ਪ੍ਰਧਾਨ ਮੰਤਰੀ ਦਫਤਰ

ਬ੍ਰਿਕਸ ਬਿਜ਼ਨਸ ਕੌਂਸਲ ਨੇ ਅਗਲੇ ਸਿਖਰ ਸੰਮੇਲਨ ਤੱਕ 500 ਅਰਬ ਡਾਲਰ ਦਾ ਇੰਟਰਾ-ਬ੍ਰਿਕਸ ਵਪਾਰ ਟੀਚਾ ਹਾਸਲ ਕਰਨ ਲਈ ਰੋਡਮੈਪ ਤਿਆਰ ਕੀਤਾ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇਸ਼ਾਂ ਅਤੇ ਨਿਊ ਡਿਵੈਲਪਮੈਂਟ ਬੈਂਕ ਨੂੰ ਆਪਦਾ ਅਨੁਕੂਲ ਬੁਨਿਆਦੀ ਢਾਂਚਾ ਪਹਿਲ ਲਈ ਗਠਬੰਧਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ
ਪ੍ਰਧਾਨ ਮੰਤਰੀ ਨੇ ਬ੍ਰਿਕਸ ਬਿਜ਼ਨਸ ਕੌਂਸਲ ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਨਾਲ ਬ੍ਰਿਕਸ ਲੀਡਰਸ ਦੇ ਸੰਵਾਦ ਵਿੱਚ ਹਿੱਸਾ ਲਿਆ

Posted On: 14 NOV 2019 10:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਿਕਸ ਬਿਜ਼ਨਸ ਕੌਂਸਲ ਅਤੇ ਨਿਊ ਡਿਵੈਲਪਮੈਂਟਨ ਬੈਂਕ ਨਾਲ ਬ੍ਰਿਕਸ ਨੇਤਾਵਾਂ ਦੀ ਬੈਠਕ ਵਿੱਚ ਹਿੱਸਾ ਲਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਬਿਜ਼ਨਸ ਕੌਂਸਲ ਨੇ ਅਗਲੇ ਸਿਖਰ ਸੰਮੇਲਨ ਤੱਕ ਬ੍ਰਿਕਸ ਦੇ ਮੈਂਬਰ ਦੇਸ਼ਾਂ ਦਰਮਿਆਨ 500 ਅਰਬ ਡਾਲਰ ਦੇ ਇੰਟਰਾ-ਬ੍ਰਿਕਸ ਵਪਾਰ ਦਾ ਟੀਚਾ ਹਾਸਲ ਕਰਨ ਦਾ ਰੋਡ ਮੈਪ ਤਿਆਰ ਕੀਤਾ ਹੈ। ਅਤੇ ਬ੍ਰਿਕਸ ਦੇਸ਼ਾਂ ਦਰਮਿਆਨ ਆਰਥਿਕ ਪੂਰਕਤਾਵਾਂ ਦੀ ਪਹਿਚਾਣ ਇਸ ਪ੍ਰਯਤਨ ਵਿੱਚ ਮਹੱਤਵਪੂਰਨ ਹੋਵੇਗੀਉਨ੍ਹਾਂ ਨੇ ਕਿਹਾ ਕਿ ਨਿਊ ਡਿਵੈਲਪਮੈਂਟ ਬੈਂਕ ਅਤੇ ਬ੍ਰਿਕਸ ਬਿਜ਼ਨਸ ਕੌਂਸਲ ਦਰਮਿਆਨ ਸਾਂਝੇਦਾਰੀ ਸਮਝੌਤਾ ਦੋਹਾਂ ਸੰਸਥਾਵਾਂ ਲਈ ਲਾਭਦਾਇਕ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇਸ਼ਾਂ ਅਤੇ ਨਿਊ ਡਿਵੈਲਪਮੈਂਟ ਬੈਂਕ ਨੂੰ ਆਪਦਾ ਅਨੁਕੂਲ ਬੁਨਿਆਦੀ ਢਾਂਚਾ ਪਹਿਲ ਦੇ ਗਠਬੰਧਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਵਿੱਚ ਨਿਊ ਡਿਵੈਲਪਮੈਂਟ ਬੈਂਕ ਦੀ ਖੇਤਰੀ ਸ਼ਾਖਾ ਖੋਲ੍ਹੇ ਜਾਣ ਦਾ ਕੰਮ ਜਲਦੀ ਪੂਰਾ ਕਰਨ ਦੀ ਵੀ ਬੇਨਤੀ ਕੀਤੀ ਇਸ ਨਾਲ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਪ੍ਰੋਜੈਕਟਾਂ ਨੂੰ ਹੁਲਾਰਾ ਮਿਲੇਗਾ

ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੀ ਗੱਲ ਸਮਾਪਤ ਕੀਤੀ ਕਿ ਬ੍ਰਿਕਸ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸਾਡਾ ਸੁਪਨਾ ਬਿਜ਼ਨਸ ਕੌਂਸਲ ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਪੂਰੇ ਸਹਿਯੋਗ ਨਾਲ ਹੀ ਸਾਕਾਰ ਹੋ ਸਕਦਾ ਹੈ।

 

*****

ਵੀਆਰਆਰਕੇ/ਏਕੇ



(Release ID: 1591763) Visitor Counter : 87


Read this release in: English