿਤ ਦੇਸ਼ਾਂ ਅਤੇ ਦੂਜੇ ਦੇਸ਼ਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਯੋਗਦਾਨਾਂ ਨੂੰ ਵਧਾਉਣ ਜਾਂ ਪਹਿਲੀ ਵਾਰ ਗ੍ਰੀਨ ਕਲਾਈਮੇਟ ਫੰਡ ਵਿੱਚ ਯੋਗਦਾਨ ਪਾਉਣ ਲਈ ਪੈਰਿਸ ਸਮਝੌਤੇ ਅਤੇ ਯੂਐੱਨਐੱਫਸੀਸੀ ਦੇ ਅਧੀਨ ਪ੍ਰਬੰਧਾਂ ਅਨੁਸਾਰ ਇਸ ਦੀ ਪਹਿਲੀ ਮੁੜ ਪੂਰਤੀ ਅਵਧੀ ਦੌਰਾਨ ਇਸ ਵਿੱਚ ਹਿੱਸਾ ਪਾਉਣ  ਦੋਵਾਂ ਨੇਤਾਵਾਂ ਨੇ ਇੱਕ ਸਫ਼ਲ ਸੀਓਪੀ 25 ਪ੍ਰਤੀ ਸਾਰੇ ਭਾਈਵਾਲਾਂ ਨਾਲ ਉਸਾਰੂ ਢੰਗ ਨਾਲ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਵਿੱਚ ਬਜ਼ਾਰਾਂ ਦੇ ਢਾਂਚੇ ਦੇ ਸਪਸ਼ਟ ਨਿਯਮਾਂ ਨੂੰ ਅਪਣਾਉਣਾ ਸ਼ਾਮਲ ਹੈ, ਜੋ ਕਿ ਵਾਤਾਵਰਨ ਦੀ ਅਖੰਡਤਾ ਨੂੰ ਕਾਇਮ ਰੱਖਦੇ ਹਨ, ਅਤੇ ਟਿਕਾਊ ਵਿਕਾਸ ਦੀ ਰੱਖਿਆ ਕਰਦੇ ਹਨ

 

32.         ਭਾਰਤ ਅਤੇ ਜਰਮਨੀ 60 ਸਾਲਾਂ ਤੋਂ ਅਧਿਕ ਲੰਬੇ ਸਮੇਂ ਲਈ ਸਫ਼ਲ ਵਿਕਾਸ ਸਹਿਯੋਗੀ ਹਨ ਨੇਤਾਵਾਂ ਨੇ ਊਰਜਾ, ਟਿਕਾਊ ਅਤੇ ਵਾਤਾਵਰਨ ਅਨੁਕੂਲ ਸ਼ਹਿਰੀ ਵਿਕਾਸ ਅਤੇ ਆਵਾਜਾਈ, ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੇ ਟਿਕਾਊ ਪ੍ਰਬੰਧਨ ਅਤੇ ਜੈਵ ਵਿਭਿੰਨਤਾ ਦੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਨੂੰ ਹੋਣ ਵਾਲੇ ਆਪਸੀ ਲਾਭ ਦੀ ਸ਼ਲਾਘਾ ਕੀਤੀ

 

33.         ਦੋਹਾਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਘੱਟ-ਕਾਰਬਨ ਅਤੇ ਟਿਕਾਊ ਗਤੀਸ਼ੀਲਤਾ ਦਾ ਸਮਾਧਾਨ ਮੁਹੱਈਆ ਕਰਵਾਇਆ ਜਾਵੇ, ਜੋ ਸਾਡੇ ਸਮੇਂ ਦੇ ਸਾਰੇ ਨਾਗਰਿਕਾਂ ਦੀਆਂ ਜ਼ਰੂਰਤਾਂ, ਉੱਭਰ ਰਹੀਆਂ ਅਤੇ ਉਦਯੋਗਿਕ ਅਰਥਵਿਵਸਥਾਵਾਂ ਦੋਹਾਂ ਲਈ ਸਾਡੇ ਸਮੇਂ ਦੀ ਇੱਕ ਪ੍ਰਮੁੱਖ ਚੁਣੌਤੀ ਹੈ ਜਰਮਨੀ ਅਤੇ ਭਾਰਤ ਦੋਹਾਂ ਨੇ ਕਈ ਰਾਸ਼ਟਰੀ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਜ਼ਰੀਏ ਉਪਭੋਗਤਾ ਦੇ ਅਨੁਕੂਲ ਅਤੇ ਵਾਤਾਵਰਨ ਦੀ ਦ੍ਰਿਸ਼ਟੀ ਤੋਂ ਟਿਕਾਊ ਗਤੀਸ਼ੀਲਤਾ ਦੇਣ ਵਾਲੀਆਂ ਯੋਜਨਾਵਾਂ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਦੋਹਾਂ ਧਿਰਾਂ ਨੇ ਘੱਟ-ਕਾਰਬਨ ਗਤੀਸ਼ੀਲਤਾ ਦੇ ਹੱਲ 'ਤੇ ਸਹਿਯੋਗ ਵਧਾਉਣ' ਤੇ ਸਹਿਮਤੀ ਪ੍ਰਗਟਾਈ ਅਤੇ ਗ੍ਰੀਨ ਅਰਬਨ ਮੋਬਿਲਿਟੀ 'ਤੇ ਭਾਰਤ-ਜਰਮਨ ਭਾਈਵਾਲੀ 'ਤੇ ਇਰਾਦੇ ਦੇ ਨਵੇਂ ਸੰਯੁਕਤ ਐਲਾਨਨਾਮੇ 'ਤੇ ਹਸਤਾਖ਼ਰ ਕਰਨ ਦਾ ਸੁਆਗਤ ਕੀਤਾ, ਜਿਸ ਵਿੱਚ ਜਰਮਨ ਪੱਖ ਨੇ 1 ਅਰਬ ਯੂਰੋ ਦਾ ਅਤਿਰਿਕਤ ਰਿਆਇਤੀ ਵਿੱਤ ਮੁਹੱਈਆ ਕਰਵਾਉਣ ਲਈ ਤਤਪਰਤਾ ਦਿਖਾਈ, ਗ੍ਰੀਨ ਸ਼ਹਿਰੀ ਗਤੀਸ਼ੀਲਤਾ ਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੇ ਸੁਧਾਰ ਦੇ ਸਮਰਥਨ ਅਤੇ ਰਾਸ਼ਟਰੀ, ਰਾਜ ਅਤੇ ਸਥਾਨਕ ਅਦਾਰਿਆਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤੀ ਸ਼ਹਿਰਾਂ ਵਿੱਚ ਟਿਕਾਊ, ਸਮਾਵੇਸ਼ੀ ਅਤੇ ਸਮਾਰਟ ਗਤੀਸ਼ੀਲਤਾ ਸਮਾਧਾਨਾਂ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਲਈ ਸਹਿਮਤੀ ਜ਼ਾਹਰ ਕੀਤੀ ਇਸ ਤੋਂ ਇਲਾਵਾ, ਦੋਹਾਂ ਨੇਤਾਵਾਂ ਨੇ ਸੁਆਗਤ ਕੀਤਾ ਕਿ -ਮੋਬਿਲਿਟੀ ਵਿੱਚ  ਸਹਿਯੋਗ ਦੇ ਇੱਕ ਮਹੱਤਵਪੂਰਨ ਖੇਤਰ ਦੀ ਕਲਪਨਾ ਕੀਤੀ ਜਾ ਰਹੀ ਹੈ, ਜਿਸ ਵਿੱਚ ਆਟੋਮੋਟਿਵ ’ਤੇ ਪਹਿਲਾਂ ਤੋਂ ਸਥਾਪਤ ਜੁਆਇੰਟ ਵਰਕਿੰਗ ਸਮੂਹ ਅਧੀਨ ਕੰਮ ਕਰਨਾ ਸ਼ਾਮਲ ਹੈ

 

34.         ਪੈਰਿਸ ਸਮਝੌਤੇ ਦੇ ਲੰਮੇ ਸਮੇਂ ਦੇ ਟੀਚਿਆਂ ਅਤੇ 2030 ਵਿੱਚ ਐੱਸਡੀਜੀ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਸਫ਼ਲ ਗਲੋਬਲ ਊਰਜਾ ਸੰਕ੍ਰਮਣ ਲਈ ਦੋਵਾਂ ਦੇਸ਼ਾਂ ਦੇ ਮਹੱਤਵ ਨੂੰ ਪਛਾਣਦਿਆਂ, ਦੋਹਾਂ ਨੇਤਾਵਾਂ ਨੇ ਇਸ ਖੇਤਰ ਵਿੱਚ ਸਹਿਯੋਗ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਇਸ ਵਿੱਚ ਅਖੁੱਟ ਊਰਜਾ ਅਤੇ ਊਰਜਾ ਕੁਸ਼ਲਤਾ, ਸਮੇਤ ਇੰਡੋ-ਜਰਮਨ ਊਰਜਾ ਫੋਰਮ (ਆਈਜੀਈਐੱਫ), ਇੰਡੋ-ਜਰਮਨ ਵਿਕਾਸ ਸਹਿਕਾਰਤਾ ਅਤੇ ਅੰਤਰਰਾਸ਼ਟਰੀ ਜਲਵਾਯੂ ਪਹਿਲਕਦਮੀ ਦੇ ਤਹਿਤ ਮਹੱਤਵਪੂਰਨ ਅਤੇ ਸਫ਼ਲ ਕਾਰਜ ਸ਼ਾਮਲ ਹਨ

 

35.         ਦੋਵੇਂ ਧਿਰਾਂ ਕੋਲੇ ਸਮੇਤ ਪਥਰਾਟ ਈਂਧਣਾਂ ਦੇ ਟਿਕਾਊ ਵਿਕਲਪ ਦੇ ਰਾਹ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਰੂਪਰੇਖਾ ਤਿਆਰ ਕਰਨ ਲਈ ਵਚਨਬੱਧ ਹਨ ਇੱਕ ਟਿਕਾਊ ਊਰਜਾ ਸੰਕ੍ਰਮਣ ਦਾ ਫੋਰਸ ਵੱਡੇ ਪੱਧਰ 'ਤੇ ਰੁਕਣਯੋਗ, ਅਖੁੱਟ ਊਰਜਾ ਸੋਮਿਆਂ ਦੇ ਗਰਿੱਡ ਏਕੀਕਰਣ' ਤੇ ਕੇਂਦਰਿਤ ਹੋਵੇਗਾ ਹਾਲਾਂਕਿ ਗਰਿੱਡ ਬੁਨਿਆਦੀ ਢਾਂਚੇ, ਊਰਜਾ ਕੁਸ਼ਲਤਾ ਅਤੇ ਮੰਗ ਪੱਖ ਪ੍ਰਬੰਧਨ, ਲਚਕਦਾਰ ਬਿਜਲੀ ਉਤਪਾਦਨ ਦੇ ਨਾਲ-ਨਾਲ ਵੱਡੇ ਪੱਧਰ 'ਤੇ ਸਟੋਰੇਜ ਸਮਾਧਾਨਾਂ ਵਿੱਚ ਵਾਧੇ ’ਤੇ ਕੇਂਦ੍ਰਿਤ  ਹੋਵੇਗਾ ਇਸ ਤੋਂ ਇਲਾਵਾ, ਉਨ੍ਹਾਂ ਨੇ ਮੰਨਿਆ ਕਿ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਦੁਆਰਾ ਖਾਸ ਕਰਕੇ ਸੂਰਜੀ ਟੈਕਨੋਲੋਜੀ, ਪੇਂਡੂ ਖੇਤਰਾਂ ਦੇ ਲੋਕਾਂ, ਖਾਸਕਰ ਔਰਤਾਂ ਦੇ ਜੀਵਨ ਵਿੱਚ ਤਬਦੀਲੀ ਲਿਆ ਸਕਦੀ ਹੈ ਦੋਵੇਂ ਧਿਰਾਂ ਇਸ ਖੇਤਰ ਵਿੱਚ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ, ਖਾਸ ਕਰਕੇ ਬਿਜਲੀਕਰਣ ਲਈ ਸਟੋਰੇਜ ਸੈੱਲ ਅਤੇ ਮਾਈਕਰੋ ਗਰਿੱਡ ਨੂੰ ਅਪਣਾਉਣ ਲਈ ਖੋਜ ਕਰਨ ਵਾਸਤੇ ਸਹਿਮਤ ਹੋ ਗਈਆਂ

36.  ਦੋਹਾਂ ਪੱਖਾਂ ਨੇ 2015 ਵਿੱਚ ਸਥਾਪਿਤ ਸਫ਼ਲ ਇੰਡੋ-ਜਰਮਨ ਸੋਲਰ ਪਾਰਟਨਰਸ਼ਿਪ ਅਤੇ 2013 ਵਿੱਚ ਸਥਾਪਿਤ ਗ੍ਰੀਨ ਐਨਰਜੀ ਕੌਰੀਡੋਰ ’ਤੇ ਸਹਿਯੋਗ ਨੂੰ ਸਵੀਕਾਰ ਕੀਤਾ ਨਾਲ ਹੀ ਸਾਕਾਰਾਤਮਿਕ ਵਿਕਾਸ ਨੂੰ ਬਣਾਏ ਰੱਖਣ ਅਤੇ 2022 ਤੱਕ ਅਖੁੱਟ ਊਰਜਾ ਤੋਂ 175 ਗੀਗਾਵਾਟ ਬਿਜਲੀ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੇ ਖਾਹਸ਼ੀ ਟੀਚਿਆਂ ਨੂੰ ਪ੍ਰਾਪਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਗਈ ਬਾਅਦ ਦੇ ਵਰ੍ਹਿਆਂ ਵਿੱਚ 450 GW ਅਤੇ ਜਰਮਨ ਸਰਕਾਰ ਨੇ 2050 ਤੱਕ ਅਖੁੱਟ ਊਰਜਾ ਤੋਂ ਕੁੱਲ ਬਿਜਲੀ ਉਤਪਾਦਨ ਦਾ 80% ਪ੍ਰਦਾਨ ਕਰਨ ਲਈ, ਦੋਹਾਂ ਨੇਤਾਵਾਂ ਨੇ ਭਾਰਤੀ ਅਤੇ ਜਰਮਨ ਬਿਜਲੀ ਬਜ਼ਾਰਾਂ ਦੇ ਇੱਕ ਜਲਵਾਯੂ-ਅਨੁਕੂਲ ਵਿਕਾਸ ਨੂੰ ਹੁਲਾਰਾ ਦੇਣ ’ਤੇ ਸਹਿਮਤੀ ਪ੍ਰਗਟ ਕੀਤੀ

37.    ਭਾਰਤ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਵਿੱਚ ਸ਼ਾਮਲ ਹੋਣ ਲਈ ਜਰਮਨੀ ਦੀ ਉਤਸੁਕਤਾ ਦਾ ਸੁਆਗਤ ਕੀਤਾ, ਜਿਸਦਾ ਉਦੇਸ਼ ਅੰਤਰਰਾਸ਼ਟਰੀ ਪੱਧਰ ’ਤੇ ਸਥਾਈ ਜਲਵਾਯੂ ਅਨੁਕੂਲ ਅਤੇ ਕੁਸ਼ਲ ਊਰਜਾ ਸਮਾਧਾਨਾਂ ਨੂੰ ਹੁਲਾਰਾ ਦੇਣਾ ਹੈ

38.    ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਮਾਰਕੇਲ ਨੇ ਇੰਡੋ-ਜਰਮਨ ਵਾਤਾਵਰਨ ਫੋਰਮ (IGEnvF) ਦੇ ਮਹੱਤਵ ਦੀ ਪੁਸ਼ਟੀ ਕੀਤੀ, ਜਿਸਨੇ ਫਰਵਰੀ 2019 ਵਿੱਚ ਦਿੱਲੀ ਵਿੱਚ ਆਪਣੀ ਆਖਰੀ ਬੈਠਕ ਕੀਤੀ ਉਨ੍ਹਾਂ ਨੇ ਇਹ ਮੰਨਿਆ ਕਿ ਦੋਹਾਂ ਦੇਸ਼ਾਂ ਦੇ ਸੰਘੀ ਢਾਂਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਜ ਅਤੇ ਨਗਰਪਾਲਿਕਾ ਅਧਿਕਾਰੀਆਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ

39.   ਦੋਹਾਂ ਨੇਤਾਵਾਂ ਨੇ 2019 ਵਿੱਚ ਆਯੋਜਿਤ ਜਲ ਪ੍ਰਬੰਧਨ, ਕਚਰਾ ਪ੍ਰਬੰਧਨ/ਸਰਕੁਲਰ ਅਰਥਵਿਵਸਥਾ ਅਤੇ ਜਲਵਾਯੂ ਪਰਿਵਰਤਨ ਦੇ ਨਾਲ-ਨਾਲ ਜੈਵ ਵਿਵਿਧਤਾ ਵਿੱਚ ਸਹਿਯੋਗ ਲਈ ਸੰਯੁਕਤ ਕਾਰਜ ਸਮੂਹਾਂ ਦੀਆਂ ਬੈਠਕਾਂ ਦਾ ਸੁਆਗਤ ਕੀਤਾ ਨੇਤਾਵਾਂ ਨੇ “ਕਲੋਜ਼ਿੰਗ ਦ ਲੂਪ ਆਵ੍ ਮੈਰਿਨ ਲੀਟਰ ਇਨ ਈਕੋਸਿਸਟਮ” ਪਹਿਲ ਦੀ ਸ਼ੁਰੂਆਤ ਦਾ ਸੁਆਗਤ ਕੀਤਾ ਜੋ ਸਰਕੁਲਰ ਅਰਥਵਿਵਸਥਾ ਦ੍ਰਿਸ਼ਟੀਕੋਣਾਂ ਨੂੰ ਅਪਣਾਉਣ, ਟੈਕਨੋਲੋਜੀ ਅਧਾਰਿਤ ਸਮਾਧਾਨਾਂ ਦਾ ਉਪਯੋਗ ਕਰਨ ਅਤੇ ਸਾਰੇ ਹਿਤਧਾਰਕਾਂ ਦੇ ਨਾਲ ਸਾਂਝੇਦਾਰੀ ਕਰਕੇ ਐੱਸਡੀਜੀ 12 ਨੂੰ ਹਾਸਲ ਕਰਨ ਲਈ ਚੱਲ ਰਹੇ ਪ੍ਰਯਤਨਾਂ ਦਾ ਸਮਰਥਨ ਕਰੇਗੀ ਦੋਹਾਂ ਪੱਖਾਂ  ਨੇ ਮਰੀਨ ਲੀਟਰ ’ਤੇ ਦੋ ਸੰਯੁਕਤ ਘੋਸ਼ਣਾ ਪੱਤਰਾਂ ’ਤੇ ਹਸਤਾਖ਼ਰ ਕਰਨ ਦਾ ਸੁਆਗਤ ਕੀਤਾ

40.   ਦੋਵੇਂ ਪੱਖ ਅੰਤਰਰਾਸ਼ਟਰੀ ਜਲਵਾਯੂ ਪਹਿਲ ਦੇ ਦੁਵੱਲੇ ਢਾਂਚੇ ਦੇ ਤਹਿਤ 35 ਮਿਲਿਅਨ ਯੁਰੋ ਦੇ ਇੱਕ ਹਿੱਸੇ ਨੂੰ ਅਖੁੱਟ ਊਰਜਾ ਲਈ ਗ੍ਰਿਡ ਵਿਸਤਾਰ ਅਤੇ ਭੰਡਾਰਨ ਪ੍ਰਣਾਲੀਆਂ ਲਈ ਅਤੇ ਵਣ ਪਰਿਦ੍ਰਿਸ਼ ਬਹਾਲੀ ਲਈ ਸਮਰਪਿਤ ਕਰਨ ’ਤੇ ਸਹਿਮਤ ਹੋਏ ਵਣ ਪਰਿਦ੍ਰਿਸ਼ ਬਹਾਲੀ ਲਈ ਨਵੇਂ ਮਾਡਲ, ਭਾਰਤ ਦੇ ਬੋਨ ਚੈਲੈਂਜ ਟੀਚੇ ਦੇ ਨਾਲ-ਨਾਲ 33% ਵਣ ਕਵਰ ਪ੍ਰਾਪਤ ਕਰਨ ਨੂੰ ਲੈ ਕੇ ਭਾਰਤ ਦੇ ਟੀਚੇ ਵਿੱਚ ਯੋਗਦਾਨ ਕਰ ਸਕਦੇ ਹਨ ਦੋਹਾਂ ਪੱਖਾਂ ਨੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਜੈਵਿਕ ਵਿਵਿਧਤਾ ਦੀ ਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਯੋਗਦਾਨ ਦੇਣ ਲਈ ਵਣ, ਜਲਵਾਯੂ ਦੀ ਰੱਖਿਆ ਦੀ ਲਈ ਲਾਜ਼ਮੀ ਹੈ

41.    ਦੋਹਾਂ ਨੇਤਾਵਾਂ ਨੇ 2020 ਗਲੋਬਲ ਬਾਇਓਡਾਇਵਰਸਿਟੀ ਫ੍ਰੇਮਵਰਕ ਸਮੇਤ ਜੈਵ ਵਿਵਿਧਤਾ (ਸੀਬੀਡੀ) ਵਾਰਤਾਵਾਂ ’ਤੇ ਕਨਵੈੱਨਸ਼ਨ ਲਈ ਰਣਨੀਤਿਕ ਭਾਗੀਦਾਰਾਂ ਦੇ ਰੂਪ ਵਿੱਚ ਜੈਵ ਵਿਵਿਧਤਾ ਸਹਿਯੋਗ ਨੂੰ ਜਾਰੀ ਰੱਖਣ ਅਤੇ ਅੱਗੇ ਵਧਾਉਣ ਲਈ ਰੁਚੀ ਪ੍ਰਗਟ ਕੀਤੀ ਦੋਹਾਂ ਪੱਖਾਂ ਨੇ ਤਟੀ ਅਤੇ ਸਮੁੰਦਰੀ ਜੈਵ ਵਿਵਿਧਤਾ ਸੁਰੱਖਿਆ, ਪਰਾਗਣਕਾਰੀਆਂ (ਪੋਲੀਨੇਟਰਸ) ਦੀ ਸੁਰੱਖਿਆ, ਹਮਲਾਵਰ ਅਗ੍ਰੈਸਿਵ ਪ੍ਰਜਾਤੀਆਂ ਦੇ ਪ੍ਰਬੰਧਨ, ਵਾਤਾਵਰਨ ਸਬੰਧੀ ਫਿਸਕਲ ਟ੍ਰਾਂਸਫਰ ਅਤੇ ਚਿਕਿਤਸਕ ਪੌਧਿਆਂ ਦੀ ਸੁਰੱਖਿਆ ਅਤੇ ਹੋਰ ਬਹੁ ਉਪਯੋਗੀ ਸਥਾਨਕ ਬਿਮਾਰੀਆਂ ਵਾਲੀਆਂ ਰੁੱਖ ਪ੍ਰਜਾਤੀਆਂ ਦੀ ਸੰਭਾਲ ’ਤੇ ਸਬੰਧਿਤ ਪ੍ਰੋਜੈਕਟਾਂ ਦੇ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ  

42.    ਦੋਹਾਂ ਨੇਤਾਵਾਂ ਨੇ ਮਈ 2017 ਵਿੱਚ ਨਿਰੰਤਰ ਸ਼ਹਿਰੀ ਵਿਕਾਸ ’ਤੇ ਦਸਤਖਤ ਸੰਯੁਕਤ ਐਲਾਨ ਦੇ ਤਹਿਤ ਹਾਸਿਲ ਕੀਤੀ ਗਈ ਪ੍ਰਗਤੀ ’ਤੇ ਸੰਤੋਸ਼ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਸਫ਼ਲ ਸਹਿਯੋਗ ਨੂੰ ਜਾਰੀ ਰੱਖਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਸਮਾਰਟ ਸ਼ਹਿਰਾਂ ਦੇ ਨੈੱਟਵਰਕ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਰਸਮੀ ਰੂਪ ਦੇਣ ਵਾਸਤੇ ਸੰਯੁਕਤ ਘੋਸ਼ਣਾ ਪੱਤਰ ’ਤੇ ਹਸਤਾਖ਼ਰ ਕਰਨ ਦਾ ਸੁਆਗਤ ਕੀਤਾ, ਭਾਰਤ ਨੇ ਜਰਮਨ ਕੰਪਨੀਆਂ ਨੂੰ ਕਿਫ਼ਾਇਤੀ ਆਵਾਸ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਅਤੇ ਭਾਰਤ ਵਿੱਚ ਨਿਰਮਾਣ ਟੈਕਨੋਲੋਜੀ ਸਾਲ 2019-2020 ਦੇ ਪ੍ਰਭਾਵੀ ਲਾਗੂ ਕਰਨ ਵਿੱਚ ਨਵੀਆਂ ਨਿਰਮਾਣ ਟੈਕਨੋਲੋਜੀਆਂ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਸੱਦਾ ਦਿੱਤਾ ਦੋਵੇਂ ਪੱਖ ਜਰਮਨੀ ਦੇ 2020 ਵਿੱਚ ਹੋਣ ਵਾਲੇ ਸ਼ਹਿਰੀ ਵਿਕਾਸ ’ਤੇ ਸੰਯੁਕਤ ਕਾਰਜ ਸਮੂਹ ਦੀ ਅਗਲੀ ਬੈਠਕ ਦਾ ਇੰਤਜ਼ਾਰ ਕਰ ਰਹੇ ਹਨ

43.    ਦੋਹਾਂ ਧਿਰਾਂ ਨੇ 2016 ਵਿੱਚ ਹੈਬਿਟੈਟ III ਸੰਮੇਲਨ ਵਿੱਚ ਨਿਊ ਅਰਬਨ ਏਜੰਡੇ ਵਿੱਚ ਪਹਿਚਾਣ ਕੀਤੇ ਗਏ ਟੀਚਿਆਂ ਦੇ ਪ੍ਰਤੀ ਕੰਮ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ ਦੋਹਾਂ ਨੇਤਾਵਾਂ ਨੇ ਕੋਚੀ, ਕੋਇੰਬਟੂਰ ਅਤੇ ਭੁਵਨੇਸ਼ਵਰ ਸ਼ਹਿਰਾਂ ਵਿੱਚ ਲਾਗੂ ਕੀਤੇ ਜਾ ਰਹੇ ਦੁਵੱਲੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸਹਿਯੋਗ ਨੂੰ ਹੋਰ ਅਧਿਕ ਭਾਰਤੀ ਸ਼ਹਿਰਾਂ ਵਿੱਚ ਵਿਸਤਾਰਿਤ ਕਰਨ ’ਤੇ ਸਹਿਮਤੀ ਵਿਅਕਤ ਕੀਤੀ

44.    ਜਰਮਨੀ ਨੇ ਭਾਰਤੀ ਰਾਜ ਛੱਤੀਸਗੜ੍ਹ ਵੱਲੋਂ ਸਹਿਯੋਗੀ ਜਲਵਾਯੂ ਕਾਰਵਾਈ ’ਤੇ ਸਾਂਝੇਦਾਰੀ ਐਲਾਨ ਦੇ ਸਮਰਥਨ ਦਾ ਸੁਆਗਤ ਕੀਤਾ ਅਤੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਸ਼ਹਿਰਾਂ ਅਤੇ ਸੰਘੀ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ

45.    ਦੋਹਾਂ ਧਿਰਾਂ ਨੇ ਖੇਤੀਬਾੜੀ, ਖਾਦ ਉਦਯੋਗ ਅਤੇ ਉਪਭੋਗਤਾ ਸੰਭਾਲ ’ਤੇ ਸੰਯੁਕਤ ਕਾਰਜ ਸਮੂਹ ਦੀ ਰਚਨਾਤਮਕ ਭੂਮਿਕਾ ’ਤੇ ਪ੍ਰਕਾਸ਼ ਪਾਇਆ, ਜਿਸ ਨੇ ਦਿੱਲੀ ਵਿੱਚ ਮਾਰਚ 2019 ਵਿੱਚ ਇਸ ਦੀ ਆਖਰੀ ਬੈਠਕ ਕੀਤੀ ਉਨ੍ਹਾਂ ਨੇ ਖੁਰਾਕ ਸੁਰੱਖਿਆ, ਖੇਤੀਬਾੜੀ ਸਿਖਲਾਈ ਅਤੇ ਹੁਨਰ ਵਿਕਾਸ, ਕਟਾਈ ਦੇ ਬਾਅਦ ਪ੍ਰਬੰਧਨ ਅਤੇ ਖੇਤੀਬਾੜੀ ਲੋਜਿਸਟਿਕਸ ਦੇ ਖੇਤਰ ਵਿੱਚ ਮੌਜੂਦਾ ਸਹਿਮਤੀ ਪੱਤਰਾਂ ਤੋਂ ਨਿਕਲਣ ਵਾਲੇ ਠੋਸ ਪ੍ਰੋਜੈਕਟਾਂ ਦੇ ਬਾਰੇ ਵਿੱਚ ਸੰਤੋਸ਼ ਪ੍ਰਗਟ ਕੀਤਾ

46.   ਦੋਹਾਂ ਧਿਰਾਂ ਨੇ ਖੇਤੀਬਾੜੀ ਅਤੇ ਪਸ਼ੂਪਾਲਣ ਦੇ ਨਾਲ-ਨਾਲ ਫੂਡ ਪ੍ਰੋਸੈੱਸਿੰਗ ਅਤੇ ਸਪਲਾਈ ਲੜੀ ਪ੍ਰਬੰਧਨ ਵਿੱਚ ਟੈਕਨੋਲੋਜੀ ਸਹਿਯੋਗ ਦੇ ਖੇਤਰ ਵਿੱਚ ਭਾਰਤ ਵਿੱਚ ਜਰਮਨ ਕੰਪਨੀਆਂ ਦੇ ਅਵਸਰਾਂ ’ਤੇ ਪ੍ਰਕਾਸ਼ ਪਾਇਆ ਉਨ੍ਹਾਂ ਨੇ 2019 ਦੇ ਅੰਤ ਵਿੱਚ ਨਵੀਂ ਦਿੱਲੀ ਵਿੱਚ ਕਟਾਈ ਤੋਂ ਬਾਅਦ ਦੇ ਫ਼ਸਲ ਪ੍ਰਬੰਧਨ ਅਤੇ ਖੇਤੀਬਾੜੀ ਲੋਜਿਸਟਿਕਸ ’ਤੇ ਇੱਕ ਕਾਰਜਸ਼ਾਲਾ ਦੀ ਸੰਭਾਵਨਾ ਦਾ ਸੁਆਗਤ ਕੀਤਾ

47.    ਦੋਹਾਂ ਨੇਤਾਵਾਂ ਨੇ ਬੀਜ ਵਿਕਾਸ ਵਿੱਚ ਉਪਯੋਗੀ ਸਹਿਯੋਗ ਦੀ ਨਿਰੰਤਰਤਾ ਦੀ ਸ਼ਲਾਘਾ ਕੀਤੀ, ਜਿਸ ਨੂੰ 2019 ਵਿੱਚ ਇੱਕ ਸੰਯੁਕਤ ਘੋਸ਼ਣਾ ਪੱਤਰ ਵੱਲੋਂ ਨਵਿਆਇਆ ਗਿਆ ਸੀ, ਤਾਕਿ ਉੱਚ ਗੁਣਵੱਤਾ ਵਾਲੇ ਬੀਜ ਤੱਕ ਕਿਸਾਨਾਂ ਦੀ ਪਹੁੰਚ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ ਦਿੱਤਾ ਜਾ ਸਕੇ ਦੋਹਾਂ ਪੱਖਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਨੂੰ ਤੇਜ਼ ਕਰਨ ਦੇ ਵਾਸਤੇ ਆਪਣੀ ਪ੍ਰਤੀਬੱਧਤਾ ਪ੍ਰਗਟ ਕੀਤੀ ਅਤੇ ਇੱਕ ਨਵੇਂ ਦੁਵੱਲੇ ਸਹਿਯੋਗ ਪ੍ਰੋਜੈਕਟ ਦੀ ਸਥਾਪਨਾ ਨੂੰ ਲੈ ਕੇ ਸੰਯੁਕਤ ਐਲਾਨ ਪੱਤਰ ’ਤੇ ਹਸਤਾਖ਼ਰ ਕਰਨ ਦਾ ਸੁਆਗਤ ਕੀਤਾ, ਜਿਸ ਨੂੰ ਭਾਰਤ ਵਿੱਚ ਖੇਤੀਬਾੜੀ ਬਜ਼ਾਰ ਵਿਕਾਸ ਨੂੰ ਮਜ਼ਬੂਤ ਕਰਨ  ਲਈ ਸੁਧਾਰ ਪ੍ਰਯਤਨਾਂ ਦਾ ਸਮਰਥਨ ਕਰਨ ਲਈ ਡਿਜ਼ਾਈਨ ਕੀਤਾ ਜਾਵੇਗਾ

48.    ਇਸ ਦੇ ਇਲਾਵਾ, ਨੇਤਾਵਾਂ ਨੇ ਕੁਦਰਤੀ ਸੰਸਾਧਨਾਂ, ਵਿਸ਼ੇਸ਼ ਕਰਕੇ ਮਿੱਟੀ ਅਤੇ ਪਾਣੀ ਵਿੱਚ ਸਥਾਈ ਪ੍ਰਬੰਧਨ ’ਤੇ ਨਿਰੰਤਰ ਸਹਿਯੋਗ ਦਾ ਸੁਆਗਤ ਕੀਤਾ

IV.   ਲੋਕਾਂ ਦੀ ਸ਼ਮੂਲੀਅਤ

49. ਨੇਤਾਵਾਂ ਨੇ ਸੱਭਿਆਚਾਰ ਦੇ ਖੇਤਰ ਵਿੱਚ ਮੌਜੂਦਾ ਮਜ਼ਬੂਤ ਸਹਿਯੋਗ 'ਤੇ ਸੰਤੋਖ ਵਿਅਕਤ ਕੀਤਾ ਅਤੇ ਜਰਮਨ ਤੇ ਭਾਰਤੀ ਮਿਊਜ਼ੀਅਮਾਂ ਦਰਮਿਆਨ ਸੰਯੁਕਤ ਘੋਸ਼ਣਾ ਪੱਤਰ, ਮਸਲਨ ਰਾਸ਼ਟਰੀ ਮਿਊਜ਼ੀਅਮ, ਸਿਟਫਟੰਗ ਪ੍ਰੇਯੂਇਜ਼ਰ ਕਲਚਰਬਿਜ (ਪ੍ਰਿਸਿਯਨ ਕਲਚਰਲ ਹੈਰੀਟੇਜ ਫਾਊਂਡੇਸ਼ਨ) ਅਤੇ ਹਮਬੋਲਟ-ਫੋਰਮ, ਮਿਊਜ਼ੀਅਮ ਸਹਿਯੋਗ ਦੇ ਬਾਰੇ ਵਿੱਚ ਸੱਭਿਆਚਾਰਕ ਵਿਰਾਸਤ ਅਤੇ ਮਿਊਜ਼ੀਅਮ ਦੀ ਬਹਾਲੀ ਦਾ ਸਵਾਗਤ ਕੀਤਾ

50.       ਦੋਹਾਂ ਪੱਖਾਂ ਨੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਅਤੇ ਡਾਇਚਰ ਫੂਬਾਲ-ਬੰਡ (ਜਰਮਨ ਫੁਟਬਾਲ ਐਸੋਸੀਏਸ਼ਨ, ਡੀਐੱਫਬੀ) ਦਰਮਿਆਨ ਸਾਂਝੇਦਾਰੀ ਨੂੰ ਲੈ ਕੇ ਸਮਝੌਤੇ ਦਾ ਸੁਆਗਤ ਕੀਤਾ ਜਿਸ ਵਿੱਚ ਕੋਚ ਸਿੱਖਿਆ, ਪ੍ਰਤਿਭਾ ਸਕਾਊਟਿੰਗ ਅਤੇ ਇਨੋਵੇਸ਼ਨ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹੈ

51.        ਦੋਹਾਂ ਨੇਤਾਵਾਂ ਨੇ ਜਰਮਨ ਦੂਤਾਵਾਸ ਸਕੂਲ ਦੇ ਨਾਲ-ਨਾਲ ਦੂਤਾਵਾਸ ਦੇ ਵਣਜਿਕ, ਆਰਥਿਕ, ਸੱਭਿਆਚਾਰਕ ਅਤੇ ਵਿਗਿਆਨਿਕ ਕਾਰਜਾਂ ਲਈ ਸੰਚਾਲਿਤ ਰਾਜ ਵਿੱਚ ਪੋਸ਼ਿਤ ਸੰਸਥਾਨਾਂ ਦੇ ਦਫ਼ਤਰਾਂ ਨੂੰ ਸਮਾਯੋਜਿਤ ਕਰਨ ਲਈ ਨਵੀਂ ਦਿੱਲੀ ਦੇ 2, ਨਿਆਂਇਮਾਰਗ ’ਤੇ ਇੱਕ ਜਰਮਨ ਹਾਊਸ ਦੀ ਯੋਜਨਾ ’ਤੇ ਆਪਣੀ ਸੰਤੁਸ਼ਟੀ ਵਿਅਕਤ ਕੀਤੀ ਉਨ੍ਹਾਂ ਨੇ ਅਤਿਆਧੁਨਿਕ ਨਿਰਮਾਣ ਪ੍ਰੋਜੈਕਟਾਂ ਲਈ ਆਪਣਾ ਪੂਰਾ ਸਮਰਥਨ ਦਿੱਤਾ, ਜੋ ਵਿਕਸਿਤ ਹੋ ਰਹੀ ਇੰਡੋ-ਜਰਮਨ ਟੈਕਨੋਲੋਜੀ ਸਾਂਝੇਦਾਰੀ ਦੇ ਪ੍ਰਦਰਸ਼ਨ ਲਈ ਡਿਜ਼ਾਈਨ ਕੀਤਾ ਗਿਆ ਸੀ

52.        ਦੋਹਾਂ ਪੱਖਾਂ ਨੇ ਸਿੱਖਿਆ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਆਦਾਨ-ਪ੍ਰਦਾਨ ’ਤੇ ਆਪਣੀ ਸੰਤੁਸ਼ਟੀ ਵਿਅਕਤ ਕੀਤੀ, ਇੱਕ ਸਮੱਗਰ ਪ੍ਰੋਗਰਾਮ “ਏ ਨਿਊ ਪੈਸੇਜ ਟੂ ਇੰਡੀਆ” (ANPtrI) ਦੇ ਹਿੱਸੇ ਵਜੋਂ “ਉੱਚ ਸਿੱਖਿਆ ’ਤੇ ਭਾਰਤ-ਜਰਮਨ ਸਾਂਝੇਦਾਰੀ” (IGP) ਦਾ ਸੁਆਗਤ ਕੀਤਾ ਜਰਮਨੀ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਵਧਾਉਣ ਲਈ ਹੋਰ ਕਦਮ ਉਠਾਉਣ ’ਤੇ ਸਹਿਮਤ ਹੋਏ, ਜੋ ਵਰਤਮਾਨ ਵਿੱਚ 20,800 ਹੈ ਅਤੇ ਭਾਰਤ ਵਿੱਚ ਪੜ੍ਹਨ ਵਾਲੇ ਜਰਮਨ ਵਿਦਿਆਰਥੀਆਂ ਦੀ ਸੰਖਿਆ ਵੀ ਵਧ ਰਹੀ ਹੈ ਇਸ ਦੇ ਨਾਲ ਹੀ ਦੋਹਾਂ ਪੱਖਾਂ ਨੇ ਜਰਮਨ ਸਿੱਖਿਆ ਸੰਸਥਾਨਾਂ ਵਿੱਚ ਆਧੁਨਿਕ ਭਾਰਤੀ ਭਾਸ਼ਾਵਾਂ ਨੂੰ ਪੜ੍ਹਾਉਣ ਦੇ ਪ੍ਰਚਾਰ ਦੇ ਮਹੱਤਵ ਨੂੰ ਵੀ ਮਾਨਤਾ ਦਿੱਤੀ, ਜਿਵੇਂ ਕਿ 2015 ਵਿੱਚ ਸੰਯੁਕਤ ਘੋਸ਼ਣਾ ਪੱਤਰ ਵਿੱਚ ਮੰਨ ਕੇ ਚੱਲਿਆ ਗਿਆ ਸੀ

53.        ਦੋਹਾਂ ਨੇਤਾਵਾਂ ਨੇ ਇੰਡੋ-ਜਰਮਨ ਸਾਇੰਸ ਟੈਕਨੋਲੋਜੀ ਸੈਂਟਰ, IGSTC ਦੇ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਖੋਜ ਸਾਂਝੇਦਾਰੀ ਦੀ ਤਾਰੀਫ਼ ਕੀਤੀ, ਜੋ 2020 ਵਿੱਚ ਆਪਣੀ ਦਸਵੀਂ ਵਰ੍ਹੇਗੰਢ ਮਨਾਵੇਗੀ ਦੋਹਾਂ ਨੇਤਾਵਾਂ ਨੇ ਇੰਡੋ-ਜਰਮਨ ਸੈਂਟਰ ਆਵ੍ ਸਸਟੇਨੇਬਿਲਿਟੀ ਦੇ ਨਾਲ-ਨਾਲ TU9 ਅਤੇ IIT ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ, ਜਿਸ ਨੂੰ ਵਧਾਇਆ ਜਾਣਾ ਹੈ

54.        ਪਰੰਪਰਿਕ ਦਵਾਈਆਂ ਵਿੱਚ ਖੋਜ ਦੇ ਖੇਤਰ ਵਿੱਚ ਸਹਿਯੋਗ ਨੂੰ ਲੈ ਕੇ ਫ੍ਰੈਂਕਫਰਟ ਇਨੋਵੇਸ਼ਨਜ਼ੈਂਟ੍ਰਮ ਬਾਇਓਟੈਕਨੋਲੋਜੀ ਜੀਐੱਮਬੀਐੱਚ (FIZ) ਅਤੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ (AIIA), ਆਯੁਸ਼ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਇੱਕ ਖੁਦਮੁਖਤਾਰ ਸੰਗਠਨ, ਦੇ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ ਗਏ ਇਸ ਨਾਲ ਆਧੁਨਿਕ ਚਿਕਿਤਸਾ ਦੇ ਨਾਲ ਆਯੁਰਵੈਦਿਕ ਸਿਧਾਂਤਾਂ ਨੂੰ ਏਕੀਕ੍ਰਿਤ ਕਰਨ ਲਈ ਖੋਜ ਅਤੇ ਵਿਕਾਸਸ਼ੀਲ ਦਿਸ਼ਾ-ਨਿਰਦੇਸ਼ਾਂ ਵਿੱਚ ਸਹਿਯੋਗ ਨੂੰ ਹੁਲਾਰਾ ਮਿਲੇਗਾ

55.  ਲੋਕਾਂ ਨੂੰ ਚਿਕਿਤਸਾ ਸੁਵਿਧਾ ਮੁਹੱਈਆ ਕਰਵਾਉਣ ਵਿੱਚ ਪਰੰਪਰਿਕ ਦਵਾਈਆਂ, ਆਯੁਰਵੇਦ ਅਤੇ ਯੋਗ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਭਾਰਤ ਵਿੱਚ ਪ੍ਰਾਥਮਿਕ ਸਿਹਤ ਦੇਖਭਾਲ ਵਿੱਚ ਪਰੰਪਰਿਕ ਚਿਕਿਤਸਾ ਵੱਲੋਂ ਨਿਭਾਈ ਗਈ ਮਹਾਨ ਭੂਮਿਕਾ ’ਤੇ ਵਿਚਾਰ ਕਰਦੇ ਹੋਏ, ਦੋਵੇਂ ਦੇਸ਼ ਪਰੰਪਰਿਕ ਚਿਕਿਤਸਾ ਦੇ ਪ੍ਰਭਾਵ ਦਾ ਹੋਰ ਅਧਿਕ ਮੁਲਾਂਕਣ ਕਰਨ ਲਈ ਸਹਿਮਤ ਹਨ ਦੁਵੱਲੇ ਪ੍ਰੋਜੈਕਟ ਜੋ ਗੁਣਵੱਤ ਮਿਆਰਾਂ ਨੂੰ ਸੁਨਿਸ਼ਚਿਤ ਕਰਦੇ ਹੋਏ ਸਿੱਖਿਆ, ਖੋਜ ਅਤੇ ਪਰੰਪਰਿਕ ਮੈਡੀਸਨ ਪ੍ਰਥਾਵਾਂ ਵਿੱਚ ਸਹਿਯੋਗ ਲਈ ਖੇਤਰਾਂ ਦੀ ਪਹਿਚਾਣ ਕਰਦੇ ਹਨ ਅਤੇ ਪਰੰਪਰਿਕ ਚਿਕਿਤਸਾ ਨਾਲ ਸਬੰਧਿਤ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਦੇ ਹਨ

56. ਦੋਹਾਂ ਨੇਤਾਵਾਂ ਨੇ ਸਾਰੇ  ਰਾਜ ਪ੍ਰਤੀਨਿਧੀ (ਕਾਂਸੁਲਰ) ਮਾਮਲਿਆਂ ਨਾਲ ਸਬੰਧਿਤ ਮੁੱਦਿਆਂ ਦੇ ਸਮਾਧਾਨ ਲਈ ਇੱਕ ਨਿਯਮਿਤ ਰਾਜ ਪ੍ਰਤੀਨਿਧੀ (ਕਾਂਸੁਲਰ) ਸੰਵਾਦ ਤੰਤਰ ਦੇ ਸੰਸਥਾਨੀਕਰਨ ਦੀ ਸ਼ਲਾਘਾ ਕੀਤੀ ਦੋਵੇਂ ਪੱਖ ਜਲਦੀ ਹੀ ਪਹਿਲੀ ਭਾਰਤ-ਜਰਮਨੀ ਕਾਂਸੁਲਰ ਵਾਰਤਾ ਆਯੋਜਿਤ ਕਰਨ ’ਤੇ ਸਹਿਮਤ ਹੋਏ

57.  ਦੋਹਾਂ ਨੇਤਾਵਾਂ ਨੇ ਅਪਰਾਧਿਕ ਮਾਮਲਿਆਂ (ਐੱਮਐੱਲਏਟੀ) ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਗਈ ਸੰਤੋਸ਼ਜਨਕ ਪ੍ਰਗਤੀ ’ਤੇ ਧਿਆਨ ਦਿੱਤਾ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਵਿਅਕਤ ਕੀਤੀ ਕਿ ਦੋਵੇਂ ਪੱਖ ਭਾਰਤ-ਜਰਮਨੀ ਮਾਈਗ੍ਰੇਸ਼ਨ ਅਤੇ ਗਤੀਸ਼ੀਲਤਾ ਭਾਗੀਦਾਰੀ ਦੇ ਪ੍ਰਮੁੱਖ ਤੱਤਾਂ ਦੇ ਇਰਾਦੇ ਦੇ ਅਧਾਰ ’ਤੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਦੋਹਾਂ ਸਰਕਾਰਾਂ ਦਰਮਿਆਨ ਮਾਈਗ੍ਰੇਸ਼ਨ ਅਤੇ ਗਤੀਸ਼ੀਲਤਾ ਸਾਂਝੇਦਾਰੀ ਸਮਝੌਤੇ ’ਤੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾ ਰਹੇ ਹਨ

58.  ਭਾਰਤੀ ਪੱਖ ਨੇ ਅਗਸਤ 2020 ਤੋਂ ਮੁੰਬਈ ਵਿੱਚ ਜਰਮਨ ਮਹਾਵਣਜ ਦੂਤਾਵਾਸ ਵਿੱਚ ਇੱਕ ਸ਼ੇਂਗੇਨ-ਵੀਜ਼ਾ ਕੇਂਦਰ ਦੀ ਸਥਾਪਨਾ ਕਰਨ ਲਈ ਜਰਮਨ ਸੰਘੀ ਵਿਦੇਸ਼ ਦਫ਼ਤਰ ਦੇ ਇਰਾਦੇ ਦਾ ਸੁਆਗਤ ਕੀਤਾ ਜੋ ਵੀਜਾ ਜਾਰੀ ਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ

V. ਗਲੋਬਲ ਜ਼ਿੰਮੇਵਾਰੀ ਸਾਂਝੀ ਕਰਨੀ

59. ਆਪਣੀ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਅਧਿਕ ਵਿਕਸਿਤ ਕਰਨ ਅਤੇ ਮਜ਼ਬੂਤ ਕਰਨ ਦੀ ਇੱਛਾ, ਜੋ 2020 ਵਿੱਚ ਆਪਣੇ 20ਵੇਂ ਸਾਲ ਵਿੱਚ ਪ੍ਰਵੇਸ਼ ਕਰੇਗੀ, ਦੇਹਾਂ ਪੱਖਾਂ ਨੇ ਭਾਰਤ ਦੇ ਵਿਦੇਸ਼ ਸਕੱਤਰ ਅਤੇ ਜਰਮਨ ਸੰਘੀ ਵਿਦੇਸ਼ ਦਫ਼ਤਰ ਦੇ ਸਕੱਤਰ ਦਰਮਿਆਨ ਹਰ ਸਾਲ ਆਯੋਜਿਤ ਹੋਣ ਵਾਲੇ ਵਿਦੇਸ਼ ਦਫ਼ਤਰ ਸਲਾਹ ਮਸ਼ਵਰੇ ਦੇ ਤੰਤਰ ਨੂੰ ਸੰਸਥਾਗਤ ਕਰਨ ਦਾ ਫੈਸਲਾ ਲਿਆ

ਉਨ੍ਹਾਂ ਨੇ ਇੱਕ ਟ੍ਰੈਕ 1.5 ਸਟ੍ਰੈਟੇਜਿਕ ਡਾਇਲਾਗ ਵੀ ਸਥਾਪਿਤ ਕੀਤਾ ਹੈ ਜੋ ਪ੍ਰਮੁੱਖ ਹਿਤਧਾਰਕਾਂ ਨੂੰ ਰਾਸ਼ਟਰੀ, ਖੇਤਰੀ ਅਤੇ ਰਣਨੀਤਿਕ ਹਿਤਾਂ ਦੀ ਆਪਸੀ ਸਮਝ ਨੂੰ ਵਧਾਉਣ ਅਤੇ ਵਿਅਕਤੀਗਤ ਨੀਤੀ ਖੇਤਰ ’ਤੇ ਆਪਸੀ ਰਿਸ਼ਤਿਆਂ ਅਤੇ ਕਾਰਵਾਈ ਲਈ ਸਿਫਾਰਿਸ਼ਾਂ ਨੂੰ ਪੂਰਾ ਕਰਨ ਤੋਂ ਲੈ ਕੇ ਵਿਚਾਰਾਂ ਦੇ ਇੱਕ ਖੁੱਲ੍ਹੇ ਆਦਾਨ-ਪ੍ਰਦਾਨ ਵਿੱਚ ਸਮਰੱਥ ਬਣਾਏਗਾ ਭਾਰਤ ਅਤੇ ਜਰਮਨੀ ਦੋਹਾਂ ਦੇਸ਼ਾਂ ਦੇ ਮੀਡੀਆ ਪ੍ਰੋਫੈਸ਼ਨਲਾਂ ਦੀਆਂ ਯਾਤਰਾਵਾਂ ਦੀ ਸੁਵਿਧਾ ਮੁਹੱਈਆ ਕਰਾ ਕੇ ਦੋਹਾਂ ਦੇਸ਼ਾਂ ਦਰਮਿਆਨ ਸੂਚਨਾ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਪ੍ਰਤੀਬੱਧ ਹੈ

ਦੋਹਾਂ ਪੱਖਾਂ ਨੇ ਆਪਣੇ ਲੋਕਤੰਤਰਿਕ ਸਮਾਜਾਂ ਲਈ ਮੁਕਤ ਪ੍ਰੈੱਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਦੋਹਾਂ ਨੇਤਾਵਾਂ ਨੇ ਸਾਂਸਦਾਂ ਅਤੇ ਵਿਦਵਾਨਾਂ ਦਰਮਿਆਨ ਲਗਾਤਾਰ ਅਤੇ ਗਹਿਨ ਸੰਪਰਕ ਨੂੰ ਪ੍ਰੋਤਸਾਹਿਤ ਕੀਤਾ ਉਨ੍ਹਾਂ ਨੇ ਵਿੱਦਿਅਕ ਅਤੇ ਸੰਵਾਦ ਪ੍ਰਾਰੂਪਾਂ ਦੇ ਮਾਧਿਅਮ ਰਾਹੀਂ ਅਜਿਹੇ ਸੰਪਰਕਾਂ ਨੂੰ ਸੁਵਿਧਾਜਨਕ ਬਣਾਉਣ ਵਿੱਚ ਜਰਮਨ ਪੋਲੀਟਕਲ ਫਾਊਂਡੇਸ਼ਨ ਦੀ ਭੂਮਿਕਾ ਨੂੰ ਸਰਾਹਿਆ

60.  ਵਿਕਾਸਸ਼ੀਲ ਅਤੇ ਨਿਮਨ ਉਮਰ ਵਾਲੇ ਦੇਸ਼ਾਂ ਵਿੱਚ ਸੰਪ੍ਰਭੂ ਰਿਣ ਲਈ, ਵਿੱਤਪੋਸ਼ਣ ਦੀ ਉਚਿਤ ਪਹੁੰਚ ਦੀ ਆਗਿਆ ਦਿੰਦੇ ਹੋਏ, ਦੋਹਾਂ ਨੇਤਾਵਾਂ ਨੇ ਦੇਣਦਾਰਾਂ ਅਤੇ ਲੈਣਦਾਰਾਂ, ਦੋਹਾਂ ਲਈ ਅਧਿਕਾਰਿਕ ਅਤੇ ਨਿਜੀ ਪੱਧਰ ’ਤੇ ਜ਼ਿੰਮੇਦਾਰ, ਪਾਰਦਰਸ਼ੀ ਅਤੇ ਟਿਕਾਊ ਵਿੱਤ ਪੋਸ਼ਣ ਪ੍ਰਥਾਵਾਂ ਨੂੰ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਇਸ ਪਿਛੋਕੜ ਦੇ ਮੱਦੇਨਜ਼ਰ, ਭਾਰਤ ਅਤੇ ਜਰਮਨੀ  ਅੰਤਰਰਾਸ਼ਟਰੀ ਮੁਦਰਾਕੋਸ਼, ਵਿਸ਼ਵ ਬੈਂਕ ਸਮੂਹ ਅਤੇ ਪੈਰਿਸ ਕਲੱਬ (ਪੀਸੀ) ਵੱਲੋਂ ਘੱਟ ਆਮਦਨ ਵਾਲੇ ਦੇਸ਼ਾਂ ਦੇ ਕਰਜ਼ ਅਤੇ ਪੀਸੀ ਦੇ ਨਿਰੰਤਰ ਪ੍ਰਯਤਨਾਂ ਨੂੰ ਉੱਭਰਦੇ ਹੋਏ ਲੈਣਦਾਰਾਂ ਦੇ ਵਿਆਪਕ ਸਮਾਵੇਸ਼ ਦੀ ਦਿਸ਼ਾ ਵਿੱਚ ਸਮਰਥਨ ਕਰਦੇ ਹਨ ਦੋਹਾਂ ਪੱਖਾਂ ਨੇ ਅਧਿਕਾਰਿਕ ਦੁਵੱਲੇ ਰਿਣ ਦੇ ਪੁਨਰਗਠਨ ਲਈ ਪ੍ਰਮੁੱਖ ਫੋਰਮ ਵਜੋਂ ਪੀਸੀ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਅਤੇ ਸੰਪ੍ਰਭੂ ਰਿਣ ਮੁੱਦਿਆਂ ’ਤੇ ਇਸ ਦੇ ਕੰਮ ਦਾ ਸਮਰਥਨ ਕੀਤਾ

61. ਭਾਰਤ ਅਤੇ ਜਰਮਨੀ ਨੇ ਗਲੋਬਲ ਅਤੇ ਖੇਤਰੀ ਸੁਰੱਖਿਆ ਚੁਣੌਤੀਆਂ ਨੂੰ ਸੰਯੁਕਤ ਰੂਪ ਨਾਲ ਰੇਖਾਂਕਿਤ ਕਰਨ ਲਈ ਰਣਨੀਤਕ ਸਾਂਝੀਦਾਰ ਦੇ ਰੂਪ ਵਿੱਚ ਦਵੁੱਲੇ ਰੱਖਿਆ ਸਹਿਯੋਗ ਨੂੰ ਹੋਰ ਗਹਿਰਾ ਕਰਨ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ ਜਰਮਨੀ, ਪ੍ਰਸੰਗਿਕ ਅੰਤਰਰਾਸ਼ਟਰੀ, ਯੂਰਪੀ ਅਤੇ ਰਾਸ਼ਟਰੀ ਨਿਯਮਾਂ ਅਨੁਸਾਰ ਸੈਨਾ ਉਪਕਰਨਾਂ ਦੇ ਨਿਰਯਾਤ ਦੇ ਨਾਲ - ਨਾਲ ਭਾਰਤ ਦੇ ਨਾਲ ਟੈਕਨੋਲੋਜੀ ਸਾਂਝਾ ਕਰਨ ਦੀ ਸੁਵਿਧਾ ਲਈ ਕੰਮ ਕਰੇਗਾ ਦੋਹਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਦੋਵੇਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਵਿੱਚ ਇੱਕ ਗਹਿਰੇ ਸਹਿਯੋਗ ਨੂੰ ਭਾਰਤ ਸਰਕਾਰ ਦੀ ਮੇਕ ਇਨ ਇੰਡੀਆ ਪਹਿਲ ਤਹਿਤ ਸਹਿ - ਵਿਕਾਸ ਅਤੇ ਸਹਿ - ਉਤਪਾਦਨ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਅਤੇ ਤਮਿਲਨਾਡੂ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਸਥਾਪਤ ਰੱਖਿਆ ਗਲਿਆਰਿਆਂ ਦਾ ਲਾਭ ਉਠਉਣਾ ਚਾਹੀਦਾ ਹੈ ਭਾਰਤੀ ਅਤੇ ਜਰਮਨ ਨੌਸੇਨਾ ਉਦਯੋਗਾਂ (ਜਿਵੇਂ ਪਨਡੁੱਬੀਆਂ) ਦੇ ਵਿੱਚ ਸਮੁੰਦਰੀ ਪ੍ਰੋਜੈਕਟਾਂ ਨੂੰ ਹਿੰਦ ਮਹਾਸਾਗਰ ਖੇਤਰ ਦੀ ਸਥਿਰਤਾ ਵਿੱਚ ਸਾਂਝੀ ਰੁਚੀ ਨੂੰ ਦੇਖਦੇ ਹੋਏ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਦੋਵੇਂ ਪੱਖ ਰੱਖਿਆ ਉਦਯੋਗ ਟੈਸਟਿੰਗ ਅਤੇ ਸਰਟੀਫਿਕੇਸ਼ਨ ਵਿੱਚ ਮਜ਼ਬੂਤ ਸਹਿਯੋਗ ਵਿਕਸਿਤ ਕਰਨ ਲਈ ਸਹਿਤ ਹੋਏ, ਵਿਸ਼ੇਸ਼ ਕਰਕੇ ਕਈ ਪ੍ਰਣਾਲੀਆਂ ਅਤੇ ਉਪ - ਪ੍ਰਣਾਲੀਆਂ ਅਤੇ ਗੁਣਵੱਤਾ ਭਰੋਸੇ ਦੇ ਡਿਜਾਇਨ ਸਰਟੀਫਿਕੇਸ਼ਨ ਦੇ ਲਈ ਦੋਵੇਂ ਪੱਖ ਇਸ ਗੱਲ ਉੱਤੇ ਵੀ ਸਹਿਮਤ ਹੋਏ ਕਿ ਦੋਹਾਂ ਦੇਸ਼ਾਂ ਦੇ ਪ੍ਰਮੁੱਖ ਉਦਯੋਗਾਂ ਨੂੰ ਦੂਜੇ ਦੇਸ਼ ਦੇ ਐੱਸਐੱਮਈ / ਐੱਮਐੱਸਐੱਮਈ ਨੂੰ ਆਪਣੀਆਂ ਸਪਲਾਈ ਚੇਨਾਂ ਵਿੱਚ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ

62. ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦਰਮਿਆਨ, ਭਾਰਤ ਵਿੱਚ ਅਤੇ ਜਰਮਨੀ ਵਿੱਚ, ਹਰ ਦੋ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਨਿਯਮਿਤ ਰੂਪ ਨਾਲ ਸੰਵਾਦ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਦੋਹਾਂ ਨੇਤਾਵਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਦਸਤਖਤ ਕੀਤੇ ਗਏ ਦੁਵੱਲੇ ਰੱਖਿਆ ਸਹਿਯੋਗ ਨਾਲ ਸਬੰਧਿਤ ਲਾਗੂਕਰਨ ਦਾ ਸੁਆਗਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਸ ਨਾਲ ਮੌਜੂਦਾ ਅਤੇ ਨਵੇਂ ਰੱਖਿਆ ਅਤੇ ਸੁਰੱਖਿਆ ਸੰਵਾਦ ਪ੍ਰਾਰੂਪਾਂ ਵਿੱਚ ਸੁਰੱਖਿਆ ਨੀਤੀ ਵਿੱਚ ਸਹਿਯੋਗ ਨੂੰ ਹੁਲਾਰਾ ਮਿਲੇਗਾ ਗਲੋਬਲ, ਖੇਤਰੀ, ਸਮੁੰਦਰੀ ਅਤੇ ਸਾਈਬਰ ਸੁਰੱਖਿਆ ਉੱਤੇ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ, ਸੰਯੁਕਤ ਰਾਸ਼ਟਰ - ਪੀਸ ਕੀਪਿੰਗ ਸਿਖਲਾਈ ਦੇ ਖੇਤਰ ਵਿੱਚ ਇੱਕ ਵਿਸਤ੍ਰਿਤ ਅਤੇ ਗਹਿਰਾ ਸਹਿਯੋਗ, ਨਿਯਮਿਤ ਰੂਪ ਨਾਲ ਉੱਚ - ਪੱਧਰੀ ਅਤੇ ਮਾਹਰਾਂ ਦੇ ਮਸ਼ਵਰੇ ਦਾ ਆਪਸੀ ਲਾਭ ਵਾਲਾ ਵਿਸ਼ਾ ਹੋਵੇਗਾ

63. ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਨੇ ਸਾਰੇ ਦੇਸ਼ਾਂ ਦੇ ਲੋਕਤੰਤਰੀ ਸ਼ਾਸਨ, ਕਾਨੂੰਨ ਦੇ ਸ਼ਾਸਨ, ਮਾਨਵ ਅਧਿਕਾਰਾਂ ਦੇ ਸਨਮਾਨ ਅਤੇ ਮੌਲਿਕ ਅਜ਼ਾਦੀ, ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਧਾਰ ਉੱਤੇ ਬਹੁਪੱਖੀ ਸਹਿਯੋਗ ਜਿਹੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਦੋਹਾਂ ਨੇਤਾਵਾਂ ਨੇ ਮਾਨਵ ਆਧਿਕਾਰਾਂ ਅਤੇ ਬੁਨਿਆਦੀ ਅਜ਼ਾਦੀ ਦੀ ਰੱਖਿਆ ਅਤੇ ਉਸ ਦੇ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਤੰਤਰ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਭਾਰਤ ਅਤੇ ਜਰਮਨੀ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ, ਵਿਸ਼ਵ ਆਰਥਿਕ ਸਥਿਰਤਾ ਅਤੇ ਵਿਕਾਸ ਲਈ ਮੌਜੂਦਾ ਅਤੇ ਉੱਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਨੂੰ ਲੈ ਕੇ ਜੀ20, ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਫੋਰਸਾਂ ਵਿੱਚ, ਗਹਿਰੇ ਸਹਿਯੋਗ ਲਈ ਪ੍ਰਤੀਬੱਧ ਹਨ ਇਸ ਸੰਬਧ ਵਿੱਚ, ਭਾਰਤ ਅਤੇ ਜਰਮਨੀ ਵਿਸ਼ੇਸ਼ ਰੂਪ ਵਿੱਚ 2022 ਵਿੱਚ ਹੋਣ ਵਾਲੇ ਜੀ20 ਦੀ ਭਾਰਤੀ ਪ੍ਰਧਾਨਗੀ ਅਤੇ ਜੀ7 ਦੀ ਜਰਮਨੀ ਦੀ ਪ੍ਰਧਾਨਗੀ ਦੌਰਾਨ ਗਹਿਰੇ ਸਹਿਯੋਗ ਲਈ ਤਤਪਰ ਹਨ

64. ਦੋਹਾਂ ਪੱਖਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਬਿਨਾਂ ਲਾਈਸੈਂਸ ਦੇ ਵਣਜ ਅਤੇ ਨੈਵੀਗੇਸ਼ਨ ਦੀ ਸੁਤੰਤਰਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਵਿਸ਼ੇਸ਼ ਰੂਪ ਨਾਲ ਸਮੁੰਦਰ ਦੇ ਕਾਨੂੰਨ (UNCLOS) 1982 ਉੱਤੇ ਸੰਯੁਕਤ ਰਾਸ਼ਟਰ ਸਮੇਲਨ ਨੂੰ ਲੈ ਕੇ

 

 

65. ਦੋਹਾਂ ਨੇਤਾਵਾਂ ਨੇ ਇੱਕ ਸਥਿਰ, ਇੱਕਜੁਟ, ਸਮ੍ਰਿੱਧ, ਬਹੁਲਵਾਦੀ ਅਤੇ ਸ਼ਾਂਤੀਪੂਰਨ ਅਫਗਾਨਿਸਤਾਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਭਾਰਤ ਨੇ ਅੰਤਰ - ਅਫਗਾਨ ਗੱਲਬਾਤ ਦੇ ਸਹਿ - ਆਯੋਜਨ ਵਿੱਚ ਜਰਮਨੀ ਦੇ ਯਤਨਾਂ ਦਾ ਸੁਆਗਤ ਕੀਤਾ ਜਿਸ ਵਿੱਚ ਸਰਕਾਰ ਸ਼ਾਮਲ ਹੈ ਅਤੇ ਇੱਕ ਵਿਆਪਕ ਅਤੇ ਸਮਾਵੇਸ਼ੀ ਅਫਗਾਨ - ਦੀ ਅਗਵਾਈ ਅਤੇ ਮਲਕੀਅਤ ਵਾਲੀ ਸ਼ਾਂਤੀ ਅਤੇ ਸੁਲ੍ਹਾ ਪ੍ਰਕਿਰਿਆ ਦਾ ਸੁਨਿਸ਼ਚਿਤ ਕੀਤਾ ਜਾਣਾ ਸ਼ਾਮਲ ਹੈ ਉਨ੍ਹਾਂ ਨੇ ਹਿੰਸਾ ਨੂੰ ਰੋਕਣ ਦਾ ਐਲਾਨ ਕੀਤਾ; ਜਿਸ ਵਿੱਚ ਅੰਤਰਰਾਸ਼ਟਰੀ ਆਤੰਕਵਾਦ ਤੋਂ ਦੂਰੀ; ਆਤੰਕਵਾਦੀ ਪਨਾਹਗਾਹਾਂ ਦਾ ਖਾਤਮਾ; ਸੰਵਿਧਾਨਿਕ ਆਦੇਸ਼ ਦੀ ਸੁਰੱਖਿਆ ਅਤੇ ਸੰਵਿਧਾਨ ਅਨੁਸਾਰ ਸਾਰੇ ਅਫਗਾਨ ਨਾਗਰਿਕਾਂ ਦੇ ਯੂਨੀਵਰਸਲ ਮਾਨਵ ਆਧਿਕਾਰਾਂ ਲਈ ਸਨਮਾਨ ਸ਼ਾਮਲ ਹੈ ਜਰਮਨੀ ਨੇ ਅਫਗਾਨਿਸਤਾਨ ਦੇ ਵਿਕਾਸ ਸਹਿਯੋਗ ਅਤੇ ਪੁਨਰਨਿਰਮਾਣ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਦੋਹਾਂ ਨੇਤਾਵਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਹਾਰਟ ਆਵ੍ ਏਸ਼ੀਆ - ਇਸਤਾਂਬੁਲ ਪ੍ਰਕਿਰਿਆ ਦੇ ਨਾਲ - ਨਾਲ ਅਫਗਾਨਿਸਤਾਨ ਲਈ ਅੰਤਰਰਾਸ਼ਟਰੀ ਸੰਪਰਕ ਸਮੂਹ ਖੇਤਰੀ ਅਤੇ ਅੰਤਰਰਾਸ਼ਟਰੀ ਭਰੋਸੇ ਦੀ ਬਹਾਲੀ ਅਤੇ ਰਾਜਨੀਤਕ ਸਹਿਯੋਗ ਲਈ ਮਹੱਤਵਪੂਰਣ ਪ੍ਰਾਰੂਪ ਹਨ

66. ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਆਤੰਕਵਾਦ ਇੱਕ ਵਿਸ਼ਵ ਸੰਕਟ ਹੈ, ਦੋਹਾਂ ਨੇਤਾਵਾਂ ਨੇ ਆਤੰਕਵਾਦ ਦੇ ਵਿਸ਼ਵ ਖਤਰੇ ਉੱਤੇ ਆਪਣੀ ਗਹਿਰੀ ਚਿੰਤਾ ਵਿਅਕਤ ਕੀਤੀ ਅਤੇ ਸੰਯੁਕਤ ਰੂਪ ਨਾਲ ਇਸ ਦਾ ਮੁਕਾਬਲਾ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਉਨ੍ਹਾਂ ਨੇ ਸਾਰੇ ਦੇਸ਼ਾਂ ਨਾਲ ਆਤੰਕਵਾਦੀਆਂ ਦੇ ਸੁਰੱਖਿਅਤ ਠਿਕਾਣਿਆਂ ਅਤੇ ਬੁਨਿਆਦੀ ਢਾਂਚੇ ਨੂੰ ਖਤਮ ਕਰਨ, ਆਤੰਕਵਾਦੀ ਨੈੱਟਵਰਕ ਅਤੇ ਵਿੱਤ ਪੋਸ਼ਣ ਚੈਨਲਾਂ ਨੂੰ ਰੋਕਣ ਲਈ ਅਤੇ ਆਤੰਕਵਾਦੀਆਂ ਦੀ ਸੀਮਾ ਪਾਰ ਗਤੀਵਿਧੀ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਐਲਾਨ ਕੀਤਾ ਉਨ੍ਹਾਂ ਨੇ ਆਤੰਕਵਾਦ ਦਾ ਮੁਕਾਬਲਾ ਕਰਨ ਅਤੇ ਹਿੰਸਕ ਅੱਤਵਾਦ ਨੂੰ ਰੋਕਣ ਲਈ ਮਜ਼ਬੂਤ ਅੰਤਰਰਾਸ਼ਟਰੀ ਸਾਂਝੇਦਾਰੀ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ, ਜਿਸ ਵਿੱਚ ਸੂਚਨਾ ਅਤੇ ਖ਼ੁਫੀਆ ਜਾਣਕਾਰੀ ਨੂੰ ਸਾਂਝਾ ਕਰਨਾ ਅਤੇ ਕਾਨੂੰਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪੂਰੀ ਪਾਲਣਾ ਦੇ ਨਾਲ - ਨਾਲ ਮਾਨਵ ਅਧਿਕਾਰ ਕਾਨੂੰਨ ਅਤੇ ਅੰਤਰਰਾਸ਼ਟਰੀ ਮਾਨਵੀ ਕਾਨੂੰਨ ਸ਼ਾਮਲ ਹਨ

 


67. ਦੋਹਾਂ ਨੇਤਾਵਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਸਾਰੇ ਦੇਸ਼ਾਂ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੇ ਖੇਤਰ ਦਾ ਕਿਸੇ ਵੀ ਪ੍ਰਕਾਰ ਨਾਲ ਹੋਰ ਦੇਸ਼ਾਂ ਉੱਤੇ ਆਤੰਕਵਾਦੀ ਹਮਲੇ ਸ਼ੁਰੂ ਕਰਨ ਲਈ ਉਪਯੋਗ ਨਹੀਂ ਕੀਤਾ ਜਾਂਦਾ ਹੈ ਦੋਹਾਂ ਨੇਤਾਵਾਂ ਨੇ ਗਲੋਬਲ ਆਤੰਕਵਾਦ ਨਾਲ ਲੜਨ ਲਈ ਸਾਰੇ ਦੇਸ਼ਾਂ ਦੇ ਸੰਯੁਕਤ ਪ੍ਰਯਤਨਾਂ ਦੇ ਮਹੱਤਵ ਉੱਤੇ ਅਤੇ ਇੱਕ ਸੁਸੰਗਤ ਸੁਨੇਹਾ ਭੇਜਣ ਲਈ ਜ਼ੋਰ ਦਿੱਤਾ ਕਿ ਆਤੰਕਵਾਦ ਆਪਣੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਲਈ ਮੰਨਣਯੋਗ ਨਹੀਂ ਹੈ ਇਸ ਵਿਸ਼ਵ ਖਤਰੇ ਦੇ ਖਿਲਾਫ ਲੜਾਈ ਵਿੱਚ ਇੱਕਜੁਟ ਮੋਰਚਾ ਪੇਸ਼ ਕਰਨ ਦੀ ਜ਼ਰੂਰਤ ਦੀ ਚਰਚਾ ਕਰਦੇ ਹੋਏ, ਦੋਹਾਂ ਨੇਤਾਵਾਂ ਨੇ ਮਾਰਚ 2020 ਵਿੱਚ ਅੰਤਰਰਾਸ਼ਟਰੀ ਆਤੰਕਵਾਦ ਉੱਤੇ ਵਿਆਪਕ ਸੰਮੇਲਨ ( CCIT ) ਨੂੰ ਅੰਤਿਮ ਰੂਪ ਦੇਣ ਅਤੇ ਅਪਣਾਉਣ ਦਾ ਐਲਾਨ ਕੀਤਾ

 

68. ਦੋਹਾਂ ਨੇਤਾਵਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਭਾਰਤ ਅਤੇ ਜਰਮਨੀ ਨੂੰ ਆਤੰਕਵਾਦ ਉੱਤੇ ਸੂਚਨਾ ਅਤੇ ਖ਼ੁਫੀਆ ਜਾਣਕਾਰੀ ਸਾਂਝੀ ਕਰਨ ਨੂੰ ਲੈ ਕੇ ਸੰਯੁਕਤ ਕਾਰਜਦਲ ਦੇ ਢਾਂਚੇ ਉੱਤੇ ਆਪਣਾ ਸਹਿਯੋਗ ਜਾਰੀ ਰੱਖਣਾ ਚਾਹੀਦਾ ਹੈ , ਜਿਸ ਵਿੱਚ ਆਤੰਕੀ ਨੈੱਟਵਰਕ ਉੱਤੇ ਸੂਚਨਾ ਅਤੇ ਖ਼ੁਫੀਆ ਜਾਣਕਾਰੀ ਸਾਂਝੀ ਕਰਨਾ ਅਤੇ ਕੱਟੜਤਾ ਦੀਆਂ ਵੱਧਦੀਆਂ ਘਟਨਾਵਾਂ ਨਾਲ ਨਿਪਟਣ ਦੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਮਿਲ ਕੇ ਕੰਮ ਕਰਨਾ ਹੈ ਉਨ੍ਹਾਂ ਨੇ ਦੋਹਾਂ ਪੱਖਾਂ ਦੇ ਅਧਿਕਾਰੀਆਂ ਨੂੰ ਕਾਊਂਟਰ - ਟੈਰਰਿਜ਼ਮ ਉੱਤੇ ਸੰਯੁਕਤ ਕਾਰਜ ਸਮੂਹ ਦੀ ਅਗਲੀ ਬੈਠਕ ਨੂੰ ਛੇਤੀ ਤੋਂ ਛੇਤੀ ਨਿਰਧਾਰਿਤ ਕਰਨ ਲਈ ਕਿਹਾ

 

  1. ਭਾਰਤ ਅਤੇ ਜਰਮਨੀ ਨੇ ਇਰਾਨ ਅਤੇ E3+3 ਦਰਮਿਆਨ ਦਸਤਖ਼ਤ ਕੀਤੀ ਸੰਯੁਕਤ ਵਿਆਪਕ ਕਾਰਜ ਯੋਜਨਾ ( JCPOA ) ਦੇ ਲਗਾਤਾਰ ਪੂਰਨ ਲਾਗੂਕਰਨ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ ਉਨ੍ਹਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਇਸ ਨੂੰ ਲੈ ਕੇ ਜੋ ਮੁੱਦੇ ਉਠਦੇ ਰਹੇ ਹਨ , ਉਨ੍ਹਾਂ ਨੂੰ ਰਾਜਨੀਤਕ ਗੱਲਬਾਤ ਰਾਹੀਂ ਸ਼ਾਂਤੀ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਭਾਰਤ ਅਤੇ ਜਰਮਨੀ ਨੇ ਸਹਿਮਤੀ ਵਿਅਕਤ ਕੀਤੀ ਕਿ ਇਰਾਨੀ ਪਰਮਾਣੁ ਪ੍ਰੋਗਰਾਮ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਉੱਤੇ ਸੰਯੁਕਤ ਵਿਆਪਕ ਕਾਰਜ ਯੋਜਨਾ ( JCPOA ) ਦਾ ਸਾਰਾ ਅਨੁਪਾਲਨ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਮੌਜੂਦਾ ਮੁੱਦਿਆਂ ਨੂੰ ਗੱਲਬਾਤ ਦੇ ਮਾਧਿਅਮ ਨਾਲ ਸ਼ਾਂਤੀ ਨਾਲ ਹੱਲ ਕਰਨ ਲਈ ਜ਼ਰੂਰੀ ਹੈ ਅਤੇ ਵਿਸ਼ਵਾਸ ਨਿਰਮਾਣ, ਜਾਰੀ ਤਨਾਓ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਯਤਨਾਂ ਲਈ ਵੀ ਜ਼ਰੂਰੀ ਹੈ

70. ਨੇਤਾਵਾਂ ਨੇ ਵਿਸ਼ਵ ਅਪ੍ਰਸਾਰ ਪ੍ਰਯਤਨਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ ਭਾਰਤ ਨੇ ਮਿਜ਼ਾਈਲ ਟੈਕਨੋਲੋਜੀ ਕੰਟਰੋਲ ਰਿਜੀਮ, ਆਸਟਰੇਲੀਆ ਗਰੁੱਪ ਅਤੇ ਵਾਸੇਨਾਰ ਅਰੇਂਜਮੈਂਟ ਦੇ ਭਾਰਤ ਲਈ ਸਮਰਥਨ ਲਈ ਜਰਮਨੀ ਨੂੰ ਧੰਨਵਾਦ ਕੀਤਾ ਜਰਮਨੀ ਨੇ ਪ੍ਰਮਾਣੂ ਸਪਲਾਇਰ ਸਮੂਹ ( NSG ) ਵਿੱਚ ਭਾਰਤ ਦੇ ਜਲਦੀ ਪ੍ਰਵੇਸ਼ ਲਈ ਆਪਣਾ ਦ੍ਰਿੜ੍ਹ ਸਮਰਥਨ ਦੁਹਰਾਇਆ ਅਤੇ ਇਸ ਸੰਦਰਭ ਵਿੱਚ ਪ੍ਰਮਾਣੂ ਅਪ੍ਰਸਾਰ, ਨਿਰਸਤਰੀਕਰਨ ਅਤੇ ਹਥਿਆਰ ਕੰਟਰੋਲ ਦੇ ਖੇਤਰਾਂ ਵਿੱਚ ਭਾਰਤ ਦੇ ਰਚਨਾਤਮਿਕ ਰੁਝਾਨ ਦੇ ਮਹੱਤਵ ਨੂੰ ਯਾਦ ਕੀਤਾ

71. ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਦੌਰਾਨ ਸ਼ੁਰੂ ਕੀਤੀ ਜਾਣ ਵਾਲੀ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਉੱਤੇ ਲਿਖਤੀ ਗੱਲਬਾਤ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਜੀ-4 ਅਤੇ ਹੋਰ ਸੁਧਾਰ ਓਰੀਐਂਟਿਡ ਦੇਸ਼ਾਂ ਅਤੇ ਸਮੂਹਾਂ ਦੇ ਲਗਾਤਾਰ ਯਤਨਾਂ ਨੂੰ ਰੇਖਾਂਕਿਤ ਕੀਤਾ ਦੋਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਇੱਕ ਵਿਸਤਾਰਿਤ ਸੀਟ ਲਈ ਇੱਕ ਦੂਜੇ ਦੀ ਉਮੀਦਵਾਰੀ ਲਈ ਆਪਣਾ ਪੂਰਾ ਸਮਰਥਨ ਦੁਹਰਾਇਆ ਸੁਰੱਖਿਆ ਪਰਿਸ਼ਦ ਦਾ ਸੁਧਾਰ ਬਹੁਪੱਖੀ ਨਿਯਮਾਂ ਉੱਤੇ ਅਧਾਰਿਤ ਆਦੇਸ਼ ਦੀ ਸੁਰੱਖਿਆ ਅਤੇ ਮਜ਼ਬੂਤੀ ਉੱਤੇ ਕੇਂਦਰਿਤ ਹੈ ਦੋਹਾਂ ਨੇਤਾਵਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਅੰਤਰਰਾਸ਼ਟਰੀ ਵਿਵਸਥਾ ਦੇ ਕੇਂਦਰ ਵਿੱਚ ਸੁਰੱਖਿਆ ਪਰਿਸ਼ਦ ਦੀ ਪ੍ਰਤੀਨਿਧਤਾ ਦੀ ਕਮੀ ਇਸ ਦੇ ਨਿਰਣਿਆਂ ਦੀ ਵੈਧਤਾ ਅਤੇ ਇਸ ਦੇ ਪ੍ਰਭਾਵ ਨੂੰ ਪ੍ਰਭਾਵਿਤ ਕਰਦੀ ਹੈ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਚੁਣੌਤੀਆਂ ਦੇ ਪ੍ਰਕਾਸ਼ ਵਿੱਚ, ਸਾਨੂੰ ਮਜ਼ਬੂਤ , ਵੈਧ ਅਤੇ ਪ੍ਰਭਾਵੀ ਸੰਯੁਕਤ ਰਾਸ਼ਟਰ ਦੀ ਜ਼ਰੂਰਤ ਹੈ

72. ਉਨ੍ਹਾਂ ਨੇ ਕਿਹਾ ਕਿ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਨੂੰ ਸੁਰੱਖਿਅਤ ਕਰਨ ਲਈ ਮਜ਼ਬੂਤ ਅਤੇ ਪ੍ਰਭਾਵੀ ਬਹੁਪੱਖੀ ਸਹਿਯੋਗ ਮਹੱਤਵਪੂਰਨ ਹੈ ਸਾਡੇ ਸਮਿਆਂ ਦੀਆਂ ਪ੍ਰਮੁੱਖ ਚੁਣੌਤੀਆਂ, ਉਨ੍ਹਾਂ ਦੇ ਸੁਭਾਅ ਅਤੇ ਗਲੋਬਲ ਦਾਇਰੇ ਤੋਂ , ਵੱਖ - ਵੱਖ ਦੇਸ਼ਾਂ ਦੁਆਰਾ ਰੇਖਾਂਕਿਤ ਨਹੀਂ ਕੀਤੀਆਂ ਜਾ ਸਕਦੀਆਂ ਹਨ , ਲੇਕਿਨ ਉਨ੍ਹਾਂ ਨਾਲ ਸੰਯੁਕਤ ਰੂਪ ਵਿੱਚ ਨਿਪਟਣਾ ਚਾਹੀਦਾ ਹੈ

73. ਦੋਹਾਂ ਨੇਤਾਵਾਂ ਨੇ 5ਵੇਂ ਆਈਜੀਸੀ ਵਿੱਚ ਆਯੋਜਿਤ ਸਲਾਹ ਮਸ਼ਵਰੇ ਉੱਤੇ ਸੰਤੋਸ਼ ਵਿਅਕਤ ਕੀਤਾ ਅਤੇ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ ਅਤੇ ਖੇਤਰੀ ਅਤੇ ਵਿਸ਼ਵ ਮਹੱਤਵ ਦੇ ਮੁੱਦਿਆਂ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਦਾ ਤਾਲਮੇਲ ਜਾਰੀ ਰੱਖਣ ਦਾ ਸੰਕਲਪ ਲਿਆ ਜਰਮਨੀ ਦੀ ਚਾਂਸਲਰ ਡਾ. ਐਂਜਲਾ ਮਾਰਕੇਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਨ੍ਹਾਂ ਦੀ ਨਿੱਘੀ ਪ੍ਰਾਹੁਣਚਾਰੀ ਅਤੇ ਆਈਜੀਸੀ ਦੀ ਮੇਜ਼ਬਾਨੀ ਲਈ ਧੰਨਵਾਦ ਕੀਤਾ

*****

ਵੀਆਰਆਰਕੇ/ਕੇਪੀ/ਏਕੇ
 



(Release ID: 1592475) Visitor Counter : 167


Read this release in: English