ਪ੍ਰਧਾਨ ਮੰਤਰੀ ਦਫਤਰ

ਬ੍ਰਿਕਸ ਬਿਜ਼ਨਸ ਫੋਰਮ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 14 NOV 2019 8:00AM by PIB Chandigarh

Your Excellencies,

BRICS ਬਿਜ਼ਨਸ ਫੋਰਮ ਦੇ Distinguished Participants,

ਨਮਸਕਾਰ,
Good Evening.

ਮੈਨੂੰ ਬ੍ਰਿਕਸ ਬਿਜ਼ਨਸ ਫੋਰਮ ਵਿੱਚ ਸ਼ਾਮਲ ਹੋ ਕੇ ਬਹੁਤ ਪ੍ਰਸੰਨਤਾ ਹੋ ਰਹੀ ਹੈ 11ਵੇਂ ਬ੍ਰਿਕਸ ਸਿਖਰ ਸੰਮੇਲਨ ਪ੍ਰੋਗਰਾਮ ਦੀ ਸ਼ੁਰੂਆਤ ਇਸ ਫੋਰਮ ਵਿੱਚ ਹੋਈ ਹੈ। Business ਨੂੰ ਪ੍ਰਾਥਮਿਕਤਾ ਦੇਣ ਲਈ ਮੈਂ ਬ੍ਰਾਜ਼ੀਲ ਦੇ ਰਾਸ਼ਟਰਪਤੀ, ਇਸ ਫੋਰਮ ਦੇ organizersਅਤੇ ਸਾਰੇ participants ਨੂੰ ਵਧਾਈ ਦਿੰਦਾ ਹਾਂ।


Friends,

 

ਵਿਸ਼ਵ ਦੇ ਆਰਥਿਕ ਵਾਧੇ ਵਿੱਚ ਬ੍ਰਿਕਸ ਦੇਸ਼ਾਂ ਦਾ ਹਿੱਸਾ 50% ਹੈ। ਵਿਸ਼ਵ ਵਿੱਚ ਮੰਦੀ ਦੇ ਬਾਵਜੂਦ, ਬ੍ਰਿਕਸ ਦੇਸ਼ਾਂ ਨੇ ਆਰਥਿਕ ਵਿਕਾਸ ਨੂੰ ਗਤੀ ਦਿੱਤੀ, ਕਰੋੜਾਂ ਲੋਕਾਂ ਨੂੰ ਗ਼ਰੀਬੀ ਵਿੱਚੋਂ ਕੱਢਿਆ ਅਤੇ Technology ਅਤੇ innovation ਵਿੱਚ ਨਵੀਆਂ ਸਫ਼ਲਤਾਵਾਂ ਹਾਸਲ ਕੀਤੀਆਂ ।  ਹੁਣ BRICS ਦੀ ਸਥਾਪਨਾ  ਦੇ ਦਸ ਸਾਲ ਬਾਅਦਭਵਿੱਖ ਵਿੱਚ ਸਾਡੀਆਂ ਕੋਸ਼ਿਸ਼ਾਂ ਦੀ ਦਿਸ਼ਾ ‘ਤੇ ਵਿਚਾਰ ਕਰਨ ਲਈ ਇਹ ਫੋਰਮ ਇੱਕ ਚੰਗਾ ਮੰਚ ਹੈ

Friends,


 

ਇੰਟਰਾ - BRICS Business ਨੂੰ ਅਸਾਨ ਬਣਾਉਣ ਨਾਲ ਪਰਸਪਰ ਵਪਾਰ ਅਤੇ ਨਿਵੇਸ਼ ਵਧੇਗਾ  ਸਾਡੇ ਪੰਜ ਦੇਸ਼ਾਂ  ਦਰਮਿਆਨ Tax ਅਤੇ Customs ਪ੍ਰਕਿਰਿਆ ਸਰਲ ਹੁੰਦੀ ਜਾ ਰਹੀ ਹੈ।  Intellectual Property Rights ‘ਤੇ ਅਤੇ Banks  ਦਰਮਿਆਨ ਸਹਿਯੋਗ ਨਾਲ Business ਇਨਵਾਇਰਨਮੈਂਟ ਅਸਾਨ ਹੋ ਰਿਹਾ ਹੈ ।  BRICS Business Forum ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਪ੍ਰਕਾਰ ਪੈਦਾ ਹੋਏ ਅਵਸਰਾਂ ਦਾ ਪੂਰਾ ਲਾਭ ਉਠਾਉਣ ਲਈ ਜ਼ਰੂਰੀ ਬਿਜ਼ਨਸ ਪਹਿਲਾਂ ਦਾ ਅਧਿਐਨ ਕਰੇ

Intra-BRICS ਵਪਾਰ ਅਤੇ ਨਿਵੇਸ਼ ਦੇ targets ਹੋਰ ਮਹੱਤਵਪੂਰਨ ਹੋਣੇ ਚਾਹੀਦੇ ਹਨਸਾਡੇ ਦਰਮਿਆਨ ਵਪਾਰ ਦੀ ਲਾਗਤ ਨੂੰ ਹੋਰ ਕੰਮ ਕਰਨ ਲਈ ਤੁਹਾਡੇ ਸੁਝਾਅ ਉਪਯੋਗੀ ਹੋਣਗੇ।

 

ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਅਗਲੇ ਦਸ ਵਰ੍ਹਿਆਂ ਲਈ ਸਾਡੇ ਦਰਮਿਆਨ ਬਿਜ਼ਨਸ ਵਿੱਚ ਪ੍ਰਾਥਮਿਕਤਾ ਦੇ ਖੇਤਰਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਉਨ੍ਹਾਂ ਦੇ ਅਧਾਰ ‘ਤੇ Intra-BRICS ਸਹਿਯੋਗ ਦਾ blue print ਬਣਾਇਆ ਜਾਵੇ

Friends,

 

ਸਾਡਾ market size, ਵਿਵਿਧਤਾ ਅਤੇ ਸਾਡੀਆਂ ਪੂਰਕਤਾਵਾਂ ਇੱਕ ਦੂਜੇ ਲਈ ਬਹੁਤ ਫਾਇਦੇਮੰਦ ਹਨ।  ਉਦਾਹਰਣ ਦੇ ਲਈ, ਅਗਰ ਇੱਕ ਬ੍ਰਿਕਸ ਦੇਸ਼ ਵਿੱਚ technology ਹੈ ਤਾਂ ਦੂਜੇ ਵਿੱਚ ਉਸ ਨਾਲ ਸਬੰਧਿਤ ਰਾਅ ਮਟੀਰੀਅਲ ਜਾਂ ਮਾਰਕੀਟ । Electric vehicles, digital technology, Fertilizer,  ਖੇਤੀਬਾੜੀ ਉਤਪਾਦ, Food processing, ਆਦਿ ਵਿੱਚ ਅਜਿਹੀ ਸੰਭਾਵਨਾਵਾਂ ਵਿਸ਼ੇਸ਼ ਤੌਰ ‘ਤੇ ਹਨ।  ਮੈਂ ਤਾਕੀਦ ਕਰਾਂਗਾ ਕਿ Forum ਪੰਜਾਂ ਦੇਸ਼ਾਂ ਵਿੱਚ ਇਸ ਪ੍ਰਕਾਰ ਦੀਆਂ ਪੂਰਕਤਾਵਾਂ ਦੀ mapping ਕਰੇ।  ਮੈਂ ਇਹ ਸੁਝਾਅ ਵੀ ਦੇਣਾ ਚਾਹਾਂਗਾ ਕਿ ਅਗਲੇ ਬ੍ਰਿਕਸ ਸਮਿਟ ਤੱਕ ਅਜਿਹੇ ਘੱਟ-ਤੋਂ- ਘੱਟ ਪੰਜ ਖੇਤਰਾਂ ਦੀ ਪਹਿਚਾਣ ਕੀਤੀ ਜਾਵੇਜਿਨ੍ਹਾਂ ਵਿੱਚ ਪੂਰਕਤਾਵਾਂ ਦੇ ਅਧਾਰ ‘ਤੇ ਸਾਡੇ ਦਰਮਿਆਨ Joint Ventures ਬਣ ਸਕਦੇ ਹਨ

Friends,

 

ਬ੍ਰਿਕਸ ਦੇਸ਼ ਆਪਣੇ ਲੋਕਾਂ ਦੀ ਮਿਹਨਤਪ੍ਰਤਿਭਾ ਅਤੇ creativity ਲਈ ਪ੍ਰਸਿੱਧ ਹਨ ।  ਕੱਲ੍ਹ ਸਮਿਟ  ਦੇ ਦੌਰਾਨ innovation BRICS Network, ਅਤੇ BRICS Institution for Future Network ਜਿਹੇ ਮਹੱਤਵਪੂਰਨ initiatives ਉੱਤੇ ਵਿਚਾਰ ਕੀਤਾ ਜਾਵੇਗਾ ।  Private sector ਨੂੰ ਮੇਰੀ ਬੇਨਤੀ ਹੈ ਕਿ ਉਹ human resources ‘ਤੇ ਕੇਂਦ੍ਰਿਤ ਇਨ੍ਹਾਂ ਪ੍ਰਯਤਨਾਂ ਨਾਲ ਜੁੜੇਯੁਵਾ ਉੱਦਮੀਆਂ ਨੂੰ ਇਨ੍ਹਾਂ initiatives ਨਾਲ ਜੋੜਨਾ ਵੀ ਬਿਜ਼ਨਸ ਅਤੇ innovation ਨੂੰ ਹੋਰ ਤਾਕਤ ਦੇਵੇਗਾ।

Friends,

ਸਾਡੇ ਦੇਸ਼ਾਂ ਦਰਮਿਆਨ Tourism,  Business ਅਤੇ ਰੋਜ਼ਗਾਰ ਦੇ ਲੋਕਾਂ ਦੇ ਆਵਾਗਮਨ ਨਾਲ ਹੋਰ ਅਸਾਨ ਬਣਾਉਣ ਦੀਆਂ ਸੰਭਾਵਨਾਵਾਂ ਹਨ ।  ਭਾਰਤੀਆਂ ਨੂੰ ਵੀਜ਼ਾ ਫ੍ਰੀ Entry ਦੇ ਨਿਰਣੇ ਲਈ ਮੈਂ ਬ੍ਰਾਜ਼ੀਲ  ਦੇ ਰਾਸ਼ਟਰਪਤੀ ਦਾ ਧੰਨਵਾਦ ਕਰਦਾ ਹਾਂ । ਸਾਨੂੰ ਪੰਜ ਦੇਸ਼ਾਂ ਨੂੰ ਪਰਸਪਰ Social Security Agreement ‘ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ।

Friends,

 

Ease of Doing Business, Logistic Performance ਅਤੇ Global innovation ਜਿਹੇ index ਵਿੱਚ ਭਾਰਤ ਦੀ ਨਿਰੰਤਰ ਪ੍ਰਗਤੀ ਤੋਂ ਤੁਸੀ ਜਾਣੂ ਹੋਵੇਗੇ। ਸਮੇਂ ਦੀ ਸੀਮਾ ਕਾਰਨ ਮੈਂ ਸਿਰਫ ਇਤਨਾ ਕਹਿਣਾ ਚਾਹਾਂਗਾ ਕਿ ਭਾਰਤ ਵਿੱਚ Political Stability, Predictable Policy ਅਤੇ Business Friendly Reforms ਕਾਰਨ ਦੁਨੀਆ ਦੀ ਸਭ ਤੋਂ open ਅਤੇ investment friendly economy ਹੈ। 2024 ਤੱਕ ਅਸੀਂ ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ economy ਬਣਾਉਣਾ ਚਾਹੁੰਦੇ ਹਾਂਸਿਰਫ infrastructureਵਿੱਚ ਹੀ 1.5 ਟ੍ਰਿਲੀਅਨ ਡਾਲਰ ਨਿਵੇਸ਼ ਦੀ ਜ਼ਰੂਰਤ ਹੈ।   

ਭਾਰਤ ਵਿੱਚ ਅਸੀਮ ਸੰਭਾਵਨਾਵਾਂ ਹਨ, ਅਣਗਿਣਤ ਅਵਸਰ ਹਨ। ਇੰਨ੍ਹਾਂ ਦਾ ਲਾਭ ਉਠਾਉਣ ਲਈ, ਮੈਂ ਬ੍ਰਿਕਸ ਦੇਸ਼ਾਂ ਦੇ Business ਨੂੰ ਸੱਦਾ ਦਿੰਦਾ ਹਾਂ ਕਿ ਉਹ ਭਾਰਤ ਵਿੱਚ ਆਪਣੀ ਮੌਜੂਦਗੀ ਬਣਾਉਣ ਅਤੇ ਵਧਾਉਣ।  


ਬਹੁਤ-ਬਹੁਤ ਧੰਨਵਾਦ।



***

ਵੀਆਰਆਰਕੇ/ਕੇਪੀ
 



(Release ID: 1591605) Visitor Counter : 80


Read this release in: English