ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਮਹਾਲੇਖਾਕਾਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ

Posted On: 20 NOV 2019 3:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 21 ਨਵੰਬਰ, 2019 ਨੂੰ ਨਵੀਂ ਦਿੱਲੀ ਵਿੱਚ ਮਹਾਲੇਖਾਕਾਰਾਂ ਅਤੇ ਉਪ-ਮਹਾਲੇਖਾਕਾਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ। ਕੰਪਟਰੋਲਰ ਅਤੇ ਆਡਿਟ ਜਨਰਲ ਆਵ੍ ਇੰਡੀਆ ਦੇ ਦਫ਼ਤਰ ਵਿੱਚ ਦੇਸ਼ ਭਰ ਤੋਂ ਆਏ ਮਹਾਲੇਖਾਕਾਰਾਂ ਅਤੇ ਉਪ-ਮਹਾਲੇਖਾਕਾਰਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ਼੍ਰੀ ਨਰੇਂਦਰ ਮੋਦੀ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ।

ਵਰਤਮਾਨ ਸੰਮੇਲਨ ਦੀ ਥੀਮ 'ਟ੍ਰਾਂਸਫਾਰਮਿੰਗ ਆਡਿਟ ਐਂਡ ਐਸ਼ੋਰੈਂਸ ਇਨ ਅ ਡਿਜੀਟਲ ਵਰਲਡ' ਹੈ।  ਸੰਮੇਲਨ ਦਾ ਉਦੇਸ਼ ਅਨੁਭਵਾਂ ਅਤੇ ਜਾਣਕਾਰੀਆਂ ਨੂੰ ਸੰਚਤ ਕਰਦੇ ਹੋਏ ਭਾਰਤੀ ਲੇਖਾ ਪ੍ਰੀਖਿਆ ਵਿਭਾਗ ਲਈ ਅਗਲੇ ਪੰਜ ਸਾਲਾਂ ਦੀ ਕਾਰਜ ਯੋਜਨਾ ਦੀ ਰੂਪ ਰੇਖਾ ਤੈਅ ਕਰਨਾ ਹੈ। ਸੰਮੇਲਨ ਵਿੱਚ ਵਿਭਾਗ ਨੂੰ ਟੈਕਨੋਲੋਜੀ ਨਾਲ ਲੈਸ ਕਰਨ ਦੇ ਉਪਰਾਲਿਆਂ ’ਤੇ ਪੈਨਲ ਚਰਚਾ ਕੀਤੀ ਜਾਵੇਗੀ, ਇਸ ਵਿੱਚ ਪ੍ਰਸ਼ਾਸਨ ਦੇ ਪੱਧਰ ’ਤੇ ਨੀਤੀਆਂ ਤੈਅ ਕਰਨ ਲਈ ਅੰਕੜਿਆਂ ਦੇ ਇਸਤੇਮਾਲ ਦੇ ਵਧਦੇ ਚਲਨ ’ਤੇ ਵੀ ਵਿਚਾਰ-ਵਿਮਰਸ਼ ਕੀਤਾ ਜਾਵੇਗਾ ।

ਵਿਭਾਗ ਲੇਖਾ ਪ੍ਰੀਖਿਆ ਦੀ ਪ੍ਰਕਿਰਿਆ ਦੇ ਆਟੋਮੇਸ਼ਨ ਦਾ ਕੰਮ ਕਰ ਰਿਹਾ ਹੈ, ਇਸ ਦੇ ਲਈ ਆਈਏ ਅਤੇ ਏਡੀ (IA &AD) ਲਈ ਇੱਕ ਪ੍ਰਣਾਲੀ ਵਿਕਸਿਤ ਕੀਤੀ ਜਾ ਰਹੀ ਹੈ। ਵਿਭਾਗ ਇੰਟਰੈਕਟਿਵ ਖਾਤਿਆਂ ਅਤੇ ਡਿਜੀਟਲ ਆਡਿਟ ਰਿਪੋਰਟ ਪੇਸ਼ ਕਰਨ ਲਈ ਆਡਿਟ ਇਕਾਈਆਂ ਦਾ ਦੌਰਾ ਕਰਨ ਦੀ ਲੋੜ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਗਿਆਨ ਸੰਸਾਧਨਾਂ ਨੂੰ ਕਿਊਰੇਟ ਕਰਨ ਲਈ ਆਈਟੀ ਆਧਾਰਿਤ ਪਲੇਟਫਾਰਮ ਦਾ ਲਾਭ ਉਠਾਉਣ ਅਤੇ ਕਦੇ ਵੀ, ਕਿਤੇ ਵੀ ਸਿੱਖਣ ਅਤੇ ਆਡਿਟਰਸ ਲਈ ਆਈਟੀ ਆਧਾਰਿਤ ਟੂਲਕਿਟ ਵਿਕਸਿਤ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਲੇਖਾ ਪ੍ਰੀਖਿਆ ਅਤੇ ਮਹਾਲੇਖਾ ਵਿਭਾਗ ਨੇ ਨਵੇਂ ਯੁੱਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੇਖਾ ਪ੍ਰੀਖਿਆ ਦੇ ਤਰੀਕਿਆਂ ਨੂੰ ਬਦਲਣ ਦੀ ਦਿਸ਼ਾ ਵਿੱਚ ਕਦਮ  ਵਧਾਇਆ ਹੈ।

*****

ਵੀਆਰਆਰਕੇ/ਕੇਪੀ/ਬੀਐੱਮ



(Release ID: 1592473) Visitor Counter : 44


Read this release in: English