ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇਸ਼ਾਂ ਦੇ ਜਲ ਮੰਤਰੀਆਂ ਦੀ ਪਹਿਲੀ ਮੀਟਿੰਗ ਭਾਰਤ ਵਿਚ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਿਆ

ਇਨੋਵੇਸ਼ਨ ਸਾਡੇ ਵਿਕਾਸ ਦਾ ਅਧਾਰ ਬਣ ਚੁੱਕੀ ਹੈ-ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ 11ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਸੰਪੂਰਨ ਸੈਸ਼ਨ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ

Posted On: 14 NOV 2019 8:53PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਵਿਚ ਹੋਰਨਾਂ ਮੈਂਬਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨਾਲ ਬ੍ਰਿਕਸ ਦੇ 11ਵੇਂ ਸਿਖਰ ਸੰਮੇਲਨ ਦੇ ਸੰਪੂਰਨ ਸੈਸ਼ਨ ਨੂੰ ਸੰਬੋਧਨ ਕੀਤਾ ਹੋਰਨਾਂ ਮੈਂਬਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੇ ਵੀ ਸੰਪੁਰਨ ਸੈਸ਼ਨ ਨੂੰ ਸੰਬੋਧਨ ਕੀਤਾ

 

ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਸ ਵਾਰੀ ਇਸ ਸਿਖਰ ਸੰਮੇਲਨ ਦਾ ਮੁੱਖ ਵਿਸ਼ਾ 'ਇਨੋਵੇਟਿਵ ਭਵਿੱਖ ਲਈ ਆਰਥਿਕ ਵਿਕਾਸ' ਬਹੁਤ ਹੀ ਪ੍ਰਸੰਗਿਕ ਹੈ ਉਨ੍ਹਾਂ ਕਿਹਾ ਕਿ ਇਨੋਵੇਸ਼ਨ ਹੁਣ ਸਾਡੇ ਵਿਕਾਸ ਦਾ ਆਧਾਰ ਬਣ ਚੁੱਕੀ ਹੈ ਉਨਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨੋਵੇਸ਼ਨ ਲਈ ਬ੍ਰਿਕਸ ਦੇ ਮੈਂਬਰ ਦੇਸ਼ਾਂ ਵਾਸਤੇ ਬ੍ਰਿਕਸ ਦੇ ਤਹਿਤ ਸਹਿਯੋਗ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਦਰਮਿਆਨ ਸਹਿਯੋਗ ਮਜ਼ਬੂਤ ਕਰਨ ਉੱਤੇ ਵੀ ਜ਼ੋਰ ਦਿੱਤਾ

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਸਾਨੂੰ ਬ੍ਰਿਕਸ ਦੀ ਦਿਸ਼ਾ ‘ਤੇ ਵਿਚਾਰ ਕਰਨਾ ਪਵੇਗਾ ਅਤੇ ਅਗਲੇ 10 ਸਾਲਾਂ ਵਿਚ ਆਪਸੀ ਸਹਿਯੋਗ ਹੋਰ ਵਧੇਰੇ ਪ੍ਰਭਾਵੀ ਹੋਣਾ ਚਾਹੀਦਾ ਹੈ ਉਨ੍ਹਾਂ ਇਸ ਗੱਲ ਉੱਤੇ ਰੌਸ਼ਨੀ ਪਾਈ ਕਿ ਕਈ ਖੇਤਰਾਂ ਵਿਚ ਸਫਲਤਾ ਦੇ ਬਾਵਜੂਦ ਕੁਝ ਖੇਤਰਾਂ ਵਿਚ ਹੋਰ ਯਤਨ ਕਰਨ ਦੀ ਕਾਫੀ ਗੁੰਜਾਇਸ਼ ਹੈ ਪ੍ਰਧਾਨ ਮੰਤਰੀ ਨੇ ਆਪਸੀ ਵਪਾਰ ਅਤੇ ਨਿਵੇਸ਼ ਉੱਤੇ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਬ੍ਰਿਕਸ ਦੇਸ਼ਾਂ ਦਰਮਿਆਨ ਆਪਸੀ ਵਪਾਰ ਦੁਨੀਆ ਦੇ ਕੁੱਲ ਵਪਾਰ ਦਾ ਸਿਰਫ 15 ਫੀਸਦੀ ਹੈ ਜਦਕਿ ਬ੍ਰਿਕਸ ਦੇਸ਼ਾਂ ਵਿਚ ਦੁਨੀਆ ਦੀ ਕੁੱਲ ਆਬਾਦੀ ਦਾ 40 ਫੀਸਦੀ ਤੋਂ ਜ਼ਿਆਦਾ ਹਿੱਸਾ ਵੱਸਦਾ ਹੈ

 

ਸ਼੍ਰੀ ਮੋਦੀ ਨੇ ਹਾਲ ਹੀ ਵਿਚ ਭਾਰਤ ਵਿਚ ਸ਼ੁਰੂ ਕੀਤੀ ਗਈ ਫਿਟ ਇੰਡੀਆ ਮੂਵਮੈਂਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਫਿਟਨੈੱਸ ਅਤੇ ਸਿਹਤ ਦੇ ਖੇਤਰ ਵਿਚ ਬ੍ਰਿਕਸ ਦੇ ਮੈਂਬਰ ਦੇਸ਼ਾਂ ਦਰਮਿਆਨ ਸੰਪਰਕ ਅਤੇ ਸ਼ਾਂਝੇਦਾਰੀ ਵਧਾਉਣ ਦੇ ਇੱਛੁਕ ਹਨ ਉਨ੍ਹਾਂ ਕਿਹਾ ਕਿ ਟਿਕਾਊ ਜਲ ਪ੍ਰਬੰਧਨ ਅਤੇ ਸਾਫ ਸਫਾਈ ਅੱਜ ਵੀ ਸ਼ਹਿਰੀ ਖੇਤਰਾਂ ਵਿਚ ਇਕ ਵੱਡੀ ਚੁਣੌਤੀ ਹੈ ਉਨ੍ਹਾਂ ਇਸ ਦੇ ਨਾਲ ਹੀ ਬ੍ਰਿਕਸ ਦੇਸ਼ਾਂ ਦੇ ਜਲ ਮੰਤਰੀਆਂ ਦੀ ਪਹਿਲੀ ਮੀਟਿੰਗ ਭਾਰਤ ਵਿਚ ਆਯੋਜਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ

 

ਪ੍ਰਧਾਨ ਮੰਤਰੀ ਨੇ ਦਹਿਸ਼ਤਵਾਦ ਨਾਲ ਨਜਿੱਠਣ ਲਈ ਬ੍ਰਿਕਸ ਦੀ ਰਣਨੀਤੀ ਉੱਤੇ ਪਹਿਲੀ ਵਾਰੀ ਗੋਸ਼ਟੀ ਦੇ ਆਯੋਜਨ ਉੱਤੇ ਖੁਸ਼ੀ ਜਾਹਰ ਕਰਦੇ ਹੋਏ ਉਮੀਦ ਜਤਾਈ ਕਿ 5 ਕਾਰਜ ਸਮੂਹਾਂ ਦੇ ਯਤਨ ਅਤੇ ਸਰਗਰਮੀਆਂ ਦਹਿਸ਼ਤਵਾਦ ਅਤੇ ਹੋਰ ਸੰਗਠਿਤ ਅਪਰਾਧਾਂ ਵਿਰੁੱਧ ਬ੍ਰਿਕਸ ਦੇਸ਼ਾਂ ਦੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਗੀਆਂ

 

ਪ੍ਰਧਾਨ ਮੰਤਰੀ ਨੇ ਕਿਹਾ ਕਿ  ਵੀਜ਼ਾ, ਸਮਾਜਿਕ ਸੁਰੱਖਿਆ ਸਮਝੌਤਿਆਂ ਅਤੇ ਯੋਗਤਾਵਾਂ ਦੀ ਆਪਸੀ ਮਾਨਤਾ 5 ਮੈਂਬਰ ਦੇਸ਼ਾਂ ਦਰਮਿਆਨ ਵਪਾਰ ਅਤੇ ਸੈਰ ਸਪਾਟੇ ਲਈ ਢੁਕਵਾਂ ਮਾਹੌਲ ਬਣਾਵੇਗੀ

 

ਵੀਆਰਆਰਕੇ /ਏਕੇ



(Release ID: 1591897) Visitor Counter : 81


Read this release in: English