ਪ੍ਰਧਾਨ ਮੰਤਰੀ ਦਫਤਰ

ਸੁਪਰੀਮ ਕੋਰਟ ਦਾ ਫ਼ੈਸਲਾ ਇੱਕ ਨਵਾਂ ਸਵੇਰਾ ਲੈ ਕੇ ਆਇਆ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਫ਼ੈਸਲੇ ਨੂੰ ਇਤਿਹਾਸਿਕ ਦੱਸਿਆ, ਦੇਸ਼ਵਾਸੀਆਂ ਨੂੰ ਇੱਕ ਨਵੀਂ ਸ਼ੁਰੂਆਤ ਕਰਨ ਅਤੇ ਨਿਊ ਇੰਡੀਆ ਦੇ ਨਿਰਮਾਣ ਵਿੱਚ ਮਿਲਕੇ ਇਕੱਠੇ
ਆਉਣ ਦੀ ਤਾਕੀਦ ਕੀਤੀ।

Posted On: 09 NOV 2019 8:04PM by PIB Chandigarh

ਪ੍ਰਧਾਨ ਮੰਤਰੀ ਨੇ ਅਯੁੱਧਿਆ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇਤਿਹਾਸਿਕ ਦੱਸਦੇ ਹੋਏ ਅੱਜ ਦੇ ਦਿਨ ਨੂੰ ਭਾਰਤ ਅਤੇ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਦਾ ਸੁਨਹਿਰੀ ਦਿਨ ਕਿਹਾ ।  ਪ੍ਰਧਾਨ ਮੰਤਰੀ ਨੇ  ਸਾਰੇ ਨਾਗਰਿਕਾਂ ਨੂੰ ਨਿਊ ਇੰਡੀਆ ਦੇ ਨਿਰਮਾਣ ਲਈ ਇੱਕਠੇ ਹੋਣ ਅਤੇ ਸਾਰਿਆ ਵਿਕਾਸ ਲਈ ਕੰਮ ਕਰਨ ਦਾ ਸੱਦਾ ਦਿੱਤਾ ।  

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਅੱਜ, 9 ਨਵੰਬਰ ਨੂੰ ਕਰਤਾਪੁਰ ਕੌਰੀਡੋਰ ਵੀ ਖੁੱਲ੍ਹ ਗਿਆ ਹੈ। ਇਸ ਵਾਸਤੇ ਭਾਰਤ ਅਤੇ ਪਾਕਿਸਤਾਨ ਦੋਹਾਂ ਨੇ ਪ੍ਰਯਟਨ ਕੀਤੇ ਹਨ 9 ਹੁਣ ਅੱਜ ਨਵੰਬਰ ਦੇ ਦਿਨ ਹੀ ਅਯੁੱਧਿਆ ‘ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸਾਨੂੰ ਇਕਜੁੱਟ ਰਹਿਣ ਅਤੇ ਨਾਲ ਮਿਲਕੇ ਅੱਗੇ ਵਧਣ ਦੀ ਤਾਕਤ ਦਾ ਅਹਿਸਾਸ ਕਰਵਾਇਆ ਹੈ।   

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਰਿਆਂ ਦੀਆਂ ਦਲੀਲਾਂ ਨੂੰ ਪੂਰੇ ਧੀਰਜ ਨਾਲ ਸੁਣਿਆ ਅਤੇ ਇਸ ‘ਤੇ ਸਰਬਸੰਮਤੀ ਨਾਲ ਫ਼ੈਸਲੇ ਸੁਣਾਇਆ ਜੋ ਉਸਦੀ ਦ੍ਰਿੜ ਸੰਕਲਪ ਸ਼ਕਤੀ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਅੱਜ ਦੇ ਫ਼ੈਸਲੇ ਦੇ  ਨਾਲ ਹੀ ਮਾਣਯੋਗ ਸੁਪਰੀਮ ਕੋਰਟ ਨੇ ਇਹ ਸੰਦੇਸ਼ ਦਿੱਤਾ ਹੈ ਕਿ ਜਟਿਲਤਮ ਮੁੱਦਿਆਂ ਦਾ ਸਮਾਧਾਨ ਵੀ ਸੰਵਿਧਾਨ ਅਤੇ ਕਾਨੂੰਨ  ਦੇ ਦਾਇਰੇ ਵਿੱਚ ਰਹਿ ਕੇ ਕੱਢਿਆ ਜਾ ਸਕਦਾ ਹੈ

ਸਾਨੂੰ ਇਸ ਫ਼ੈਸਲੇ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇਕਰ ਕੁਝ ਦੇਰ ਵੀ ਹੋ ਜਾਵੇ ਤਾਂ ਸਾਨੂੰ ਧੀਰਜ ਰੱਖਣਾ ਚਾਹੀਦਾ ਹੈ ।  ਇਹ ਸਭ ਦੇ ਹਿਤ ਵਿੱਚ ਹੁੰਦਾ ਹੈ। 

ਹਰੇਕ ਸਥਿਤੀ ਵਿੱਚ, ਸਾਡਾ ਭਰੋਸਾ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੀ ਨਿਆਂ ਪ੍ਰਣਾਲੀ ‘ਤੇ ਅਡਿੱਗ ਰਹਿਣਾ ਚਾਹੀਦਾ ਹੈ ।  ਇਹ ਬਹੁਤ ਜ਼ਰੂਰੀ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਰਾਮ ਮੰਦਿਰ ਦੇ ਨਿਰਮਾਣ ‘ਤੇ ਆਪਣਾ ਫ਼ੈਸਲਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਅਸੀਂ ਸਾਰੇ ਦੇਸ਼ਵਾਸੀਆਂ ‘ਤੇ ਰਾਸ਼ਟਰ ਨਿਰਮਾਣ ਦੀ ਜ਼ਿੰਮੇਦਾਰੀ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਦੀ ਪ੍ਰਗਤੀ ਲਈ ਸਾਨੂੰ ਸਭ ਜਦਰਮਿਆਨ ਸਦਭਾਵ, ਭਾਈਚਾਰੇ, ਮਿੱਤਰਤਾ, ਏਕਤਾ ਅਤੇ ਸ਼ਾਂਤੀ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਟੀਚਿਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਮਿਲਕੇ ਚਲਣ ਦੀ ਤਾਕੀਦ ਕੀਤੀ

***

 

https://twitter.com/narendramodi/status/1193143754816835585?ref_src=twsrc

 

ਵੀਆਰਆਰਕੇ/ਐੱਨਜੀ/ਐੱਮਆਈ



(Release ID: 1591545) Visitor Counter : 77


Read this release in: English