ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਬਿਲ ਗੇਟਸ ਨੇ ਡਾਕਟਰ ਹਰਸ਼ ਵਰਧਨ ਨਾਲ ਮੁਲਾਕਾਤ ਕੀਤੀ ਸਿਹਤ ਮੰਤਰਾਲਾ ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦਰਮਿਆਨ ਸਹਿਯੋਗ ਸਮਝੌਤੇ ‘ਤੇ ਦਸਤਖ਼ਤ
Posted On:
18 NOV 2019 5:34PM by PIB Chandigarh
ਸ਼੍ਰੀ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ ਪ੍ਰਧਾਨ ਬਿਲ ਗੇਟਸ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨਾਲ ਮੁਲਾਕਾਤ ਕੀਤੀ। ਦੋਹਾਂ ਦੀ ਮੌਜੂਦਗੀ ਵਿੱਚ ਗੇਟਸ ਫਾਊਂਡੇਸ਼ਨ ਦਰਮਿਆਨ ਇੱਕ ਸਹਿਯੋਗ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ। ਸਿਹਤ ਮੰਤਰਾਲੇ ਵੱਲੋਂ ਸੰਯੁਕਤ ਸਕੱਤਰ (ਕੌਮਾਂਤਰੀ ਸਿਹਤ) ਸ਼੍ਰੀ ਲਵ ਅਗਰਵਾਲ ਅਤੇ ਗੇਟਸ ਫਾਊਂਡੇਸ਼ਨ ਵੱਲੋਂ ਕੰਟਰੀ ਦਫਤਰ ਡਾਇਰੈਕਟਰ ਸ਼੍ਰੀ ਹਰੀ ਮੈਨਨ ਨੇ ਸਮਝੌਤੇ ‘ਤੇ ਦਸਤਖ਼ਤ ਕੀਤੇ।
ਮੀਟਿੰਗ ਵਿੱਚ ਡਾ. ਹਰਸ਼ਵਰਧਨ ਨੇ ਆਯੁਸ਼ਮਾਨ ਭਾਰਤ ਵਿੱਚ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਅਤੇ ਵੈਲਨੈੱਸ ਕੇਂਦਰਾਂ ਤੇ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ ਰਾਹੀਂ ਆਯੁਸ਼ਮਾਨ ਭਾਰਤ ਵੱਲੋਂ ਕੀਤੇ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਜੱਚਾ ਅਤੇ ਬੱਚਾ ਮੌਤ ਦਰ ਘਟਾਉਣ, ਪੂਰਾ ਟੀਕਾਕਰਨ ਅਭਿਯਾਨ ਦਾ ਵਿਸਥਾਰ ਕਰਨ ਅਤੇ ਨੈਸ਼ਨਲ ਡਿਜੀਟਲ ਬਲੂ ਪ੍ਰਿੰਟ ਫਰੇਮ ਵਰਕ ਤਹਿਤ ਟੀਬੀ (ਤਪੇਦਿਕ) ਵਰਗੇ ਰੋਗਾਂ ਨੂੰ ਕੰਟਰੋਲ ਕਰਨ ਵਿੱਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ “ਸਾਡੇ ਭਵਿੱਖ ਵੱਲ ਦੇਖਣ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2022 ਤੱਕ ਇੱਕ ਨਵੇਂ ਭਾਰਤ ਦੀ ਸਿਰਜਣਾ ਦੀ ਪਰਿਕਲਪਨਾ ਕੀਤੀ ਹੈ ਜਿਸ ਵਿੱਚ ਸਾਰਿਆਂ ਲਈ ਸਮੁੱਚੀਆਂ ਸਿਹਤ ਸਹੂਲਤਾਂ ਯਕੀਨੀ ਹੋਣਗੀਆਂ। ਸਾਡੇ ਯਤਨ ਅਤੇ ਪਹਿਲਾਂ ਇਸੇ ਦਿਸ਼ਾ ਵੱਲ ਹਨ।”
ਗੇਟਸ ਫਾਊਂਡੇਸ਼ਨ ਨਾਲ ਸਹਿਯੋਗ ਸਮਝੌਤੇ ਉੱਤੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਗੇਟਸ ਫਾਊਂਡੇਸ਼ਨ ਨਾਲ ਸਾਡਾ ਸਹਿਯੋਗ ਕਾਫੀ ਫਲ ਦਾਇਕ ਰਿਹਾ ਹੈ। ਫਿਰ ਚਾਹੇ ਉਹ ਪੋਲਿਓ ਖ਼ਾਤਮੇ ਲਈ ਰਿਹਾ ਹੋਵੇ ਜਾਂ ਫਿਰ ਟੀਕਾਕਰਨ ਮੁਹਿੰਮ ਦਾ ਦਾਇਰਾ ਵਧਾਉਣ ਨਾਲ ਸਬੰਧਤ ਰਿਹਾ ਹੋਵੇ। “ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਦੇਸ਼ ਵਿੱਚ ਗੁਣਵੱਤਾ ਵਾਲੀ ਅਤੇ ਪ੍ਰਭਾਵੀ ਪ੍ਰਾਥਮਿਕ ਸਿਹਤ ਸੇਵਾ ਪ੍ਰਣਾਲੀ ਰਾਹੀਂ ਸਮੁੱਚੀ ਸਿਹਤ ਕਵਰੇਜ ਲਈ ਮਿਲ ਕੇ ਕੰਮ ਕਰੀਏ।”
ਅਸੀਂ ਉਸ ਨਵੇਂ ਨਜ਼ਰੀਏ ਨੂੰ ਅਪਣਾਉਣ ਦਾ ਮਹੱਤਵ ਪਛਾਣਦੇ ਹਾਂ ਜਿਹੜਾ ਨਾ ਸਿਰਫ਼ ਸਿਹਤ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੋਵੇਗਾ ਬਲਕਿ ਹੁਣ ਤੱਕ ਹਾਸਲ ਉਪਲੱਬਧੀਆਂ ਦੇ ਅਧਾਰ ‘ਤੇ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਦਾ ਨਿਰਮਾਣ ਕਰੇਗਾ। ਉਨ੍ਹਾਂ ਕਿਹਾ ਕਿ ਗੇਟਸ ਫਾਊਂਡੇਸ਼ਨ ਨਾਲ ਸਹਿਯੋਗ ਸਮਝੌਤਾ ਦੋਹਾਂ ਲਈ ਲਾਭਦਾਇਕ ਹੋਵੇਗਾ। ਇਸ ਨਾਲ ਅਸੀਂ ਆਪਣੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਗੇਟਸ ਫਾਊਂਡੇਸ਼ਨ ਦੀ ਮੁਹਾਰਤ ਦਾ ਲਾਭ ਲੈ ਸਕਾਂਗੇ।
ਸਿਹਤ ਮੰਤਰਾਲੇ ਵੱਲੋਂ ਕੀਤੀ ਗਈ ਪਹਿਲ ਦੀ ਹਮਾਇਤ ਕਰਦਿਆਂ ਸ਼੍ਰੀ ਬਿਲ ਗੇਟਸ ਨੇ ਕਿਹਾ ਕਿ “ਸਿਹਤ ਮੰਤਰਾਲੇ ਨੇ ਇਸ ਦੇਸ਼ ਵਿੱਚ ਪ੍ਰਾਥਮਿਕ ਸਿਹਤ ਪ੍ਰਣਾਲੀ ਵਿੱਚ ਖਾਸ ਤੌਰ ‘ਤੇ ਔਰਤਾਂ ਅਤੇ ਬੱਚਿਆਂ ‘ਤੇ ਧਿਆਨ ਦਿੰਦਿਆਂ ਮਹੱਤਵਅਕਾਂਖੀ ਨਜ਼ਰੀਏ ਨੂੰ ਅਪਣਾਇਆ ਹੈ। ਸਾਡਾ ਫਾਊਂਡੇਸ਼ਨ ਉਸ ਟੀਚੇ ਦਾ ਸਮਰਥਨ ਕਰਦਾ ਹੈ ਅਤੇ ਅਸੀਂ ਇਸ ਨੂੰ ਹਾਸਲ ਕਰਨ ਲਈ ਭਾਰਤ ਨਾਲ ਸਾਂਝੇਦਾਰੀ ਕਰਨਾ ਚਾਹੁੰਦੇ ਹਾਂ। ਇਸ ਲਈ ਅੱਜ ਅਸੀਂ ਇਸ ਸਹਿਯੋਗ ਸਮਝੌਤੇ ‘ਤੇ ਦਸਤਖ਼ਤ ਕਰਕੇ ਬਹੁਤ ਖੁਸ਼ ਹਾਂ। ।
ਸਹਿਯੋਗ ਸਮਝੌਤੇ ਤਹਿਤ ਗੇਟਸ ਫਾਊਂਡੇਸ਼ਨ ਸਰਕਾਰ ਨਾਲ ਮਿਲ ਕੇ ਕੰਮ ਕਰਦਿਆਂ ਇਨੋਵੇਸ਼ਨ, ਬਿਹਤਰੀਨ ਪਿਰਤਾਂ ਅਤੇ ਕਾਰਗੁਜ਼ਾਰੀ ਪ੍ਰਬੰਧਨ ਨੂੰ ਵਧਾਉਣ ‘ਤੇ ਖਾਸ ਧਿਆਨ ਦੇਵੇਗਾ ਅਤੇ ਆਪਣੇ ਹੋਰ ਹਿੱਸੇਦਾਰਾਂ ਰਾਹੀਂ ਟੈਕਨੋਲੋਜੀ, ਪ੍ਰਬੰਧਨ ਤੇ ਪ੍ਰੋਗਰਾਮ ਡਿਜਾਈਨ ਦੇ ਖੇਤਰ ਵਿੱਚ ਮਦਦ ਦੇਵੇਗਾ। ਗੇਟਸ ਫਾਊਂਡੇਸ਼ਨ ਜੱਚਾ ਅਤੇ ਬੱਚਾ ਮੌਤ ਦਰ ਨੂੰ ਘਟਾਉਣ, ਖੁਰਾਕ ਸੇਵਾਵਾਂ ਵਿੱਚ ਸੁਧਾਰ ਅਤੇ ਟੀਕਾਕਰਨ ਪਹੁੰਚ ਵਧਾਉਣ ਵਰਗੇ ਪ੍ਰਾਥਮਿਕ ਸਿਹਤ ਪਹਿਲੂਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਮੰਤਰਾਲੇ ਦੇ ਕੰਮ ਦੀ ਹਮਾਇਤ ਕਰੇਗਾ। ਨੌਜਵਾਨ ਔਰਤਾਂ ਵਿੱਚ ਪਰਿਵਾਰ ਨਿਯੋਜਨ ਦੇ ਉਪਰਾਲਿਆਂ ਦੀ ਪਹੁੰਚ ਵਧਾਉਣ ਅਤੇ ਚੁਣੀਆਂ ਹੋਈਆਂ ਕਮਿਊਨੀਕੇਬਲ ਬਿਮਾਰੀਆਂ (ਤਪੇਦਿਕ, ਆਂਤ ਦੀ ਬਿਮਾਰੀ, ਲਿਮਫੈਟਿਕ ਫਾਈਲੇਰੀਆਸਿਸ) ਦੇ ਬੋਝ ਨੂੰ ਘਟਾਉਣ ਦੇ ਯਤਨ ਕੀਤੇ ਜਾਣਗੇ। ਕਾਰਜਾਂ ਵਿੱਚ ਬਜਟ ਦੇ ਉਪਯੋਗ, ਪ੍ਰਬੰਧਨ ਅਤੇ ਸਿਹਤ ਲਈ ਮਨੁੱਖੀ ਵਸੀਲਿਆਂ ਦੇ ਕੌਸ਼ਲ ਵੱਲ ਧਿਆਨ ਕੇਂਦਰਿਤ ਕਰਦਿਆਂ ਅਪੁਰਤੀ ਲੜੀਆਂ ਅਤੇ ਨਿਗਰਾਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਵੀ ਸ਼ਾਮਲ ਹੋਵੇਗਾ ਜਿਹੜਾ ਸਮੁੱਚੀ ਸਿਹਤ ਪ੍ਰਣਾਲੀ ਨੂੰ ਪ੍ਰਭਾਵਿਤ ਕਰੇਗਾ।
ਮੀਟਿੰਗ ਵਿੱਚ ਸ਼੍ਰੀ ਹਰਸ਼ ਵਰਧਨ ਸਮੇਤ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਐੱਮਵੀ/ਪੀਪੀ
(Release ID: 1592315)
Visitor Counter : 115